ਤਲਵਾੜਾ ਨਗਰ ਪੰਚਾਇਤ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਜੇਤੂ

Naresh Thakur BJP Ward No. 13
Taranjit Singh Bobby PPP Ward No. 8
ਤਲਵਾੜਾ, 17 ਮਾਰਚ:  ਤਲਵਾੜਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਈ ਚੋਣ ਵਿਚ ਅਕਾਲੀ ਭਾਜਪਾ ਗੱਠਜੋੜ ਨੇ ਜਿੱਤ ਹਾਸਿਲ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਵਾਰਡ ਨੰਬਰ 2 ਤੋਂ ਡਾ. ਧਰੁਬ ਸਿੰਘ, ਵਾਰਡ ਨੰ. 4 ਤੋਂ ਸੰਤੋਸ਼ ਕੁਮਾਰੀ, ਵਾਰਡ 7 ਤੋਂ ਇੱਛਾ ਦੇਵੀ, ਵਾਰਡ ਨੰ. 11 ਤੋਂ ਦੀਪਕ ਦੂਆ, ਵਾਰਡ 13 ਤੋਂ ਸ਼੍ਰੀਮਤੀ ਨਰੇਸ਼ ਠਾਕੁਰ, ਵਾਰਡ 14 ਤੋਂ ਦੇਵ ਰਾਜ, ਵਾਰਡ 15 ਤੋਂ ਅਮਨਦੀਪ ਹੈਪੀ ਜੇਤੂ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਅਮਰਪਾਲ ਸਿੰਘ ਜੌਹਰ ਨੇ ਜਿੱਤ ਦਰਜ ਕੀਤੀ। ਕਾਂਗਰਸ ਪਾਰਟੀ ਵੱਲੋਂ ਜੋਗਿੰਦਰਪਾਲ ਛਿੰਦਾ ਵਾਰਡ ਨੰਬਰ 5 ਤੋਂ ਜੇਤੂ ਰਹੇ ਜਦਕਿ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਤਰਨਜੀਤ ਸਿੰਘ ਬੌਬੀ ਨੇ ਵਾਰਡ ਨੰਬਰ 8 ਤੋਂ ਜਿੱਤ ਹਾਸਿਲ ਕੀਤੀ। ਬੀ. ਬੀ. ਐਮ. ਬੀ. ਯੂਨੀਅਨਾਂ ਦੇ ਸਮਰਥਨ ਹਾਸਿਲ ਆਜ਼ਾਦ ਉਮੀਦਵਾਰਾਂ ਵਿਚ ਵਾਰਡ ਨੰਬਰ ਇੱਕ ਤੋਂ ਊਸ਼ਾ ਰਾਣੀ, ਵਾਰਡ ਨੰਬਰ 9 ਤੋਂ ਪਰਮਿੰਦਰ ਸਿੰਘ ਟੀਨੂੰ, ਵਾਰਡ ਨੰਬਰ 10 ਤੋਂ ਕੁਲਵੰਤ ਕੌਰ ਸੈਣੀ ਜੇਤੂ ਰਹੇ ਜਦਕਿ ਇਸ ਤੋਂ ਇਲਾਵਾ ਵਾਰਡ ਨੰਬਰ 3 ਤੋਂ ਬਾਗੀ ਭਾਜਪਾ ਆਗੂ ਨੰਦ ਕਿਸ਼ੋਰ ਪੁਰੀ ਜੋ ਆਜਾਦ ਚੋਣ ਲੜੇ ਅਤੇ ਭਾਜਪਾ ਦੇ ਹੀ ਮੰਡਲ ਪ੍ਰਧਾਨ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਵਾਰਡ ਨੰਬਰ 6 ਤੋ ਵੀ ਆਜਾਦ ਉਮੀਦਵਾਰ ਕਸ਼ਮੀਰਾ ਸਿੰਘ ਜੇਤੂ ਰਹੇ।

ਯੂਨੀਅਨ ਲੀਡਰ ਅਤੇ ਪੱਤਰਕਾਰ ਦੀ ਮਾਰ ਕੁਟਾਈ

ਤਲਵਾੜਾ, 17 ਮਾਰਚ : ਨਗਰ ਪੰਚਾਇਤ ਚੋਣ ਪ੍ਰਕਿਰਿਆ ਦੌਰਾਨ ਪੋਲਿੰਗ ਵੇਲੇ ਹਾਲਾਤ ਅੱਜ ਸਵੇਰੇ ਉਦੋਂ ਤਨਾਅਪੂਰਨ ਬਣ ਗਏ ਜਦੋਂ ਬੀ. ਬੀ. ਐਮ. ਬੀ. ਯੂਨੀਅਨ ਦੇ ਆਗੂ ਅਸ਼ੋਕ ਕੁਮਾਰ ਸ਼ਰਮਾ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਨੇੜੇ ਕੁਝ ਅਣਪਛਾਤੇ ਅਨਸਰਾਂ ਨੇ ਅਚਾਨਕ ਹਮਲਾ ਕਰ ਦਿੱਤਾ ਤੇ ਉਸ ਦੀ ਮਾਰ ਕੁਟਾਈ ਕਰ ਦਿੱਤੀ। ਜਿਕਰਯੋਗ ਹੈ ਕਿ ਅਸ਼ੋਕ ਕੁਮਾਰ ਦੀ ਪਤਨੀ ਅਨੀਤਾ ਆਜਾਦ ਉਮੀਦਵਾਰ ਵੀ ਉੱਥੇ ਮੌਜੂਦ ਸੀ ਅਤੇ ਇਸ ਕੁੱਟਮਾਰ ਦਾ ਸ਼ਿਕਾਰ ਬਣਨ ਵਾਲਿਆਂ ਵਿਚ ਪੀ. ਪੀ. ਪੀ. ਉਮੀਦਵਾਰ ਗਗਨ, ਆਜਾਦ ਉਮੀਦਵਾਰ ਦੀਪਕ ਕੁਮਾਰ ਵੀ ਸ਼ਾਮਿਲ ਸਨ। ਇਸ ਮੌਕੇ ਵਾਰਡ ਨੰਬਰ 9 ਤੋਂ ਉਮੀਦਵਾਰ ਅਤੇ ਪੱਤਰਕਾਰ ਸੁਰਿੰਦਰ ਸ਼ਰਮਾ ਜਦੋਂ ਘਟਨਾ ਸਥਾਨ ਤੇ ਪੁੱਜੇ ਅਤੇ ਸਾਹਮਣੇ ਹੋ ਰਹੀ ਕੁੱਟਮਾਰ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਤਾਂ ਗੁੰਡਾ ਅਨਸਰਾਂ ਵੱਲੋਂ ਉਸ ਉਪਰ ਵੀ ਹਮਲਾ ਕਰ ਦਿੱਤਾ ਗਿਆ ਅਤੇ ਪੱਤਰਕਾਰ ਦਾ ਕੈਮਰਾ ਖੋਹ ਕੇ ਉੱਥੋਂ ਫਰਾਰ ਹੋ ਗਏ। ਪੁਲਿਸ ਵੱਲੋਂ ਇਸ ਸਬੰਧੀ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ ਐਫ. ਆਈ. ਆਰ. ਨੰਬਰ 10 ਤੇ ਧਾਰਾ 379, 323, 342, 506, 148, 149, 131 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਦਿੱਤੀ ਹੈ। ਇਸ ਘਟਨਾ ਦੀ ਖ਼ਬਰ ਨਾਲ ਸਾਰੇ ਸ਼ਹਿਰ ਵਿਚ ਤਨਾਓਪੂਰਨ ਮਾਹੌਲ ਬਣ ਗਿਆ ਜਿਸਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸੂਝਬੂਝ ਨਾਲ ਮੁੜ ਕਾਬੂ ਹੇਠ ਕਰ ਲਿਆ ਗਿਆ।

