ਸਕੂਲੋਂ ਵਿਰਵੇ ਬੱਚਿਆਂ ਦੀ ਰੈਗੂਲਰ ਸਿੱਖਿਆ ਲਈ ਜ਼ਿਲ੍ਹੇ ਅੰਦਰ ਹੋ ਰਹੇ ਹਨ ਵਿਸ਼ੇਸ਼ ਉਪਰਾਲੇ-ਡਿਪਟੀ ਕਮਿਸ਼ਨਰ

2014-15 ਦੇ ਸਰਵੇ ਵਿੱਚ ਸ਼ਨਾਖਤ ਬੱਚਿਆਂ ਵਿੱਚੋਂ 6-7 ਅਤੇ 7-14 ਉਮਰ ਵਰਗ ਦੇ 591 ਬੱਚਿਆਂ ਦੀ ਸ਼ੁਰੂ ਕਰਵਾਈ ਜਾ ਚੁੱਕੀ ਹੈ ਰੈਗੂਲਰ ਪੜ੍ਹਾਈ
ਹੁਸ਼ਿਆਰਪੁਰ, 17 ਮਾਰਚ- ਸੂਬੇ ਅੰਦਰ ਵਿਦਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲੀ ਵਿਦਿਆ ਦੀ ਕੜੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜਬੂਤ ਕਰਨ ਲਈ ਸਕੂਲੋਂ ਵਿਰਵੇ ਬੱਚਿਆਂ ਨੂੰ ਰੈਗੂਲਰ ਸਕੂਲੀ ਵਿਦਿਆ ਪ੍ਰਦਾਨ ਕਰਨ ਖਾਤਰ ਸਪੈਸ਼ਲ ਟ੍ਰੇਨਿੰਗ ਅਧੀਨ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
                            ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਪੈਸ਼ਲ ਟ੍ਰੇਨਿੰਗ ਅਧੀਨ ਸਾਲ 2014-2015 ਦੌਰਾਨ ਸਕੂਲੋਂ ਵਿਰਵੇ ਬੱਚਿਆਂ ਸਬੰਧੀ ਅਧਿਆਪਕਾਂ ਦੁਆਰਾ ਕਰਵਾਏ ਗਏ ਸਰਵੇਖਣ ਦੌਰਾਨ 6 ਤੋਂ 7 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 146 ਬੱਚਿਆਂ ਵਿੱਚੋਂ 130 ਬੱਚਿਆਂ ਅਤੇ  7 ਤੋਂ 14 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 593 ਬੱਚਿਆਂ ਵਿੱਚੋਂ 461 ਬੱਚਿਆਂ ਦੀ ਸਕੂਲਾਂ ਵਿੱਚ ਰੈਗੂਲਰ ਪੜ੍ਹਾਈ ਸ਼ੁਰੂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਾਸਤੇ ਸਟੇਟ ਪ੍ਰਾਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ 10,01,750 ਰੁਪਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ 31 ਜਨਵਰੀ 2015 ਤੱਕ ਬਲਾਕ ਪੱਧਰ 'ਤੇ 5,53,500 ਰੁਪਏ ਖਰਚ ਹੋ ਚੁੱਕੇ ਹਨ।
                            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2015-16 ਦੀ ਸਲਾਨਾ ਯੋਜਨਾ ਤਿਆਰ ਕਰਨ ਵਾਸਤੇ ਪੰਜਾਬ ਰਾਜ ਵਿੱਚ 6 ਤੋਂ 14 ਸਾਲ ਦੇ ਸਕੂਲੋਂ ਵਿਰਵੇ ਬੱਚਿਆਂ ਦੀ ਸ਼ਨਾਖਤ ਕਰਨ ਲਈ 15 ਦਸੰਬਰ 2014 ਤੋਂ 16 ਜਨਵਰੀ 2015 ਤੱਕ ਈ.ਜੀ.ਐਸ/ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰ ਦੁਆਰਾ ਕਰਵਾਏ ਗਏ ਸਰਵੇ ਵਿੱਚ ਜ਼ਿਲ੍ਹੇ ਅੰਦਰ 290 ਸਕੂਲੋਂ ਵਿਰਵੇ ਬੱਚੇ ਸ਼ਨਾਖਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਸਹੂਲਤਾਂ ਨੂੰ ਜ਼ਮੀਨੀ ਪੱਧਰ ਅਤੇ ਗਰੀਬ ਤਬਕਿਆਂ ਤੱਕ ਪਹੁੰਚਾਉਣ ਲਈ ਕੀਤੇ ਗਏ ਇਸ ਸਰਵੇ ਦੌਰਾਨ ਇਨ੍ਹਾਂ ਬੱਚਿਆਂ ਦੀ ਸ਼ਨਾਖਤ ਹਰੇਕ ਪਿੰਡ, ਵਾਰਡ ਜਾਂ ਇਨ੍ਹਾਂ ਦੇ ਦੁਆਲੇ ਦੀਆਂ ਢਾਣੀਆਂ, ਭੱਠਿਆਂ, ਰੇਲਵੇ ਸਟੇਸ਼ਨਾਂ, ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੌਂਪੜੀਆਂ ਵਿੱਚੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ 1 ਅਪ੍ਰੈਲ 2015 ਤੋਂ  ਸਪੈਸ਼ਲ ਟ੍ਰੇਨਿੰਗ ਅਧੀਨ ਸਪੈਸ਼ਲ ਟ੍ਰੇਨਿੰਗ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਣਾ ਹੈ ਪਰ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸ਼ਨਾਖਤ ਹੋਏ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਹੁਣ ਤੋਂ ਹੀ ਲਿਆਉਣ ਲਈ ਹਦਾਇਤ ਕੀਤੀ ਜਾ ਚੁੱਕੀ ਹੈ।
                            ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਮੁੱਖ ਵਿਦਿਅਕ ਧਾਰਾ ਵਿੱਚ ਲਿਆਉਣ ਲਈ ਮੁਫਤ ਪੜ੍ਹਾਈ ਅਤੇ ਲਿਖਾਈ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਵਿਦਿਆ ਪ੍ਰਤੀ ਰੂਚੀ ਜਾਗ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਰੈਗੂਲਰ ਵਿਦਿਆ ਦੇ ਯੋਗ ਬਣਾਉਣ ਲਈ ਸਪੈਸ਼ਲ ਟ੍ਰੇਨਿੰਗ ਰਿਸੋਰਸ ਪਰਸਨਸ ਦੁਆਰਾ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 250 ਕਰੋੜ ਦੀ ਲਾਗਤ ਨਾਲ ਬਣਨਗੀਆਂ ਗਊ ਸ਼ਾਲਾਵਾਂ-ਕੀਮਤੀ ਭਗਤ

