ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਅਜੋਕੇ ਸਮਾਜ ਲਈ ਜਰੂਰੀ: ਰਾਧੇ ਸ਼ਾਮ

ਤਲਵਾੜਾ, 30 ਦਸੰਬਰ : ਸਵਾਮੀ ਵਿਵੇਕਾਨੰਦ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਜੋਕੇ ਸਮਾਜ ਲਈ ਬੇਹੱਦ ਜਰੂਰੀ ਹੈ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਜੀਵਨ ਦਰਸ਼ਨ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ ਸ਼੍ਰੀ ਰਾਧੇ ਸ਼ਾਮ ਬਲਾਕ ਸੰਯੋਜਕ ਸਵਾਮੀ ਵਿਵੇਕਾਨੰਦ ਮਿਸ਼ਨ ਨੇ ਭਾਰਤ ਜਾਗੋ ਵਿਸ਼ਵ ਬਚਾਓ ਮੁਹਿੰਮ ਤਹਿਤ ਸੰਕਲਪ ਦਿਵਸ ਮੌਕੇ ਇਕੱਤਰ ਬੁੱਧੀਜੀਵੀਆਂ ਦੇ ਇਕ¤ਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਹੈਪੀ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰੋ. ਹਰਸ਼ ਮਹਿਤਾ, ਅਸ਼ਵਨੀ ਚੱਢਾ, ਆਸ਼ੂ ਅਰੋੜਾ, ਮਾਸਟਰ ਤਰਸੇਮ, ਚੇਅਰਮੈਨ ਦਲਜੀਤ ਸਿੰਘ ਜੀਤੂ, ਸੰਜੀਵ ਜਖ਼ਮੀ, ਵਿਸ਼ਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵੈਦ ਧਨਵੰਤਰੀ ਦਾ ਜਨਮ ਉਤਸਵ ਮਨਾਇਆ

ਹੁਸ਼ਿਆਰਪੁਰ, 30 ਦਸੰਬਰ : ਅੱਜ ਸਾਰੀ ਦੁਨੀਆਂ ਵਿਚ ਆਯੂਰਵੈਦ ਪ੍ਰਣਾਲੀ ਦੀਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਗਈਆਂ ਖੋਜਾਂ ਕਰਕੇ ਇਸ ਪ੍ਰਣਾਲੀ ਨੂੰ ਸਲਾਇਆ ਜਾ ਰਿਹਾ ਹੈ । ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੋਰਿਆ ਪੈਲੇਸ ਵਿਖੇ ਧੰਨਵੰਤਰੀ ਵੈਦ ਮੰਡਲ ( ਰਜਿ:)  ਵਲੋ ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਆਯੋਜਿਤ ਕੀਤੇ ਗਏ ਆਯੂਰਵੈਦ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਹਜ਼ਾਰਾਂ ਸਾਲਾਂ ਤੋ ਚਲੀ ਆ ਰਹੀ ਆਯੂਰਵੈਦਿਕ ਪ੍ਰਣਾਲੀ ਦਾ ਵਿਰਸਾ ਵੈਦਾਂ ਨੇ ਸੰਭਾਲ ਕੇ ਰੱਖਿਆ ਹੈ ।  ਉਨਾਂ ਦੱਸਿਆ ਕਿ ਦੁਨੀਆਂ ਦੀ ਸਭ ਤੋ ਪ੍ਰਾਚੀਨ ਆਯੂਰਵੈਦਿਕ ਪ੍ਰਣਾਲੀ ਜਿਸਨੇ ਸਮਾਜ ਨੂੰ ਸਿਹਤਮੰਦ ਰੱਖਣ ਵਿਚ ਵਢਮੁੱਲਾ ਯੋਗਦਾਨ ਪਾਇਆ ਹੈ ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ  ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ । ਇਸ ਯੂਨੀਵਰਸਿਟੀ ਰਾਂਹੀ ਜੜੀ- ਬੂਟੀਆਂ , ਹਰਬਲ ਕਿਸਮ ਦੀਆਂ ਬੂਟੀਆਂ ਦੀ ਖੋਜ ਕਰਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।
                                        ਸ੍ਰੀ ਸੂਦ ਨੇ ਦੱਸਿਆ ਕਿ ਆਯੂਰਵੈਦ ਪ੍ਰਣਾਲੀ ਰਾਂਹੀ ਇਲਾਜ ਸਸਤਾ ਹੋਣ ਕਰਕੇ ਇਹ ਗਰੀਬਾਂ ਦੀ ਪਹੁੰਚ ਵਿਚ ਹੈ ।  ਉਨਾਂ ਕਿਹਾ ਕਿ ਵੈਦ ਮੰਡਲ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਉਨਾਂ ਨੇ ਧੰਨਵੰਤਰੀ ਵੈਦ ਮੰਡਲ ( ਰਜਿ:) ਹੁਸ਼ਿਆਰਪੁਰ ਦੇ ਮੈਬਰਾਂ ਦਾ ਆਯੂਰਵੈਦ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਉਨਾਂ ਦੀ ਸ਼ਲਾਘਾ ਕੀਤੀ ਅਤੇ ਆਯੂਰਵੈਦ ਮਹਾਂ-ਸੰਮੇਲਨ ਕਰਾਉਣ ਤੇ ਉਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਤੇ ਉਨਾਂ ਨੇ ਜਿਲਾ ਵੈਦ ਮੰਡਲ ਦਾ ਸਾਲ 2012-13 ਦਾ ਸੋਵੀਨਾਰ ਰੀਲੀਜ਼ ਕੀਤਾ । ਜਿਲਾ ਵੈਦ ਮੰਡਲ ਵਲੋ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾ ਦਾ ਸਨਮਾਨ ਵੀ ਕੀਤਾ । ਇਸ ਤੋ ਪਹਿਲਾਂ ਉਨਾਂ ਨੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਵਲੋ ਜੜੀਆਂ-ਬੂਟੀਆਂ ਅਤੇ ਉਨਾਂ ਤੋ ਬਣਾਈਆਂ ਗਈਆਂ ਦਵਾਈਆਂ  ਸਬੰਧੀ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਵੇਖਿਆਂ ਅਤੇ ਉਨਾਂ ਦੀ ਪ੍ਰਸੰਸਾ ਕੀਤੀ ।
                ਨਗਰ ਕੋਸਲ ਦੇ ਪ੍ਰਧਾਨ ਸ਼ਿਵ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਆਯੂਰਵੈਦ ਮਹਾਂ-ਸੰਮੇਲਨ ਵਿਚ ਵੈਦਾਂ ਵਲੋ ਦਿੱਤੀ ਗਈ ਜਾਣਕਾਰੀ ਦਾ ਆਮ ਲੋਕਾਂ ਨੂੰ ਬਹੁਤ ਹੀ ਲਾਭ ਹੋਵੇਗਾ । ਉਨਾਂ ਕਿਹਾ ਕਿ ਧੰਨਵੰਤਰੀ ਵੈਦ ਮੰਡਲ ਆਯੂਰਵੈਦ ਰਾਂਹੀ ਦੁਖੀ ਮਾਨਵਤਾ ਦੀ ਸੇਵਾ ਲਈ  ਸ਼ਲਾਘਾਯੋਗ ਕੰਮ ਕਰ ਰਿਹਾ ਹੈ । ਆਯੂਰਵੈਦ ਮੰਡਲ ਦੇ ਪ੍ਰਦੇਸ਼ ਸਰਪ੍ਰਸਤ ਵੈਦ ਵਿਨੋਦ ਸਨਿਆਸੀ ,ਮਹੰਤ ਭਰਥਰੀ ਦਾਸ , ਮਹੰਤ ਅਮਰੀਕ ਦਾਸ , ਵੈਦ ਰਾਮਜੀ ਦਾਸ , ਵੈਦ ਨਿਰਮਲ ਲੋਈ  ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਨੇ ਆਯੂਰਵੈਦ ਪ੍ਰਣਾਲੀ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ।
                 ਧੰਨਵੰਤਰੀ ਵੈਦ ਮੰਡਲ (ਰਜਿ:)  ਦੇ ਪ੍ਰਧਾਨ ਵੈਦ ਸੁਮਨ ਕੁਮਾਰ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਆਯੂਰਵੈਦ ਮਹਾਂ-ਸੰਮੇਲਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿਦਿਆਂ ਵੈਦਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ । ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਸੁਧੀਰ ਸੂਦ , ਵਿਜੈ ਸੂਦ , ਯਸ਼ਪਾਲ ਸ਼ਰਮਾਂ , ਰਾਮਦੇਵ ਯਾਦਵ , ਰਮੇਸ਼ ਜਾਲਮ , ਵਿਨੋਦ ਪਰਮਾਰ , ਡਾਂ: ਇੰਦਰਜੀਤ ਸ਼ਰਮਾਂ , ਅਭੈ ਦੱਤਾ , ਸਤੀਸ਼ ਸ਼ਰਮਾਂ , ਵੈਦ ਜਨਕ ਰਾਜ ਸ਼ਰਮਾਂ , ਵੈਦ ਯੋਗੇਸ਼ ਸ਼ਰਮਾਂ , ਪਰਮਜੀਤ ਪਾਲ , ਮਹਿੰਦਰ ਸਿੰਘ , ਵਰਿੰਦਰ ਕੁਮਾਰ , ਯੋਧਾ ਮੱਲ , ਭੂਸ਼ਨ ਕੁਮਾਰ ਗੁਪਤਾ , ਗੁਰਮੇਲ ਰਾਮ , ਹਰਦੇਵ ਸਿੰਘ , ਸੁਸ਼ੀਲ ਸ਼ਰਮਾ , ਮੁਨੀਸ਼ ਸ਼ਰਮਾਂ , ਚੰਦਰ ਸੇਖਰ , ਦੀਪ ਕੁਮਾਰ , ਰਵਿੰਦਰ ਸਿੰਘ , ਰਾਜੇਸ਼ ਕੁਮਾਰ ਅਤੇ ਵੱਖ ਵੱਖ ਜਿਲਿਆਂ ਤੋ ਵੈਦ ਇਸ ਸੰਮੇਲਨ ਵਿਚ ਹਾਜ਼ਰ ਸਨ । ਪ੍ਰਫੈਸਰ ਦਰਸ਼ਨ ਕੁਮਾਰ ਸ਼ਰਮਾਂ ਨੇ ਇਸ ਸਮਾਗਮ ਦੀ ਸਟੇਜ ਸਕੱਤਰ ਭੂਮੀਕਾ ਬਾਖੂਬੀ ਨਿਭਾਈ ।

