ਗਰਾਂਟਾਂ ਦੀ ਵਰਤੋਂ ਤੇ ਰਾਸ਼ੀ ਸਬੰਧੀ ਜਾਇਜਾ

ਹੁਸ਼ਿਆਰਪੁਰ, 29 ਫਰਵਰੀ: 12ਵੇਂ ਵਿੱਤ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ 10 ਬਲਾਕਾਂ ਦੇ ਵੱਖ-ਵੱਖ ਪਿੰਡਾਂ ਲਈ ਪ੍ਰਾਪਤ ਗਰਾਂਟਾ ਦੀ ਵਰਤੋਂ ਅਤੇ ਵਰਤੀ ਗਈ ਰਾਸ਼ੀ ਸਬੰਧੀ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ  ।  ਮੀਟਿੰਗ ਵਿੱਚ  ਪੀਣ ਵਾਲੇ ਪਾਣੀ ਦੇ ਕੰਮਾਂ, ਪੇਂਡੂ ਵਿਕਾਸ ਫੰਡ, ਬੰਧਨ ਮੁਕਤ (ਅਨ ਟਾਈਡ ਫੰਡ), ਵੱਖ-ਵੱਖ ਸਕੀਮਾਂ ਅਧੀਨ ਪਖਾਨਿਆਂ ਦੀ ਉਸਾਰੀ, ਇਨਵਾਇਰਮੈਂਟਲ ਇੰਪਰੂਵਮੈਂਟ ਆਫ਼ ਹਰੀਜਨ ਬਸਤੀ / ਵਿਲਜਿਜ਼ ਸੈਨੀਟੇਸ਼ਨ, ਅਨੁਸੂਚਿਤ ਜਾਤੀ ਦੀਆਂ ਬਸਤੀਆਂ ਅਤੇ ਪਿੰਡਾਂ ਵਿੱਚ ਵਾਤਾਵਰਣ ਦਾ ਸੁਧਾਰ ਸਕੀਮ , ਡੀ-1 ਸਕੀਮ ਅਧੀਨ, ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਪਖਾਨਿਆਂ ਦੀ ਉਸਾਰੀ,  ਅਨੁਸੂਚਿਤ ਜਾਤੀਆਂ ਦੇ ਪਿੰਡ ਜਿਨ੍ਹਾਂ ਦੀ ਐਸ ਸੀ ਆਬਾਦੀ 50 ਪ੍ਰਤੀਸ਼ਤ ਤੋਂ ਵੱਧ ਹੈ, ਦੇ ਆਧੂਨਿਕੀਕਰਨ ਤੇ ਸੁਧਾਰ, ਪੰਜਾਬ ਨਿਰਮਾਣ  ਅਤੇ ਨਾਬਾਰਡ ਪ੍ਰੋਜੈਕਟਾਂ ਦੇ ਕੰਮਾਂ ਨੂੰ ਰੀਵੀਊ ਕੀਤਾ ਗਿਆ।

        ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਹਰਵੇਂ ਵਿੱਤ ਕਮਿਸ਼ਨ ਅਧੀਨ ਖਰਚ ਕੀਤੀ ਗਈ ਰਾਸ਼ੀ ਦੇ ਵਰਤੋਂ ਸਰਟੀਫਿਕੇਟ ਦਿੱਤੇ ਜਾਣ ਤਾਂ ਜੋ ਅਧੂਰੇ ਪ੍ਰੋਜੈਕਟਾਂ ਲਈ ਲੋੜੀਂਦੀ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੰਢੀ ਏਰੀਆ ਅਤੇ ਬੇਟ ਏਰੀਏ ਦੇ ਅਧੀਨ ਜਾਰੀ ਫੰਡਾਂ ਨਾਲ ਪਿੰਡ ਗੜ੍ਹੀ ਮਨਸੋਵਾਲ, ਭੰਮੀਆ, ਦੁੱਗਰੀ ਅਤੇ ਗੱਜ਼ਰ ਵਿਖੇ ਜਲ ਸਪਲਾਈ ਲਈ ਪਾਈਪ ਲਾਈਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ (ਐਲੀਮੈਂਟਰੀ) ਨੂੰ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਧੀਨ ਅਪਗਰੇਡ ਕੀਤੇ ਗਏ ਮਿਡਲ ਤੋਂ ਹਾਈ ਸਕੂਲਾਂ ਦੇ ਸਿਵਲ ਵਰਕਸ ਲਈ ਗਰਾਂਟਾ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਕੇ ਵਿੱਤੀ ਸਾਲ ਵਿੱਚ ਵਰਤੋਂ ਸਰਟੀਫਿਕੇਟ ਦੇਣ ਦੇ ਆਦੇਸ਼ ਵੀ ਦਿੱਤੇ। ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮਹਿਲਾਵਾਂ ਦੇ ਚਲ ਰਹੇ ਸੈਲਫ ਗਰੁੱਪਾਂ ਵੱਲੋਂ ਆਰਥਿਕ ਗਤੀਵਿਧੀਆਂ ਅਤੇ ਬੈਂਕਾਂ ਵਿੱਚ ਖੋਲ੍ਹੇ ਗਏ ਖਾਤਿਆਂ ਤੋਂ ਇਲਾਵਾ  ਬੈਂਕਾਂ ਤੋਂ ਕਰਜਾ ਪ੍ਰਾਪਤ ਕੰਮਾਂ ਨੂੰ ਰੀਵੀਊ ਕੀਤਾ ਗਿਆ।