ਹੁਸ਼ਿਆਰਪੁਰ, 17 ਮਾਰਚ: ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਭਗਤ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 25-25 ਏਕੜ ਰਕਬੇ ਵਿੱਚ ਗਊ ਸ਼ਾਲਾਵਾਂ ਸਥਾਪਤ ਕਰਵਾਈਆਂ ਜਾ ਰਹੀਆਂ ਹਨ ਜਿਸ 'ਤੇ ਲਗਭਗ 250 ਕਰੋੜ ਰੁਪਏ ਖਰਚੇ ਜਾਣਗੇ।ਜਿਨ੍ਹਾਂ ਵਿੱਚੋਂ 30 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

                  ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਤ ਹੋਣ ਵਾਲੀਆਂ ਇਨ੍ਹਾਂ ਗਊ ਸ਼ਾਲਾਵਾਂ ਦਾ ਨਿਰਮਾਣ ਛੇ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਗਊ ਸ਼ਾਲਾਵਾਂ ਦਾ ਨਕਸ਼ਾ ਸਾਰੇ ਜ਼ਿਲ੍ਹਿਆਂ ਵਿੱਚ ਇਕੋ ਤਰ੍ਹਾਂ ਦਾ ਹੋਵੇਗਾ ਜਿਨ੍ਹਾਂ ਵਿੱਚ ਪਸ਼ੂਆਂ ਦੇ ਰੱਖ-ਰਖਾਵ ਦੀਆਂ ਸਾਰੀਆਂ ਸਹੂਲਤਾ ਉਪਲਬਧ ਹੋਣਗੀਆਂ।  ਉਨ੍ਹਾਂ ਦੱਸਿਆ ਕਿ 19 ਜ਼ਿਲ੍ਹਿਆਂ ਵਿੱਚ ਇਸ ਮੰਤਵ ਲਈ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਵੀ ਖੜਕਾਂ ਦੇ ਨਜ਼ਦੀਕ 24 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ।
                  ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਗਊ ਸ਼ਾਲਾਵਾਂ ਵਿੱਚ 4 ਲੱਖ ਤੱਕ ਗਊਧੰਨ ਦੀ ਸੰਭਾਲ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 450 ਦੇ ਕਰੀਬ ਗਊ ਸ਼ਾਲਾਵਾਂ ਵਿੱਚ ਬਿਜਲੀ-ਪਾਣੀ ਮੁਫਤ ਦੇਣ ਲਈ ਸਬੰਧਤ ਵਿਭਾਗ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਲਈ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਊ ਸ਼ਾਲਾਵਾਂ ਵਿੱਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਨੀਲੇ ਕਾਰਡ ਹੋਲਡਰਾਂ ਵਿੱਚ ਸ਼ਾਮਲ ਕਰਨ ਲਈ ਵੀ ਸਬੰਧਤ ਵਿਭਾਗਾਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਊਧੰਨ ਦੀ ਸਾਂਭ ਸੰਭਾਲ ਲਈ ਗਊਚਰ ਰਲੀਵ ਕਮੇਟੀ ਬਣਾਈ ਗਈ ਹੈ ਜਿਸਦੇ ਮੈਂਬਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਅਤੇ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਚਾਰ ਆਈ.ਏ.ਐਸ ਰੈਂਕ ਦੇ ਅਧਿਕਾਰੀ ਮੈਂਬਰ ਬਣਾਏ ਗਏ ਹਨ।
         ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜੇਕਰ ਪੰਜਾਬ ਰਾਜ ਵਿੱਚੋਂ ੱਗਊਧੰਨ ਨੂੰ ਬਾਹਰ ਲਿਜਾਣ ਲਈ ਕਿਸੇ ਵੀ ਸਰਕਾਰੀ ਵੈਟਰਨਰੀ ਡਾਕਟਰ ਜਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਜਾਰੀ ਕੀਤਾ ਜਾਵੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਸਾਰੀਆਂ ਗਊ ਸ਼ਾਲਾਵਾਂ ਵਿੱਚ ਲੱਖਾਂ ਗਊਧੰਨ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਵਾਸਤੇ ਕਾਊ ਸੈਸ ਲਗਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਹੁਸ਼ਿਆਰਪੁ ਦੇ ਮੇਅਰ ਸ੍ਰੀ ਸ਼ਿਵ ਸੂਦ, ਜ਼ਿਲ੍ਹਾ ਪ੍ਰਧਾਨ ਭਾਜਪਾ ਸ੍ਰੀ ਆਨੰਦਵੀਰ ਸਿੰਘ, ਮੈਂਬਰ ਗਊ ਸੁਰੱਖਿਆ ਕਮਿਸ਼ਨ ਪੰਜਾਬ ਡਾ.ਬਿੰਦੂਸਾਰ ਸ਼ੁਕਲਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਨਰੇਸ਼ ਕੁਮਾਰ ਜਸਵਾਲ ਵੀ ਹਾਜ਼ਰ ਸਨ।

