ਕੌਮੀ ਵਿਗਿਆਨ ਦਿਵਸ ਮੌਕੇ ਵਿੱਦਿਅਕ ਮੁਕਾਬਲੇ ਆਯੋਜਿਤ

ਤਲਵਾੜਾ, 28 ਫ਼ਰਵਰੀ :  ਕੌਮੀ ਵਿਗਿਆਨ ਦਿਵਸ ਮੌਕੇ ਅੱਜ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਏ ਗਏ। ਮੁੱਖ ਅਧਿਆਪਕ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਇਸ ਮੌਕੇ ਵਿਗਿਆਨ ਦਿਵਸ ਦੇ ਮਹੱਤਵ ਤੇ ਚਾਨਣਾ ਪਾਇਆ। ਕੁਲਵੰਤ ਸਿੰਘ, ਰਾਜ ਕੁਮਾਰ, ਹਰਮੀਤ ਕੌਰ, ਮਹਿੰਦਰ ਸਿੰਘ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਖੋਜੀ ਪ੍ਰਵਿਰਤੀ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਵਿੱਦਿਅਕ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਰਵੀ ਸ਼ਾਰਦਾ, ਹਰਮੀਤ ਕੌਰ ਤੇ ਸ਼ੁਸ਼ਮਾ ਕੁਮਾਰੀ ਨੇ ਅਦਾ ਕੀਤੀ ਅਤੇ ਜੇਤੂ ਟੀਮਾਂ ਇਸ ਪ੍ਰਕਾਰ ਰਹੀਆਂ। ਕੁਇਜ ਮੁਕਾਬਲੇ ਵਿਚ ਟੀਮ ਏ ਦੀਪਕ, ਅਨਮੋਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਟੀਮ ਸੀ ਸਰਿਤਾ, ਆਰਜੂ ਅਤੇ ਟੀਮ ਬੀ ਸਲੋਨੀ, ਮਨਦੀਪ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਰਹੇ। ਪੋਸਟਰ ਮੁਕਾਬਲੇ ਵਿਚ ਅਨਮੋਲ ਸ਼ਾਰਦਾ, ਅਕਾਸ਼ ਕੌਡਲ ਤੇ ਸੌਰਵ ਨੇ ਪਹਿਲਾ ਅਤੇ ਦੀਪਕ ਅਤੇ ਆਰਜੂ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ । ਨਾਟਕ ਮੁਕਾਬਲੇ ਵਿਚ ਆਂਚਲ ਦੀ ਟੀਮ ਨੇ ਪਹਿਲਾ ਸਥਾਨ, ਅਕਾਸ਼ ਟੀਮ ਨੇ ਦੂਜਾ ਅਤੇ ਜਸਮੀਨ, ਸੁਨਾਲੀ ਤੇ ਬੰਦਨਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।

ਤਲਵਾੜਾ ਪੁਲਿਸ ਵੱਲੋਂ ਚੋਰ ਕਾਬੂ

ਤਲਵਾੜਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਚੋਰ ਪੁਲਿਸ ਪਾਰਟੀ ਨਾਲ। ( 22 ਫਰਵਰੀ )

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਤੇ ਚਲਣਾ ਸਮੇਂ ਦੀ ਲੋੜ: ਪ੍ਰਿੰ. ਧਾਮੀ

