ਤਲਵਾੜਾ, 10 ਫ਼ਰਵਰੀ: ਅੱਜ ਇੱਥੇ ਜਿਲ੍ਹਾ ਹੁਸ਼ਿਆਰਪੁਰ ਵਿਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਹਿਲੇ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ ਸ਼੍ਰੀ ਨਵਲ ਕੁਮਾਰ ਸਿਵਲ ਜੱਜ ਸੀਨੀਅਰ ਡਿਵੀਜ਼ਨ ਤੇ ਸਕੱਤਰ ਮੁਫ਼ਤ ਕਾਨੂੰਨੀ ਸੇਵਾਵਾਂ ਵੱਲੋਂ ਬਲਾਕ ਤਲਵਾੜਾ ਦੇ ਪਿੰਡ ਚੰਗੜਵਾਂ ਵਿਖੇ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਨਵਲ ਕੁਮਾਰ ਨੇ ਦੱਸਿਆ ਕਿ ਆਮ ਲੋਕਾਂ ਵਿਚ ਕਾਨੂੰਨੀ ਮਸਲਿਆਂ ਪ੍ਰਤੀ ਲੁੜੀਂਦੀ ਜਾਗਰੂਕਤਾ ਅਤੇ ਫ਼ੌਰੀ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਪੂਰੇ ਦੇਸ਼ ਵਿਚ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਲੀਨਿਕ ਦੇ ਸ਼ੁਰੂ ਹੋਣ ਨਾਲ ਪਿੰਡ ਦੇ ਨਾਲ ਹੀ ਆਸ ਪਾਸ ਦੇ ਅਨੇਕਾਂ ਪਿੰਡਾਂ ਨੂੰ ਪੈਰਾ ਲੀਗਲ ਵ¦ਟੀਅਰ ਯੋਜਨਾ ਅਤੇ ਲੋਕ ਅਦਾਲਤਾਂ ਦੀ ਮਦਦ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਆਪਸੀ ਝਗੜਿਆਂ ਨੂੰ ਬੇਹੱਦ ਸੁਖਾਵੇਂ ਢੰਗ ਨਾਲ ਨਿਪਟਾਉਣ ਲਈ ਅੱਜ ਹੀ ਚੰਗੜਵਾਂ ਤੋਂ ਇਲਾਵਾ ਹਾਜੀਪੁਰ, ਬੰਬੋਵਾਲ ਅਤੇ ਭਟੋਲੀਆਂ ਵਿਖੇ ਵੀ ਅਜਿਹੇ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿਚ ਕਾਨੂੰਨੀ ਚੇਤਨਾ ਪੈਦਾ ਕਰਨ ਦੇ ਮੰਤਵ ਨਾਲ ਜਿਲ੍ਹੇ ਵਿਚ ਗੜ੍ਹਸ਼ੰਕਰ ਅਤੇ ਮਾਹਿਲਪੁਰ ਦੇ ਕਾਲਜਾਂ ਵਿਚ 2 ਕਾਨੂੰਨੀ ਸਾਖਰਤਾ ਕਲੱਬ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨੀ ਪੇਚੀਦਗੀਆਂ ਅਤੇ ਕਾਗਜੀ ਕਾਰਵਾਈਆਂ ਨੂੰ ਮੁਕੰਮਲ ਕਰਨ ਲਈ ਇਸ ਸਹਾਇਤਾ ਕੇਂਦਰ ਵਿਚ ਇਕ ਵਕੀਲ ਅਤੇ ਇੱਕ ਵ¦ਟੀਅਰ ਦੀ ਨਿਯੁਕਤੀ ਕੀਤੀ ਗਈ ਹੈ ਜੋ ਲੋਕਾਂ ਨੂੰ ਲੋੜ ਪੈਣ ਤੇ ਢੁਕਵੀਂ ਪੈਰਵਾਈ ਲਈ ਮੁਫ਼ਤ ਅਗਵਾਈ ਕਰਨਗੇ। ਇਸ ਮੌਕੇ ਸ. ਅਵਤਾਰ ਸਿੰਘ ਭੁੱਲਰ ਜਿਲ੍ਹਾ ਪੰਜਾਇਤ ਤੇ ਵਿਕਾਸ ਅਫ਼ਸਰ ਹੁਸ਼ਿਆਰਪੁਰ ਅਤੇ ਸ਼੍ਰੀਮਤੀ ਸੋਨੀਆ ਕਿੰਨਰਾ ਐਡੀਸ਼ਨਲ ਸਿਵਲ ਜੱਜ ਮੁਕੇਰੀਆਂ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ. ਭੁੱਲਰ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਸ਼ਲਾਘਾਯੋਗ ਉਪਰਾਲੇ ਨੂੰ ਪਿੰਡਾਂ ਵਿਚ ਹਰ ਘਰ ਤੱਕ ਪਹੁੰਚਾਉਣਾ ਬੇਹੱਦ ਕਾਰਗਰ ਸਾਬਿਤ ਹੋ ਸਕਦਾ ਹੈ ਅਤੇ ਆਮ ਲੋਕਾਂ ਨੂੰ ਇਨਸਾਫ਼ ਲੈਣ ਲਈ ਭਟਕਣਾ ਨਹੀਂ ਪਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਹਾਇਕ ਜਿਲ੍ਹਾ ਅਟਾਰਨੀ ਲੀਗਲ ਸੇਵਾਵਾਂ ਸ਼੍ਰੀ ਭੁਪਿੰਦਰ ਕੁਮਾਰ ਸ਼ਰਮਾ, ਸ਼੍ਰੀ ਬਲਦੇਵ ਠਾਕੁਰ ਬਲਾਕ ਪੰਚਾਇਤ ਤੇ ਵਿਕਾਸ ਅਫ਼ਸਰ ਤਲਵਾੜਾ, ਐਡਵੋਕੇਟ ਸਤੀਸ਼ ਡਡਵਾਲ, ਮਦਨ ਲਾਲ ਪੰਚਾਇਤ ਸਕੱਤਰ, ਸਰਪੰਚ ਕਸ਼ਮੀਰ ਸਿੰਘ, ਠਾਕੁਰ ਅਸ਼ਵਨੀ ਕੁਮਾਰ ਪੰਚ, ਬ੍ਰਿਜ ਮੋਹਣ ਸਿੰਘ, ਜਗਮੋਹਣ ਸਿੰਘ ਪਲਿਆਲ, ਕਾਮਰੇਡ ਬਲਬੀਰ ਸਿੰਘ, ਰਾਜ ਕੁਮਾਰ ਆਸ਼ਾ ਵਰਕਰ, ਉਂਕਾਰ ਸਿੰਘ, ਰਘਬੀਰ ਸਿੰਘ, ਸੰਤੋਸ਼ ਕੁਮਾਰੀ, ਪਵਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

0 comments:
Post a Comment