ਤਨਖਾਹਾਂ ਜਾਰੀ ਕਰਨ ਦੀ ਮੰਗ

ਤਲਵਾੜਾ, 25 ਅਪ੍ਰੈਲ : ਸਰਵ ਸਿੱਖਿਆ ਅਭਿਆਨ ਰਮਸਾ ਸੀ ਐੱਸ ਐੱਸ ਟੀਚਰਜ਼ ਯੂਨੀਅਨ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ਦੀ ਸਾਂਝੀ ਮੀਟਿੰਗ ਇੱਥੇ ਰਾਜ ਕੁਮਾਰ ਤਲਵਾੜਾ ਅਤੇ ਕੁਲਵੰਤ ਸਿੰਘ ਹਾਜੀਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਰਾਮ ਭਜਨ ਚੌਧਰੀ ਅਤੇ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਸੀ. ਐੱਸ. ਐੱਸ. ਤਹਿਤ ਕੰਮ ਕਰਦੇ 512 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਤਬਦੀਲ ਕਰਨ ਤੋਂ ਇਲਾਵਾ ਪਿਛਲੇ 12 ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ 59 ਅਧਿਆਪਕਾਂ ਤੇ ਦਰਜ ਝੂਠੇ ਕੇਸ ਰੱਦ ਕਰਨ, ਸਰਬ ਸਿੱਖਿਆ ਅਭਿਆਨ ਅਧਿਆਪਕਾਂ ਦੇ ਤਨਖਾਹ ਸਕੇਲ ਰੈਗੂਲਰ ਅਧਿਆਪਕਾਂ ਦੇ ਬਰਾਬਰ ਕਰਨ ਸਬੰਧੀ ਮੰਗਾਂ ਤੇ ਚਰਚਾ ਕੀਤੀ ਗਈ ਅਤੇ ਕਿਹਾ ਕਿ ਜੇਕਰ ਇਹ ਮੰਗਾਂ ਛੇਤੀ ਨਹੀਂ ਮੰਨੀਆਂ ਗਈਆਂ ਤਾਂ ਅਗਲੀ ਰਣਨੀਤੀ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵੀਨਾ, ਨੀਲਮ, ਸੁਮਨ, ਰੇਖਾ, ਮੋਨਿਕਾ, ਗਗਨਜੋਤੀ, ਮੰਜੂ ਭਾਟੀਆ, ਅਨੂ ਆਦਿ ਸਮੇਤ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।

ਧਰਤੀ ਦਿਵਸ ਮਨਾਇਆ

ਤਲਵਾੜਾ, 25 ਅਪ੍ਰੈਲ :
ਇੱਥੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ ਧਰਤੀ ਦਿਵਸ ਮਨਾਇਆ ਗਿਆ ਜਿਸ ਵਿਚ ਬੱਚਿਆਂ ਦੇ ਅੰਤਰ ਹਾਊਸ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਰਾਜਿੰਦਰ ਪ੍ਰਸ਼ਾਦ ਸ਼ਰਮਾ, ਸ. ਕੁਲਵੰਤ ਸਿੰਘ, ਰਾਜ ਕੁਮਾਰ ਸਾਇੰਸ ਮਾਸਟਰ ਨੇ ਧਰਤੀ ਦਿਵਸ ਦੇ ਮਹੱਤਵ ਤੇ ਭਰਪੂਰ ਰੌਸ਼ਨੀ ਪਾਈ। ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਸ਼ਾਰਦਾ, ਸੁਸ਼ਮਾ ਕੁਮਾਰੀ, ਕਿਰਨ ਬਾਲਾ, ਸੰਦੀਪ ਕਪਿਲ, ਵਰਿੰਦਰ, ਰਮੇਸ਼ ਕੁਮਾਰ, ਬਿਆਸ ਦੇਵ, ਮਹਿੰਦਰ ਸਿੰਘ ਆਦਿ ਸਮੇਤ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

ਸਕੂਲ ਵਿੱਚ ਧਰਤੀ ਦਿਵਸ ਮਨਾਇਆ

ਤਲਵਾੜਾ, 22 ਅਪ੍ਰੈਲ :
ਧਰਤੀ ਦਾ ਬਦਲਦਾ ਤਾਪਮਾਨ ਅਤੇ ਪ੍ਰਦੂਸ਼ਨ ਪੂਰੀ ਮਾਨਵਤਾ ਲਈ ਖ਼ਤਰੇ ਦੀ ਘੰਟੀ ਹਨ ਅਤੇ ਬਦਲਦੇ ਹਾਲਾਤ ਵਿਚ ਜਾਗਰੂਕਤਾ ਸਮੇਂ ਦੀ ਲੋੜ ਹੈ। ਇਹ ਵਿਚਾਰ ਪ੍ਰਿੰ. ਐੱਚ. ਐੱਸ. ਧਾਮੀ ਨੇ ਇੱਥੇ ਬਲਾਕ ਤਲਵਾੜਾ ਦੇ  ਸ. ਸ. ਸ. ਸ. ਦਾਤਾਰਪੁਰ ਵਿਖੇ ਵਿਸ਼ਵ ਧਰਤੀ ਦਿਵਸ ਮੌਕੇ ਕਰਵਾਏ ਵਿਸ਼ੇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਲੈਕ. ਅਜੀਤ ਸਿੰਘ ਨੇ ਵੀ ਵਿਸ਼ਵ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸੰਭਾਵਿਤ ਬਚਾਓ ਸਾਧਨਾਂ ਤੇ ਭਰਪੂਰ ਰੌਸ਼ਨੀ ਪਾਈ। ਇਸ ਮੌਕੇ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧਰਤੀ ਦਾ ਵਾਤਾਰਵਰਨ ਸ਼ੁੱਧ ਬਣਾਈ ਰੱਖਣ ਦਾ ਪ੍ਰਣ ਕੀਤਾ ਅਤੇ ਸਕੂਲ ਵਿਚ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮੋਦ ਸਿੰਘ ਹਰਚੰਦ ਕਾਹਨੂੰਵਾਨ, ਗੁਰਦਰਸ਼ਨ ਸਿੰਘ, ਹਰਦਿਆਲ ਸਿੰਘ, ਉਮੇਸ਼ ਸ਼ਰਮਾ, ਕਮਲਾ ਦੇਵੀ, ਰਿੰਪਲ, ਸੁਰਿੰਦਰ ਕੁਮਾਰ, ਰਾਧੇ ਸ਼ਾਮ, ਵਿਜੇ ਸ਼ਰਮਾ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਹਾਜਰ ਸਨ।

ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵੱਲੋਂ ਮੈਂਬਰਸ਼ਿਪ ਦਾ ਆਗਾਜ਼

ਤਲਵਾੜਾ, 19 ਅਪ੍ਰੈਲ :
ਸਮਾਜ ਸੇਵੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵੱਲੋਂ ਆਪਣੀ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਤਲਵਾੜਾ ਤੋਂ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਸੀਨੀਅਰ ਆਗੂ ਸਮਰਜੀਤ ਸਿੰਘ ਸ਼ਮੀ ਅਤੇ ਰਵਿੰਦਰ ਸਿੰਘ ਰਵੀ ਦੀ ਦੇਖ ਰੇਖ ਹੇਠ ਨੌਜਵਾਨ ਸਮਾਜ ਸੇਵੀ ਦਵਿੰਦਰਪਾਲ ਸਿੰਘ ਸੇਠੀ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪਹਿਲੇ ਹੀ ਦਿਨ ਮੌਕੇ ਤੇ ਚਾਲੀ ਦੇ ਕਰੀਬ ਨੌਜਵਾਨ ਜਥੇਬੰਦੀ ਵਿਚ ਸ਼ਾਮਿਲ ਹੋਏ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਜੂਨ 1999 ਵਿਚ ਸਥਾਪਿਤ ਇਸ ਜਥੇਬੰਦੀ ਨਾਲ ਪੰਜਾਬ ਤੋਂ ਇਲਾਵਾ 17 ਦੇ ਕਰੀਬ ਦੇਸ਼ਾਂ ਤੋਂ ਹਜਾਰਾਂ ਨੌਜਵਾਨ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਤਲਵਾੜਾ ਦੀ ਮੈਂਬਰਸ਼ਿਪ ਮੁਕੰਮਲ ਕਰਨ ਉਪਰੰਤ ਛੇਤੀ ਹੀ ਇਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਮਨਦੀਪ ਸਿੰਘ, ਮਨਜੀਤ ਸਿੰਘ ਰਿੰਕਾ, ਪ੍ਰਸ਼ਾਂਤ ਵਰਮਾ, ਸ਼ਿਵਮ ਸ਼ਰਮਾ, ਇੰਦਰਪਾਲ ਸਿੰਘ ਸੰਧੂ, ਸੁਖਪਾਲ ਸਿੰਘ ਲਾਡਾ, ਕੁਲਦੀਪ ਕੁਮਾਰ ਚਤਰੂ, ਤੁਸ਼ਾਰ ਸਰੀਨ, ਸੁਖਵਿੰਦਰ ਧਨੋਆ, ਸੂਰਜ ਕੁਮਾਰ, ਵਿਕਾਸ ਕੁਮਾਰ, ਸਰਬਜੀਤ ਸਿੰਘ, ਆਸ਼ੂ ਅਰੋੜਾ, ਵਿਨੋਦ ਕੁਮਾਰ ਮਿੱਠੂ, ਪ੍ਰਵੀਨ ਮਲਹੋਤਰਾ, ਅਸ਼ੋਕ ਮੰਗੂ ਆਦਿ ਸਮੇਤ ਕਈ ਹੋਰ ਯੂਥ ਆਗੂ ਹਾਜਰ ਸਨ।

ਰਾਮਗੜ੍ਹੀਆ ਬਰਾਦਰੀ ਦਾ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ : ਸੰਪੂਰਨ ਸਿੰਘ

ਜਥੇਬੰਦੀ ਦੇ ਸਰਕਰ ਤਲਵਾੜਾ ਅਹੁਦੇਦਾਰਾਂ ਦਾ ਐਲਾਨ; ਸੋਨੂੰ ਰਾਮਗੜ੍ਹੀਆ ਪ੍ਰਧਾਨ ਬਣੇ
ਤਲਵਾੜਾ, 18 ਅਪ੍ਰੈਲ : ਸ਼ਮੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਕਮੇਟੀ ਦੀ ਇਕ ਅਹਿਮ ਇਕੱਤਰਤਾ ਜਥੇਦਾਰ ਸੰਪੂਰਨ ਸਿੰਘ ਘੋਗਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਬਰਾਦਰੀ ਨਾਲ ਸਬੰਧਤ ਪਤਵੰਤੇ ਹਾਜਰ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਪੂਰਨ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਰਾਮਗੜ੍ਹੀਆ ਬਰਾਦਰੀ ਦਾ ਬੇਹੱਦ ਅਹਿਮ ਯੋਗਦਾਨ ਹੈ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਆਪਣੀ ਸੁਘੜ ਨੀਤੀ ਅਤੇ ਬਹਾਦਰੀ ਸਦਕਾ ਵਿਸ਼ਾਲ ਖਾਲਸਾ ਰਾਜ ਦੀ ਨੀਂਹ ਮਜਬੂਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਬਹਾਦਰ ਜਰਨੈਲ ਦਾ ਜਨਮ ਦਿਹਾੜਾ 12 ਮਈ ਨੂੰ ਇਤਿਹਾਸਕ ਪਿੰਡ ਸਿੰਘਪੁਰ ਬਰਨਾਲਾ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਤਲਵਾੜਾ ਸਰਕਲ ਲਈ ਜਥੇਬੰਦਕ ਢਾਂਚੇ ਦਾ ਐਲਾਨ ਵੀ ਕੀਤਾ ਜਿਸ ਵਿਚ ਸਰਬਸੰਮਤੀ ਨਾਲ ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਐਲਾਨੇ ਗਏ ਹੋਰ ਅਹੁਦੇਦਾਰਾਂ ਵਿਚ ਰਜਿੰਦਰ ਸਿੰਘ ਸਰਪ੍ਰਸਤ, ਬਿਕਰਮਪਾਲ ਸਿੰਘ ਮੀਤ ਪ੍ਰਧਾਨ, ਅਰਵਿੰਦਰ ਪਾਲ ਸਿੰਘ ਊੱਭੀ ਸੀਨੀਅਰ ਮੀਤ ਪ੍ਰਧਾਨ,  ਸਮਰਜੀਤ ਸਿੰਘ ਸ਼ਮੀ ਜਨਰਲ ਸਕੱਤਰ, ਗੁਰਵਿੰਦਰ ਸਿੰਘ ਸਕੱਤਰ, ਤੇਜਪਾਲ ਸਿੰਘ ਪ੍ਰੈੱਸ ਸਕੱਤਰ ਅਤੇ ਨਰਿੰਦਰ ਸਿੰਘ ਦਫ਼ਤਰ ਸਕੱਤਰ ਸ਼ਾਮਿਲ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ. ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੇ ਕਿਹਾ ਕਿ ਉਹ ਭਾਈਚਾਰਕ ਸਹਿਯੋਗ ਨਾਲ ਸਮਾਜ ਸੇਵਾ ਵਿਚ ਉਸਾਰੂ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟਰ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਜਬੂਤ ਆਪਸੀ ਸਬੰਧਾਂ ਨਾਲ ਕੋਈ ਕੌਮ ਮਜਬੂਤ ਹੁੰਦੀ ਹੈ ਤੇ ਵਿਕਾਸ ਕਰਦੀ ਹੈ ਅਤੇ ਰਾਮਗੜ੍ਹੀਆ ਬਰਾਦਰੀ ਵੱਲੋਂ ਇਸੇ ਸਮਰੱਥਾ ਦੇ ਬਲ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਜੋ ਬੇਹੱਦ ਸ਼ਲਾਘਾਯੋਗ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਬਲਬੀਰ ਸਿੰਘ ਸੀਹਰਾ, ਡਾ. ਚੈਨ ਸਿੰਘ ਦਸੂਹਾ, ਹਰਵਿੰਦਰ ਸਿੰਘ ਕਲਸੀ, ਮਲਹਾਰ ਸਿੰਘ ਸਲੈਹਰੀਆਂ, ਸਰੂਪ ਸਿੰਘ ਭੱਟੀ ਆਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ, ਆਸ਼ੂ ਅਰੋੜਾ, ਵਿਸ਼ਾਲ ਰਤਨ, ਰਮੇਸ਼ ਕੁਮਾਰ ਭੰਬੋਤਾ, ਜਥੇਦਾਰ ਮਨਜੀਤ ਸਿੰਘ, ਚੌਧਰੀ ਦਿਆਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਟੀ. ਈ. ਟੀ. ਪ੍ਰੀਖਿਆ ਬਣੀ ਬੁਝਾਰਤ; ਅਧਿਆਪਕਾਂ ਵਿਚ ਨਿਰਾਸ਼ਾ

