ਹੁਸ਼ਿਆਰਪੁਰ ਬਲਾਕ 1 ਤੇ 2 ਪੰਚਾਇਤਾਂ ਲਈ ਰਾਖਵਾਂਕਰਨ ਜਾਰੀ

ਹੁਸ਼ਿਆਰਪੁਰ, 31 ਮਈ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ / ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in   ਤੇ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ  ਲਈ ਪਿੰਡ ਆਦਮਵਾਲ, ਬੈਂਸ ਖੁਰਦ, ਬਸੀ ਮਰੂਫ, ਧਾਮੀਆਂ ਖੁਰਦ, ਢੋਲਣਵਾਲ, ਧੁੱਗਾ ਖੁਰਦ, ਫੱਤੋਵਾਲ, ਗੁਲਿੰਡ, ਹੇਜ਼ਮ, ਹੁਸੈਨ ਪੁਰ, ਕਾਲਕਟ, ਕਾਂਟੀਆ, ਕੋਠੇ ਜੱਟਾਂ, ਲੁਹਾਰ ਕੰਗਣਾ, ਮੰਡਿਆਲਾ, ਮੁੱਢੀਆਂ ਜੱਟਾਂ, ਪਥਿਆਲ, ਸੈਂਚਾ, ਸ਼ੇਖੂਪੁਰ, ਚੱਕ ਗੁਜਰਾਂ, ਸ਼ੇਰਪੁਰ ਖਾਮ, ਭੱਕਲਾਂ, ਫਤਹਿਪੁਰ, ਜੰਡੀ, ਕਾਹਲੂਵਾਹਰ, ਕੱਤੋਵਾਲ, ਖੁਸਰੋਪੁਰ, ਕੂੰਟ, ਲਿਦੜ, ਮਛਰੀਵਾਲ, ਮਾਣਕਢੇਰੀ, ਮਹਿੰਦੀਪੁਰ, ਮਿਠੇਵਾਲ, ਨੰਗਲ ਕਲਾਂ, ਪੰਡੋਰੀ ਖੰਜੂਰ, ਸਰਿਸ਼ਟਪੁਰ, ਬਸੀ ਮਰੂਫ ਸਿਆਲਾ, ਪੱਜੋਦਿੱਤਾ, ਅਹਰ, ਬੱਗੇਵਾਲ ਗੁਜਰਾਂ, ਬਾਗਪੁਰ, ਬੰਨ ਸਰਕਰ ਅਲੀਜ਼ ਨੰਦਨ, ਬਸੀ ਕਾਸੋ, ਬੇਰਮਪੁਰ, ਬੱਬ, ਚਡਿਆਲ, ਚੱਕ ਰਾਜੂ ਸਿੰਘ, ਚੱਕੋਵਾਲ ਸ਼ੇਖਾਂ, ਡਡਿਆਣਾ ਖੁਰਦ, ਗੋਬਿੰਦਪੁਰ ਖੁਣ-ਖੁਣ, ਹੈਦਰੋਵਾਲ, ਅਖਲਾਸਪੁਰ, ਜਾਡੁ ਜੰਡਾ, ਮੁਰਾਦਪੁਰ ਨਰਿਆਲ, ਮੁਰਾਦਪੁਰ ਗੁਰੂ, ਨੰਗਲ ਮਰੂਫ, ਪੰਡੋਰੀ ਮੈਲ, ਵਾਹਦ (153), ਵਾਹਦ (196), ਹਾਜੀ ਖਾਨਪੁਰ, ਕੱਕੋਂ ਜਨਰਲ ਕੈਟਾਗਰੀ ਲਈ ਰਿਜਰਵ ਕੀਤੇ ਗਏ ਹਨ।  ਇਸੇ ਤਰ੍ਹਾਂ ਪਿੰਡ ਸਰਹਾਲਾ, ਸਟਿਆਣਾ, ਸੈਹਜੋਵਾਲ, ਤਾਜੋਵਾਲ, ਤਾਰਾਗੜ੍ਹ, ਥੱਥਲ, ਨਵੀ ਆਬਾਦੀ ਬਸੀ ਗੁਲਾਮ ਹੁਸੈਨ, ਕੁਲੀਆ, ਨਵੀਂ ਆਬਾਦੀ ਰੁਕਮਣ ਪੰਡੋਰੀ, ਜੁਝਾਰ, ਬੇਗਮਪੁਰ, ਬ੍ਰਹਮਜੀਤ, ਦੋਲੋਵਾਲ, ਹਰਦੋਖਾਨਪੁਰ, ਕਾਣੇ, ਖਾਨਪੁਰ, ਰਾਏਪੁਰ, ਰੰਧਾਵਾ ਬਰੋਟਾ, ਸਰਾਈਂ, ਤਲਵੰਡੀ ਕਨਗੋਈਆਂ, ਮੁਗਲਪੁਰਾ ਬਸੀ ਖਿਜਰ ਖਾਂ, ਆਲੋਵਾਲ, ਬਡਿਆਲ ਸੈਣੀਆਂ, ਹੁਸੈਨਪੁਰ ਗੁਰੂ, ਕੋਟਲਾ ਗੌਸਪੁਰ, ਪੰਡੋਰੀ ਭਵਾਂ, ਰਾਮੂ ਥਿਆੜਾ, ਡਗਾਣਾ ਖੁਰਦ, ਢੋਡੋਮਾਜਰਾ, ਜੰਡਿਆਲਾ, ਖੁਣ-ਖੁਣ ਖੁਰਦ ਅਤੇ ਪਿੰਡ  ਸ਼ੇਰਪੁਰ ਬਾਹਤੀਆਂ ਕੈਟਾਗਰੀ ਇਸਰਤੀ ਲਈ ਰਾਖਵੇਂ ਹਨ।