ਵੋਟਰ ਆਪਣਾ ਆਧਾਰ ਕਾਰਡ ਵੋਟਰ ਕਾਰਡ ਨਾਲ ਜੋੜਨ ਅਤੇ ਡਬਲ ਵੋਟਾਂ ਕਟਾਉਣ ਲਈ ਅੱਗੇ ਆਉਣ: ਡੀ ਸੀ

31 ਮਈ ਤੱਕ ਡਬਲ ਵੋਟ ਕਟਵਾਈ ਜਾਣੀ ਯਕੀਨੀ ਬਣਾਈ ਜਾਵੇ ਨਹੀਂ ਤਾਂ ਚੋਣ ਨਿਯਮਾਂ ਅਧੀਨ ਹੋਵੇਗੀ ਕਾਰਵਾਈਹੁਸ਼ਿਆਰਪੁਰ, 16 ਮਾਰਚ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਇਲੈਕਟ੍ਰੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (NERPAP) ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਦੋ ਤਰੀਕਿਆਂ ਨਾਲ ਲਿੰਕ ਕੀਤਾ ਜਾ ਸਕਦਾ ਹੈ। ਪਹਿਲੇ ਤਰੀਕੇ ਤਹਿਤ ਵੋਟਰ ਖੁਦ ਭਾਰਤ ਚੋਣ ਕਮਿਸ਼ਨ ਦੇ ਪੋਰਟਲ 'ਨੈਸ਼ਨਲ ਵੋਟਰ ਸਰਵਿਸ ਪ੍ਰੋਗਰਾਮ ਤੇ, 51969 ਤੇ ਐਸ ਐਮ ਐਸ ਕਰਕੇ, ਈ-ਮੇਲ ਰਾਹੀਂ ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਸੂਚਨਾ ਅਨੈਕਸਚਰ-ਏ ਵਿੱਚ ਭਰ ਕੇ ਕੀਤਾ ਜਾ ਸਕਦਾ ਹੈ ਅਤੇ ਦੂਜੇ ਤਰੀਕੇ ਤਹਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਬੂਥ ਲੈਵਲ ਅਫ਼ਸਰਾਂ ਨੂੰ ਘਰ-ਘਰ ਭੇਜ ਕੇ ਵੋਟਰਾਂ ਪਾਸੋਂ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਜਾਣਕਾਰੀ ਪ੍ਰਾਪਤ ਕਰਨਗੇ। ਇਹ ਸੂਚਨਾ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫਤਰਾਂ ਵਿੱਚ ਅਤੇ ਸੁਵਿਧਾ ਕੇਂਦਰਾਂ ਵਿੱਚ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਸਮੂਹ ਪੋਲਿੰਗ ਸਟੇਸ਼ਨਾਂ ਤੇ 12 ਅਪ੍ਰੈਲ, 10 ਮਈ, 14 ਜੂਨ ਅਤੇ 5 ਜੁਲਾਈ 2015 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿੱਚੋਂ ਡਬਲ ਐਂਟਰੀ ਦੀ ਕਟੌਤੀ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਬਲ ਵੋਟ ਬਣਾਉਣਾ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਅਪਰਾਧ ਹੈ। ਇਸ ਲਈ ਡਬਲ ਵੋਟ ਵਾਲੇ ਵੋਟਰ 31 ਮਈ 2015 ਤੱਕ ਆਪਣੀ ਡਬਲ ਵੋਟ ਦੀ ਐਂਟਰੀ ਕਟਵਾਉਣ ਲਈ ਖੁਦ ਫਾਰਮ-7 ਭਰਨ। ਇਸ ਮਿਤੀ ਤੋਂ ਬਾਅਦ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।
                  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਕਾਰਡ, ਵੋਟਰ ਕਾਰਡ ਨਾਲ ਜੋੜਨ ਅਤੇ ਡਬਲ ਵੋਟਾਂ ਕਟਵਾਉਣ ਲਈ ਅੱਗੇ ਆਉਣ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਬੂਥ ਲੈਵਲ ਏਜੰਟਾਂ, ਬੂਥ ਲੈਵਲ ਵਲੰਟੀਅਰਾਂ, ਬੂਥ ਲੈਵਲ ਅਫ਼ਸਰਾਂ, ਪੈਰਾ ਵਰਕਰ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ, ਐਨ ਜੀ ਓਜ਼ ਅਤੇ ਸੀ ਐਸ ਸੀ ਓਜ਼ ਦੇ ਪ੍ਰਤੀਨਿੱਧੀ, ਸਕੂਲਾਂ ਅਤੇ ਕਾਲਜਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ।

ਸਰਵ ਸਿੱਖਿਆ ਅਭਿਆਨ ਤਹਿਤ 329.33 ਲੱਖ ਰੁਪਏ ਖਰਚ ਕੀਤੇ ਗਏ- ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 12 ਮਾਰਚ: ਜ਼ਿਲ੍ਹੇ ਅੰਦਰ ਸਕੂਲੀ ਵਿਦਿਆ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਸਰਵ ਸਿੱਖਿਆ ਅਭਿਆਨ ਤਹਿਤ ਸਾਲ 2013-14 ਅਤੇ ਸਾਲ 2014-15 ਦੌਰਾਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ  ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ, ਗਰਲ ਟਾਇਲਟ ਦੀ ਸੁਵਿਧਾ ਦੇਣ ਅਤੇ ਚਾਰ ਦੀਵਾਰੀ ਕਰਨ 'ਤੇ ਹੁਣ ਤੱਕ 329.33 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