ਤਲਵਾੜਾ, 17 ਅਪ੍ਰੈਲ : ਇਸ ਸਾਲ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਦੀ ਸਾਲ 2012 ਦੀ ਪ੍ਰੀਖਿਆ ਹੁਣ 2013 ਵਿਚ ਲਈ ਜਾ ਰਹੀ ਹੈ ਜਿਸ ਨਾਲ ਬੇਰੁਜਗਾਰ ਅਧਿਆਪਕਾਂ ਵਿਚ ਬੇਚੈਨੀ ਵੇਖਣ ਨੂੰ ਮਿਲ ਰਹੀ ਹੈ। ਦੀਪਕ ਜਰਿਆਲ ਹੁਸ਼ਿਆਰਪੁਰ, ਨਵਕਿਰਨ ਪੱਤੀ ਬਰਨਾਲਾ ਤੇ ਗੁਰਚਰਨ ਸਿੰਘ ਭੈਣੀ ਮੋਗਾ ਆਗੂ ਬੇਰੁਜਗ਼ਾਰ ਅਧਿਆਪਕ ਫ਼ਰੰਟ ਪੰਜਾਬ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਲਾਜ਼ਮੀ ਤੌਰ ਤੇ ਸਾਲ ਵਿੱਚ ਇੱਕ ਵਾਰ ਲਈ ਜਾਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ ਦੋ ਸਾਲ  ਦਾ ਸਮਾਂ ਬੀਤ ਜਾਣ ਬਾਅਦ ਵੀ ਨਹੀਂ ਲਈ ਗਈ। ਜਿਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲੀ ਅਧਿਆਪਕ ਯੋਗਤਾ ਪ੍ਰੀਖਿਆ ਜੁਲਾਈ 2011 'ਚ ਲਈ ਸੀ। ਇਸ ਦੇ ਉਲਟ ਕੇਂਦਰ ਪੱਧਰ ਤੇ ਕੇਂਦਰੀ ਸਿੱਖਿਆ ਸੰਸਥਾ ਵੱਲੋਂ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) ਨੂੰ 6ਵੀਂ ਵਾਰ ਲੈਣ ਲਈ ਆਨਲਾਇਨ ਰਜ਼ਿਸਟਰੇਸ਼ਨ ਸ਼ੁਰੂ ਹੈ। ਸੂਬਾ ਸਰਕਾਰ ਵੱਲੋਂ 2013 'ਚ 2012 ਦੀ ਲਈ ਜਾ ਰਹੀ ਟੀਈਟੀ ਪ੍ਰੀਖਿਆ ਸਰਕਾਰ ਦੀ ਸਿੱਖਿਆ ਤੇ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਬੇਰੁਖੀ ਨੂੰ ਦਰਸਾਂਉਦੀ ਹੈ।
ਜਦੋਂ ਇਸ ਸਬੰਧ ਵਿੱਚ ਸਟੇਟ ਕਾਉਂਸਲ ਆਫ਼ ਐਜ਼ੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਸਰਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛਲੇ  ਸਾਲ ਕੁੱਝ ਤਕਨੀਕੀ ਕਾਰਨਾਂ ਕਰਕੇ 2012 ਦੀ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ)  ਨਹੀਂ ਲਈ ਗਈ ਸੀ। ਜਿਸ ਕਾਰਨ ਪਿੱਛਲੇ ਸਾਲ ਦੀ ਟੀਈਟੀ ਪ੍ਰੀਖਿਆ 2013 'ਚ ਲਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਨਤੀਜੇ ਆਉਣ ਉਪਰੰਤ ਦੋ ਮਹੀਨੇ ਬਾਅਦ ਹੀ ਵਿਭਾਗ ਵੱਲੋਂ ਸਾਲ 2013 ਦੀ ਟੀਈਟੀ ਪ੍ਰੀਖਿਆ ਇਸ ਸਾਲ ਦੇ ਅੰਤ ਤੱਕ ਲੈ ਲਈ ਜਾਵੇਗੀ।

ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਮੈਗਜ਼ੀਨ 'ਮਿਲੀ' ਰਿਲੀਜ਼

ਤਲਵਾੜਾ, 17 ਅਪ੍ਰੈਲ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵੱਲੋਂ ਪ੍ਰਕਾਸ਼ਿਤ ਸਕੂਲ ਮੈਗਜ਼ੀਨ 'ਮਿਲੀ' ਅੱਜ ਇੱਥੇ ਸ਼੍ਰੀਮਤੀ ਸੁਖਵਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਰਾਹੀਂ ਉਨ੍ਹਾਂ ਬੱਚਿਆਂ ਨੂੰ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਫ਼ਲਤਾ ਦੀ ਯਾਤਰਾ ਦੂਰਅੰਦੇਸ਼ੀ ਭਰਪੂਰ ਯੋਜਨਾਬੰਦੀ ਤੇ ਦ੍ਰਿੜਤਾ ਨਾਲ ਚਲ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਕੂਲ ਮੈਗਜ਼ੀਨ ਪ੍ਰਕਾਸ਼ਿਤ ਕਰਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸੁਰੇਸ਼ ਕੁਮਾਰੀ ਨੇ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਸਰਗਰਮੀਆਂ ਤੇ ਰੌਸ਼ਨੀ ਪਾਈ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇਸ ਮੌਕੇ ਸ਼ਾਨਦਾਰ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਸ਼ੋਕ ਕਾਲੀਆ ਜਿਲ੍ਹਾ ਕੁਆਰਡੀਨੇਟਰ ਰਮਸਾ, ਸੁਰਜੀਤ ਕੌਰ ਏ. ਈ. ਓ., ਅਨਿਲ ਕੁਮਾਰ, ਸ਼ਮਸ਼ੇਰ ਸਿੰਘ, ਸਰਿਤਾ, ਸਤਪਾਲ, ਵਿਜੇ ਪਰਾਸ਼ਰ ਆਦਿ ਸਮੇਤ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜਰ ਸਨ।

ਮਿਹਨਤ ਹੀ ਸਫ਼ਲਤਾ ਦੀ ਕੂੰਜੀ: ਸੁਖਵਿੰਦਰ ਕੌਰ

ਸਰਕਾਰੀ ਮਾਡਲ ਹਾਈ ਸਕੂਲ ਦਾ ਮੈਗਜ਼ੀਨ 'ਸਰਗਮ' ਰਿਲੀਜ਼
ਤਲਵਾੜਾ, 16 ਅਪ੍ਰੈਲ : ਸ਼ਮੀ : ਅੱਜ ਇੱਥੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਸੁਖਵਿੰਦਰ ਕੌਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦਾ ਮੈਗਜ਼ੀਨ 'ਸਰਗਮ' ਰਿਲੀਜ਼ ਕੀਤਾ ਗਿਆ।
ਇਸ ਮੌਕੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਰਾਹੀਂ ਜਿੱਥੇ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਉੱਥੇ ਕਿਹਾ ਕਿ ਜਿੰਦਗੀ ਵਿਚ ਅੱਗੇ ਵਧਣ ਲਈ ਮਿਹਨਤ ਹੀ ਸਫ਼ਲਤਾ ਦੀ ਕੂੰਜੀ ਹੈ ਅਤੇ ਇਸ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਕੂਲ ਮੈਗਜ਼ੀਨ ਰਾਹੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਅੰਦਰ ਛਿਪੀ ਪ੍ਰਤਿਭਾ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ ਵਿਚ ਆਤਮ ਵਿਸ਼ਵਾਸ਼ ਵਧਦਾ ਹੈ ਜੋ ਕਿਸੇ ਵੀ ਇਨਸਾਨ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜਰੂਰੀ ਹੈ। ਸਕੂਲ ਦੇ ਹੈੱਡਮਾਸਟਰ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਸਕੂਲ ਦੇ ਵਿਦਿਆਰਥੀਆਂ ਜਸਪ੍ਰੀਤ ਕੌਰ, ਭੁਪਿੰਦਰਜੀਤ ਸਿੰਘ, ਅਬੀਸ਼ਾ ਰਾਜ ਭੰਡਾਰੀ ਆਦਿ ਵੱਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਏ. ਈ. ਓ. ਸੁਰਜੀਤ ਕੌਰ, ਅਸ਼ੋਕ ਕਾਲੀਆ ਜਿਲ੍ਹਾ ਕੋਆਰਡੀਨੇਟਰ ਰਮਸਾ, ਮੈਗਜ਼ੀਨ ਦੇ ਸੰਪਾਦਕ ਸਮਰਜੀਤ ਸਿੰਘ ਤੋਂ ਇਲਾਵਾ ਕੁਲਵੰਤ ਸਿੰਘ, ਰਾਜ ਕੁਮਾਰ, ਰਵੀ ਸ਼ਾਰਦਾ, ਸੰਦੀਪ ਕਪਿਲ, ਵਰਿੰਦਰ, ਮੁਲਖਾ ਸਿੰਘ, ਹਰਮੀਤ ਕੌਰ, ਬਿਆਸ ਦੇਵ, ਰਮੇਸ਼ ਕੁਮਾਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।