                  ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਬਡਾਲਾ ਪੁਖਤਾ, ਬੇਰੋ ਕਾਂਗੜੀ, ਚਲੂਪਰ, ਚੰਦੇਹੜ, ਚਾਂਦਪੁਰ, ਦਾਲਮਵਾਲ, ਢੱਡੇ ਬਾਬਾ ਮੋਹਰ ਸਿੰਘ, ਧਾਰੀਵਾਲ, ਧੂਤ ਖੁਰਦ, ਘਾਸੀਪੁਰ, ਕਡਿਆਣਾ, ਕਾਠੇ, ਖਾਨਪੁਰ, ਕੁਰਾਂਗਣਾ, ਕੋਟਲੀ ਬਾਵਾ ਦਾਸ, ਨੈਣੋਵਾਲ ਵੈਦ, ਨੰਦਾਚੌਰ, ਨੂਰਪੁਰ, ਪੰਡੋਰੀ ਬਾਵਾਦਾਸ, ਪੰਡੋਰੀ ਰੁਕਮਲ, ਰਹਿਸੀਵਾਲ, ਸਾਦਾ ਰਾਈਆਂ, ਰਵੀਦਾਸ ਨਗਰ ਆਦਮਵਾਲ, ਨਸਰਾਲਾ ਕਲੋਨੀ, ਤਲਵੰਡੀਆ ਅਰਾਈਆਂ, ਤਲਵੰਡੀ ਗੋਨੀ, ਜਰਬਦਿਆਲ, ਬਸੀ ਮਰੂਫ ਸਿਆਲਾ ਨਿਊ ਘਰ, ਰਸੂਲਪੁਰ, ਬਸੀ ਬਲੋ ਰਾਂਖਵੇ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਸਤਿਆਲ, ਧਾਮੀਆਂ ਕਲਾਂ, ਬੈਰੂਨ ਹਰਿਆਣਾ, ਬਸੀ ਗੁਲਾਮ ਹੂਸੈਨ, ਹਰਗੜ੍ਹ, ਅਧਿਕਾਰਾਂ, ਅੱਜੋਵਾਲ, ਅਜੜਾਮ, ਅਸਲਪੁਰ, ਬਸੀ ਨੌ, ਬਡਾਲਾ ਮਾਹੀ, ਬਾਦੋਵਾਲ, ਬੈਂਸਤਾਨੀਵਾਲ, ਬਰਿਆਲ, ਬਰੋਟੀ, ਬਸੀ ਕਿੱਕਰਾਂ, ਬਸੀ ਮੁਦਾ, ਬਸੀ ਪੁਰਾਣੀ, ਬਾਗੋਵਾਲ, ਭੀਖੋਵਾਲ, ਬੁਲੋਵਾਲ, ਬੂਰੇ ਜੱਟਾਂ, ਬੂਰੇ ਰਾਜਪੁੱਤਾਂ, ਚੱਕੋਵਾਲ ਬ੍ਰਾਹਮਣਾਂ, ਦਾਦੂਪੁਰ ਗੋਰਾਇਆ, ਡਗਾਣਾਕਲਾਂ, ਡਡਿਆਣਾ ਕਲਾਂ, ਦਿਓਵਾਲ, ਢਡੇ ਫਤਹਿ ਸਿੰਘ, ਡੈਹਾ ਉਰਪ ਰਾਮ ਨਗਰ, ਧੁੱਗਾ, ਫਤਹਿਗੜ੍ਹ ਨਿਆੜਾ, ਗਗਨੋਲੀ, ਗਿਗਨੋਵਾਲ, ਖਡਿਆਲਾ ਸੈਣੀਆਂ, ਖਲਵਾਣਾ, ਖਰਦੇਹੜ, ਕੋਟਲਾ ਨੋਧ ਸਿੰਘ, ਲਾਚੋਵਾਲ, ਲਾਂਬੜਾ, ਲੰਮੇ, ਮੇਘੋਵਾਲ, ਮਿਰਜਾਪੁਰ, ਮੁੰਡੀਆ ਰੰਗੜਾਂ, ਨੈਣੋਵਾਲ ਜੱਟਾਂ, ਨਸਰਾਲਾ, ਨੂਰਤਲਾਈ, ਪੰਡੋਰੀ ਮਹਿਤਮਾ, ਪੰਡੋਰੀ ਫੰਗੂੜੇ, ਪਥਰਾਲੀਆਂ, ਫੰਬੀਆਂ, ਪੋਵਾਲ, ਸਹਾਏਪੁਰ, ਸੱਜਣ, ਸਾਂਧਰਾ, ਸਤੌਰ, ਸ਼ੇਰਪੁਰ, ਸਿੰਗੜੀਵਾਲ, ਸੂਸ, ਸੁਸਾਣਾ ਲਈ ਰਾਂਖਵੇਂ ਰੱਖੇ ਗਏ ਹਨ।

                  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਹੁਸ਼ਿਆਰਪੁਰ ਬਲਾਕ-2 ਲਈ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਲਈ ਪਿੰਡ ਅਟਲਗੜ੍ਹ, ਬਸੀ ਦੌਲਤਖਾਂ, ਬਸੀ ਕਲਾਂ, ਬਿਹਾਲਾ, ਚੱਬੇਵਾਲ ਛਾਉਣੀ ਕਲਾਂ, ਹਰਮੋਏ,  ਹੁਕੜਾਂ, ਜਹਾਨਖੇਲਾਂ, ਕਾਹਰੀ, ਲਾਹਿਲੀਕਲਾਂ, ਮਰਨਾਈਆਂ ਖੁਰਾਦ, ਮੜੂਲੀ ਬ੍ਰਾਹਮਣਾ, ਮੇਹਟਿਆਣਾ, ਮੋਨਾਕਲਾਂ, ਨੋ ਗਰਾਵਾਂ, ਪੰਡੋਰੀ ਕੱਦ, ਪੱਟੀ ਖਾਸ, ਫਾਦਮਾ, ਰੌੜੀਆਂ, ਅਹਿਰਿਆਣਾ ਕਲਾਂ, ਭਟਰਾਣਾ, ਢੱਕੋਵਾਲ, ਜੇ ਸੀ ਟੀ ਚੋਹਾਲ, ਮਲਮਜਾਰਾ, ਮਹਿਮੋਵਾਲ, ਮੋਚਪੁਰ, ਸਲੇਮਪੁਰ, ਸਲੇਰਨ, ਅਹਿਰਿਆਣਾ ਖੁਰਦ, ਅੱਤੋਵਾਲ, ਭੱਟੀਆ ਬ੍ਰਾਹਮਣਾਂ, ਬਜਵਾੜਾ, ਬਠੂਲਾ, ਧਿਗਾਨਗੜ੍ਹ, ਖਨੂਰ, ਮਹਿਲਾਂਵਾਲੀ, ਤਨੂਲੀ, ਖੈੜਾਕਲਾਂ , ਨਿਊ ਮਰਨਾਈਆਂ ਕਲਾਂ ਰਾਂਖਵੇ ਰੱਖੇ ਗਏ ਹਨ। ਇਸੇ ਤਰ੍ਹਾਂ ਇਸਤਰੀ ਉਮੀਦਵਾਰ ਲਈ ਪਿੰਡ ਹਰੀ ਪੁਰ, ਖੇੜਾ, ਮਾਂਝੀ, ਨਿਊ ਕਲੋਨੀ ਚੋਹਾਲ, ਤਾਜੋਵਾਲ, ਠਰੋਲੀ, ਬਹਾਦਰਪੁਰ ਬਾਹੀਆ, ਭੀਲੋਵਾਲ, ਬਿਲਾਸਪੁਰ, ਚੋਹਾਲ, ਹਾਰਟਾ, ਨਾਰੂ ਨੰਗਲ ਖਾਸ, ਨਿਊ ਬੈਂਕ ਕਲੋਨੀ, ਰਜਨੀ ਦੇਵੀ, ਸ਼ੇਰਗੜ੍ਹ, ਸਿੰਬਲੀ, ਅਲੀ ਦੀ ਬਸੀ, ਜਿਆਣ, ਨਾਰੂ ਨੰਗਲ ਪਿੰਡ, ਪੂੰਗਾ, ਨਿਊ ਜੱਟ ਪੁਰ ਰਾਂਖਵੇ ਰੱਖੇ ਗਏ ਹਨ।  ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਇਲਾਹਾਬਾਦ, ਅਨੰਦਗੜ੍ਹ, ਬਸੀ ਅਲੀ ਖਾਂ, ਧੀਰੋਵਾਲ, ਮਾਨਾ, ਮੰਨਣ, ਮਰਨਾਈਆਂ ਕਲਾਂ, ਮਹਿਨਾ, ਮੋਨਾ ਖੁਰਦ, ਨਾਰਾ, ਪੰਡੋਰੀ ਬੀਬੀ, ਕੈਮਪੁਰ, ਰਾਮ ਕਲੋਨੀ ਕੈਂਪ, ਬਸੀ ਜੌੜ, ਡਾਡਾ, ਡੱਲੇਵਾਲ, ਹੇੜੀਆਂ, ਜੱਟਪੁਰ, ਸੈਦੋ ਪੱਟੀ ਰਾਂਖਵੇ ਰੱਖੇ ਗਏ ਹਨ।  ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਬੱਡਲਾ ਖੁਰਦ, ਬਸੀ ਜਮਾਲ ਖਾਂ, ਚੱਗਰਾਂ, ਚੱਕ ਸਾਧੂ, ਚਿਤੋਂ, ਜੱਲੋਵਾਲ, ਕਾਲੀਆਂ, ਬਡਿਆਲ, ਬੱਡਲਾ, ਬਜਰਾਵਰ, ਬਸੀ ਦਾਊਦ ਖਾਂ, ਬਸੀ ਹਸਤ ਖਾਂ, ਬਸੀ ਮੁਸਤਫਾ, ਭੂੰਗਰਨੀ, ਬੋਹਣ, ਬੂਥਗੜ੍ਹ, ਹੰਦੋਵਾਲ ਕਲਾਂ, ਹਰਖੋਵਾਲ, ਖਨੌੜਾ, ਖੜਕਾਂ, ਕਿਲਾ ਬਰੂਨ, ਕੌਂਡਲਾ, ਲਹਿਲੀ ਖੁਰਦ, ਮਹਿਤਪੁਰ, ਮੁਹੱਲਾ ਰਾਮ ਗੜ੍ਹ ਚੋਹਾਲ, ਮੁਖਲਿਆਣਾ, ਨੰਗਲ ਸ਼ਹੀਦਾਂ, ਨਾਰੀ, ਨਾਰੂ ਨੰਗਲ ਕਿੱਲਾ, ਨਿਊ ਸ਼ਾਂਤੀ ਨਗਰ, ਪਟਿਆੜੀ, ਫਲਾਹੀ, ਫੁਗਲਾਣਾ, ਰਾਜਪੁਰ ਭਾਈਆਂ, ਸਾਹਰੀ, ਸਸੋਲੀ, ਸੀਣਾ, ਸਿੰਘਪੁਰ ਰਾਂਖਵੇ ਰੱਖੇ ਗਏ ਹਨ।