ਤਲਵਾੜਾ, 20 ਫ਼ਰਵਰੀ : ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵਿਚ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਪ੍ਰਿੰਸੀਪਲ ਐੱਚ. ਐੱਸ. ਧਾਮੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਸਵਾਮੀ ਵਿਵੇਕਾਨੰਦ ਜੈਅੰਤੀ ਸਮਾਗਮਾਂ ਸਬੰਧੀ ਕਰਵਾਏ ਸੂਰਜ ਨਮਸ਼ਕਾਰ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ  ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬਲਾਕ ਸੰਯੋਜਕ ਰਾਧੇ ਸ਼ਾਮ ਵੱਲੋਂ ਸੂਰਜ ਨਮਸ਼ਕਾਰ ਅਤੇ ਸਵਾਮੀ ਵਿਵੇਕਾਨੰਦ ਬਾਰੇ ਚਾਨਣਾ ਪਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਪਰਮੋਦ ਕੁਮਾਰ ਹਰਚੰਦ, ਦੀਪਕ ਕੁਮਾਰ, ਤਰਨਜੀਤ ਕੌਰ ਸਮੇਤ ਸਮੂਹ ਸਕੂਲ ਅਧਿਆਪਕ ਤੇ ਪਿੰਡ ਵਾਸੀ ਹਾਜਰ ਸਨ।

ਮੋਗਾ ਜਿਮਨੀ ਚੋਣ ਰਿਕਾਰਡਤੋੜ ਫ਼ਰਕ ਨਾਲ ਜਿੱਤੀ ਜਾਵੇਗੀ: ਐਡਵੋਕੇਟ ਸਿੱਧੂ

ਤਲਵਾੜਾ, 20 ਫ਼ਰਵਰੀ : ਮੋਗਾ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਰਿਕਾਰਡਤੋੜ ਫ਼ਰਕ ਨਾਲ ਜਿੱਤੀ ਜਾਵੇਗੀ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਕਰਦਿਆਂ ਕਿਹਾ ਕਿ ਕੇਂਦਰ ਵਿਚ ਸੋਨੀਆਂ ਗਾਂਧੀ ਦੀ ਅਗਵਾਈ ਹੇਠ ਘੋਟਾਲਿਆਂ ਤੇ ਘਪਲਿਆਂ ਕਾਰਨ ਪੂਰੇ ਦੇਸ਼ ਦਾ ਨਾਮ ਦੁਨੀਆਂ ਵਿਚ ਕਲੰਕਿਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿਚ ਪਿਸਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਕਾਰਨ ਲੋਕ ਕਾਂਗਰਸ ਨੂੰ ਹਰ ਪੱਧਰ ਤੇ ਮੂੰਹ ਤੋੜ ਜਵਾਬ ਦੇਣ ਦੇ ਰੌਂਅ ਵਿਚ ਹਨ। ਉਨ੍ਹਾਂ ਦੱਸਿਆ ਕਿ ਭਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਸਰਕਲ ਤਲਵਾੜਾ ਦੇ ਕਾਰਕੁੰਨਾਂ ਦਾ ਵੱਡਾ ਜੱਥਾ ਇਸ ਚੋਣ ਮੁਹਿੰਮ ਵਿਚ ਮੋਗਾ ਰਵਾਨਾ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਜਗਪ੍ਰੀਤ ਸਿੰਘ ਸਾਹੀ, ਰਾਜ ਕੁਮਾਰ ਬਿੱਟੂ, ਲਵਇੰਦਰ ਸਿੰਘ ਰਿੰਪੀ, ਅਮਰਪਾਲ ਸਿੰਘ ਜੌਹਰ, ਅਮਰੀਕ ਸਿੰਘ ਚੀਮਾ, ਸਰਬਜੀਤ ਸਿੰਘ ਡਡਵਾਲ, ਸੋਹਨ ਸਿੰਘ ਰਾਮਗੜ੍ਹੀਆ, ਦਰਸ਼ਨ ਰਾਣਾ, ਵਰੁਣ ਕੁਮਾਰ, ਵਿਵੇਕ, ਵਿਸ਼ਾਲ ਰਤਨ ਭੂਪੀ, ਕੰਵਰਦੀਪ, ਸਮਸ਼ੇਰ ਸਿੰਘ ਆਦਿ ਸਮੇਤ ਵੱਡੀ ਵਿਚ ਅਕਾਲੀ ਵਰਕਰ ਹਾਜਰ ਸਨ।