ਡਾ. ਅੰਬੇਦਕਰ ਦੇ ਸਿਧਾਂਤਾਂ ਦੇ ਪਹਿਰਾ ਦੇਣ ਦੀ ਲੋੜ: ਵਿਜੇ ਸਾਂਪਲਾ

ਲਵਾੜਾ, 15 ਅਪ੍ਰੈਲ :  ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਸ ਵਿਚ ਵਿਸ਼ੇਸ ਤੌਰ ਤੇ ਪੁੱਜੇ ਸ਼੍ਰੀ ਵਿਜੇ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਦੇ ਸਿਧਾਂਤਾਂ ਤੇ ਦੇਸ਼ ਦੇ ਹਰ ਨਾਗਰਿਕ ਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਮੈਂਬਰ ਪਾਰਲੀਮੈਂਟ ਸ਼੍ਰੀ ਅਵਿਨਾਸ਼ ਰਾਏ ਖੰਨਾ ਰਾਹੀਂ ਸਭਾ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਡਾ. ਬਲਕਾਰ ਚੰਦਰ ਅਤੇ ਪ੍ਰਿੰ. ਬਲਕੀਸ਼ ਨੇ ਆਪਣੇ ਸੰਬੋਧਨ ਰਾਹੀਂ ਡਾ. ਅੰਬੇਦਕਰ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀ ਭਾਰਤ ਨੂੰ ਦੇਣ ਤੇ ਰੌਸ਼ਨੀ ਪਾਈ। ਸਭਾ ਦੇ ਪ੍ਰਧਾਨ ਯੁੱਧਵੀਰ ਸਿੰਘ ਨੇ ਆਦਰਸ਼ ਸਕੂਲ ਦਾ ਨਾਂ ਡਾ. ਅੰਬੇਦਕਰ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ। ਚੇਅਰਮੈਨ ਨਗਰ ਪੰਚਾਇਤ ਤਲਵਾੜਾ ਡਾ. ਧਰੁਬ ਸਿੰਘ ਨੇ ਇਸ ਮੌਕੇ ਸਭਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮਿਸ਼ਨਰੀ ਗਾਇਕਾਵਾਂ ਸੁਰਿੰਦਰ ਛਿੰਦੀ, ਸੁਸ਼ਮਾ ਰਾਣਾ, ਮਨਜੀਤ ਮੰਜੂ ਨੇ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਮ. ਸੀ. ਤਲਵਾੜਾ ਦੇਵ ਰਾਜ, ਨਰੇਸ਼ ਠਾਕੁਰ, ਅਮਨਦੀਪ ਹੈਪੀ, ਊਸ਼ਾ ਰਾਣੀ ਤੋਂ ਇਲਾਵਾ ਪ੍ਰਿੰ. ਸੁਰੇਸ਼ ਕੁਮਾਰੀ, ਸੁਖ ਰਾਮ ਦਾਸ ਬੱਧਣ, ਰਾਜ ਮੱਲ, ਸੇਵਾ ਦਾਸ, ਹਰਭਜਨ ਹੀਰ, ਰਾਜ ਕੁਮਾਰ, ਗੁਰਦਿਆਲ ਸਿੰਘ, ਜਰਨੈਲ ਭਾਟੀਆ, ਸੋਮ ਲਾਲ ਮੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਹਲ੍ਹੇੜ ਵਿਚ ਮਨਾਇਆ ਡਾ. ਅੰਬੇਦਕਰ ਦਾ ਜਨਮ ਦਿਵਸ

ਤਲਵਾੜਾ, 15 ਅਪ੍ਰੈਲ:
ਲਾਗਲੇ ਪਿੰਡ ਹਲ੍ਹੇੜ ਵਿਖੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵੱਲੋਂ ਸਭਾ ਦੇ ਪ੍ਰਧਾਨ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਤਲਵਾੜਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਪਰਮਜੀਤ ਸਿੰਘ ਰਾਮਨੰਗਲ ਦੇ ਜਥੇ ਵੱਲੋਂ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਦਾ ਸਮੁੱਚਾ ਜੀਵਨ ਫਲਸਫਾ ਦੇਸ਼ ਵਾਸੀਆਂ ਲਈ ਪ੍ਰੇਰਣਾ ਸ੍ਰੋਤ ਹੈ ਅਤੇ ਮਨੁੱਖ ਦੇ ਬੌਧਿਕ ਵਿਕਾਸ ਲਈ ਸਿੱਖਿਆ ਨਾਲ ਜੁੜਨ ਦਾ ਉਨ੍ਹਾਂ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਸਮੇਂ ਦੀ ਲੋੜ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਵਿੰਦਰ ਸਿੰਘ, ਸਤਨਾਮ ਸਿੰਘ, ਤਰਸੇਮ ਲਾਲ, ਰਾਮ ਰਤਨ, ਵਿਜੇ ਕੁਮਾਰ, ਧਨੀ ਰਾਮ, ਅਜੀਤ ਸਿੰਘ, ਪਵਨ ਕੁਮਾਰ, ਚਰਨ ਦਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਰਾਮ ਨੌਮੀ ਤੇ ਸ਼ੋਭਾ ਯਾਤਰਾ ਸਜਾਈ

ਤਲਵਾੜਾ, 15 ਅਪ੍ਰੈਲ :  ਸ਼੍ਰੀ ਸਨਾਤਨ ਧਰਮ ਸਭਾ ਸੈਕਟਰ 2 ਵੱਲੋਂ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਉਤਸਵ ਸਬੰਧੀ ਅੱਜ ਇੱਥੇ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭਾਗ ਲਿਆ। ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਤ ਮਨਮੋਹਕ ਝਾਕੀਆਂ ਨੂੰ ਵੀ ਖ਼ੂਬ ਸਰਾਹਿਆ। ਸ਼ੋਭਾ ਯਾਤਰਾ ਵਿਚ ਸਭਾ ਦੇ ਪ੍ਰਧਾਨ ਪੰ. ਗੇਲਾ ਰਾਮ ਤੋਂ ਇਲਾਵਾ ਸੁਰੇਸ਼ ਕੁਮਾਰ ਰਾਣਾ, ਵਿਜੇ ਕੁਮਾਰ, ਪਵਨ ਕੁਮਾਰ, ਯਸ਼ਪਾਲ, ਯੋਗੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸਕੂਲ ਮੈਗਜ਼ੀਨ 'ਗਿਆਨ ਦੀਪ' ਰਿਲੀਜ਼

ਤਲਵਾੜਾ, 12 ਅਪ੍ਰੈਲ : ਡਾਇਰੈਕਟਰ ਜਨਰਲ ਪੰਜਾਬ ਸਕੂਲ ਸਿੱਖਿਆ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਫਤਿਹਪੁਰ ਵੱਲੋਂ ਸਕੂਲ ਮੈਗਜੀਨ 'ਗਿਆਨ ਦੀਪ' ਰਿਲੀਜ਼ ਕੀਤਾ ਗਿਆ। ਸਕੂਲ ਮੁਖੀ ਅਨੂਪ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਜ਼ੀਨ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ ਤੋਂ ਇਲਾਵਾ ਸਕੂਲ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਗਈ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਿਆਨ ਸਿੰਘ ਚੰਦਨ, ਮਨੋਜ ਕੁਮਾਰ, ਸਵਿਤਾ ਰਾਣੀ, ਜੀਵਨ ਆਸ਼ਾ, ਸ਼ਮਿੰਦਰ ਸਿੰਘ, ਅਮਰੀਕ ਸਿੰਘ, ਹਰਮਨਜੀਤ ਸਿੰਘ, ਸੁਖਵਿੰਦਰ ਕੌਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਬਲਾਕ ਪੱਧਰ ਤੇ ਏ. ਸੀ. ਪੀ. ਕੇਸਾਂ ਦਾ ਨਿਪਟਾਰਾ ਸ਼ਲਾਘਾਯੋਗ

