ਤਲਵਾੜਾ, 30 ਦਸੰਬਰ : ਸਵਾਮੀ ਵਿਵੇਕਾਨੰਦ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਜੋਕੇ ਸਮਾਜ ਲਈ ਬੇਹੱਦ ਜਰੂਰੀ ਹੈ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਜੀਵਨ ਦਰਸ਼ਨ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ ਸ਼੍ਰੀ ਰਾਧੇ ਸ਼ਾਮ ਬਲਾਕ ਸੰਯੋਜਕ ਸਵਾਮੀ ਵਿਵੇਕਾਨੰਦ ਮਿਸ਼ਨ ਨੇ ਭਾਰਤ ਜਾਗੋ ਵਿਸ਼ਵ ਬਚਾਓ ਮੁਹਿੰਮ ਤਹਿਤ ਸੰਕਲਪ ਦਿਵਸ ਮੌਕੇ ਇਕੱਤਰ ਬੁੱਧੀਜੀਵੀਆਂ ਦੇ ਇਕ¤ਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਹੈਪੀ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰੋ. ਹਰਸ਼ ਮਹਿਤਾ, ਅਸ਼ਵਨੀ ਚੱਢਾ, ਆਸ਼ੂ ਅਰੋੜਾ, ਮਾਸਟਰ ਤਰਸੇਮ, ਚੇਅਰਮੈਨ ਦਲਜੀਤ ਸਿੰਘ ਜੀਤੂ, ਸੰਜੀਵ ਜਖ਼ਮੀ, ਵਿਸ਼ਾਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਵੈਦ ਧਨਵੰਤਰੀ ਦਾ ਜਨਮ ਉਤਸਵ ਮਨਾਇਆ
ਹੁਸ਼ਿਆਰਪੁਰ, 30 ਦਸੰਬਰ : ਅੱਜ ਸਾਰੀ ਦੁਨੀਆਂ ਵਿਚ ਆਯੂਰਵੈਦ ਪ੍ਰਣਾਲੀ ਦੀਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਗਈਆਂ ਖੋਜਾਂ ਕਰਕੇ ਇਸ ਪ੍ਰਣਾਲੀ ਨੂੰ ਸਲਾਇਆ ਜਾ ਰਿਹਾ ਹੈ । ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੋਰਿਆ ਪੈਲੇਸ ਵਿਖੇ ਧੰਨਵੰਤਰੀ ਵੈਦ ਮੰਡਲ ( ਰਜਿ:) ਵਲੋ ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਆਯੋਜਿਤ ਕੀਤੇ ਗਏ ਆਯੂਰਵੈਦ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਹਜ਼ਾਰਾਂ ਸਾਲਾਂ ਤੋ ਚਲੀ ਆ ਰਹੀ ਆਯੂਰਵੈਦਿਕ ਪ੍ਰਣਾਲੀ ਦਾ ਵਿਰਸਾ ਵੈਦਾਂ ਨੇ ਸੰਭਾਲ ਕੇ ਰੱਖਿਆ ਹੈ । ਉਨਾਂ ਦੱਸਿਆ ਕਿ ਦੁਨੀਆਂ ਦੀ ਸਭ ਤੋ ਪ੍ਰਾਚੀਨ ਆਯੂਰਵੈਦਿਕ ਪ੍ਰਣਾਲੀ ਜਿਸਨੇ ਸਮਾਜ ਨੂੰ ਸਿਹਤਮੰਦ ਰੱਖਣ ਵਿਚ ਵਢਮੁੱਲਾ ਯੋਗਦਾਨ ਪਾਇਆ ਹੈ ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ । ਇਸ ਯੂਨੀਵਰਸਿਟੀ ਰਾਂਹੀ ਜੜੀ- ਬੂਟੀਆਂ , ਹਰਬਲ ਕਿਸਮ ਦੀਆਂ ਬੂਟੀਆਂ ਦੀ ਖੋਜ ਕਰਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।
ਸ੍ਰੀ ਸੂਦ ਨੇ ਦੱਸਿਆ ਕਿ ਆਯੂਰਵੈਦ ਪ੍ਰਣਾਲੀ ਰਾਂਹੀ ਇਲਾਜ ਸਸਤਾ ਹੋਣ ਕਰਕੇ ਇਹ ਗਰੀਬਾਂ ਦੀ ਪਹੁੰਚ ਵਿਚ ਹੈ । ਉਨਾਂ ਕਿਹਾ ਕਿ ਵੈਦ ਮੰਡਲ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਉਨਾਂ ਨੇ ਧੰਨਵੰਤਰੀ ਵੈਦ ਮੰਡਲ ( ਰਜਿ:) ਹੁਸ਼ਿਆਰਪੁਰ ਦੇ ਮੈਬਰਾਂ ਦਾ ਆਯੂਰਵੈਦ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਉਨਾਂ ਦੀ ਸ਼ਲਾਘਾ ਕੀਤੀ ਅਤੇ ਆਯੂਰਵੈਦ ਮਹਾਂ-ਸੰਮੇਲਨ ਕਰਾਉਣ ਤੇ ਉਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਤੇ ਉਨਾਂ ਨੇ ਜਿਲਾ ਵੈਦ ਮੰਡਲ ਦਾ ਸਾਲ 2012-13 ਦਾ ਸੋਵੀਨਾਰ ਰੀਲੀਜ਼ ਕੀਤਾ । ਜਿਲਾ ਵੈਦ ਮੰਡਲ ਵਲੋ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾ ਦਾ ਸਨਮਾਨ ਵੀ ਕੀਤਾ । ਇਸ ਤੋ ਪਹਿਲਾਂ ਉਨਾਂ ਨੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਵਲੋ ਜੜੀਆਂ-ਬੂਟੀਆਂ ਅਤੇ ਉਨਾਂ ਤੋ ਬਣਾਈਆਂ ਗਈਆਂ ਦਵਾਈਆਂ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਵੇਖਿਆਂ ਅਤੇ ਉਨਾਂ ਦੀ ਪ੍ਰਸੰਸਾ ਕੀਤੀ ।
ਨਗਰ ਕੋਸਲ ਦੇ ਪ੍ਰਧਾਨ ਸ਼ਿਵ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਆਯੂਰਵੈਦ ਮਹਾਂ-ਸੰਮੇਲਨ ਵਿਚ ਵੈਦਾਂ ਵਲੋ ਦਿੱਤੀ ਗਈ ਜਾਣਕਾਰੀ ਦਾ ਆਮ ਲੋਕਾਂ ਨੂੰ ਬਹੁਤ ਹੀ ਲਾਭ ਹੋਵੇਗਾ । ਉਨਾਂ ਕਿਹਾ ਕਿ ਧੰਨਵੰਤਰੀ ਵੈਦ ਮੰਡਲ ਆਯੂਰਵੈਦ ਰਾਂਹੀ ਦੁਖੀ ਮਾਨਵਤਾ ਦੀ ਸੇਵਾ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ । ਆਯੂਰਵੈਦ ਮੰਡਲ ਦੇ ਪ੍ਰਦੇਸ਼ ਸਰਪ੍ਰਸਤ ਵੈਦ ਵਿਨੋਦ ਸਨਿਆਸੀ ,ਮਹੰਤ ਭਰਥਰੀ ਦਾਸ , ਮਹੰਤ ਅਮਰੀਕ ਦਾਸ , ਵੈਦ ਰਾਮਜੀ ਦਾਸ , ਵੈਦ ਨਿਰਮਲ ਲੋਈ ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਨੇ ਆਯੂਰਵੈਦ ਪ੍ਰਣਾਲੀ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ।