ਖੇਡਾਂ ਦਾ ਵਿਸ਼ਾ ਲਾਜ਼ਮੀ ਹੋਵੇਗਾ : ਮਲੂਕਾ

ਮਾਹਿਲਪੁਰ, 29 ਦਸੰਬਰ: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਦਾ ਵਿਸ਼ਾ ਲਾਜ਼ਮੀ ਤੋਰ ਤੇ ਪੜਾਇਆ ਜਾਵੇਗਾ ।  ਇਹ ਜਾਣਕਾਰੀ ਸਿਖਿਆ ਮੰਤਰੀ ਪੰਜਾਬ ਸ: ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਨੰਗਲ ਖਿਡਾਰੀਆਂ ਵਿਖੇ ਯੂਥ ਸਪੋਰਟਸ ਕਲੱਬ ( ਰਜਿ:) 22 ਦਸੰਬਰ ਤੋ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਟ ਦੇ ਇਨਾਮ ਵੰਡ ਅਤੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ ।  ਮੁੱਖ ਪਾਰਲੀਮਾਨੀ ਸਕੱਤਰ ਸਿਚਾਈ ਸ: ਸੋਹਨ ਸਿੰਘ ਠੰਡਲ , ਵਿਧਾਇਕ ਹਲਕਾ ਗੜਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।

                                      ਸ: ਮਲੂਕਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀਆਂ ਮਾਂ ਖੇਡਾਂ ਨੂੰ ਉਤਸ਼ਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।  ਉਨਾਂ ਦੱਸਿਆ ਕਿ ਪਿਛਲੇ ਦਿਨੀ ਕਰਵਾਏ ਗਏ ਅੰਤਰ ਰਾਸ਼ਟਰੀ ਕਬੱਡੀ ਕੱਪ ਦੋਰਾਨ ਜੇਤੂ ਰਹੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਅਤੇ ਖੇਡ ਦੇ ਮੈਦਾਨ ਵਿਚ ਵੀ ਮੱਲਾਂ ਮਾਰਨ ।  ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਸਾਲਾਂ ਵਿਚ ਪਿੰਡਾਂ ਨੂੰ ਸੀਵਰੇਜ , ਗਲੀਆਂ ਨਾਲੀਆਂ ਅਤੇ ਸੜਕਾਂ ਬਨਾਉਣ ਦਾ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ । ਇਸ ਮੋਕੇ ਤੇ ਉਨਾਂ ਨੇ ਪਿੰਡ ਦੇ ਸਕੂਲ ਨੂੰ ਹਾਈ ਸਕੂਲ ਹਾਈ ਸਕੂਲ ਬਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਨੂੰ ਲੋੜੀਦਾ ਫਰਨੀਚਰ ਵੀ ਜਦਲੀ ਦੀ ਮੁਹੱਈਆ ਕਰਵਾ ਦਿੱਤਾ ਜਾਵੇਗਾ । ਇਸ ਮੋਕੇ ਤੇ ਉਨਾਂ ਨੇ 2  ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ।  ਇਸ ਮੋਕੇ ਤੇ ਉਨਾਂ ਨੇ ਫੁੱਟਬਾਲ ਟੂਰਨਾਮੈਟ ਦੇ ਫਾਈਨਲ ਮੈਚ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਅਤੇ  ਫੁੱਟਬਾਲ ਦੇ ਅਰਜੁਨਾ ਅਵਾਰਡੀ ਸ:  ਗੁਰਦੇਵ ਸਿੰਘ ਦਾ ਵੀ ਸਨਮਾਨ ਕੀਤਾ ।

                                      ਮੁੱਖ ਪਾਰਲੀਮਾਨੀ ਸਕੱਤਰ ਸ: ਸੋਹਣ ਸਿੰਘ ਠੰਡਲ ਨੇ ਇਸ ਮੋਕੇ ਤੇ ਬੋਲਦਿਆਂ ਦੱਸਿਆ ਕਿ ਪਿੰਡ ਨੰਗਲ ਖਿਡਾਰੀਆਂ ਦੀ ਯੂਥ ਸਪੋਰਟਸ ਕਲੱਬ (ਰਜਿ:) ਵਲੋ 1981 ਤੋ ਲਗਾਤਾਰ ਫੁੱਟਬਾਲ ਟੂਰਨਾਮੈਟ ਕਰਵਾਏ ਜਾ ਰਹੇ ਹਨ  ਜਿਸ ਨਾਲ ਪਿੰਡਾਂ ਦੇ ਨੋਜਵਾਨਾਂ ਵਿਚ ਖੇਡਾਂ ਪ੍ਰਤੀ ਬਹੁਤ ਹੀ ਉਤਸ਼ਾਹ ਵਧਿਆ ਹੈ । ਉਨਾਂ ਨੇ ਸਪੋਰਟਸ ਕਲੱਬ ਨੂੰ 32ਵਾਂ ਫੁੱਟਬਾਲ ਟੂਰਨਾਮੈਟ ਸਫਲਤਾ ਪੂਰਵਕ ਕਰਵਾਉਣ ਤੇ ਵਧਾਈ ਦਿੱਤੀ ।

                                      ਯੂਥ ਸਪੋਰਟਸ ਕਲੱਬ ( ਰਜਿ:) ਦੇ ਸਕੱਤਰ ਗੁਰਮੀਤ ਸਿੰਘ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਦਿਆਂ ਦੱਸਿਆ ਕਿ ਇਸ ਪਿੰਡ ਵਿਚ 1981 ਤੋ ਸ਼ੁਰੂ ਹੋਏ ਇਸ ਟੂਰਨਾਮੈਟ ਵਿਚ ਪਿੰਡ ਮੈਲੀ ਦੀ ਟੀਮ ਨੇ 32ਵੀ ਪੰਜਾਬ ਸੀਨੀਅਰ ਦਿਹਾਤੀ ਫੁੱਟਬਾਲ ਚੈਪੀਅਨਸ਼ਿਪ ਜਿੱਤ ਲਈ ਹੈ ਅੱਜ ਦੇ ਫਾਈਨਲ ਮੈਚ ਵਿਚ ਮੈਲੀ ਦੀ ਟੀਮ ਨੇ ਜੰਡੋਲੀ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ ਹੈ । ਉਨਾਂ ਦੱਸਿਆ ਕਿ ਇਸ ਪਿੰਡ ਦੀ ਟੀਮ ਨੇ ਪਹਿਲੀਵਾਰ ਜਿੱਤ ਹਾਸਿਲ ਕੀਤੀ ਹੈ । ਉਨਾਂ ਦੱਸਿਆ ਕਿ ਪਿੰਡ ਦੇ ਯੂਥ ਸਪੋਰਟਸ ਕਲੱਬ , ਗ੍ਰਾਂਮ ਪੰਚਾਇਤ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ 10 ਦਿਨਾਂ ਟੂਰਨਾਮੈਟ ਵਿਚ ਕੁੱਲ 67 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ , ਜਿਨਾਂ ਵਿਚੋ 32 ਟੀਮਾਂ ਨੇ ਫਾਈਨਲ ਰਾਂਊਡ ਦੇ ਮੈਚ ਖੇਡੇ ਉਨਾਂ ਦੱਸਿਆ ਕਿ 1981 ਤੋ ਚੱਲ ਰਹੇ ਸਪੋਰਟਸ ਟੂਰਨਾਮੈਟ ਵਿਚ ਸਭ ਤੋ ਵੱਧ 11 ਵਾਰ  ਪਿੰਡ ਖੈਰੜ ਦੀ ਟੀਮ ਨੇ ਚੈਪੀਅਨਸ਼ਿਪ ਜਿੱਤੀ ਹੈ । ਇਸ ਮੋਕੇ ਦੇ ਪਿੰਡ ਦੀ ਗ੍ਰਾਂਮ ਪੰਚਾਇਤ ਅਤੇ ਸਪੋਰਟਸ ਕਲੱਬ ਵਲੋ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ।

