ਦੇਸ਼ ਭਗਤਾਂ ਦੇ ਮਾਰਗ ਤੇ ਚੱਲਣਾ ਸਮੇਂ ਦੀ ਲੋੜ: ਦਿਨੇਸ਼ ਸਿੰਘ;


  • ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ

ਤਲਵਾੜਾ, 31 ਮਈ : ਅੱਜ ਇੱਥੇ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਪ੍ਰਤਾਪ ਭਵਨ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਤੇ ਹੋਰ ਮਹਾਨ ਦੇਸ਼ ਭਗਤਾਂ ਵੱਲੋਂ ਪਾਏ ਸੁਨਿਹਰੀ ਪੂਰਨਿਆਂ ਤੇ ਚੱਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੇ ਪ੍ਰਬਲ ਜਜ਼ਬੇ ਨਾਲ ਹੀ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਰਾਜਪੂਤ ਸਭਾ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪਿਛਲੀ ਵਾਰ ਐਲਾਨੇ ਦੋ ਲੱਖ ਰੁਪਏ ਦੀ ਗਰਾਂਟ ਸਮੇਤ ਛੇਤੀ ਹੀ ਫ਼ੰਡ ਰਿਲੀਜ ਕੀਤੇ ਜਾਣਗੇ। ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਰਾਜਪੂਤਾਨੇ ਦੇ ਦ੍ਰਿੜਤਾ ਭਰਪੂਰ ਗੌਰਵਮਈ ਇਤਿਹਾਸ ਸਦਕਾ ਦੇਸ਼ ਵਿਚ ਅਣਖ ਤੇ ਇੱਜਤ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ ਅਤੇ ਭਾਈਚਾਰੇ ਦੀਆਂ ਵਿਲੱਖਣ ਕੁਰਬਾਨੀਆਂ ਨੂੰ ਹਮੇਸ਼ ਸੁਨਿਹਰੀ ਅੱਖਰਾਂ ਵਿਚ ਯਾਦ ਰੱਖਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਮਹੰਤ ਰਮੇਸ਼ ਦਾਸ ਦਾਤਾਰਪੁਰ, ਕੰਵਰ ਰਤਨ ਸਿੰਘ, ਕੌਂਸਲਰ ਨਰੇਸ਼ ਠਾਕੁਰ, ਮਾਨ ਸਿੰਘ, ਸੁਰੇਸ਼ ਰਾਣਾ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵਧੀਆ ਸੇਵਾਵਾਂ ਲਈ ੲਿੰਜ. ਫੁੱਲ ਸਨਮਾਨਿਤ

ਤਲਵਾੜਾ, 31 ਮਈ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਏ. ਬੀ. ਅਗਰਵਾਲ ਵੱਲੋਂ ਬੀ. ਬੀ. ਐਮ. ਬੀ. ਤਲਵਾੜਾ ਵਿਖੇ ਤਾਇਨਾਤ ਇੰਜ. ਟੀ ਪੀ ਐੱਸ ਫੁੱਲ ਨੂੰ ਸੋਨ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ।

... ਤੇ ਸਾਹਿਬ ਪਿਛਲੀ ਗਲੀ ਵਿਚੋਂ ਨਿਕਲ ਗਏ!

ਤਲਵਾੜਾ, 30 ਮਈ:
ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਬੀ. ਬੀ. ਐਮ. ਬੀ. ਦੇ ਦਿਹਾੜੀਦਾਰ ਕਾਮਿਆਂ ਨੂੰ ਉਦੋਂ ਬੇਹੱਦ ਹੈਰਾਨੀ ਹੋਈ ਜਦੋਂ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਉਨ੍ਹਾਂ ਨੂੰ ਚਕਮਾ ਦੇ ਕੇ ਮੁੱਖ ਗੇਟ ਦੀ ਥਾਂ ਪਿਛਲੇ ਦਰਵਾਜੇ ਵੱਲੋਂ ਮੱਧਿਆ ਮਾਰਗ ਦੀ ਥਾਂ ਭਾਰਤੀ ਸਟੇਟ ਬੈਂਕ ਵੱਲੋਂ ਹੀ ਨਿਕਲ ਗਏ। ਜਿਕਰਯੋਗ ਹੈ ਕਿ ਇਹ ਕਾਮੇ ਆਪਣੇ ਅਨਿਸ਼ਚਿਤ ਭਵਿੱਖ ਵਿਚ ਰੈਗੂਲਰ ਹੋਣ ਦਾ ਸੁਪਨਾ ਸਜਾਈ ਪਿਛਲੇ ਕਈ ਮਹੀਨੇ ਤੋਂ ਡੈਮ ਦੇ ਪ੍ਰਸ਼ਾਸ਼ਕੀ ਕੰਪਲੈਕਸ ਦੇ ਗੇਟ ਅੱਗੇ ਭੁੱਖ ਹੜਤਾਲ ਤੇ ਧਰਨੇ ਰਾਹੀਂ ਉੱਚ ਅਧਿਕਾਰੀਆਂ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਬੀ. ਬੀ. ਐੱਮ. ਬੀ. ਦੀਆਂ ਲਗਪਗ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੀ ਹਮਾਇਤ ਵੀ ਪ੍ਰਾਪਤ ਹੈ। ਅੱਜ ਸੰਘਰਸ਼ ਨੂੰ ਕਿਸੇ ਮੁਕਾਮ ਦੇ ਲਾਉਣ ਦੀ ਉਮੀਦ ਨਾਲ ਸਥਾਪਨਾ ਦਿਵਸ ਸਮਾਗਮ ਵਾਲੇ ਸਥਾਨ ਉੱਤੇ ਸ਼ਾਂਤਮਈ ਢੰਗ ਨਾਲ ਮੋਰਚੇ ਤੇ ਬੈਠੇ ਰਹੇ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਹ ਦਿਲਾਸਾ ਦਿੱਤਾ ਜਾਂਦਾ ਰਿਹਾ ਕਿ ਸਮਾਗਮ ਉਪਰੰਤ ਸ਼ਿਵਾਲਿਕ ਸਦਨ ਵਿਖੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇਗਾ ਪ੍ਰੰਤੂ ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਇਸ ਮੌਕੇ ਕੌਂਸਲਰ ਨਰੇਸ਼ ਠਾਕੁਰ, ਨੰਦ ਕਿਸ਼ੋਰ ਪੁਰੀ, ਅਮਰਪਾਲ ਜੌਹਰ, ਤਰਨਜੀਤ ਬੌਬੀ ਆਦਿ ਨੇ ਜਦੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਤੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਮਿਲ ਸਕਿਆ। ਇਸ ਦੌਰਾਨ ਬੀ. ਬੀ. ਐਮ. ਬੀ. ਡੇਲੀ ਵੇਜ ਵਰਕਰ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ, ਪਰਵੇਸ ਕੁਮਾਰ, ਸ਼ਿਵ ਕੁਮਾਰ, ਰਮਨ ਕੁਮਾਰ ਆਦਿ ਦੀ ਅਗਵਾਈ ਹੇਠ ਚੀਫ਼ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। 

ਬਿਜਲੀ ਤੇ ਸਿੰਚਾਈ ਖੇਤਰਾਂ ਵਿਚ ਹੋਏ ਨਵੇਂ ਮੀਲ ਪੱਥਰ ਕਾਇਮ: ਅਗਰਵਾਲ

  • ਬੀ. ਬੀ. ਐਮ. ਬੀ. ਸਥਾਪਨਾ ਦਿਵਸ ਮਨਾਇਆ
  • ਡਾ. ਅਮਰਜੀਤ ਅਨੀਸ ਦਾ ਕਾਵਿ ਸੰਗ੍ਰਹਿ 'ਕ੍ਰਾਂਤੀ ਕ੍ਰਿੰਦਨ' ਰਿਲੀਜ਼
ਤਲਵਾੜਾ, 30 ਮਈ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਆਪਣਾ ਸਥਾਪਨਾ ਦਿਵਸ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਏ. ਬੀ. ਅਗਰਵਾਲ ਚੇਅਰਮੈਨ ਬੀ. ਬੀ. ਐਮ. ਬੀ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੌਂਂਗ ਡੈਮ ਉੱਤੇ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਮਿਊਨਿਟੀ ਸੈਂਟਰ ਸੈਕਟਰ 2 ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੋਰਡ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਤੇ ਭਰਪੂਰ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਬਿਜਲੀ, ਸਿੰਚਾਈ ਤੇ ਹੜ੍ਹ ਕੰਟਰੋਲ ਖੇਤਰਾਂ ਵਿੱਚ ਬੋਰਡ ਵੱਲੋਂ ਅਨੇਕਾਂ ਨਵੇਂ ਮੀਲ ਪੱਥਰ ਕਾਇਮ ਕੀਤੇ ਗਏ ਹਨ। ਬੀਤੇ ਵਰ੍ਹੇ ਬਿਜਲੀ ਉਤਪਾਦਨ ਲਈ ਨਿਰਧਾਰਿਤ ਟੀਚਾ ਮਹਿਜ ਨੌਂ ਮਹੀਨੇ ਵਿਚ ਹੀ ਪੂਰਾ ਕਰ ਵਿਖਾਇਆ ਜੋ ਡੈਮ ਤੇ ਪਾਵਰ ਹਾਊਸ ਦੇ ਸਮੁੱਚੇ ਅਮਲੇ ਦੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਉੱਤਰ ਭਾਰਤ ਦੀ ਇੱਕ ਕਰੋੜ ਪੱਚੀ ਲੱਖ ਏਕੜ ਰਕਬੇ ਵਿਚ ਸਿੰਚਾਈ ਕਰਨ ਤੋਂ ਇਲਾਵਾ 2900 ਮੈਗਾਵਾਟ ਬਿਜਲੀ ਉਤਪਾਦਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਿਆਸ ਪ੍ਰਾਜਕੈਟਾਂ ਨੂੰ 15 ਮਈ 1976 ਵਿਚ ਬੀ. ਬੀ. ਐਮ. ਬੀ. ਵਿਚ ਤਬਦੀਲ ਕੀਤਾ ਗਿਆ ਸੀ ਅਤੇ ਇਸ ਇਤਿਹਾਸਕ ਮੋੜ ਨੂੰ ਬੋਰਡ ਵੱਲੋਂ ਹਰ ਸਾਲ 30 ਮਈ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਅਗਰਵਾਲ ਵੱਲੋਂ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ 61 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੋਨ ਤਮਗੇ ਅਤੇ ਨਗਦ ਇਨਾਮ ਤਕਸੀਮ ਕੀਤੇ ਗਏ। ਮਰੀਜ਼ਾਂ ਦੀ ਸਿਹਤ ਦੇ ਨਾਲ ਨਾਲ ਸਾਹਿਤਕ ਖੇਤਰ ਵਿਚ ਨਾਮਣਾ ਖੱਟਣ ਵਾਲੇ ਬਹੁਪੱਖੀ ਸ਼ਖਸ਼ੀਅਤ ਡਾ. ਅਮਰਜੀਤ ਅਨੀਸ ਦੀ ਜੰਗੇ ਆਜਾਦੀ ਵਿਚ ਕੁਰਬਾਨੀਆਂ ਦੇਣ ਵਾਲੇ ਲਾਸਾਨੀ ਦੇਸ਼ ਭਗਤਾਂ ਉੱਤੇ ਅਧਾਰਿਤ ਕਾਵਿ ਸੰਗ੍ਰਿਹ 'ਕ੍ਰਾਂਤੀ ਕ੍ਰਿੰਦਨ' ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੇ ਵਿਦਿਆਰਥੀਆਂ ਵੱਲੋਂ ਪੰਜਾਬੀ, ਹਿਮਾਚਲੀ, ਹਰਿਆਣਵੀ, ਰਾਜਸਥਾਨੀ ਲੋਕ ਨਾਚਾਂ ਅਤੇ ਦੇਸ਼ ਭਗਤੀ ਗੀਤਾਂ ਨਾਲ ਭਰਪੂਰ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇੰਜੀ. ਸੁਰੇਸ਼ ਮਾਨ ਵੱਲੋਂ ਬਾਖ਼ੂਬੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ: ਅਸ਼ੋਕ ਥਾਪਰ ਮੈਂਬਰ ਊਰਜਾ, ਇੰਜੀ. ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ ਨੇ ਦੱਸਿਆ ਕਿ ਸੀਮਤ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ 347 ਮੈਗਾਵਾਟ ਵਾਧੂ ਬਿਜਲੀ ਉਤਪਾਦਨ ਕਰਨਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਣ ਬਿਜਲੀ ਉਤਪਾਦਨ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਵਿੱਤ ਸਲਾਹਕਾਰ, ਇੰਜ. ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜ. ਏ. ਕੇ. ਬਾਲੀ ਚੀਫ਼ ਇੰਜੀਨੀਅਰ ਭਾਖੜਾ ਡੈਮ, ਇੰਜੀ. ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਡੈਮਾਂ, ਚੰਡੀਗੜ੍ਹ ਸਕੱਤਰੇਤ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਦੁੱਧ ਦੇ 38 ਵਿਚੋਂ 18 ਸੈਂਪਲ ਹੋਏ ਫ਼ੇਲ੍ਹ !