ਸਲਾਨਾ ਇਨਾਮ ਵੰਡ ਸਮਾਗਮ ਵਿਚ ਨਿੱਕੇ ਬਾਲਾਂ ਨੇ ਲਾਈਆਂ ਰੌਣਕਾਂ

ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਸਲਾਨਾ ਸਮਾਗਮ ਤੇ ਵਿੱਦਿਅਕ ਮੁਕਾਬਲੇ
ਤਲਵਾੜਾ, 20 ਫ਼ਰਵਰੀ :  ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਚ ਪ੍ਰਾਇਮਰੀ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏੇ ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਮਨਮਹਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਕੂਲ ਮੁਖੀ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਜਿੱਥੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਉੱਥੇ ਹਾਜਰ ਮਾਪਿਆਂ ਨੂੰ ਵਧੇਰੇ ਚੰਗੇਰੇ ਵਿੱਦਿਅਕ ਮਾਹੌਲ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ ਵਿਚ ਗੀਤ ਅਤੇ ਸ਼ਬਦ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਫੈਂਸੀ ਡਰੈਸ ਮੁਕਾਬਲੇ ਵਿਚ ਸਤੀਸ਼ ਪਹਿਲੇ ਸਥਾਨ ਰਿਹਾ ਜਦਕਿ ਸੁਮਿਤ ਤੇ ਅਮਨ ਦੂਜੇ ਸਥਾਨ ਤੇ ਰਹੇ। ਗੀਤ ਤੇ ਲੋਕ ਗੀਤ ਮੁਕਾਬਲੇ ਵਿਚ ਭੁਪਿੰਦਰਜੀਤ ਸਿੰਘ ਅਤੇ ਕੋਮਲ ਠਾਕੁਰ ਪਹਿਲੇ ਸਥਾਨ ਤੇ ਰਹੇ। ਸੁੰਦਰ ਲਿਖਾਈ ਵਿਚ ਸੋਫ਼ੀਆ ਤੇ ਮੰਨਤ ਦੇਵੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਸ਼ਣ ਵਿਚ ਸ਼ਾਲਿਨੀ ਚੌਧਰੀ ਅਤੇ ਕਵਿਤਾ ਵਿਚ ਨੀਤੀਕਾ ਠਾਕੁਰ ਪਹਿਲੇ ਸਥਾਨ ਤੇ ਰਹੇ। ਇੰਕ ਮਿੰਅ ਸ਼ੋਅ ਵਿਚ ਸਚਿਨ ਅਤੇ ਰਵੀ ਪਹਿਲੇ ਸਥਾਨ ਤੇ ਰਹੇ। ਮੰਚ ਸੰਚਾਲਨ ਸਾਇੰਸ ਮਾਸਟਰ ਰਾਜ ਕੁਮਾਰ ਅਤੇ ਹਰਮੀਤ ਕੌਰ ਨੇ ਬਾਖੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਵੰਤ ਸਿੰਘ, ਹਰਕਮਲ ਸਿੰਘ, ਲਾਜਵੰਤੀ, ਸੀਮਾ, ਮਧੂਬਾਲਾ, ਸ਼ਸ਼ੀਬਾਲਾ ਸੋਬਤੀ, ਪੂਨਮ ਸ਼ਰਮਾ, ਰਵੀ ਸ਼ਾਰਦਾ, ਕਮਲੇਸ਼, ਰਾਕੇਸ਼, ਵਰਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ, ਪ੍ਰਬੰਧਕ ਕਮੇਟੀ ਮੈਂਬਰ, ਮਾਪੇ ਤੇ ਵਿਦਿਆਰਥੀ ਹਾਜਰ ਸਨ।