                                      ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਡੀ ਐਸ ਪੀ ਗੜਸ਼ੰਕਰ ਗੁਰਮੇਲ ਸਿੰਘ , ਜਿਲਾ ਸਿਖਿਆ ਅਫਸਰ ( ਸਕੈ) ਸੁਖਵਿੰਦਰ ਕੋਰ , ਜਿਲਾ ਸਿਖਿਆ ਅਫਸਰ ( ਐਲੀ:) ਰਾਮਪਾਲ ਸਿੰਘ , ਜਿਲਾ ਖੇਡ ਅਫਸਰ ਵਿਜੈ ਕੁਮਾਰ , ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ,ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ , ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਪੰਜੋੜ , ਮੈਬਰ ਜਰਨਲ ਕੋਸਲ ਇਕਬਾਲ ਸਿੰਘ ਖੇੜਾ , ਬੀ ਜੇ ਪੀ ਮੰਡਲ ਪ੍ਰਧਾਨ ਗੁਰਦੇਵ ਸਿੰਘ , ਸਰਬਜੀਤ ਸਿੰਘ ਸਾਬੀ , ਦਲਜੀਤ ਸਿੰਘ ਬਿੱਟੂ , ਮਾਸਟਰ ਰਸ਼ਪਾਲ ਸਿੰਘ , ਤਲਵਿੰਦਰ ਸਿੰਘ ਹੀਰ , ਬਲਦੇਵ ਸਿੰਘ ਕਹਾਰਪੁਰ , ਸਰਦਾਰਾ ਸਿੰਘ ਜੰਡੋਲੀ , ਮਿਲਕ ਪਲਾਂਟ ਵੇਰਕਾ ਦੇ ਜਰਨਲ ਮੈਨੇਜਰ  ਐਸ ਕੇ ਸ਼ਰਮਾਂ , ਡਿਪਟੀ ਮੈਨੇਜਰ ਆਰ ਪੀ ਸ਼ਰਮਾਂ , ਜਸਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ ।  ਦਸ ਦਿਨਾਂ ਚੱਲੇ ਟੂਰਨਾਮੈਟ ਵਿਚ ਮਿਲਕ ਪਲਾਂਟ ਵੇਰਕਾ ਵਲੋ ਫੁੱਟਬਾਲ ਖਿਡਾਰੀਆਂ ਨੂੰ ਰਿਫਰੈਸ਼ਮੈਟ ਦਿੱਤੀ ਗਈ ।

ਰੈੱਡ ਰਿਬਨ ਐਕਸਪ੍ਰੈਸ ਨੇ ਦਿੱਤਾ ਏਡਜ਼ ਰੋਕਣ ਦਾ ਪੈਗਾਮ

ਹੁਸ਼ਿਆਰਪੁਰ, 28 ਦਸੰਬਰ:  ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਰੈਡ ਰਿਬਨ ਐਕਸਪ੍ਰੈਸ ਟਰੇਨ ਨੂੰ ਦੇਖਣ ਲਈ ਚਲਾਈ ਗਈ ਚੇਤਨਾ ਮੁਹਿੰਮ ਤਹਿਤ ਅੱਜ ਦੂਸਰੇ ਦਿਨ ਵੀ ਰੈਡ ਰਿਬਨ ਐਕਸਪ੍ਰੈਸ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ ਜਿਸ ਵਿੱਚ ਪਿੰਡਾਂ ਦੇ ਲੋਕ, ਨੌਜਵਾਨ ਗਰੁੱਪ, ਔਰਤਾਂ, ਸਵੈਸੇਵੀ ਗਰੁੱਪਾਂ ਦੇ ਮੈਂਬਰ, ਵਿਦਿਆਰਥੀ, ਪੁਲਿਸ ਦੇ ਜਵਾਨਾਂ, ਪੀ.ਆਰ.ਆਈ. ਮੈਂਬਰ ਅਤੇ ਸਕੂਲਾਂ ਤੋਂ ਬਾਹਰਲੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਟਰੇਨ ਨੂੰ ਦੇਖਣ ਲਈ ਪਹੁੰਚੇ। ਹਰ ਪਾਸੇ ਸਕੂਲੀ ਵਿਦਿਆਰਥੀ ਅਤੇ ਹਰ ਵਰਗ ਦਾ ਸੈਲਾਬ ਇਸ ਜਾਗਰੂਕਤਾ ਭਰਪੂਰ ਟਰੇਨ ਨੂੰ ਦੇਖਣ ਲਈ ਉਮੜ ਪਿਆ।

                   ਇਸ ਪੂਰੀ ਚੇਤਨਾ ਮੁਹਿੰਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਰੈਡ ਰਿਬਨ ਐਕਸਪ੍ਰੈਸ ਟਰੇਨ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 27 ਦਸੰਬਰ ਨੂੰ ਇਸ ਟਰੇਨ ਨੂੰ ਦੇਖਣ ਲਈ 17000 ਲੋਕ ਆਏ ਅਤੇ ਅੱਜ ਲਗਭਗ 30000 ਤੋਂ ਵੀ ਵੱਧ ਲੋਕ ਇਸ ਟਰੇਨ ਰਾਹੀਂ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਟਰੇਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵਿੱਚ ਬਹੁਤ ਹੀ ਦਿਲਚਸਪੀ ਦਿਖਾਈ ਗਈ ਹੈ । ਉਨ੍ਹਾਂ ਨੇ ਖੁਦ ਵੀ ਇਸ ਟਰੇਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨੂੰ ਬੜੇ ਗਹੁ ਨਾਲ ਵੇਖਿਆ।

                   ਪ੍ਰਧਾਨ ਨਗਰ ਕੌਂਸਲ ਹੁਸ਼ਿਆਰਪੁਰ ਸ਼ਿਵ ਸੂਦ ਅਤੇ ਮਿਉਂਸਪਲ ਕੌਂਸਲਰਾਂ ਨੇ ਇਸ ਮੌੇਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼ਿਵ ਸੂਦ ਨੇ ਟਰੇਨ ਵਿੱਚ ਲਗੀ ਪ੍ਰਦਰਸ਼ਨੀ ਨੂੰ ਦੇਖਣ ਉਪਰੰਤ ਦੱਸਿਆ ਕਿ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਸਬੰਧੀ ਇਸ ਵਿੱਚ ਦਿੱਤੀ ਗਈ ਜਾਣਕਾਰੀ ਦਾ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਉਨ੍ਹਾਂ ਨੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ, ਰੇਲਵੇ ਵਿਭਾਗ, ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।

                   ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਏਡਜ਼ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕੌਮੀ ਸਿਹਤ ਪ੍ਰੋਗਰਾਮਾਂ ਬਾਰੇ ਗੀਤ ਸੰਗੀਤ, ਨੁਕੜ ਨਾਟਕਾਂ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਇਸ ਮੁਹਿੰਮ ਦਾ ਵਿਸ਼ੇਸ਼ ਅਕਰਸ਼ਣ ਰਹੇ। ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇਖਣ ਆਉਣ ਵਾਲੇ ਲੋਕਾਂ ਨੂੰ ਜਾਗਰੂਕਤਾ ਭਰਪੂਰ ਸਾਹਿਤ ਵੀ ਵੰਡਿਆ ਗਿਆ।  ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ, ਭਗਵਾਨ ਪਰਸ਼ੂ ਰਾਮ ਸੈਲਾ ਦੇ ਨੁਮਾਇੰਦਿਆਂ ਵੱਲੋਂ ਖੂਨਦਾਨ ਕੈਂਪ ਅਤੇ ਵੱਖ-ਵੱਖ ਸਵੈਸੇਵੀ ਸੰਸਥਾਵਾਂ, ਲਾਇਨਜ਼ ਕਲੱਬ, ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਅਤੇ ਡੋਗਰਾ ਪੈਰਾ ਮੈਡੀਕਲ ਵੱਲੋਂ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਚਾਹ ਅਤੇ ਪਾਣੀ ਦਾ ਵੀ ਪ੍ਰਬੰਧ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।

                   ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਡਾ. ਸਰਦੂਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ ਅਤੇ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ / ਕਰਮਚਾਰੀਆਂ ਨੇ ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਯੋਗ ਮਾਰਗ ਦਰਸ਼ਨ ਕੀਤਾ। ਵਧੀਕ ਡਿਪਟੀ ਕਮਿਸ਼ਨਰ ਸ੍ਰ: ਹਰਮਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ / ਕਰਮਚਾਰੀਆਂ ਵੱਲੋਂ ਇਸ ਮੁਹਿੰਮ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

ਸਦਾਚਾਰਕ ਸੁੱਚਤਾ ਏਡਜ਼ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਹਾਈ : ਸਾਹੀ

