ਲਾਇਸੰਸੀ ਅਸਲਾ ਜਮ੍ਹਾਂ ਕਰਾਉਣ ਦਾ ਹੁਕਮ

ਦਸੂਹਾ, 26 ਜੂਨ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਹਲਕਾ 40-ਦਸੂਹਾ ਦੀ 11 ਜੁਲਾਈ 2012 ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਸ਼ਾਂਤੀ ਪੂਰਵਕ ਕਰਾਉਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਵਿਧਾਨ ਸਭਾ ਹਲਕਾ 40-ਦਸੂਹਾ ਵਿੱਚ ਪੈਂਦੇ ਅਸਲਾ ਲਾਈਸੈਂਸੀਆਂ ਨੂੰ ਆਪਣੇ ਹਰ ਕਿਸਮ ਦੇ ਹਥਿਆਰ ਨਜਦੀਕੀ ਥਾਣੇ ਜਾਂ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਲਾਈਸੈਂਸੀਆਂ ਨੂੰ ਜਿਨ੍ਹਾਂ ਬਾਰੇ ਜਿਲ੍ਹਾ ਪੁਲਿਸ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਕੋਲ ਲਾਈਸੈਂਸੀ ਅਸਲਾ ਰੱਖਣਾ ਜ਼ਰੂਰੀ ਹੈ, ਉਤੇ ਲਾਗੂ ਨਹੀਂ ਹੋਣਗੇ। ਉਹ ਵਿਅਕਤੀ ਜਿਨ੍ਹਾਂ ਨੂੰ ਜਿਲ੍ਹਾ ਮੈਜਿਸਟਰੇਟ ਵੱਲੋਂ ਵਿਸ਼ੇਸ਼ ਹਲਾਤਾਂ ਵਿੱਚ ਛੋਟ ਦਿੱਤੀ ਗਈ ਹੈ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ ਤੇ ਰੀਤੀ ਰਿਵਾਜ਼ਾਂ ਅਨੁਸਾਰ ਆਪਣੇ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਉਪਰ ਇਹ ਹੁਕਮ ਲਾਗੂ ਨਹੀਂ ਹੋਣਗੇ।
        ਇਹ ਹੁਕਮ 16 ਜੁਲਾਈ 2012 ਤੱਕ ਲਾਗੂ ਰਹਿਣਗੇ।

ਨਸ਼ਾ ਵਿਰੋਧੀ ਦਿਵਸ ਤੇ ਜਿਲ੍ਹਾ ਪੱਧਰੀ ਸਮਾਗਮ

ਨਸ਼ਾ ਵਿਰੋਧੀ ਸਾਹਿਤ ਦਾ ਵਿਮੋਚਨ
ਹੁਸ਼ਿਆਰਪੁਰ, 26 ਜੂਨ: ਨਸ਼ਿਆ ਦੇ ਪ੍ਰਕੋਪ ਨਾਲ ਨੌਜਵਾਨੀ ਦਾ ਘਾਣ ਅਤੇ ਜ਼ੁਰਮਾਂ ਵਿੱਚ ਵਾਧਾ ਹੋਇਆ ਹੈ ਅਤੇ ਜੇਕਰ ਇਸ ਤਰਾਂ ਹੀ ਰਿਹਾ ਤਾਂ ਇੱਕ ਦਿਨ ਪੰਜਾਬ ਦੀ ਜਵਾਨੀ ਨਸ਼ੇ ਦੇ ਛੇਵੇਂ ਦਰਿਆ ਵਿੱਚ ਰੁੜ੍ਹ ਜਾਵੇਗੀ। ਇਸ ਲਈ ਨਸ਼ੀਲੀਆਂ ਦਵਾਈਆਂ, ਇਸ ਦੀ ਵਰਤੋਂ ਅਤੇ ਇਸ ਦੀ ਤਸਕਰੀ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨੂੰ ਲਾਮਬੰਦ ਹੋਣਾ ਪਵੇਗਾ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
        ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਡਰੱਗ ਵਿਭਾਗ, ਸਿਹਤ ਵਿਭਾਗ ਅਤੇ ਨਾਰਕੋਟੈਕ ਸੈਲ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਇਸ ਦੇ ਬਾਵਜੂਦ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਰਹੱਦਾਂ ਹੋਰ ਰਾਜਾਂ ਨਾਲ ਲਗਦੀਆਂ ਹਨ । ਇਸ ਲਈ ਸਾਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਬਾਹਰੋਂ ਨਸ਼ਿਆਂ ਦੀ ਤਸਕਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਸ਼ਵ ਭਰ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਅਤੇ ਨਸ਼ਿਆਂ ਦੀ ਵਰਤੋਂ ਕਰਕੇ ਅੱਜ ਅਪਰਾਧ ਦੀਆਂ ਘਟਨਾਵਾਂ ਅਤੇ ਸੜਕ ਹਾਦਸੇ ਵੱਧ ਰਹੇ ਹਨ। ਇਸ ਦੇ ਨਾਲ ਹੀ ਕੈਂਸਰ ਦੀਆਂ ਭਿਆਨਕ ਮਾਰੂ ਬੀਮਾਰੀਆਂ ਦੀ ਮਾਰ ਨਾਲ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਨਾਲ-ਨਾਲ ਇਸ ਵਿੱਚੋਂ ਨਿਕਲਦੇ ਧੂੰਏ ਦੇ ਜ਼ਹਰੀਲੇ ਕਣਾਂ ਵਿੱਚ ਸਾਹ ਲੈਣ ਵਾਲੇ ਵੀ ਭਿਆਨਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਇਸ ਲਈ ਸਾਡਾ ਨੈਤਿਕ ਤੌਰ ਤੇ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਨਸ਼ਿਆਂ ਤੋਂ ਤੋਬਾ ਕਰਨ ਦਾ ਪ੍ਰਣ ਲਈਏ। ਇਸ ਮੌਕੇ ਤੇ ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਡੀ.ਬੀ. ਕਪੂਰ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਭਰਪੂਰ ਤਿਆਰ ਕੀਤੇ ਸਾਹਿਤ ਦਾ ਡਿਪਟੀ ਕਮਿਸ਼ਨਰ ਨੇ ਵਿਮੋਚਨ ਕੀਤਾ।
        ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ 26 ਜੂਨ ਦਾ ਦਿਹਾੜਾ ਨਸ਼ਿਆ ਰਹਿਤ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਕੇ ਅੱਜ ਅਪਰਾਧ ਦੀਆਂ ਘਟਨਾਵਾਂ ਤੇ ਸੜਕ ਹਾਦਸੇ ਵੱਧ ਰਹੇ ਹਨ ਅਤੇ ਹੋਰ ਗੰਭੀਰ ਬੀਮਾਰੀਆਂ ਫੈਲ ਰਹੀਆਂ ਹਨ।  ਇਸ ਲਈ ਨੌਜਵਾਨਾਂ ਨੂੰ  ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ।
        ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ 27 ਟਾਰਗੇਟਿਡ ਇੰਟਰਵੈਨਸ਼ਨ ਪ੍ਰੋਜੈਕਟ ਸ਼ੁਰੂ ਕੀਤੇ ਹਨ ਜਿਨ੍ਹਾਂ ਵਿੱਚ ਖਤਰੇ ਵਾਲੇ ਵਿਵਹਾਰ ਵਿੱਚ ਤਬਦੀਲੀ ਅਤੇ ਨਸ਼ਾ ਛੱਡਣ ਲਈ ਕਾਉਂਸਲਿੰਗ, ਗੁਪਤ ਰੋਗਾਂ ਅਤੇ ਟੀਕੇ ਨਾਲ ਹੋਣ ਵਾਲੇ ਜਖਮਾਂ ਦਾ ਰੱਖ-ਰਖਾਓ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ਸਮੇਤ 12 ਜ਼ਿਲ੍ਹਿਆਂ ਵਿੱਚ ਓ.ਐਸ.ਟੀ. ਸੈਂਟਰ ਬਣਾਏ ਗਏ ਹਨ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਦੂਲ ਸਿੰਘ ਨੇ ਬਿਨਾਂ ਨਸ਼ਿਆਂ ਦੇ ਸਿਹਤਮੰਦ ਸਮਾਜ ਲਈ ਵਿਸ਼ਵਵਿਆਪੀ ਸਰਗਰਮੀਆਂ, ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਡੀ ਬੀ ਕਪੂਰ ਨੇ ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਬਾਰੇ ਜਾਗਰੂਕਤਾ, ਜਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ ਨੇ ਰਿਹੈਬਲੀਟੇਸ਼ਨ ਰਾਹੀਂ ਸਿਹਤਮੰਦ ਜੀਵਨ ਜਿਉਣ ਬਾਰੇ, ਪ੍ਰੋ: ਬਹਾਦਰ ਸਿੰਘ ਸੁਨੇਤ ਨੇ ਅੱਜ ਦੀ ਉਮਰ ਵਿੱਚ ਕੀਤਾ ਨਸ਼ਾ ਭਵਿੱਖ ਦਾ ਅੰਜਾਮ, ਮਨੋਚਕਿਤਸਕ ਡਾ. ਰਾਜ ਕੁਮਾਰ ਨੇ ਨਸ਼ਾ ਇੱਕ ਬੁਰੀ ਲੱਤ, ਡਰੱਗ ਇੰਸਪੈਕਟਰ ਹੁਸਿਆਰਪੁਰ ਨੇ ਨੌਜਵਾਨਾਂ ਵਿੱਚ ਡਰੱਗ ਵਾਲੇ ਨਸ਼ਿਆਂ ਦਾ ਵੱਧ ਰਿਹਾ ਰੂਝਾਨ ਸਬੰਧੀ ਵਿਸ਼ਿਆਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਭਰਪੂਰ ਪ੍ਰਦਰਸ਼ਨੀ ਵੀ ਲਗਾਈ ਗਈ।
        ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਸਕੱਤਰ ਡਾ ਜੇ ਐਸ ਦਰਦੀ, ਡਾ. ਅਸ਼ੋਕ ਕੁਮਾਰ ਗੁਪਤਾ, ਜਾਇੰਟ ਸੈਕਟਰੀ ਡਾ. ਪਵਨ ਕਾਲੀਆ, ਡਾ. ਅਸ਼ਵਨੀ ਜੁਨੇਜਾ, ਡਿਪਟੀ ਮਾਸ ਮੀਡੀਆ ਅਫ਼ਸਰ ਕ੍ਰਿਪਾਲ ਸਿੰਘ, ਸੁਨੀਲ ਪ੍ਰਿਏ, ਰਮਨਦੀਪ ਕੌਰ ਅਤੇ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀ, ਡਾਕਟਰ ਅਤੇ ਹੈਲਥ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਸ੍ਰੀਮਤੀ ਮਨਮੋਹਨ ਕੌਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

ਦਸੂਹਾ ਜ਼ਿਮਨੀ ਚੋਣ ਲਈ ਨਿਗਰਾਨ ਤਾਇਨਾਤ

ਹੁਸ਼ਿਆਰਪੁਰ, 26 ਜੂਨ: ਸ੍ਰ: ਦੀਪਇੰਦਰ ਸਿੰਘ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੇ ਜ਼ਿਮਨੀ ਚੋਣ ਸਬੰਧੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਅਤੇ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਚੋਣ ਅਬਜ਼ਰਵਰ ਸ੍ਰੀ ਹੇਮੰਤ ਰਾਓ ਆਈ. ਏ. ਐਸ. ਸਿਵਲ ਰੈਸਟ ਹਾਊਸ ਦਸੂਹਾ ਵਿਖੇ ਸਵੇਰੇ 8-00 ਵਜੇ ਤੋਂ 10-00 ਵਜੇ ਤੱਕ ਅਤੇ ਸ਼ਾਮ 6-00 ਵਜੇ ਤੋਂ ਸ਼ਾਮ 7-00 ਵਜੇ ਤੱਕ ਚੋਣਾਂ ਸਬੰਧੀ  ਕਿਸੇ ਕਿਸਮ ਦੀ ਸ਼ਿਕਾਇਤ  ਲਈ ਲੋਕਾਂ ਨੂੰ ਮਿਲ ਸਕਣਗੇ। ਉਨ੍ਹਾਂ ਦੇ ਮੋਬਾਇਲ ਨੰਬਰ 98783-64768 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹ 14 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਣ ਤੱਕ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਕਰਨਗੇ। ਵਿਧਾਨ ਸਭਾ ਹਲਕਾ 40-ਦਸੂਹਾ ਲਈ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਨਿਰਧਾਰਤ ਖਰਚੇ ਸਬੰਧੀ ਨਿਗਰਾਨੀ ਵਾਸਤੇ ਸ੍ਰੀ ਪ੍ਰਸ਼ਾਂਤ ਕੁਮਾਰ, ਆਈ.ਆਰ.ਐਸ. ਖਰਚਾ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨਾਲ ਮੋਬਾਇਲ ਨੰਬਰ 98723-65868 ਅਤੇ 75890-87279 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਗੈਰਕਾਨੂੰਨੀ ਮਾਈਨਿੰਗ ਤੇ ਅਚਨਚੇਤ ਛਾਪਾ, ਜੇ. ਸੀ. ਬੀ. ਤੇ ਟਰੱਕ ਜਬਤ

ਤਲਵਾੜਾ,  24 ਜੂਨ: ਜ਼ਿਲ੍ਹਾ ਹੁਸਿਆਰਪੁਰ ਦੇ ਹਾਜੀਪੁਰ ਅਤੇ ਤਲਵਾੜਾ ਬਲਾਕ ਵਿੱਚ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਦੀ ਚੈਕਿੰਗ ਕਰਨ ਸਬੰਧੀ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਪਿੰਡ ਵਰਿਆਣਾ, ਉਲਾਹਾ ਅਤੇ ਸੰਧਵਾਲ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਜਨਰਲ ਮੈਨੇਜਰ ਉਦਯੋਗ ਵਿਭਾਗ, ਮਾਈਨਿੰਗ ਵਿਭਾਗ ਦੇ ਅਧਿਕਾਰੀ, ਸਥਾਨਕ ਐਸ.ਐਚ.ਓ., ਬੀ ਡੀ ਓ ਹਾਜੀਪੁਰ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਪਿੰਡ ਵਰਿਆਣਾ ਅਤੇ ਉਲਾਹਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਨੂੰ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਪਿੰਡ ਸੰਧਵਾਲ ਵਿਖੇ ਕਰੈਸ਼ਰ ਦੇ  ਮਾਲਕ ਵੱਲੋਂ ਨਜਾਇਜ਼ ਤੌਰ ਤੇ ਕੀਤੀ ਜਾ ਰਹੀ ਮਾਈਨਿੰਗ  ਦਾ ਗੰਭੀਰ ਨੋਟਿਸ ਲੈਂਦੇ ਹੋਏ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਫਰਮ ਦੇ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਦੇਖਿਆ ਕਿ ਸਬੰਧਤ ਕਰੈਸ਼ਰ ਦੇ ਮਾਲਕ ਵੱਲੋਂ ਲਗਭਗ 50 ਫੁੱਟ ਡੂੰਘੀ ਮਾਈਨਿੰਗ ਕੀਤੀ ਗਈ ਹੈ ਜਦ ਕਿ ਮਾਈਨਿੰਗ ਵਿਭਾਗ ਵੱਲੋਂ 10 ਫੁੱਟ ਤੱਕ ਮਾਈਨਿੰਗ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਫਰਮ ਵੱਲੋਂ ਕਰੈਸ਼ਰ ਦਾ ਲਾਇਸੰਸ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਮੌਕੇ ਤੇ ਫਰਮ ਦੇ  2  ਟਰੱਕ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਕਬਜ਼ੇ ਵਿੱਚ ਲਿਆ ਗਿਆ।
        ਡਿਪਟੀ ਕਮਿਸ਼ਨਰ ਨੇ ਮੌਕੇ ਤੇ ਪ੍ਰਦੂਸ਼ਣ ਵਿਭਾਗ ਨੂੰ ਸਬੰਧਤ ਫਰਮ ਦਾ  ਲਾਇਸੰਸ ਕੈਂਸਲ ਕਰਨ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ । ਉਨ੍ਹਾਂ ਦੱਸਿਆ ਕਿ ਜਿਲ੍ਹਾ ਹੁਸਿਆਰਪੁਰ ਵਿੱਚ ਪੈਂਦੇ ਖਣਿਜ, ਗਰੈਵਲ ਅਤੇ ਰੇਤ ਆਦਿ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੁਧਾਰਕ ਕਦਮ ਚੁੱਕਦੇ ਹੋਏ ਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਦੇ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਹੋਰ ਰਹੀ ਮਾਈਨਿੰਗ ਨੂੰ ਰੋਕਣ ਲਈ ਅਚਨਚੇਤ ਛਾਪੇ ਮਾਰ ਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣਗੇ ।