ਤਲਵਾੜਾ, 30 ਮਈ : ਅੱਜ ਇੱਥੇ ਇੰਦਰਜੀਤ ਸਿੰਘ ਸਰਾ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਵਾਰਡ ਨੰਬਰ 11 ਵਿਚ ਦੁੱਧ ਖ਼ਪਤਕਾਰ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਲੈਬ ਇੰਚਾਰਜ ਬਲਜਿੰਦਰ ਸਿੰਘ ਤੇ ਦਵਿੰਦਰ ਕੁਮਾਰ ਨਾਲ ਮਿਲ ਕੇ ਦੁੱਧ ਦੇ 38 ਸੈਂਪਲਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 18 ਸੈਂਪਲ ਮਿਆਰ ਤੋਂ ਹੇਠ ਪਾਏ ਗਏ ਅਤੇ 20 ਸੈਂਪਲ ਹੀ ਪਰਖ ਦੇ ਮਿਆਰ ਤੇ ਖ਼ਰੇ ਉੱਤਰ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਹੀ ਇਕ ਕੈਂਪ ਵੱਡੇ ਪੱਧਰ ਤੇ ਕੈਂਪ ਬਲਾਕ ਤਲਵਾੜਾ ਦੇ ਪਿੰਡ ਬਹਿਲੱਖਣ ਵਿਚ 4 ਜੂਨ ਨੂੰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਲੋਕਾਂ ਨੂੰ ਮਿਆਰੀ ਦੁੱਧ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਲਗਾਏ ਜਾ ਰਹੇ ਹਨ। ਕੌਂਸਲਰ ਦੀਪਕ ਦੂਆ ਤੋਂ ਇਲਾਵਾ ਇਸ ਮੌਕੇ ਰਜਿੰਦਰ ਕੁਮਾਰ, ਵਿਨੋਦ ਕੁਮਾਰ, ਆਨੰਦ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

Union Council of Ministers 2014: Who's Who

Portfolios of the Union Council of Ministers

Prime Minister

Shri Narendra ModiPersonnel, Public Grievances and Pensions
Department of Atomic Energy Department of Space
All important policy issues
and all other portfolios not allocated to any Minister

Cabinet Ministers

1Shri Raj Nath SinghHome Affairs
2Smt. Sushma SwarajExternal Affairs
Overseas Indian Affairs
3Shri Arun JaitleyFinance
Corporate Affairs
Defence
4Shri M. Venkaiah NaiduUrban Development
Housing and Urban Poverty Alleviation
Parliamentary Affairs
5Shri Nitin Jairam GadkariRoad Transport and Highways
Shipping
6Shri D.V. Sadananda GowdaRailways
7Sushri Uma BharatiWater Resources, River Development and Ganga Rejuvenation
8Dr. Najma A. HeptullaMinority Affairs
9Shri Gopinathrao MundeRural Development
Panchayati Raj
Drinking Water and Sanitation
10Shri Ramvilas PaswanConsumer Affairs, Food and Public Distribution
11Shri Kalraj MishraMicro, Small and Medium Enterprises
12Smt. Maneka Sanjay GandhiWomen and Child Development
13Shri AnanthkumarChemicals and Fertilizers
14Shri Ravi Shankar PrasadCommunications and Information Technology
Law and Justice
15Shri Ashok Gajapathi Raju PusapatiCivil Aviation
16Shri Anant GeeteHeavy Industries and Public Enterprises
17Smt. Harsimrat Kaur BadalFood Processing Industries
18Shri Narendra Singh TomarMines
Steel
Labour and Employment
19Shri Jual OramTribal Affairs
20Shri Radha Mohan SinghAgriculture
21Shri Thaawar Chand GehlotSocial Justice and Empowerment
22Smt. Smriti Zubin IraniHuman Resource Development
23Dr. Harsh VardhanHealth and Family Welfare

Ministers of State

1General V.K. SinghDevelopment of North Eastern Region (Independent Charge)
External Affairs
Overseas Indian Affairs
2Shri Inderjit Singh RaoPlanning (Independent Charge)
Statistics and Programme Implementation (Independent Charge)
Defence
3Shri Santosh Kumar GangwarTextiles (Independent Charge)
Parliamentary Affairs
Water Resources, River Development and Ganga Rejuvenation
4Shri Shripad Yesso NaikCulture (Independent Charge)
Tourism (Independent Charge)
5Shri Dharmendra PradhanPetroleum and Natural Gas (Independent Charge)
6Shri Sarbananda SonowalSkill Development, Entrepreneurship, Youth Affairs and Sports (Independent Charge)
7Shri Prakash JavadekarInformation and Broadcasting (Independent Charge)
Environment, Forest and Climate Change (Independent Charge)
Parliamentary Affairs
8Shri Piyush GoyalPower (Independent Charge)
Coal (Independent Charge)
New and Renewable Energy (Independent Charge)
9Dr. Jitendra SinghScience and Technology (Independent Charge)
Earth Sciences (Independent Charge)
Prime Minister Office
Personnel, Public Grievances & Pensions
Department of Atomic Energy
Department of Space
10Smt. Nirmala SitharamanCommerce and Industry (Independent Charge)
Finance
Corporate Affairs
11Shri G.M. SiddeshwaraCivil Aviation
12Shri Manoj SinhaRailways
13Shri NihalchandChemicals and Fertilizers
14Shri Upendra KushwahaRural Development
Panchayati Raj
Drinking Water and Sanitation
15Shri Radhakrishnan PHeavy Industries and Public Enterprises
16Shri Kiren RijijuHome Affairs
17Shri Krishan PalRoad Transport and Highways
Shipping
18Dr. Sanjeev Kumar BalyanAgriculture
Food Processing Industries
19Shri Mansukhbhai Dhanjibhai VasavaTribal Affairs
20Shri Raosaheb Dadarao DanveConsumer Affairs, Food and Public Distribution
21Shri Vishnu Deo SaiMines
Steel
Labour and Employment
22Shri Sudarshan BhagatSocial Justice and Empowerment

ਪਲਾਹੜ ਸਕੂਲ ਦੇ 11 ਵਿਦਿਆਰਥੀ ਕੌਮੀ ਪ੍ਰੀਖਿਆ ਵਿਚ ਹੋਏ ਪਾਸ

ਤਲਵਾੜਾ, 26 ਮਈ: ਸਰਕਾਰੀ ਹਾਈ ਸਕੂਲ ਪਲਾਹੜ ਦੇ ਗਿਆਰਾਂ ਵਿਦਿਆਰਥੀਆਂ ਨੇ ਕੌਮੀ ਮੀਨਜ਼ ਤੇ ਮੈਰਿਟ ਵਜੀਫ਼ਾ ਯੋਜਨਾ ਪ੍ਰੀਖਿਆ ਪਾਸ ਕਰਕੇ ਬਾਜ਼ੀ ਮਾਰੀ ਹੈ। ਸਕੂਲ ਮੁਖੀ ਬਿਕਰਮ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਮੀ ਪੱਧਰ ਦੀ ਇਸ ਵਜੀਫ਼ਾ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵਿਚ ਕਾਜਲ, ਭਾਰਤੀ ਦੇਵੀ, ਮੀਨਾਕਸ਼ੀ, ਪ੍ਰੀਤੀ ਰਾਣੀ, ਆਂਚਲ, ਸਰੁਚੀ ਰਾਣੀ, ਵਿਵੇਕ ਕੁਮਾਰ, ਮਨੀਸ਼ ਕੁਮਾਰ, ਰੋਹਿਤ ਕੁਮਾਰ, ਬਲਵਿੰਦਰ ਸਿੰਘ ਤੇ ਮੀਨਾਕਸ਼ੀ ਸ਼ਰਮਾ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਸਕੂਲ ਦਾ ਸਮੂਹ ਸਟਾਫ਼ ਵਿਸ਼ੇਸ ਕਰਕੇ ਸਮਸ਼ੇਰ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