ਤਲਵਾੜਾ, 28 ਦਸੰਬਰ :  ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਏਡਜ਼ ਵਰਗੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਸਦਾਚਾਰਕ ਸੁੱਚਤਾ ਬੇਹੱਦ ਸਹਾਇਕ ਸਾਬਿਤ ਹੋਵੇਗੀ ਅਤੇ ਇਸ ਮੰਤਵ ਲਈ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਰੈੱਡ ਰਿਬਨ ਐਕਸਪ੍ਰੈੱਸ ਰਾਹੀਂ ਚੇਤਨਾ ਦਾ ਸੁਨੇਹਾ ਘਰੋ ਘਰੀ ਪੁੱਜਦਾ ਕੀਤਾ ਜਾ ਰਿਹਾ ਹੈ ਉੱਥੇ ਹਰ ਨਾਗਰਿਕ ਨੂੰ ਵੀ ਆਪਣਾ ਫ਼ਰਜ਼ ਪਹਿਚਾਣਦੇ ਹੋਏ ਪੂਰੀ ਸਰਗਰਮੀ ਨਾਲ ਅਜਿਹੀ ਨਾਮੁਰਾਦ ਅਲਾਮਤ ਵਿਰੁੱਧ ਝੰਡਾ ਬੁਲੰਦ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਬਲਾਕ ਤਲਵਾੜਾ ਦੇ ਸਰਕਾਰੀ ਸਿਵਲ ਹਸਪਤਾਲ ਭੋਲ ਵਿਖੇ ਰੈੱਡ ਰਿਬਨ ਐਕਸਪ੍ਰੈੱਸ ਦੇ ਪੁੱਜਣ ਅਤੇ ਵਿਸ਼ੇਸ਼ ਮੈਡੀਕਲ ਕੈਂਪ ਮੌਕੇ ਹਾਜਰ ਇਕ¤ਠ ਨੂੰ ਸੰਬੋਧਨ ਕਰਦਿਆਂ ਕੀਤਾ। ਡੀ. ਐਫ. ਪੀ. ਓ. ਡਾ. ਸੀ. ਐਲ. ਕਾਲਜ ਦੀ ਅਗਵਾਈ ਚ ਪੁ¤ਜੀ ਰੈ¤ਡ ਰਿਬਨ ਐਕਸਪ੍ਰੈ¤ਸ ਦਾ ਸਵਾਗਤ ਕਰਨ ਵਾਲਿਆਂ ਵਿਚ ਐਸ. ਐਮ. ਓ. ਡਾ. ਕੇਵਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਖਤਾਵਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਮਨੋਜ ਮਹਿਤਾ, ਡਾ. ਰਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਰੈੱਡ ਰਿਬਨ ਟੀਮ ਵਿਚ ਸ਼ਾਮਿਲ ਕਲਾਕਾਰਾਂ ਨੇ ਆਪਣੇ ਗੀਤਾਂ ਅਤੇ ਨਾਟਕਾਂ ਰਾਹੀਂ ਹਾਜਰ ਲੋਕਾਂ ਨੂੰ ਏਡਜ਼ ਵਿਰੁੱਧ ਜਾਗਰੂਕ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ, ਅਨਿਲ ਮਿਨਹਾਸ ਸਰਪੰਚ ਭੋਲ ਕਲੋਤਾ ਨੇ ਵੀ ਵਿਚਾਰ ਪੇਸ਼ ਕੀਤੇ।

ਨਜਾਇਜ ਜਲ ਕੁਨੈਕਸ਼ਨ ਜੋੜਨ ਤੇ ਪਾਬੰਦੀ

ਹੁਸ਼ਿਆਰਪੁਰ, 27 ਦਸੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ  ਪੀ.ਵੀ.ਸੀ. ਪਾਇਪ ਰਾਹੀਂ ਕੁਨੈਕਸ਼ਨ ਜੋੜਨ ਅਤੇ ਨਜਾਇਜ਼ ਕੁਨੈਕਸ਼ਨ ਲਗਾਉਣ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਾਬੰਦੀ ਲਗਾ ਦਿੱਤੀ ਹੈ।  ਇਹ ਪਾਬੰਦੀ ਦੇ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਗਏ ਹਨ ਕਿ ਜਲ ਸਪਲਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪ੍ਰਾਈਵੇਟ ਵਾਟਰ ਸਪਲਾਈ ਕੁਨੈਕਸ਼ਨ ਜਾਰੀ ਕੀਤੇ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਆਪਣੇ ਸਾਧਨਾਂ ਰਾਹੀਂ ਮੇਨ ਵਾਟਰ ਸਪਲਾਈ ਪੀ.ਵੀ.ਸੀ. ਪਾਇਪ ਦੇ ਨਾਲ ਆਪਣੇ ਪੱਧਰ ਤੇ ਜੋੜ ਲੈਂਦੇ ਹਨ ਜਾਂ ਨਜਾਇਜ਼ ਤੌਰ ਤੇ ਕੁਨੈਕਸ਼ਨ ਕਰ ਲੈਂਦੇ ਹਨ ਜਿਸ ਕਾਰਨ ਚਲਦੀ ਸਪਲਾਈ ਵਿੱਚ ਗੰਦਾ ਪਾਣੀ ਮਿਕਸ ਹੋ ਜਾਂਦਾ ਹੈ ਤੇ ਖਾਸ ਕਰਕੇ ਵਰਖਾ ਦੇ ਮੌਸਮ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਾਣੀ ਦਾ ਕੁਨੈਕਸ਼ਨ ਲੈਣ ਵੇਲੇ ਜੀ.ਆਈ. ਪਾਇਪਾਂ ਹੀ ਵਰਤੀਆਂ ਜਾਣ ਅਤੇ ਮੇਨ ਲਾਈਨ ਤੋਂ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਨੂੰ ਸਪਲਾਈ ਲਈ ਜੋੜਨਾ ਹੈ ਤਾਂ ਇਹ ਕੰਮ ਮਿਉਂਸਪਲ ਕਮੇਟੀ ਜਾਂ ਪੰਜਾਬ ਸੀਵਰੇਜ਼ ਬੋਰਡ ਦੇ ਸਬੰਧਤ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਪੇਂਡੂ ਖੇਤਰ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਹੋਰ ਅਧਿਕਾਰਤ ਮੁਲਾਜ਼ਮ ਦੀ ਹਾਜ਼ਰੀ ਵਿਚ ਹੀ ਹੋਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਲੀੇਕੇਜ਼ ਨਾ ਹੋ ਸਕੇ।

                               ਇਹ ਹੁਕਮ 26 ਫਰਵਰੀ 2013 ਤੱਕ ਲਾਗੂ ਰਹੇਗਾ।

ਰੈੱਡ ਰਿਬਨ ਐਕਸਪ੍ਰੈੱਸ ਦਾ ਹੁਸ਼ਿਆਰਪੁਰ ਚ ਭਰਵਾਂ ਸਵਾਗਤ

ਹੁਸ਼ਿਆਰਪੁਰ, 27 ਦਸੰਬਰ: ਐਚ.ਆਈ.ਵੀ. ਏਡਜ਼ ਅਤੇ ਸਿਹਤ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ ਰੈਡ ਰਿਬਨ ਐਕਸਪ੍ਰੈਸ ਦਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੁਮ-ਹੂੰਮਾ ਕੇ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਇਸ ਮੌਕੇ ਤੇ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ 2 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਅਤੇ ਰੈਡ ਰਿਬਨ ਐਕਸਪ੍ਰੈਸ ਟਰੇਨ ਦਾ ਉਦਘਾਟਨ ਕਰਨ ਉਪਰੰਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਣ ਤੋਂ ਬਾਅਦ ਅੱਜ ਹੁਸ਼ਿਆਰਪੁਰ ਵਿਖੇ  ਪਹੁੰਚੀ ਹੈ ਜਿਸ ਨੂੰ ਦੇਖਣ ਲਈ ਜ਼ਿਲ੍ਹੇ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ , ਸਕੂਲਾਂ ਦੇ ਵਿਦਿਆਰਥੀ, ਪੁਲਿਸ ਦੇ ਜਵਾਨ, ਸ਼ਹਿਰ ਅਤੇ ਪਿੰਡਾਂ ਦੇ ਲੋਕ ਪਹੁੰਚੇ ਹਨ।