ਦਸੂਹਾ ਜਿਮਨੀ ਚੋਣ ਲਈ ਤਿੰਨ ਉਮੀਦਵਾਰ ਮੈਦਾਨ ਚ

ਸੁਖਜੀਤ ਕੌਰ ਸਾਹੀ
ਤਲਵਾੜਾ, 24 ਜੂਨ: ਦਸੂਹਾ ਵਿਚ ਸਵ. ਅਮਰਜੀਤ ਸਿੰਘ ਸਾਹੀ ਦੇ ਅਕਾਲ ਚਲਾਣੇ ਮਗਰੋਂ ਖਾਲੀ ਹੋਈ ਸੀਟ ਤੋਂ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸੁਖਜੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਿਕ ਉਨ੍ਹਾਂ ਦੇ ਸਪੁੱਤਰ ਹਰਸਿਮਰਤ ਸਾਹੀ ਨੂੰ ਕਵਰਿੰਗ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸ਼੍ਰੀ ਰਮੇਸ਼ ਡੋਗਰਾ ਦੇ ਸਪੁੱਤਰ ਅਰੁਣ ਡੋਗਰਾ ਨੂੰ ਬਤੌਰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਕਵਰਿੰਗ ਉਮੀਦਵਾਰ ਮੀਨਾਕਸ਼ੀ ਡੋਗਰਾ ਨੂੰ ਬਣਾਇਆ ਗਿਆ ਹੈ। ਓਧਰ ਪੀ. ਪੀ. ਪੀ. ਦੇ ਉਮੀਦਵਾਰ ਭੁਪਿੰਦਰ ਸਿੰਘ ਘੁੰਮਣ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤਾ ਗਿਆ ਹੈ। ਇਸ ਤਰਾਂ ਹੁਣ ਚੋਣ ਮੈਦਾਨ ਵਿਚ ਤਿੰਨ ਉਮੀਦਵਾਰ ਸ਼੍ਰੀਮਤੀ ਸਾਹੀ, ਸ਼੍ਰੀ ਡੋਗਰਾ ਅਤੇ ਸ. ਘੁੰਮਣ ਰਹਿ ਗਏ ਹਨ। ਜਾਣਕਾਰਾਂ ਦੀ ਰਾਇ ਵਿਚ ਇਸ ਚੋਣ ਵਿਚ ਮੁਕਾਬਲੇ ਲਈ ਬਹੁਤੀ ਗੁੰਜਾਇਸ਼ ਨਹੀਂ ਕਿਉਂਕਿ ਸਵ. ਅਮਰਜੀਤ ਸਿੰਘ ਸਾਹੀ ਦੇ ਪਰਿਵਾਰ ਨਾਲ ਲੋਕਾਂ ਵਿਚ ਆਮ ਰਾਇ ਬਣੀ ਹੋਈ ਸਪੱਸ਼ਟ ਵਿਖਾਈ ਦੇ ਰਹੀ ਹੈ। ਇਹ ਚੋਣ 11 ਜੁਲਾਈ ਨੂੰ ਹੋਣ ਜਾ ਰਹੀ ਹੈ।

ਕਾਂਗਰਸ ਕੋਲ ਕੋਈ ਵੀ ਮੁੱਦਾ ਨਹੀਂ : ਮਜੀਠੀਆ

ਦਸੂਹਾ , 22 ਜੂਨ:  ਕਾਂਗਰਸ ਪਾਰਟੀ ਕੋਲ ਕੋਈ ਵੀ ਮੁੱਦਾ ਨਹੀਂ ਹੈ ਅਤੇ ਉਹ ਬੇ-ਬੁਨਿਆਦ ਮੁੱਦਿਆਂ ਨੂੰ ਆਪਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਬਿਆਨ ਦੇ ਕੇ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਹਮੇਸ਼ਾਂ ਹੀ ਅਮਨ-ਏਕਤਾ ਅਤੇ ਸਾਂਝੀਵਾਲਤਾ ਦਾ ਮੁਦੇਈ ਹੈ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਹ ਵਿਚਾਰ ਸ੍ਰ: ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ ਅਤੇ ਲੋਕ ਸੰਪਰਕ ਤੇ ਮਾਲ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਸੰਸਦੀ ਸਕੱਤਰ ਸਵ: ਅਮਰਜੀਤ ਸਿੰਘ ਸਾਹੀ ਦੀ ਪਤਨੀ ਸੁਖਜੀਤ ਕੌਰ ਸਾਹੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
        ਸ੍ਰ: ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਪਾਰਟੀ ਵੱਲੋਂ ਵਿਧਾਨ ਹਲਕਾ ਦਸੂਹਾ ਦੇ ਵੋਟਰਾਂ ਦੀ ਮੰਗ ਅਤੇ ਸਾਹੀ ਨਾਲ ਨੇੜਤਾ ਅਤੇ ਪਿਛਲੀਆਂ ਚੋਣਾਂ ਵਿੱਚ ਦਿੱਤੇ ਸਪੱਸ਼ਟ ਫਤਵੇ ਦੇ ਆਧਾਰ ਤੇ ਸਵ: ਅਮਰਜੀਤ ਸਿੰਘ ਸਾਹੀ ਦੀ ਪਤਨੀ ਸ੍ਰੀਮਤੀ ਸੁਖਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤਾਂ ਜੋ ਵਿਧਾਨ ਸਭਾ ਹਲਕਾ ਦਸੂਹਾ ਦੇ ਕੰਢੀ ਖੇਤਰ ਦੇ ਵਿਕਾਸ ਲਈ ਸਾਹੀ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਵਿਕਾਸ ਦੇ ਕੰਮ ਪੂਰੇ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਲੋਕਾਂ ਵੱਲੋਂ ਵਿਕਾਸ ਕਾਰਜਾਂ ਕਰਕੇ ਵੱਡੀ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਦਸੂਹਾ ਦੀ ਜ਼ਿਮਨੀ  ਚੋਣ ਵਿੱਚ ਵੀ ਲੋਕਾਂ ਵੱਲੋਂ ਸਾਹੀ ਪ੍ਰੀਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। 
        ਇਸ ਮੌਕੇ ਤੇ ਭਗਤ ਚੁੰਨੀ ਲਾਲ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਅਤੇ ਹੋਰ ਰਾਜਨੀਤਿਕ ਆਗੂ ਹਾਜ਼ਰ ਸਨ।

ਸਾਹੀ ਪਰਿਵਾਰ ਲੋਕਾਂ ਸੇਵਾ ਨੂੰ ਸਮਰਪਿਤ ਰਹੇਗਾ: ਡਾ. ਹਰਸਿਮਰਤ

ਡਾ. ਹਰਸਿਮਰਤ ਸਾਹੀ ਤਲਵਾੜਾ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ
ਤਲਵਾੜਾ, 21 ਜੂਨ: ਸਵ. ਅਮਰਜੀਤ ਸਿੰਘ ਸਾਹੀ ਨੇ ਆਪਣਾ  ਸਾਰਾ ਜੀਵਨ ਆਪਣੇ ਇਲਾਕੇ ਦੇ ਸਰਵਪੱਖੀ ਵਿਕਾਸ ਤੇ ਲੋਕ ਸੇਵਾ ਦੇ ਲੇਖੇ ਲਗਾ ਦਿੱਤਾ ਅਤੇ ਸਾਹੀ ਪਰਿਵਾਰ ਵੱਲੋਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਵਿਕਾਸ ਦੇ ਬੇਮਿਸਾਲ ਸੁਪਨੇ ਨੂੰ ਸਾਕਾਰ ਕਰਨ ਲਈ ਲੋਕ ਸੇਵਾ ਵਿਚ ਸਮਰਪਿਤ ਰਹੇਗਾ। ਇਹ ਵਿਚਾਰ ਸਵ. ਸਾਹੀ ਦੇ ਸਪੁੱਤਰ ਡਾ. ਹਰਸਿਮਰਤ ਸਿੰਘ ਸਾਹੀ ਨੇ ਤਲਵਾੜਾ ਦੇ ਸੁੰਦਰ ਵਿਹਾਰ ਵਿਚ ਚੋਣ ਮੀਟਿੰਗ ਵਿਚ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਵ. ਸਾਹੀ ਨੇ ਆਪਣੀ ਵਿਲੱਖਣ ਤੇ ਅਣਥੱਕ ਕਾਰਗੁਜਾਰੀ ਨਾਲ ਲੋਕ ਸੇਵਾ ਦੀ ਉੱਘੜਵੀਂ ਮਿਸਾਲ ਪੈਦਾ ਕੀਤੀ ਅਤੇ ਹੁਣ ਇਹ ਜਿੰਮੇਵਾਰੀ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਡਾ. ਸਾਹੀ ਨੇ ਬੇਹੱਦ ਭਾਵਪੂਰਕ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਸਾਡੇ ਪਰਿਵਾਰ ਲਈ ਬੇਹੱਦ ਕਠਿਨ ਅਤੇ ਦੁੱਖਦਾਇਕ ਹੈ ਅਤੇ ਪਰਿਵਾਰ ਨੂੰ ਇਸ ਸਦਮੇਂ ਤੋਂ ਉਬਰਨ ਵਿਚ ਸਮਾਂ ਲੱਗੇਗਾ ਪਰੰਤੂ ਸਵ. ਸਾਹੀ ਹਮੇਸ਼ਾ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਲੋਕ ਹੀ ਉਨ੍ਹਾਂ ਦਾ ਪਰਿਵਾਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ, ਭਾਜਪਾ ਆਗੂ ਕੁਲਜੀਤ ਸਿੰਘ ਸਾਹੀ, ਭੁਪਿੰਦਰ ਸਿੰਘ ਜੌਨੀ ਘੁੰਮਣ, ਦੇਵਿੰਦਰ ਸਿੰਘ ਸੇਠੀ, ਸੰਜੀਵ ਭਾਰਦਵਾਜ, ਕਸਤੂਰੀ ਲਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁੰਨਾਂ ਤੋਂ ਇਲਾਵਾ ਇਲਾਕਾ ਵਾਸੀ ਹਾਜਰ ਸਨ। ਇਸ ਤੋਂ ਪਹਿਲਾਂ ਡਾ. ਸਾਹੀ ਨੇ ਦੌਲਤਪੁਰ ਸੜਕ ਤੇ ਦੁਸੜਕਾ ਵਿਖੇ ਇਕ ਹੋਰ ਜਨਤਕ ਬੈਠਕ ਨੂੰ ਵੀ ਸੰਬੋਧਨ ਕੀਤਾ ਜਿੱਥੇ ਉਕਤ ਆਗੂਆਂ ਤੋਂ ਇਲਾਵਾ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਰਾਜ ਕੁਮਾਰ ਸੰਮਤੀ ਮੈਂਬਰ, ਮਨਜੀਤ ਸਿੰਘ ਦਿਓਲ, ਲਵਇੰਦਰ ਸਿੰਘ, ਭਾਜਪਾ ਨੇਤਾ ਡਾ. ਧਰੁਬ, ਰਮਨ ਕੌਲ, ਦੀਪਕ ਰਾਣਾ, ਨਰੇਸ਼ ਠਾਕੁਰ, ਸੰਤੋਸ਼ ਕੁਮਾਰੀ, ਕੁਲਦੀਪ ਚਤਰੂ, ਨੰਦ ਕਿਸ਼ੋਰ ਪੁਰੀ, ਅਨਿਲ ਮਿਨਹਾਸ, ਅਸ਼ਵਨੀ ਚੱਡਾ, ਚੌਧਰੀ ਦਿਆਲ, ਤਾਰਾ ਸਿੰਘ ਬੰਸੀਆ, ਅਸ਼ਵਨੀ ਕੁਮਾਰ, ਊਸ਼ਾ ਕਿਰਨ ਸੂਰੀ, ਆਸ਼ੂ ਅਰੋੜਾ, ਡਾ. ਸੁਭਾਸ਼, ਅਸ਼ੋਕ ਮੰਗੂ, ਸ਼੍ਰੀ ਰਾਮ ਸਰਪੰਚ ਪੱਲੀ, ਕੈਪਟਨ ਸੁਰੇਸ਼ ਟੋਹਲੂ, ਆਤਮਾ ਰਾਮ, ਰਮਨ ਗੋਲਡੀ, ਮਨਜੀਤ ਰਿੰਕਾ, ਵਿਕਰਮ ਬਲੱਗਣ, ਤਰਨ ਖੁੱਲਰ, ਬਲਜਿੰਦਰ ਸਿੰਘ ਹੀਰਾਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਤੇ ਇਲਾਕਾ ਵਾਸੀ ਹਾਜਰ ਸਨ।