ਪਹਿਲੀਆਂ ਤਲਵਾੜਾ ਚੋਣਾਂ ਅੱਜ : ਬੇਹੱਦ ਦਿਲਚਸਪ ਨਤੀਜਿਆਂ ਦੀ ਆਸ

ਪ੍ਰਮੁੱਖ ਰਾਜਸੀ ਪਾਰਟੀਆਂ ਦਾ ਵੱਕਾਰ ਲੱਗਾ ਦਾਅ ਤੇ
ਤਲਵਾੜਾ, 17 ਮਾਰਚ:  ਪਹਿਲੀ ਵਾਰ ਹੋ ਰਹੀਆਂ ਤਲਵਾੜਾ ਨਗਰ ਪੰਚਾਇਤ ਚੋਣਾਂ ਵਿਚ ਅੱਜ ਪ੍ਰਚਾਰ ਦਾ ਆਖਰੀ ਦਿਨ ਕਾਫ਼ੀ ਗਹਿਮਾ ਗਹਿਮੀ ਵਾਲਾ ਰਿਹਾ। 15 ਸੀਟਾਂ ਲਈ 59 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਭ ਤੋਂ ਵੱਧ ਸੀਟਾਂ ਭਾਵ 12 ਸੀਟਾਂ ਤੋਂ ਉਮੀਦਵਾਰ ਉਤਾਰੇ ਗਏ ਹਨ ਜਦਕਿ ਇਸ ਗਠਜੋੜ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ 3 ਸੀਟਾਂ ਤੇ ਮੁਕਾਬਲਾ ਕੀਤਾ ਜਾ ਰਿਹਾ ਜਾ ਰਿਹਾ ਹੈ। ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਮੁਲਾਜਮ ਜਥੇਬੰਦੀਆਂ ਵੱਲੋਂ ਵੀ ਕਿਸੇ ਸਿਆਸੀ ਚੋਣ ਪ੍ਰਕਿਰਿਆ ਵਿਚ ਅਸਿੱਧੇ ਢੰਗ ਨਾਲ ਭਾਗ ਲਿਆ ਜਾ ਰਿਹਾ ਹੈ ਅਤੇ ਬੀ. ਬੀ. ਐਮ. ਬੀ. ਦੀਆਂ ਮੁਲਾਜਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਟਾਉਨਸ਼ਿਪ ਕਲੌਨੀ ਦੇ 10 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਵਾਰਡਾਂ ਵਿਚ ਸਭ ਤੋਂ ਵਧੇਰੇ ਸੰਖਿਆ ਵਿਚ 9 ਨੰਬਰ ਵਾਰਡ ਤੋਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ 7 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੀ. ਪੀ. ਪੀ. ਅਤੇ ਕਾਂਗਰਸ ਵੱਲੋਂ ਵੀ ਇਸ ਚੋਣ ਕਾਫ਼ੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਹਾਲਾਕਿ ਮਨਚਾਹੀ ਪਾਰਟੀ ਦੀ ਟਿਕਟ ਤੋਂ ਵਾਂਝੇ ਰਹਿ ਗਏ ਅਤੇ ਹੋਰ ਆਜਾਦ ਉਮੀਦਵਾਰਾਂ ਵੱਲੋਂ ਕਈ ਵਾਰਡਾਂ ਵਿਚ ਕਾਂਟੇ ਦੀ ਟੱਕਰ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਵਿਚ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪਰੰਤੂ ਬਾਅਦ ਵਿਚ ਉਨ੍ਹਾਂ ਨੂੰ 3 ਸੀਟਾਂ ਨਾਲ ਹੀ ਸੰਤੁਸ਼ਟੀ ਕਰਨੀ ਪਈ। ਸਿਆਸੀ ਸਫ਼ਾਂ ਵਿਚ ਅੰਦਰਖਾਤੇ ਬਗਾਵਤੀ ਸੁਰਾਂ ਅਤੇ ਪ੍ਰਭਾਵਸ਼ਾਲੀ ਆਜਾਦ ਉਮੀਦਵਾਰਾਂ ਦੇ ਚਲਦਿਆਂ ਇਸ ਚੋਣ ਦੇ ਨਤੀਜੇ ਕਾਫ਼ੀ ਦਿਲਚਸਪ ਹੋਣ ਦੀ ਸੰਭਾਵਨਾ ਹੈ ਅਤੇ ਫਿਲਹਾਲ ਪ੍ਰਮੁੱਖ ਸਿਆਸੀ ਦਲਾਂ ਦਾ ਵੱਕਾਰ ਇੱਕ ਤਰਾਂ ਨਾਲ ਪੂਰੇ ਦਾਅ ਤੇ ਲੱਗਾ ਹੋਇਆ ਹੈ।