                   ਉਨ੍ਹਾਂ ਕਿਹਾ ਕਿ ਰੈਡ ਰਿਬਨ ਐਕਸਪ੍ਰੈਸ ਇੱਕ ਮੰਚ ਪ੍ਰਦਾਨ ਕਰਦੀ ਹੈ ਜੋ ਐਚ.ਆਈ.ਵੀ. ਏਡਜ਼ ਦੀ ਮੁਢਲੀ ਰੋਕਥਾਮ ਸੇਵਾਵਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਰੋਗ ਦੇ ਵੱਧਣ ਸਬੰਧੀ ਅਤੇ ਏਡਜ਼ ਤੋਂ ਬਚਾਓ ਦੇ ਉਪਾਅ ਸਬੰਧੀ ਜਾਣਕਾਰੀ ਦੇ ਰਹੀ ਹੈ। ਇਸ ਦੇ ਨਾਲ ਸੁਰੱਖਿਆ ਵਿਵਹਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬੜਾਵਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਦੇ ਪਹਿਲੇ 4 ਕੋਚਾਂ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਬਹੁਤ ਹੀ ਪ੍ਰਭਾਵਸ਼ਾਲੀ ਹਨ ਜਿਨ੍ਹਾਂ ਵਿੱਚ ਟੱਚ ਸਕਰੀਨ ਅਤੇ 3 ਡੀ ਮਾਡਲਾਂ ਦੀ ਸਹਾਇਤਾ ਨਾਲ ਦਿੱਤੀ ਜਾਣਕਾਰੀ ਕਾਫ਼ੀ ਲਾਭਦਾਇਕ ਹੈ। ਇਸ ਦੇ ਨਾਲ ਹੀ ਕੋਚਾਂ ਵਿੱਚ ਆਡੀਟੋਰੀਅਮ-ਕਮ-ਕਾਨਫਰੰਸ ਸਲਾਹ ਮਸ਼ਵਰਾ ਅਤੇ ਮੈਡੀਕਲ ਸੇਵਾਵਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਐਚ.ਆਈ.ਵੀ. ਏਡਜ਼ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਭਰਪੂਰ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੈਡ ਰਿਬਨ ਐਕਸਪ੍ਰੈਸ ਦੇਖਣ ਆਉਣ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ। ਉਨ੍ਹਾਂ ਨੇ ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇ ਸਾਰੇ ਕੋਚਾਂ ਵਿੱਚ ਜਾ ਕੇ ਪ੍ਰਦਰਸ਼ਨੀਆਂ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਇਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਟਰੇਨ 28 ਦਸੰਬਰ 2012 ਨੂੰ ਵੀ ਹੁਸ਼ਿਆਰਪੁਰ ਠਹਿਰੇਗੀ।

                   ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਦੱਸਿਆ ਗਿਆ ਕਿ ਰੈਡ ਰਿਬਨ ਐਕਸਪ੍ਰੈਸ ਰਾਹੀਂ ਐਚ.ਆਈ.ਵੀ. ਏਡਜ਼ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਿਹਤ ਵਿਭਾਗ ਦੇ ਜ਼ਿਲ੍ਹਾ ਮਾਸ ਮੀਡੀਆ ਵੱਲੋਂ ਸਿਹਤ ਨਾਲ ਜੁੜੇ ਹਰ ਮੁੱਦੇ ਤੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ, ਭਗਵਾਨ ਪਰਸ਼ੂ ਰਾਮ ਸੈਲਾ ਦੇ ਨੁਮਾਇੰਦਿਆਂ ਵੱਲੋਂ ਖੂਨਦਾਨ ਕੈਂਪ ਅਤੇ ਵੱਖ-ਵੱਖ ਸਵੈਸੇਵੀ ਸੰਸਥਾਵਾਂ, ਲਾਇਨਜ਼ ਕਲੱਬ, ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਅਤੇ ਡੋਗਰਾ ਪੈਰਾ ਮੈਡੀਕਲ ਵੱਲੋਂ ਰੈਡ ਰਿਬਨ ਐਕਸਪ੍ਰੈਸ ਦੇਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਚਾਹ ਅਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਟਰੇਨ ਵਿੱਚ ਲੱਗੀ ਜਾਗਰੂਕਤਾ ਪ੍ਰਦਰਸ਼ਨੀ ਨੂੰ ਦੇਖਣ।

                   ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਕੀਤੇ ਗਏ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆਕਿ ਜ਼ਿਲ੍ਹੇ ਭਰ ਵਿੱਚੋਂ ਲਗਭਗ 40 ਹਜ਼ਾਰ ਤੋਂ ਵੀ ਵੱਧ ਲੋਕ ਰੈਡ ਰਿਬਨ ਐਕਸਪ੍ਰੈਸ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚਣਗੇ।

                   ਸਮਾਰੋਹ ਦੌਰਾਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਭੇਜੀ ਗਈ ਗੀਤ ਸੰਗੀਤ ਪਾਰਟੀ ਬਾਬਾ ਬਾਲਕ ਨਾਥ ਮਿਉਜ਼ੀਕਲ ਗਰੁੱਪ ਅਤੇ ਪੰਜਾਬ ਬਹੁ ਰੰਗ ਕਲਾ ਮੰਚ ਵੱਲੋਂ ਗੀਤ ਸੰਗੀਤ ਅਤੇ ਨਾਟਕਾਂ ਰਾਹੀਂ ਏਡਜ਼ ਤੋਂ ਬਚਾਓ ਸਬੰਧੀ ਜਾਗਰੂਕਤਾ ਪੈਦਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਡੀ: ਡਾਇਰੈਕਟਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਡਾ. ਐਮ.ਐਨ. ਸ਼ਰਮਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ. ਗਿੱਲ, ਜਿਲ੍ਹਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਕੌਰ, ਪੀ ਸੀ ਐਸ ਡਾ. ਪਰਮਦੀਪ ਸਿੰਘ ਖਹਿਰਾ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸੁਰਿੰਦਰ ਕੌਰ, ਜਾਇੰਟ ਡਾਇਰੈਕਟਰ ਡਾ. ਮੀਨੂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਡਾ. ਸਰਦੂਲ ਸਿੰਘ, ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀ, ਸਵੈਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।

ਬਰਿੰਗਲੀ ਚ ਲੱਗਾ ਡੇਅਰੀ ਸਿਖਲਾਈ ਕੋਰਸ

ਤਲਵਾੜਾ  26 ਦਸੰਬਰ: ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਬਲਾਕ ਤਲਵਾੜਾ ਵਿਖੇ ਦੌਰੇ ਦੌਰਾਨ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਹੁਕਮਾਂ ਅਨੁਸਾਰ ਪਿੰਡ ਬਰਿੰਗਲੀ (ਤਲਵਾੜਾ) ਵਿਖੇ ਡਿਪਟੀ ਡਾਇਰੈਕਟਰ ਡੇਅਰੀ  ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਦੀ ਸਵੈ-ਰੋਜ਼ਗਾਰ ਸਕੀਮ ਅਧੀਨ 15 ਦਿਨ ਦਾ ਡੇਅਰੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਡੇਅਰੀ ਸਿਖਲਾਈ ਕੋਰਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ, ਖੇਤੀਬਾੜੀ ਵਿਕਾਸ ਅਫ਼ਸਰ ਚਾਰਾ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਪਾਲਣ ਵਿਗਿਆਨਕ ਲੁਧਿਆਣਾ ਦੇ ਪਸ਼ੂ ਪਾਲਣ ਮਾਹਿਰਾਂ ਦਾ ਸਹਿਯੋਗ ਲਿਆ ਗਿਆ। ਇਸ ਦੌਰਾਨ ਡੇਅਰੀ ਸਿਖਿਆਰਥੀਆਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ, ਖਾਦ ਖੁਰਾਕ, ਫੀਡ ਬਣਾਉਣਾ, ਪਸੂਆਂ ਦਾ ਰਹਿਣ ਦਾ ਪ੍ਰਬੰਧ ਕਰਨਾ, ਪਸ਼ੂਆਂ ਦੀਆਂ ਬੀਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ, ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

                   ਡੇਅਰੀ ਸਿਖਿਆਰਥੀਆਂ ਨੂੰ ਆਤਮਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜਿਲ੍ਹਾ ਗੁਰਦਾਸਪੁਰ ਵਿਖੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਮਾਨ ਡੇਅਰੀ ਫਾਰਮਰਜ਼ ਸੈਲਫ ਹੈਲਪ ਗਰੁੱਪ ਅਤੇ ਅਗਾਂਹਵਧੂ ਡੇਅਰੀ ਫਾਰਮਰਜ਼ ਪਿੰਡ ਡੱਲਾ ਗੋਰੀਆਂ (ਕਾਹਨੂੰਵਾਨ) ਦਾ ਸਟੱਡੀ ਟੂਰ ਕਰਵਾਇਆ ਜਿਸ ਤੋਂ ਡੇਅਰੀ ਸਿਖਿਆਰਥੀ ਬਹੁਤ ਪ੍ਰਭਾਵਿਤ ਹੋਏ ਅਤੇ ਡੇਅਰੀ ਦੇ ਧੰਦੇ ਨੂੰ ਅਪਨਾਉਣ ਲਈ ਬਹੁਤ ਉਤਸ਼ਾਹਿਤ ਹੋਏ। ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮ ਅਧੀਨ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਦੇ ਕਰਜਾ ਕੇਸ ਤਿਆਰ ਕਰਕੇ ਬੈਂਕਾਂ ਨੂੰ ਭੇਜੇ ਗਏ ਹਨ। ਸਿਖਲਾਈ ਦੇ ਸਮਾਪਨ ਸਮਾਗਮ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸੀਨੀਅਰ ਸਾਇਸਦਾਨ ਗਡਵਾਸੂ ਯੂਨੀਵਰਸਿਟੀ ਡਾ. ਰਮੇਸ਼ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਮਿੱਤਲ ਵੀ ਹਾਜ਼ਰ ਸਨ। ਇਸੰਪੈਕਟਰ ਡੇਅਰੀ ਵਿਭਾਗ ਮੁਕੇਰੀਆਂ ਦਵਿੰਦਰ ਕੁਮਾਰ ਨੇ ਇਸ ਟਰੇਨਿੰਗ ਕੈਂਪ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।