          ਮੀਟਿੰਗ ਵਿੱਚ ਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਹੁਸ਼ਿਆਰਪੁਰ-1 ਅਤੇ 2, ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ, ਗੜ੍ਹਸ਼ੰਕਰ, ਮੰਡੀ ਬੋਰਡ ਅਤੇ ਕਾਰਜਕਾਰੀ ਇੰਜੀਨੀਅਰ ਜਨੌੜੀ ਚੋਹਾਨ ਉਸਾਰੀ ਮੰਡਲ ਹੁਸਿਆਰਪੁਰ,  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ (ਐਲੀਮੈਂਟਰੀ) ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਵੀ ਹਾਜ਼ਰ ਸਨ।

ਕਾਨੂੰਨੀ ਸਹਾਇਤਾ ਕਲੀਨਿਕ ਦਾ ਚੰਗੜਵਾਂ ਵਿਚ ਉਦਘਾਟਨ

ਤਲਵਾੜਾ, 10 ਫ਼ਰਵਰੀ: ਅੱਜ ਇੱਥੇ ਜਿਲ੍ਹਾ ਹੁਸ਼ਿਆਰਪੁਰ ਵਿਚ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਹਿਲੇ ਕਾਨੂੰਨੀ ਸਹਾਇਤਾ ਕਲੀਨਿਕ ਦਾ ਉਦਘਾਟਨ ਸ਼੍ਰੀ ਨਵਲ ਕੁਮਾਰ ਸਿਵਲ ਜੱਜ ਸੀਨੀਅਰ ਡਿਵੀਜ਼ਨ ਤੇ ਸਕੱਤਰ ਮੁਫ਼ਤ ਕਾਨੂੰਨੀ ਸੇਵਾਵਾਂ ਵੱਲੋਂ ਬਲਾਕ ਤਲਵਾੜਾ ਦੇ ਪਿੰਡ ਚੰਗੜਵਾਂ ਵਿਖੇ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਨਵਲ ਕੁਮਾਰ ਨੇ ਦੱਸਿਆ ਕਿ ਆਮ ਲੋਕਾਂ ਵਿਚ ਕਾਨੂੰਨੀ ਮਸਲਿਆਂ ਪ੍ਰਤੀ ਲੁੜੀਂਦੀ ਜਾਗਰੂਕਤਾ ਅਤੇ ਫ਼ੌਰੀ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਪੂਰੇ ਦੇਸ਼ ਵਿਚ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਲੀਨਿਕ ਦੇ ਸ਼ੁਰੂ ਹੋਣ ਨਾਲ ਪਿੰਡ ਦੇ ਨਾਲ ਹੀ ਆਸ ਪਾਸ ਦੇ ਅਨੇਕਾਂ ਪਿੰਡਾਂ ਨੂੰ ਪੈਰਾ ਲੀਗਲ ਵ¦ਟੀਅਰ ਯੋਜਨਾ ਅਤੇ ਲੋਕ ਅਦਾਲਤਾਂ ਦੀ ਮਦਦ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਆਪਸੀ ਝਗੜਿਆਂ ਨੂੰ ਬੇਹੱਦ ਸੁਖਾਵੇਂ ਢੰਗ ਨਾਲ ਨਿਪਟਾਉਣ ਲਈ ਅੱਜ ਹੀ ਚੰਗੜਵਾਂ ਤੋਂ ਇਲਾਵਾ ਹਾਜੀਪੁਰ, ਬੰਬੋਵਾਲ ਅਤੇ ਭਟੋਲੀਆਂ ਵਿਖੇ ਵੀ ਅਜਿਹੇ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿਚ ਕਾਨੂੰਨੀ ਚੇਤਨਾ ਪੈਦਾ ਕਰਨ ਦੇ ਮੰਤਵ ਨਾਲ ਜਿਲ੍ਹੇ ਵਿਚ ਗੜ੍ਹਸ਼ੰਕਰ ਅਤੇ ਮਾਹਿਲਪੁਰ ਦੇ ਕਾਲਜਾਂ ਵਿਚ 2 ਕਾਨੂੰਨੀ ਸਾਖਰਤਾ ਕਲੱਬ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨੀ ਪੇਚੀਦਗੀਆਂ ਅਤੇ ਕਾਗਜੀ ਕਾਰਵਾਈਆਂ ਨੂੰ ਮੁਕੰਮਲ ਕਰਨ ਲਈ ਇਸ ਸਹਾਇਤਾ ਕੇਂਦਰ ਵਿਚ ਇਕ ਵਕੀਲ ਅਤੇ ਇੱਕ ਵ¦ਟੀਅਰ ਦੀ ਨਿਯੁਕਤੀ ਕੀਤੀ ਗਈ ਹੈ ਜੋ ਲੋਕਾਂ ਨੂੰ ਲੋੜ ਪੈਣ ਤੇ ਢੁਕਵੀਂ ਪੈਰਵਾਈ ਲਈ ਮੁਫ਼ਤ ਅਗਵਾਈ ਕਰਨਗੇ। ਇਸ ਮੌਕੇ ਸ. ਅਵਤਾਰ ਸਿੰਘ ਭੁੱਲਰ ਜਿਲ੍ਹਾ ਪੰਜਾਇਤ ਤੇ ਵਿਕਾਸ ਅਫ਼ਸਰ ਹੁਸ਼ਿਆਰਪੁਰ ਅਤੇ ਸ਼੍ਰੀਮਤੀ ਸੋਨੀਆ ਕਿੰਨਰਾ ਐਡੀਸ਼ਨਲ ਸਿਵਲ ਜੱਜ ਮੁਕੇਰੀਆਂ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ. ਭੁੱਲਰ ਨੇ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਸ਼ਲਾਘਾਯੋਗ ਉਪਰਾਲੇ ਨੂੰ ਪਿੰਡਾਂ ਵਿਚ ਹਰ ਘਰ ਤੱਕ ਪਹੁੰਚਾਉਣਾ ਬੇਹੱਦ ਕਾਰਗਰ ਸਾਬਿਤ ਹੋ ਸਕਦਾ ਹੈ ਅਤੇ ਆਮ ਲੋਕਾਂ ਨੂੰ ਇਨਸਾਫ਼ ਲੈਣ ਲਈ ਭਟਕਣਾ ਨਹੀਂ ਪਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਹਾਇਕ ਜਿਲ੍ਹਾ ਅਟਾਰਨੀ ਲੀਗਲ ਸੇਵਾਵਾਂ ਸ਼੍ਰੀ ਭੁਪਿੰਦਰ ਕੁਮਾਰ ਸ਼ਰਮਾ, ਸ਼੍ਰੀ ਬਲਦੇਵ ਠਾਕੁਰ ਬਲਾਕ ਪੰਚਾਇਤ ਤੇ ਵਿਕਾਸ ਅਫ਼ਸਰ ਤਲਵਾੜਾ, ਐਡਵੋਕੇਟ ਸਤੀਸ਼ ਡਡਵਾਲ, ਮਦਨ ਲਾਲ ਪੰਚਾਇਤ ਸਕੱਤਰ, ਸਰਪੰਚ ਕਸ਼ਮੀਰ ਸਿੰਘ, ਠਾਕੁਰ ਅਸ਼ਵਨੀ ਕੁਮਾਰ ਪੰਚ, ਬ੍ਰਿਜ ਮੋਹਣ ਸਿੰਘ, ਜਗਮੋਹਣ ਸਿੰਘ ਪਲਿਆਲ, ਕਾਮਰੇਡ ਬਲਬੀਰ ਸਿੰਘ, ਰਾਜ ਕੁਮਾਰ ਆਸ਼ਾ ਵਰਕਰ, ਉਂਕਾਰ ਸਿੰਘ, ਰਘਬੀਰ ਸਿੰਘ, ਸੰਤੋਸ਼ ਕੁਮਾਰੀ, ਪਵਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