ਤਲਵਾੜਾ, 12 ਅਪ੍ਰੈਲ:  ਜਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ) ਹੁਸ਼ਿਆਰਪੁਰ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਪਹਿਲਕਦਮੀ ਤੇ ਬਲਾਕ ਪੱਧਰ ਤੇ ਅਧਿਆਪਕਾਂ ਦੇ ਏ. ਸੀ. ਪੀ. ਕੇਸਾਂ ਦਾ ਨਿਪਟਾਰਾ ਕਰਨਾ ਬੇਹੱਦ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਪੰਜਾਬ ਮਾਸਟਰ ਕਾਡਰ ਯੂਨੀਅਨ ਦੇ ਬਲਾਕ ਪ੍ਰਧਾਨ ਸ. ਕੁਲਵੰਤ ਸਿੰਘ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਤਲਵਾੜਾ ਸਮਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਪਹਿਲਾਂ ਅਧਿਆਪਕਾਂ ਨੂੰ ਆਪਣੇ ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਸਨ ਪਰੰਤੂ ਪਹਿਲੀ ਵਾਰ ਜਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਦਫ਼ਤਰ ਦੀ ਪੰਜ ਮੈਂਬਰੀ ਟੀਮ ਵੱਲੋਂ ਬਲਾਕ ਤਲਵਾੜਾ ਅਤੇ ਹਾਜੀਪੁਰ ਦੇ 100 ਦੇ ਕਰੀਬ ਤਿਆਰ ਕੇਸ ਪ੍ਰਾਪਤ ਕਰਕੇ ਮੌਕੇ ਤੇ ਨਿਪਟਾਰਾ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਇਸ ਨਾਲ ਜਿੱਥੇ ਸਬੰਧਤ ਅਧਿਆਪਕਾਂ ਦਾ ਕੀਮਤੀ ਸਮਾਂ ਬਚਿਆ ਹੈ ਉੱਥੇ ਸਕੂਲਾਂ ਵਿਚ ਵਿੱਦਿਅਕ ਅਮਲ ਵਿਚ ਵੀ ਕੋਈ ਰੁਕਾਵਟ ਨਹੀਂ ਆਈ ਅਤੇ ਅਜਿਹੇ ਕਦਮ ਸਮੇਂ ਸਮੇਂ ਤੇ ਜਾਰੀ ਰੱਖਣੇ ਚਾਹੀਦੇ ਹਨ।

ਸਕੂਲ ਵਿਚ ਨਵਾਂ ਸਾਲ ਹਵਨ ਯੱਗ ਕਰਕੇ ਮਨਾਇਆ

ਤਲਵਾੜਾ, 11 ਅਪ੍ਰੈਲ:  ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ 2 ਵੱਲੋਂ ਭਾਰਤੀ ਨਵਾਂ ਸਾਲ ਸਕੂਲ ਵਿਚ ਹਵਨ ਯੱਗ ਅਤੇ ਸੁੰਦਰ ਕਾਂਡ ਦੇ ਪਾਠ ਨਾਲ ਮਨਾਇਆ ਗਿਆ। ਇਸ ਮੌਕੇ ਆਰੀਆ ਸਮਾਜ ਤੋਂ ਪਰਮਾਨੰਦ ਅਤੇ ਵਿਗਿਆਨ ਅਧਿਆਪਕ ਸੰਜੀਵ ਕੁਮਾਰ ਵੱਲੋਂ ਭਾਰਤੀ ਨਵੇਂ ਦੀ ਪ੍ਰਮਾਣਿਕਤਾ ਤੇ ਭਰਪੂਰ ਰੌਸ਼ਨੀ ਪਾਈ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਪ੍ਰੇਮ ਕੁਮਾਰ, ਪ੍ਰਿੰ. ਜੇ. ਆਰ. ਸੋਨੀ, ਡਾ. ਆਈ. ਕੇ. ਸ਼ਰਮਾ ਸਮੇਤ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

ਬਲਾਕ ਪੱਧਰੀ ਰੋਲ ਪਲੇਅ ਮੁਕਾਬਲੇ ਵਿਚ ਪਲਾਹੜ ਜੇਤੂ

ਤਲਵਾੜਾ, 11 ਅਪ੍ਰੈਲ : ਅੱਜ ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਰੋਲ ਪਲੇਅ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਰਕਾਰੀ ਹਾਈ ਸਕੂਲ ਪਲਾਹੜ ਦੀ ਟੀਮ ਪਹਿਲੇ ਸਥਾਨ ਤੇ ਰਹੀ। ਬੱਚਿਆਂ ਵਿਚ ਸਮਾਜਿਕ ਸਿੱਖਿਆ ਵਿਸ਼ੇ ਵਿਚ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਕਰਵਾਏ ਗਏ ਇਸ ਮੁਕਾਬਲੇ ਵਿਚ ਬਲਾਕ ਤਲਵਾੜਾ ਦੇ ਤਿੰਨ ਕਲੱਸਟਰਾਂ ਤੋਂ ਜੇਤੂ ਟੀਮਾਂ ਨੇ ਭਾਗ ਲਿਆ। ਪ੍ਰਿੰਸੀਪਲ ਸੁਰੇਸ਼ ਕੁਮਾਰੀ ਦੀ ਅਗਵਾਈ ਅਤੇ ਦਵਿੰਦਰ ਸਿੰਘ ਤੇ ਗਣੇਸ਼ ਰਾਜ ਦੀ ਦੇਖ ਰੇਖ ਹੇਠ ਹੋਏ ਇਸ ਮੁਕਾਬਲੇ ਵਿਚ ਜੱਜਮੈਂਟ ਦੀ ਭੂਮਿਕਾ ਸਰਿਤਾ, ਗਣੇਸ਼ ਰਾਜ ਤੇ ਉਮੇਸ਼ ਕੁਮਾਰ ਨੇ ਅਦਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼ਮਸ਼ੇਰ ਸਿੰਘ, ਗੁਲਸ਼ਨ ਕੁਮਾਰੀ, ਗੁਰਪਾਲ ਸਿੰਘ, ਕੇ. ਸੀ. ਪਰਮਾਰ, ਮਨੋਜ ਕੁਮਾਰ, ਰਣਜੀਤ ਸਿੰਘ ਆਦਿ ਸਮੇਤ ਵੱਖ ਵੱਖ ਸਕੂਲਾਂ ਤੋਂ ਅਧਿਆਪਕ ਹਾਜਰ ਸਨ।

ਸਵੈ ਸਹਾਇਤਾ ਗਰੁੱਪ ਔਰਤਾਂ ਲਈ ਵਰਦਾਨ : ਯੁੱਧਵੀਰ

ਤਲਵਾੜਾ, 10 ਅਪ੍ਰੈਲ :
ਪ੍ਰੋਗਰੈਸਿਵ ਯੂਥ ਫੋਰਮ ਘੱਗਾ ਪਟਿਆਲਾ ਵੱਲੋਂ ਬਲਾਕ ਸੰਮਤੀ ਤਲਵਾੜਾ ਦੇ ਸਹਿਯੋਗ ਨਾਲ ਇੱਥੇ ਸਵੈ ਸਹਾਇਤਾ ਗਰੁੱਪਾਂ ਲਈ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਤਲਵਾੜਾ ਦੇ 50 ਦੇ ਕਰੀਬ ਸਵੈ ਸਹਾਇਤਾ ਗਰੁੱਪਾਂ ਨੇ ਭਾਗ ਲਿਆ। ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸ਼੍ਰੀ ਯੁੱਧਵੀਰ ਸਿੰਘ ਨੇ ਕਿਹਾ ਕਿ ਸਵੈ ਸਹਾਇਤਾ ਗਰੁੱਪ ਔਰਤਾਂ ਦੀ ਆਤਮਨਿਰਭਰਤਾ ਲਈ ਵਰਦਾਨ ਸਾਬਿਤ ਹੋ ਰਹੇ ਹਨ। ਸ਼੍ਰੀ ਭੂਸ਼ਨ ਕੁਮਾਰ ਏ. ਪੀ. ਓ. ਜਿਲ੍ਹਾ ਵਿਕਾਸ ਏਜੰਸੀ ਹੁਸ਼ਿਆਰਪੁਰ, ਭੂਸ਼ਨ ਸ਼ਰਮਾ, ਰਾਮਪਾਲ ਸ਼ਰਮਾ, ਜਗਜੀਤ ਸਿੰਘ ਸੁਪਰਵਾਈਜ਼ਰ, ਸਿਆਮਾ ਅਟਵਾਲ ਤੇ ਸੁਖਵਿੰਦਰਜੀਤ ਕੌਰ ਗ੍ਰਾਮ ਸੇਵਿਕਾ ਨੇ ਸਿਖਲਾਈ ਦੌਰਾਨ ਗਰੁੱਪਾਂ ਬਾਰੇ ਮੁੱਢਲੀ ਜਾਣਕਾਰੀ, ਬੱਚਤ, ਮੀਟਿੰਗ, ਬੈਂਕ ਲੋਨ, ਸਰਕਾਰੀ ਸਬਸਿਡੀ, ਰੀਵਾਲਟਿੰਗ ਫ਼ੰਡ, ਆਪਸੀ ਲੈਣ ਦੇਣ, ਘਰੇਲੂ ਰੋਜਗਾਰਾਂ ਸਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ।