ਐੱਨ. ਆਰ. ਆਈ. ਸਭਾ 5-5 ਗਰੀਬ ਬੱਚਿਆਂ ਨੂੰ ਦੇਵੇਗੀ ਮੁਫ਼ਤ ਵਿੱਦਿਆ

ਹੁਸ਼ਿਆਰਪੁਰ, 30 ਮਈ: ਐਨ.ਆਰ.ਆਈ.ਸਭਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੀ ਹਰ ਸਬਡਵੀਜ਼ਨ ਵਿੱਚ 5-5 ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਹਰ ਸਾਲ ਮੁਫ਼ਤ ਵਿੱÎਦਿਆ ਦਿੱਤੀ ਜਾਵੇਗੀ। ਇਹ ਜਾਣਕਾਰੀ ਚੇਅਰਮੈਨ ਐਨ.ਆਰ.ਆਈ. ਸਭਾ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ.ਆਰ.ਆਈ. ਸਭਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਐਨ.ਆਰ.ਆਈ. ਸਭਾ ਦੇ ਪ੍ਰਧਾਨ ਨੂੰ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਕਾਇਮ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹੇ ਵਿੱਚ ਪਹਿਲਾਂ ਚਲ ਰਹੇ ਗਰੀਬ ਮਰੀਜਾਂ ਲਈ ਫੰਡ (ਪੁਅਰ ਪੇਸ਼ੈਂਟ ਫੰਡ) ਨੂੰ ਵੀ ਦੁਬਾਰਾ ਚਾਲੂ ਕਰਨ ਲਈ ਪ੍ਰਧਾਨ ਸਵਾਮੀ ਸਰਵਾਨੰਦ ਗਿਰੀ ਰਿਜੀਨਲ ਯੂਨੀਵਰਸਿਟੀ ਸੈਂਟਰ ਸ੍ਰੀ ਲਾਜਪਤ ਰਾਏ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਇਸ ਫੰਡ ਨਾਲ ਗਰੀਬ ਅਤੇ ਲੋੜਵੰਦ ਮਰੀਜਾਂ ਦੀ ਸਹਾਇਤਾ ਕੀਤੀ ਜਾ ਸਕੇ।

                  ਚੇਅਰਮੈਨ ਨੇ ਇਸ ਮੌਕੇ ਤੇ ਐਨ.ਆਰ.ਆਈ ਸਭਾ ਵਲੋਂ ਕੀਤੇ ਗਏ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਪ੍ਰਾਇਮਰੀ ਸਕੂਲਾਂ ਵਿੱਚ 883 ਪੱਖੇ ਅਤੇ ਰਾਮ ਕਲੌਨੀ ਕੈਂਪ ਵਿਖੇ ਬਰਿੱਧ ਆਸ਼ਰਮ ਵਿੱਚ 25 ਪੱਖੇ ਲਗਾਏ ਗਏ ਹਨ। ਇਸ ਤੋਂ ਇਲਾਵਾ ਕਣਕ ਦੀ ਸੰਭਾਲ ਲਈ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼ ਨੂੰ 2 ਕੁਇੰਟਲ ਦੀ ਸਮਰੱਥਾ ਵਾਲੇ 60 ਡਰੱਮ ਖਰੀਦ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਸਬੰਧਤ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਵਾਏ ਜਾ ਰਹੇ ਹਨ। ਪਿੰਡ ਸਾਹਰੀ ਅਤੇ ਭੂੰਗਰਨੀ ਵਿਖੇ ਸੀਵਰੇਜ, ਵਾਟਰ ਸਪਲਾਈ,  ਸਟਰੀਟ ਲਾਈਟਾਂ ਅਤੇ ਪੱਕੀਆਂ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈ. ਸਭਾ ਵੱਲੋਂ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਤਾਂ ਜੋ ਉਨ੍ਹਾਂ ਦੀ ਸਹਾਇਤਾ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਨੇ ਗਰੀਬ ਵਿਧਵਾ ਔਰਤ ਸੰਗੀਤਾ ਰਾਣੀ ਨੂੰ ਉਸ ਦੀ ਬੇਟੀ ਮੋਹਿਤਾ ਦੀ ਸ੍ਰੀਮਤੀ ਉਰਮਿਲਾ ਦੇਵੀ ਮੈਡੀਕਲ ਕਾਲਜ ਖੜਕਾਂ (ਪਟਿਆੜੀ) ਵਿਖੇ ਪੜਾਈ ਲਈ ਐਨ.ਆਰ.ਆਈ. ਸਭਾ ਦੇ ਮੈਂਬਰਾਂ ਵੱਲੋਂ ਇਕੱਠੀ ਕੀਤੀ ਗਈ 80,000/- ਰੁਪÂੈ ਦੀ ਰਾਸ਼ੀ ਵੀ ਦਿੱਤੀ ਜਿਸ ਵਿੱਚ 30,000/- ਰੁਪਏ ਐਨ.ਆਰ.ਆਈ. ਸਭਾ ਦੇ ਪ੍ਰਧਾਨ ਅਜਵਿੰਦਰ ਸਿੰਘ ਵੱਲੋਂ,        25, 000/- ਰੁਪਏ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ 25, 000/- ਰੁਪਏ ਜਥੇਦਾਰ ਤਾਰਾ ਸਿੰਘ ਵੱਲੋਂ ਦਿੱਤੇ ਗਏ ਹਨ।

                  ਐਨ.ਆਰ.ਆਈ. ਸਭਾ ਦੇ ਪ੍ਰਧਾਨ ਸ੍ਰੀ ਅਜਵਿੰਦਰ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਹੁਣ ਤੱਕ 621 ਮੈਂਬਰ ਬਣਾਏ ਗਏ ਹਨ ਜਿਨ੍ਹਾਂ ਪਾਸੋਂ 24,18,417/- ਰੁਪਏ ਇਕੱਤਰ ਕੀਤੇ ਗਏ ਹਨ ਜਿਸ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਆਰ.ਆਈ. ਸਭਾ ਕੋਲ ਹੁਣ ਤੱਕ 348 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 324 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ 14 ਸ਼ਿਕਾਇਤਾਂ ਐਸ.ਐਸ.ਪੀ. ਦਫ਼ਤਰ ਅਤੇ ਸਬੰਧਤ ਉਪ ਮੰਡਲ ਅਫ਼ਸਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ।