ਦੇਸ਼ ਦੇ ਵਿਕਾਸ ਲਈ ਕਾਂਗਰਸ ਜਰੂਰੀ: ਅਰੁਣ ਡੋਗਰਾ

ਅਰੁਣ ਡੋਗਰਾ ਤਲਵਾੜਾ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ
ਤਲਵਾੜਾ, 21 ਜੂਨ:  ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਰਮੇਸ਼ ਚੰਦਰ ਡੋਗਰਾ ਦੇ ਸਪੁੱਤਰ ਤੇ ਇੰਕਾ ਆਗੂ ਸ਼੍ਰੀ ਅਰੁਣ ਡੋਗਰਾ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਅੱਜ ਦੁਸੜਕਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਇੰਕਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਰੁਣ ਡੋਗਰਾ ਨੇ ਕਿਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਡੱਟਵਾਂ ਸਮਰਥਨ ਦੇਣ ਲਈ ਲੋਕ ਤਤਪਰ ਹਨ ਅਤੇ ਕਾਂਗਰਸੀ ਆਗੂਆਂ ਨੂੰ ਵੀ ਹਰ ਪੱਧਰ ਤੇ ਨਿੱਕੇ ਮੋਟੇ ਮਨਮੁਟਾਵ ਛੱਡ ਕੇ ਪੂਰੀ ਤਨਦੇਹੀ ਨਾਲ ਚੋਣ ਮੈਦਾਨ ਵਿਚ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੂਰੀ ਤਰਾਂ ਜੰਗਲ ਰਾਜ ਹੋ ਚੁੱਕਾ ਹੈ ਅਤੇ ਅਕਾਲੀ ਭਾਜਪਾ ਸਰਕਾਰ ਮਨਮਾਨੀ ਤੇ ਉਤਾਰੂ ਹੈ ਜਿਸ ਕਾਰਨ ਆਮ ਲੋਕਾਂ ਦਾ ਜੀਉਣਾ ਦੁਸ਼ਵਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਤੇ ਝੂਠੇ ਕੇਸ ਬਣਾਉਣ ਤੇ ਗਲਤ ਪ੍ਰਾਪੇਗੰਡੇ ਨਾਲ ਬੇਹੱਦ ਚਿੰਤਾਜਨਕ ਮਾਹੌਲ ਪੈਦਾ ਕੀਤਾ ਗਿਆ ਹੈ ਪਰੰਤੂ ਹੁਣ ਜਾਗਰੂਕ ਹੋ ਕੇ ਅਜਿਹੇ ਪ੍ਰਤੀਕੂਲ ਹਾਲਾਤ ਦੇ ਮੁਕਾਬਲੇ ਲਈ ਤਿਆਰ ਰਹਿਣ ਦੀ ਲੋੜ ਹੈ। ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਤੌਰ ਮੰਤਰੀ ਇਲਾਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰੰਤੂ ਇਹ ਲਗਾਤਾਰ ਚੱਲਣ ਵਾਲਾ ਸਿਲਸਿਲਾ ਹੈ ਜਿਸ ਵਿਚ ਹੋਰ ਬਿਹਤਰ ਸੇਵਾਵਾਂ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਕੌਮੀ ਪਾਰਟੀ ਹੈ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੁਚੱਜੀ ਅਗਵਾਈ ਹੇਠ ਦੇਸ਼ ਨੂੰ ਅਗਾਂਹਵਧੂ ਰਾਹ ਤੇ ਤੋਰਨ ਲਈ ਯਤਨਸ਼ੀਲ ਹੈ ਪਰੰਤੂ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਵੱਲੋਂ ਜਿਸ ਤਰਾਂ ਦੀਆਂ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦਾ ਜਵਾਬ ਲੈਣ ਲਈ ਸੂਝਵਾਨ ਵੋਟਰ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਰੁਣ ਡੋਗਰਾ ਵੱਲੋਂ 23 ਜੂਨ ਨੂੰ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ।  ਇਸ ਮੀਟਿੰਗ ਨੂੰ ਅਰੁਣ ਕਸ਼ਿਅਪ, ਚੌਧਰੀ ਮੋਹਨ ਲਾਲ, ਜਨਮੇਜਾ ਸਿੰਘ ਹਲੇੜ੍ਹ, ਕੰਵਰ ਰਤਨ ਚੰਦ, ਵਿਕਾਸ ਗੋਗਾ, ਕੈਪਟਨ ਉੱਕਾਰ ਲੱਬਰ, ਠਾਕੁਰ ਧਰਮ ਸਿੰਘ ਢੁਲਾਲ ਬਲਾਕ ਪ੍ਰਧਾਨ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਸ਼੍ਰੀ ਡੋਗਰਾ ਦਾ ਦ੍ਰਿੜਤਾ ਨਾਲ ਸਾਥ ਦੇਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਲਾਵਾ ਸ਼ਸ਼ੀ ਮਹਿਤਾ, ਬਾਲ ਕ੍ਰਿਸ਼ਨ ਮਹਿਤਾ, ਅਜੈ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਇੰਕਾ ਵਰਕਰ ਤੇ ਆਗੂ ਹਾਜਰ ਸਨ।

ਗਠਜੋੜ ਉਮੀਦਵਾਰ ਦੀ ਜਿੱਤ ਲਈ ਅਕਾਲੀ ਦਲ ਪੱਬਾਂ ਭਾਰ: ਸਿੱਧੂ

ਤਲਵਾੜਾ, 21 ਜੂਨ:  ਸਵ. ਅਮਰਜੀਤ ਸਿੰਘ ਸਾਹੀ ਦੇ ਅਕਾਲ ਚਲਾਣੇ ਨਾਲ ਪੂਰੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰੰਤੂ ਉਨ੍ਹਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਵਿਚ ਹੋ ਰਹੀ ਜਿਮਨੀ ਚੋਣ ਵਿਚ ਸਾਂਝੇ ਗਠਜੋੜ ਦੇ ਉਮੀਦਵਾਰ ਦੀ ਕਾਮਯਾਬੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੀ ਤਰਾਂ ਪੱਬਾਂ ਭਾਰ ਹਨ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈ¤ਲ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਇਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵ. ਸਾਹੀ ਵੱਲੋਂ ਸ਼ੁਰੂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਤੇ ਚੋਣ ਪ੍ਰਚਾਰ  ਦੌਰਾਨ ਹਰ ਪੱਧਰ ਤੇ ਲੋਕਾਂ ਵਿਚ ਸਾਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਸਵ. ਸਾਹੀ ਦਾ ਵਿਕਾਸ ਹੋਕਾ ਘਰੋ ਘਰੀ ਪਹੁੰਚਾਣ ਲਈ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ, ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਅਕਾਲੀ ਵਰਕਰ ਹਾਜਰ ਸਨ।

ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ : ਧਾਲੀਵਾਲ

ਬੀ ਐਸ ਧਾਲੀਵਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਹੁਸਿਆਰਪੁਰ, 21 ਜੂਨ: ਨੌਜਵਾਨ ਵੋਟਰਾਂ ਅਤੇ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ  ਅਤੇ  ਉਨ੍ਹਾਂ ਦੀਆਂ ਵੋਟਾਂ ਬਣਾਉਣ  ਸਬੰਧੀ ਮੁੱਖ ਚੋਣ ਅਫ਼ਸਰ  ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਦੀ ਜਾਣਕਾਰੀ ਦੇਣ ਲਈ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਹੁਸਿਆਰਪੁਰ ਦੇ ਕਾਲਜਾਂ, ਸਕੂਲਾਂ  ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ ਐਸ ਧਾਲੀਵਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।  ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ ਵੀ ਇਸ ਮੀਟਿੰਗ  ਵਿੱਚ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਜਿਹੜੇ ਵਿਦਿਆਰਥੀ ਵੋਟਰ ਬਣਨ ਦੇ ਯੋਗ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਉਨ੍ਹਾਂ ਦੀਆਂ ਵੋਟਾਂ ਬਣਾਉਣ ਲਈ ਇੱਕ ਇੱਕ ਅਧਿਆਪਕ / ਲੈਕਚਰਾਰ / ਪ੍ਰੋਫੈਸਰ ਨੂੰ ਬੂਥ ਲੈਵਲ ਅਫ਼ਸਰ  ਅਤੇ ਇੱਕ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਜਾਵੇ। ਬੂਥ ਲੈਵਲ ਅਫ਼ਸਰ  ਸਬੰਧਤ ਵਿਦਿਅਕ ਅਦਾਰੇ ਦੇ ਵਿਦਿਆਰਥੀਆਂ ਦੇ ਨਾਂ ਵੋਟਰ ਸੂਚੀ ਵਿੱਚ ਦਰਜ ਹੋਣੇ ਯਕੀਨੀ ਬਣਾਉਣ।  ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੋਟ ਬਣਾਉਣ ਦਾ ਫਾਰਮ ਨੰਬਰ  6  ਦਾਖਲਾ ਫਾਰਮ ਦੇ ਨਾਲ ਉਪਲਬੱਧ ਕਰਾਇਆ ਜਾਵੇ ਅਤੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਉਨ੍ਹਾਂ ਪਾਸੋਂ ਇਹ ਫਾਰਮ ਭਰਵਾਇਆ ਜਾਵੇ। ਫਾਰਮ ਵੈਰੀਫਾਈ ਕਰਨ ਉਪਰੰਤ ਬੂਥ ਲੈਵਲ ਅਫ਼ਸਰ, ਨੋਡਲ ਅਫ਼ਸਰ ਰਾਹੀਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਭੇਜਣ ਦਾ ਜਿੰਮੇਵਾਰ ਹੋਵੇਗਾ।   ਬੂਥ ਲੈਵਲ ਅਫ਼ਸਰ ਸਬੰਧਤ ਵਿਦਿਆਰਥੀ ਦਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਾਉਣ ਅਤੇ ਉਸ ਨੂੰ ਵੋਟਰ ਸ਼ਨਾਖਤੀ ਕਾਰਡ ਉਪਲਬੱਧ ਕਰਾਉਣ ਦਾ ਜਿੰਮੇਵਾਰ ਹੋਵੇਗਾ।  ਵੋਟਰ ਆਪਣੀ ਵੋਟ ਮੁੱਖ ਚੋਣ ਅਫ਼ਸਰ ਪੰਜਾਬ ਦੀ ਦਫ਼ਤਰੀ ਵੈਬਸਾਈਟ www.ceopunjab.nic.in ਤੇ ਚੈਕ ਕਰ ਸਕਦਾ ਹੈ। 
         ਉਨ•ਾਂ ਹੋਰ ਕਿਹਾ ਕਿ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ । ਇਸ ਸਬੰਧੀ ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ।  ਐਨ.ਆਰ.ਆਈ. ਸਭਾਵਾਂ ਅਤੇ ਪ੍ਰਵਾਸੀਆਂ ਭਾਰਤੀਆਂ ਜਿਨ•ਾਂ ਕੋਲ ਇੰਡੀਅਨ ਪਾਸ ਪੋਰਟ ਹੋਣ ਦੀਆਂ ਵੋਟਾਂ ਬਣਾਉਣ ਲਈ ਫਾਰਮ 6-ਏ ਭਰਾਉਣ ਅਤੇ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ।  ਨਹਿਰੂ ਯੁਵਾ ਕੇਂਦਰ ਵੱਲੋਂ ਵੀ ਪਿੰਡਾਂ ਵਿੱਚ ਕੈਂਪ ਲਗਾਉਣ ਸਮੇਂ ਨੌਜਵਾਨ ਵਿਅਕਤੀਆਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਵੋਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਵੇ।