ਇੰਦਰਜੀਤ ਭਾਟੀਆ ਬਲਾਕ ਤਲਵਾੜਾ ਤੇ ਹਾਜੀਪੁਰ ਦੀ ਪ੍ਰਧਾਨ ਬਣੀ

ਮਨੁੱਖੀ ਅਧਿਕਾਰ ਸੈੱਲ ਭਾਜਪਾ ਜਨ ਚੇਤਨਾ ਲਈ ਤਤਪਰ: ਸੰਤ

ਤਲਵਾੜਾ, 26 ਮਈ: ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਅੱਜ ਇੱਥੇ ਪਾਰਟੀ ਦੀ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਗਠਨ ਨਾਲ ਪੂਰੇ ਦੇਸ਼ ਵਿਚ ਪਰਿਵਰਤਨ ਦੀ ਆਸ ਬੱਝੀ ਹੈ ਅਤੇ ਲੋਕ ਛੇਤੀ ਹੀ ਵਿਕਾਸ ਦੀ ਨਵੀਂ ਸਵੇਰ ਦਾ ਸੁਪਨਾ ਸਾਕਾਰ ਹੁੰਦਾ ਵੇਖਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੈੱਲ ਵੱਲੋਂ ਪੰਜਾਬ ਭਰ ਵਿਚ ਜਨ ਚੇਤਨਾ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਜਾਂ ਸੁਧਾਰ ਘਰਾਂ ਵਿਚ ਬੰਦ ਲੋਕਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਸ ਮੌਕੇ ਉਨ੍ਹਾਂ ਭਾਜਪਾ ਆਗੂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਮਨੁੱਖੀ ਅਧਿਕਾਰ ਸੈੱਲ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਸ਼੍ਰੀਮਤੀ ਭਾਟੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਕੌਂਸਲਰ ਨਰੇਸ਼ ਠਾਕੁਰ, ਅਮਰਪਾਲ ਜੌਹਰ, ਭਾਜਪਾ ਨੇਤਾ ਡਾ. ਆਈ. ਕੇ. ਸ਼ਰਮਾ, ਰੇਨੂੰ ਰਾਣਾ, ਮਧੁ ਬਾਲਾ, ਕੁਲਦੀਪ ਚਤਰੂ, ਭੂਸ਼ਨ, ਸੰਜੀਵ ਜਖ਼ਮੀ, ਰਿੰਪੀ ਭਾਟੀਆ, ਰਾਮ ਕੁਮਾਰ ਮੈਂਬਰ ਬਲਾਕ ਸੰਮਤੀ, ਸੁਮਨ ਬਾਲਾ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਸੁਨੀਤਾ ਦੇਵੀ, ਪ੍ਰਵੀਨ ਮਲਹੋਤਰਾ, ਆਸ਼ੂ ਅਰੋੜਾ, ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁੰਨ ਹਾਜਰ ਸਨ।

ਸੰਭਾਵੀ ਹੜ੍ਹਾਂ ਤੋਂ ਬਚਾਓ ਲਈ ਪ੍ਰਸ਼ਾਸ਼ਨ ਨੇ ਕੀਤੇ ਅਗੇਤੇ ਪ੍ਰਬੰਧ

ਹੁਸ਼ਿਆਰਪੁਰ, 27 ਮਈ: ਬਰਸਾਤਾਂ ਦੌਰਾਨ ਸੰਭਾਵਿਤ ਹੜ੍ਹਾਂ ਤੋਂ ਬਚਾਓ ਅਤੇ ਸੁਰੱਖਿਆ ਲਈ ਜ਼ਿਲ੍ਹਾ ਪੱੱਧਰ ਅਤੇ ਸਬ-ਡਵੀਜ਼ਨ ਪੱਧਰ ਤੇ 1 ਜੂਨ 2014 ਤੋਂ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸੰਭਾਵੀਂ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦਿਨ ਰਾਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵੀਂ ਹੜ੍ਹਾਂ ਤੋਂ ਬਚਾਓ ਦੇ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਐਸ ਪੀ (ਹੈਡਕੁਆਟਰ) ਡੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਜਗਵਿੰਦਰ ਜੀਤ ਸਿੰਘ ਗਰੇਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਅਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਰਣਜੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

                  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਗੋਲਿਕ ਸਥਿਤੀ ਦਰਿਆਵਾਂ ਅਤੇ ਚੋਆਂ ਵਿੱਚ ਘਿਰੀ ਹੋਈ ਹੈ। ਇਸ ਲਈ ਜ਼ਰੂਰੀ ਹੈ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਦਰਿਆਵਾਂ ਅਤੇ ਚੋਆਂ ਦੀ ਲਪੇਟ ਵਿੱਚ ਆਉਣ ਵਾਲੇ ਇਲਾਕਿਆਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਜਾਣ ਅਤੇ ਲੋੜ ਪੈਣ ਤੇ ਲਗਾਏ ਜਾਣ ਵਾਲੇ ਰਲੀਫ਼ ਕੈਂਪਾਂ ਲਈ ਸਾਰੇ ਪ੍ਰਬੰਧ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦੀ ਸੰਭਾਵਨਾ ਹੈ ਖਾਸ ਕਰਕੇ ਦਰਿਆ ਬਿਆਸ ਨਾਲ ਲਗਦੇ ਏਰੀਏ ਵਿੱਚ ਹੜ੍ਹ ਰਾਹਤ ਸਮੱਗਰੀ ਜਿਵੇਂ ਕਿਸ਼ਤੀਆਂ, ਓ ਬੀ ਐਮ ਇੰਜਨ, ਲਾਈਫ਼ ਜੈਕਟ ਅਤੇ ਹੜ੍ਹਾਂ ਸਬੰਧੀ ਵਰਤੀ ਜਾਣ ਵਾਲੀ ਮਸ਼ੀਨਰੀ ਨੂੰ ਚਾਲੂ ਹਾਲਤ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨਾਂ, ਆਮ ਜਨਤਾ, ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਸਾਬਕਾ ਫੌਜੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਹੜ੍ਹ ਦੀ ਸਥਿਤੀ ਵਿਚ ਕਿਸ਼ਤੀਆਂ ਚਲਾਉਣਾ, ਤੈਰਨਾ, ਗੋਤਾਖੋਰੀ ਅਤੇ ਹੜ੍ਹਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਸਬੰਧੀ ਜਾਣਕਾਰੀ ਰੱਖਦੇ ਹੋਣ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਚੋਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਤੇ ਬੰਨ੍ਹਾਂ ਦੀ ਮਜ਼ਬੂਤੀ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਐਕਸੀਅਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਰਿਆ ਵਿੱਚ ਪਾਣੀ ਛੱਡਣ ਸਬੰਧੀ ਫਲੱਡ ਕੰਟਰੋਲ ਰੂਮ ਤੇ ਅਗੇਤੀ ਸੂਚਨਾ ਦੇਣਗੇ। ਫਲੱਡ ਰਲੀਫ਼ ਕੈਂਪਾਂ ਦੇ ਸਟੇਸ਼ਨ ਦੀ ਥਾਂ ਅਤੇ ਮਿਲਾਉਂਦੀਆਂ ਸੜਕਾਂ ਅਤੇ ਰਸਤਿਆਂ ਆਦਿ ਸਬੰਧੀ ਡਰੇਨੇਜ਼ ਵਿਭਾਗ ਵੱਲੋਂ ਨਕਸ਼ੇ ਤਿਆਰ ਕੀਤੇ ਜਾਣ ਤਾਂ ਜੋ ਨਾਜ਼ੁਕ ਸਥਿਤੀ ਵਿੱਚ ਲੋੜ ਪੈਣ ਤੇ ਰਾਹਤ ਕਾਰਜ ਆਸਾਨੀ ਨਾਲ ਉਪਲਬਧ ਕਰਵਾਏ ਜਾ ਸਕਣ।
                  ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸ਼ਹਿਰਾਂ ਵਿੱਚੋਂ ਲੰਘਦੇ ਨਾਲੇ, ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਦੇਣ ਅਤੇ ਹੜ੍ਹਾਂ ਦਾ ਪਾਣੀ ਕੱਢਣ ਲਈ ਪੰਪ ਵੀ ਚਾਲੂ ਹਾਲਤ ਵਿੱਚ ਰੱਖਣ।  ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਰਾਹਤ ਕਾਰਜਾਂ ਸਮੇਂ ਵਰਤੇ ਜਾਣ ਲਈ ਰੇਤਾ ਦੇ ਥੈਲਿਆਂ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਆਦਿ ਦਾ ਪ੍ਰਬੰਧ, ਡਾਕਟਰਾਂ ਦੀਆਂ ਟੀਮਾਂ  ਅਤੇ ਮੋਬਾਇਲ ਟੀਮਾਂ ਦਾ ਗਠਨ ਕਰਕੇ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਭੇਜਣ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਲਈ ਤੂੜੀ ਆਦਿ ਦਾ ਯੋਗ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਆਪਣੇ ਪੱਧਰ ਤੇ ਆਪਣੀ-ਆਪਣੀ ਸਬਡਵੀਜ਼ਨ ਵਿੱਚ ਮੀਟਿੰਗਾਂ ਕਰਕੇ ਸਬ-ਡਵੀਜ਼ਨ ਦੀ ਸੈਕਟਰਾਂ ਵਿੱਚ ਵੰਡ ਕਰਕੇ ਸੈਕਟਰ ਅਫ਼ਸਰ ਲਗਾਉਣਗੇ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਇੱਕ ਕਾਪੀ ਜ਼ਿਲ੍ਹਾ ਫਲੱਡ ਕੰਟਰੋਲ ਰੂਮ ਨੂੰ ਭੇਜਣਗੇ।
                  ਉਨ੍ਹਾਂ ਜ਼ਿਲ੍ਹੇ ਦੇ ਸਮੂਹ ਊੁਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ  ਦੀਆਂ ਸਮਾਜਿਕ ਅਤੇ ਸਵੈਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਹੜ੍ਹਾਂ ਦੌਰਾਨ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ।  ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਸਬਡਵੀਜ਼ਨ ਪੱਧਰ ਤੇ ਟੀਮਾਂ ਨਿਯੁਕਤ ਕਰਨ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਹੁਸ਼ਿਆਰਪੁਰ ਅਤੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਡਰੇਨਾਂ, ਚੋਆਂ, ਨਦੀਆਂ ਆਦਿ ਤੇ ਬਣੇ ਪੁੱਲਾਂ ਦੀ ਤੁਰੰਤ ਸਫ਼ਾਈ ਕਰਾਉਣੀ ਅਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਖਰਾਬ ਸੜਕਾਂ ਦੀ ਰਿਪੇਅਰ ਕਰਨੀ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਬੀ ਐਸ ਐਫ, ਹੋਮਗਾਰਡ, ਮਿਲਟਰੀ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਵੱਲੋਂ ਸੰਭਾਵੀਂ ਹੜ੍ਹਾਂ ਦੀ ਸਥਿਤੀ ਦੌਰਾਨ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਸੰਭਵ ਸਹਾਇਤਾ ਦੇਣਗੇ।