                  ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਤਹਿਸੀਲਦਾਰ ਦਸੂਹਾ ਸੁਰਿੰਦਰ ਸਿੰਘ, ਰਾਮ ਕੁਮਾਰ,  ਮੈਂਬਰ ਐਨ.ਆਰ.ਆਈ. ਸਭਾ ਮਹਿੰਦਰ  ਪ੍ਰਤਾਪ ਸਿੰਘ, ਸੰਤੋਖ ਸਿੰਘ ਔਜਲਾ, ਧਰਮਪਾਲ ਨਾਗਰਾ, ਵਿਜੇ ਕੁਮਾਰ, ਤਰਲੋਕ ਚੰਦ, ਪਿਆਰਾ ਸਿੰਘ ਹਾਜ਼ਰ ਸਨ।

ਜਿਲ੍ਹਾ ਓਲੰਪਿਕ ਐਸੋਸੀਏਸ਼ਨ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 29 ਮਈ: ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਪ੍ਰਧਾਨਾਂ  ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਚੇਅਰਮੈਨ ਓਲੰਪਿਕ ਐਸੋਸੀਏਸ਼ਨ-ਕਮ-ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਜ਼ਿਲ੍ਹਾ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਪੀ ਐਸ ਗਿੱਲ, ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ, ਸਬੰਧਤ ਅਧਿਕਾਰੀ ਅਤੇ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਪ੍ਰਧਾਨ ਇਸ ਮੀਟਿੰਗ ਵਿੱਚ ਹਾਜ਼ਰ ਸਨ।

                  ਚੇਅਰਮੈਨ ਓਲੰਪਿਕ ਐਸੋਸੀਏਸ਼ਨ ਨੇ ਇਸ ਮੌਕੇ ਤੇ ਵੱਖ-ਵੱਖ ਖੇਡਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਖੇਡਾਂ ਦੇ ਵਿਕਾਸ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਕੋਈ ਵੀ ਹਾਕੀ ਦੀ ਗਰਾਉਂਡ ਅਤੇ ਕੋਚ ਨਹੀਂ ਹੈ। ਉਨ੍ਹਾਂ ਜ਼ਿਲ੍ਹੇ ਵਿੱਚ ਹਾਕੀ ਅਕੈਡਮੀ ਬਣਾਉਣ ਲਈ ਵੀ ਸੁਝਾਅ ਦਿੱਤਾ।  ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ, ਕਬੱਡੀ ਐਸੋਸੀਏਸ਼ਨ, ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ, ਜ਼ਿਲ੍ਹਾ ਜੂਡੋ ਐਸੋਸੀਏਸ਼ਨ, ਬਾਕਸਿੰਗ, ਕੁਸ਼ਤੀ ਅਤੇ ਬਾਸਕਟ ਬਾਲ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੇ ਆਪਣੀਆਂ ਐਸੋਸੀਏਸ਼ਨਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੇਡ ਐਸੋਸੀਏਸ਼ਨਾਂ ਨੂੰ ਖੇਡਾਂ ਨੂੰ ਪ੍ਰਫੂਲਤ ਕਰਨ ਲਈ ਵਿੱਤੀ ਸਹਾਇਤਾ ਦੀ ਬਹੁਤ ਲੋੜ ਹੈ।

                  ਚੇਅਰਮੈਨ ਓਲੰਪਿਕ ਐਸੋਸੀਏਸ਼ਨ ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਸਕੂਲਾਂ ਵਿੱਚ ਖੇਡਾਂ ਨਾਲ ਸਬੰਧਤ ਅਧਿਆਪਕ ਬੱਚਿਆਂ ਨੂੰ ਖੇਡਾਂ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਸਕੂਲਾਂ ਦੇ ਬੱਚੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਖੇਡ ਐਸੋਸੀਏਸ਼ਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਕਿਹਾ ਕਿ ਉਹ ਆਪਣੇ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਸੁਝਾਅ ਲਿਖ ਕੇ ਭੇਜਣ ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਦੋ ਮਹੀਨੇ ਬਾਅਦ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਸਾਰੀਆਂ ਖੇਡ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਜਾਇਆ ਕਰੇਗੀ।

ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਦਾ ਜਾਇਜ਼ਾ ਲਿਆ

ਭੂੰਗਾ , 28 ਮਈ:  ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਦਾ ਜਾਇਜ਼ਾ ਲੈਣ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਬਲਾਕ ਭੂੰਗਾ ਦਾ ਦੌਰਾ ਕੀਤਾ ਇਸ ਮੌਕੇ ਤੇ ਉਨ੍ਹਾਂ ਨੇ ਫਾਰਮਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ (ਫੈਪਰੋ) ਵੱਲੋਂ ਚਲਾਏ ਜਾ ਰਹੇ ਹਲਦੀ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ।
 ਡਿਪਟੀ ਕਮਿਸ਼ਨਰ ਨੇ ਇਸ ਉਪਰੰਤ ਪਿੰਡ ਪੰਡੋਰੀ ਅਟਵਾਲ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਲਗਾਇਆ ਗਿਆ ਮੂੰਗਫਲੀ ਦੀ ਫ਼ਸਲ ਦਾ ਪ੍ਰਦਰਸ਼ਨੀ ਪਲਾਟ ਵੀ ਦੇਖਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਬੀਰ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਤੇ ਭਾਰਤ ਵਿੱਚ ਖਾਣ ਵਾਲੇ ਤੇਲਾਂ ਦੀ ਕਮੀ ਨੂੰ ਦੇਖਦੇ ਹੋਏ ਫਰਵਰੀ ਮਹੀਨੇ ਵਿੱਚ ਮੂੰਗਫਲੀ ਦੀ ਬੀਜਾਈ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਜਿਸ ਦਾ ਵਧੀਆ ਝਾੜ ਪ੍ਰਾਪਤ ਹੁੰਦਾ ਹੈ ਅਤੇ ਕਿਸਾਨ ਦੁਬਾਰਾ ਫਿਰ ਮੂੰਗਫ਼ਲੀ ਦੀ ਫ਼ਸਲ ਲੈ ਸਕਦਾ ਹੈ। ਇਹ ਫ਼ਸਲ ਹਲਕੀਆਂ ਜਮੀਨਾਂ ਵਿੱਚ ਅਤੇ ਘੱਟ ਪਾਣੀ ਨਾਲ ਲਈ ਜਾ ਸਕਦੀ ਹੈ।
 ਡਿਸਟ੍ਰਿਕ ਇਨੋਵੇਸ਼ਨ ਫੰਡਜ਼ (ਡੀ ਆਈ ਐਫ) ਸਕੀਮ ਅਧੀਨ ਬਾਬਾ ਮੰਝ ਸੈਲਫ਼ ਹੈਲਪ ਗਰੁੱਪ ਕੰਗਮਈ ਵੱਲੋਂ ਪ੍ਰਾਪਤ ਕੀਤੇ ਗੁੜ ਤਿਆਰ ਕਰਨ ਵਾਲੇ ਵੇਲਣੇ ਅਤੇ ਹੋਰ ਲੋੜੀਂਦਾ ਸਮਾਨ ਵੀ ਡਿਪਟੀ ਕਮਿਸ਼ਨਰ ਨੇ ਦੇਖਿਆ। ਇਸ ਗਰੁੱਪ ਦੇ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਹ ਵੇਲਣਾ ਅਕਤੂਬਰ ਮਹੀਨੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਕਿ ਡੀ ਆਈ ਐਫ ਸਕੀਮ ਅਧੀਨ ਮੂੰਗਫ਼ਲੀ ਦੇ ਕਾਸ਼ਤਕਾਰਾਂ ਨੂੰ ਮੂੰਗਫ਼ਲੀ ਰੋਸਟਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
 ਡਿਪਟੀ ਕਮਿਸ਼ਨਰ ਨੇ ਭੂੰਗਾ ਬਲਾਕ ਵਿੱਚ ਪੈਂਦੇ ਬਾਗਬਾਨੀ ਵਿਭਾਗ ਦੇ ਸਿਟਰਸ ਅਸਟੇਟ ਦਾ ਵੀ ਦੌਰਾ ਕੀਤਾ ਅਤੇ ਕੀਤੇ ਜਾ ਰਹੇ ਕੰਮਾਂ ਵਿੱਚ ਕਾਫ਼ੀ ਦਿਲਚਸਪੀ ਦਿਖਾਈ।  ਐਚ ਡੀ ਓ ਡਾ. ਜਸਪਾਲ ਸਿੰਘ ਨੇ ਇਸ ਮੌਕੇ ਤੇ ਸਿਟਰਸ ਅਸਟੇਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਰਮਜੀਤ ਸਿੰਘ ਕਾਲੂਵਾਹਰ ਅਤੇ ਸਿਟਰਸ ਅਸਟੇਟ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਵੀ ਇਸ ਮੌਕੇ ਤੇ ਹਾਜਰ ਸਨ। ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ, ਬਲਾਕ ਭੂੰਗਾ ਦੇ ਏ ਡੀ ਓਜ਼ ਅਤੇ ਕਿਸਾਨ ਇਸ ਮੌਕੇ ਤੇ ਹਾਜ਼ਰ ਸਨ।
ਪ੍ਰਧਾਨ ਫੈਪਰੋ ਜਸਵਿੰਦਰ ਸਿੰਘ ਧਾਰੀਵਾਲ ਨੇ ਇਸ ਮੌਕੇ ਤੇ ਸੁਸਾਇਟੀ ਦੇ ਪਿਛੋਕੜ, ਕੀਤੇ ਜਾ ਰਹੇ ਕੰਮਾਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਫਾਰਮਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਸੁਸਾਇਟੀ ਬਣਾ ਕੇ ਕੰਮ ਕਰਨ। ਇਸ ਮੌਕੇ ਤੇ ਫੈਪਰੋ ਦੇ ਸਬੰਧਤ ਮੈਂਬਰ ਵੀ ਹਾਜ਼ਰ ਸਨ। ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਕੌਮੀ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਜੈਵ ਵਿਭਿੰਨਤਾ ਸੈਮਨਾਰ