ਸਾਹਿਤਕ ਮੈਗਜ਼ੀਨ 'ਨਵੀਆਂ ਪੈੜਾਂ' ਦਾ ਵਿਮੋਚਨ

ਤਲਵਾੜਾ, 8 ਮਾਰਚ :ਅੱਜ ਇੱਥੇ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਡੈਮ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕੇਸਰੀ ਹੋਟਲ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਮੈਗਜੀਨ ਨਵੀਆਂ ਪੈੜਾਂ ਦਾ ਵਿਮੋਚਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉੱਘੇ ਕਾਲਮ ਨਵੀਸ ਤੇ ਪੱਤਰਕਾਰ ਗੁਰਪ੍ਰੀਤ ਗਰੇਵਾਲ ਨੇ ਕਿਹਾ ਕਿ ਨਰੋਏ ਸਮਾਜ ਲਈ ਚੰਗੇਰੇ ਤੇ ਉਸਾਰੂ ਸਾਹਿਤ ਦੀ ਸਿਰਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਮੈਗਜ਼ੀਨ ਸਾਲ ਵਿਚ ਇਕ ਵਾਰੀ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਸ ਵਿਚ ਵਿਸ਼ਵ ਭਰ ਤੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਲਿਖਾਰੀਆਂ ਨੂੰ ਛਾਪਿਆ ਜਾਵੇਗਾ। ਡਾ. ਸੁਰਿੰਦਰ ਮੰਡ ਨੇ ਆਪਣੇ ਸੰਬੋਧਨ ਵਿਚ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਰੰਗ ਮੰਚ ਤੇ ਸਾਹਿਤ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ਾਇਰਾਨਾ ਮਹਿਫਿਲ ਵਿਚ ਡਾ. ਅਮਰਜੀਤ ਅਨੀਸ, ਜਨਾਬ ਨਰੇਸ਼ ਗੁਮਨਾਮ, ਸੁਰਿੰਦਰ ਸ਼ਰਮਾ ਨੰਗਲ, ਪ੍ਰਿਥੀਪਾਲ ਸਿੰਘ ਜਵਾਲੀ, ਹਰਸ਼ਵਿੰਦਰ ਕੌਰ, ਧਿਆਨ ਸਿੰਘ ਚੰਦਨ, ਰਾਜਿੰਦਰ ਮਹਿਤਾ, ਪ੍ਰੋ. ਅੰਜੂ ਬਾਲਾ, ਸੁਖਜਿੰਦਰ ਸਿੰਘ ਦਸੂਹਾ, ਜਸਵੀਰ ਕੌਰ ਜੱਸ, ਜਯੋਤਿਕਾ, ਮਦਨ ਲਾਲ, ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਵਿਚ ਖੂਬ ਸਮਾਂ ਬੰਨ੍ਹਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਜੀਤ ਸਿੰਘ ਬਡਵਾਲ,  ਜਗਪ੍ਰੀਤ ਸਿੰਘ ਸਾਹੀ, ਕੁਲਜੀਤ ਸਿੰਘ ਸਾਹੀ ਮਾਨਹਾਈਮ, ਸਤੀਸ਼ ਡੋਗਰਾ, ਵਿਸ਼ਾਲ ਠਾਕੁਰ, ਧਰਮਿੰਦਰ ਸਿੰਘ ਵੜੈਚ, ਜਸਪਾਲ ਸਿੰਘ ਵਿਰਕ, ਜਗਰੂਪ ਸਿੰਘ ਸੇਠ, ਰਾਜੀਵ ਭਾਰਦਵਾਜ, ਸੰਦੀਪ ਕਪਿਲ, ਕੁਲਵੰਤ ਸਿੰਘ ਰੰਧਾਵਾ, ਸਵਰਨ ਸ਼ਰਮਾ, ਚਰਨਜੀਤ ਸਿੰਘ ਸਿੱਧੂ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ।