ਜਗਪ੍ਰੀਤ ਸਾਹੀ ਦਾ ਤਲਵਾੜਾ ਵਿਚ ਭਰਵਾਂ ਸਵਾਗਤ

ਸਾਹੀ ਦੇ ਜੁੜਨ ਨਾਲ ਅਕਾਲੀ ਦਲ ਦਾ ਅਧਾਰ ਹੋਰ ਮਜਬੂਤ ਹੋਇਆ : ਐਡਵੋਕੇਟ ਸਿੱਧੂ
ਤਲਵਾੜਾ, 18 ਫ਼ਰਵਰੀ : ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਉਪਰੰਤ ਪਹਿਲੀ ਵਾਰ ਤਲਵਾੜਾ ਪੁੱਜਣ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਜਗਪ੍ਰੀਤ ਸਿੰਘ ਸਾਹੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਜਗਪ੍ਰੀਤ ਸਿੰਘ ਸਾਹੀ ਦੇ ਅਕਾਲੀ ਦਲ ਨਾਲ ਜੁੜਨ ਨਾਲ ਹਲਕਾ ਦਸੂਹਾ ਵਿਚ ਪਾਰਟੀ ਦਾ ਅਧਾਰ ਹੋਰ ਮਜਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ ਅਕਸ ਵਾਲੇ ਆਗੂਆਂ ਨਾਲ ਪਾਰਟੀ ਦੇ ਕਾਰਕੁੰਨਾਂ ਦਾ ਮਨੋਬਲ ਉੱਚਾ ਉੱਠਦਾ ਹੈ। ਸ. ਜਗਪ੍ਰੀਤ ਸਿੰਘ ਸਾਹੀ ਨੇ ਇਸ ਮੌਕੇ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰਥਿਕ ਤੇ ਲੋਕ ਹਿੱਤ ਨੀਤੀਆਂ ਅਤੇ ਵਿਕਾਸਵਾਦੀ ਸੋਚ ਸਦਕਾ ਪਾਰਟੀ ਦੇ ਨਾਲ ਜੁੜੇ ਹਨ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਇਸ ਮੌਕੇ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਜਿਲ੍ਹਾ ਯੂਥ ਆਗੂ ਲਵਇੰਦਰ ਸਿੰਘ, ਸਰਬਜੀਤ ਸਿੰਘ ਡਡਵਾਲ, ਅਮਰਪਾਲ ਸਿੰਘ ਜੌਹਰ ਨੇ ਵੀ ਸ. ਸਾਹੀ ਦਾ ਭਰਵਾਂ ਸਵਾਗਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਅਮਰੀਕ ਸਿੰਘ ਚੀਮਾ, ਵਰੁਣ ਕੁਮਾਰ, ਕੰਵਰਦੀਪ, ਸੋਹਣ ਸਿੰਘ ਰਾਮਗੜ੍ਹੀਆ, ਦਰਸ਼ਨ ਰਾਣਾ, ਵਿਵੇਕ ਰਤਨ ਰਾਜਾ, ਵਿਵੇਕ ਰਤਨ ਭੂਪੀ, ਆਤਮਾ ਰਾਮ, ਸ਼ਮਸ਼ੇਰ ਸਿੰਘ, ਰਮਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਕਾਰਕੁੰਨ ਹਾਜਰ ਸਨ।