ਤਲਵਾੜਾ, 28 ਮਈ : ਕੌਮੀ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਇੱਥੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ ਜੈਵ ਵਿਭਿੰਨਤਾ ਸੈਮੀਨਾਰ ਕਰਵਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੇਤਨਾ ਰੈਲੀ ਕੱਢੀ ਗਈ। ਮੁੱਖ ਅਧਿਆਪਕ ਰਜਿੰਦਰ ਪ੍ਰਸ਼ਾਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਰੇਂਜ ਅਫ਼ਸਰ ਤਲਵਾੜਾ ਅੰਜਨ ਸਿੰਘ ਨੇ ਵਿਦਿਆਰਥੀਆਂ ਨੂੰ ਭੂਮੀ, ਜੰਗਲਾਂ ਅਤੇ ਜਲ ਸੰਭਾਲ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸੰਭਾਲ ਬਾਰੇ ਬੇਹੱਦ ਰੌਚਕ ਅੰਦਾਜ਼ ਵਿਚ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਬੱਚਿਆਂ ਨੂੰ ਵਧੇਰੇ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਜਨਮ ਦਿਨ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਜੰਗਲਾਤ ਵਿਭਾਗ ਵੱਲੋਂ ਇਸ ਮੰਤਵ ਲਈ ਪੌਦੇ ਮੁਫ਼ਤ ਪ੍ਰਦਾਨ ਕੀਤੇ ਜਾਣਗੇ। ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਮੈਂਬਰ ਨਗਰ ਪੰਚਾਇਤ ਸ਼੍ਰੀਮਤੀ ਨਰੇਸ਼ ਠਾਕੁਰ ਨੇ ਜਲ ਸੰਭਾਲ ਦੇ ਮਹੱਤਵ ਬਾਰੇ ਰੌਸ਼ਨੀ ਪਾਈ ਜਦਕਿ ਮਹਿੰਦਰ ਸਿੰਘ, ਸਮਰਜੀਤ ਸਿੰਘ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਾਇੰਸ ਅਧਿਆਪਕ ਰਾਜ ਕੁਮਾਰ, ਰਵੀ ਸ਼ਾਰਦਾ, ਸੁਸ਼ਮਾ ਕੁਮਾਰੀ, ਹਰਮੀਤ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ। ਸਕੂਲ ਦੇ ਵਿਦਿਆਰਥੀ ਭੁਪਿੰਦਰਜੀਤ ਸਿੰਘ, ਅਰਸ਼ਦੀਪ ਕੌਰ, ਅਬੀਸ਼ਾ ਭੰਡਾਰੀ ਅਤੇ ਆਕਾਸ਼ ਤੇ ਸਾਥੀਆਂ ਵੱਲੋਂ ਵਿਸ਼ੇ ਨਾਲ ਸਬੰਧਤ ਕਵਿਤਾ, ਗੀਤ ਅਤੇ ਸਕਿੱਟ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸ਼ੀਲ ਕੁਮਾਰ, ਵਰਿੰਦਰ, ਚੰਦਰ ਸ਼ੇਖਰ, ਅਮਰਬੀਰ ਸਿੰਘ ਵਣ ਗਾਰਡ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਸ਼ਾਹ ਨਹਿਰ ਸੜਕ ਠੀਕ ਕਰਨ ਦੀ ਮੰਗ

ਤਲਵਾੜਾ, 19 ਮਈ :
ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਅਤੇ ਨਾਲ ਲਗਦੇ ਹਿਮਾਚਲੀ ਪਿੰਡਾਂ ਦੀ ਮੁੱਖ ਸੰਪਰਕ ਸੜਕ ਪਿਛਲੇ ਲੰਮੇ ਸਮੇਂ ਤੋਂ ਲੁੜੀਂਦੀ ਮੁਰੰਮਤ ਦੀ ਅਣਹੋਂਦ ਦੇ ਚਲਦੇ ਰਾਹਗੀਰਾਂ ਲਈ ਸਿਰਦਰਦ ਬਣ ਚੁੱਕੀ ਹੈ। ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਲਈ ਤਾਂ ਇਹ ਸੜਕ ਅਗਨੀ ਪ੍ਰੀਖਿਆ ਬਣੀ ਹੋਈ ਹੈ ਜਦਕਿ ਪੈਦਲ ਰਾਹਗੀਰਾਂ ਲਈ ਇਸ ਵਿਚ ਪਏ ਡੂੰਘੇ ਖੱਡੇ ਕਿਸੇ ਨਰਕ ਦਾ ਰੂਪ ਧਾਰਨ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਤਲਵਾੜਾ ਨੂੰ ਪੰਜਾਬ ਦੇ ਅਹਿਮ ਸਿੰਚਾਈ ਪ੍ਰਾਜੈਕਟ ਸ਼ਾਹ ਨਹਿਰ ਦੇ ਬੈਰਾਜ ਨਾਲ ਜੋੜਦੀ ਇਹ ਸੜਕ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਸਥਾਨਾ, ਜਗੀਰਾਂ, ਰੇਅ ਆਦਿ ਦਾ ਇੱਕ ਮਾਤਰ ਪਹੁੰਚ ਮਾਰਗ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦਾ ਇਕ ਵਫ਼ਦ ਪਿਛਲੇ ਸਾਲ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਤਲਵਾੜਾ ਫ਼ੇਰੀ ਮੌਕੇ ਮੋਹਨ ਸਿੰਘ ਰਾਮਗੜ੍ਹੀਆ ਸਰਪੰਚ ਸਥਾਨਾ ਦੀ ਅਗਵਾਈ ਹੇਠ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਮਿਲਿਆ ਜਿਨ੍ਹਾਂ ਮੌਕੇ ਤੇ ਚੀਫ਼ ਇੰਜੀਨੀਅਰ ਨੂੰ ਇਹ ਸੜਕ ਤੁਰੰਤ ਪਹਿਲ ਦੇ ਅਧਾਰ ਤੇ ਬਣਾਉਣ ਦੀ ਹਦਾਇਤ ਵੀ ਜਾਰੀ ਕੀਤੀ। ਪਰੰਤੂ ਇੱਕ ਸਾਲ ਬੀਤ ਜਾਣ ਉਪਰੰਤ ਵੀ ਹਾਲੇ ਤੱਕ ਸੜਕ ਦੀ ਮੁਰੰਮਤ ਜਾਂ ਨਿਰਮਾਣ ਤਾਂ ਦੂਰ ਇਸ ਦਾ ਸਰਵੇ ਤੱਕ ਨਹੀਂ ਕੀਤਾ ਜਾ ਸਕਿਆ। ਇਥੇ ਇਹ ਵੀ ਧਿਆਨਯੋਗ ਹੈ ਕਿ ਸ਼ਾਹ ਨਹਿਰ ਪ੍ਰਾਜੈਕਟ ਦੀ ਉਸਾਰੀ ਸਮੇਂ ਉਕਤ ਪਿੰਡਾਂ ਖਾਸ ਕਰ ਸਥਾਨਾ ਦੀ ਸੌ ਏਕੜ ਤੋਂ ਵੀ ਵਧੇਰੇ ਜ਼ਮੀਨ ਸਰਕਾਰ ਨੇ ਅਕਵਾਇਰ ਕੀਤੀ ਸੀ ਅਤੇ ਸੜਕ ਹਿਮਾਚਲ ਵਿਚ ਹੋਣ ਦੇ ਬਾਵਜੂਦ ਬੈਰਾਜ ਤੋਂ ਆਰ. ਡੀ. ਜੀਰੋ ਤੱਕ ਇਸ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਹੈ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਹਾਦਸਿਆਂ ਦਾ ਖੌਅ ਬਣ ਚੁੱਕੀ ਬੈਰਾਜ ਸੜਕ ਨੂੰ ਤੁਰੰਤ ਠੀਕ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਜਿਲ੍ਹਾ ਪਰਿਸ਼ਦ ਲਈ 13 ਅਤੇ ਪੰਜਾਇਤ ਸੰਮਤੀ ਲਈ 133 ਉਮੀਦਵਾਰ