               ਇਸ ਸਬੰਧੀ ਤਫਸੀਲ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚਲੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਨਵਿਆਉਣ ਲਈ ਸਰਵ ਸਿੱਖਿਆ ਅਭਿਆਨ ਤਹਿਤ ਸਾਲ 2013-14 ਦੌਰਾਨ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ, ਗਰਲ ਟਾਇਲਟਸ ਦੇ ਨਿਰਮਾਣ ਅਤੇ ਚਾਰ ਦੀਵਾਰੀ ਕਰਵਾਉਣ ਲਈ 296.42 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦੌਰਾਨ ਪੇਂਡੂ ਖੇਤਰਾਂ ਦੇ ਸਕੂਲਾਂ ਵਿੱਚ 31 ਅਤੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿੱਚ 3 ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਕਰਵਾਈ ਗਈ ਹੈ ਜਿਸ 'ਤੇ ਕ੍ਰਮਵਾਰ 161.20 ਲੱਖ ਅਤੇ 15.60 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ 80.77 ਲੱਖ ਦੀ ਲਾਗਤ ਨਾਲ 41 ਸਕੂਲਾਂ ਅੰਦਰ ਗਰਲ ਟਾਇਲਟਸ ਦਾ ਨਿਰਮਾਣ ਕੀਤਾ ਗਿਆ ਹੈ ਅਤੇ 79,800 ਰੁਪਏ ਖਰਚ ਕਰਕੇ 3 ਟਾਇਲਟਸ ਦੀ ਮੁਰੰਮਤ ਕੀਤੀ ਗਈ ਹੈ। ਇਸੇ ਤਰ੍ਹਾਂ ਸਕੂਲਾਂ ਦੀ ਚਾਰ ਦੀਵਾਰੀ ਉੱਪਰ 38.05 ਲੱਖ ਰੁਪਏ ਦੇ ਕਰੀਬ ਖਰਚ ਕੀਤੇ ਗਏ ਹਨ।
               ਉਨ੍ਹਾਂ ਦੱਸਿਆ ਕਿ ਸਾਲ 2014-15 ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿੱਚ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਅਤੇ ਗਰਲ ਟਾਇਲਟ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਹੁਣ ਤੱਕ 32.91 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 8.695  ਲੱਖ ਦੀ ਲਾਗਤ ਨਾਲ 8 ਗਰਲ ਟਾਇਲਟਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿੱਚ 24.22 ਲੱਖ ਦੀ ਲਾਗਤ ਨਾਲ 13 ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ।

ਮੈਰਿਜ ਪੈਲਸ ਆਵਾਜ਼ ਪ੍ਰਦੂਸ਼ਣ ਸਬੰਧੀ ਤੈਅ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 10 ਮਾਰਚ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਜਾਰੀ ਨੋਟੀਫਿਕੇਸ਼ਨ ਤਹਿਤ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਮਨਾਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵੱਲੋਂ ਵੀ ਖਾਸ ਕਰਕੇ ਮੈਰਿਜ ਪੈਲਸਾਂ ਵੱਲੋਂ ਸਰਕਾਰ ਵੱਲੋਂ ਤੈਅ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਤੋਂ ਇਨ੍ਹਾਂ ਪ੍ਰੀਖਿਆਵਾਂ ਜਿਵੇਂ ਬੋਰਡ ਪ੍ਰੀਖਿਆਵਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਖਤਮ ਹੋਣ ਤੱਕ ਲਾਊਡ ਸਪੀਕਰਾਂ ਦੀ ਵਰਤੋਂ ਵਾਲਾ ਓਪਨ ਫੰਕਸ਼ਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਇਨ੍ਹਾਂ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਵਿਅਕਤੀ ਜਾਂ ਮੈਰਿਜ ਪੈਲਸ ਵੱਲੋਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਵਿਦਿਆ ਪੱਖੋਂ ਇਨ੍ਹਾਂ ਅਹਿਮ ਦਿਨਾਂ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਦਿਨ ਮੌਕੇ ਵੀ ਕਿਸੇ ਫੰਕਸ਼ਨ ਦੌਰਾਨ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦੀ ਆਵਾਜ਼ ਸਬੰਧੀ ਤੈਅ ਕੀਤੇ ਗਈ ਹੱਦ ਵਿੱਚ-ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਵਾਜ਼ ਪ੍ਰਦੂਸ਼ਣ (ਨਿਯਮਤ ਅਤੇ ਕੰਟਰੋਲ) ਨਿਯਮਾਂ ਅਤੇ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ਼ ਨੋਆਇਜ਼ਜ਼) ਐਕਟ 1956 ਤਹਿਤ ਕਿਸੇ ਵੀ ਜਨਤਕ ਫੰਕਸ਼ਨ, ਮੈਰਿਜ ਪੈਲਸ ਅਤੇ ਹੋਰ ਸਮਾਗਮਾਂ ਮੌਕੇ ਸਬੰਧਤ ਅਧਿਕਾਰੀਆਂ ਪਾਸੋਂ ਲਾਊਡ ਸਪੀਕਰਾਂ ਦੀ ਵਰਤੋਂ ਸਬੰਧੀ ਅਗੇਤੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ।

ਸੇਫ ਸਕੂਲ ਵਾਹਨ ਅਧੀਨ ਸ਼ਰਤਾਂ ਪੂਰੀਆਂ ਕਰਨ ਸਬੰਧੀ ਸਕੂਲਾਂ/ਕਾਲਜਾਂ ਦੇ ਮੁੱਖੀਆਂ ਤੋਂ ਸਰਟੀਫਿਕੇਟ ਲਏ ਜਾਣ: ਡੀ ਸੀ