ਹੈਜ਼ੇ ਦੀ ਰੋਕਥਾਮ ਲਈ ਆਦੇਸ਼ ਜਾਰੀ

ਹੁਸ਼ਿਆਰਪੁਰ, 27 ਮਈ: ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈਜੇ ਦੀ ਰੋਕਥਾਮ ਲਈ ਜਾਰੀ ਕੀਤੇ ਆਪਣੇ ਇੱਕ ਹੁਕਮ ਰਾਹੀਂ ਸਾਰੀ ਕਿਸਮ ਦੀਆਂ ਮਠਿਆਈਆਂ, ਮੀਟ, ਕੇਕ, ਬਿਸਕੁਟ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਸ਼ਰਬਤ, ਗੰਨੇ ਦਾ ਰਸ ਆਦਿ ਨੂੰ ਸ਼ੀਸ਼ੇ ਦੀ ਅਲਮਾਰੀ ਵਿੱਚ ਰੱਖਣ  ਅਤੇ ਬਿਨ੍ਹਾਂ ਢੱਕ ਕੇ ਵੇਚਣ ਤੋਂ ਮਨਾਹੀ ਕੀਤੀ ਹੈ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ, ਗਲੇ ਸੜੇ ਫ਼ਲ ਵੇਚਣ ਦੀ ਵੀ ਮਨਾਹੀ ਕੀਤੀ ਹੈ। ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਲਈ ਕਿਹਾ ਗਿਆ ਹੈ। ਕਿਸੇ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿੱਚ ਹੈਜਾ ਹੋਣ ਦੀ ਸੂਰਤ ਵਿੱਚ ਸਬੰਧਤ ਏਰੀਏ ਦੇ ਵਸਨੀਕ ਤੁਰੰਤ ਹੈਜੇ ਸਬੰਧੀ ਜਾਣਕਾਰੀ ਲਈ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਸਿਹਤ ਅਫ਼ਸਰ, ਜ਼ਿਲ੍ਹਾ ਐਪੀਡਿਆਮੋਲਿਸਟ, ਸਹਾਇਕ ਮਲੇਰੀਆ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਾਰੇ ਸੀਨੀਅਰ ਸੈਨਟਰੀ ਇੰਸਪੈਕਟਰ, ਹੈਲਥ ਸੁਪਰਵਾਈਜ਼ਰ, ਐਸ ਐਮ ਆਈਜ਼, ਐਸ ਐਮ ਓ / ਹੈਲਥ ਇੰਸਪੈਕਟਰ, ਫੂਡ ਇੰਸਪੈਕਟਰ, ਸਾਰੇ ਸਰਕਾਰੀ ਮੈਡੀਕਲ ਅਫ਼ਸਰ ਅਤੇ ਲੋਕਲ ਬਾਡੀਜ਼ ਸੰਸਥਾਵਾਂ ਜੋ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ, ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ, ਜਾਣ ਅਤੇ ਮੁਆਇਨਾ, ਚੈਕ ਕਰਨ ਅਤੇ ਖਾਣ-ਪੀਣ ਸਬੰਧੀ ਵਸਤਾਂ ਚੈਕ ਕਰਨ, ਜਿਹੜੀਆਂ ਮਨੁੱਖਤਾ ਦੀ ਵਰਤੋਂ ਲਈ ਹਾਨੀਕਾਰਕ ਹੋਣ, ਸਮਝੀਆਂ ਜਾਣ, ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ, ਵੇਚਣ ਤੋਂ ਮਨਾਹੀ ਅਤੇ ਸੰਬਧਤ ਮਾਲਿਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਹਨ।
                  ਇਹ ਹੁਕਮ 31 ਦਸੰਬਰ, 2014 ਤੱਕ ਲਾਗੂ ਰਹੇਗਾ।

ਦੇਸ਼ ਵਿੱਚ ਮੋਦੀ ਸਰਕਾਰ ਨਾਲ ਹੋਵੇਗਾ ਨਵਾਂ ਸਵੇਰਾ: ਸੰਤ

ਤਲਵਾੜਾ, 25 ਮਈ: ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀ ਮਜਬੂਤ ਸਰਕਾਰ ਦੇ ਗਠਨ ਨਾਲ ਨਵਾਂ ਸਵੇਰਾ ਹੋ ਰਿਹਾ ਹੈ ਅਤੇ ਇਸ ਨਵੇਂ ਦੌਰ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਤਲਵਾੜਾ ਸਰਕਲ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਤਲਵਾੜਾ ਡਾਟ ਕਾਮ ਵੱਲੋਂ ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼।

ਦੇਸ਼ ਦੇ ਨਾਮ ਪ੍ਰਧਾਨ ਮੰਤਰੀ ਦਾ ਵਿਦਾਇਗੀ ਸੰਦੇਸ਼

ਪਿਆਰੇ ਦੇਸ਼ਵਾਸੀਓ,

ਅੱਜ ਮੈਂ ਤੁਹਾਨੂੰ ਪ੍ਰਧਾਨਮੰਤਰੀ  ਦੇ ਰੂਪ ਵਿੱਚ ਆਖਰੀ ਵਾਰ ਸੰਬੋਧਿਤ ਕਰ ਰਿਹਾ ਹਾਂ ।
ਦਸ ਸਾਲ ਪਹਿਲਾਂ ਇਸ ਜ਼ਿੰਮੇਦਾਰੀ ਨੂੰ ਸੰਭਾਲਦੇ ਵਕਤ ਮੈਂ ਆਪਣੀ ਪੂਰੀ ਮਿਹਨਤ ਨਾਲ ਕੰਮ ਕਰਨ ਅਤੇ ਸੱਚਾਈ  ਦੇ ਰਸਤੇ ਉੱਤੇ ਚੱਲਣ ਦਾ ਨਿਸ਼ਚਾ ਕੀਤਾ ਸੀ ।  ਮੇਰੀ ਰੱਬ ਵਲੋਂ ਅਰਦਾਸ ਸੀ ਕਿ ਮੈਂ ਹਮੇਸ਼ਾ ਠੀਕ ਕੰਮ ਕਰਾਂ ।

ਅੱਜ ,  ਜਦੋਂ ਪ੍ਰਧਾਨਮੰਤਰੀ ਦਾ ਪਦ ਛੱਡਣ ਦਾ ਵਕਤ ਆ ਗਿਆ ਹੈ ,  ਮੈਨੂੰ ਅਹਿਸਾਸ ਹੈ ਕਿ ਰੱਬ  ਦੇ ਅੰਤਮ ਫ਼ੈਸਲੇ ਤੋਂ ਪਹਿਲਾਂ ,  ਸਾਰੇ ਚੁਣੇ ਗਏ ਪ੍ਰਤੀਨਿਧਆਂ ਅਤੇ ਸਰਕਾਰਾਂ  ਦੇ ਕੰਮ ਉੱਤੇ ਜਨਤਾ ਦੀ ਅਦਾਲਤ ਵੀ ਫੈਸਲਾ ਕਰਦੀ ਹੈ ।

ਮੇਰੇ ਪਿਆਰੇ ਦੇਸ਼ਵਾਸੀਓ ,

ਤੁਸੀਂ ਜੋ ਫੈਸਲਾ ਦਿੱਤਾ ਹੈ ,  ਸਾਨੂੰ ਸਾਰਿਆਂ ਨੂੰ ਉਸਦਾ ਸਨਮਾਨ ਕਰਨਾ ਚਾਹੀਦਾ ਹੈ ।  ਇਨ੍ਹਾਂ ਲੋਕ ਸਭਾ ਚੋਣਾਂ ਨਾਲ ਸਾਡੀ ਲੋਕੰਤਰਿਕ ਵਿਵਸਥਾ ਦੀਆਂ ਜੜਾਂ ਮਜ਼ਬੂਤ ਹੋਈਆਂ ਹਨ।

ਜਿਵੇਂ ਮੈਂ ਕਈ ਵਾਰ ਕਿਹਾ ਹੈ ,  ਮੇਰਾ ਸਾਰਵਜਨਿਕ ਜੀਵਨ ਇੱਕ ਖੁੱਲੀ ਕਿਤਾਬ ਹੈ ।  ਮੈਂ ਹਮੇਸ਼ਾ ਆਪਣੀ ਪੂਰੀ ਸਮਰੱਥਾ ਨਾਲ ਆਪਣੇ ਮਹਾਨ ਰਾਸ਼ਟਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਪਿਛਲੇ ਦਸ ਸਾਲਾਂ  ਦੇ ਦੌਰਾਨ ਅਸੀਂ ਬਹੁਤ ਸੀ ਸਫਲਤਾਵਾਂ ਅਤੇ ਉਪਲਬਧੀਆਂ ਹਾਸਲ ਕੀਤੀਆਂ ਹਨ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ।  ਅੱਜ ਸਾਡਾ ਦੇਸ਼ ਹਰ ਮਾਅਨੇ ਵਿੱਚ ਦਸ ਸਾਲ ਪਹਿਲਾਂ  ਦੇ ਭਾਰਤ ਵਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ।  ਦੇਸ਼ ਦੀਆਂ ਸਫਲਤਾਵਾਂ ਦਾ ਸਿਹਰਾ ਮੈਂ ਤੁਹਾਨੂੰ ਸਾਰਿਆ ਨੂੰ ਦਿੰਦਾ ਹਾਂ ।  ਪਰ ਹਾਲੇ ਵੀ ਸਾਡੇ ਦੇਸ਼ ਵਿੱਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਦਾ ਫਾਇਦਾ ਚੁੱਕਣ ਲਈ ਸਾਨੂੰ ਇੱਕਜੁਟ ਹੋਕੇ ਸਖ਼ਤ ਮਿਹਨਤ ਕਰਨ ਦੀ ਜਰੁਰਤ ਹੈ ।