ਹੁਸ਼ਿਆਰਪੁਰ, 7 ਮਈ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਸ੍ਰੀ ਵਰੁਣ ਰੂਜ਼ਮ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਮਈ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 3 ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਿਲਸਿਲੇ ਤਹਿਤ 6 ਮਈ ਤੱਕ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਜ਼ਿਲ੍ਹੇ ਦੇ 24 ਜੌਨਾਂ ਵਿੱਚ ਕੁਲ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਦ ਕਿ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ ਵਿੱਚ 10 ਪੰਚਾਇਤ ਸੰਮਤੀਆਂ ਦੇ 204 ਜੋਨਾਂ ਵਿੱਚ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਕੋਲ 6 ਮਈ ਤੱਕ ਕੁਲ 133 ਉਮੀਦਵਾਰ ਕਾਗਜ ਦਾਖਲ ਕਰਵਾ ਚੁੱਕੇ ਹਨ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਹਰਦੋਖਾਨਪੁਰ ਜੋਨ-1 (ਜਨਰਲ) ਲਈ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨੰਦਾਚੌਰ ਤੋਂ (ਇਸਤਰੀ) ਲਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ, ਖਡਿਆਲਾ ਸੈਣੀਆਂ (ਜਨਰਲ) ਇੰਡੀਅਨ ਨੈਸ਼ਨਲ ਕਾਂਗਰਸ ਗੁਰਮੇਲ ਸਿੰਘ ਨੇ, ਜਹਾਨਖੇਲਾਂ (ਇਸਤਰੀ) ਭਾਜਪਾ ਦੀ ਚੰਦਰ ਕਾਂਤਾ ਦੱਤਾ ਅਤੇ ਲੋਹਿਤਾ ਨੇ, ਭੂੰਗਾਂ (ਅਨੁਸੂਚਿਤ ਜਾਤੀ) ਐਸ ਏ ਡੀ ਦੇ ਉਮੀਦਵਾਰ ਕੇਹਰ ਸਿੰਘ ਨੇ, ਨੌਸ਼ਹਿਰਾ ਪੱਤਣ (ਜ) ਐਸ ਏ ਡੀ ਦੇ ਉਮੀਦਵਾਰ ਸਰਬਜੋਤ ਸਿੰਘ ਅਤੇ ਜਸਵਿੰਦਰ ਸਿੰਘ, ਭੰਗਾਲਾ (ਜ) ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਅਤੇ ਮਹੇਸ਼ਵਰ ਸਿੰਘ, ਹਾਜੀਪੁਰ (ਜ) ਭਾਜਪਾ ਦੇ ਉਮੀਦਵਾਰ ਸੰਸਾਰ ਚੰਦ ਸ਼ਰਮਾ, ਤਲਵਾੜਾ (ਜ) ਭਾਜਪਾ ਦੇ ਉਮੀਦਵਾਰ ਦਲਜੀਤ ਸਿੰਘ, ਟੂਟੋਮਜਾਰਾ (ਇਸਤਰੀ) ਆਜਾਦ ਗੁਰਮੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

                  ਜਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ 6 ਮਈ 2013 ਤੱਕ ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਵਿੱਚ 41 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਪੰਚਾਇਤ ਸੰਮਤੀ ਹੁਸ਼ਿਆਰਪੁਰ-2 ਲਈ 13 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਮਾਹਿਲਪੁਰ ਲਈ 9 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਗੜ੍ਹਸ਼ੰਕਰ ਲਈ 15 ਉਮੀਦਵਾਰਾਂ ਨੇ, ਪੰਚਾਇਤ ਸੰਮਤੀ ਭੂੰਗਾ ਲਈ 6, ਪੰਚਾਇਤ ਸੰਮਤੀ ਟਾਂਡਾ ਲਈ 15, ਪੰਚਾਇਤ ਸੰਮਤੀ ਦਸੂਹਾ ਲਈ 7, ਪੰਚਾਇਤ ਸੰਮਤੀ ਮੁਕੇਰੀਆਂ ਲਈ 8, ਪੰਚਾਇਤ ਸੰਮਤੀ ਤਲਵਾੜਾ ਲਈ 19 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦਕਿ ਪੰਚਾਇਤ ਸੰਮਤੀ ਹਾਜੀਪੁਰ ਲਈ ਅਜੇ ਤੱਕ ਕੋਈ ਨਾਮਜਦਗੀ ਪੱਤਰ ਦਾਖਲ ਨਹੀਂ ਹੋਇਆ।