ਡੀ. ਸੀ. ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ

ਹੁਸ਼ਿਆਰਪੁਰ, 25 ਦਸੰਬਰ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਮਾਸਿਕ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ. ਮੁਕੇਰੀਆਂ ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਰਣਜੀਤ ਕੌਰ, ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਇਨ੍ਹਾਂ ਮੀਟਿੰਗਾਂ ਵਿੱਚ ਹਾਜ਼ਰ ਸਨ।

                   ਅੱਜ ਦੀਆਂ ਮੀਟਿੰਗਾਂ ਵਿੱਚ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਨਜਾਇਜ਼ ਕਬਜਿਆਂ ਨੂੰ ਹਟਾਉਣ ਸਬੰਧੀ, ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਬਾਰੇ, ਮਿਡ-ਡੇ-ਮੀਲ ਸਕੀਮ ਅਤੇ ਸਰਵ ਸਿੱਖਿਆ ਅਭਿਆਨ ਦੀ ਪ੍ਰਗਤੀ ਸਬੰਧੀ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ, ਪੇਂਡੂ ਖੇਤਰਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ, ਬੀ.ਆਰ.ਜੀ.ਐਫ. ਸਕੀਮ ਤਹਿਤ ਚਲ ਰਹੇ ਵਿਕਾਸ ਕਾਰਜਾਂ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।

                   ਕੌਮੀ ਸਿਹਤ ਪ੍ਰੋਗਰਾਮਾਂ ਸਬੰਧੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਸੰਸਥਾਗਤ ਜਣੇਪੇ, ਟੀਕਾਕਰਨ, ਪ੍ਰੀਵਾਰ ਭਲਾਈ, ਮੋਬਾਇਲ ਮੈਡੀਕਲ ਯੂਨਿਟ, ਕੈਂਸਰ ਜਾਗਰੂਕਤਾ ਪ੍ਰੋਗਰਾਮ, ਤੰਬਾਕੂ ਕੰਟਰੋਲ, ਟੀ.ਬੀ. ਕੰਟਰੋਲ, ਅੰਨਾਪਨ ਕੰਟਰੋਲ, ਸਕੂਲ ਹੈਲਥ ਪ੍ਰੋਗਰਾਮ, ਆਈ.ਈ.ਸੀ., ਬੀ.ਸੀ.ਸੀ. ਗਤੀਵਿਧੀਆਂ, ਜਨਣੀ ਸੁਰੱਖਿਆ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਤੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆਂ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵੱਸਥ ਬੀਮਾ ਯੋਜਨਾ ਸਬੰਧੀ ਬਲਾਕਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ 30 ਰੁਪਏ ਵਿੱਚ ਸਮਾਰਟ ਕਾਰਡ ਬਣਾ ਕੇ 30,000 ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਪ੍ਰੀਵਾਰ ਦੇ 5 ਮੈਂਬਰਾਂ ਤੱਕ ਹਸਪਤਾਲ ਵਿੱਚ ਦਾਖਲ ਹੋਣ ਤੇ ਦਿੱਤੀ ਜਾਂਦੀ ਹੈ।

ਸ਼ਾਇਰਾਨਾ ਹੋ ਨਿੱਬੜਿਆ ‘ਅਪਨਾ ਅਪਨਾ ਆਕਾਸ਼‘ ਦਾ ਰਿਲੀਜ਼ ਸਮਾਗਮ

ਤਲਵਾੜਾ, 17 ਦਸੰਬਰ : ਹਿੰਦੀ ਕਵਿੱਤਰੀ ਪ੍ਰੋ. ਅੰਜੂ ਬਾਲਾ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਆਪਣੀ ਪੁਸਤਕ ‘ਅਪਨਾ ਅਪਨਾ ਆਕਾਸ਼‘ ਦਾ ਵਿਮੋਚਨ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਸੰਬੋਧਨ ਕਰਦਿਆਂ ਮੰਚ ਤੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਕਿਹਾ ਕਿ ਪੰਜਾਬ ਦੀਆਂ ਕਰੀਬ 36 ਹਿੰਦੀ ਕਵਿੱਤਰੀਆਂ ਦੀਆਂ ਰਚਨਾਵਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਪ੍ਰੋ. ਅੰਜੂ ਬਾਲਾ ਦੀਆਂ ਰਚਨਾਵਾਂ ਇਸ ਪੁਸਤਕ ਵਿਚ ਆਪਣੀ ਵਿਸ਼ੇਸ਼ ਥਾਂ ਤੇ ਮਹ¤ਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਉਸਾਰੂ ਸਾਹਿਤ ਸਿਰਜਣਾ ਸਮਾਜ ਨੂੰ ਚੰਗੇਰੀ ਸੇਧ ਦਿੰਦੀ ਹੈ ਅਤੇ ਇਸ ਪੁਸਤਕ ਰਾਹੀਂ ਇਸ ਆਸ਼ੇ ਦੀ ਸਾਰਥਿਕਤਾ ਹੋਰ ਮਜਬੂਤ ਹੋਈ ਹੈ। ਇਸ ਮੌਕੇ ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਧੁਨ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਉੱਘੇ ਸ਼ਾਇਰ ਜਨਾਬ ਨਰੇ਼ਸ ਗੁਮਨਾਮ ਵੱਲੋਂ ਪੇਸ਼ ਗਜ਼ਲ ‘ਦਿਲ‘ ਤੇ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ। ਡਾ. ਅਮਰਜੀਤ ਅਨੀਸ ਵ¤ਲੋਂ ਆਪਣੀ ਰਚਨਾ ਗੀਤ ਤਰੰਨੁਮ ਵਿਚ ਪੇ਼ਸ ਕੀਤੀ ਗਈ ਜਦਕਿ ਮਾਸਟਰ ਧਿਆਨ ਸਿੰਘ ਚੰਦਨ ਦੀ ਗਜ਼ਲ ਵੀ ਕਾਬਿਲੇ ਤਾਰੀਫ਼ ਰਹੀ। ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਹਰਸ਼ਵਿੰਦਰ ਕੌਰ, ਜਸਵੀਰ ਕੌਰ, ਜਯੋਤਿਕਾ, ਕੈਲਾਸ਼ਾ ਰਾਣੀ ਅਤੇ ਪ੍ਰੋ. ਅੰਜੂ ਬਾਲਾ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਦਾਦ ਦਿੱਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ ਤਲਵਾੜਾ, ਡਾ. ਰਾਜ ਕੁਮਾਰ, ਸ. ਸੁਖਪਾਲ ਸਿੰਘ ਸਫ਼ਰੀ, ਨਰਿੰਦਰ ਸਿੰਘ ਮੀਆਂ ਜੀ, ਉਂਕਾਰ ਨਾਥ, ਸੰਤੋਸ਼, ਸਵਰਨ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਮਿਹਨਤ ਤੇ ਲਗਨ ਸਫ਼ਲਤਾ ਦੀ ਕੂੰਜੀ: ਜੈ ਦੇਵ

ਤਲਵਾੜਾ, 17 ਦਸੰਬਰ :  ਮਿਹਨਤ ਤੇ ਲਗਨ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਮਿ¤ਥੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਫ਼ਲਤਾ ਦੀ ਕੂੰਜੀ ਸਾਬਿਤ ਹੁੰਦੇ ਹਨ। ਇਹ ਪ੍ਰਗਟਾਵਾ ਚੀਫ਼ ਇੰਜੀਨੀਅਰ ਬਿਆਸ ਡੈਮ ਸ਼੍ਰੀ ਜੈ ਦੇਵ ਨੇ ਇੱਥੇ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ 2 ਦੇ ਸਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਰਾਹੀਂ ਕੀਤਾ। ਸਮਾਗਮ ਦਾ ਆਰੰਭ ਚੇਅਰਪਰਸਨ ਰੈ¤ਡ ਕਰਾਸ ਤਲਵਾੜਾ ਸ੍ਰੀਮਤੀ ਵਿੱਦਿਆ ਸੋਂਗਾਰਾ ਨੇ ਦੀਪ ਜਗਾ ਕੇ ਕੀਤਾ ਅਤੇ ਸਕੂਲ ਮੁਖੀ ਪ੍ਰਿੰਸੀਪਲ ਯੋਗੇਸ਼ ਖੋਸਲਾ ਨੇ ਇਸ ਮੌਕੇ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਦਰਸਾਉਂਦੀ ਸਲਾਨਾ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਾਨਦਾਰ ਅੰਦਾਜ਼ ਵਿਚ ਹਿਮਾਚਲੀ ਨਾਚ, ਭੰਗੜਾ, ਕਵਾਲੀ, ਕੱਥਕ, ਸਕਿਟ, ਬਰੇਕ ਡਾਂਸ ਆਦਿ ਅਨੇਕਾਂ ਰੰਗਾਰੰਗ ਪੇਸ਼ਕਾਰੀਆਂ ਤੇ ਵੰਨਗੀਆਂ ਨਾਲ ਹਾਜਰ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਖੇਡਾਂ, ਵਿੱਦਿਅਕ ਤੇ ਸਹਿ ਵਿੱਦਿਅਕ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਤੋਂ ਇਲਾਵਾ ਸ਼੍ਰੀਮਤੀ ਵਿ¤ਦਿਆ ਸੋਂਗਾਰਾ, ਡਿਪਟੀ ਚੀਫ਼ ਇੰਜ: ਏ. ਕੇ. ਬਾਲੀ, ਇੰਜ: ਐਚ. ਕੇ. ਕੌਸ਼ਕ, ਡਾ. ਕੇ. ਐਨ. ਕੌਲ, ਸ਼੍ਰੀਮਤੀ ਵਨਿਤਾ ਬਾਲੀ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।