ਸੁਸਾਇਟੀਆਂ ਨੂੰ ਖਾਦਾਂ ਰਕਬੇ ਮੁਤਾਬਕ ਦਿੱਤੀਆਂ ਜਾਣ: ਦੀਪਇੰਦਰ ਸਿੰਘ

ਹੁਸਿਆਰਪੁਰ, 21 ਜੂਨ: ਕਿਸਾਨਾਂ ਨੂੰ ਕੋ-ਅਪਰੇਟਿਵ ਸੁਸਾਇਟੀਆਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਖਾਦਾਂ ਖਾਤਿਆਂ ਰਾਹੀਂ ਹੀ ਦੇਣਾ ਯਕੀਨੀ ਬਣਾਇਆ ਜਾਵੇ  ਅਤੇ ਖਾਦ ਦੀ ਮਾਤਰਾ ਖੇਤੀਯੋਗ ਜਮੀਨ  ਦੇ ਰਕਬੇ ਅਨੁਸਾਰ ਹੀ ਦਿੱਤੀ ਜਾਵੇ। ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਰਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਹੀਨਾਵਾਰ ਮੀਟਿੰਗਾਂ ਦੌਰਾਨ  ਖੇਤੀਬਾੜੀ ਵਿਭਾਗ  ਸਬੰਧੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਦਿੱਤੀ।  ਉਨ੍ਹਾਂ ਕਿਹਾ ਕਿ ਝੋਨੇ ਦੀ ਸੀਜ਼ਨ ਵਿੱਚ ਟਿਊਬਵੈਲਾ ਨੂੰ ਨਿਰਧਾਰਤ ਬਿਜਲੀ ਦੀ ਸਪਲਾਈ ਨਿਰੰਤਰ ਅਤੇ ਨਿਰਵਿਘਨ ਦਿੱਤੀ ਜਾਵੇ । ਉਨ੍ਹਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਧੂ ਲੋਡ ਵਾਲੇ ਸਰਕਲਾਂ ਵਿੱਚ ਬਿਜਲੀ ਦੀ ਸਪਲਾਈ ਨਿਰੰਤਰ ਦੇਣ ਲਈ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ।  ਉਨ੍ਹਾਂ ਨੇ ਖੇਤੀਬਾੜੀ ਅਤੇ ਸਬੰਧਤ ਹੋਰ ਮਹਿਕਮਿਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਖੇਤੀਬਾੜੀ ਮਹਿਕਮੇ ਰਾਹੀਂ ਕਿਸਾਨਾਂ ਨੂੰ 300 ਪਾਵਰ  ਸਪਰੇਅ ਪੰਪ 50 ਪ੍ਰਤੀਸ਼ਤ ਸਬਸਿਡੀ ਤੇ ਲਾਟਰੀ ਸਿਸਟਮ ਨਾਲ ਦਿੱਤੇ ਗਏ ਹਨ। ਉਨ੍ਹਾਂ ਨੇ ਮੁੱਖ ਖੇਤੀਬਾੜੀ ਅਫ਼ਸਰ ਹੁਸਿਆਰਪੁਰ ਨੂੰ ਝੋਨੇ ਦੀ ਫ਼ਸਲ ਹੇਠ ਰਕਬਾ ਮੌਜੂਦਾ 70 ਹਜ਼ਾਰ ਹੈਕਟੇਅਰ ਤੋਂ ਘਟਾਉਣ ਲਈ ਕਿਸਾਨਾਂ ਨੂੰ ਦਾਲਾਂ ਤੇ ਤੇਲ ਬੀਜ ਫ਼ਸਲਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਿਹਾ ।
        ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ ਡੇ ਮੀਲ ਸਕੀਮ ਅਤੇ ਸਰਵ ਸਿੱਖਿਆ ਅਭਿਆਨ ਦੀ ਪ੍ਰਗਤੀ ਸਬੰਧੀ ਰੀਵੀਊ ਕਰਦਿਆਂ ਕਿਹਾ ਕਿ ਖਾਣੇ ਦੀ ਕੁਆਲਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ  ਅਤੇ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਲਈ ਵਾਟਰ ਪਿਊਰੀਫਾਈ ਸਿਸਟਮ ਦੀ ਉਚਿਤ ਸੰਭਾਲ ਅਤੇ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਨੂੰ ਦਿੱਤੇ ਗਏ ਅੱਗ ਬੁਝਾਊ ਯੰਤਰਾਂ ਦੀ ਟਰੇਨਿੰਗ ਅਧਿਆਪਕਾਂ ਨੂੰ ਦਿੱਤੀ ਜਾਵੇ ਅਤੇ ਲੋੜ ਅਨੁਸਾਰ ਅੱਗ ਬੁਝਾਊ ਯੰਤਰ ਨਿਰਧਾਰਤ ਸਮੇਂ ਤੇ ਮੁੜ ਭਰਵਾਏ ਜਾਣੇ। ਸਰਵ ਸਿੱਖਿਆ ਅਭਿਆਨ ਸਬੰਧੀ ਉਨ੍ਹਾਂ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਮੈਡੀਕਲ ਚੈਕਅਪ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਦੀ ਨਜ਼ਰ ਕਮਜ਼ੋਰ ਹੈ, ਉਨ੍ਹਾਂ ਨੂੰ ਐਨਕਾਂ ਤੁਰੰਤ ਮੁਹੱਈਆ ਕਰਵਾਈਆਂ ਜਾਣ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿਹਤ ਦੇ ਚੈਕਅਪ ਵੱਲ ਵੀ ਪੂਰੀ ਤਵੱਜੋ ਦਿੱਤੀ ਜਾਵੇ।
        ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਜਾਇਜ਼ ਕਬਜਿਆਂ ਅਤੇ ਧਾਰਮਿਕ ਸਥਾਨਾਂ ਤੇ ਕੀਤੇ ਗਏ ਕਬਜਿਆਂ ਨੂੰ ਤੁਰੰਤ ਹਟਾਉਣ ਅਤੇ ਹੁਣ ਤੱਕ ਕੀਤੀ ਗਈ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ¦ਬਿਤ ਮਸਲਿਆਂ ਨੂੰ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਸਮੂਹ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਨਾਲ ਸਰਕਾਰੀ ਬਕਾਇਆਂ ਦੀ ਵਸੂਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਆਮ ਜਨਤਾ ਦੀ ਸਹੂਲਤ ਲਈ ਅਤੇ ਕਿਸਾਨਾਂ ਨੂੰ ਮੁਕਦਮੇਬਾਜ਼ੀ ਤੋਂ ਬਚਾਓ ਲਈ ਜਮੀਨਾਂ ਦੀ ਖਾਨਗੀ ਵੰਡ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਇਸ ਦੇ ਲਾਹੇਵੰਦ ਪਹਿਲੂਆਂ ਤੋਂ ਜਿੰਮੀਦਾਰਾਂ ਨੂੰ ਜਾਗਰੂਕ ਕਰਾਉਣ ਲਈ ਹਲਕਾ ਮਾਲ ਅਧਿਕਾਰੀ ਵਿਸ਼ੇਸ਼ ਮੁਹਿੰਮ ਚਲਾਉਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਲ ਅਦਾਲਤਾਂ ਵਿੱਚ ਚਲਦੇ ਕੋਰਟ ਕੇਸਾਂ ਦੇ ਤੁਰੰਤ ਨਿਪਟਾਰੇ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਮਾਲ ਰਿਕਾਰਡ ਦੇ ਕੰਪਿਊਟਰਰਾਈਜੇਸ਼ਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।
        ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਪ੍ਰਵਾਸੀਆਂ ਭਾਰਤੀਆਂ ਦੀਆਂ ਮੁਸ਼ਕਲਾਂ ਨੂੰ ਅਤੇ ਜਮੀਨਾਂ ਸਬੰਧੀ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।  ਵਿਕਾਸ ਕਾਰਜਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਕਿ ਜਿਲ੍ਹੇ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਵਰਤੋਂ ਸਰਟੀਫਿਕੇਟ ਵੀ ਸਮੇਂ ਸਿਰ ਦਿੱਤੇ ਜਾਣ। ਵਿਧਾਨ ਸਭਾ ਹਲਕਾ ਦਸੂਹਾ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਸਬੰਧੀ ਨਵੇਂ ਕੰਮ ਨਾ ਸ਼ੁਰੂ ਕੀਤੇ ਜਾਣ। 
         ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜਿਲ੍ਹਾ ਮਾਲ ਅਫ਼ਸਰ ਹਰਦੀਪ ਸਿੰਘ ਧਾਲੀਵਾਲ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਐਸ ਡੀ ਐਮ ਹੁਸਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਮੁਫ਼ਤ ਉਰਦੂ ਕਲਾਸਾਂ ਲਈ ਦਾਖਲਾ ਸ਼ੁਰੂ

ਹੁਸਿਆਰਪੁਰ, 21 ਜੂਨ: ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਅਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸਿਆਰਪੁਰ ਵੱਲੋਂ ਮੁਫ਼ਤ ਉਰਦੂ ਦੀ ਸਿਖਲਾਈ ਦੀ ਕਲਾਸ ਦਾ ਨਵਾਂ ਸੈਸ਼ਨ ਜੁਲਾਈ, 2012 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕੋਈ ਵੀ ਅਧਿਕਾਰੀ / ਕਰਮਚਾਰੀ ਅਤੇ ਹੋਰ ਕੋਈ ਵੀ ਚਾਹਵਾਨ ਵਿਅਕਤੀ ਸਿਖਲਾਈ ਲਈ ਦਾਖਲਾ ਲੈ ਸਕਦਾ ਹੈ । ਇਸ ਕਲਾਸ ਦਾ ਸਮਾਂ  ਸ਼ਾਮ 5-15 ਤੋਂ 6-15 ਤੱਕ ਹੋਵੇਗਾ।  ਇਹ ਸਿਖਲਾਈ  ਜੁਲਾਈ ਤੋਂ ਦਸੰਬਰ 2012 ਤੱਕ ਛੇ ਮਹੀਨੇ ਦੀ ਹੋਵੇਗੀ। ਉਰਦੂ ਸਿਖਲਾਈ ਲੈਣ ਦੇ ਚਾਹਵਾਨ ਜਿਲ੍ਹਾ ਭਾਸ਼ਾ ਅਫ਼ਸਰ ਹੁਸਿਆਰਪੁਰ ਦੇ ਨਾਮ ਤੇ ਸਧਾਰਨ ਕਾਗਜ਼ ਉਪਰ ਬੇਨਤੀ ਪੱਤਰ ਕਮਰਾ ਨੰ: 307, ਤੀਸਰੀ ਮੰਜ਼ਿਲ, ਮਿੰਨੀ ਸਕੱਤਰੇਤ, ਹੁਸ਼ਿਆਰਪੁਰ ਵਿਖੇ ਦੇ ਸਕਦੇ ਹਨ।

ਆਦਰਸ਼ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ: ਡੀ. ਸੀ.

ਹੁਸ਼ਿਆਰਪੁਰ, 21 ਜੂਨ: ਸ੍ਰ: ਦੀਪਇੰਦਰ ਸਿੰਘ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧਾਂ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰਕ ਪ੍ਰਕ੍ਰਿਆ ਵਿੱਚ ਵੋਟ ਦੇ ਹੱਕ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਵੋਟਰ ਸੂਝਵਾਨ ਤੇ ਸਹੀ ਨੇਤਾ ਨੂੰ ਵਾਂਗਡੋਰ ਸੌਂਪ ਕੇ ਲੋਕਤੰਤਰਕ ਕਦਰਾਂ-ਕੀਮਤਾਂ ਵਿੱਚ ਉਸਾਰੂ ਯੋਗਦਾਨ ਪਾ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਬਗੈਰ ਕਿਸੇ ਲਾਲਚ ਅਤੇ ਨਸ਼ਿਆਂ ਦੀ ਵਰਤੋਂ ਤੋਂ ਪ੍ਰਹੇਜ ਕਰਕੇ  ਸਮਝਦਾਰੀ ਨਾਲ ਕੀਤੀ ਜਾਵੇ। ਇਸ ਸਬੰਧੀ ਆਦਰਸ਼ ਚੋਣ ਜ਼ਾਬਤੇ ਅਨੁਸਾਰ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਪੈਸਾ, ਹੋਰ ਚੀਜਾਂ ਦੀ ਵੰਡ ਵੋਟਰਾਂ ਨੂੰ ਹੱਕ ਵਿੱਚ ਕਰਨ ਲਈ ਲਾਲਚ ਦੇਣਾ ਜਾਂ ਡਰਾਉਣਾ-ਧਮਕਾਉਣਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।
        ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਦੌਰਾਨ ਸ਼ਰਾਬ ਦੇ ਉਤਪਾਦਨ, ਭੰਡਾਰਨ  ਅਤੇ ਵੰਡਣ ਦੇ ਖਤਰੇ ਨੂੰ ਲਗਾਮ ਪਾਉਣ ਲਈ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਅੰਗਰੇਜ਼ੀ ਸ਼ਰਾਬ, ਬੀਅਰ  ਜਾਂ ਦੇਸੀ ਸ਼ਰਾਬ ਦਾ ਉਤਪਾਦਨ, ਵਿਕਰੀ ਲਾਇਸੰਸੀ ਸਟਾਕਕਿਸਟਾਂ ਦੀਆਂ ਸਟਾਕ ਸੇਵਾਵਾਂ, ਪ੍ਰਚੁਨ ਵਿਕਰੇਤਾਵਾਂ ਵੱਲੋਂ ਰੋਜ਼ਾਨਾ ਸ਼ਰਾਬ ਦੀ ਪ੍ਰਾਪਤੀ ਤੇ ਵਿਕਰੀ ਤੇ ਠੇਕਿਆਂ ਦੇ ਰੋਜ਼ਾਨਾ ਖੁਲਣ ਤੇ ਬੰਦ ਹੋਣ ਦੇ ਸਮੇਂ ਅਤੇ ਇਹ ਸਾਰੀਆਂ ਪ੍ਰਕ੍ਰਿਆਵਾਂ ਤੇ ਨਜ਼ਰ ਰੱਖਣ ਲਈ ਪਿਛਲੇ ਸਾਲ ਦੇ ਅੰਕੜਿਆਂ ਦੀ ਰੌਸ਼ਨੀ ਵਿੱਚ ਕਰੜੀ ਨਿਗਾਹ ਰੱਖੀ ਜਾਵੇ ਅਤੇ ਸਮੇਂ-ਸਮੇਂ ਤੇ ਨਿਰੀਖਣ ਕੀਤਾ ਜਾਵੇ। ਇਸ ਸਬੰਧੀ ਈ.ਟੀ.ਓ. ਐਕਸਾਈਜ਼ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਨੋਡਲ ਅਫ਼ਸਰ ਹਰੇਕ ਦੂਸਰੇ ਦਿਨ ਚੋਣ ਹਦਾਇਤਾਂ ਸਬੰਧੀ ਅਨੈਕਸਚਰ-22 ਵਿੱਚ ਦਿੱਤੇ ਪ੍ਰਫਾਰਮੇ ਅਨੁਸਾਰ ਵੱਖਰੇ ਫਾਰਮਾਂ ਵਿੱਚ ਅੰਗਰੇਜ਼ੀ, ਬੀਅਰ ਅਤੇ ਦੇਸੀ ਸ਼ਰਾਬ ਦੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ, ਖਰਚਾ ਅਬਜ਼ਰਵਰ ਅਤੇ ਰਾਜ ਪੱਧਰੀ ਆਬਕਾਰੀ ਵਿਭਾਗ ਨੂੰ ਭੇਜੇਗਾ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਚੋਣ ਮੁਕੰਮਲ ਹੋਣ ਤੱਕ ਆਰ.ਟੀ.ਓ. ਨਾਕਿਆਂ ਅਤੇ ਆਬਕਾਰੀ ਨਾਕਿਆਂ ਉਤੇ ਵਿਸ਼ੇਸ਼ ਤੌਰ ਤੇ ਨਿਯੁਕਤ ਆਬਕਾਰੀ ਵਿਭਾਗ ਦੇ ਸਟਾਫ਼ ਵੱਲੋਂ ਦਿਨ-ਰਾਤ ਅੰਤਰਰਾਜ਼ੀ ਵਾਹਨਾਂ ਤੇ ਸਖਤ ਚੌਕਸੀ ਰੱਖੀ ਜਾਵੇ। ਜਿਲ੍ਹਾ ਚੋਣ ਅਫ਼ਸਰ-ਕਮ-ਜਿਲ੍ਹਾ ਮੈਜਿਸਟਰੇਟ ਨੇ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੇ ਖੇਤਰ ਅੰਦਰ 10, 11 ਅਤੇ 14 ਜੁਲਾਈ 2012 ਨੂੰ ਡਰਾਈ ਡੇ ਘੋਸ਼ਿਤ ਕੀਤੇ ਹਨ। ਇਨ੍ਹਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ । ਉਨ੍ਹਾਂ ਕਿਹਾ ਕਿ ਇਨ੍ਹਾਂ ਡਰਾਈ ਡੇ ਘੋਸ਼ਿਤ ਦਿਨਾਂ ਦੌਰਾਨ ਵਿਧਾਨ ਸਭਾ 40- ਦਸੂਹਾ ਦੇ ਖੇਤਰ ਵਿੱਚ ਸ਼ਰਾਬ ਤੇ ਮੁਕੰਮਲ ਰੋਕ ਲਈ ਇਸ ਖੇਤਰ ਦੇ 5 ਕਿਲੋਮੀਟਰ ਅੰਦਰ ਪੈਂਦੇ ਘੇਰੇ ਵਿੱਚ ਵੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਦਿਨਾਂ ਨੂੰ ਹੋਟਲਾਂ, ਕਲੱਬਾਂ, ਅਹਾਤਿਆਂ, ਮੈਰਿਜ ਪੈਲਸਾਂ ਆਦਿ ਵਿੱਚ ਵੀ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਖਾਸ ਨਜ਼ਰ ਰੱਖੀ ਜਾਵੇ। ਉਪਰੋਕਤ ਡਰਾਈ ਡੇ ਦਿਨਾਂ ਤੋਂ ਇਲਾਵਾ ਮੈਰਿਜ ਪਾਰਟੀਆਂ, ਵਿਆਹਾਂ ਤੇ ਸ਼ਰਾਬ ਦੀ ਵਰਤੋਂ ਕਰਨ ਲਈ ਦਿੱਤੀ ਜਾਂਦੀ ਆਗਿਆ ਦੀ ਕਾਪੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ । ਉਨ੍ਹਾਂ ਐਕਸਾਈਜ਼ ਵਿਭਾਗ ਨੂੰ ਇਹ ਵੀ ਕਿਹਾ ਕਿ ਦਰਿਆ ਅਤੇ ਕੰਢੀ ਦੇ ਨੀਮ ਪਹਾੜੀ ਦੇ ਇਲਾਕੇ ਵਿੱਚ ਦੇਸੀ ਸ਼ਰਾਬ ਨਾ ਬਣਾਉਣ ਸਬੰਧੀ ਸਖਤ ਨਿਗਾਹ ਰੱਖੀ ਜਾਵੇ। ਠੇਕੇਦਾਰਾਂ ਵੱਲੋਂ ਚੋਣਾਂ ਦੌਰਾਨ ਪਰਚੀਆਂ ਉਤੇ ਸ਼ਰਾਬ ਦੀ ਵੰਡ ਨਾ ਕੀਤੀ ਜਾਵੇ। ਅਜਿਹਾ ਕਰਦੇ ਪਾਏ ਜਾਣ ਵਾਲੇ ਠੇਕੇਦਾਰਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ। ਉਨ੍ਹਾਂ ਐਕਸਾਈਜ਼ ਵਿਭਾਗ ਵੱਲੋਂ ਨਿਗਰਾਨੀ ਤੇ ਛਾਪੇਮਾਰੀ ਲਈ ਬਣਾਈਆਂ ਟੀਮਾਂ ਨੂੰ ਸਖਤੀ ਨਾਲ ਅਮਲ ਕਰਨ ਲਈ ਕਿਹਾ।
        ਇਸ ਮੀਟਿੰਗ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਟੁੱਲੂ ਪੰਪਾਂ ਵਿਰੁੱਧ ਮਹਿਕਮਾ ਹੋਇਆ ਸਖ਼ਤ