ਤਨਖਾਹਾਂ ਨਾ ਮਿਲਣ ਤੇ ਅਧਿਆਪਕਾਂ ਵਿਚ ਨਿਰਾਸ਼ਾ

ਤਲਵਾੜਾ, 8 ਮਈ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਂਦੇ ਅਧਿਆਪਕ ਇਨ੍ਹੀਂ ਦਿਨੀ ਵੱਡੀ ਆਰਥਿਕ ਮੰਦਹਾਲੀ ਨਾਲ ਜੂਝਣ ਲਈ ਮਜਬੂਰ ਹਨ ਅਤੇ ਸਰਕਾਰ ਆਪਣੇ ਇਨ੍ਹਾਂ ਮੁਲਾਜਮਾਂ ਨੂੰ ਪਿਛਲੇ ਕਈ ਮਹੀਨੇ ਤੋਂ ਤਨਖਾਹਾਂ ਦੇਣ ਵਿਚ ਅਸਫ਼ਲ ਰਹੀ ਹੈ ਜਿਸ ਨਾਲ ਸਮੂਹ ਅਧਿਆਪਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦੇ ਹੋਏ ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਸ. ਕੁਲਵੰਤ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਤਲਵਾੜਾ ਸਮਰਜੀਤ ਸਿੰਘ ਅਤੇ ਬਲਾਕ ਪ੍ਰਧਾਨ ਹਾਜੀਪੁਰ ਰਾਧੇ ਸ਼ਾਮ ਨੇ ਕਿਹਾ ਕਿ ਭਾਵੇਂ ਤਨਖਾਹਾਂ ਜਾਰੀ ਕਰਨ ਸਬੰਧੀ ਸਰਕਾਰ ਵੱਲੋਂ ਲਗਾਤਾਰ ਬਿਆਨਬਾਜੀ ਕੀਤੀ ਜਾ ਰਹੀ ਹੈ ਪਰੰਤੂ ਆਨਲਾਈਨ ਬਿੱਲ ਜਮ੍ਹਾਂ ਕਰਨ ਲਈ ਤਿਆਰ ਨਾਕਸ ਸਾਫ਼ਟਵੇਅਰ ਕਾਰਨ ਸਕੂਲਾਂ ਵਿਚ ਮਨਜੂਰੀ ਦੇ ਬਾਵਜੂਦ ਤਨਖਾਹਾਂ ਦੇ ਬਿੱਲ ਜਮ੍ਹਾਂ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਉਨ੍ਹਾਂ ਕਿਹਾ ਕਿ ਤਨਖਾਹਾਂ ਦੀ ਅਦਾਇਗੀ ਵਿਚ ਹੋ ਰਹੀ ਬੇਲੋੜੀ ਦੇਰੀ ਅਤੇ ਸਰਕਾਰੀ ਪੱਧਰ ਤੇ ਢੁੱਲਮੁਲ ਪ੍ਰਬੰਧਾਂ ਕਾਰਨ ਮੁਲਾਜਮਾਂ ਨੂੰ ਵੱਡੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਸਰਕਾਰ ਨੇ ਤਨਖਾਹਾਂ ਜਾਰੀ ਕਰਨ ਸਬੰਧੀ ਪ੍ਰਣਾਲੀ ਨੂੰ ਦਰੁਸਤ ਨਾ ਕੀਤਾ ਤਾਂ ਮਜਬੂਰਨ ਅਧਿਆਪਕਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।

ਵਿੱਦਿਅਕ ਟੂਰ ਲਗਾਇਆ

ਤਲਵਾੜਾ, 8 ਮਈ : ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ
ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦੇ ਨੌਂਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ। ਸਕੂਲ ਮੁਖੀ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਟੂਰ ਵਿਚ ਸਕੂਲ ਦੇ 271 ਵਿਦਿਆਰਥੀ ਅਤੇ ਵਿਦਿਅਰਥਣਾਂ ਨੇ ਸਾਇੰਸ ਸਿਟੀ ਵਿਖੇ ਵਿਗਿਆਨ ਦੇ ਅਨੇਕਾਂ ਪਹਿਲੂਆਂ ਨੂੰ ਗਹੁ ਨਾਲ ਵਾਚਿਆ। ਟੂਰ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਰਮੇਸ਼ ਕੁਮਾਰ, ਰਾਜ ਕੁਮਾਰ, ਨਵਕਿਰਨ, ਵਰਿੰਦਰ ਸਿੰਘ, ਮੋਨਿਕਾ, ਕਮਲੇਸ਼, ਸੁਸ਼ਮਾ, ਅੰਕੁਸ਼, ਹਰਕਮਲ ਸਿੰਘ, ਸਮਰਜੀਤ ਸਿੰਘ ਆਦਿ ਸਮੇਤ ਕਈ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।

ਥਾਣਾ ਮੁਖੀ ਨੇ ਅਹੁਦਾ ਸੰਭਾਲਿਆ

ਤਲਵਾੜਾ, 8 ਮਈ :
ਸ. ਕੁਲਵੰਤ ਸਿੰਘ ਨੇ ਇੱਥੇ ਬਤੌਰ ਥਾਣਾ ਮੁਖੀ ਤਲਵਾੜਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਅਮਨ ਕਾਨੂੰਨ ਕਾਇਮ ਰੱਖਣ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਇਕ ਦੂਜੇ ਦੇ ਸਹਿਯੋਗ ਨਾਲ ਵਧੀਆ ਕਾਰਗੁਜ਼ਾਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਮੈਡੀਕਲ ਸਟੋਰਾਂ ਅਤੇ ਹੋਰ ਥਾਵਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਨੂੰ ਨੱਥ ਪਾਈ ਜਾਵੇਗੀ।