ਨਵੋਦਿਆ ਵਿਦਿਆਲਾ ਦਾਖਲਾ ਪ੍ਰੀਖਿਆ 12 ਫਰਵਰੀ ਨੂੰ

ਹੁਸ਼ਿਆਰਪੁਰ, 8 ਫਰਵਰੀ: ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ ਵਿਖੇ ਨਵੇਂ ਵਿਦਿਅਕ ਸੈਸ਼ਨ  6ਵੀਂ ਕਲਾਸ ਵਿੱਚ 12 ਫਰਵਰੀ 2012 ਨੂੰ  ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ।  ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰ: ਅਮਰੀਕ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸੁਖਵਿੰਦਰ ਕੌਰ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ ਸ਼ਾਮਲ ਸਨ।
           ਸ੍ਰ: ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਦਿਆਰਥੀਆਂ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 12 ਫਰਵਰੀ 2012 ਨੂੰ ਸਵੇਰੇ 10-00 ਵਜੇ ਤੋਂ ਦੁਪਹਿਰ 12-00 ਵਜੇ ਤੱਕ ਵੱਖ-ਵੱਖ ਸੈਂਟਰਾਂ ਤੇ ਹੋਵੇਗੀ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ , ਬੀ ਡੀ ਪੀ ਓ ਬਤੌਰ ਪ੍ਰੀਖਿਆ ਆਬਜ਼ਰਵਰ ਹੋਣਗੇ। ਜਿਨ੍ਹਾਂ ਦੀ ਦੇਖ-ਰੇਖ ਹੇਠ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇ ਕੰਮ ਨੂੰ ਸ਼ਾਂਤੀਪੂਰਵਕ ਢੰਗ ਨਾਲ ਪੂਰਾ ਕਰਨ ਲਈ ਪ੍ਰੀਖਿਆ ਕੇਂਦਰ ਲਈ ਸੁਰੱਖਿਆ ਪ੍ਰਬੰਧਾਂ ਲਈ ਸੀਨੀਅਰ ਪੁਲਿਸ ਕਪਤਾਨ ਵੱਲੋਂ ਲੋੜੀਂਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ।  ਉਨ੍ਹਾਂ ਦੱਸਿਆ ਕਿ ਬੁਲੋਵਾਲ ਬਲਾਕ ਦਾ ਪ੍ਰੀਖਿਆ ਕੇਂਦਰ ਸੈਣੀ ਬਾਰ ਹਾਈ ਸਕੂਲ ਬੁਲੋਵਾਲ, ਭੂੰਗਾ-1 ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਭੂੰਗਾ-2 ਕਲਰ ਖਾਲਸਾ ਹਾਈ ਸਕੂਲ ਹਰਿਆਣਾ, ਦਸੂਹਾ-1 ਸ: ਸ: ਸ: ਦਸੂਹਾ, ਦਸੂਹਾ-2 ਡੀ ਏ ਵੀ ਸੀ:ਸੈ: ਸਕੂਲ ਦਸੂਹਾ, ਗੜ੍ਹਸ਼ੰਕਰ-1 ਸ:ਸੀ:ਸੈ: ਸਕੂਲ ਗੜ੍ਹਸ਼ੰਕਰ, ਗੜ੍ਹਸ਼ੰਕਰ-2 ਹੰਸ ਰਾਜ ਆਰੀਆ ਸਕੂਲ, ਹਾਜੀਪੁਰ ਸ:ਸੀ:ਸੈ:ਸਕੂਲ, ਹੁਸ਼ਿਆਰਪੁਰ-1 ਏ ਸ:ਹ: ਸਕੂਲ ਕਮਾਲ ਪੁਰ, ਹੁਸ਼ਿਆਰਪੁਰ-1 ਬੀ ਸ:ਸੀ:ਸਕੂਲ ਘੰਟਾ ਘਰ, ਹੁਸ਼ਿਆਰਪੁਰ-2 ਏ ਸ:ਸੀ:ਸੈ:ਸਕੂਲ ਰੇਲਵੇ ਮੰਡੀ, ਹੁਸ਼ਿਆਰਪੁਰ-2 ਬੀ ਸ: ਸੀ:ਸ ਸਕੂਲ ਰਾਜਪੁਰ ਭਾਈਆਂ, ਮਾਹਿਲਪੁਰ-1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਾਹਿਲਪੁਰ-2 ਸ:ਸੀ:ਸੈ:ਸਕੂਲ (ਲੜਕੀਆਂ) ਮਾਹਿਲਪੁਰ, ਮੁਕੇਰੀਆਂ-1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਕੇਰੀਆਂ-2 ਬੀ ਐਸ ਪੀ ਐਸ ਖਾਲਸਾ ਹਾਈ ਸਕੂਲ ਮੁਕੇਰੀਆਂ,  ਤਲਵਾੜਾ ਸ:ਸੀ:ਸੈ ਸਕੂਲ ਸੈਕਟਰ 1 ਤਲਵਾੜਾ, ਟਾਂਡਾ-1 ਸ:ਸੀ:ਸੈ: ਸਕੂਲ (ਲੜਕੇ) ਅਤੇ ਟਾਂਡਾ-2 ਸ.ਸੀ.ਸੈਕੰ:ਸਕੂਲ (ਲੜਕੀਆਂ) ਟਾਂਡਾ ਉੜਮੁੜ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
        ਇਸ ਮੌਕੇ ਤੇ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਪ੍ਰਾਪਤ ਨਹੀਂ ਹੋਇਆ , ਉਹ ਸਬੰਧਤ ਬਲਾਕ ਸਿੱਖਿਆ ਅਫ਼ਸਰ ਨੂੰ 9 ਫਰਵਰੀ 2012 ਤੱਕ ਸੰਪਰਕ ਕਰਨ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਫੋਨ ਨੰਬਰ 01882-289393, 94787-27772 ਅਤੇ 94176-83662 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜਿਨ੍ਰਾਂ ਪ੍ਰੀਖਿਆਰਥੀਆਂ ਨੂੰ ਪ੍ਰਵੇਸ਼ ਪੱਤਰ ਪ੍ਰਾਪਤ ਨਹੀਂ ਹੋਇਆ, ਉਹ 11 ਫਰਵਰੀ ਤੱਕ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ (ਹੁਸ਼ਿਆਰਪੁਰ) ਤੋਂ ਡੁਪਲੀਕੇਟ ਪ੍ਰਵੇਸ਼ ਪੱਤਰ (ਰੋਲ ਨੰਬਰ) ਪ੍ਰਾਪਤ ਕਰ ਸਕਦੇ ਹਨ।