  • ਸ਼ਹਿਰਾਂ ਵਿੱਚੋਂ ਨਜਾਇਜ਼ ਕਬਜੇ ਹਟਾਉਣ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ
  • ਜ਼ਿਲ੍ਹੇ ਵਿੱਚ ਐਕਸੀਡੈਂਟ ਪਰੋਨ ਏਰੀਏ ਦੀ ਸ਼ਨਾਖਤ ਕਰਕੇ ਲੋੜੀਂਦੇ ਬੋਰਡ ਲਗਾਏ ਜਾਣ
ਹੁਸ਼ਿਆਰਪੁਰ, 2 ਮਾਰਚ:  ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਸਕੂਲਾਂ ਦੀਆਂ ਗੱਡੀਆਂ ਦਾ 'ਸੇਫ ਸਕੂਲ ਵਾਹਨ' ਅਧੀਨ ਸ਼ਰਤਾਂ ਪੂਰੀਆਂ ਕਰਨ ਦਾ ਸਰਟੀਫਿਕੇਟ ਲਿਆ ਜਾਵੇ ਅਤੇ ਇਹ ਸਰਟੀਫਿਕੇਟ ਜ਼ਿਲ੍ਹਾ ਟਰਾਂਸਪੋਰਟ ਅਫਸਰ ਨੂੰ ਦਿੱਤੇ ਜਾਣ।  ਉਨ੍ਹਾਂ ਕਿਹਾ ਕਿ ਸਰਕਾਰੀ / ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਬੱਸਾਂ ਵਿੱਚ ਬੱਚਿਆਂ ਨੂੰ ਸਕੂਲ/ ਕਾਲਜ ਦੇ ਅੰਦਰ ਉਤਾਰਨ/ ਚੜਾਉਣ। ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਸਮੂਹ ਕਾਲਜਾਂ / ਸਕੂਲਾਂ ਵਿੱਚ ਜੋ ਵਿਦਿਆਰਥੀ ਆਪਣੇ ਮੋਟਰ ਸਾਈਕਲ ਅਤੇ ਸਕੂਟਰ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਸਕੂਲ/ਕਾਲਜ ਦੇ ਬਾਹਰ ਵਾਹਨ ਖੜ੍ਹੇ ਕਰਨ ਤੋਂ ਰੋਕਿਆ ਜਾਵੇ ਅਤੇ ਡਰਾਈਵਿੰਗ ਲਾਇਸੰਸ ਚੈਕ ਕੀਤੇ ਜਾਣ ਅਤੇ ਜਿਨ੍ਹਾਂ ਵਿਦਿਆਰਥੀਆਂ ਕੋਲ ਡਰਾਈਵਿੰਗ ਲਾਇੰਸਸ ਨਾ ਹੋਣ, ਉਨ੍ਹਾਂ ਦੇ ਚਲਾਨ ਕੀਤੇ ਜਾਣ।
                  ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਹੁਣ ਤੱਕ ਹੋਏ ਸੜਕੀ ਹਾਦਸਿਆਂ ਸਬੰਧੀ ਹਿੱਟ ਐਂਡ ਰੰਨ ਕੇਸਾਂ ਦੇ ਨਿਪਟਾਰੇ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਲੰਬਿਤ ਪਏ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਇਸ ਸਬੰਧੀ ਸਟੇਟਸ ਰਿਪੋਰਟ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਐਕਸੀਡੈਂਟ ਪਰੋਨ ਏਰੀਏ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਥਾਵਾਂ ਤੇ ਲੋੜੀਂਦੇ ਬੋਰਡ ਲਗਾਏ ਜਾਣ।  ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਚੌਕਾਂ ਵਿੱਚ ਟਰੈਫਿਕ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਜਿਥੇ ਲੋੜ ਹੋਵੇ ਬਲਿੰਕਰ ਲਾਈਟਾਂ ਵੀ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਬਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜੇ ਹਟਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਚਲਾਨ ਕੀਤੇ ਜਾਣ। ਸ਼ਹਿਰ ਵਿੱਚ ਆਟੋ ਰਿਕਸ਼ਿਆਂ ਦੇ ਖੜੇ ਕਰਨ ਲਈ ਪਾਰਕਿੰਗ ਮੁਹੱਈਆ ਕਰਾਉਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਜਾਣ।  ਉਨ੍ਹਾਂ ਕਾਰਜਸਾਧਕ ਅਫ਼ਸਰ ਗੜ੍ਹਸ਼ੰਕਰ, ਮਾਹਿਲਪੁਰ, ਹਰਿਆਣਾ ਤੇ ਗੜ੍ਹਦੀਵਾਲਾ ਨੂੰ ਵੀ ਹਦਾਇਤ ਕੀਤੀ ਕਿ ਮੁੱਖ ਸੜਕਾਂ ਤੇ ਸਬਜੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਇਆ ਜਾਵੇ ਅਤੇ ਮੁੱਖ ਸੜਕ ਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸਿਆਰਪੁਰ ਅਤੇ ਸਮੂਹ ਕਾਰਜਸਾਧਕ ਅਫ਼ਸਰ ਆਪਣੇ ਅਧਿਕਾਰ ਖੇਤਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਹਸਪਤਾਲਾਂ ਦੇ ਆਸ-ਪਾਸ ਸਾਈਲੈਂਸ ਜੌਨ ਬੋਰਡ ਲਗਾਉਣ।
                  ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਸਮੂਹ ਕਾਰਜਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਤੇ ਲਗੇ ਸਾਈਨ ਬੋਰਡ ਢੁਕਵੀਂ ਦੂਰੀ ਤੋਂ ਸਾਫ਼ ਨਜ਼ਰ ਆਉਣੇ ਚਾਹੀਦੇ ਹਨ ਅਤੇ ਜਿਥੇ ਅਜਿਹੇ ਸਾਈਨ ਬੋਰਡ ਨਹੀਂ ਹਨ, ਉਸ ਜਗ੍ਹਾ ਤੇ ਸਾਈਨ ਬੋਰਡ ਲਗਾਏ ਜਾਣ ਅਤੇ ਸੜਕਾਂ ਤੇ ਲਗਾਈ ਗਈ ਸਫੇਦ ਪੱਟੀ ਨੂੰ ਹੋਰ ਦਰੁਸਤ ਕੀਤਾ ਜਾਵੇ ਤਾਂ ਜੋ ਉਹ ਸਾਫ਼ ਨਜ਼ਰ ਆਵੇ। ਉਨ੍ਹਾਂ ਨੇ ਸਬੰਧਤ ਐਸ ਡੀ ਐਮਜ਼ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਸੜਕ ਤੋਂ ਰੇਹੜੀਆਂ ਹਟਾਉਣ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨਜਾਇਜ਼ ਕਬਜੇ ਹਟਾਉਣ ਦੀ ਹਦਾਇਤ ਕਰਨ। ਜਿਲ੍ਹਾਂ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜਨਵਰੀ ਤੋਂ 15 ਜਨਵਰੀ ਤੱਕ ਸੜਕ ਸੁਰੱਖਿਆ ਹਫ਼ਤੇ ਦੌਰਾਨ ਟਰੈਕਟਰ ਟਰਾਲੀਆਂ, ਸਾਈਕਲ, ਆਟੋ ਰਿਕਸ਼ਿਆਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ । ਇਸ ਤੋਂ ਇਲਾਵਾ ਗੰਨਾ ਮਿੱਲਾਂ ਵਿੱਚ ਆਉਣ ਵਾਲੀਆਂ ਟਰਾਲੀਆਂ ਦੇ ਪਿੱਛੇ ਵੀ ਵਿਸ਼ੇਸ਼ ਕੈਂਪ ਲਗਾ ਕੇ ਰਿਫਲੈਕਟਰ ਲਗਾਏ ਗਏ। ਇਸ ਤੋਂ ਇਲਾਵਾ ਸਰਕਾਰੀ ਅਤੇ ਗੈਰ ਸਰਕਾਰੀ ਡਰਾਈਵਰਾਂ/ਕੰਨਡਕਟਰਾਂ ਦੀਆਂ ਅੱਖਾਂ ਦਾ ਡਾਕਟਰੀ ਟੀਮ ਵੱਲੋਂ ਮੁਫ਼ਤ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਵੱਖ-ਵੱਖ ਪ੍ਰਦੂਸ਼ਣ ਚੈਕ ਸੈਂਟਰਾਂ ਦੇ ਸਹਿਯੋਗ ਨਾਲ ਗੱਡੀਆਂ ਦਾ ਮੁਫ਼ਤ ਪ੍ਰਦੂਸ਼ਣ ਚੈਕ ਵੀ ਕੀਤਾ ਗਿਆ।  ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਜਾਣੂ ਕਰਵਾਇਆ ਗਿਆ।
                  ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਡਿਪਟੀ ਐਸ ਪੀ ਸੁਖਅਮ੍ਰਿਤ ਰੰਧਾਵਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਅਹੀਰ, ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸੁਰਿੰਦਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਆਰ ਐਸ ਬੈਂਸ, ਡਿਪਟੀ ਡੀ ਈ ਓ (ਸੈ:) ਦਰਸ਼ਨ ਸਿੰਘ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਟਰੈਫਿਕ ਇੰਚਾਰਜ ਇੰਸਪੈਕਟਰ ਤਲਵਿੰਦਰ ਕੁਮਾਰ, ਪ੍ਰੋ: ਬਹਾਦਰ ਸਿੰਘ ਸੁਨੇਤ, ਹਰਮੇਸ਼ ਸਿੰਘ, ਹੋਰ ਸਬੰਧਤ ਅਧਿਕਾਰੀ ਅਤੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਹੰਦਵਾਲ ਵਿਚ ਲੱਗੀ ਸ਼ਾਇਰਾਨਾ ਮਹਿਫ਼ਿਲ