ਹੁਸ਼ਿਆਰਪੁਰ 18 ਜੂਨ:  ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ  ਦੀਆਂ ਹਦਾਇਤਾਂ ਤੇ ਪੇਂਡੂ ਜਲ ਸਪਲਾਈ ਵਿਭਾਗ ਵਲੋਂ ਗਰਮੀ ਦੇ ਮੌਸਮ ਦੌਰਾਨ ਆਪਣੇ ਲਾਭਪਾਤਰੀਆਂ ਨੂੰ ਇਕ ਸਾਰ ਪਾਣੀ ਦੀ ਸਪਲਾਈ ਦੇਣ ਦੇ ਮਨੋਰਥ ਨਾਲ ਪਿੰਡਾਂ ਵਿਚ ਲੋਕਾਂ ਵਲੋਂ ਵਾਟਰ ਸਪਲਾਈ ਲਾਈਨਾਂ ਉਪਰ ਨਜਾਇਜ਼ ਤੌਰ ਤੇ ਲਗਾਏ ਗਏ ਟੂਲੋ ਪੰਪਾਂ ਨੂੰ ਉਤਾਰਨ ਦੀ ਮੁਹਿੰਮ ਸੁਰੂ ਕੀਤੀ । ਇਸ ਮੁਹਿੰਮ ਅਧੀਨ ਉਪ ਮੰਡਲ ਗੜ੍ਹਦੀਵਾਲਾ ਦੇ ਪਿੰਡ ਜੋਹਲ,ਅੱਲੜ੍ਹ ਪਿੰਡ ਅਤੇ ਧੁੱਗਾਂ ਕਲਾਂ ਆਦਿ ਪਿੰਡਾਂ ਵਿਚ ਜਲ ਸਪਲਾਈ ਅਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੋਰ ਤੇ ਘਰ ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਜਲ ਸਪਲਾਈ ਪਾਈਪਾਂ ਨਾਲ ਘਰਾਂ ਵਿਚ ਨਜਾਇਜ਼ ਤੌਰ ਤੇ ਲਗਾਏ ਗਏ ਟੂਲੋ ਪੰਪ ਉਤਾਰੇ। ਇਹ ਜਾਣਕਾਰੀ ਦਿੰਦਿਆਂ ਪੇਂਡੂ ਜਲ ਸਪਲਾਈ ਵਿਭਾਗ ਉਪ ਮੰਡਲ ਗੜ੍ਹਦੀਵਾਲਾ ਦੇ ਐਸ.ਡੀ.ਓ. ਸ੍ਰ.ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਸੁਰੂ ਕੀਤੀ ਗਈ ਇਸ ਮੁਹਿੰਮ ਅਧੀਨ ਪਿੰਡ ਜੋਹਲ ਵਿਚ 09 , ਧੁੱਗਾਂ ਕਲਾਂ ਵਿਚ 13 ਅਤੇ ਅੱਲੜ੍ਹ ਪਿੰਡ ਵਿਚ 2 ਟੂਲੋ ਪੰਪ  ਉਤਾਰੇ ਗਏ। ਉਨ੍ਹਾਂ ਦੱਸਿਆ ਕਿ ਆਰਥਿਕ ਤੌਰ ਤੇ ਸੋਖੇ ਪਰਿਵਾਰਾਂ ਵਲੋਂ ਵਾਟਰ ਸਪਲਾਈ ਦਾ ਕੁਨੈਕਸ਼ਨ ਲੈਣ ਉਪਰੰਤ ਉਨ੍ਹਾਂ ਉਪਰ ਟੂਲੋ ਪੰਪ ਫਿਟ ਕੀਤੇ ਹੋਏ ਹਨ ਜਿਹੜੇ ਕਿ ਸਰਾਸਰ ਗੈਰ ਕਾਨੂੰਨੀ ਹਨ ।
                            ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਐਕਟ ਅਧੀਨ ਜਦੋਂ ਕੁਨੈਕਸ਼ਨ ਲੈਣ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਦਿੱਤੇ ਗਏ ਪ੍ਰੋਫਾਰਮੇ ਵਿਚ ਬਕਾਇਦਾ ਤੌਰ ਤੇ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ  ਟੂਲੋ ਪੰਪ ਲਗਾਉਣਾ ਗੈਰ ਕਾਨੂੰਨੀ ਹੈ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਹੋਰ ਕੰਮਾਂ ਲਈ ਕਰਨਾ ਵੀ ਗੈਰ ਕਾਨੂੰਨੀ ਹੈ ।ਇਸ ਦੇ ਬਾਵਜੂਦ ਵੀ ਲੋਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਟੂਲੋ ਪੰਪ ਲਗਾਏ ਜਾ ਰਹੇ ਹਨ ਜਿਸ ਨਾਲ ਗਰੀਬ ਅਤੇ ਆਂਢ ਗੁਆਂਢ ਦੇ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਸਹੀ ਪਾਣੀ ਦੀ ਸਪਲਾਈ ਨਹੀਂ ਹੁੰਦੀ,  ਜਿੰਨਾਂ ਦੇ ਘਰਾਂ ਵਿਚ ਟੂਲੋ ਪੰਪ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਪਣੇ ਹਰ ਲਾਭਪਾਤਰੀ ਨੂੰ ਉਸ ਦੀ ਲੋੜ ਅਨੁਸਾਰ ਪਾਣੀ ਦੇਵੇ ਜਿਸ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਵਲੋਂ ਜਲ ਸਪਲਾਈ ਯੋਜਨਾ ਵਾਲੇ ਪਿੰਡਾਂ ਵਿਚ ਇਕ ਮੁਹਿੰਮ ਅਧੀਨ ਚੈਕਿੰਗ ਕਰਕੇ ਟੂਲੋ ਪੰਪ ਉਤਾਰਨ ਦੀ ਮੁਹਿੰਮ  ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟੂਲੋ ਪੰਪ ਜਿਥੇ ਵਿਭਾਗ ਵਲੋਂ ਜਬਤ ਕੀਤੇ ਜਾ ਰਹੇ ਹਨ , ਉਥੇ ਨਾਲ ਹੀ ਜਿੰਨਾਂ ਦੇ ਘਰਾਂ ਵਿਚੋਂ ਟੂਲੋ ਪੰਪ ਫੜੇ ਜਾਂਦੇ ਹਨ ਉਨ੍ਹਾਂ ਨੂੰ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਲਗਾਏ ਗਏ ਟੂਲੋ ਪੰਪ ਹਟਾਉਣ ਨੂੰ ਯਕੀਨੀ ਬਣਾਉਣ ਨਹੀਂ ਤਾਂ ਇਸ ਮੁਹਿੰਮ ਅਧੀਨ ਜਿੰਨਾਂ ਲੋਕਾਂ ਦੇ ਘਰਾਂ ਵਿਚੋਂ ਟੂਲੋ ਪੰਪ ਫੜੇ ਜਾਂਦੇ ਹਨ ਉਨ੍ਹਾਂ ਨੂੰ ਜਬਤ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
                         ਇਸ ਮੁਹਿੰਮ ਅਧੀਨ ਟੂਲੋ ਪੰਪ ਉਤਾਰਨ ਵਾਲੀ ਟੀਮ ਵਿਚ ਸ੍ਰ.ਬਲਬੀਰ ਸਿੰਘ ਜੇ.ਈ. ਸਬ ਡਵੀਜ਼ਨ ਗੜ੍ਹਦੀਵਾਲਾ, ਹੈਡ ਕਾਂਸਟੇਬਲ ਦਰਸ਼ਨ ਸਿੰਘ ਥਾਣਾ ਗੜ੍ਹਦੀਵਾਲਾ, ਕਾਂਸਟੇਬਲ ਕੁਲਵੰਤ ਸਿੰਘ ਗੜ੍ਹਦੀਵਾਲਾ, ਸ੍ਰ.ਜਸਵੰਤ ਸਿੰਘ ਧੁੱਗਾ, ਸ੍ਰ.ਰਘਬੀਰ ਸਿੰਘ, ਸ੍ਰ.ਜਾਗੀਰ ਸਿੰਘ, ਸ੍ਰ.ਜੋਗਾ ਸਿੰਘ , ਸ੍ਰ.ਮਨਦੀਪ ਸਿੰਘ ਸ੍ਰ.ਜਗਦੀਸ਼ ਸਿੰਘ ਧੁੱਗਾ ਸਾਰੇ ਪੰਪ ਉਪਰੇਟਰ ਇਸ ਟੀਮ ਵਿਚ ਸ਼ਾਮਿਲ ਸਨ।

ਬਹੁਤੇ ਉਤਸ਼ਾਹਜਨਕ ਨਹੀਂ ਰਹੇ ਦਸਵੀਂ ਦੇ ਨਤੀਜੇ

ਮੈਰਿਟ ਵਿਚ ਆਉਣ ਵਾਲੀਆਂ ਸਰਵਹਿੱਤਕਾਰੀ ਸਕੂਲ ਦੀਆਂ ਵਿਦਿਆਰਥਣਾਂ
ਤਲਵਾੜਾ, 17 ਜੂਨ: ਸਿੱਖਿਆ ਦੇ ਖੇਤਰ ਵਿਚ ਤਲਵਾੜਾ ਦੇ ਸਕੂਲਾਂ ਦੀ ਹੁਣ ਤੱਕ ਝੰਡੀ ਰਹੀ ਹੈ ਅਤੇ ਸੌ ਫੀਸਦੀ ਸ਼ਾਨਦਾਰ ਨਤੀਜਿਆਂ ਦਾ ਲੰਮਾ ਚੌੜਾ ਵਿਰਸਾ ਮੌਜੂਦਾ ਹੈ। ਪਰੰਤੂ ਇਸ ਵਾਰ ਦਸਵੀਂ ਜਮਾਤ ਦੇ ਨਤੀਜਿਆਂ ਦੀ ਘੋਖ ਕਰਦਿਆਂ ਲਗਦਾ ਹੈ ਕਿ ਕਿਤੇ ਨਾ ਕਿਤੇ ਜਰੂਰ ਕੋਈ ਕਮੀ ਰਹਿ ਗਈ ਹੈ। ਇਹ ਨਤੀਜੇ ਦੱਸਦੇ ਹਨ ਕਿ ਇਸ ਵਾਰ ਸੌ ਫੀਸਦੀ ਨਤੀਜਾ ਐ¤ਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ 2 ਦਾ ਰਿਹਾ ਅਤੇ ਜਿਸ ਦੀਆਂ ਦੋ ਵਿਦਿਆਰਥਣਾਂ ਸ਼ਾਲੂ ਸਚਦੇਵਾ ਅਤੇ ਕਨਿਕਾ ਠਾਕੁਰ ਨੇ ਮੈਰਿਟ ਸੂਚੀ ਵਿਚ ਕ੍ਰਮਵਾਰ 273ਵਾਂ ਅਤੇ 351ਵਾਂ ਸਥਾਨ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ। ਇਸੇ ਤਰਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 2 ਵਿਚ 44 ਵਿਦਿਆਰਥੀਆਂ ਵਿਚੋਂ 2 ਵਿਦਿਆਰਥਣਾਂ ਮਨਦੀਪ ਕੌਰ ਨੇ 258ਵਾਂ ਅਤੇ ਸੰਦੀਪ ਕੌਰ ਨੇ 306ਵਾਂ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂਮ ਰੌਸ਼ਨ ਕੀਤਾ ਪਰੰਤੂ ਇਹ ਸਕੂਲ ਵੀ ਫ਼ੀਸਦੀ ਨਤੀਜਾ ਦੇਣ ਵਿਚ ਸਫ਼ਲ ਨਹੀਂ ਰਿਹਾ ਅਤੇ ਇਸ ਦੇ 10 ਵਿਦਿਆਰਥੀਆਂ ਦੀ ਰੀ-ਅਪੀਅਰ ਆਈ ਹੈ। ਓਧਰ ਸਰਕਾਰੀ ਸਕੂਲਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਚ ਇਸ ਵਾਰ 42 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਜਦਕਿ ਇਨ੍ਹਾਂ ਵਿਚੋਂ 27 ਵਿਦਿਆਰਥੀਆਂ ਦੀ ਰੀ-ਅਪੀਅਰ ਆਈ ਹੈ ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਚ ਵੀ ਕੁਝ ਅਜਿਹਾ ਹੀ ਹਾਲ ਵੇਖਣ ਨੂੰ ਮਿਲਿਆ ਜਿੱਥੇ 114 ਵਿਚੋਂ 31 ਵਿਦਿਆਰਥਣਾਂ ਦਾ ਨਤੀਜਾ ਰੀ-ਅਪੀਅਰ ਹੈ। ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵੀ ਭਾਵੇਂ ਕੋਈ ਮਾਅਰਕਾ ਤਾਂ ਨਹੀਂ ਮਾਰ ਸਕਿਆ ਪਰੰਤੂ ਇਸ ਦੀ ਕਾਰਗੁਜ਼ਾਰੀ ਹੋਰਨਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਰਹੀ ਜਿੱਥੇ ਸਭ ਤੋਂ ਵੱਧ ਵਿਦਿਆਰਥੀ 136 ਪ੍ਰੀਖਿਆ ਵਿਚ ਬੈਠੇ ਅਤੇ ਕੇਵਲ 4 ਵਿਦਿਆਰਥੀਆਂ ਦੀ ਰੀ-ਅਪੀਅਰ ਆਈ। ਪਬਲਿਕ ਹਾਈ ਸਕੂਲ ਪੁਰਾਣਾ ਤਲਵਾੜਾ ਦੇ ਨਤੀਜੇ ਵੀ ਘੱਟ ਨਿਰਾਸ਼ਜਨਕ ਨਹੀਂ ਜਿੱਥੇ ਕੁੱਲ 87 ਵਿਚੋਂ 43 ਵਿਦਿਆਰਥੀਆਂ ਦਾ ਨਤੀਜਾ ਰੀ-ਅਪੀਅਰ ਹੈ। ਇਸ ਸਰਵੇਖਣ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਵਧੇਰੇ ਰੀ-ਅਪੀਅਰ ਗਣਿਤ ਅਤੇ ਵਿਗਿਆਨ ਵਿਚ ਰਿਹਾ ਜੋ ਹੋਰ ਵੀ ਚਿੰਤਾਜਨਕ ਹੈ।