 ਪ੍ਰਧਾਨਮੰਤਰੀ ਦਾ ਪਦ ਛੱਡਣ  ਦੇ ਬਾਅਦ ਵੀ ਤੁਹਾਡੇ ਪਿਆਰ ਅਤੇ ਮੁਹੱਬਤ ਦੀ ਯਾਦ ਹਮੇਸ਼ਾ ਮੇਰੇ ਜਿਹਨ ਵਿੱਚ ਤਾਜ਼ਾ ਰਹੇਗੀ ।  ਮੈਨੂੰ ਜੋ ਕੁੱਝ ਵੀ ਮਿਲਿਆ ਹੈ ,  ਇਸ ਦੇਸ਼ ਵਲੋਂ ਹੀ ਮਿਲਿਆ ਹੈ ।  ਇੱਕ ਅਜਿਹਾ ਦੇਸ਼ ਜਿਸਨੇ  ਬਟਵਾਰੇ  ਦੇ ਕਾਰਨ ਬੇਘਰ ਹੋਏ ਇੱਕ ਬੱਚੇ ਨੂੰ ਇਨ੍ਹੇ ਉੱਚੇ ਅਹੁਦੇ ਤੱਕ ਪਹੁੰਚਾ ਦਿੱਤਾ ।  ਇਹ ਇੱਕ ਅਜਿਹਾ ਕਰਜ ਹੈ ਜਿਸਨੂੰ ਮੈਂ ਕਦੇ ਅਦਾ ਨਹੀਂ ਕਰ ਸਕਦਾ ।  ਇਹ ਇੱਕ ਅਜਿਹਾ ਸਨਮਾਨ ਵੀ ਹੈ ਜਿਸ ਉੱਤੇ ਮੈਨੂੰ ਹਮੇਸ਼ਾ ਗਰਵ ਰਹੇਗਾ ।

ਦੋਸਤੋ,  ਮੈਨੂੰ ਭਾਰਤ  ਦੇ ਭਵਿੱਖ  ਦੇ ਬਾਰੇ ਵਿੱਚ ਪੂਰਾ ਇੱਤਮਿਨਾਨ ਹੈ ।  ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਸਮਾਂ ਆ ਗਿਆ ਹੈ ਜਦੋਂ ਭਾਰਤ ਦੁਨੀਆ ਦੀ ਬਦਲਦੀ ਹੋਈ ਮਾਲੀ ਹਾਲਤ ਵਿੱਚ ਇੱਕ ਮਹੱਤਵਪੂਰਣ ਸ਼ਕਤੀ  ਦੇ ਰੂਪ ਵਿੱਚ ਉਭਰੇਗਾ ।  ਪਰੰਪਰਾ ਨੂੰ ਆਧੁਨਿਕਤਾ  ਦੇ ਨਾਲ ਅਤੇ ਵਿਵਿਧਤਾ ਨੂੰ ਏਕਤਾ  ਦੇ ਨਾਲ ਮਿਲਾਂਦੇ ਹੋਏ ਸਾਡਾ ਦੇਸ਼ ਦੁਨੀਆ ਨੂੰ ਅੱਗੇ ਦਾ ਰਸਤਾ ਵਿਖਾ ਸਕਦਾ ਹੈ ।  ਆਪਣੇ ਮਹਾਨ ਦੇਸ਼ ਦੀ ਸੇਵਾ ਕਰਣ ਦਾ ਮੌਕਾ ਮਿਲਣਾ ਮੇਰਾ ਸੁਭਾਗ ਰਿਹਾ ਹੈ ।  ਮੈਂ ਇਸਤੋਂ ਜ਼ਿਆਦਾ ਕੁੱਝ ਹੋਰ ਨਹੀਂ ਮੰਗ ਸਕਦਾ ਸੀ ।

ਮੇਰੀ ਸ਼ੁਭਕਾਮਨਾ ਹੈ ਕਿ ਆਉਣ ਵਾਲੀ ਸਰਕਾਰ ਆਪਣੇ ਕੰਮ - ਕਾਜ ਵਿੱਚ ਹਰ ਤਰ੍ਹਾਂ ਵਲੋਂ ਸਫਲ ਰਹੇ ।  ਮੈਂ ਆਪਣੇ ਦੇਸ਼ ਲਈ ਹੋਰ ਵੀ ਵੱਡੀਆਂ ਸਫਲਤਾਵਾਂ ਦੀ ਕਾਮਨਾ ਕਰਦਾ ਹਾਂ ।

ਧੰਨਵਾਦ  ।  ਜੈ ਹਿੰਦ  ।

ਵਿਜੈ ਸਾਂਪਲਾ 13582 ਵੋਟਾਂ ਦੇ ਫ਼ਰਕ ਨਾਲ ਹੋਏ ਜੇਤੂ

ਹੁਸ਼ਿਆਰਪੁਰ, 16 ਮਈ:ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ-ਅਮਾਨ ਨਾਲ ਨੇਪਰੇ ਚੜ ਗਿਆ।  ਵੋਟਾਂ ਦੀ ਗਿਣਤੀ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੂੰ ਜੇਤੂ ਘੋਸ਼ਿਤ ਕਰਨ ਉਪਰੰਤ ਜੇਤੂ ਰਹਿਣ ਦਾ ਸਰਟੀਫਿਕੇਟ ਦਿੱਤਾ।  ਉਨ੍ਹਾਂ ਨੇ ਸਮੂਹ ਉਮੀਦਵਾਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਲੋਕ ਸਭਾ ਚੋਣਾਂ-2014 ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਾਉਣ ਤੇ ਧੰਨਵਾਦ ਕੀਤਾ।
                  ਭਾਰਤੀ ਜਨਤਾ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ ਪੀ ਨੂੰ 13582 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 346643 ਵੋਟਾਂ ਪਈਆਂ ਜਦ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 333061 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ 213388 ਵੋਟਾਂ ਹਾਸਲ ਕਰਕੇ ਤੀਸਰੇ ਨੰਬਰ ਤੇ ਰਹੇ।  ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਵਾਰ ਬੈਲਟ ਯੂਨਿਟ ਵਿੱਚ ਨਵਾਂ ਬਟਨ ਨੋਟਾ (ਸਾਰੇ ਉਮੀਦਵਾਰਾਂ ਵਿੱਚੋਂ ਕੋਈ ਵੀ ਪਸੰਦ ਨਹੀ) ਦੀ ਵਿਵਸਥਾ ਕੀਤੀ ਗਈ ਸੀ ਜਿਸ ਵਿੱਚ ਕੁਲ 5976 ਵੋਟਾਂ ਦਰਜ ਹੋਈਆਂ।

ਸਵੇਰੇ ਹੋਵੇਗੀ ਵੋਟਾਂ ਦੀ ਗਿਣਤੀ ...

ਹੁਸ਼ਿਆਰਪੁਰ, 15 ਮਈ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵੋਟਾਂ ਦੀ ਗਿਣਤੀ ਸਬੰਧੀ ਕਾਉਂਟਿੰਗ ਸਟਾਫ਼ ਨੂੰ ਦਿੱਤੀ ਜਾ ਰਹੀ ਟਰੇਨਿੰਗ ਮੌਕੇ ਦਿੱਤੀ। ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕਾਉਂਟਿੰਗ ਆਬਜਰਵਰ ਸ੍ਰੀ ਰਾਕੇਸ਼ ਚੰਦ ਸ਼ਰਮਾ ਅਤੇ ਨਾਰਾਵੇਕਰ ਆਰ ਜੇ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰਤ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਗਿਣਤੀ ਕੇਂਦਰਾਂ ਵਿੱਚ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਵੱਲੋਂ ਸਮੁੱਚੀ ਕਾਉਂਟਿੰਗ ਪ੍ਰਕ੍ਰਿਆ ਤੇ ਨਜ਼ਰ ਰੱਖਣ ਲਈ 3 ਕਾਉਂਟਿੰਗ ਆਬਜਰਵਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸੁਮੰਤ ਸਿੰਘ ਵਿਧਾਨ ਸਭਾ ਹਲਕਾ 08 ਸ੍ਰੀ ਹਰਗੋਬਿੰਦਪੁਰ, 26-ਭੁਲੱਥ ਅਤੇ 29-ਫਗਵਾੜਾ ਦੇ ਕਾਉਂਟਿੰਗ ਸੈਂਟਰਾਂ ਦੀ ਬਤੌਰ ਆਬਜਰਵਰ ਨਿਗਰਾਨੀ ਕਰਨਗੇ। ਇਸੇ ਤਰ੍ਹਾਂ ਰਾਕੇਸ਼ ਚੰਦ ਸ਼ਰਮਾ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ ਅਤੇ 41-ਉੜਮੁੜ ਦੇ ਕਾਉਂਟਿੰਗ ਸੈਂਟਰਾਂ ਦੇ ਆਬਜਰਵਰ ਹੋਣਗੇ ਅਤੇ ਸ੍ਰੀ ਨਾਰਾ ਵੇਕਰ ਆਰ ਜੇ ਵਿਧਾਨ ਸਭਾ ਹਲਕਾ 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਦੇ ਆਬਜਰਵਰ ਹੋਣਗੇ। ਉਨ੍ਹਾਂ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ।
                  ਮਾਸਟਰ ਟਰੇਨਿੰਗ-ਕਮ- ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਸਬੰਧਤ ਅਧਿਕਾਰੀ, ਨੋਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ ਅਤੇ ਕਾਉਂਟਿੰਗ ਸਟਾਫ਼ ਇਸ ਮੌਕੇ ਤੇ ਹਾਜ਼ਰ ਸਨ।