ਤਲਵਾੜਾ ਨਗਰ ਪੰਚਾਇਤ ਚੋਣਾਂ 17 ਮਾਰਚ ਨੂੰ

ਤਲਵਾੜਾ, 7 ਮਾਰਚ:  ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਗਰ ਪੰਚਾਇਤ ਤਲਵਾੜਾ ਦੀਆਂ 17 ਮਾਰਚ 2013 ਨੂੰ ਹੋ ਰਹੀਆਂ ਆਮ ਚੋਣਾਂ ਵਿੱਚ 1 ਜਨਵਰੀ 2013 ਦੇ ਆਧਾਰ ਤੇ ਬਣਾਈਆਂ ਗਈਆਂ ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਲਿਸਟਾਂ ਅਨੁਸਾਰ ਬਣਾਏ ਗਏ ਵੋਟਰ ਸ਼ਨਾਖਤੀ ਕਾਰਡਾਂ ਰਾਹੀਂ ਵੋਟਾਂ ਪਾਈਆਂ ਜਾ ਸਕਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਨੇ ਦਿੰਦਿਆਂ ਦੱÎਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟ ਬਣੀ ਹੈ ਪਰ ਉਨ੍ਹਾਂ ਨੂੰ ਵੋਟਰ ਸ਼ਨਾਖਤੀ ਕਾਰਡ ਜਾਰੀ ਨਹੀਂ ਹੋਏ ਹਨ, ਉਹ ਆਪਣੀ ਪਹਿਚਾਣ ਲਈ ਪਾਸਪੋਰਟ, ਡਰਾਈਵਿੰਗ ਲਾਇਸੰਸ, ਇਨਕਮ ਟੈਕਸ ਸ਼ਨਾਖਤੀ ਕਾਰਡ, ਸਰਵਿਸ ਸ਼ਨਾਖਤੀ ਕਾਰਡ (ਫੋਟੋ ਸਮੇਤ) ਜੋ ਕਿ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ, ਕੇਂਦਰ ਸਰਕਾਰ, ਪਬਲਿਕ ਸੈਕਟਰ ਜਾਂ ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਕੀਤੇ ਹੋਣ, ਬੈਂਕਾਂ ਵੱਲੋਂ ਜਾਰੀ ਕੀਤੀ ਗਈ ਪਾਸ ਬੁੱਕ ਜੋ 28 ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੀ ਹੋਵੇ, ਜਾਇਦਾਦ ਦੇ ਦਸਤਾਵੇਜ, ਰਾਸ਼ਨ ਕਾਰਡ ਜੋ 28 ਫਰਵਰੀ 2013 ਤੋਂ ਪਹਿਲਾਂ ਬਣੇ ਹੋਣ, ਅਨੁਸੂਚਿਤ ਜਾਤੀਆਂ / ਪੱਛੜੀਆਂ ਸ੍ਰੇਣੀਆਂ ਦੇ ਅਧਿਕਾਰਤ ਅਧਿਕਾਰੀਆਂ ਵੱਲੋਂ 28 ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੇ ਸਰਟੀਫਿਕੇਟ, ਪੈਨਸ਼ਨ ਦੇ ਕਾਗਜਾਤ, ਸੁੰਤਰਤਰਤਾ ਸੰਗਰਾਮੀਆਂ ਦੇ ਸ਼ਨਾਖਤੀ ਕਾਰਡ, ਹਥਿਆਰਾਂ ਦੇ ਲਾਇੰਸਸ ਜੋ 28 ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੇ ਹੋਣ, ਅੰਗਹੀਣਾਂ ਦੇ ਸਰਟੀਫਿਕੇਟ ਜੋ 28 ਫਰਵਰੀ ਤੋਂ ਪਹਿਲਾਂ ਜਾਰੀ ਕੀਤੇ ਹੋਣ, ਏਅਰ ਫੋਰਸ / ਨੇਵੀ / ਫੌਜੀਆਂ ਦੇ ਸ਼ਨਾਖਤੀ ਕਾਰਡ ਫੋਟੋ ਸਮੇਤ ਦਿਖਾ ਕੇ ਨਗਰ ਪੰਚਾਇਤ ਤਲਵਾੜਾ ਦੀਆਂ ਵੋਟਾਂ ਦੌਰਾਨ ਵੋਟ ਪਾਈ ਜਾ ਸਕੇਗੀ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਮਾਰਚ ਨੂੰ ਕੀਤੀ ਜਾਵੇਗੀ, 9 ਮਾਰਚ ਦਿਨ ਸ਼ਨਿਚਰਵਾਰ ਹੋਣ ਦੇ ਬਾਵਜੂਦ ਵੀ ਚੋਣ ਪ੍ਰਕ੍ਰਿਆ ਜਾਰੀ ਰਹੇਗੀ ਅਤੇ ਚੋਣ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ 17 ਮਾਰਚ ਦਿਨ ਐਤਵਾਰ ਨੂੰ ਸਵੇਰੇ 8-00 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਸ਼ਾਮ 4-00 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਵੋਟਾਂ ਪੈਣ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ ਅਤੇ 19 ਮਾਰਚ ਤੱਕ ਚੋਣਾਂ ਦਾ ਸਾਰਾ ਕੰਮ ਸਮਾਪਤ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਮਾਰਚ 2013 ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਗਰ ਪੰਚਾਇਤ ਤਲਵਾੜਾ ਦੀ ਹਦੂਦ ਅੰਦਰ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ  ਜੋ ਚੋਣ ਪ੍ਰਕ੍ਰਿਆ ਦੀ ਸਮਾਪਤੀ ਤੱਕ ਜਾਰੀ ਰਹੇਗਾ।