ਦਸੂਹਾਜਿਮਨੀ ਚੋਣ ਲਈ ਵੋਟਿੰਗ ਮਸ਼ੀਨਾਂ ਦੀ ਤਿਆਰੀ ਸ਼ੁਰੂ

ਵੋਟਿੰਗ ਮਸ਼ੀਨਾਂ ਦੀ ਜਾਂਚ ਕਰਦੇ ਹੋਏ ਸ਼੍ਰੀ ਬੀ ਐਸ ਧਾਲੀਵਾਲ
ਹੁਸਿਆਰਪੁਰ, 17 ਜੂਨ: ਵਿਧਾਨ ਸਭਾ ਹਲਕਾ 40-ਦਸੂਹਾ ਦੀ 11 ਜੁਲਾਈ 2012 ਨੂੰ ਹੋਣ ਵਾਲੀ ਉਪ ਚੋਣ ਲਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਤਿਆਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਹਾਇਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ ਐਸ ਧਾਲੀਵਾਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਵਿਭਾਗ ਵੱਲੋਂ ਕੀਤੀ ਜਾ ਰਹੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਤਿਆਰੀ ਦਾ ਨਿਰੀਖਣ ਕਰਨ ਮੌਕੇ ਦਿੱਤੀ।
        ਸ੍ਰੀ ਧਾਲੀਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ਼ ਇੰਡੀਆ (ਲਿਮ:) ਹੈਦਰਾਬਾਦ ਦੇ ਇੰਜੀਨੀਅਰਾਂ ਵੱਲੋਂ ਵਿਧਾਨ ਸਭਾ ਹਲਕਾ 40-ਦਸੂਹਾ ਦੀਆਂ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੇ ਗੇੜ ਦੀ ਚੈਕਿੰਗ ਕਰਨ ਉਪਰੰਤ ਤਿਆਰੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਲ 192 ਪੋਲਿੰਗ ਬੂਥਾਂ ਲਈ 250 ਇਲੈਕਟ੍ਰੋਨਿੰਗ ਵੋਟਿੰਗ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀਆਂ ਚੋਣਾਂ ਸਬੰਧੀ ਚੋਣ ਦਫ਼ਤਰ ਵੱਲੋਂ ਟੋਲ ਫਰੀ ਨੰਬਰ 1800-180-2250 ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਤੇ  ਚੋਣ ਕਾਨੂੰਗੋ ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਰਣਜੀਤ ਕੁਮਾਰ ਅਤੇ ਰਾਮ ਧੰਨ ਵੀ ਉਨ੍ਹਾਂ ਦੇ ਨਾਲ ਸਨ।

ਜਥੇ. ਟਿੰਮੀ ਨੇ ਕੀਤਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਤਲਵਾੜਾ, 13 ਜੂਨ: ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਵਿਖੇ ਕਾਰਗਿਲ ਸ਼ਹੀਦ ਪਵਨ ਕੁਮਾਰ ਦੀ ਯਾਦ ਵਿਚ ਸੁਪਰ ਸਿਕਸ ਨਾਈਟ ਕ੍ਰਿਕੇਟ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੈਚ ਦਾ ਉਦਘਾਟਨ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਹਾਜੀਪੁਰ ਨੇ ਕੀਤਾ। ਇਸ ਮੌਕੇ ਬੁੱਧ ਸਿੰਘ ਪੰਜਢੇਰਾ ਜਿਲ੍ਹਾ ਮੀਤ ਪ੍ਰਧਾਨ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਪੰਜਢੇਰਾ ਅਤੇ ਸੁਰੇਸ਼ ਕੁਮਾਰ ਸਰਪੰਚ ਟੋਹਲੂ ਵੀ ਸ਼ਾਮਿਲ ਸਨ।  ਜਥੇਦਾਰ ਟਿੰਮੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਦਾ ਖੇਡਾਂ ਨਾਲ ਜੁੜਨਾ ਸਮੇਂ ਦੀ ਲੋੜ ਹੈ ਕਿਉਂਕਿ ਇਸ ਨਾਲ ਵਿਅਕਤੀ ਦੀ ਸ਼ਖਸ਼ੀਅਤ ਵਿਚ ਚੰਗੇਰੇ ਗੁਣਾਂ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਇਸ ਮੌਕੇ ਆਪਣੇ ਵੱਲੋਂ ਗਿਆਰਾਂ ਸੌ ਰੁਪਏ ਸਹਿਯੋਗ ਰਾਸ਼ੀ ਦਿੱਤੀ ਗਈ। ਖੇਡ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਤੱਕ 65 ਟੀਮਾਂ ਇਸ ਟੂਰਨਾਮੈਂਟ ਵਿਚ ਭਾਗ ਲਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀ ਵੇਦ ਪ੍ਰਕਾਸ਼ ਸਰਪੰਚ ਭੰਬੋਤਾੜ, ਦੀਪਕ ਕੁਮਾਰ, ਸਤਵਿੰਦਰ ਟੋਨੀ, ਸੰਦੀਪ, ਮਾਸਟਰ ਚਤਰ ਸਿੰਘ, ਦੀਪਕ ਭੰਬੋਤਾ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਤੇ ਪਤਵੰਤੇ ਹਾਜਰ ਸਨ।

ਜਿਲ੍ਹੇ ਵਿਚ ਆਦਰਸ਼ ਚੋਣ ਜਾਬਤਾ ਲਾਗੂ

ਹੁਸਿਆਰਪੁਰ, 13 ਜੂਨ: ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 40-ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਦੇ ਐਲਾਨ ਨਾਲ ਜਿਲ੍ਹੇ ਵਿੱਚ 11 ਜੂਨ  2012 ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਲਈ ਸਮੂਹ ਰਾਜਨੀਤਿਕ ਪਾਰਟੀਆਂ, ਉਮੀਦਵਾਰ ਅਤੇ ਸਾਰੇ ਵਿਭਾਗ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ।
          ਜਿਲ੍ਹਾ ਚੋਣ ਅਫ਼ਸਰ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ  11 ਜੁਲਾਈ 2012 ਨੂੰ 40-ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਭਰਮਾਉਣ ਲਈ ਨਗਦੀ, ਸ਼ਰਾਬ ਜਾਂ ਹੋਰ ਕਿਸੇ ਚੀਜ਼ ਦੀ ਵੰਡ ਰਿਸ਼ਵਤ ਦੇਣਾ ਸਮਝਿਆ ਜਾਵੇਗਾ ਜੋ ਕਿ ਇੱਕ ਸਜ਼ਾ ਯੋਗ ਜ਼ੁਰਮ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਹਰੇਕ  ਪੁਲਿਸ ਸਟੇਸ਼ਨਾਂ ਅਧੀਨ ਨਗਦੀ ਸ਼ਰਾਬ ਅਤੇ ਹੋਰ ਵਸਤੂਆਂ ਦੀ ਵੰਡ ਤੇ ਨਜ਼ਰ ਰੱਖਣ ਲਈ ਉਡਣ ਦਸਤੇ ਬਣਾਏ ਗਏ ਹਨ। ਉਨ੍ਹਾਂ ਹਰੇਕ ਵਿਅਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਚੋਣਾਂਠ ਦੌਰਾਨ ਨਗਦੀ ਲਿਜਾਣ ਵੇਲੇ ਧੰਨ ਪ੍ਰਾਪਤੀ ਦੇ ਸਾਧਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਦਸਤਾਵੇਜ਼ ਆਪਣੇ ਕੋਲ ਜ਼ਰੂਰ ਰੱਖਣ ਤਾਂ ਜੋ ਉਡਣ ਦਸਤਿਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਸਕੇ ਤਾਂ ਜੋ  ਅਜਿਹੀਆਂ ਚੀਜ਼ਾਂ ਨੂੰ ਜ਼ਬਤ ਕਰਨ ਤੋਂ ਬਚਾਇਆ ਜਾ ਸਕੇ।

ਫੈਂਸੀ ਨੰਬਰਾਂ ਦੀ ਬੋਲੀ ਨਾਲ ਕਰੀਬ ਸੱਤ ਲੱਖ ਰੁਪਏ ਦੀ ਆਮਦਨ ਹੋਈ

ਸ਼੍ਰੀ ਪੀ ਐੱਸ ਗਿੱਲ ਜਿਲ੍ਹਾ ਟਰਾਂਸਪੋਰਟ ਅਫ਼ਸਰ
ਹੁਸਿਆਰਪੁਰ, 13 ਜੂਨ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਨਵੀਂ ਸੀਰੀਜ਼ ਪੀ ਬੀ- 07- ਏ ਜੀ  ਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚੋਂ ਵਿਭਾਗ ਨੂੰ 6 ਲੱਖ 95 ਹਜ਼ਾਰ 300 ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਲਹਿੰਬਰ ਰਾਮ, ਹਰਮੇਸ਼ ਸਿੰਘ, ਜੀ ਕੇ ਅਗਨੀਹੋਤਰੀ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
        ਅੱਜ ਦੀ ਬੋਲੀ ਵਿੱਚ ਪੀ ਬੀ -07-ਏ ਜੀ  ਦਾ 0001 ਨੰਬਰ ਚੰਡੀਗੜ੍ਹ ਦੇ ਵਿਸ਼ਾਲ ਸ਼ਰਮਾ ਨੇ 1,55,000/- ਰੁਪਏ ਵਿੱਚ ਖਰੀਦ ਕੀਤਾ। ਇਸੇ ਤਰਾਂ 0002 ਨੰਬਰ ਪਟਿਆਲਾ ਦੇ ਸਤਕਿਰਨ ਸਿੰਘ ਨੇ 12,000/- ਰੁਪਏ ਵਿੱਚ, 0003 ਨੰਬਰ ਲੁਧਿਆਣਾ ਦੇ ਗੁਰਮੀਤ ਸਿੰਘ ਨੇ 14,500/- ਰੁਪਏ ਵਿੱਚ, 0004 ਨੰਬਰ ਚੰਡੀਗੜ੍ਹ ਤੋਂ ਪੁਰੀ ਸਨਜ਼ ਨੇ 11,000/- ਰੁਪਏ ਵਿੱਚ, 0005 ਨੰਬਰ ਹੁਸ਼ਿਆਰਪੁਰ ਦੇ ਡਾ. ਚਮਨ ਲਾਲ ਨੇ 11,000/- ਰੁਪਏ, 0006 ਨੰਬਰ ਲੁਧਿਆਣਾ ਦੇ ਗੁਰਮੀਤ ਸਿੰਘ ਨੇ 25,000/- ਰੁਪਏ, 0007 ਨੰਬਰ ਹੁਸਿਆਰਪੁਰ ਤੋਂ ਵਿਵੇਕ ਸੂਦ ਨੇ 15,000/- ਰੁਪਏ, 0008 ਨੰਬਰ ਹੁਸਿਆਰਪੁਰ ਦੇ ਹਰਮੇਸ਼ ਲਾਲ ਨੇ 32,000/- ਰੁਪਏ ਵਿੱਚ, 0009 ਨੰਬਰ ਭਾਰਤ ਇਲੈਕਟ੍ਰੋਨਿਕ ਹੁਸ਼ਿਆਰਪੁਰ ਨੇ 1,11,000/- ਰੁਪਏ ਅਤੇ ਪੀ ਬੀ -07 ਏ ਜੀ ਦਾ 1111 ਨੰਬਰ ਲੁਧਿਆਣਾ ਦੇ ਜਸਕਿਰਨ ਸਿੰਘ ਨੇ 21,500/- ਰੁਪਏ ਵਿੱਚ ਖਰੀਦ ਕੀਤਾ ।

ਦਸੂਹਾ ਜਿਮਨੀ ਚੋਣ ਦਾ ਨੋਟੀਫਿਕੇਸ਼ਨ 16 ਨੂੰ

ਸ. ਦੀਪਇੰਦਰ ਸਿੰਘ ਡੀ. ਸੀ. ਹੁਸ਼ਿਆਰਪੁਰ
ਹੁਸ਼ਿਆਰਪੁਰ 12 ਜੂਨ :   ਸ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ -ਕਮ-ਜਿਲਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਦਾ ਚੋਣ ਕਮਿਸ਼ਨ ਵਲੋ 16 ਜੂਨ ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇਗਾ ਜਦੋਂ ਕਿ ਨਾਮਜ਼ਦਗੀਆਂ  23 ਜੂਨ 2012  (  ਸਨੀਵਾਰ ) ਤੱਕ ਹੋਣਗੀਆਂ ਜਿਨਾਂ ਦੀ ਪੜਤਾਲ 25 ਜੂਨ (ਸੋਮਵਾਰ) ਅਤੇ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਖ 27 ਜੂਨ (ਬੁੱਧਵਾਰ) ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਵੋਟਾਂ 11 ਜੁਲਾਈ 2012 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 5-00 ਵਜੇ ਤੱਕ ਪਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 14 ਜੁਲਾਈ ਨੂੰ ਸਵੇਰੇ 8-00 ਵਜੇ ਤੋਂ ਸ਼ੁਰੂ ਹੋਵੇਗੀ। ਇਸ ਤਰਾਂ  ਚੋਣ ਪ੍ਰਕ੍ਰਿਆ ਦਾ ਸਾਰਾ ਕੰਮ 16 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਚੋਣ ਪ੍ਰਕ੍ਰਿਆ ਦੇ ਕੰਮ ਨੂੰ ਨਿਰਪੱਖ ਅਤੇ ਲੋਕਤੰਤਰਕ ਢੰਗ ਨਾਲ ਪੂਰਾ ਕੀਤਾ ਜਾਵੇਗਾ। 

ਸੂਝਵਾਨ ਤੇ ਇਮਾਨਦਾਰ ਆਗੂ ਸਨ ਸਵ. ਸਾਹੀ : ਬਾਦਲ

ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਦੇ ਹੋਏ।
ਦਸੂਹਾ, 12 ਜੂਨ: ਰਾਸ਼ਟਰਪਤੀ ਦੀ ਚੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਯੂ.ਪੀ.ਏ. ਵੱਲੋਂ ਐਲਾਨੇ ਗਏ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਦੀ ਮੱਦਦ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਨੈਸ਼ਨਲ ਡੈਮੋਕਰੇਟਿਵ ਅਲਾਇੰਸ (ਐਨ ਡੀ ਏ) ਦਾ ਇੱਕ ਹਿੱਸਾ ਹੈ ਅਤੇ ਐਨ.ਡੀ.ਏ. ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਐਲਾਨੇ ਗਏ ਉਮੀਦਵਾਰ ਦੀ ਹਮਾਇਤ ਕਰੇਗਾ। ਐਨ.ਡੀ.ਏ. ਉਮੀਦਵਾਰ ਦੀ ਚੋਣ ਐਨ.ਡੀ.ਏ. ਭਾਈਵਾਲ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ। ਰਾਸ਼ਟਰਪਤੀ ਦੀ ਚੋਣ ਵਾਸਤੇ ਐਨ.ਡੀ.ਏ. ਪਾਰਟੀਆਂ ਵਿਚਾਰਧਾਰਕ ਤੌਰ ਤੇ ਇੱਕ ਜੁੱਟ ਹਨ। ਇਹ ਪ੍ਰਗਟਾਵਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅੱਜ ਇਥੇ ਦਸੂਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰ: ਬਾਦਲ ਅੱਜ ਇਥੇ ਸਵ: ਅਮਰਜੀਤ ਸਿੰਘ ਸਾਹੀ ਦੇ ਸ਼ਰਧਾਂਜ਼ਲੀ ਸਮਾਰੋਹ ਵਿੱਚ ਹਿੱਸਾ ਲੈਣ ਆਏ ਸਨ।
ਹਰਿਸਮਰਤ ਸਿੰਘ ਸਾਹੀ