ਮੁਫ਼ਤ ਹੋਮਿਓਪੈਥੀ ਡਿਸਪੈਂਸਰੀ ਤਲਵਾੜਾ ਖੇਤਰ ਲਈ ਵਰਦਾਨ ਸਾਬਿਤ ਹੋਵੇਗੀ: ਓਬਰਾਏ

ਤਲਵਾੜਾ, 14 ਮਈ: ਤਲਵਾੜਾ ਖੇਤਰ ਵਿਚ ਲੋਕਾਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ: ਵੱਲੋਂ ਅੱਜ ਉੱਘੇ ਸਮਾਜ ਸੇਵੀ ਸ. ਐੱਸ. ਪੀ. ਸਿੰਘ ਓਬਰਾਏ ਨੇ ਸੈਕਟਰ 2 ਵਿਖੇ ਮੁਫ਼ਤ ਹੋਮਿਓਪੈਥੀ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਸਿਹਤ ਸਹੂਲਤਾਂ ਦੀ ਭਾਰੀ ਕਮੀ ਹੈ ਅਤੇ ਗਰੀਬ ਲੋਕਾਂ ਲਈ ਤਾਂ ਇਲਾਜ ਬੜੀ ਦੂਰ ਦੀ ਗੱਲ ਹੈ। ਇੱਥੇ ਡਾ. ਗੁਰਮੇਲ ਸਿੰਘ ਵੈਦ ਵੱਲੋਂ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਵਧੀਆ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਡਿਸਪੈਂਸਰੀ ਵਿਚ ਸਾਰੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ ਜਿਸ ਸਦਕਾ ਇਹ ਡਿਸਪੈਂਸਰੀ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪਹਿਲਕਦਮੀ ਕੀਤੀ ਜਾ ਸਕਦੀ ਹੈ ਅਤੇ ਜੇਕਰ ਬੀ. ਬੀ. ਐੱਮ. ਬੀ. ਇਸ ਤਜਵੀਜ ਉੱਪਰ ਗੌਰ ਕਰੇ ਤਾਂ ਇਸ ਸਮਝੌਤੇ ਨਾਲ ਪੂਰੇ ਖੇਤਰ ਵਿਚ ਬੇਹੱਤ ਉੱਚ ਕੋਟੀ ਦੀਆਂ ਮਿਆਰੀ ਸਿਹਤ ਸਹੂਲਤਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਦੀਆਂ ਦੋਵੇਂ ਵਿਦਿਆਰਥਣਾਂ ਪੂਜਾ ਅਤੇ ਸਾਕਸ਼ੀ ਦੀ ਉਚੇਰੀ ਪੜ੍ਹਾਈ ਦਾ ਸਾਰਾ ਖਰਚ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਿਛਲੇ ਸਾਲ ਮੈਰਿਟ ਵਿਚ ਆਈਆਂ ਇਸੇ ਸਕੂਲ ਦੀਆਂ 4 ਵਿਦਿਆਰਥਣਾਂ ਦੀ ਪੜ੍ਹਾਈ ਦਾ ਸਾਰਾ ਖਰਚ ਪਹਿਲਾਂ ਹੀ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। 
ਉਨ੍ਹਾਂ ਹੋਰ ਦੱਸਿਆ ਕਿ ਟਰੱਸਟ ਵੱਲੋਂ ਪੂਰੇ ਪੰਜਾਬ ਵਿਚ ਸੱਤ ਹਜ਼ਾਰ ਲੋੜਵੰਦ ਵਿਧਵਾਵਾਂ ਨੂੰ 750 ਰੁਪਏ ਤੋਂ ਇੱਕ ਹਜਾਰ ਰੁਪਏ ਮਹੀਨਾ ਪੈਂਨਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸੜਕੀ ਹਾਦਸਿਆਂ ਨੂੰ ਟਾਲਣ ਲਈ ਸੜਕਾਂ ਅਤੇ ਗੱਡੀਆਂ ਤੇ ਪੰਜਾਬ ਭਰ ਵਿਚ ਹੁਣ ਤੱਕ 20 ਲੱਖ ਰਿਫਲੈਕਟਰ ਲਗਾਏ ਜਾ ਚੁੱਕੇ ਹਨ ਅਤੇ 30 ਲੱਖ ਰਿਫ਼ਲੈਕਟਰ ਹੋਰ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ ਵਾਹਨਾਂ ਆਦਿ ਤੇ ਲਗਾਉਣ ਲਈ ਪੰਜ ਹਜਾਰ ਰਿਫਲੈਕਟਰ ਲਿਆਂਦਾ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਲਾਇਬ੍ਰੇਰੀਆਂ, ਕੰਪਿਊਟਰ ਸਿੱਖਿਆ ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਡਾ. ਗੁਰਮੇਲ ਸਿੰਘ, ਰਾਜਿੰਦਰ ਸਿੰਘ, ਹਰਵਿੰਦਰ ਸਿੰਘ ਕੁੱਕੂ, ਟੀ. ਪੀ. ਐੱਸ. ਫੁੱਲ, ਏ. ਪੀ. ਐੱਸ ਉੱਭੀ, ਗੁਰਚਰਨ ਸਿੰਘ ਜੌਹਰ, ਪੂਰਨ ਸਿੰਘ, ਭਾਈ ਜਾਗੀਰ ਸਿੰਘ, ਵਿਜੇ ਕੁਮਾਰ, ਸਤਨਾਮ ਸਿੰਘ ਸੈਣੀ, ਹਰੀਸ਼ ਚਾਵਲਾ, ਮਨਪ੍ਰੀਤ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ, ਡਾ. ਰਾਮ ਕਿਸ਼ਨ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵਿਸ਼ਵ ਮਾਂ ਦਿਵਸ ਤੇ ਕਵੀ ਦਰਬਾਰ

ਤਲਵਾੜਾ, 12 ਮਈ:ਇੱਥੇ ਵਿਸ਼ਵ ਮਾਂ ਦਿਵਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਵੱਲੋਂ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਮੁਸ਼ਾਇਰੇ ਦੀ ਸ਼ੁਰੂਆਤ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਨਾਲ ਕੀਤੀ ਗਈ ਅਤੇ ਫ਼ਿਰ ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ ਵੱਲੋਂ ਕੰਨਿਆ ਭਰੂਣ ਹੱਤਿਆ ਤੇ ਅਧਾਰਿਤ ਗੀਤ 'ਕਲੀ ਕੋਮਲ' ਪੇਸ਼ ਕੀਤਾ ਗਿਆ। ਅਨੁਰਾਧਾ ਸ਼ਰਮਾ ਨੇ 'ਮਾਂ ਦੀ ਮਮਤਾ' ਅਤੇ 'ਪਿਤਾ' ਆਦਿ ਰਚਨਾਵਾਂ ਨਾਲ ਪਰਿਵਾਰਕ ਰਿਸ਼ਤਿਆਂ ਦੀ ਗੱਲ ਛੋਹੀ ਜਦਕਿ ਪ੍ਰਿੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਦੀਆਂ ਬੇਹੱਦ ਰੌਚਕ ਰਚਨਾਵਾਂ 'ਕਿਸਮਤ' ਅਤੇ 'ਦਿੱਤੂ ਵੈਦ' ਆਦਿ ਨਾਲ ਖ਼ੂਬ ਰੰਗ ਬੰਨ੍ਹਿਆ। ਜਸਵੀਰ ਕੌਰ ਜੱਸ ਵੱਲੋਂ 'ਵਿਛੋੜਾ', ਕੈਲਾਸ਼ ਰਾਣੀ ਵੱਲੋਂ 'ਮਾਂ ਦਾ ਪਿਆਰ' ਅਤੇ 'ਜੀ ਆਇਆਂ ਨੂੰ' ਰਚਨਾਵਾਂ ਨਾਲ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ ਅਤੇ ਪ੍ਰੋ. ਅੰਜੂ ਬਾਲਾ 'ਬੇਨੂਰ ਪਰਛਾਵੇਂ' ਨਾਲ ਸਰੋਤਿਆਂ ਅੰਤਰਮਨ ਦੇ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕੀਤਾ। ਸਮਰਜੀਤ ਸਿੰਘ ਸ਼ਮੀ ਅਤੇ ਰਾਜਿੰਦਰ ਮਹਿਤਾ ਵੱਲੋਂ ਪੇਸ਼ ਕਾਵਿ ਰਚਨਾਵਾਂ ਨੂੰ ਖ਼ੂਬ ਪਸੰਦ ਕੀਤਾ ਗਿਆ। ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹੋਏ ਜਯੰਤਿਕਾ, ਜਯੋਤਿਕਾ, ਆਰੋਹੀ ਸ਼ਰਮਾ ਅਤੇ ਪਲਕ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ ਵਿਚ 'ਮਾਂ' ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਨੀ ਸ਼ਰਮਾ, ਸ਼ੀਤਲ ਸ਼ਰਮਾ, ਹੇਮੰਤ ਸ਼ਰਮਾ, ਜਯੋਤਿਕਾ ਆਦਿ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।