ਰੋਪੜ ਜਿਲ੍ਹੇ ਵਿਚ ਡਾ. ਚੀਮਾ, ਮਿੱਤਲ ਤੇ ਚੰਨੀ ਨੇ ਬਾਜੀ ਮਾਰੀ

ਰੂਪਨਗਰ, 6 ਮਾਰਚ-ਜ਼ਿਲ੍ਹਾ ਰੂਪਨਗਰ ਵਿੱਚ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਿਣਤੀ ਕੇਂਦਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਚੰਗੇਰੇ ਪ੍ਰਬੰਧਾਂ ਤਹਿਤ ਕੀਤੀ ਗਈ।

                 ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਗਿਣਤੀ ਮੁਤਾਬਕ  49-ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਮਦਨ ਮੋਹਨ ਮਿੱਤਲ, 50-ਰੂਪਨਗਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਅਤੇ 51-ਚਮਕੌਰ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ. ਦੇ ਸ਼੍ਰੀ ਚਰਨਜੀਤ ਸਿੰਘ ਚੰਨੀ ਜੇਤੂ ਐਲਾਨੇ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਦਿੱਤੀ।

               ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 49-ਸ਼੍ਰੀ ਅਨੰਦਪੁਰ ਸਾਹਿਬ ਚੋਣ ਹਲਕੇ ਤੋਂ ਸ਼੍ਰੀ ਮਦਨ ਮੋਹਨ ਮਿੱਤਲ 7886 ਵੋਟਾਂ ਨਾਲ ਜੇਤੂ ਰਹੇ। ਸ਼੍ਰੀ ਮਿੱਤਲ ਨੂੰ 62600 ਵੋਟਾਂ ਪਈਆਂ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੰਵਲਪਾਲ ਸਿੰਘ 54714 ਵੋਟਾਂ ਪਈਆਂ।