ਲੋਕ ਸੇਵਾ ਵਿਚ ਰੈੱਡ ਕਰਾਸ ਦਾ ਅਹਿਮ ਰੋਲ : ਅਗਰਵਾਲ

ਤਲਵਾੜਾ, 17 ਫ਼ਰਵਰੀ :  ਲੋਕ ਸੇਵਾ ਵਿਚ ਬੀ. ਬੀ. ਐਮ. ਬੀ. ਰੈੱਡ ਕਰਾਸ ਸੁਸਾਇਟੀ ਵੱਲੋਂ ਬੇਹੱਦ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਬੀ. ਬੀ. ਐਮ. ਬੀ. ਦੇ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਨੇ ਇੱਥੇ ਕਮਿਉਨਿਟੀ ਹਾਲ ਵਿਖੇ ਸਲਾਨਾ ਰੈੱਡ ਕਰਾਸ ਮੇਲੇ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਲਗਾਏ ਵੱਖ ਵੱਖ ਸਟਾਲਾਂ ਦਾ ਜਾਇਜ਼ਾ ਵੀ ਲਿਆ। ਰੈੱਡ ਕਰਾਸ ਦਾ ਲੱਕੀ ਡਰਾਅ ਵੀ ਮੇਲੇ ਵਿਚ ਖਿੱਚ ਦਾ ਕੇਂਦਰ ਬਣਿਆ ਰਿਹਾ। ਹੋਰਨਾਂ ਤੋਂ ਇਲਾਵਾ ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ, ਅਸ਼ੋਕ ਥਾਪਰ ਮੈਂਬਰ ਪਾਵਰ, ਜੈ ਦੇਵ ਮੁੱਖ ਇੰਜੀਨੀਅਰ ਬਿਆਸ ਡੈਮ, ਸ਼੍ਰੀਮਤੀ ਵਿੱਦਿਆ ਸੋਂਗਾਰਾ ਚੇਅਰਪਰਸਨ ਰੈੱਡ ਕਰਾਸ ਸੁਸਾਇਟੀ, ਸ਼੍ਰੀਮਤੀ ਵਨਿਤਾ ਬਾਲੀ ਸਕੱਤਰ, ਰਾਹੁਲ ਚਾਬਾ ਐਸ. ਡੀ. ਐਮ.,  ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਇੰਜੀ: ਅਨਿਲ ਗੌਤਮ, ਟੀ. ਪੀ. ਐੱਸ. ਫ਼ੁੱਲ, ਸੁਰੇਸ਼ ਮਾਨ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਪਤਵੰਤੇ ਹਾਜਰ ਸਨ।

ਸਰਕਾਰੀ ਐਲੀਮੈਂਟਰੀ ਢੁਲਾਲ ਸਕੂਲ ਦਾ ਲੈਂਟਰ ਪਿਆ

ਤਲਵਾੜਾ, 17 ਫ਼ਰਵਰੀ : ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਢੁਲਾਲ ਦੇ ਬਹੁਚਰਚਿਤ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦਾ ਲੈਂਟਰ ਆਖਿਰ ਪੂਰਾ ਹੋ ਗਿਆ ਜਿਸ ਨਾਲ ਪਿੰਡ ਦੇ ਗਰੀਬ ਵਰਗ ਦੇ ਲੋਕਾਂ ਲਈ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਅਹਿਮ ਸ਼ੁਰੂਆਤ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿਚ ਸਿੱਖਿਆ ਦਾ ਕੋਈ ਕੇਂਦਰ ਨਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਇਸ ਪਿੰਡ ਵਿਚ ਸਕੂਲ ਦੀ ਮਨਜੂਰੀ ਦਿੱਤੀ ਤੇ ਕਰੀਬ ਪੌਣੇ ਸੱਤ ਲੱਖ ਰੁਪਏ ਗਰਾਂਟ ਜਾਰੀ ਹੋਈ ਪਰੰਤੂ ਪਿੰਡ ਦੇ ਕੁਝ ਕਾਂਗਰਸੀ ਨੇਤਾਵਾਂ ਵੱਲੋਂ ਇਸ ਸਕੂਲ ਦੀ ਉਸਾਰੀ ਵਿਚ ਤਰਾਂ ਤਰਾਂ ਦੀਆਂ ਔਕੜਾਂ ਪੈਦਾ ਕੀਤੀਆਂ ਗਈਆਂ। ਅਜਿਹੇ ਹਾਲਾਤ ਵਿਚ ਇਲਾਕੇ ਪ੍ਰਮੁੱਖ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਰਾਹੀਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਅਤੇ ਐਡਵੋਕੇਟ ਸਿੱਧੂ ਦੇ ਯਤਨਾਂ ਸਦਕਾ ਇਸ ਸਕੂਲ ਦੀ ਇਮਾਰਤ ਦਾ ਮੁਕੰਮਲ ਕਰਨ ਦਾ ਸੁਪਨਾ ਸਾਕਾਰ ਹੋ ਸਕਿਆ ਹੈ। ਐਡਵੋਕੇਟ ਸਿੱਧੂ ਨੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਡੀ. ਸੀ. ਹੁਸ਼ਿਆਰਪੁਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਬਣਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪਿੰਡਾਂ ਅਤੇ ਗਰੀਬ ਵਰਗ ਦੇ ਵਿਕਾਸ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਮੰਤਵ ਲਈ ਲੁੜੀਂਦੇ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ। ਸਰਪੰਚ ਢੁਲਾਲ ਜਸਵਿੰਦਰ ਸਿੰਘ ਨੇ ਐਡਵੋਕੇਟ ਸਿੱਧੂ ਅਤੇ ਅਕਾਲੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਗਏ। ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਸੋਮ ਰਾਜ, ਕੇਸਰ ਸਿੰਘ, ਸ਼ਾਮ ਲਾਲ, ਲਵਇੰਦਰ ਸਿੰਘ, ਸਰਬਜੀਤ ਡਡਵਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸਾਬਕਾ ਫੌਜੀਆਂ ਲਈ ਮੁਫਤ ਮੈਡੀਕਲ ਕੈਂਪ 9 ਨੂੰ ਕਮਾਹੀ ਵਿਚ