ਡੀ. ਏ. ਵੀ. ਸਕੂਲ ਤਲਵਾੜਾ ਦੇ ਦਰਜਨਾਂ ਬੱਚੇ ਹੋਏ ਬੇਹੋਸ਼


  • ਸਵੇਰ ਦੀ ਪ੍ਰਾਥਨਾ ਸਭਾ ਵਿਚ ਬੇਸੁਧ ਹੋਏ ਕਈ ਬੱਚੇ
  • ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ: ਬੀਬੀ ਸਾਹੀ
ਤਲਵਾੜਾ, 9 ਮਈ : ਅੱਜ ਸਵੇਰੇ ਇੱਥੇ ਸ਼ਹਿਰ ਵਿਚ ਮਾਹੌਲ ਉਦੋਂ ਕਾਫ਼ੀ ਅਫ਼ਰਾ ਤਫ਼ਰੀ ਵਾਲਾ ਬਣ ਗਿਆ ਜਦੋਂ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੀ ਸਵੇਰ ਦੀ ਸਭਾ ਮੌਕੇ ਇੱਕ ਇੱਕ ਕਰਕੇ ਵਿਦਿਆਰਥੀ ਬੇਹੋਸ਼ ਹੋਣੇ ਸ਼ੁਰੂ ਹੋ ਗਏ।
ਸਕੂਲ ਦੀ ਪ੍ਰਿੰਸੀਪਲ ਅਰਚਨਾ ਕੁਲਸ਼੍ਰੇਸ਼ਠਾ ਅਨੁਸਾਰ ਅੱਜ ਸਵੇਰੇ ਰੋਜਾਨਾਂ ਵਾਂਗ ਹੀ ਸਵੇਰ ਦੀ ਸਭਾ ਸ਼ੁਰੂ ਹੋਈ ਜੋ ਆਮ ਤੌਰ ਤੇ ਕਰੀਬ ਸਵਾ ਅੱਠ ਵਜੇ ਖ਼ਤਮ ਹੋ ਜਾਂਦੀ ਹੈ ਪ੍ਰੰਤੂ ਅੱਜ ਇਸ ਸਭਾ 8.25 ਤੇ ਖ਼ਤਮ ਹੋਈ। ਇਸ ਦੌਰਾਨ ਅਚਾਨਕ ਤਿੰਨ ਚਾਰ ਵਿਦਿਆਰਥੀ ਬੇਹੋਸ਼ ਹੋ ਕੇ ਡਿੱਗ ਪਏ ਜਿਨ੍ਹਾਂ ਨੂੰ ਤੁਰੰਤ ਬੀ. ਬੀ. ਐਮ. ਬੀ. ਹਸਪਤਾਲ ਮੁਢਲੀ ਸਹਾਇਤਾ ਲਈ ਭੇਜ ਦਿੱਤਾ ਗਿਆ। ਪਰੰਤੂ ਬਾਅਦ ਵਿਚ ਕਲਾਸਾਂ ਵਿੱਚੋਂ ਵੀ ਬੱਚਿਆਂ ਦੇ ਬੇਸੁੱਧ ਹੋਣ ਦੀ ਸੂਚਨਾ ਮਿਲੀ ਤੇ ਉਨ੍ਹਾਂ ਨੂੰ ਵੀ ਫ਼ੌਰੀ ਤੌਰ ਤੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 30-35 ਵਿਦਿਆਰਥੀਆਂ ਦੇ ਇੰਝ ਅਚਾਨਕ ਬੇਹੋਸ਼ ਹੋਣ ਦਾ ਪਤਾ ਲੱਗਿਆ। ਸ਼੍ਰੀਮਤੀ ਅਰਚਨਾ ਨੇ ਦੱਸਿਆ ਕਿ ਅਸਲ ਵਿਚ ਜਿਆਦਾਤਾਰ ਬੱਚੇ ਸਵੇਰੇ ਬਿਨਾਂ ਕੋਈ ਨਾਸ਼ਤਾ ਆਦਿ ਕਰਕੇ ਸਿੱਧੇ ਸਕੂਲ ਆ ਜਾਂਦੇ ਹਨ ਅਤੇ ਉਹ ਲਗਾਤਾਰ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਰਹਿੰਦੇ ਹਨ ਕਿ ਬੱਚਿਆਂ ਨੂੰ ਬਕਾਇਦਾ ਪੇਟ ਭਰਪੂਰ ਨਾਸ਼ਤਾ ਕਰਵਾ ਕੇ ਸਕੂਲ ਭੇਜਿਆ ਜਾਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਸਕੂਲ ਵਿਚ ਹੋਈ ਇਸ ਖਲਬਲੀ ਕਾਰਨ ਸਕੂਲ ਦੇ ਇੱਕ ਅਧਿਆਪਕ ਕੁਲਦੀਪ ਖੰਨਾ ਵੀ ਤਨਾਓ ਕਾਰਨ ਬੇਹੋਸ਼ ਹੋ ਗਏ। 

ਓਧਰ ਜੰਗਲ ਦੀ ਅੱਗ ਵਾਂਗ ਬੱਚਿਆਂ ਦੇ ਬੇਹੋਸ਼ ਹੋਣ ਦੀਆਂ ਖ਼ਬਰਾਂ ਨਾਲ ਮਾਪਿਆਂ ਵਿਚ ਵੀ ਬੇਚੈਨੀ ਫ਼ੈਲ ਗਈ ਅਤੇ ਸਕੂਲ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ। ਲੋਕਾਂ ਵਿਚ ਇਹ ਅਫ਼ਵਾਹ ਫ਼ੈਲ ਗਈ ਕਿ ਬੱਚਿਆਂ ਦੀ ਬੇਹੋਸ਼ੀ ਦਾ ਕਾਰਨ ਪੀਣ ਵਾਲੇ ਪਾਣੀ ਵਿਚ ਕਥਿਤ ਤੌਰ ਤੇ ਸੱਪ ਜਾਂ ਜਹਿਰੀਲੀ ਚੀਜ਼ ਹੋਣ ਕਾਰਨ ਬੱਚੇ ਬੇਹੋਸ਼ ਹੋਏ ਹਨ । ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਐੱਸ. ਡੀ. ਐੱਮ. ਰਾਹੁਲ ਚਾਬਾ ਮੌਕੇ ਤੇ ਹਸਪਤਾਲ ਪੁੱਜੇ। ਬੀ. ਬੀ. ਐਮ. ਬੀ. ਹਸਪਤਾਲ ਵਿਚ ਐਮਰਜੈਂਸੀ ਡਿਉਟੀ ਦੇ ਤਾਇਨਾਤ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਮਰਜੀਤ ਸਿੰਘ ਨੇ ਬੱਚਿਆਂ ਦੇ ਇਸ ਤਰਾਂ ਅਚਾਨਕ ਬੇਹੋਸ਼ ਹੋਣ ਦਾ ਕਾਰਨ ਤੇਜ਼ ਗਰਮੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿਸੇ ਵੀ ਬੱਚੇ ਨੂੰ ਉਲਟੀਆਂ ਜਾਂ ਦਸਤ ਆਦਿ ਦੀ ਸਮੱਸਿਆ ਨਹੀਂ ਸੀ ਅਤੇ ਜਹਿਰੀਲੇ ਪਾਣੀ ਆਦਿ ਦਾ ਕੋਈ ਸਵਾਲ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹੀ ਬੱਚੇ ਖਤਰੇ ਤੋਂ ਬਾਹਰ ਅਤੇ ਠੀਕ ਹਨ। ਬਹੁਤੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਕੇਵਲ ਇੱਕ ਵਿਦਿਆਰਥੀ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਜਾਂਚ ਲਈ ਭੇਜਿਆ ਗਿਆ। ਸ਼੍ਰੀ ਰਾਹੁਲ ਚਾਬਾ ਐੱਸ. ਡੀ. ਐੱਮ. ਮੁਕੇਰੀਆਂ ਦੀ ਹਦਾਇਤ ਤੇ ਸਿਵਲ ਹਸਪਤਾਲ ਮੁਕੇਰੀਆਂ ਤੋਂ ਬੱਚਿਆਂ ਦੇ ਮਾਹਿਰ ਡਾ. ਦਲਬੀਰ ਸਿੰਘ ਨੂੰ ਬੱਚਿਆਂ ਦੀ ਜਾਂਚ ਤੇ ਇਲਾਜ ਲਈ ਬੁਲਾਇਆ ਗਿਆ।
ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਬੇਹੱਦ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਿੰਦਗੀ ਬੇਹੱਦ ਅਨਮੋਲ ਹੈ ਅਤੇ ਡੀ. ਸੀ. ਹੁਸ਼ਿਆਰਪੁਰ ਨੂੰ ਇੰਨੀ ਵੱਡੀ ਗਿਣਤੀ ਵਿਚ ਬੱਚਿਆਂ ਦੇ ਬੇਹੋਸ਼ ਹੋਣ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪਾਣੀ ਦੀ ਸੈਂਪਲਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਪੱਧਰ ਤੇ ਹੋਈ ਅਣਗਹਿਲੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਡਾ. ਹਰਸਿਮਰਤ ਸਿੰਘ ਸਾਹੀ ਭਾਜਪਾ ਆਗੂ ਨੇ ਹਸਪਤਾਲ ਵਿਚ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਦੇਸ਼ ਦਾ ਭਵਿੱਖ ਬਣਨ ਵਾਲੇ ਇਨ੍ਹਾਂ ਮਾਸੂਮ ਵਿਦਿਆਰਥੀਆਂ ਦਾ ਇੰਨੇ ਵੱਡੇ ਪੱਧਰ ਤੇ ਬੇਹੋਸ਼ ਹੋਣਾ ਸਕੂਲ ਪ੍ਰਬੰਧਾਂ ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ।

ਵੋਟਾਂ ਦੀ ਗਿਣਤੀ ਲਈ ਕੀਤਾ ਅਭਿਆਸ

ਹੁਸ਼ਿਆਰਪੁਰ, 10 ਮਈ:
ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ 549 ਅਧਿਕਾਰੀ / ਕਰਮਚਾਰੀ ਡਿਊਟੀ ਤੇ ਲਗਾਏ ਗਏ ਹਨ ਜਿਨ੍ਹਾਂ ਵਿੱਚ 183 ਕਾਉਂਟਿੰਗ ਸੁਪਰਵਾਈਜਰ, 183 ਕਾਉਂਟਿੰਗ ਸਹਾਇਕ ਅਤੇ 183 ਮਾਈਕਰੋ ਆਬਜਰਵਰ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਲੋਕ ਸਭਾ ਦੀਆਂ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਉਂਟਿੰਗ ਸਟਾਫ਼ ਦੀ ਰਿਹਸਲ ਮੌਕੇ ਦਿੱਤੀ। ਉਨ੍ਹਾਂ  ਨੇ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਦੱਸਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ। 
                  ਮਾਸਟਰ ਟਰੇਨਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਟਾਂਡਾ-ਕਮ-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ ਅਤੇ ਨੇਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ, ਚੋਣ ਕਾਨੂੰਗੋ ਹਰਮਿੰਦਰ ਸਿੰਘ, ਲਾਲ ਚੰਦ, ਰਣਜੀਤ ਸਿੰਘ ਅਤੇ ਸਬੰਧਤ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ।

ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ: ਡੀ. ਸੀ.