                   ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੂਬੇ ਦੇ ਕਰਜਾ ਮੁਆਫੀ ਸਬੰਧੀ ਕੇਂਦਰ ਉਤੇ ਪਾਏ ਜਾ ਰਹੇ ਦਬਾਅ ਸਬੰਧੀ ਪੁ¤ਛੇ ਅਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰਜੇ ਦੇ ਬੋਝ ਹੇਠ ਸੂਬਿਆਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨਾ ਇਹ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਰਜੇ ਦੇ ਬੋਝ ਹੇਠ ਦੱਬੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਰਜਾ ਸੂਬੇ ਸਿਰ ਰਾਸ਼ਟਰੀ ਹਿੱਤਾਂ ਅਤੇ ਦੇਸ਼ ਦੀ ਏਕਤਾ, ਅਖੰਡਤਾ ਕਾਰਨ ਚੜਿਆ ਹੈ ਜਿਸ ਕਰਕੇ ਇਸ ਕਰਜੇ ਨੂੰ ਮੁਆਫ਼ ਕਰਨਾ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਵ: ਅਮਰਜੀਤ ਸਿੰਘ ਸਾਹੀ ਦੇ ਪ੍ਰੀਵਾਰ ਦੇ ਮੈਂਬਰ ਨੂੰ ਦਸੂਹਾ ਤੋਂ ਟਿਕਟ ਦਿੱਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਮਾਮਲਾ ਹੈ। ਪਾਰਟੀ ਉਮੀਦਵਾਰ ਸਬੰਧੀ ਜੋ ਫੈਸਲਾ ਕਰੇਗੀ, ਅਕਾਲੀ ਦਲ ਉਸ ਦੀ ਹਮਾਇਤ ਕਰੇਗਾ।

                   ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇੱਕ ਸੂਝਵਾਨ ਅਤੇ ਇਮਾਨਦਾਰ ਆਗੂ ਸਨ ਜਿਹੜੇ ਕਿ ਸਿਆਸੀ ਲੋਕਾਂ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਸਨ। ਲੋਕਾਂ ਦੀਆਂ ਦੁ¤ਖ ਤਕਲੀਫ਼ਾਂ ਨੂੰ ਹੱਲ ਕਰਨ ਵਾਸਤੇ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਸਨ ਅਤੇ ਉਨ੍ਹਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਅੱਜ ਦੇ ਇਸ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਸਨ ਅਤੇ ਉਹ ਇਲਾਕੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਮੁ¤ਖੀ ਹੋਣ ਦੇ ਨਾਤੇ ਇਸ ਪ੍ਰੀਵਾਰ ਦੇ ਦੁ¤ਖ ਵਿੱਚ ਸਰੀਕ ਹੁੰਦੇ ਹੋਏ ਪ੍ਰੀਵਾਰ ਨੂੰ ਇਹ ਵਿਸ਼ਵਾਸ਼ ਦੁਆਉਂਦੇ ਹਨ ਕਿ ਪ੍ਰੀਵਾਰ ਨੂੰ ਜਦੋਂ ਵੀ ਕੋਈ ਦੁ¤ਖ ਤਕਲੀਫ਼ ਜਾਂ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਇਸ ਪ੍ਰੀਵਾਰ ਦੇ ਵੱਡੇ ਵਡੇਰਿਆਂ ਅਦੇ ਤੌਰ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ।
ਅਲਵਿਦਾ ! ( ਸਵ. ਅਮਰਜੀਤ ਸਿੰਘ ਸਾਹੀ )

                   ਇਸ ਮੌਕੇ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਸਾਹੀ ਨੂੰ ਪੱਗੜੀ ਭੇਂਟ ਕੀਤੀ। ਇਸ ਤੋਂ ਇਲਾਵਾ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੀ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਨੂੰ ਪਗੜੀ ਭੇਂਟ ਕਰਨ ਦੀ ਰਸਮ ਅਦਾ ਕੀਤੀ।

                   ਇਸ ਮੌਕੇ ਤੇ ਸ੍ਰ: ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਅਤੇ ਮਾਲ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇਸ ਇਲਾਕੇ ਦੇ ਇੱਕ ਅਜਿਹੇ ਲੋਕ ਨੇਤਾ ਸਨ ਜਿਨ੍ਹਾਂ ਨੇ ਆਪਣਾ ਜੀਵਨ ਪਿੰਡ ਦੀ ਸਰਪੰਚੀ, ਨਗਰ ਕੌਂਸਲ ਮੈਂਬਰ ਤੋਂ ਸ਼ੁਰੂ ਕੀਤਾ ਅਤੇ ਉਹ ਲਗਾਤਾਰ ਦੋ ਵਾਰ ਇਸ ਹਲਕੇ ਦੇ ਪ੍ਰਤੀਨਿੱਧ ਬਣੇ। ਉਨ੍ਹਾਂ ਕਿਹਾ ਕਿ ਸਵ: ਸਾਹੀ ਦੇ ਲੋਕਾਂ ਨਾਲ ਜੁੜੇ ਹੋਣ ਕਰਕੇ ਹੀ ਕਾਂਗਰਸ ਦੇ ਬਹੁਤ ਹੀ ਮਜ਼ਬੂਤ ਤੇ ਪੁਰਾਣੇ ਗੜ੍ਹ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਇਮਾਨਦਾਰਵਾਲੀ ਸ਼ਵੀ ਤੋਂ ਰਾਜਨੀਤਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ; ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਪ੍ਰੀਵਾਰ ਦੇ ਦੁ¤ਖ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸਵ: ਸਾਹੀ ਵੱਲੋਂ ਰਾਜਨੀਤੀ ਦੇ ਨਾਲ ਨਾਲ ਪ੍ਰੀਵਾਰਕ ਜਿੰਮੇਵਾਰੀਆਂ ਨਿਭਾਉਂਦਿਆਂ ਬੱਚਿਆਂ ਨੂੰ ਉਚੇਰੀ ਤਲੀਮ ਮੁਹੱਈਆ ਕਰਵਾਈ ਹੈ ਅਤੇ ਉਨ੍ਹਾਂ ਦਾ ਸਪੁੱਤਰ ਆਪਣੇ ਪਿਤਾ ਦੇ ਪਦਚਿੰਨਾਂ ਤੇ ਚਲਦਾ ਹੋਇਆਂ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਰਕੇਗਾ।

                   ਇਸ ਮੌਕੇ ਤੇ ਸ੍ਰੀ ਜੇ ਪੀ ਨੱਢਾ ਕੌਮੀ ਜਨਰਲ ਸਕੱਤਰ ਭਾਜਪਾ ਨੇ ਪ੍ਰੀਵਾਰ ਨਾਲ ਦੁ¤ਖ ਸਾਂਝਾ ਕਰਦਿਆਂ ਸਵ: ਸਾਹੀ ਨੂੰ ਮਿਹਨਤਕਸ਼ ਲੋਕਾਂ ਦਾ ਨੇਤਾ ਤੇ ਪਾਰਟੀ ਦਾ ਅਨੁਸ਼ਾਸ਼ਤ ਵਰਕਰ ਤੇ ਆਗੂ ਦੱਸਿਆ ਅਤੇ ਪਾਰਟੀ ਵੱਲੋਂ ਪ੍ਰੀਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ਼ ਦੁਆਇਆ। ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਨੇ ਇਸ ਮੌਕੇ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਵ: ਸਾਹੀ ਦੀ ਮੌਤ ਨਾਲ ਪ੍ਰੀਵਾਰ ਲਈ ਵੱਡਾ ਘਾਟਾ ਪਿਆ ਹੈ, ਉਥੇ ਪਾਰਟੀ ਇੱਕ ਚੰਗੇ ਆਗੂ ਤੋਂ ਵਾਂਝੀ ਹੋ ਗਈ ਹੈ।

                   ਇਸ ਮੌਕੇ ਤੇ ਭਗਤ ਚੁੰਨੀ ਲਾਲ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਅਨਿਲ ਜੋਸ਼ੀ ਉਦਯੋਗ ਮੰਤਰੀ ਪੰਜਾਬ, ਸੁਰਜੀਤ ਕੁਮਾਰ ਜਿਆਣੀ ਵਣ ਮੰਤਰੀ ਪੰਜਾਬ, ਸਰਵਣ ਸਿੰਘ ਫਿਲੌਰ ਜੇਲ ਮੰਤਰੀ ਪੰਜਾਬ, ਬੀਬੀ ਮਹਿੰਦਰ ਕੌਰ ਜੋਸ਼, ਦੇਸ਼ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ, ਚੌਧਰੀ ਨੰਦ ਲਾਲ, ਪਵਨ ਟਿਨੂੰ, ਸੋਮ ਪ੍ਰਕਾਸ਼, ਗੁਰਬਚਨ ਸਿੰਘ ਬਬੇਹਾਲੀ (ਸਾਰੇ ਮੁੱਖ ਪਾਰਲੀਮਾਨੀ ਸਕੱਤਰ), ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਜਥੇ: ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ,  ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ, ਤੀਕਸ਼ਨ ਸੂਦ ਸਾਬਕਾ ਮੰਤਰੀ, ਜਤਿੰਦਰ ਸਿੰਘ ਲਾਲੀ ਬਾਜਵਾ, ਰਜਨੀਸ਼ ਬੱਬੀ ਵਿਧਾਇਕ ਮੁਕੇਰੀਆਂ, ਬਲਵੰਤ ਸਿੰਘ ਰਾਮੂਵਾਲੀਆ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ, ਸਮਾਜਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਰੋਪੜ ਦੇ ਫੈਂਸੀ ਨੰਬਰਾਂ ਦੀ ਖੁੱਲ੍ਹੀ ਬੋਲੀ 27 ਜੂਨ ਨੂੰ

ਰੂਪਨਗਰ, 12 ਜੂਨ-ਰੂਪਨਗਰ ਜ਼ਿਲ੍ਹੇ ਦੀ ਪੀ.ਬੀ.12 ਕਿਉ  (Q) ਰਜਿਸਟ੍ਰੇਸ਼ਨ ਸੀਰੀਜ਼ ਦੇ ਬਾਕੀ ਰਹਿੰਦੇ  ਫੈਂਸੀ ਨੰਬਰਾਂ ਦੀ ਖੁੱਲ੍ਹੀ ਬੋਲੀ 27 ਜੂਨ ਨੂੰ ਹੋਵੇਗੀ। ਇਹ ਜਾਣਕਾਰੀ ਸ਼੍ਰੀ ਪ੍ਰਦੀਪ ਸਿੰਘ ਢਿੱਲੋਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਰੂਪਨਗਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਬੋਲੀ 14 ਜੂਨ ਨੂੰ ਹੋਣੀ ਨਿਸ਼ਚਿਤ ਹੋਈ ਸੀ ਪਰੰਤੂ ਹੁਣ ਪ੍ਰਬੰਧਕੀ ਕਾਰਨਾਂ ਕਰਕੇ ਇਹ ਬੋਲੀ 27 ਜੂਨ ਨੂੰ ਜ਼ਿਲ੍ਹਾ ਟਰਾਂਸਪੋਰਟ ਦਫਤਰ ਵਿਖੇ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੋਲੀ ਦਾ ਸਥਾਨ, ਸਮਾਂ ਅਤੇ ਸ਼ਰਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ।