ਤਲਵਾੜਾ, 8 ਫ਼ਰਵਰੀ : ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਲਾਕ ਤਲਵਾੜਾ ਦੇ ਕਸਬਾ ਕਮਾਹੀ ਦੇਵੀ ਦੇ ਕਮਿਉਨਿਟੀ ਸੈਂਟਰ ਪ 9 ਫ਼ਰਵਰੀ ਨੂੰ ਸਵੇਰੇ 11 ਵਜੇ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਬ੍ਰਿਗੇਡੀਅਰ ਆਰ. ਕੇ. ਰੈਨਾ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਰਨਲ ਮੁਰਾਰੀ ਕੁਮਾਰ ਉੱਚੀ ਬੱਸੀ ਸਟੇਸ਼ਨ ਹੈੱਡ ਕੁਆਟਰ ਨੇ ਦੱਸਿਆ ਕਿ ਇਸ ਕੈਂਪ ਵਿਚ ਮਿਲਟਰੀ ਅਤੇ ਜਿਲ੍ਹਾ ਸਿਵਲ ਮੈਡੀਕਲ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦਾ ਜਿੱਥੇ ਮੁਫ਼ਤ ਚੈਂਕਅਪ ਕੀਤਾ ਜਾਵੇਗਾ ਉੱਥੇ ਦਵਾਈਆਂ ਆਦਿ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੈਂਪ ਦੇ ਪ੍ਰਬੰਧਾਂ ਲਈ ਕਰਨਲ ਅਮਿਤ ਸੰਧੂ, ਕਰਨਲ ਕਮਲ ਮਹਿਤਾ ਅਤੇ ਮੇਜਰ ਸਫ਼ਲ ਮੁਹੰਮਦ ਵਿਸ਼ੇਸ਼ ਤੌਰ ਦੇ ਹਾਜਰ ਹੋਣਗੇ।