ਸਕੂਲ ਬਚਾਓ ਰੈਲੀ ਵਿਚ ਸਰਕਾਰੀ ਨੀਤੀਆਂ ਦੀ ਤਿੱਖੀ ਆਲੋਚਨਾ

ਤਲਵਾੜਾ, 14 ਦਸੰਬਰ : ਪੰਜਾਬ ਸਰਕਾਰ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਤੋੜ ਕੇ ਗਰੀਬਾਂ ਤੇ ਲੋੜਵੰਦ ਲੋਕਾਂ ਦੇ ਬੱਚਿਆਂ ਤੋਂ ਪੜ੍ਹਾਈ ਦਾ ਹੱਕ ਖੋਹਣ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀ ਟੀ ਯੂ ਨੇ ਅੱਜ  ਤਹਿਸੀਲ ਕੰਪਲੈਕਸ ਵਿਖੇ ਜੀਟੀਯੂ ਪੰਜਾਬ ਦੇ ਸੱਦੇ ਤੇ ਤਲਵਾੜਾ ਵਿਖੇ ਸਰਕਾਰੀ ਸਕੂਲ ਬਚਾਓ ਦੇ ਨਾਅਰੇ ਹੇਠ ਰੱਖੇ ਰੋਸ ਧਰਨੇ ’ਚ ਸ਼ਾਮਲ ਅਧਿਆਪਕਾਂ ਤੇ ਮਿਡ-ਡੇ-ਮੀਲ ਵਰਕਰਜ਼ ਨੂੰ ਸੰਬੋਧਨ ਕਰਦੇ ਹੋਇਆਂ ਕੀਤਾ। ਇਸ ਮੌਕੇ ਤੇ ਬੋਲਦਿਆਂ ਗੁਰਜਿੰਦਰ ਸਿੰਘ ਅਧਿਆਪਕ ਆਗੂ ਈਟੀਟੀ ਯੂਨੀਅਨ ਜ਼ਿਲਾ ਪ੍ਰੀਸ਼ਦ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ’ਚ ਫ਼ੁੱਟ ਪਾ ਉਨ੍ਹਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡ ਤੇ ਅਧਿਆਪਕਾਂ ਨੂੰ ਬੇਲੋੜੇ ਗੈਰ-ਵਿੱਦਿਅਕ ਕੰਮਾਂ ’ਚ ਉਲਝਾ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਤੇ ਤੁਲੀ ਹੋਈ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਇਆਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਇਕਾਈ ਤਲਵਾੜਾ ਦੀ ਪ੍ਰਧਾਨ ਸੁਨੀਤਾ ਰਾਣੀ ਨੇ ਕਿਹਾ ਕਿ ਮਾਮੂਲੀ ਜਿਹੇ ਮਾਣ-ਭੱਤੇ ਤੇ ਕੰਮ ਕਰ ਰਹੀਆਂ ਮਿਡ-ਡੇ-ਮੀਲ ਵਰਕਰਜ਼ ਦੀਆਂ ਸੱਮਸਿਆਵਾਂ ਤੇ ਵਿਚਾਰ ਵਟਾਂਦਰਾਂ ਕਰਦੇ ਹੋਇਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ  ਦੋ ਹਜ਼ਾਰ ਤੋ ਤਿੰਨ ਹਜ਼ਾਰ ਸਕੂਲਾਂ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਫ਼ੁਰਮਾਨ ਦੀ ਕਰੜੇ-ਸ਼ਬਦਾਂ ’ਚ ਨਿੰਦਾ ਕੀਤੀ ਤੇ ਕਿਹਾ ਕਿ ਅਜਿਹਾ ਕਰ ਸਰਕਾਰ ਸਿੱਖਿਆ ਵਰਗੇ ਅਹਿਮ ਕਾਰਜ਼ ਤੋਂ ਆਪਣਾ ਹੱਥ ਖਿੱਚਣਾ ਚਾਹੁੰਦੀ ਹੈ। ਜਦਕਿ ਦੀਪਕ ਜਰਿਆਲ ਸੂਬਾਈ ਆਗੂ ਬੇਰੁਜ਼ਗਾਰ ਬੀ ਐ¤ਡ ਅਧਿਆਪਕ ਫ਼ਰੰਟ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਨੂੰ 20 ਤੋਂ ਘੱਟ ਗਿਣਤੀ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਦੀ ਵਜਾਇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘੱਟ ਗਿਣਤੀ ਹੋਣ ਦੇ ਕਾਰਨਾਂ ਦਾ ਪਤਾ ਲਗਾ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰਾਇਮਰੀ ਪੱਧਰ ਤੇ ਇੱਕ ਜਮਾਤ ਇੱਕ ਅਧਿਆਪਕ ਵਾਲਾ ਨਿਯਮ ਲਾਗੂ ਕਰਨ ਦੀ ਪੈਰਵੀ ਕਰਦੇ ਹੋਇਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਇੰਨਫ਼ਰਾਸਟਰੱਕਚਰ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਲੋਕਾਂ ’ਚ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਬਹਾਲ ਕਰਨ ਲਈ ਸਰਕਾਰੀ ਸਕੂਲਾਂ ਨੂੰ  ਸਮੇਂ ਦਾ ਹਾਣੀ ਬਣਾਉਣ ਦੀ ਮੰਗ ਕੀਤੀ। ਜਦਕਿ ਰਾਜੀਵ ਸ਼ਰਮਾ ਸੂਬਾਈ ਆਗੂ ਪਸਸ਼ਫ ਤੇ ਵਰਿੰਦਰ ਵਿੱਕੀ ਜ਼ਿਲਾ ਆਗੂ ਜੀਟੀਯੂ ਨੇ ਸੀਐਸਐਸ ਅਧਿਆਪਕਾਂ ਨੂੰ ਪਿੱਛਲੇ ਅੱਠ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦਾ ਮੁੱਦਾ ਉਠਾਉੁਂਦੇ ਹੋਇਆਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਕਬੱਡੀ ਦੇ ਵਿਸ਼ਵ ਕੱਪ ਦੇ ਉਦਘਾਟਨ ਸਮਾਰੋਹ ਦੌਰਾਂਨ ਮਾਤਰ 15 ਮਿੰਟਾਂ ਦੇ ਮਨੋਰੰਜਨ ਲਈ ਬਾਲੀਵੁਡ ਦੇ ਸਟਾਰ ਅਕਸ਼ੇ  ਕੁਮਾਰ ਨੂੰ ਚਾਰ ਕਰੋੜ ਰੁਪਏ ਲੁੱਟਾ ਰਹੀ ਹੈ। ਜਦਕਿ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਸੀਐਸਐਸ ਮਾਸਟਰ ਬਿਨ੍ਹਾਂ ਤਨਖਾਹ ਕਾਰਨ ਫ਼ਾਕੇ ਕੱਟਣ ਲਈ ਮਜ਼ਬੂਰ ਹਨ। ਇਸ ਉਪਰੰਤ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀਟੀਯੂ ਦੀ ਅਗੁਵਾਈ ਹੇਠ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਬੀ ਡੀ ਪੀ ਓ ਤਲਵਾੜਾ ਯੁੱਧਵੀਰ ਸਿੰਘ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ। ਇਸ ਮੌਕੇ ਤੇ ਅਮਰਿੰਦਰ ਢਿੱਲੋਂ ਜਨਰਲ ਸਕੱਤਰ ਜੀਟੀਯੂ ਇਕਾਈ ਤਲਵਾੜਾ, ਕੁਲਵੰਤ ਸਿੰਘ, ਵਿਆਸ ਦੇਵ ਪ੍ਰਧਾਨ ਇਕਾਈ ਤਲਵਾੜਾ ਜੀਟੀਯੂ, ਮੁਲਖਰਾਜ ਇਕਾਈ ਪ੍ਰਧਾਨ ਹਾਜੀਪੁਰ, ਤਰਸੇਮ ਸਿੰਘ ਇਕਾਈ ਪ੍ਰਧਾਨ ਮੁਕੇਰੀਆਂ, ਰਣਜੀਤ ਕੌਰ ਆਗੂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਇਕਾਈ ਤਲਵਾੜਾ ਆਦਿ ਨੇ ਵੀ ਸੰਬੋਧਨ ਕੀਤਾ।