ਕਾਰਿੰਦੇ ਤੋਂ ਦਿਨ ਦਿਹਾੜੇ ਢਾਈ ਲੱਖ ਰੁਪਏ ਖੋਹੇ

ਤਲਵਾੜਾ, 6 ਅਪ੍ਰੈਲ:  ਅੱਜ ਸਵੇਰੇ ਇੱਥੇ ਆਈ. ਟੀ. ਆਈ. ਮੋੜ ਨੇੜੇ ਸ਼ਰਾਬ ਠੇਕੇਦਾਰ ਦੇ ਕਾਰਿੰਦੇ ਕੋਲੋਂ ਕੁਝ ਅਣਪਛਾਤੇ ਲੋਕਾਂ ਵੱਲੋਂ ਕਰੀਬ ਢਾਈ ਲੱਖ ਰੁਪਏ ਖੋਹਣ ਤੇ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਠੇਕੇਦਾਰ ਵਿਸ਼ਾਲ ਖੋਸਲਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦਾ ਮੁਲਾਜਮ ਲਵਲੀ ਮਹਿੰਦਰਾ ਬੋਲੈਰੋ ਪਿੱਕਅਪ ਗੱਡੀ ਤੇ ਪੜੇਲੀਆਂ, ਝੰਗ, ਸਰਿਆਣਾ, ਹਾਜੀਪੁਰ, ਝੀਰ ਦਾ ਖ਼ੂਹ ਆਦਿ ਠੇਕਿਆਂ ਤੋਂ ਉਗਰਾਹੀ ਕਰਕੇ ਤਲਵਾੜਾ ਆ ਰਿਹਾ ਸੀ ਤਾਂ ਆਈ. ਟੀ. ਆਈ. ਮੋੜ ਕੋਲ ਇਕ ਚਿੱਟੇ ਰੰਗ ਦੇ ਐਕਟਿਵਾ ਸਕੂਟਰ ਨੇ ਅਚਾਨਕ ਬਰੇਕ ਮਾਰ ਦਿੱਤੀ। ਗੱਡੀ ਰੁਕਦਿਆਂ ਹੀ ਕਥਿਤ ਤੌਰ ਤੇ ਲਾਗੇ ਝਾੜੀਆਂ ਵਿਚ ਲੁਕੇ ਬੈਠੇ ਅਣਪਛਾਤੇ ਬੰਦਿਆਂ ਨੇ ਲਵਲੀ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਕੋਲੋਂ ਉਗਰਾਹੀ ਦੀ ਰਕਮ 25
2700 ਰੁਪਏ ਖੋਹ ਕੇ ਲਿਜਾਣ ਵਿਚ ਕਾਮਯਾਬ ਹੋ ਗਏ। ਲਵਲੀ ਨੂੰ ਮਗਰੋਂ ਬੀ. ਬੀ. ਐਮ. ਬੀ. ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਅਤੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।

ਨੌਜਵਾਨਾਂ ਨੂੰ ਭਾਰਤੀ ਵਿਰਸੇ ਨਾਲ ਜੋੜਨਾ ਸਮੇਂ ਦੀ ਲੋੜ: ਮੈਥਿਲੀ ਦੇਵਿਕਾ

ਤਲਵਾੜਾ, 5 ਅਪ੍ਰੈਲ :
ਭਾਰਤੀ ਲੋਕ ਕਲਾਵਾਂ ਦਾ ਵਿਰਸਾ ਬੇਹੱਦ ਅਮੀਰ ਹੈ ਅਤੇ ਆਧੁਨਿਕ ਸਮੇਂ ਵਿਚ ਨੌਜਵਾਨਾਂ ਨੂੰ ਇਸ ਲਾਸਾਨੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਬੀ. ਬੀ. ਐਮ. ਬੀ. ਕਮਿਉਨਿਟੀ ਸੈਂਟਰ ਵਿਖੇ ਪ੍ਰਸਿੱਧ ਕਲਾਕਾਰ ਮੈਥਿਲੀ ਦੇਵਿਕਾ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੰਸਥਾ ਸਪਿੱਕ ਮੈਕੇ ਰਾਹੀ ਉੱਤਰ ਭਾਰਤ ਵਿਚ ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਸਾਹਿਤ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਅਤੇ ਕੇਰਲ ਦਾ ਨਾਚ ਮੋਹਿਨੀਅੱਟਮ ਰਾਹੀਂ ਸੂਖਮ ਇਨਸਾਨੀ ਭਾਵਨਾਵਾਂ ਨੂੰ ਮੰਚ ਤੇ ਪੇਸ਼ ਕਰਕੇ ਰੂਹਾਨੀ ਸਕੂਲ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਦੱਖਣ ਭਾਰਤ ਵਿਚ ਪ੍ਰਚੱਲਿਤ ਸਾਰੇ ਹੀ ਲੋਕ ਨਾਚਾਂ ਦਾ ਮੂਲ ਇੱਕ ਹੀ ਹੈ ਜਿਸ ਦਾ ਬਾਅਦ ਵਿਚ ਖੇਤਰੀਕਰਨ ਹੋ ਗਿਆ ਅਤੇ ਲੋਕਾਂ ਨੇ ਇਸ ਵਿਚ ਨਾਚ ਵਿਚ ਆਪਣੀਆਂ ਸਥਾਨਿਕ ਭਾਸ਼ਾਵਾਂ, ਸਾਜਾਂ ਤੇ ਕਹਾਣੀਆਂ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਮੋਹਿਨੀਅੱਟਮ ਧੀਮੀ ਚਾਲ ਵਾਲਾ ਨਾਚ ਹੈ ਜਿਸ ਵਿਚ ਗਤੀ ਨਾਲੋਂ ਵਧੇਰੇ ਤਰਜੀਹ ਨਾਟਕੀਪਣ ਜਾਂ ਅਦਾਕਾਰੀ ਨੂੰ ਦਿੱਤੀ ਜਾਂਦੀ ਹੈ ਅਤੇ ਇਹ ਇਸ ਲਈ ਵੀ ਵਿਸ਼ੇਸ ਹੈ ਕਿ ਇਸ ਵਿਚ ਸਾਰੇ ਪਾਤਰਾਂ ਦੀ ਭੂਮਿਕਾ ਇੱਕ ਹੀ ਅਦਾਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਤੇ ਇਸ ਨਾਚ ਨੂੰ ਕੇਵਲ ਔਰਤਾਂ ਹੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਇੱਥੋਂ ਦੀਆਂ ਲੋਕ ਕਹਾਣੀਆਂ ਨੂੰ ਵੀ ਮੋਹਿਨੀਅੱਟਮ ਰਾਹੀਂ ਮੰਚ ਤੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਮੌਕੇ ਸ. ਬੀ. ਐਸ. ਨਾਗਪਾਲ ਐੱਸ. ਈ. ਟਾਉਨਸ਼ਿਪ, ਪ੍ਰਿੰ. ਯੋਗੇਸ਼ ਖੋਸਲਾ, ਅਨਿਲ ਗੌਤਮ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਡਾ. ਦੇਵਿਕਾ ਦੇ ਮੋਹਿਨੀਅੱਟਮ ਨੇ ਦਰਸ਼ਕਾਂ ਨੂੰ ਕੀਲਿਆ