ਧੰਨਵੰਤਰੀ ਵੈਦ ਮੰਡਲ (ਰਜਿ:) ਦੇ ਪ੍ਰਧਾਨ ਵੈਦ ਸੁਮਨ ਕੁਮਾਰ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਆਯੂਰਵੈਦ ਮਹਾਂ-ਸੰਮੇਲਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿਦਿਆਂ ਵੈਦਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ । ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਸੁਧੀਰ ਸੂਦ , ਵਿਜੈ ਸੂਦ , ਯਸ਼ਪਾਲ ਸ਼ਰਮਾਂ , ਰਾਮਦੇਵ ਯਾਦਵ , ਰਮੇਸ਼ ਜਾਲਮ , ਵਿਨੋਦ ਪਰਮਾਰ , ਡਾਂ: ਇੰਦਰਜੀਤ ਸ਼ਰਮਾਂ , ਅਭੈ ਦੱਤਾ , ਸਤੀਸ਼ ਸ਼ਰਮਾਂ , ਵੈਦ ਜਨਕ ਰਾਜ ਸ਼ਰਮਾਂ , ਵੈਦ ਯੋਗੇਸ਼ ਸ਼ਰਮਾਂ , ਪਰਮਜੀਤ ਪਾਲ , ਮਹਿੰਦਰ ਸਿੰਘ , ਵਰਿੰਦਰ ਕੁਮਾਰ , ਯੋਧਾ ਮੱਲ , ਭੂਸ਼ਨ ਕੁਮਾਰ ਗੁਪਤਾ , ਗੁਰਮੇਲ ਰਾਮ , ਹਰਦੇਵ ਸਿੰਘ , ਸੁਸ਼ੀਲ ਸ਼ਰਮਾ , ਮੁਨੀਸ਼ ਸ਼ਰਮਾਂ , ਚੰਦਰ ਸੇਖਰ , ਦੀਪ ਕੁਮਾਰ , ਰਵਿੰਦਰ ਸਿੰਘ , ਰਾਜੇਸ਼ ਕੁਮਾਰ ਅਤੇ ਵੱਖ ਵੱਖ ਜਿਲਿਆਂ ਤੋ ਵੈਦ ਇਸ ਸੰਮੇਲਨ ਵਿਚ ਹਾਜ਼ਰ ਸਨ । ਪ੍ਰਫੈਸਰ ਦਰਸ਼ਨ ਕੁਮਾਰ ਸ਼ਰਮਾਂ ਨੇ ਇਸ ਸਮਾਗਮ ਦੀ ਸਟੇਜ ਸਕੱਤਰ ਭੂਮੀਕਾ ਬਾਖੂਬੀ ਨਿਭਾਈ ।

ਖੇਡਾਂ ਦਾ ਵਿਸ਼ਾ ਲਾਜ਼ਮੀ ਹੋਵੇਗਾ : ਮਲੂਕਾ
ਮਾਹਿਲਪੁਰ, 29 ਦਸੰਬਰ: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਦਾ ਵਿਸ਼ਾ ਲਾਜ਼ਮੀ ਤੋਰ ਤੇ ਪੜਾਇਆ ਜਾਵੇਗਾ । ਇਹ ਜਾਣਕਾਰੀ ਸਿਖਿਆ ਮੰਤਰੀ ਪੰਜਾਬ ਸ: ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਨੰਗਲ ਖਿਡਾਰੀਆਂ ਵਿਖੇ ਯੂਥ ਸਪੋਰਟਸ ਕਲੱਬ ( ਰਜਿ:) 22 ਦਸੰਬਰ ਤੋ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਟ ਦੇ ਇਨਾਮ ਵੰਡ ਅਤੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ । ਮੁੱਖ ਪਾਰਲੀਮਾਨੀ ਸਕੱਤਰ ਸਿਚਾਈ ਸ: ਸੋਹਨ ਸਿੰਘ ਠੰਡਲ , ਵਿਧਾਇਕ ਹਲਕਾ ਗੜਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।
ਸ: ਮਲੂਕਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀਆਂ ਮਾਂ ਖੇਡਾਂ ਨੂੰ ਉਤਸ਼ਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਉਨਾਂ ਦੱਸਿਆ ਕਿ ਪਿਛਲੇ ਦਿਨੀ ਕਰਵਾਏ ਗਏ ਅੰਤਰ ਰਾਸ਼ਟਰੀ ਕਬੱਡੀ ਕੱਪ ਦੋਰਾਨ ਜੇਤੂ ਰਹੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਅਤੇ ਖੇਡ ਦੇ ਮੈਦਾਨ ਵਿਚ ਵੀ ਮੱਲਾਂ ਮਾਰਨ । ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਸਾਲਾਂ ਵਿਚ ਪਿੰਡਾਂ ਨੂੰ ਸੀਵਰੇਜ , ਗਲੀਆਂ ਨਾਲੀਆਂ ਅਤੇ ਸੜਕਾਂ ਬਨਾਉਣ ਦਾ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ । ਇਸ ਮੋਕੇ ਤੇ ਉਨਾਂ ਨੇ ਪਿੰਡ ਦੇ ਸਕੂਲ ਨੂੰ ਹਾਈ ਸਕੂਲ ਹਾਈ ਸਕੂਲ ਬਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਨੂੰ ਲੋੜੀਦਾ ਫਰਨੀਚਰ ਵੀ ਜਦਲੀ ਦੀ ਮੁਹੱਈਆ ਕਰਵਾ ਦਿੱਤਾ ਜਾਵੇਗਾ । ਇਸ ਮੋਕੇ ਤੇ ਉਨਾਂ ਨੇ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ । ਇਸ ਮੋਕੇ ਤੇ ਉਨਾਂ ਨੇ ਫੁੱਟਬਾਲ ਟੂਰਨਾਮੈਟ ਦੇ ਫਾਈਨਲ ਮੈਚ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਅਤੇ ਫੁੱਟਬਾਲ ਦੇ ਅਰਜੁਨਾ ਅਵਾਰਡੀ ਸ: ਗੁਰਦੇਵ ਸਿੰਘ ਦਾ ਵੀ ਸਨਮਾਨ ਕੀਤਾ ।
ਮੁੱਖ ਪਾਰਲੀਮਾਨੀ ਸਕੱਤਰ ਸ: ਸੋਹਣ ਸਿੰਘ ਠੰਡਲ ਨੇ ਇਸ ਮੋਕੇ ਤੇ ਬੋਲਦਿਆਂ ਦੱਸਿਆ ਕਿ ਪਿੰਡ ਨੰਗਲ ਖਿਡਾਰੀਆਂ ਦੀ ਯੂਥ ਸਪੋਰਟਸ ਕਲੱਬ (ਰਜਿ:) ਵਲੋ 1981 ਤੋ ਲਗਾਤਾਰ ਫੁੱਟਬਾਲ ਟੂਰਨਾਮੈਟ ਕਰਵਾਏ ਜਾ ਰਹੇ ਹਨ ਜਿਸ ਨਾਲ ਪਿੰਡਾਂ ਦੇ ਨੋਜਵਾਨਾਂ ਵਿਚ ਖੇਡਾਂ ਪ੍ਰਤੀ ਬਹੁਤ ਹੀ ਉਤਸ਼ਾਹ ਵਧਿਆ ਹੈ । ਉਨਾਂ ਨੇ ਸਪੋਰਟਸ ਕਲੱਬ ਨੂੰ 32ਵਾਂ ਫੁੱਟਬਾਲ ਟੂਰਨਾਮੈਟ ਸਫਲਤਾ ਪੂਰਵਕ ਕਰਵਾਉਣ ਤੇ ਵਧਾਈ ਦਿੱਤੀ ।