ਚੰਗੇ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਗੁਰਪ੍ਰੀਤ ਗਰੇਵਾਲ

ਤਲਵਾੜਾ, 5 ਫ਼ਰਵਰੀ : ਇੱਥੇ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਡੈਮ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੇ ਸਹਿਯੋਗ ਨਾਲ ਕਵੀ ਦਰਬਾਰ ਸ. ਬਲਜੀਤ ਸਿੰਘ ਬਡਵਾਲ ਟੋਰਾਂਟੋ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਉੱਘੇ ਕਾਲਮ ਨਵੀਸ ਤੇ ਪੱਤਰਕਾਰ ਸ਼੍ਰੀ ਗੁਰਪ੍ਰੀਤ ਗਰੇਵਾਲ ਨੇ ਪੰਜਾਬੀ ਲਿਖਣ ਤੇ ਪੜ੍ਹਨ ਵੱਲ ਰੁਝਾਨ ਪੈਦਾ ਕਰਨ ਅਤੇ ਚੰਗੇਰੇ ਸਾਹਿਤ ਨਾਲ ਜੁੜਨ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਆਪਣੇ ਬੇਹੱਦ ਰੌਚਕ ਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਅਜੋਕੇ ਮਨੁੱਖ ਦੀ ਜੀਵਨ ਜਾਚ ਦੀ ਚਰਚਾ ਕਰਦਿਆਂ ਵਿਅੰਗਮਈ ਢੰਗ ਨਾਲ ਸ਼ਖਸ਼ੀ ਵਿਕਾਸ ਦੀ ਲੋੜ ਤੇ ਜੋਰ ਦਿੱਤਾ। ਕਵਿਤਾਵਾਂ ਦੇ ਸਿਲਸਿਲੇ ਵਿਚ ਉੱਘੇ ਸ਼ਾਇਰ ਜਨਾਬ ਨਰੇਸ਼ ਗੁਮਨਾਮ ਵੱਲੋਂ ਖ਼ੂਬਸੂਰਤ ਗਜ਼ਲ 'ਦਿਲ' ਨਾਲ ਮਨੁੱਖੀ ਭਾਵਨਾਵਾਂ ਤੇ ਸਮਾਜਿਕ ਸਰੋਕਾਰਾਂ ਨੂੰ ਬਾਖੂਬੀ ਜੋੜਿਆ ਅਤੇ ਡਾ. ਅਮਰਜੀਤ ਅਨੀਸ ਨੇ ਗੀਤ ਅਤੇ ਕਵਿਤਾ ਨੂੰ ਤਰੰਨੁਮ ਵਿਚ ਪੇਸ਼ ਕਰਕੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਜਿੱਥੇ ਪ੍ਰੋ. ਬੀ. ਐੱਸ. ਬੱਲੀ ਵੱਲੋਂ ਆਪਣੀ ਰਚਨਾ ਵਿਚ ਮਾਰੂਥਲ, ਬਿਰਖ ਤੇ ਪੌਣਾਂ ਦੀ ਗੱਲ ਛੋਹੀ ਉੱਥੇ ਰਵਿੰਦਰ ਰਵੀ ਨੇ 'ਖੌਰੇ ਕਿਉਂ' ਤੇ ਹੋਰ ਰਚਨਾਵਾਂ ਪੇਸ਼ ਕੀਤੀਆਂ। ਰਾਜਿੰਦਰ ਮਹਿਤਾ ਦੇ 'ਅੱਜ ਦਾ ਅਖ਼ਬਾਰ', ਹਰਸ਼ਵਿੰਦਰ ਕੌਰ, ਜਸਵੀਰ ਕੌਰ ਜੱਸ ਦੀਆਂ ਉਮਦਾ ਕਾਵਿ ਰਚਨਾਵਾਂ ਤੋਂ ਇਲਾਵਾ ਅਨੁਰਾਧਾ ਸ਼ਰਮਾ ਵੱਲੋਂ ਕਹਾਣੀ 'ਸੰਕਲਪ' ਸੁਣਾ ਕੇ ਸਮਾਗਮ ਨੂੰ ਨਵਾਂ ਰੰਗ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਇਸ ਮੌਕੇ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਉਣ ਲਈ ਵੱਖ ਵੱਖ ਸ਼ਖਸ਼ੀਅਤਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਧੁਨ ਨਾਲ ਪੂਰਾ ਸਮਾਂ ਸੰਗੀਤਮਈ ਬਣ ਗਿਆ।  ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉਦਯੋਗਪਤੀ ਸ. ਜਗਪ੍ਰੀਤ ਸਿੰਘ ਸਾਹੀ, ਟੀ. ਪੀ. ਐੱਸ. ਫੁੱਲ, ਏ. ਪੀ. ਐੱਸ. ਉੱਭੀ, ਡਾ. ਐੱਸ. ਸੀ. ਚੱਡਾ, ਸੁਰੇਸ਼ ਮਾਨ, ਡਾ. ਰਾਜ ਕੁਮਾਰ, ਰਾਜ ਕੁਮਾਰ ਐੱਸ. ਡੀ. ਈ. ਭਾਰਤ ਸੰਚਾਰ, ਸ਼ਾਦੀ ਲਾਲ, ਵੀ. ਕੇ. ਗਿੱਲ, ਅਜੀਤ ਕੁਮਾਰ, ਮਦਨ ਲਾਲ ਮਹੇ, ਸਵਰਨ ਸ਼ਰਮਾ, ਹਰਸਿਮਰਨ ਕੌਰ ਸੈਣੀ, ਚਰਨਜੀਤ ਸਿੰਘ ਚੀਮਾ, ਰਾਧੇ ਸ਼ਾਮ, ਰਾਜੀਵ ਭਾਰਦਵਾਜ, ਜਗਰੂਪ ਸੇਠ, ਰਿੰਪੀ ਪ੍ਰਭਾਕਰ, ਰਾਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਗੁੰਮਸ਼ੁਦਾ ਮੁਲਾਜਮ ਸੁਧੀਰ ਅਤੇ ਮਦਨ ਲਾਲ ਦੀਆਂ ਲਾਸ਼ਾਂ ਮਿਲੀਆਂ