ਤਲਵਾੜਾ ਵਿਚ ਰੈੱਡ ਕਰਾਸ ਦਾ ਰਾਜ ਪੱਧਰੀ ਸਮਾਗਮ

ਤਲਵਾੜਾ, 8 ਮਈ :
ਸਮਾਗਮ ਦੇ ਦੂਸਰੇ ਸ਼ੈਸ਼ਨ ਅਤੇ ਇਨਾਮ ਵੰਡ ਸਮਾਰੋਹ ਵਿੱਚ ਮੈਂਬਰ ਪਾਰਲੀਮੈਂਟ ਸ਼੍ਰੀ ਅਵਿਨਾਸ਼ ਰਾਏ ਖੰਨਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀ ਖੰਨਾ ਨੇ ਆਪਣੇ ਸੰਬੋਧਨ ਰਾਹੀਂ ਨਿਸਵਾਰਥ ਸੇਵਾ ਨੂੰ ਸਰਬੋਤਮ ਦੱਸਿਆ। ਇਸ ਦੌਰਾਨ ਸ. ਸ. ਸ. ਰੇਲਵੇ ਮੰਡੀ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਮੁਢਲੀ ਸਹਾਇਤਾ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਵਹਿੱਤਕਾਰੀ ਤਲਵਾੜਾ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਸੇਕਰਡ ਹਾਰਟ ਸਕੂਲਾ ਮੋਗਾ ਅਤੇ ਭਵਨ ਐਸ. ਐੱਲ. ਪਲਬਿਕ ਸਕੂਲ ਅੰਮ੍ਰਿਤਸਰ ਵੱਲੋਂ ਬੱਚਿਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਸ਼੍ਰੀ ਖੰਨਾ ਨੇ ਰੈੱਡ ਕਰਾਸ ਲਈ ਫ਼ੰਡ ਇਕੱਤਰ ਕਰਨ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਕੂਲਾਂ, ਕਾਲਜ ਦੇ ਪ੍ਰਿੰਸੀਪਲਾਂ, ਪੁਲਿਸ ਮੁਖੀ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਮੁਕਤਸਰ ਸਾਹਿਬ, ਪਟਿਆਲਾ, ਕਮਾਂਡੈਂਟ 75ਵੀਂ ਅਤੇ 7ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਰਿਸੋਰਸ ਪਰਸਨ ਅਮਰਜੀਤ ਹਰਮਲ, ਐੱਸ. ਕੇ. ਜਿੰਦਲ, ਡਾ. ਸ਼ੋਇਬ ਅਹਿਮਦ, ਅੰਜੂ ਸ਼ਰਮਾ, ਰਵੀ ਸ਼ਰਮਾ, ਸੁਸ਼ੀਲ ਕੁਮਾਰੀ, ਮੇਜਰ ਤਿਲਕ ਰਾਜ ਵਰਮਾ, ਬਲਦੀਪ ਕੌਰ ਸੰਧੂ, ਜਗਜੀਤ ਸਿੰਘ ਖਾਲਸਾ, ਗੁਨਜਨ ਗੁਪਤਾ, ਸੁਖਪ੍ਰੀਤ ਕੌਰ, ਪਰਦੀਪ ਕੁਮਾਰ, ਮਨਪ੍ਰੀਤ ਕੌਰ, ਪ੍ਰੇਮ ਸਿੰਘ ਭੱਲਾ, ਡਾ. ਮਨਜੀਤ ਸਿੰਘ ਮਾਨ, ਜਗਜੀਤ ਸਿੰਘ ਮਾਨ, ਰੈੱਡ ਕਰਾਸ ਵਲੰਟਰੀਆਂ, ਸਮਾਜ ਸੇਵਕਾਂ ਨੂੰ ਵੀ ਸਨਮਾਨਿਤ ਕੀਤਾ। ਸ਼੍ਰੀ ਦੇਸ ਰਾਜ ਸ਼ਰਮਾ ਪ੍ਰਿੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਨੇ ਹਾਜਰ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ, ਸਤਨਾਮ ਸਿੰਘ, ਡਾ. ਸ਼ਾਲਿਨੀ, ਸੁਸ਼ੀਲ ਕੁਮਾਰ, ਊਸ਼ਾ ਕਿਰਨ ਸੂਰੀ, ਰਾਮ ਕੁਮਾਰ ਸ਼ਰਮਾ, ਸੰਤੋਸ਼ ਸ਼ਰਮਾ ਹਾਜੀਪੁਰ, ਪੀ. ਸੀ. ਜੈਨ, ਡਾ. ਸਵਿਤਾ, ਡਾ. ਬੰਦਨਾ, ਜਸਮੇਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਅਜੇ ਕੁਮਾਰ, ਭੀਮ ਲਾਲ ਭੁਸ਼ਾਲ, ਚੰਦਨ ਸਿੰਘ, ਕੁਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਭਾਰਤੀ ਰੈੱਡ ਕਰਾਬ ਸੁਸਾਇਟੀ ਦੀ ਪੰਜਾਬ ਇਕਾਈ ਚੰਡੀਗੜ੍ਹ ਵੱਲੋਂ ਰੈੱਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਮੌਕੇ ਅੱਜ ਇੱਥੇ ਰਾਜ ਪੱਧਰੀ ਸਮਾਗਮ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ 2 ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਸਕੂਲੀ ਵਿਦਿਆਰਥੀ, ਅਧਿਆਪਕ, ਸਮਾਜ ਸੇਵਕ, ਵਲੰਟੀਅਰ, ਰੈੱਡ ਕਰਾਸ ਸਟਾਫ਼ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਭਾਗ ਲਿਆ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਵਰੁਣ ਰੂਜ਼ਮ ਆਈ. ਏ. ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕੀਤੀ। ਉਨ੍ਹਾਂ ਰੈੱਡ ਕਰਾਸ ਵੱਲੋਂ ਚਲਾਈਆਂ ਜਾ ਰਹੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਰੈੱਡ ਕਰਾਸ ਦੀ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਕਿਚਨ ਸੈੱਟ, ਪੇਂਡੂ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਨੂੰ ਟਰਾਈ ਸਾਈਕਲ ਰੈੱਡ ਕਰਾਸ ਵੱਲੋਂ ਦਿੱਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਰਿਟਾ. ਏ. ਬੀ. ਐੱਸ. ਬਰਾੜ ਸਕੱਤਰ ਰੈੱਡ ਕਰਾਸ ਪੰਜਾਬ ਨੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਦਕਿ ਸ਼੍ਰੀ ਕ੍ਰਿਸ਼ਨ ਕੁਮਾਰ ਸੈਣੀ ਸੀਨੀਅਰ ਫੀਲਡ ਅਫ਼ਸਰ ਪੰਜਾਬ ਰੈੱਡ ਕਰਾਸ ਨੇ ਇਸ ਵਰ੍ਹੇ ਦੇ ਥੀਮ 'ਮਾਨਵਵਾਦੀ ਕਾਰਜ ਦੇ 150 ਸਾਲ' ਬਾਰੇ ਜਾਣਕਾਰੀ ਪ੍ਰਦਾਨ ਕੀਤੀ।

ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਦਾ ਐਲਾਨ

ਤਲਵਾੜਾ, 2 ਮਈ : ਪੰਜਾਬ ਦੀਆਂ ਯੂਥ ਕਲੱਬਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਵੱਲੋਂ ਆਪਣੇ ਤਲਵਾੜਾ ਸਰਕਲ ਦੇ ਸ਼ਹਿਰੀ ਅਤੇ ਦਿਹਾਤੀ ਵਿੰਗ ਦਾ ਗਠਨ ਕੀਤਾ ਗਿਆ। ਇਸ ਸਬੰਧੀ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਨਵੀਂ ਟੀਮ ਨਾਲ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਰਗਰਮੀਆਂ ਨੂੰ ਵਧੇਰੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਬਲਾਕ ਤਲਵਾੜਾ ਲਈ ਦਵਿੰਦਰਪਾਲ ਸਿੰਘ ਸੇਠੀ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਜਥੇਬੰਦਕ ਢਾਂਚੇ ਦਾ ਗਠਨ ਕਰਨ ਦੇ ਅਧਿਕਾਰ ਦਿੱਤੇ ਗਏ। ਸ਼ਹਿਰੀ ਯੂਨਿਟ ਵਿਚ ਪ੍ਰਸ਼ਾਂਤ ਵਰਮਾ ਨੂੰ ਪ੍ਰਧਾਨ ਐਲਾਨਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਵਿਚ ਸ਼ਿਵਮ ਸ਼ਰਮਾ ਮੀਤ ਪ੍ਰਧਾਨ, ਰਮਨ ਕੁਮਾਰ ਜਨਰਲ ਸਕੱਤਰ, ਸਮੀਰ ਚੌਧਰੀ ਮੀਤ ਪ੍ਰਧਾਨ, ਗੋਵਿੰਦ ਜੋਸ਼ੀ ਸਲਾਹਕਾਰ, ਅਮਿਤ ਕੁਮਾਰ, ਲਖਬੀਰ ਸਿੰਘ, ਪਰਮਜੀਤ ਸੋਢੀ ਸਕੱਤਰ, ਨਵੀਨ ਸ਼ਰਮਾ ਤੇ ਸੁਖਵਿੰਦਰ ਸਿੰਘ ਧਨੋਆ ਸੰਯੁਕਤ ਸਕੱਤਰ ਦੇ ਨਾਮ ਸ਼ਾਮਿਲ ਹਨ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸ਼ੰਭੂ ਭਾਰਤੀ ਮੌਜੋਵਾਲ, ਰਵਿੰਦਰ ਸਿੰਘ ਰਵੀ ਤਲਵਾੜਾ, ਭੁਪਿੰਦਰ ਸਿੰਘ ਟੋਨੀ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਲਬੀਰ ਸਿੰਘ ਪਲਾਕੀ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਮਨ ਕੁਮਾਰ, ਅਰੁਣ ਸ਼ਰਮਾ, ਸ਼ੈਲ ਘਈ, ਸ਼ਾਮ, ਮੁਕੇਸ਼, ਸੂਰਜ ਕੁਮਾਰ, ਵਿਕਾਸ, ਸਰਬਜੀਤ, ਨੀਰਜ ਬਡਿਆਲ, ਵਰਿੰਦਰ ਸਿੰਘ, ਸੁਖਵਿੰਦਰ ਸੁੱਖੀ, ਜਗਦੀਪ ਸਿੰਘ, ਮਨਜੀਤ ਸਿੰਘ ਰਿੰਕਾ, ਆਸ਼ੂ ਅਰੋੜਾ, ਬੰਸੀ ਲਾਲ ਜਲੋਟਾ, ਕੁਲਦੀਪ ਰਾਜ, ਵਿਨੋਦ ਕੁਮਾਰ, ਦਮਨਜੀਤ ਸਿੰਘ ਆਦਿ ਸਮੇਤ ਕਈ ਹੋਰ ਯੂਥ ਕਾਰਕੁੰਨ ਹਾਜਰ ਸਨ

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)