ਕੇ. ਕੇ. ਰਾਣਾ ਨੂੰ ਸ਼ਰਧਾਂਜਲੀਆਂ ਭੇਟ

ਤਲਵਾੜਾ, 13 ਦਸੰਬਰ:  ਇਲਾਕੇ ਦੇ ਉੱਘੇ ਕਵੀ ਅਤੇ ਮੁਲਾਜਮ ਆਗੂ ਸਵ. ਕੇ. ਕੇ. ਰਾਣਾ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ ਵਿਚ ਵ¤ਖ ਵ¤ਖ ਬੁਲਾਰਿਆਂ ਕਿਹਾ ਕਿ ਸਵ. ਰਾਣਾ ਨੇ ਆਪਣੀ ਬਹੁਪ¤ਖੀ ਸ਼ਖਸ਼ੀਅਤ ਸਦਕਾ ਜਿੱਥੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਅਤੇ ਬੀ ਬੀ ਐਮ ਬੀ ਵਿਚ ਰਹਿੰਦੇ ਹੋਏ ਮੁਲਾਜਮ ਸੰਘਰਸ਼ਾਂ ਵਿਚ ਬਤੌਰ ਅਣਥੱਕ ਆਗੂ ਆਪਣੀ ਗਹਿਰੀ ਛਾਪ ਛੱਡੀ ਉਥੇ ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਸੇਵਾ ਬੇਮਿਸਾਲ ਹੈ। ਜਿਕਰਯੋਗ ਹੈ ਉਨ੍ਹਾਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵਿਚ ਬਤੌਰ ਮੀਤ ਪ੍ਰਧਾਨ ਬਾਖੂਬੀ ਭੂਮਿਕਾ ਅਦਾ ਕੀਤੀ ਅਤੇ  ਦੇ ਹਿੰਦੀ ਕਾਵਿ ਸੰਗ੍ਰਿਹ ‘ਕਾਗਜ਼ ਕੇ ਫ਼ੂਲ‘, ‘ਅਨਮੋਲ ਮੋਤੀ‘ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।  ਸਵ. ਰਾਣਾ ਪੰਜਾਬ ਰੇਡੀਓ ਲੰਦਨ, ਨੈਸ਼ਨਲ ਬੁੱਕ ਟਰੱਸਟ ਤੋਂ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਨਿਯਮਿਤ ਢੰਗ ਨਾਲ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਅਨੇਕਾਂ ਟਰੇਡ ਯੂਨੀਅਨ ਨੇਤਾਵਾਂ ਤੋਂ ਇਲਾਵਾ ਪ੍ਰੋ. ਸੁਰਿੰਦਰ ਮੰਡ, ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਸਮਰਜੀਤ ਸਿੰਘ ਸ਼ਮੀ, ਰਸ਼ਪਾਲ ਰਾਣਾ, ਜੇ. ਬੀ. ਵਰਮਾ, ਡਾ. ਰਾਜ ਕੁਮਾਰ, ਸੰਜੀਵ ਸ਼ਰਮਾ, ਵਿਜੇ ਕੁਮਾਰ ਸਮੇਤ ਵ¤ਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਾਂਸ ਅਧਾਰਿਤ ਕਿੱਤੇ ਬੇਹੱਦ ਲਾਹੇਵੰਦ: ਮਾਹਿਰ

ਤਲਵਾੜਾ, 13 ਦਸੰਬਰ : ਵਣ ਖੋਜ ਸੰਸਥਾਨ ਵੱਲੋਂ ਬਲਾਕ ਇੱਥੇ ਦੋ ਦਿਨਾ ਸਿਖਲਾਈ ਕਾਰਜਸ਼ਾਲਾ ਲਗਾਈ ਗਈ ਜਿਸ ਵਿਚ ਬਾਂਸ ਦੀ ਗੁਣਵ¤ਤਾ, ਉਪਯੋਗ ਅਤੇ ਸਹਾਇਕ ਧੰਦੇ ਵਜੋਂ ਮਹੱਤਤਾ ਬਾਰੇ ਮਾਹਿਰ ਵਿਗਿਆਨੀਆਂ ਵੱਲੋਂ ਬੇਹੱਦ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾ. ਸਾਧਨਾ ਤ੍ਰਿਪਾਠੀ, ਡਾ. ਕ੍ਰਿਸ਼ਨ ਕੁਮਾਰ, ਸ਼੍ਰੀ ਨਿਰਮਲ ਉਪਾਠੀ, ਸ਼੍ਰੀ ਡੀ. ਪੀ. ਖਾਲੀ, ਸ਼੍ਰੀ ਰਾਜੇਸ਼ ਭੰਡਾਰੀ ਨੇ ਬਾਂਸ ਉਤਪਾਦਨ ਨਾਲ ਜੁੜੇ ਮਸਲਿਆਂ ਤੇ ਚਾਨਣਾ ਪਾਉਂਦਿਆਂ ਇਸ ਦੀ ਗੁਣਵ¤ਤਾ ਵਧਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਂਸ ਆਧਾਰਿਤ ਕਿੱਤੇ ਲੋਕਾਂ ਦੀ ਆਰਥਿਕ ਤਰ¤ਕੀ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਂਸ ਤੋਂ ਤਿਆਰ ਚੌਖਟ, ਪੈਨਲ ਤ ਬੋਰਡ ਜਿੱਥੇ ਬੇਹੱਦ ਮਜਬੂਤ ਹੁੰਦੇ ਹਨ ਉੱਥੇ ਇਨ੍ਹਾਂ ਤੇ ਆਮ ਨਾਲੋਂ ਇ¤ਕ ਤਿਹਾਈ ਘ¤ਟ ਲਾਗਤ ਆਉਂਦੀ ਹੈ।  ਇਸ ਮੌਕੇ ਡੀ. ਐਫ. ਓ. ਸ. ਸੁਰਜੀਤ ਸਿੰਘ ਸਹੋਤਾ ਵਿਸ਼ੇਸ ਤੌਰ ਤੇ ਹਾਜਰ ਸਨ। ਬਾਂਸ ਤੋਂ ਤਿਆਰ ਅਨੇਕਾਂ ਵਸਤੂਆਂ ਦੀ ਪ੍ਰਦਰਸ਼ਨੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣੀ ਰਹੀ। ਸਿਖਲਾਈ ਕਾਰਜਸ਼ਾਲਾ ਵਿਚ ਚਾਲੀ ਦੇ ਕਰੀਬ ਕਿਸਾਨਾਂ, ਸਥਾਨਕ ਸਨਅਤਕਾਰਾਂ, ਸਵੈ ਸੇਵੀ ਗਰੁੱਪ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਭਾਗ ਲਿਆ।

ਰੈੱਡ ਕਰਾਸ ਮੇਲਾ ਹੁਣ 22 ਨੂੰ

ਤਲਵਾੜਾ, 10 ਦਸੰਬਰ : ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈੱਡ ਕਰਾਸ ਮੇਲਾ ਹੁਣ 15 ਦਸੰਬਰ ਦੀ ਬਜਾਏ ਕੁਝ ਜਰੂਰੀ ਕਾਰਨਾਂ ਕਰਕੇ 22 ਦਸੰਬਰ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੌਸ਼ਨ ਗਰਾਉਂਡ ਵਿਖੇ ਲੱਗਣ ਵਾਲੇ ਇਸ ਮੇਲੇ ਵਿਚ ਗਿੱਧੇ, ਭੰਗੜੇ, ਬੱਚਿਆਂ ਦੀਆਂ ਖੇਡਾਂ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਲਗਾਏ ਜਾਣਗੇ ਅਤੇ ਲੱਕੀ ਬੈਗ ਕੂਪਨ ਡਰਾਅ ਵੀ ਕੱਢੇ ਜਾਣਗੇ।

ਬਲਾਕ ਪੱਧਰੀ ਕੁਇਜ ਮੁਕਾਬਲੇ ਵਿਚ ਅਮਰੋਹ ਜੇਤੂ

ਤਲਵਾੜਾ, 7 ਦਸੰਬਰ : ਅੱਜ ਇੱਥੇ ਡਾਇਰੈਕਟਰ ਸਕੂਲ ਸਿੱਖਿਆ ਸ. ਕਾਹਨ ਸਿੰਘ ਪੰਨੁੰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪੱਧਰੀ ਕੁਇਜ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਕਰਵਾਏ ਗਏ ਜਿਸ ਵਿਚ 29 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹਿਸਾਬ, ਸਮਾਜਿਕ ਸਿੱਖਿਆ, ਅੰਗਰੇਜ਼ੀ ਤੇ ਸਾਇੰਸ ਵਿਸ਼ਿਆਂ ਬਾਰੇ ਪ੍ਰਸ਼ਾਨਵਲੀ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਅਮਰੋਹ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸਰਕਾਰੀ ਹਾਈ ਸਕੂਲ ਬੇੜਿੰਗ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਚੰਗੜਵਾਂ ਤੇ ਸਰਕਾਰੀ ਮਿਡਲ ਸਕੂਲ ਨੰਗਲ ਖਨੌੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਵਿਚ ਬਲਾਕ ਰਿਸੋਰਸ ਪਰਸਨ ਠਾਕੁਰ ਨਰਦੇਵ ਸਿੰਘ ਕਰਾੜੀ ਤੋਂ ਇਲਾਵਾ ਨਵੀਨ ਕੁਮਾਰ, ਦਵਿੰਦਰ ਸਿੰਘ ਅਤੇ ਸੁਮਨ ਲਤਾ ਨੇ ਬਾਖੂਬੀ ਭੁਮਿਕਾ ਅਦਾ ਕੀਤੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)