  • ਉਸਾਰੂ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਪ੍ਰੋ. ਬੀ. ਐੱਸ. ਬੱਲੀ
  • ਹਰ ਸਾਲ ਗਿਆਰਾਂ ਹਜਾਰ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ
ਤਲਵਾੜਾ, 2 ਮਾਰਚ: ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਲਾਗਲੇ ਪਿੰਡ ਹੰਦਵਾਲ ਵਿਖੇ ਉੱਘੇ ਕਿਸਾਨ ਤੇ ਉੱਦਮੀ ਕੁਲਵੰਤ ਸਿੰਘ ਸਾਹੀ ਅਤੇ ਇੰਜ. ਅਜੈਪਾਲ ਸਿੰਘ ਸ਼ਾਹੀ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰੋ. ਬੀ. ਐੱਸ. ਬੱਲੀ ਨੇ ਦੱਸਿਆ ਕਿ ਚੰਗੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਹਰ ਸਾਲ ਚੋਣਵੇਂ ਲਿਖਾਰੀਆਂ ਨੂੰ ਸ਼ਾਹੀ ਪਰਿਵਾਰ ਵੱਲੋਂ ਗਿਆਰਾਂ ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਦਰਪੇਸ਼ ਅਨੇਕਾਂ ਚੁਨੌਤੀਆਂ ਦਾ ਮੁਕਾਬਲਾ ਕਰਨ ਵਿਚ ਚੰਗੇਰੇ ਸਾਹਿਤ ਦੀ ਸਿਰਜਣਾ ਸਮੇਂ ਦੀ ਲੋੜ ਹੈ। ਮੁਸ਼ਾਇਰੇ ਦਾ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਮਦਨ ਲਾਲ ਵਸ਼ਿਸ਼ਟ ਦੇ ਵੰਝਲੀ ਵਾਦਨ ਉਰਪੰਤ ਸਜੀ ਸ਼ਾਇਰਾਨਾ ਮਹਿਫ਼ਿਲ ਵਿਚ ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ 'ਛੁੱਟੀ ਮਨਾ ਰਿਹਾ ਹਾਂ' ਨਜ਼ਮ ਨਾਲ ਘਟ ਰਾਹੀ ਜੁਝਾਰੂ ਮਾਨਸਿਕਤਾ ਤੇ ਚੋਟ ਕੀਤੀ ਜਦਕਿ ਜਨਾਬ ਅਮਰੀਕ ਡੋਗਰਾ ਵੱਲੋਂ 'ਝਾਂਜਰ ਵੀ, ਜੰਜੀਰ ਵੀ' ਵਿਚੋਂ ਗਜ਼ਲਾਂ ਪੇਸ਼ ਕਰਕੇ ਭਰਪੂਰ ਵਾਹਵਾਹੀ ਖੱਟੀ। ਜਨਾਬ ਨਰੇਸ਼ ਗੁਮਨਾਮ ਵੱਲੋਂ ਪੇਸ਼ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ ਅਤੇ ਡਾ. ਅਮਰਜੀਤ ਅਨੀਸ ਨੇ ਸ਼ਾਨਦਾਰ ਅੰਦਾਜ਼ ਵਿੱਚ ਗਜ਼ਲ ਪੇਸ਼ ਕਰਕੇ ਆਪਣੀ ਲੇਖਣੀ ਦਾ ਲੋਹਾ ਮਨਵਾਇਆ।
ਹਰਸ਼ਵਿੰਦਰ ਕੌਰ 'ਉਮਰਾਂ ਦਾ ਪੈਂਡਾ', ਡਾ. ਵਿਸ਼ਾਲ ਧਰਵਾਲ 'ਮੰਜਿਲਾਂ', ਅਨਿਲ ਕੁਮਾਰ 'ਨੀਲ' ਦੀ ਖ਼ੂਬਸੂਰਤ ਗਜ਼ਲ, ਪ੍ਰੋ. ਅੰਜੂ ਗਜ਼ਲ ਦੀ 'ਰਹਿਮਤ' ਨੂੰ ਭਰਪੂਰ ਦਾਦ ਮਿਲੀ। ਪ੍ਰਿ਼ੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਵਿਚ 'ਤੂੰ ਭੋਲੀ ਹੀ ਰਹੀ' ਨਾਲ ਔਰਤਾਂ ਦੀ ਸਥਿਤੀ ਤੇ ਟਕੋਰ ਕੀਤੀ ਅਤੇ ਹਰਜਿੰਦਰ ਕੌਰ ਹੈਰੀ ਰੰਧਾਵਾ ਦੀ ਰਚਨਾ 'ਧੀਆਂ' ਨੁੰ ਵੀ ਖੂਬ ਪਸੰਦ ਕੀਤਾ ਗਿਆ। ਜਸਵੀਰ ਕੌਰ ਜੱਸ ਦੀ ਗਜ਼ਲ ਅਤੇ ਰਾਜਿੰਦਰ ਮਹਿਤਾ ਦੀ ਰਚਨਾ 'ਫ਼ੈਸ਼ਨ' ਤੋਂ ਇਲਾਵਾ ਧਿਆਨ ਸਿੰਘ ਚੰਦਨ ਦੀ ਰਚਨਾ ਮਾਂ ਨੂੰ ਵੀ ਸਲਾਹਿਆ ਗਿਆ। ਲੈਕ. ਨੀਲਮ ਦੀ ਨਜ਼ਮ ਅਤੇ ਅਨੁਰਾਧਾ ਕਾਫ਼ਿਰ ਦੀ ਰਚਨਾ 'ਬਚਪਨ' ਨੇ ਖੂਬ ਸਮਾਂ ਬੰਨ੍ਹਿਆ। ਅਮਰਿੰਦਰ ਜੌਹਲ ਨੇ ਆਪਣੀ ਰਚਨਾ ਰਾਹੀਂ ਦਸਮ ਪਿਤਾ ਦੀ ਗੱਲ ਛੋਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਕੇਵਲ ਕ੍ਰਿਸ਼ਨ, ਸ਼ੇਖਰ ਬੱਧਣ, ਜਸਵੀਰ ਸਿੰਘ, ਮਨਿੰਦਰ ਸਿੰਘ, ਗੁਰਦਿਆਲ ਸਿੰਘ, ਸੁਭਾਸ਼ ਚੰਦ, ਸੁਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਗਣਿਤ ਦਿਵਸ ਮੌਕੇ ਕਰਵਾਇਆ ਕੁਇਜ਼ ਮੁਕਾਬਲਾ