ਤਲਵਾੜਾ ਚੋਣਾਂ : 15 ਸੀਟਾਂ ਲਈ 99 ਉਮੀਦਵਾਰ ਮੈਦਾਨ ਵਿੱਚ

ਤਲਵਾੜਾ, 7 ਮਾਰਚ : ਸ਼ਮੀ : ਤਲਵਾੜਾ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ ਬੇਹੱਦ ਗਹਿਮਾ ਗਹਿਮੀ ਰਹੀ ਅਤੇ ਕਮੇਟੀ ਦੇ 15 ਵਾਰਡਾਂ ਲਈ 99 ਉਮੀਦਵਾਰ ਚੋਣ ਮੈਦਾਨ ਵਿਚ ਉੱਤਰੇ ਹਨ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵੱਲੋਂ ਉਤਾਰੇ ਉਮੀਦਵਾਰਾਂ ਵਿਚ ਭਾਜਪਾ ਵੱਲੋਂ ਵਾਰਡ ਨੰਬਰ 1 ਤੋਂ ਸੁਮਨ ਬਾਲਾ, 2 ਤੋਂ ਡਾ. ਧਰੁੱਬ ਸਿੰਘ, 3 ਤੋਂ ਅਸ਼ੋਕ ਸੱਭਰਵਾਲ, 4 ਤੋਂ ਸੰਤੋਸ਼ ਕੁਮਾਰੀ, 5 ਤੋਂ ਕੁਲਦੀਪ ਸਿੰਘ, 7 ਤੋਂ ਇੱਛਾ ਦੇਵੀ, 8 ਤੋਂ ਮਨਜੀਤ ਸਿੰਘ ਰਿੰਕਾ, 10 ਤੋਂ ਸ਼ਬਨਮ ਚੱਡਾ, 11 ਤੋ ਦੀਪਕ ਦੂਆ, 13 ਤੋਂ ਨਰੇਸ਼ ਠਾਕੁਰ, 14 ਤੋਂ ਦੇਵ ਰਾਜ ਦਾਣਾ ਅਤੇ 15 ਤੋਂ ਅਮਨਦੀਪ ਹੈਪੀ ਦੇ ਨਾਂ ਸ਼ਾਮਿਲ ਹਨ ਜਦਕਿ ਅਕਾਲੀ ਦਲ ਵੱਲੋਂ ਵਾਰਡ ਨੰਬਰ 6 ਤੋਂ ਦੀਪਕ ਰਾਣਾ, 9 ਤੋਂ ਜਥੇਦਾਰ ਮਨਜੀਤ ਸਿੰਘ ਅਤੇ 12 ਤੋਂ ਅਮਰਪਾਲ ਜੌਹਰ ਚੋਣ ਲੜ ਰਹੇ ਹਨ। ਇਸੇ ਤਰਾਂ ਕਾਂਗਰਸ ਵੱਲੋਂ ਵੀ 15 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਵਾਰਡ ਅਨੁਸਾਰ ਕ੍ਰਮਵਾਰ ਪਰਮਜੀਤ ਕੌਰ, ਅਮਿਤਾ ਖੁਰਾਣਾ, ਅਮਿਤ ਸੂਦ, ਨੀਲਮ ਚੱਡਾ, ਜੋਗਿੰਦਰਪਾਲ, ਪਵਨ ਸ਼ਰਮਾ, ਪਰਮਿਲਾ ਦੇਵੀ, ਭਾਰਤੀ ਦੇਵੀ, ਉਂਕਾਰ ਸਿੰਘ, ਸਰਬਜੀਤ ਸ਼ਰਮਾ, ਵਿਕਾਸ ਚੰਦਰ ਗੋਗਾ, ਅੰਕਿਤ ਕੌਸ਼ਲ, ਮਧੂਬਾਲਾ, ਬਲਵਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ ਦੇ ਨਾਂ ਸ਼ਾਮਿਲ ਹਨ। ਇਸੇ ਤਰਾਂ ਪੀ. ਪੀ. ਪੀ. ਸਾਂਝਾ ਮੋਰਚਾ ਤੋਂ ਇਲਾਵਾ ਬੀ ਬੀ ਐਮ ਬੀ ਪ੍ਰਾਜੈਕਟ ਦੀਆਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਵੱਲੋਂ ਵੀ ਚੋਣ ਵਿਚ ਆਪਣੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਵੱਡੀ ਗਿਣਤੀ ਖਲੋਤੇ ਆਜ਼ਾਦ ਉਮੀਦਵਾਰਾਂ ਸਦਕਾ ਸਮੁੱਚਾ ਚੋਣ ਦ੍ਰਿਸ਼ ਕਾਫ਼ੀ ਦਿਲਚਸਪ ਹੋਣ ਦੀ ਸੰਭਾਵਨਾ ਹੈ।