ਯੂਥ ਸਪੋਰਟਸ ਕਲੱਬ ( ਰਜਿ:) ਦੇ ਸਕੱਤਰ ਗੁਰਮੀਤ ਸਿੰਘ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਦਿਆਂ ਦੱਸਿਆ ਕਿ ਇਸ ਪਿੰਡ ਵਿਚ 1981 ਤੋ ਸ਼ੁਰੂ ਹੋਏ ਇਸ ਟੂਰਨਾਮੈਟ ਵਿਚ ਪਿੰਡ ਮੈਲੀ ਦੀ ਟੀਮ ਨੇ 32ਵੀ ਪੰਜਾਬ ਸੀਨੀਅਰ ਦਿਹਾਤੀ ਫੁੱਟਬਾਲ ਚੈਪੀਅਨਸ਼ਿਪ ਜਿੱਤ ਲਈ ਹੈ ਅੱਜ ਦੇ ਫਾਈਨਲ ਮੈਚ ਵਿਚ ਮੈਲੀ ਦੀ ਟੀਮ ਨੇ ਜੰਡੋਲੀ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ ਹੈ । ਉਨਾਂ ਦੱਸਿਆ ਕਿ ਇਸ ਪਿੰਡ ਦੀ ਟੀਮ ਨੇ ਪਹਿਲੀਵਾਰ ਜਿੱਤ ਹਾਸਿਲ ਕੀਤੀ ਹੈ । ਉਨਾਂ ਦੱਸਿਆ ਕਿ ਪਿੰਡ ਦੇ ਯੂਥ ਸਪੋਰਟਸ ਕਲੱਬ , ਗ੍ਰਾਂਮ ਪੰਚਾਇਤ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ 10 ਦਿਨਾਂ ਟੂਰਨਾਮੈਟ ਵਿਚ ਕੁੱਲ 67 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ , ਜਿਨਾਂ ਵਿਚੋ 32 ਟੀਮਾਂ ਨੇ ਫਾਈਨਲ ਰਾਂਊਡ ਦੇ ਮੈਚ ਖੇਡੇ ਉਨਾਂ ਦੱਸਿਆ ਕਿ 1981 ਤੋ ਚੱਲ ਰਹੇ ਸਪੋਰਟਸ ਟੂਰਨਾਮੈਟ ਵਿਚ ਸਭ ਤੋ ਵੱਧ 11 ਵਾਰ ਪਿੰਡ ਖੈਰੜ ਦੀ ਟੀਮ ਨੇ ਚੈਪੀਅਨਸ਼ਿਪ ਜਿੱਤੀ ਹੈ । ਇਸ ਮੋਕੇ ਦੇ ਪਿੰਡ ਦੀ ਗ੍ਰਾਂਮ ਪੰਚਾਇਤ ਅਤੇ ਸਪੋਰਟਸ ਕਲੱਬ ਵਲੋ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ।
ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਡੀ ਐਸ ਪੀ ਗੜਸ਼ੰਕਰ ਗੁਰਮੇਲ ਸਿੰਘ , ਜਿਲਾ ਸਿਖਿਆ ਅਫਸਰ ( ਸਕੈ) ਸੁਖਵਿੰਦਰ ਕੋਰ , ਜਿਲਾ ਸਿਖਿਆ ਅਫਸਰ ( ਐਲੀ:) ਰਾਮਪਾਲ ਸਿੰਘ , ਜਿਲਾ ਖੇਡ ਅਫਸਰ ਵਿਜੈ ਕੁਮਾਰ , ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ,ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ , ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਪੰਜੋੜ , ਮੈਬਰ ਜਰਨਲ ਕੋਸਲ ਇਕਬਾਲ ਸਿੰਘ ਖੇੜਾ , ਬੀ ਜੇ ਪੀ ਮੰਡਲ ਪ੍ਰਧਾਨ ਗੁਰਦੇਵ ਸਿੰਘ , ਸਰਬਜੀਤ ਸਿੰਘ ਸਾਬੀ , ਦਲਜੀਤ ਸਿੰਘ ਬਿੱਟੂ , ਮਾਸਟਰ ਰਸ਼ਪਾਲ ਸਿੰਘ , ਤਲਵਿੰਦਰ ਸਿੰਘ ਹੀਰ , ਬਲਦੇਵ ਸਿੰਘ ਕਹਾਰਪੁਰ , ਸਰਦਾਰਾ ਸਿੰਘ ਜੰਡੋਲੀ , ਮਿਲਕ ਪਲਾਂਟ ਵੇਰਕਾ ਦੇ ਜਰਨਲ ਮੈਨੇਜਰ ਐਸ ਕੇ ਸ਼ਰਮਾਂ , ਡਿਪਟੀ ਮੈਨੇਜਰ ਆਰ ਪੀ ਸ਼ਰਮਾਂ , ਜਸਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ । ਦਸ ਦਿਨਾਂ ਚੱਲੇ ਟੂਰਨਾਮੈਟ ਵਿਚ ਮਿਲਕ ਪਲਾਂਟ ਵੇਰਕਾ ਵਲੋ ਫੁੱਟਬਾਲ ਖਿਡਾਰੀਆਂ ਨੂੰ ਰਿਫਰੈਸ਼ਮੈਟ ਦਿੱਤੀ ਗਈ ।

ਰੈੱਡ ਰਿਬਨ ਐਕਸਪ੍ਰੈਸ ਨੇ ਦਿੱਤਾ ਏਡਜ਼ ਰੋਕਣ ਦਾ ਪੈਗਾਮ
ਹੁਸ਼ਿਆਰਪੁਰ, 28 ਦਸੰਬਰ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਰੈਡ ਰਿਬਨ ਐਕਸਪ੍ਰੈਸ ਟਰੇਨ ਨੂੰ ਦੇਖਣ ਲਈ ਚਲਾਈ ਗਈ ਚੇਤਨਾ ਮੁਹਿੰਮ ਤਹਿਤ ਅੱਜ ਦੂਸਰੇ ਦਿਨ ਵੀ ਰੈਡ ਰਿਬਨ ਐਕਸਪ੍ਰੈਸ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ ਜਿਸ ਵਿੱਚ ਪਿੰਡਾਂ ਦੇ ਲੋਕ, ਨੌਜਵਾਨ ਗਰੁੱਪ, ਔਰਤਾਂ, ਸਵੈਸੇਵੀ ਗਰੁੱਪਾਂ ਦੇ ਮੈਂਬਰ, ਵਿਦਿਆਰਥੀ, ਪੁਲਿਸ ਦੇ ਜਵਾਨਾਂ, ਪੀ.ਆਰ.ਆਈ. ਮੈਂਬਰ ਅਤੇ ਸਕੂਲਾਂ ਤੋਂ ਬਾਹਰਲੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਟਰੇਨ ਨੂੰ ਦੇਖਣ ਲਈ ਪਹੁੰਚੇ। ਹਰ ਪਾਸੇ ਸਕੂਲੀ ਵਿਦਿਆਰਥੀ ਅਤੇ ਹਰ ਵਰਗ ਦਾ ਸੈਲਾਬ ਇਸ ਜਾਗਰੂਕਤਾ ਭਰਪੂਰ ਟਰੇਨ ਨੂੰ ਦੇਖਣ ਲਈ ਉਮੜ ਪਿਆ।
ਇਸ ਪੂਰੀ ਚੇਤਨਾ ਮੁਹਿੰਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਰੈਡ ਰਿਬਨ ਐਕਸਪ੍ਰੈਸ ਟਰੇਨ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਤੀ 27 ਦਸੰਬਰ ਨੂੰ ਇਸ ਟਰੇਨ ਨੂੰ ਦੇਖਣ ਲਈ 17000 ਲੋਕ ਆਏ ਅਤੇ ਅੱਜ ਲਗਭਗ 30000 ਤੋਂ ਵੀ ਵੱਧ ਲੋਕ ਇਸ ਟਰੇਨ ਰਾਹੀਂ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਟਰੇਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵਿੱਚ ਬਹੁਤ ਹੀ ਦਿਲਚਸਪੀ ਦਿਖਾਈ ਗਈ ਹੈ । ਉਨ੍ਹਾਂ ਨੇ ਖੁਦ ਵੀ ਇਸ ਟਰੇਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨੂੰ ਬੜੇ ਗਹੁ ਨਾਲ ਵੇਖਿਆ।
ਪ੍ਰਧਾਨ ਨਗਰ ਕੌਂਸਲ ਹੁਸ਼ਿਆਰਪੁਰ ਸ਼ਿਵ ਸੂਦ ਅਤੇ ਮਿਉਂਸਪਲ ਕੌਂਸਲਰਾਂ ਨੇ ਇਸ ਮੌੇਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼ਿਵ ਸੂਦ ਨੇ ਟਰੇਨ ਵਿੱਚ ਲਗੀ ਪ੍ਰਦਰਸ਼ਨੀ ਨੂੰ ਦੇਖਣ ਉਪਰੰਤ ਦੱਸਿਆ ਕਿ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਸਬੰਧੀ ਇਸ ਵਿੱਚ ਦਿੱਤੀ ਗਈ ਜਾਣਕਾਰੀ ਦਾ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਉਨ੍ਹਾਂ ਨੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ, ਰੇਲਵੇ ਵਿਭਾਗ, ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।
ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਏਡਜ਼ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਕੌਮੀ ਸਿਹਤ ਪ੍ਰੋਗਰਾਮਾਂ ਬਾਰੇ ਗੀਤ ਸੰਗੀਤ, ਨੁਕੜ ਨਾਟਕਾਂ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਇਸ ਮੁਹਿੰਮ ਦਾ ਵਿਸ਼ੇਸ਼ ਅਕਰਸ਼ਣ ਰਹੇ। ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇਖਣ ਆਉਣ ਵਾਲੇ ਲੋਕਾਂ ਨੂੰ ਜਾਗਰੂਕਤਾ ਭਰਪੂਰ ਸਾਹਿਤ ਵੀ ਵੰਡਿਆ ਗਿਆ। ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ, ਭਗਵਾਨ ਪਰਸ਼ੂ ਰਾਮ ਸੈਲਾ ਦੇ ਨੁਮਾਇੰਦਿਆਂ ਵੱਲੋਂ ਖੂਨਦਾਨ ਕੈਂਪ ਅਤੇ ਵੱਖ-ਵੱਖ ਸਵੈਸੇਵੀ ਸੰਸਥਾਵਾਂ, ਲਾਇਨਜ਼ ਕਲੱਬ, ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਅਤੇ ਡੋਗਰਾ ਪੈਰਾ ਮੈਡੀਕਲ ਵੱਲੋਂ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਚਾਹ ਅਤੇ ਪਾਣੀ ਦਾ ਵੀ ਪ੍ਰਬੰਧ ਕਰਕੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਡਾ. ਸਰਦੂਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ ਅਤੇ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ / ਕਰਮਚਾਰੀਆਂ ਨੇ ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਆਉਣ ਵਾਲੇ ਲੋਕਾਂ ਦਾ ਯੋਗ ਮਾਰਗ ਦਰਸ਼ਨ ਕੀਤਾ। ਵਧੀਕ ਡਿਪਟੀ ਕਮਿਸ਼ਨਰ ਸ੍ਰ: ਹਰਮਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ / ਕਰਮਚਾਰੀਆਂ ਵੱਲੋਂ ਇਸ ਮੁਹਿੰਮ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

ਸਦਾਚਾਰਕ ਸੁੱਚਤਾ ਏਡਜ਼ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਹਾਈ : ਸਾਹੀ
ਤਲਵਾੜਾ, 28 ਦਸੰਬਰ : ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਏਡਜ਼ ਵਰਗੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਸਦਾਚਾਰਕ ਸੁੱਚਤਾ ਬੇਹੱਦ ਸਹਾਇਕ ਸਾਬਿਤ ਹੋਵੇਗੀ ਅਤੇ ਇਸ ਮੰਤਵ ਲਈ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਰੈੱਡ ਰਿਬਨ ਐਕਸਪ੍ਰੈੱਸ ਰਾਹੀਂ ਚੇਤਨਾ ਦਾ ਸੁਨੇਹਾ ਘਰੋ ਘਰੀ ਪੁੱਜਦਾ ਕੀਤਾ ਜਾ ਰਿਹਾ ਹੈ ਉੱਥੇ ਹਰ ਨਾਗਰਿਕ ਨੂੰ ਵੀ ਆਪਣਾ ਫ਼ਰਜ਼ ਪਹਿਚਾਣਦੇ ਹੋਏ ਪੂਰੀ ਸਰਗਰਮੀ ਨਾਲ ਅਜਿਹੀ ਨਾਮੁਰਾਦ ਅਲਾਮਤ ਵਿਰੁੱਧ ਝੰਡਾ ਬੁਲੰਦ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਬਲਾਕ ਤਲਵਾੜਾ ਦੇ ਸਰਕਾਰੀ ਸਿਵਲ ਹਸਪਤਾਲ ਭੋਲ ਵਿਖੇ ਰੈੱਡ ਰਿਬਨ ਐਕਸਪ੍ਰੈੱਸ ਦੇ ਪੁੱਜਣ ਅਤੇ ਵਿਸ਼ੇਸ਼ ਮੈਡੀਕਲ ਕੈਂਪ ਮੌਕੇ ਹਾਜਰ ਇਕ¤ਠ ਨੂੰ ਸੰਬੋਧਨ ਕਰਦਿਆਂ ਕੀਤਾ। ਡੀ. ਐਫ. ਪੀ. ਓ. ਡਾ. ਸੀ. ਐਲ. ਕਾਲਜ ਦੀ ਅਗਵਾਈ ਚ ਪੁ¤ਜੀ ਰੈ¤ਡ ਰਿਬਨ ਐਕਸਪ੍ਰੈ¤ਸ ਦਾ ਸਵਾਗਤ ਕਰਨ ਵਾਲਿਆਂ ਵਿਚ ਐਸ. ਐਮ. ਓ. ਡਾ. ਕੇਵਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਖਤਾਵਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਮਨੋਜ ਮਹਿਤਾ, ਡਾ. ਰਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਰੈੱਡ ਰਿਬਨ ਟੀਮ ਵਿਚ ਸ਼ਾਮਿਲ ਕਲਾਕਾਰਾਂ ਨੇ ਆਪਣੇ ਗੀਤਾਂ ਅਤੇ ਨਾਟਕਾਂ ਰਾਹੀਂ ਹਾਜਰ ਲੋਕਾਂ ਨੂੰ ਏਡਜ਼ ਵਿਰੁੱਧ ਜਾਗਰੂਕ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ, ਅਨਿਲ ਮਿਨਹਾਸ ਸਰਪੰਚ ਭੋਲ ਕਲੋਤਾ ਨੇ ਵੀ ਵਿਚਾਰ ਪੇਸ਼ ਕੀਤੇ।
ਨਜਾਇਜ ਜਲ ਕੁਨੈਕਸ਼ਨ ਜੋੜਨ ਤੇ ਪਾਬੰਦੀ