ਤਲਵਾੜਾ, 5 ਅਪ੍ਰੈਲ:ਅੱਜ ਇੱਥੇ ਨੌਜਵਾਨਾਂ ਵਿਚ ਭਾਰਤੀ ਲੋਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਖੇਤਰ ਵਿਚ ਸਰਗਰਮ ਸੰਸਥਾ ਸਪਿੱਕ ਵੱਲੋਂ ਬੀ. ਬੀ. ਐਮ. ਬੀ. ਡੀ. ਏ. ਵੀਂ ਸਕੂਲ ਤਲਵਾੜਾ ਦੇ ਸਹਿਯੋਗ ਨਾਲ ਡਾ. ਮੈਥਿਲ ਦੇਵਿਕਾ ਵੱਲੋਂ ਕੇਰਲਾ ਦੇ ਪ੍ਰਸਿੱਧ ਲੋਕ ਨਾਚ ਮੋਹਿਨੀਅੱਟਮ ਦੀ ਪੇਸ਼ਕਾਰੀ ਕੀਤੀ ਗਈ ਜਿਸ ਨੇ ਹਾਜਰ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਕੇਰਲ ਦੇ ਸੰਗਮ ਸਾਹਿਤ ਵਿਚੋਂ ਕੰਨਗੀ ਅਤੇ ਕੋਵਲਮ ਦੀ ਭਾਵਪੂਰਕ ਲੋਕ ਕਹਾਣੀ ਤੇ ਅਧਾਰਿਤ ਇਸ ਪੇਸ਼ਕਾਰੀ ਵਿਚ ਦੇਵਿਕਾ ਦੀ ਪ੍ਰਪੱਕ ਸ਼ੈਲੀ ਰਾਹੀਂ ਸ਼ਾਨਦਾਰ ਅਦਾਕਾਰੀ ਤੇ ਨ੍ਰਿੱਤ ਦਾ ਸੁਮੇਲ ਵੇਖਣ ਨੂੰ ਮਿਲਿਆ। ਕਹਾਣੀ ਅਨੁਸਾਰ ਗਰੀਬ ਪਰੰਤੂ ਖ਼ੂਬਸੂਰਤ ਨਾਇਕਾ ਕੰਨਗੀ ਨਾਲ ਅਮੀਰ ਨਾਇਕ ਕੋਵਲਮ ਨੂੰ ਪਿਆਰ ਹੋ ਜਾਂਦਾ ਹੈ ਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਜਾਂਦੇ ਹਨ। ਮਗਰੋਂ ਨਾਇਕ ਦਾ ਇਕ ਨਰਤਕੀ ਮੋਹਿਨੀ ਦੇ ਜਾਲ ਵਿਚ ਫ਼ਸਣਾ, ਮੁੜ ਕੰਨਗੀ ਕੋਲ ਪਰਤਣਾ, ਪਾਜੇਬ ਵੇਚਦਿਆਂ ਸ਼ੱਕ ਵਿਚ ਰਾਜੇ ਵੱਲੋਂ ਕਤਲ ਕਰਵਾ ਦੇਣਾ ਅਤੇ ਕੰਨਗੀ ਦਾ ਪੂਰੇ ਮਦੁਰਾਈ ਸ਼ਹਿਰ ਨੂੰ ਸਾੜ ਕੇ ਬਦਲਾ ਲੈਣ ਦਾ ਮੰਚਨ ਬੇਹੱਦ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕੀਤਾ ਗਿਆ। ਇਸ ਪੇਸ਼ਕਾਰੀ ਉਪਰੰਤ ਡਾ. ਦੇਵਿਕਾ ਨੇ ਹਾਜਰ ਦਰਸ਼ਕਾਂ ਦੇ ਸਵਾਲਾਂ ਦੇ ਉੱਤਰ ਵੀ ਦਿੱਤੇ। ਬੀ. ਬੀ. ਐਮ. ਬੀ. ਵੱਲੋਂ ਇਸ ਮੌਕੇ ਇੰਜ. ਬੀ. ਐੱਸ. ਨਾਗਪਾਲ, ਪ੍ਰਿੰਸੀਪਲ ਯੋਗੇਸ਼ ਖੋਸਲਾ ਵੱਲੋਂ ਦੁਸ਼ਾਲਾ ਤੇ ਯਾਦ ਚਿੰਨ੍ਹ ਦੇ ਮੈਥਿਲੀ ਦੇਵਿਕਾ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜ. ਸਤਨਾਮ ਸਿੰਘ, ਅਨਿਲ ਗੌਤਮ, ਆਰ. ਸੀ. ਚੌਧਰੀ, ਡਾ. ਰਸ਼ਮੀ ਚੱਢਾ, ਸੁਰੇਸ਼ ਮਾਨ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਤਲਵਾੜਾ ਨਗਰ ਪੰਚਾਇਤ ਦੀ ਪ੍ਰਧਾਨਗੀ ਬਣੀ ਬੁਝਾਰਤ

 ਅਟਕਲਾਂ ਦਾ ਬਜਾਰ ਗਰਮ
ਤਲਵਾੜਾ, 4 ਅਪ੍ਰੈਲ: ਨਗਰ ਪੰਚਾਇਤ ਤਲਵਾੜਾ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਪ੍ਰਧਾਨਗੀ ਲਈ ਨਾਮ ਦਾ ਐਲਾਨ ਹਾਲੇ ਤੱਕ ਨਾ ਹੋਣ ਨਾਲ ਲੋਕਾਂ ਵਿਚ ਕਈ ਤਰਾਂ ਦੀਆਂ ਕਿਆਸਅਰਾਈਆਂ ਦਾ ਬਾਜਾਰ ਗਰਮ ਹੈ ਅਤੇ ਪ੍ਰਧਾਨਗੀ ਦੀ ਕੁਰਸੀ ਤੇ ਹਾਈਕਮਾਨ ਵੱਲੋਂ ਕਿਸ ਦੇ ਨਾਮ ਤੇ ਮੋਹਰ ਲੱਗੇਗੀ ਦਾ ਸਵਾਲ ਵੱਡੀ ਬੁਝਾਰਤ ਬਣਿਆ ਹੋਇਆ ਹੈ। ਪ੍ਰਮੁੱਖ ਦਾਅਵੇਦਾਰਾਂ ਵਿਚ ਜਿੱਥੇ ਡਾ. ਧਰੁੱਬ ਸਿੰਘ ਅਤੇ ਬੀਬੀ ਨਰੇਸ਼ ਠਾਕੁਰ ਦਾ ਨਾਮ ਸਭ ਤੋਂ ਵਧੇਰੇ ਚਰਚਾ ਵਿਚ ਉੱਥੇ ਭਾਜਪਾ ਦੇ ਇੱਕ ਬਾਗੀ ਆਜਾਦ ਉਮੀਦਵਾਰ ਨੰਦ ਕਿਸ਼ੋਰ ਪੁਰੀ ਦਾ ਨਾਮ ਵੀ ਹਵਾ ਵਿਚ ਹੈ। ਅਸਲ ਵਿਚ ਚੋਣ ਨਤੀਜਿਆਂ ਵਿਚ ਅਕਾਲੀ ਭਾਜਪਾ ਗਠਜੋੜ ਨੂੰ 15 ਵਿਚੋਂ 7 ਸੀਟਾਂ ਹਾਸਿਲ ਹੋਈਆਂ ਹਨ ਜਿਸ ਵਿਚ ਅਕਾਲੀ ਦਲ ਦੇ ਹਿੱਸੇ ਕੇਵਲ ਇੱਕ ਸੀਟ ਹੀ ਆਈ ਹੈ। ਭਾਜਪਾ ਵਿਚ ਜਿੱਥੇ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਭਾਰੀ ਖਿੱਚੋਤਾਣ ਵੇਖਣ ਨੂੰ ਮਿਲੀ ਉੱਥੇ ਹੁਣ ਵੀ ਪ੍ਰਧਾਨਗੀ ਲਈ ਦਾਅਵੇਦਾਰਾਂ ਵੱਲੋਂ ਆਪਣਾ ਪੱਖ ਏਨੀ ਸ਼ਿੱਦਤ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਹਾਈਕਮਾਨ ਲਈ ਵੀ ਕਿਸੇ ਇੱਕ ਦੇ ਨਾਮ ਦੀ ਚੋਣ ਵੱਡੀ ਚੁਨੌਤੀ ਬਣੀ ਜਾਪਦੀ ਹੈ। ਲੋਕਾਂ ਵਿਚ ਚਰਚਾ ਹੈ ਕਿ ਅਜਿਹੇ ਜੱਕੋਤੱਕੀ ਵਾਲੀ ਹਾਲਤ ਵਿਚ ਆਜਾਦ ਉਮੀਦਵਾਰਾਂ ਵੱਲੋਂ ਥੋੜ੍ਹੀ ਬਹੁਤ ਤਿਕੜਮਬਾਜੀ ਨਾਲ ਪ੍ਰਧਾਨਗੀ ਲਈ ਨਵਾਂ ਚਿਹਰਾ ਪੇ਼ਸ਼ ਕੀਤਾ ਜਾ ਸਕਦਾ ਹੈ। ਬਹਰਹਾਲ, ਨਗਰ ਪ੍ਰਧਾਨ ਦੇ ਐਲਾਨ ਵਿਚ ਹੋ ਰਹੀ ਦੇਰੀ ਨਾਲ ਅਟਕਲਾਂ ਜੋਰਾਂ ਤੇ ਹਨ।