ਹੁਸ਼ਿਆਰਪੁਰ 10 ਮਈ: ਜ਼ਿਲ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕਾਉਂਟਿੰਗ ਸੈਂਟਰਾਂ ਦੇ  13 ਮਈ ਦੀ ਸਵੇਰ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ।  ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋਵੇਗੀ ਜਿਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਵਿਖੇ ਅਤੇ 3 ਵਿਧਾਨ ਸਭਾ ਹਲਕਿਆਂ 08-ਸ੍ਰੀ ਹਰਗੋਬਿੰਦਪੁਰ, 29-ਫਗਵਾੜਾ ਅਤੇ 26-ਭੁਲੱਥ ਦੀ ਗਿਣਤੀ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਹੋਵੇਗੀ।  ਭਾਰਤ ਚੋਣ ਕਮਿਸ਼ਨ ਵੱਲੋਂ ਸਮੂਚੀ ਕਾਉਂਟਿੰਗ ਪ੍ਰਕ੍ਰਿਆ ਤੇ ਨਜ਼ਰ ਰੱਖਣ ਲਈ 3 ਕਾਉਂਟਿੰਗ ਆਬਜਰਵਰ ਲਗਾਏ ਗਏ ਹਨ ਜਿਨ੍ਹਾਂ ਵਿੱਚ ਸ੍ਰੀ ਸੁਮੰਤ ਸਿੰਘ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ, 26-ਭੁਲੱਥ ਅਤੇ 29-ਫਗਵਾੜਾ ਦੇ ਕਾਉਂਟਿੰਗ ਸੈਂਟਰਾਂ ਦੀ ਬਤੌਰ ਆਬਜਰਵਰ ਨਿਗਰਾਨੀ ਕਰਨਗੇ। ਇਸੇ ਤਰਾਂ  ਸ੍ਰੀ ਰਾਕੇਸ਼ ਚੰਦ ਸ਼ਰਮਾ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ ਅਤੇ 41- ਉੜਮੁੜ ਦੇ ਕਾਉਂਟਿੰਗ ਸੈਂਟਰਾਂ ਦੇ ਆਬਜਰਵਰ ਹੋਣਗੇ ਅਤੇ ਸ੍ਰੀ ਨਾਰਾਵੇਕਰ ਆਰ.ਜੇ. ਵਿਧਾਨ ਸਭਾ ਹਲਕਾ 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਦੇ ਆਬਜਰਵਰ ਹੋਣਗੇ। 
 ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਸੈਂਟਰਾਂ ਵਿੱਚ ਕਾਊਂਟਿੰਗ ਟੇਬਲਾਂ ਤੇ ਪੋਲਿੰਗ ਏਜੰਟਾਂ ਦੇ ਬੈਠਣ ਦਾ ਪ੍ਰਬੰਧ ਅਤੇ ਵੋਟਾਂ ਦੀ ਗਿਣਤੀ ਦੇ ਹਰ ਰਾਉਂਡ ਦੀ ਸਮੇਂ ਸਿਰ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣ ਲਈ 3 ਮੀਡੀਆ ਸੈਂਟਰ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਦੋ ਮੀਡੀਆ ਸੈਂਟਰ ਰਿਆਤ ਬਾਹਰਾ ਕਾਲਜ ਅਤੇ ਇੱਕ ਮੀਡੀਆ ਸੈਂਟਰ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਬਣਾਇਆ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਕਾਊਂਟਿੰਗ ਏਜੰਟਾਂ ਦੀਆਂ 2-2 ਫੋਟੋਆਂ ਸਮੇਤ ਫਾਰਮ ਨੰਬਰ 18 ਭਰ ਕੇ 13 ਮਈ ਸ਼ਾਮ 5-00 ਵਜੇ ਤੱਕ ਦੇਣ ਲਈ ਕਿਹਾ ਗਿਆ ਹੈ ਅਤੇ ਕਾਉਂਟਿੰਗ ਹਾਲ ਵਿੱਚ ਕੇਵਲ ਉਨ੍ਹਾਂ ਕਾਉਂਟਿੰਗ ਏਜੰਟਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਵੋਟਾਂ ਦੀ ਗਿਣਤੀ ਸਬੰਧੀ ਨਿਰਧਾਰਤ ਫੋਟੋ ਸ਼ਨਾਖਤੀ ਕਾਰਡ ਹੋਵੇਗਾ। 
 ਉਨ੍ਹਾਂ ਸਮੂਹ ਏ ਆਰ ਓਜ਼ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਅਮਲ ਵਾਂਗ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਵੀ ਸੁਚੱਜੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਵੇ ਅਤੇ ਸਾਰੇ ਗਿਣਤੀ ਕੇਂਦਰਾਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ, ਗਿਣਤੀ ਸਟਾਫ਼ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ।  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।

ਪ੍ਰਦੂਸ਼ਨ ਰੋਕਥਾਮ ਲਈ ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ 9 ਮਈ:  ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਤਨੂ ਕਸ਼ਯਪ ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।

 ਜ਼ਿਲ੍ਰਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ / ਡੀ ਜੇ / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਤੋਂ 10 ਡੀ ਬੀ ਏ ਜਾਂ 75 ਡੀ ਬੀ ਏ (ਦੋਨਾਂ ਵਿੱਚੋਂ ਜਿਹੜਾ ਘੱਟ ਹੋਵੇ) ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।
 ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ  ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਵੀ ਪ੍ਰਕ੍ਰਿਆ ਅਪਨਾਈ ਜਾਵੇਗੀ ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ।  ਇਹ ਪਾਬੰਦੀ ਇਸ ਕਰਕੇ ਲਗਾਈ ਜਾਂਦੀ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ ਦੇ ਦਰੱਖਤਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਦਰੱਖਤਾਂ ਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ ਕੁਦਰਤੀ ਰੈਣ ਬਸੇਰੇ ਤੇ ਵੀ ਪ੍ਰਤੀਕੂਲ ਅਸਰ ਪੈਂਦਾ ਹੈ ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆ ਲੁਪਤ ਹੋ ਰਹੀਆਂ ਹਨ। ਇਸ ਲਈ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ। 
   ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ  ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  ਤੇ  ਪੂਰਨ ਤੌਰ ਤੇ ਵੀ ਪਾਬੰਦੀ  ਲਗਾ  ਦਿਤੀ ਗਈ ਹੈ।
 ਉਪਰੋਕਤ ਸਾਰੇ ਪਾਬੰਦੀ ਦੇ ਹੁਕਮ 1 ਅਗਸਤ 2014 ਤੱਕ ਲਾਗੂ ਰਹਿਣਗੇ। 

ਲੋਕ ਸਭਾ ਚੋਣਾਂ ਦਾ ਅੱਠਵਾਂ ਗੇੜ: ਇੱਕ ਨਜ਼ਰ


ਬਾਰਾਮੂਲਾ ਅਤੇ ਲੱਦਾਖ਼ ਸੰਸਦੀ ਚੋਣਾਂ 7 ਮਈ ਨੂੰ: ਕੁਝ ਪਹਿਲੂ

तथ्‍य एक नजर में : जम्‍मू एवं कश्‍मीर (8वें चरण का मतदान)
मतदान की ति‍थि‍ : 07 मई, 2014
क्रम
विषय
 संसदीय निर्वाचन क्षेत्रों की संख्‍याजहां चुनाव होना है  – 2

1.
कुल मतदाता 
पुरूष     -   704542
महिला  -   646190
अन्‍य     -           32
सर्विस  -   6557
     ------------------------------
   कुल  -   1357321

2
संसदीय निर्वाचन क्षेत्रों की
 श्रेणी/संख्‍या
  सामान्‍य  :  02



3
उम्‍मीदवारों की कुल संख्‍या

19

4
16 से अधिक उम्मीदवारों वाले संसदीय निर्वाचन क्षेत्र 
कोई नहीं

5
32 से अधिक उम्मीदवारों वाले संसदीय निर्वाचन क्षेत्र 
कोई नहीं

6
महिला उम्मीदवारों  की कुल संख्‍या
कोई नहीं

7
सबसे अधिक उम्मीदवारों वाले संसदीय निर्वाचन क्षेत्रों के नाम और उम्‍मीदवारों की संख्‍या

संसदीय निर्वाचन क्षेत्र संख्या 01 – बारामुल्‍ला  (15 उम्मीदवार)


8
सबसे कम उम्‍मीदवारों वाले संसदीय निर्वाचन क्षेत्रों का नाम और उम्‍मीदवारों की संख्‍या
संसदीय निर्वाचन क्षेत्र संख्या  04लद्दाख      (0उम्मीदवार)        

















  9
 विभिन्‍न दलों के उम्‍मीदवारों की संख्‍या


भाजपा   
02

बीएसपी 
01

सीपीआई  
00

सीपीआई(एम)
00




आईएनसी
01
एनसीपी
00
जे एण्‍ड केएनसी
01 
जे एण्‍ड केपीडीपी   
01
जे एण्‍ड के एनपीपी
01




 पंजीकृत राजनीतिक दल (मान्‍यता प्राप्‍त       राष्‍ट्रीय और राज्य स्तरीय दलों को छोड़कर)  






03




  निर्दलीय  

09


  कुल 
19

10
सबसे बड़ा संसदीय निर्वाचन क्षेत्र
संसदीय निर्वाचन क्षेत्र संख्‍या 01-बारामुल्‍ला


11
सबसे छोटा संसदीय निर्वाचन क्षेत्र
संसदीय निर्वाचन क्षेत्र संख्‍या 04-लद्दाख्‍  


12
तैनात किए गए सामान्‍यव्‍ययपुलिस और जागरूकता पर्यवेक्षकों की संख्‍या 
सामान्‍य पर्यवेक्षक-04
व्‍यय पर्यवेक्षक-02
पुलिस पर्यवेक्षक-02
जागरूक पर्यवेक्षक-02
सूक्ष्‍म पर्यवेक्षक-257

13
मतदान ड्यूटी पर तैनात किए गए कर्मचारियों की संख्‍या  ( लगभग)

15121

14
मतदान केंद्रों की सख्‍या
2147

15.
चुनाव में प्रयोग में लाई जाने वाली ईवीएम मशीनों की संख्‍या
नियंत्रण इकाइयां- 2147
मतदान इकाइयां- 2147














 *संसदीय निर्वाचन क्षेत्र संख्‍या 01-बारामुल्‍ला, 04-लद्दाख ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)