ਤਲਵਾੜਾ, 2 ਮਾਰਚ: ਅੱਜ ਇੱਥੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਮੁੱਖ ਅਧਿਆਪਕ ਰਾਜਿੰਦਰ ਪ੍ਰਸ਼ਾਦ ਸ਼ਰਮਾ ਦੀ ਅਗਵਾਈ ਹੇਠ ਗਣਿਤ ਵਿਸ਼ੇ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੇ ਸੰਚਾਲਨ ਸੰਦੀਪ ਕਪਿਲ, ਦਿਨੇਸ਼ ਕੁਮਾਰ, ਰਜਨੀ ਰਾਣੀ, ਰਮੇਸ਼ ਕੁਮਾਰ, ਭੁਪਿੰਦਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਕੁਇਜ ਮੁਕਾਬਲੇ ਵਿਚ ਸ਼ਾਮਿਲ ਪੰਜ ਟੀਮਾਂ ਵਿਚੋਂ ਕਵਿਤਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਆਂਚਲ ਪਰਮਾਰ ਤੇ ਅਬੀਸ਼ਾ ਰਾਜ ਭੰਡਾਰੀ ਦੀਆਂ ਟੀਮਾਂ ਦੂਜੇ ਸਥਾਨ ਤੇ ਰਹੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ, ਡੀ. ਪੀ. ਈ. ਕਿਰਨ, ਮਹਿੰਦਰ ਸਿੰਘ, ਹਰਮੀਤ ਕੌਰ, ਬਿਆਸ ਦੇਵ, ਬੀ. ਐੱਸ. ਜਰਿਆਲ, ਹਰਕਮਲ ਸਿੰਘ, ਵਰਿੰਦਰ ਗੁਸਾਂਈਂ ਆਦਿ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਹਾਜਰ ਸਨ।