Sudhir Kumar
Madan Lal
ਤਲਵਾੜਾ, 2 ਫਰਵਰੀ : ਪਿਛਲੇ ਕਈ ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਸ਼ਾਹ ਨਹਿਰ ਪ੍ਰਾਜੈਕਟ ਦੇ ਦੋ ਮੁਲਾਜਮਾਂ ਵਿਚੋਂ ਇਕ ਮੁਲਾਜਮ ਸੁਧੀਰ ਦੀ ਲਾਸ਼ ਅੱਜ ਪਾਵਰ ਹਾਊਸ ਨੰਬਰ 2 ਦੇ ਲਾਗਿਓਂ ਨਹਿਰ ਵਿਚੋਂ ਮਿਲ ਗਈ ਹੈ। ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਮੁਖੀ ਸ. ਕਸ਼ਮੀਰ ਸਿੰਘ ਨੇ ਦੱਸਿਆ ਕਿ ਸੁਧੀਰ ਪਰਾਸ਼ਰ ਸੀਨੀਅਰ ਕਲਰਕ ਅਤੇ ਮਦਨ ਲਾਲ ਸੁਪਰਡੈਂਟ ਸ਼ਾਹ ਨਹਿਰ  ਦੀ ਕਾਰ ਸ਼ਿਖਾ ਹੋਟਲ ਨੇੜਿਓਂ ਲਾਵਾਰਸ ਖੜ੍ਹੀ ਮਿਲੀ ਸੀ ਅਤੇ ਦੋਵੇਂ ਮੁਲਾਜਮਾਂ ਦਾ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ। ਉਨ੍ਹਾਂ ਦੇ ਭੇਤ ਭਰੇ ਢੰਗ ਨਾਲ ਲਾਪਤਾ ਹੋਣ ਮਗਰੋਂ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਦੀ ਛਾਣਬੀਣ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਦੂਸਰੇ ਲਾਪਤਾ ਮੁਲਾਜਮ ਦੀ ਭਾਲ ਵਿਚ ਰੋਪੜ ਤੋਂ ਹੋਰ ਗੋਤਾਖੋਰ ਮੰਗਵਾਏ ਗਏ ਹਨ ਤੇ ਮਾਮਲੇ ਦੀ ਛਾਣਬੀਣ ਜਾਰੀ ਹੈ। ਐਕਸੀਅਨ ਸ਼ਾਹ ਨਹਿਰ ਏ. ਐਸ. ਭਾਟੀਆ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਜਾਂਚ ਜਾਰੀ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)