                   ਉਨ੍ਹਾਂ ਇਹ ਵੀ ਦੱਸਿਆ ਕਿ 50-ਰੂਪਨਗਰ ਤੋਂ ਡਾ: ਦਲਜੀਤ ਸਿੰਘ ਚੀਮਾ 8882 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸ਼੍ਰੀ ਚੀਮਾਂ ਨੇ 41595 ਵੋਟਾਂ ਪ੍ਰਾਪਤ ਕੀਤੀਆਂ ਅਤੇ ਇੰਡੀਅਨ ਨੈਸ਼ਨਨ ਕਾਂਗਰਸ ਦੇ ਸ਼੍ਰੀ ਰਮੇਸ਼ ਦੱਤ ਸ਼ਰਮਾਂ ਨੂੰ 32713 ਵੋਟਾਂ ਪਈਆਂ।

                   ਸ਼੍ਰੀ ਜੀ.ਕੇ. ਸਿੰਘ ਨੇ ਇਹ ਵੀ ਦੱਸਿਆ ਕਿ 51-ਸ਼੍ਰੀ ਚਮਕੌਰ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਚਰਨਜੀਤ ਸਿੰਘ ਚੰਨੀਂ ਨੇ 54640 ਵੋਟਾਂ ਪ੍ਰਾਪਤ ਕਰਕੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀਮਤੀ ਜਗਮੀਤ ਕੌਰ ਨੂੰ 3659 ਵੋਟਾਂ ਦੇ ਫਰਕ ਨਾਲ ਹਰਾਇਆ।

                ਜ਼ਿਲ੍ਹਾ ਚੋਣ ਅਫਸਰ ਨੇ ਇਸ ਮੌਕੇ ਚੋਣ ਡਿਊਟੀ ’ਤੇ ਲੱਗੇ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਣਥਕ ਮਿਹਨਤ ਸਦਕਾ ਹੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਅਤੇ ਵਸਨੀਕਾਂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਬਗੈਰ ਕਿਸੇ ਲੜਾਈ ਝਗੜੇ ਜਾਂ ਤਨਾਅ/ਭੈਅ ਦੇ ਮਹੌਲ ਤੋਂ ਵੋਟਾਂ ਕੰਮ ਨੂੰ ਪੂਰਨ ਕੀਤਾ।

ਹੋਲਾ-ਮਹੱਲਾ ਦੌਰਾਨ ਬਦਲਵੇਂ ਰੂਟਾਂ ਦਾ ਪ੍ਰਬੰਧ-ਜੀ.ਕੇ. ਸਿੰਘ

ਰੂਪਨਗਰ, 2 ਮਾਰਚ : ਹੋਲਾ ਮਹੱਲਾ ਦੌਰਾਨ ਟਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਦਾ ਰੱਖਣ ਲਈ 4 ਮਾਰਚ ਤੋਂ 9 ਮਾਰਚ ਤੱਕ ਬੱਸਾਂ ਅਤੇ ਟਰੱਕਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਬੰਧ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਕੀਤੇ ਹਨ। ਉਹਨਾ ਦੱਸਿਆ ਕਿ ਰੂਪਨਗਰ ਤੋਂ ਕੀਰਤਪੁਰ ਸਾਹਿਬ-ਬਿਲਾਸਪੁਰ ਵੱਲ ਜਾਣ ਵਾਲੇ ਟਰੱਕ ਰੂਪਨਗਰ ਤੋਂ ਘਨੌਲੀ-ਨਾਲਾਗੜ੍ਹ-ਸਵਾਰਘਾਟ ਹੋ ਕੇ ਜਾਣਗੇ। ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਆਉਣ-ਜਾਣ ਵਾਲੇ ਟਰੱਕ ਰੂਪਨਗਰ ਹੈਡਵਰਕਸ ਤੋਂ ਨੂਰਪੁਰਬੇਦੀ-ਝੱਜ ਚੋਂਕ-ਅਗੰਮਪੁਰ-ਮਜਾਰੀ-ਚੰਡੇਸਰ ਵਲੋਂ ਹੋ ਕੇ ਜਾਣਗੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਹੁਕਮ ਬੱਸਾਂ ਲਈ 8 ਮਾਰਚ ਲਈ ਅਤੇ ਟਰੱਕਾਂ ਲਈ 4 ਮਾਰਚ ਤੋਂ 9 ਮਾਰਚ ਤੱਕ ਲਾਗੂ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਆਰਜੀ ਪਰਮਿਟ ਤੇ ਚੱਲਣ ਵਾਲੀਆਂ ਬੱਸਾਂ ਉਨ੍ਹਾਂ ਲਈ ਬਣਾਏ ਬੱਸ ਅੱਡਿਆਂ ਤੇ ਹੀ ਰੁਕਣਗੀਆਂ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)