ਡਾ. ਅੰਬੇਦਕਰ ਜਨਮ ਦਿਵਸ ਤੇ ਸੈਮੀਨਾਰ ਸਬੰਧੀ ਮੀਟਿੰਗ

ਤਲਵਾੜਾ, 3 ਅਪ੍ਰੈਲ : ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਰਜਿ: ਤਲਵਾੜਾ ਦੀ ਜਰੂਰੀ ਮੀਟਿੰਗ ਪ੍ਰਧਾਨ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ਼ਮਸ਼ੇਰ ਸਿੰਘ, ਰਾਜ ਮੱਲ ਭਾਟੀਆ, ਸੋਮ ਲਾਲ ਮੱਲ, ਹਰਭਜਨ ਸਿੰਘ ਹੀਰ, ਕਮਲਜੀਤ ਸੁੰਮਨ, ਰਾਜ ਕੁਮਾਰ, ਜਰਨੈਲ ਸਿੰਘ ਭਾਟੀਆ, ਗੁਰਦਿਆਲ ਸਿੰਘ, ਰਾਜ ਮੱਲ ਕਜਲਾ ਆਦਿ ਹਾਜਰ ਹੋਏ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਡਾ. ਅੰਬੇਦਕਰ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਤੇ ਵਿਸ਼ੇ਼ਸ਼ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿਚ ਵੱਖ ਵੱਖ ਬੁੱਧੀਜੀਵੀਆਂ, ਮਿਸ਼ਨਰੀਆਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ।

ਮੁਲਾਜਮ ਆਗੂ ਝਗੜੇ ਲਈ ਵਿਰੋਧੀ ਧਿਰ ਨੇ ਮੰਗੀ ਮਾਫ਼ੀ

ਸਾਂਝੇ ਮੋਰਚੇ ਵੱਲੋਂ ਧੰਨਵਾਦ ਰੈਲੀ

ਤਲਵਾੜਾ, 3 ਅਪ੍ਰੈਲ :
ਤਲਵਾੜਾ ਨਗਰ ਪੰਚਾਇਤ ਚੋਣਾਂ ਦੌਰਾਨ ਮੁਲਾਜਮ ਆਗੂ ਅਸ਼ੋਕ ਕੁਮਾਰ ਸ਼ਰਮਾ ਤੇ ਹੋਰਾਂ ਦੀ ਮਾਰਕੁੱਟ ਲਈ ਜਿੰਮੇਵਾਰ ਧਿਰ ਵੱਲੋਂ ਭਾਰੀ ਜਨਤਕ ਦਬਾਅ ਦੇ ਚਲਦਿਆਂ ਮਾਫ਼ੀ ਮੰਗ ਲੈਣ ਨਾਲ ਸਾਂਝੀ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਧੰਨਵਾਦ ਰੈਲੀ ਕੀਤੀ ਗਈ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਇਸ ਨੂੰ ਲੋਕਤੰਤਰ ਤੇ ਜਨਸ਼ਕਤੀ ਦੀ ਜਿੱਤ ਦੱਸਦਿਆਂ ਕਿਹਾ ਕਿ ਹਰ ਤਰਾਂ ਦੀ ਧੱਕੇਸ਼ਾਹੀ ਅਤੇ ਬੁਰਛਾਗਰਦੀ ਦਾ ਇੱਕਮਾਤਰ ਜਵਾਬ ਆਪਸੀ ਏਕਤਾ ਅਤੇ ਮਜਬੂਤ ਭਾਈਚਾਰਕ ਸਾਂਝ ਨਾਲ ਦਿੱਤਾ ਜਾ ਸਕਦਾ ਹੈ। ਇਸ ਰੈਲੀ ਨੂੰ ਮੁਲਾਜਮ ਆਗੂ ਰਵਿੰਦਰ ਸਿੰਘ ਰਵੀ ਇੰਟਕ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਪੀ. ਪੀ. ਪੀ., ਦਵਿੰਦਰ ਸਿੰਘ ਗਿੱਲ, ਬਿਸ਼ਨ ਦਾਸ ਸਿੱਧੂ ਬਹੁਜਨ ਸਮਾਜ ਪਾਰਟੀ, ਰਵੀ ਦੱਤ ਭਾਰਤੀ ਮਜਦੂਰ ਸੰਘ, ਚਰਨਜੀਤ ਸਿੰਘ ਸਿੱਧੂ ਸੀਟੂ, ਸੁਰਿੰਦਰ ਸਫ਼ਾਈ ਸੇਵਕ ਯੂਨੀਅਨ, ਦਰਬਾਰਾ ਸਿੰਘ ਕਲਾਸ ਫੋਰ ਯੂਨੀਅਨ, ਕਰਨੈਲ ਸਿੰਘ ਐਸ ਸੀ ਬੀ ਸੀ ਯੂਨੀਅਨ, ਇੰਕਾ ਆਗੂ ਵਿਕਾਸ ਗੋਗਾ ਆਦਿ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਮੁਲਜਮ ਆਗੂ ਅਸ਼ੋਕ ਕੁਮਾਰ ਸ਼ਰਮਾ ਏਟਕ ਨੇ ਸਮੂਹ ਰਾਜਨੀਤਕ, ਸਮਾਜਿਕ ਤੇ ਮੁਲਾਜਮ ਜਥੇਬੰਦੀਆਂ ਦਾ ਡੱਟ ਕੇ ਸਾਥ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਜਿਕਰਯੋਗ ਹੈ ਕਿ ਇਸ ਮਾਮਲੇ ਦੇ ਨਿਪਟਾਰੇ ਲਈ ਸ. ਭੁਪਿੰਦਰ ਸਿੰਘ ਘੁੰਮਣ, ਦਵਿੰਦਰ ਸਿੰਘ ਗਿੱਲ ਅਤੇ ਰਾਮ ਪ੍ਰਸ਼ਾਦ ਦੀ ਅਗਵਾਈ ਹੇਠ ਸਾਂਝੀ ਸੰਘਰਸ਼ ਕਮੇਟੀ ਕਾਇਮ ਕੀਤੀ ਗਈ ਸੀ ਜਿਸ ਦੇ ਪ੍ਰਤੀਕਰਮ ਤੇ ਬੀਤੇ ਦਿਨ ਸਬੰਧਤ ਧਿਰਾਂ ਵੱਲੋਂ ਝਗੜੇ ਲਈ ਮਾਫ਼ੀ ਮੰਗ ਕੇ ਰਾਜੀਨਾਵਾਂ ਕੀਤਾ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)