ਭਟੇੜ ਵਿਚ ਤਾਰਿਆਂ ਦੀ ਛਾਵੇਂ ਲੱਗੀ ਕਾਵਿ ਮਹਿਫ਼ਿਲ

ਤਲਵਾੜਾ, 3 ਜੂਨ  : ਉਰਦੂ ਤੇ ਹਿੰਦੀ ਦੇ ਉਸਤਾਦ ਸ਼ਾਇਰ ਜਨਾਬ ਨਰੇਸ਼ ਗੁਮਨਾਮ ਦੇ ਜੱਦੀ ਪਿੰਡ ਭਟੇੜ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਾਇਰਾਨਾ ਜਾਗਰਨ ਵਿਚ ਪੰਜਾਬ ਭਰ ਤੋਂ ਪੁੱਜੇ ਕਵੀਆਂ ਨੇ ਖ਼ੂਬ ਸਮਾਂ ਬੰਨ੍ਹਿਆ। ਚਾਂਦਨੀ ਰਾਤ ਵਿਚ ਤਾਰਿਆਂ ਦੀ ਛਾਵੇਂ ਸ਼ਮਾਂ ਰੌਸ਼ਨ ਕਰਨ ਉਪਰੰਤ ਪ੍ਰਧਾਨਗੀ ਮੰਡਲ ਵਿਚ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਕਸ਼ਿਸ਼ ਹੁਸ਼ਿਆਰਪੁਰੀ, ਜਾਹਿਦ ਅਬਰੋਲ, ਸੁਭਾਸ਼ ਨਾਜਿਸ਼, ਪੂਰਨ ਅਹਿਸਾਨ ਨੂੰ ਸ਼ਾਮਿਲ ਕੀਤਾ ਗਿਆ। ਬੇਹਦ ਪ੍ਰਭਾਵਸ਼ਾਲੀ ਅੰਦਾਜ ਵਿਚ ਮੰਚ ਸੰਚਾਲਨ ਕਰਦਿਆਂ ਐਡਵੋਕੇਟ ਰਘਬੀਰ ਟੇਰਕਿਆਣਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਵੀ ਪੇਸ਼ ਕੀਤੀਆਂ। ਪ੍ਰਿੰਸੀਪਲ ਧਰਮਪਾਲ ਸਾਹਿਲ ਦੀਆਂ ਪ੍ਰਭਾਵਸ਼ਾਲੀ ਰਚਨਾਵਾਂ ਨੇ ਸਰੋਤਿਆਂ ਤੇ ਡੂੰਘੀ ਛਾਪ ਛੱਡੀ। ਪ੍ਰੋ. ਬੀ. ਐੱਸ. ਬੱਲੀ ਨੇ ਅਜਿਹੇ ਸਮਾਗਮਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਪ੍ਰਬੰਧਕ ਜਨਾਬ ਗੁਮਨਾਮ ਤੇ ਪਰਿਵਾਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੜੇ ਰੌਚਕ ਅੰਦਾਜ਼ ਵਿਚ ਆਪਣੀਆਂ ਪੰਜਾਬੀ ਗਜ਼ਲਾਂ ਵੀ ਸਾਂਝੀਆਂ ਕੀਤੀਆਂ। ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਨੇ ਇਸ ਮੁਸ਼ਾਇਰੇ ਨੂੰ ਬਿਲਕੁਲ ਨਿਵੇਕਲਾ ਤੇ ਮੋਹ ਭਰਪੂਰ ਦੱਸਿਆ ਅਤੇ ਬੁਲੰਦ ਤੇ ਪੁਰਕਸ਼ਿਸ਼ ਆਵਾਜ਼ ਵਿਚ ਟਿਕੀ ਰਾਤ ਵਿਚ ਆਪਣੀਆਂ ਗਜ਼ਲਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਕਸ਼ਿਸ਼ ਹੁਸ਼ਿਆਰਪੁਰੀ ਦੀਆਂ ਬਾਕਮਾਲ ਰਚਨਾਵਾਂ ਨੇ ਵੀ ਸਮਾਂ ਬੰਨ੍ਹ ਕੇ ਰੱਖ ਦਿੱਤਾ। ਡਾ. ਅਮਰਜੀਤ ਅਨੀਸ ਵੱਲੋਂ ਸਮਾਜਿਕ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਛੰਦਬੱਧ ਕੀਤਾ ਗਿਆ। ਸਮਰਜੀਤ ਸਿੰਘ ਸ਼ਮੀ ਵੱਲੋਂ ਪੇਸ਼ ਦੋਹਿਆਂ ਨੂੰ ਭਰਪੂਰ ਦਾਦ ਮਿਲੀ। ਪੂਰਨ ਅਹਿਸਾਨ ਦੀ ਲੋਰੀ, ਰਵਿੰਦਰ ਰਵੀ ਦੀ ਖ਼ੌਰੇ ਕਿਉਂ ?, ਕੇ. ਕੇ. ਰਾਣਾ ਦੀ ਆਮ ਆਦਮੀ, ਰਜਿੰਦਰ ਮਹਿਤਾ ਦੀ ਅਕੇਲਾਪਨ ਆਦਿ ਰਚਨਾਵਾਂ ਨੂੰ ਭਰਪੂਰ ਪ੍ਰਸੰਸਾ ਮਿਲੀ। ਨਰੇਸ਼ ਗੁਮਨਾਮ, ਜਾਹਿਦ ਅਬਰੋਲ ਫ਼ਰੀਦਨਾਮਾ, ਐਡਵੋਕੇਟ ਚਮਨ ਸ਼ਰਮਾ ਚਮਨ, ਪ੍ਰਿੰ. ਨੀਲਮ ਸ਼ਰਮਾ ਧਮੇਟਾ, ਸੁਭਾਸ਼ ਨਾਜਿਸ਼, ਵਰਿੰਦਰ ਫ਼ਰਹਾਦ, ਪਰਮੋਦ ਪੱਪੂ ਦੀਆਂ ਰਚਨਾਵਾਂ ਵੀ ਇਸ ਮੁਸ਼ਾਇਰੇ ਨੂੰ ਸਿਖਰ ਤੇ ਲੈ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲਖਵੀਰ ਸਿੰਘ ਸਰਪੰਚ ਮੀਰਪੁਰ, ਕਸ਼ਮੀਰ ਸਿੰਘ ਥਾਣਾ ਮੁਖੀ ਤਲਵਾੜਾ, ਅਸ਼ੋਕ ਕੁਮਾਰ, ਹਰਜੀਤ ਸਿੰਘ, ਰਾਜੀਵ ਸ਼ਰਮਾ, ਸੀਮਾ ਸ਼ਰਮਾ, ਨੀਲਮ ਸ਼ਰਮਾ, ਸਵਰਨ ਕਾਂਤਾ, ਹਿਮਾਂਸ਼ੂ, ਅੰਕਿਤ, ਬਾਤਿਸ਼, ਅਤੁਲ, ਰਾਕੇਸ਼ ਸ਼ਰਮਾ, ਸਤਪਾਲ ਸਿੰਘ ਬਾਜਵਾ, ਡਿੰਪਲ, ਭਾਰਤ ਭੂਸ਼ਨ, ਪ੍ਰੇਮ ਛਿੱਬਾ ਆਦਿ ਸਮੇਤ ਵੱਡੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਮਾਸਟਰ ਕਾਡਰ ਯੂਨੀਅਨ ਸੰਘਰਸ਼ ਤੇਜ਼ ਕਰੇਗੀ: ਕੁਲਵੰਤ ਸਿੰਘ

ਤਲਵਾੜਾ, 3 ਜੂਨ :  ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਬਲਾਕ ਤਲਵਾੜਾ ਪ੍ਰਧਾਨ ਸ. ਕੁਲਵੰਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਪਹਿਲਾਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਕਰਨ ਵਿਚ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਵਿਚ 4-9-14 ਸਮਾਂਬੱਧ ਪ੍ਰਵੀਨਤਾ ਤਰੱਕੀ ਜਾਰੀ ਕਰਨਾ, ਜੀ. ਪੀ. ਫੰਡ ਸਕੂਲ ਪੱਧਰ ਤੇ ਜਾਰੀ ਕਰਨ ਦਾ ਅਧਿਕਾਰ ਮੁੜ ਬਹਾਲ ਕਰਨਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਨਵੀਂ ਨੀਤੀ ਤਹਿਤ ਮੁੱਖੀ ਤੋਂ ਸੱਖਣੇ ਸਕੂਲਾਂ ਵਿਚ ਕਰਮਚਾਰੀਆਂ ਦੀ ਤਨਖਾਹ ਆਦਿ ਕਢਵਾਉਣ ਲਈ ਲਾਗਲੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਸ਼ਕਤੀਆਂ ਦੇਣ ਨਾਲ ਜਿੱਥੇ ਸਬੰਧਤ ਮੁਖੀਆਂ ਤੇ ਬੇਲੋੜਾ ਕੰਮ ਦਾ ਬੋਝ ਪਵੇਗਾ ਉੱਥੇ ਮਿਡਲ ਤੇ ਹਾਈ ਸਕੂਲਾਂ ਦੇ ਕਰਮਚਾਰੀਆਂ ਲਈ ਵੱਡੀ ਖੱਜਲ ਖੁਆਰੀ ਦਾ ਦੌਰ ਸ਼ੁਰੂ ਹੋ ਜਾਵੇਗਾ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਸੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਰਮੇਸ਼ ਕੁਮਾਰ ਡੋਹਰ ਤੇ ਤਰਸੇਮ ਲਾਲ ਬਾਂਕਾ ਰਾਮਗੜ੍ਹ ਸਮੇਤ ਕਈ ਹੋਰ ਆਗੂ ਹਾਜਰ ਸਨ।

ਆਪਣੀ ਅਥਾਹ ਸ਼ਕਤੀ ਨੂੰ ਪਹਿਚਾਨਣ ਔਰਤਾਂ : ਸਾਂਪਲਾ

ਨਾਰੀ ਸ਼ਕਤੀ ਤੇ ਵਿਸ਼ੇਸ਼ ਸੈਮੀਨਾਰ
ਤਲਵਾੜਾ, 3 ਜੂਨ: ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਨਾਰੀ ਸ਼ਕਤੀ ਦੀ ਮਹਾਨਤਾ ਤੇ ਜਨਰੇਸ਼ਨ ਐਕਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਆਈ. ਆਈ. ਟੀ. ਕਾਨਪੁਰ ਤੋਂ ਰਿਟਾ. ਪ੍ਰੋਫੈਸਰ ਸਾਂਪਲਾ ਓਮਪ੍ਰਕਾਸ਼ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਪੇਸ਼ ਕੀਤੇ। ਸ਼੍ਰੀ ਸਾਂਪਲਾ ਨੇ ਬੇਹੱਦ ਰੌਚਕ ਅੰਦਾਜ ਵਿਚ ਦੱਸਿਆ ਕਿ ਔਰਤਾਂ ਨੂੰ ਆਪਣੀ ਅਥਾਹ ਸ਼ਕਤੀ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਮਹਾਨ ਮੀਲ ਪੱਥਰ ਸਥਾਪਿਤ ਕਰਨ ਵਾਲੀਆਂ ਦ੍ਰਿੜ ਸੰਕਲਪ ਔਰਤਾਂ ਸੁਨੀਤਾ ਵਿਲੀਅਮਜ਼, ਕਲਪਨਾ ਚਾਵਲਾ ਦੀ ਤਰਾਂ ਉੱਚੀ ਉਡਾਨ ਤੇ ਸੁਪਨੇ ਨੂੰ ਸੱਚ ਕਰਨਾ ਚਾਹੀਦਾ ਹੈ। ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਪ੍ਰਭਾਵਸ਼ਾਲੀ ਚਰਚਾ ਨੂੰ ਜਾਰੀ ਰੱਖਦਿਆਂ ਕਿਹਾ ਕਿ ਹੁਣ ਔਰਤਾਂ ਨੂੰ ਸਮਾਜ ਵਿਚ ਆਪਣਾ ਸਥਾਨ ਬਰਾਬਰੀ ਤੇ ਕਾਇਮ ਰੱਖਣ ਦਾ ਸੁਨਿਹਰੀ ਸਮਾਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਸਮਾਜ, ਦੇਸ਼ ਤੇ ਦੁਨੀਆਂ ਦੇ ਵਿਕਾਸ ਨੂੰ ਨਵੀਆਂ ਬੁ¦ਦੀਆਂ ਤੇ ਪਹੁੰਚਾਣ ਲਈ ਬੇਹੱਦ ਸੁਹਿਰਦਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਕੂਲ ਪੱਧਰ ਤੋਂ ਚੰਗੇਰੇ ਸਮਾਜ ਦੀ ਸਿਰਜਣਾ ਲਈ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਜਿਸ ਤਹਿਤ ਪੜ੍ਹਾਈ ਲਿਖਾਈ, ਖੇਡਾਂ, ਸਕੂਲ ਦੀ ਸਫ਼ਾਈ ਤੇ ਸੁੰਦਰਤਾ ਨੂੰ ਕਾਇਮ ਰੱਖਣਾਂ ਪ੍ਰਮੁੱਖ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਅਜਿਹੇ ਉਪਯੋਗੀ ਸੈਮੀਨਾਰ ਸਮੇਂ ਦੀ ਲੋੜ ਹਨ। ਇਸ ਮੌਕੇ ਸਵਾਲ ਜਵਾਬ ਤੇ ਵਿਚਾਰ ਚਰਚਾ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸ਼੍ਰੀ ਸਾਂਪਲਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਵੱਲੋਂ ਨਗਦ ਇਨਾਮ ਤਕਸੀਮ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਿੰਦਰ ਪ੍ਰਸ਼ਾਦ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਵਿਜੈ ਕੁਮਾਰੀ ਲੈਕਚਰਾਰ ਅੰਗਰੇਜ਼ੀ ਨੇ ਵੀ ਵਿਚਾਰ ਚਰਚਾ ਵਿਚ ਭਾਗ ਲਿਆ।

ਅਮਰਜੀਤ ਸਿੰਘ ਸਾਹੀ ਦੇ ਵਿਛੋੜੇ ਤੇ ਇਲਾਕੇ ਵਿਚ ਸੋਗ ਦੀ ਲਹਿਰ

ਤਲਵਾੜਾ, 3 ਜੂਨ: ਅੱਜ ਸਵੇਰੇ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਦੇ ਅਚਾਨਕ ਅਕਾਲ ਚਲਾਣੇ ਦੀ ਖ਼ਬਰ ਪੁੱਜਦਿਆਂ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ ਸੰਗਠਨਾਂ ਨੇ ਇਸ ਸਦੀਵੀ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਇਲਾਕੇ ਵਿਚ ਆਮ ਲੋਕਾਂ ਦਾ ਮਸੀਹਾ ਚਲਾ ਗਿਆ ਹੈ। ਬਲਾਕ ਭਾਜਪਾ ਪ੍ਰਧਾਨ ਅਸ਼ੋਕ ਸੱਭਰਵਾਲ, ਡਾ. ਧਰੁਬ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ, ਨਰੇਸ਼ ਠਾਕੁਰ, ਰਮਨ ਕੌਲ, ਅਕਾਲੀ ਆਗੂ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਯੂਥ ਸਰਕਲ ਪ੍ਰਧਾਨ ਰਾਜ ਕੁਮਾਰ ਬਿੱਟੂ, ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਡਾ. ਸੁਰਿੰਦਰ ਮੰਡ ਪੰਜਾਬੀ ਸਾਹਿਤ ਤੇ ਕਲਾ ਮੰਚ, ਰਵਿੰਦਰ ਰਵੀ ਬਿਆਸ ਸਪੋਰਟਸ ਕਲੱਬ, ਜੇ ਐਸ. ਰਾਣਾ, ਅਨੁਰਾਗ ਸ਼ਰਮਾ ਕੇ. ਡੀ. ਐਜੁਕੇਸ਼ਨ ਸੁਸਾਇਟੀ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤੇ ਯਾਦਗਾਰ ਤੇ ਮਿਸਾਲੀ ਕਾਰਜਾਂ ਲਈ ਉਨ੍ਹਾਂ ਦੀ ਸ਼ਖਸ਼ੀਅਤ ਨੂੰ ਹਮੇਸ਼ਾ ਚਾਨਣ ਮੁਨਾਰੇ ਵਾਂਗ ਯਾਦ ਰੱਖਿਆ ਜਾਵੇਗਾ।

ਨੌਜਵਾਨਾਂ ਨੇ ਲਗਾਈ ਠੰਡੇ ਜਲ ਦੀ ਛਬੀਲ

ਤਲਵਾੜਾ, 2 ਜੂਨ : ਗਰਮੀ ਦੇ ਮੌਸਮ ਵਿਚ ਵਰ੍ਹਦੀ ਅੱਗ ਵਿਚ ਰਾਹਗੀਰਾਂ ਲਈ ਇੱਥੇ ਸੈਕਟਰ ਤਿੰਨ ਵਿਚ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਨਿਰਜਲਾ ਇਕਾਦਸ਼ੀ ਤੇ ਸਬੰਧਤ ਦਿਨਾਂ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਲਗਾਈ ਇਸ ਛਬੀਲ ਵਿਚ ਖਾਸ ਤੌਰ ਤੇ ਛੋਟੇ ਬੱਚਿਆਂ ਵੱਲੋਂ ਇਸ ਕਾਰਜ ਵਿਚ ਵੱਧ ਚੜ੍ਹ ਕੇ ਉਤਸ਼ਾਹ ਵਿਖਾਇਆ ਗਿਆ।  ਇਸ ਮੌਕੇ ਸ਼ੀਤਲ ਕੁਮਾਰ, ਮੁਕੁਲ ਥਾਪਰ, ਦੇਪਿੰਦਰ ਸਿੰਘ, ਸੰਦੀਪ, ਵਿਸ਼ਾਲ, ਨਵੀਨ, ਗੌਰਵ ਬਿੰਨੀ, ਦੇਵਿੰਦਰ ਆਦਿ ਨੇ ਵਿਸ਼ੇਸ ਭੂਮਿਕਾ ਅਦਾ ਕੀਤੀ।


Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)