ਨੰਗਲ –ਤਲਵਾੜਾ ਰੇਲ ਪ੍ਰਾਜੈਕਟ ਰੇਲ ਬਜ਼ਟ ਰੱਖਣ ਦਾ ਭਰਵਾਂ ਸਵਾਗਤ

ਤਲਵਾੜਾ, 2 ਮਾਰਚ: ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਤਲਵਾੜਾ ਵੱਲੋਂ ਕੰਢੀ  ਇਲਾਕੇ ਦੀ ਚਿਰਾਂ ਤੋ ਲੰਬਿਤ ਪਈ ਨੰਗਲ-ਤਲਵਾੜਾ ਵਾਇਆ ਊਨਾ ਰੇਲ ਲਿੰਕ ਦੀ ਮੰਗ ਨੂੰ ਪੂਰਾ ਕਰਨ ਦੇ ਮੰਤਵ ਨਾਲ ਮੌਜ਼ੂਦਾ ਰੇਲ ਬਜ਼ਟ 100 ਕਰੋੜ ਰੁਪਏ ਜ਼ਾਰੀ ਕਰਨ ਦੀ ਤਜਵੀਜ ਦੀ ਖ਼ਬਰ ਦਾ ਭਰਪੂਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨੰਗਲ-ਤਲਵਾੜਾ ਵਾਇਆ ਊਨਾ ਰੇਲ ਲਿੰਕ ਦਾ ਉਦਘਾਟਨ 1970 'ਚ ਤਤਕਾਲਿਨ ਰੇਲ ਮੰਤਰੀ ਸ਼੍ਰੀ ਲਲਿਤ ਨਾਰਾਇਣ ਮਿਸ਼ਰਾ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੰਢੀ ਇਲਾਕੇ ਦੇ ਵਿਕਾਸ ਨੂੰ ਧਿਆਨ  'ਚ ਰੱਖ ਕੇ ਕੀਤਾ ਗਿਆ ਸੀ। ਪਰ 44 ਵਰ੍ਹੇ ਬੀਤ ਜਾਣ ਬਾਅਦ ਵੀ ਇਸ ਪ੍ਰਾਜੈਕਟ 84.74 ਕਿ.ਮੀ. ਰੇਲ ਲਿੰਕ 'ਤੇ ਹਿਮਾਚਲ ਪ੍ਰਦੇਸ਼ ਦੇ ਅੰਬ ਸ਼ਹਿਰ ਤੱਕ 43.49 ਕਿ.ਮੀ. ਤੱਕ ਹੀ ਕੰਮ ਮੁਕੰਮਲ ਹੋ ਸਕਿਆ। ਯਾਦਗਾਰ ਕਮੇਟੀ ਵੱਲੋਂ ਇਲਾਕੇ ਦੀ ਇਸ ਲੰਬਿਤ ਪਈ ਮੰਗ ਲਈ ਪਿੱਛਲੇ 5 ਸਾਲਾਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਜਿਸ ਕੜੀ ਤਹਿਤ ਸਾਬਕਾ ਲੋਕ ਸਭਾ ਮੈਂਬਰ ਤੇ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਹੁਸ਼ਿਆਰਪੁਰ ਤੋਂ ਮੌਜ਼ੂਦਾ ਸਾਂਸਦ ਤੇ ਰਾਜ ਮੰਤਰੀ ਵਿਜੈ ਸਾਂਪਲਾ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਨਰਲ ਮੈਨੇਜ਼ਰ ਰੇਲ ਵਿਭਾਗ ਨੂੰ ਮੰਗ ਪੱਤਰ ਭੇਜੇ ਗਏ। ਯਾਦਗਾਰ ਕਮੇਟੀ ਵੱਲੋਂ ਰੇਲ ਬਜ਼ਟ 2015-16 'ਚ ਉਕੱਤ ਪ੍ਰਾਜੈਕਟ ਲਈ ਬਜ਼ਟ 'ਚ 100 ਕਰੋੜ ਰੁਪਏ ਦੀ ਰਾਸ਼ੀ ਰੱਖਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਬਾਕੀ ਬਣਦੀ ਰਾਸ਼ੀ ਤੁਰੰਤ ਜ਼ਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ 'ਤੇ ਗਿਆਨ ਸਿੰਘ ਗੁਪਤਾ, ਸ਼ਿਵ ਕੁਮਾਰ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਅਮਰਿੰਦਰ ਢਿੱਲੋਂ,ਨਰੇਸ਼ ਮਿੱਡਾ,ਯਾਦਵਿੰਦਰ ਸਿੰਘ, ਰਾਜ ਕੁਮਾਰ ਦੌਸੜਕਾ, ਪ੍ਰਵੀਨ ਰਜਵਾਲ,ਸੁਰੇਸ਼ ਪਰਮਾਰ ਧਰਮਪੁਰ,ਸਰਪੰਚ ਬਲਦੇਵ ਸਿੰਘ ਭਵਨੌਰ,ਯੁਗਰਾਜ ਸਿੰਘ, ਕਾ.ਖੁਸ਼ੀ ਰਾਮ,ਗੁਰਦੇਵ ਦੱਤ  ਸ਼ਰਮਾ,ਜਸਵਿੰਦਰ ਸਿੰਗਲਾ, ਸ਼ਸ਼ੀਕਾਂਤ,ਗੁਰਨਾਮ ਟੋਹਲੂ, ਸੱਤ ਪ੍ਰਕਾਸ਼, ਰਾਜੀਵ ਸ਼ਰਮਾ ਆਦਿ ਕਮੇਟੀ ਮੈਂਬਰ ਮੌਜ਼ੂਦ ਸਨ।

ਬੀਬੀ ਸਾਹੀ ਨੂੰ ਕੀਤਾ ਸਨਮਾਨਿਤ


ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕ ਦਸੂਹਾ ਨੂੰ ਬਲਾਕ ਤਲਵਾੜਾ ਦੇ ਪਿੰਡ ਟੋਹਲੂ ਵਿਚੇ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਵਿੱਚ ਸਨਮਾਨਿਤ ਕਰਦੇ ਹੋਏ ਕੈਪਟਨ ਸੁਰੇਸ਼ ਕੁਮਾਰ ਸਰਪੰਚ ਤੇ ਪਿੰਡ ਵਾਸੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)