ਗੁਰੂ ਰਵਿਦਾਸ ਜੀ ਦੀਆਂ ਸਿੱਖਿਆ ਸਮਾਜ ਲਈ ਚਾਨਣ ਮੁਨਾਰਾ: ਬੀਬੀ ਸਾਹੀ

ਤਲਵਾੜਾ, 3 ਮਾਰਚ: ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ  ਸਮਾਜ ਲਈ ਚਾਨਣ ਮੁਨਾਰਾ ਹਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਦੇ ਚੱਲ ਕੇ ਅਜੋਕੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਇੱਥੇ ਪਿੰਡ ਹਲੇੜ੍ਹ ਵਿਖੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵੈਲਫੇਅਰ ਸੁਸਾਇਟੀ ਵੱਲੋਂ ਆਯੋਜਿਤ ਧਾਰਮਿਕ ਸਮਾਗਮ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਕਰੀਬ 3.50 ਲੱਖ ਰੁਪਏ ਦੀ ਲਾਗਤ ਨਾਲ ਨਿਰਮਿਤ ਸ਼੍ਰੀ ਗੁਰੂ ਰਵਿਦਾਸ ਭਵਨ ਦਾ ਉਦਘਾਟਨ ਵੀ ਕੀਤਾ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਬਿੱਟੂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਰੌਸ਼ਨੀ ਪਾਉਂਦਿਆਂ ਕਿਹਾ ਸਮਾਜ ਸੇਵਾ ਉਨ੍ਹਾਂ ਦਾ ਮੁੱਖ ਮੰਤਵ ਹੈ। ਇਸ ਧਾਰਮਿਕ ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਵਿਚ ਪਰਮਜੀਤ ਸਿੰਘ ਰਾਮਨੰਗਲ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਲਵਇੰਦਰ ਸਿੰਘ, ਸੁਮੇਰ ਪ੍ਰਤਾਪ ਸਿੰਘ, ਸਰਬਜੀਤ ਸਿੰਘ ਡਡਵਾਲ, ਨੰਦ ਕਿਸ਼ੋਰ ਪੁਰੀ, ਦਵਿੰਦਰ ਸਿੰਘ ਸੇਠੀ, ਚੌਧਰੀ ਦਿਆਲ ਸਿੰਘ, ਬਿਕਰਮ ਸਿੰਘ ਬਲੱਗਣ, ਦੀਪਕ ਰਾਣਾ, ਭਾਗ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)