ਹੁਸ਼ਿਆਰਪੁਰ, 27 ਦਸੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪੀ.ਵੀ.ਸੀ. ਪਾਇਪ ਰਾਹੀਂ ਕੁਨੈਕਸ਼ਨ ਜੋੜਨ ਅਤੇ ਨਜਾਇਜ਼ ਕੁਨੈਕਸ਼ਨ ਲਗਾਉਣ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਦੇ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਗਏ ਹਨ ਕਿ ਜਲ ਸਪਲਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪ੍ਰਾਈਵੇਟ ਵਾਟਰ ਸਪਲਾਈ ਕੁਨੈਕਸ਼ਨ ਜਾਰੀ ਕੀਤੇ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਆਪਣੇ ਸਾਧਨਾਂ ਰਾਹੀਂ ਮੇਨ ਵਾਟਰ ਸਪਲਾਈ ਪੀ.ਵੀ.ਸੀ. ਪਾਇਪ ਦੇ ਨਾਲ ਆਪਣੇ ਪੱਧਰ ਤੇ ਜੋੜ ਲੈਂਦੇ ਹਨ ਜਾਂ ਨਜਾਇਜ਼ ਤੌਰ ਤੇ ਕੁਨੈਕਸ਼ਨ ਕਰ ਲੈਂਦੇ ਹਨ ਜਿਸ ਕਾਰਨ ਚਲਦੀ ਸਪਲਾਈ ਵਿੱਚ ਗੰਦਾ ਪਾਣੀ ਮਿਕਸ ਹੋ ਜਾਂਦਾ ਹੈ ਤੇ ਖਾਸ ਕਰਕੇ ਵਰਖਾ ਦੇ ਮੌਸਮ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਾਣੀ ਦਾ ਕੁਨੈਕਸ਼ਨ ਲੈਣ ਵੇਲੇ ਜੀ.ਆਈ. ਪਾਇਪਾਂ ਹੀ ਵਰਤੀਆਂ ਜਾਣ ਅਤੇ ਮੇਨ ਲਾਈਨ ਤੋਂ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਨੂੰ ਸਪਲਾਈ ਲਈ ਜੋੜਨਾ ਹੈ ਤਾਂ ਇਹ ਕੰਮ ਮਿਉਂਸਪਲ ਕਮੇਟੀ ਜਾਂ ਪੰਜਾਬ ਸੀਵਰੇਜ਼ ਬੋਰਡ ਦੇ ਸਬੰਧਤ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਪੇਂਡੂ ਖੇਤਰ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਹੋਰ ਅਧਿਕਾਰਤ ਮੁਲਾਜ਼ਮ ਦੀ ਹਾਜ਼ਰੀ ਵਿਚ ਹੀ ਹੋਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਲੀੇਕੇਜ਼ ਨਾ ਹੋ ਸਕੇ।
ਇਹ ਹੁਕਮ 26 ਫਰਵਰੀ 2013 ਤੱਕ ਲਾਗੂ ਰਹੇਗਾ।
ਇਹ ਹੁਕਮ 26 ਫਰਵਰੀ 2013 ਤੱਕ ਲਾਗੂ ਰਹੇਗਾ।
ਰੈੱਡ ਰਿਬਨ ਐਕਸਪ੍ਰੈੱਸ ਦਾ ਹੁਸ਼ਿਆਰਪੁਰ ਚ ਭਰਵਾਂ ਸਵਾਗਤ
ਹੁਸ਼ਿਆਰਪੁਰ, 27 ਦਸੰਬਰ: ਐਚ.ਆਈ.ਵੀ. ਏਡਜ਼ ਅਤੇ ਸਿਹਤ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ ਰੈਡ ਰਿਬਨ ਐਕਸਪ੍ਰੈਸ ਦਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੁਮ-ਹੂੰਮਾ ਕੇ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਇਸ ਮੌਕੇ ਤੇ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ 2 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਅਤੇ ਰੈਡ ਰਿਬਨ ਐਕਸਪ੍ਰੈਸ ਟਰੇਨ ਦਾ ਉਦਘਾਟਨ ਕਰਨ ਉਪਰੰਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਣ ਤੋਂ ਬਾਅਦ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੀ ਹੈ ਜਿਸ ਨੂੰ ਦੇਖਣ ਲਈ ਜ਼ਿਲ੍ਹੇ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ , ਸਕੂਲਾਂ ਦੇ ਵਿਦਿਆਰਥੀ, ਪੁਲਿਸ ਦੇ ਜਵਾਨ, ਸ਼ਹਿਰ ਅਤੇ ਪਿੰਡਾਂ ਦੇ ਲੋਕ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਰੈਡ ਰਿਬਨ ਐਕਸਪ੍ਰੈਸ ਇੱਕ ਮੰਚ ਪ੍ਰਦਾਨ ਕਰਦੀ ਹੈ ਜੋ ਐਚ.ਆਈ.ਵੀ. ਏਡਜ਼ ਦੀ ਮੁਢਲੀ ਰੋਕਥਾਮ ਸੇਵਾਵਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਰੋਗ ਦੇ ਵੱਧਣ ਸਬੰਧੀ ਅਤੇ ਏਡਜ਼ ਤੋਂ ਬਚਾਓ ਦੇ ਉਪਾਅ ਸਬੰਧੀ ਜਾਣਕਾਰੀ ਦੇ ਰਹੀ ਹੈ। ਇਸ ਦੇ ਨਾਲ ਸੁਰੱਖਿਆ ਵਿਵਹਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬੜਾਵਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਦੇ ਪਹਿਲੇ 4 ਕੋਚਾਂ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਬਹੁਤ ਹੀ ਪ੍ਰਭਾਵਸ਼ਾਲੀ ਹਨ ਜਿਨ੍ਹਾਂ ਵਿੱਚ ਟੱਚ ਸਕਰੀਨ ਅਤੇ 3 ਡੀ ਮਾਡਲਾਂ ਦੀ ਸਹਾਇਤਾ ਨਾਲ ਦਿੱਤੀ ਜਾਣਕਾਰੀ ਕਾਫ਼ੀ ਲਾਭਦਾਇਕ ਹੈ। ਇਸ ਦੇ ਨਾਲ ਹੀ ਕੋਚਾਂ ਵਿੱਚ ਆਡੀਟੋਰੀਅਮ-ਕਮ-ਕਾਨਫਰੰਸ ਸਲਾਹ ਮਸ਼ਵਰਾ ਅਤੇ ਮੈਡੀਕਲ ਸੇਵਾਵਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਐਚ.ਆਈ.ਵੀ. ਏਡਜ਼ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਭਰਪੂਰ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੈਡ ਰਿਬਨ ਐਕਸਪ੍ਰੈਸ ਦੇਖਣ ਆਉਣ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ। ਉਨ੍ਹਾਂ ਨੇ ਇਸ ਮੌਕੇ ਤੇ ਰੈਡ ਰਿਬਨ ਐਕਸਪ੍ਰੈਸ ਦੇ ਸਾਰੇ ਕੋਚਾਂ ਵਿੱਚ ਜਾ ਕੇ ਪ੍ਰਦਰਸ਼ਨੀਆਂ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਇਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਟਰੇਨ 28 ਦਸੰਬਰ 2012 ਨੂੰ ਵੀ ਹੁਸ਼ਿਆਰਪੁਰ ਠਹਿਰੇਗੀ।
ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਦੱਸਿਆ ਗਿਆ ਕਿ ਰੈਡ ਰਿਬਨ ਐਕਸਪ੍ਰੈਸ ਰਾਹੀਂ ਐਚ.ਆਈ.ਵੀ. ਏਡਜ਼ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਿਹਤ ਵਿਭਾਗ ਦੇ ਜ਼ਿਲ੍ਹਾ ਮਾਸ ਮੀਡੀਆ ਵੱਲੋਂ ਸਿਹਤ ਨਾਲ ਜੁੜੇ ਹਰ ਮੁੱਦੇ ਤੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ, ਭਗਵਾਨ ਪਰਸ਼ੂ ਰਾਮ ਸੈਲਾ ਦੇ ਨੁਮਾਇੰਦਿਆਂ ਵੱਲੋਂ ਖੂਨਦਾਨ ਕੈਂਪ ਅਤੇ ਵੱਖ-ਵੱਖ ਸਵੈਸੇਵੀ ਸੰਸਥਾਵਾਂ, ਲਾਇਨਜ਼ ਕਲੱਬ, ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਅਤੇ ਡੋਗਰਾ ਪੈਰਾ ਮੈਡੀਕਲ ਵੱਲੋਂ ਰੈਡ ਰਿਬਨ ਐਕਸਪ੍ਰੈਸ ਦੇਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਚਾਹ ਅਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਟਰੇਨ ਵਿੱਚ ਲੱਗੀ ਜਾਗਰੂਕਤਾ ਪ੍ਰਦਰਸ਼ਨੀ ਨੂੰ ਦੇਖਣ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਕੀਤੇ ਗਏ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆਕਿ ਜ਼ਿਲ੍ਹੇ ਭਰ ਵਿੱਚੋਂ ਲਗਭਗ 40 ਹਜ਼ਾਰ ਤੋਂ ਵੀ ਵੱਧ ਲੋਕ ਰੈਡ ਰਿਬਨ ਐਕਸਪ੍ਰੈਸ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚਣਗੇ।
ਸਮਾਰੋਹ ਦੌਰਾਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਭੇਜੀ ਗਈ ਗੀਤ ਸੰਗੀਤ ਪਾਰਟੀ ਬਾਬਾ ਬਾਲਕ ਨਾਥ ਮਿਉਜ਼ੀਕਲ ਗਰੁੱਪ ਅਤੇ ਪੰਜਾਬ ਬਹੁ ਰੰਗ ਕਲਾ ਮੰਚ ਵੱਲੋਂ ਗੀਤ ਸੰਗੀਤ ਅਤੇ ਨਾਟਕਾਂ ਰਾਹੀਂ ਏਡਜ਼ ਤੋਂ ਬਚਾਓ ਸਬੰਧੀ ਜਾਗਰੂਕਤਾ ਪੈਦਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਡੀ: ਡਾਇਰੈਕਟਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਡਾ. ਐਮ.ਐਨ. ਸ਼ਰਮਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ. ਗਿੱਲ, ਜਿਲ੍ਹਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਕੌਰ, ਪੀ ਸੀ ਐਸ ਡਾ. ਪਰਮਦੀਪ ਸਿੰਘ ਖਹਿਰਾ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸੁਰਿੰਦਰ ਕੌਰ, ਜਾਇੰਟ ਡਾਇਰੈਕਟਰ ਡਾ. ਮੀਨੂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਡਾ. ਸਰਦੂਲ ਸਿੰਘ, ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀ, ਸਵੈਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।

ਬਰਿੰਗਲੀ ਚ ਲੱਗਾ ਡੇਅਰੀ ਸਿਖਲਾਈ ਕੋਰਸ
ਤਲਵਾੜਾ 26 ਦਸੰਬਰ: ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਬਲਾਕ ਤਲਵਾੜਾ ਵਿਖੇ ਦੌਰੇ ਦੌਰਾਨ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਹੁਕਮਾਂ ਅਨੁਸਾਰ ਪਿੰਡ ਬਰਿੰਗਲੀ (ਤਲਵਾੜਾ) ਵਿਖੇ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਦੀ ਸਵੈ-ਰੋਜ਼ਗਾਰ ਸਕੀਮ ਅਧੀਨ 15 ਦਿਨ ਦਾ ਡੇਅਰੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਡੇਅਰੀ ਸਿਖਲਾਈ ਕੋਰਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ, ਖੇਤੀਬਾੜੀ ਵਿਕਾਸ ਅਫ਼ਸਰ ਚਾਰਾ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਪਾਲਣ ਵਿਗਿਆਨਕ ਲੁਧਿਆਣਾ ਦੇ ਪਸ਼ੂ ਪਾਲਣ ਮਾਹਿਰਾਂ ਦਾ ਸਹਿਯੋਗ ਲਿਆ ਗਿਆ। ਇਸ ਦੌਰਾਨ ਡੇਅਰੀ ਸਿਖਿਆਰਥੀਆਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ, ਖਾਦ ਖੁਰਾਕ, ਫੀਡ ਬਣਾਉਣਾ, ਪਸੂਆਂ ਦਾ ਰਹਿਣ ਦਾ ਪ੍ਰਬੰਧ ਕਰਨਾ, ਪਸ਼ੂਆਂ ਦੀਆਂ ਬੀਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ, ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡੇਅਰੀ ਸਿਖਿਆਰਥੀਆਂ ਨੂੰ ਆਤਮਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜਿਲ੍ਹਾ ਗੁਰਦਾਸਪੁਰ ਵਿਖੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਮਾਨ ਡੇਅਰੀ ਫਾਰਮਰਜ਼ ਸੈਲਫ ਹੈਲਪ ਗਰੁੱਪ ਅਤੇ ਅਗਾਂਹਵਧੂ ਡੇਅਰੀ ਫਾਰਮਰਜ਼ ਪਿੰਡ ਡੱਲਾ ਗੋਰੀਆਂ (ਕਾਹਨੂੰਵਾਨ) ਦਾ ਸਟੱਡੀ ਟੂਰ ਕਰਵਾਇਆ ਜਿਸ ਤੋਂ ਡੇਅਰੀ ਸਿਖਿਆਰਥੀ ਬਹੁਤ ਪ੍ਰਭਾਵਿਤ ਹੋਏ ਅਤੇ ਡੇਅਰੀ ਦੇ ਧੰਦੇ ਨੂੰ ਅਪਨਾਉਣ ਲਈ ਬਹੁਤ ਉਤਸ਼ਾਹਿਤ ਹੋਏ। ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮ ਅਧੀਨ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਦੇ ਕਰਜਾ ਕੇਸ ਤਿਆਰ ਕਰਕੇ ਬੈਂਕਾਂ ਨੂੰ ਭੇਜੇ ਗਏ ਹਨ। ਸਿਖਲਾਈ ਦੇ ਸਮਾਪਨ ਸਮਾਗਮ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸੀਨੀਅਰ ਸਾਇਸਦਾਨ ਗਡਵਾਸੂ ਯੂਨੀਵਰਸਿਟੀ ਡਾ. ਰਮੇਸ਼ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਮਿੱਤਲ ਵੀ ਹਾਜ਼ਰ ਸਨ। ਇਸੰਪੈਕਟਰ ਡੇਅਰੀ ਵਿਭਾਗ ਮੁਕੇਰੀਆਂ ਦਵਿੰਦਰ ਕੁਮਾਰ ਨੇ ਇਸ ਟਰੇਨਿੰਗ ਕੈਂਪ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।

ਡੀ. ਸੀ. ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ
ਹੁਸ਼ਿਆਰਪੁਰ, 25 ਦਸੰਬਰ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਮਾਸਿਕ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ. ਮੁਕੇਰੀਆਂ ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਰਣਜੀਤ ਕੌਰ, ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਇਨ੍ਹਾਂ ਮੀਟਿੰਗਾਂ ਵਿੱਚ ਹਾਜ਼ਰ ਸਨ।
ਅੱਜ ਦੀਆਂ ਮੀਟਿੰਗਾਂ ਵਿੱਚ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਨਜਾਇਜ਼ ਕਬਜਿਆਂ ਨੂੰ ਹਟਾਉਣ ਸਬੰਧੀ, ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਬਾਰੇ, ਮਿਡ-ਡੇ-ਮੀਲ ਸਕੀਮ ਅਤੇ ਸਰਵ ਸਿੱਖਿਆ ਅਭਿਆਨ ਦੀ ਪ੍ਰਗਤੀ ਸਬੰਧੀ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ, ਪੇਂਡੂ ਖੇਤਰਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ, ਬੀ.ਆਰ.ਜੀ.ਐਫ. ਸਕੀਮ ਤਹਿਤ ਚਲ ਰਹੇ ਵਿਕਾਸ ਕਾਰਜਾਂ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਕੌਮੀ ਸਿਹਤ ਪ੍ਰੋਗਰਾਮਾਂ ਸਬੰਧੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਸੰਸਥਾਗਤ ਜਣੇਪੇ, ਟੀਕਾਕਰਨ, ਪ੍ਰੀਵਾਰ ਭਲਾਈ, ਮੋਬਾਇਲ ਮੈਡੀਕਲ ਯੂਨਿਟ, ਕੈਂਸਰ ਜਾਗਰੂਕਤਾ ਪ੍ਰੋਗਰਾਮ, ਤੰਬਾਕੂ ਕੰਟਰੋਲ, ਟੀ.ਬੀ. ਕੰਟਰੋਲ, ਅੰਨਾਪਨ ਕੰਟਰੋਲ, ਸਕੂਲ ਹੈਲਥ ਪ੍ਰੋਗਰਾਮ, ਆਈ.ਈ.ਸੀ., ਬੀ.ਸੀ.ਸੀ. ਗਤੀਵਿਧੀਆਂ, ਜਨਣੀ ਸੁਰੱਖਿਆ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਤੇ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆਂ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਵੱਸਥ ਬੀਮਾ ਯੋਜਨਾ ਸਬੰਧੀ ਬਲਾਕਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ 30 ਰੁਪਏ ਵਿੱਚ ਸਮਾਰਟ ਕਾਰਡ ਬਣਾ ਕੇ 30,000 ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਪ੍ਰੀਵਾਰ ਦੇ 5 ਮੈਂਬਰਾਂ ਤੱਕ ਹਸਪਤਾਲ ਵਿੱਚ ਦਾਖਲ ਹੋਣ ਤੇ ਦਿੱਤੀ ਜਾਂਦੀ ਹੈ।

ਸ਼ਾਇਰਾਨਾ ਹੋ ਨਿੱਬੜਿਆ ‘ਅਪਨਾ ਅਪਨਾ ਆਕਾਸ਼‘ ਦਾ ਰਿਲੀਜ਼ ਸਮਾਗਮ
ਤਲਵਾੜਾ, 17 ਦਸੰਬਰ : ਹਿੰਦੀ ਕਵਿੱਤਰੀ ਪ੍ਰੋ. ਅੰਜੂ ਬਾਲਾ ਵੱਲੋਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਆਪਣੀ ਪੁਸਤਕ ‘ਅਪਨਾ ਅਪਨਾ ਆਕਾਸ਼‘ ਦਾ ਵਿਮੋਚਨ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਸੰਬੋਧਨ ਕਰਦਿਆਂ ਮੰਚ ਤੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਕਿਹਾ ਕਿ ਪੰਜਾਬ ਦੀਆਂ ਕਰੀਬ 36 ਹਿੰਦੀ ਕਵਿੱਤਰੀਆਂ ਦੀਆਂ ਰਚਨਾਵਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਪ੍ਰੋ. ਅੰਜੂ ਬਾਲਾ ਦੀਆਂ ਰਚਨਾਵਾਂ ਇਸ ਪੁਸਤਕ ਵਿਚ ਆਪਣੀ ਵਿਸ਼ੇਸ਼ ਥਾਂ ਤੇ ਮਹ¤ਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਉਸਾਰੂ ਸਾਹਿਤ ਸਿਰਜਣਾ ਸਮਾਜ ਨੂੰ ਚੰਗੇਰੀ ਸੇਧ ਦਿੰਦੀ ਹੈ ਅਤੇ ਇਸ ਪੁਸਤਕ ਰਾਹੀਂ ਇਸ ਆਸ਼ੇ ਦੀ ਸਾਰਥਿਕਤਾ ਹੋਰ ਮਜਬੂਤ ਹੋਈ ਹੈ। ਇਸ ਮੌਕੇ ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਧੁਨ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਉੱਘੇ ਸ਼ਾਇਰ ਜਨਾਬ ਨਰੇ਼ਸ ਗੁਮਨਾਮ ਵੱਲੋਂ ਪੇਸ਼ ਗਜ਼ਲ ‘ਦਿਲ‘ ਤੇ ਰੁਬਾਈਆਂ ਨੂੰ ਭਰਪੂਰ ਦਾਦ ਮਿਲੀ। ਡਾ. ਅਮਰਜੀਤ ਅਨੀਸ ਵ¤ਲੋਂ ਆਪਣੀ ਰਚਨਾ ਗੀਤ ਤਰੰਨੁਮ ਵਿਚ ਪੇ਼ਸ ਕੀਤੀ ਗਈ ਜਦਕਿ ਮਾਸਟਰ ਧਿਆਨ ਸਿੰਘ ਚੰਦਨ ਦੀ ਗਜ਼ਲ ਵੀ ਕਾਬਿਲੇ ਤਾਰੀਫ਼ ਰਹੀ। ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਹਰਸ਼ਵਿੰਦਰ ਕੌਰ, ਜਸਵੀਰ ਕੌਰ, ਜਯੋਤਿਕਾ, ਕੈਲਾਸ਼ਾ ਰਾਣੀ ਅਤੇ ਪ੍ਰੋ. ਅੰਜੂ ਬਾਲਾ ਵੱਲੋਂ ਪੇਸ਼ ਰਚਨਾਵਾਂ ਨੂੰ ਵੀ ਸਰੋਤਿਆਂ ਵੱਲੋਂ ਭਰਪੂਰ ਦਾਦ ਦਿੱਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਵਿੰਗ ਤਲਵਾੜਾ, ਡਾ. ਰਾਜ ਕੁਮਾਰ, ਸ. ਸੁਖਪਾਲ ਸਿੰਘ ਸਫ਼ਰੀ, ਨਰਿੰਦਰ ਸਿੰਘ ਮੀਆਂ ਜੀ, ਉਂਕਾਰ ਨਾਥ, ਸੰਤੋਸ਼, ਸਵਰਨ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
ਮਿਹਨਤ ਤੇ ਲਗਨ ਸਫ਼ਲਤਾ ਦੀ ਕੂੰਜੀ: ਜੈ ਦੇਵ
ਤਲਵਾੜਾ, 17 ਦਸੰਬਰ : ਮਿਹਨਤ ਤੇ ਲਗਨ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਮਿ¤ਥੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਫ਼ਲਤਾ ਦੀ ਕੂੰਜੀ ਸਾਬਿਤ ਹੁੰਦੇ ਹਨ। ਇਹ ਪ੍ਰਗਟਾਵਾ ਚੀਫ਼ ਇੰਜੀਨੀਅਰ ਬਿਆਸ ਡੈਮ ਸ਼੍ਰੀ ਜੈ ਦੇਵ ਨੇ ਇੱਥੇ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ 2 ਦੇ ਸਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਸੰਬੋਧਨ ਰਾਹੀਂ ਕੀਤਾ। ਸਮਾਗਮ ਦਾ ਆਰੰਭ ਚੇਅਰਪਰਸਨ ਰੈ¤ਡ ਕਰਾਸ ਤਲਵਾੜਾ ਸ੍ਰੀਮਤੀ ਵਿੱਦਿਆ ਸੋਂਗਾਰਾ ਨੇ ਦੀਪ ਜਗਾ ਕੇ ਕੀਤਾ ਅਤੇ ਸਕੂਲ ਮੁਖੀ ਪ੍ਰਿੰਸੀਪਲ ਯੋਗੇਸ਼ ਖੋਸਲਾ ਨੇ ਇਸ ਮੌਕੇ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਦਰਸਾਉਂਦੀ ਸਲਾਨਾ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸ਼ਾਨਦਾਰ ਅੰਦਾਜ਼ ਵਿਚ ਹਿਮਾਚਲੀ ਨਾਚ, ਭੰਗੜਾ, ਕਵਾਲੀ, ਕੱਥਕ, ਸਕਿਟ, ਬਰੇਕ ਡਾਂਸ ਆਦਿ ਅਨੇਕਾਂ ਰੰਗਾਰੰਗ ਪੇਸ਼ਕਾਰੀਆਂ ਤੇ ਵੰਨਗੀਆਂ ਨਾਲ ਹਾਜਰ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਖੇਡਾਂ, ਵਿੱਦਿਅਕ ਤੇ ਸਹਿ ਵਿੱਦਿਅਕ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਤੋਂ ਇਲਾਵਾ ਸ਼੍ਰੀਮਤੀ ਵਿ¤ਦਿਆ ਸੋਂਗਾਰਾ, ਡਿਪਟੀ ਚੀਫ਼ ਇੰਜ: ਏ. ਕੇ. ਬਾਲੀ, ਇੰਜ: ਐਚ. ਕੇ. ਕੌਸ਼ਕ, ਡਾ. ਕੇ. ਐਨ. ਕੌਲ, ਸ਼੍ਰੀਮਤੀ ਵਨਿਤਾ ਬਾਲੀ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।
ਸਕੂਲ ਬਚਾਓ ਰੈਲੀ ਵਿਚ ਸਰਕਾਰੀ ਨੀਤੀਆਂ ਦੀ ਤਿੱਖੀ ਆਲੋਚਨਾ
ਤਲਵਾੜਾ, 14 ਦਸੰਬਰ : ਪੰਜਾਬ ਸਰਕਾਰ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਤੋੜ ਕੇ ਗਰੀਬਾਂ ਤੇ ਲੋੜਵੰਦ ਲੋਕਾਂ ਦੇ ਬੱਚਿਆਂ ਤੋਂ ਪੜ੍ਹਾਈ ਦਾ ਹੱਕ ਖੋਹਣ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀ ਟੀ ਯੂ ਨੇ ਅੱਜ ਤਹਿਸੀਲ ਕੰਪਲੈਕਸ ਵਿਖੇ ਜੀਟੀਯੂ ਪੰਜਾਬ ਦੇ ਸੱਦੇ ਤੇ ਤਲਵਾੜਾ ਵਿਖੇ ਸਰਕਾਰੀ ਸਕੂਲ ਬਚਾਓ ਦੇ ਨਾਅਰੇ ਹੇਠ ਰੱਖੇ ਰੋਸ ਧਰਨੇ ’ਚ ਸ਼ਾਮਲ ਅਧਿਆਪਕਾਂ ਤੇ ਮਿਡ-ਡੇ-ਮੀਲ ਵਰਕਰਜ਼ ਨੂੰ ਸੰਬੋਧਨ ਕਰਦੇ ਹੋਇਆਂ ਕੀਤਾ। ਇਸ ਮੌਕੇ ਤੇ ਬੋਲਦਿਆਂ ਗੁਰਜਿੰਦਰ ਸਿੰਘ ਅਧਿਆਪਕ ਆਗੂ ਈਟੀਟੀ ਯੂਨੀਅਨ ਜ਼ਿਲਾ ਪ੍ਰੀਸ਼ਦ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ’ਚ ਫ਼ੁੱਟ ਪਾ ਉਨ੍ਹਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡ ਤੇ ਅਧਿਆਪਕਾਂ ਨੂੰ ਬੇਲੋੜੇ ਗੈਰ-ਵਿੱਦਿਅਕ ਕੰਮਾਂ ’ਚ ਉਲਝਾ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਤੇ ਤੁਲੀ ਹੋਈ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਇਆਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਇਕਾਈ ਤਲਵਾੜਾ ਦੀ ਪ੍ਰਧਾਨ ਸੁਨੀਤਾ ਰਾਣੀ ਨੇ ਕਿਹਾ ਕਿ ਮਾਮੂਲੀ ਜਿਹੇ ਮਾਣ-ਭੱਤੇ ਤੇ ਕੰਮ ਕਰ ਰਹੀਆਂ ਮਿਡ-ਡੇ-ਮੀਲ ਵਰਕਰਜ਼ ਦੀਆਂ ਸੱਮਸਿਆਵਾਂ ਤੇ ਵਿਚਾਰ ਵਟਾਂਦਰਾਂ ਕਰਦੇ ਹੋਇਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ ਦੋ ਹਜ਼ਾਰ ਤੋ ਤਿੰਨ ਹਜ਼ਾਰ ਸਕੂਲਾਂ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਫ਼ੁਰਮਾਨ ਦੀ ਕਰੜੇ-ਸ਼ਬਦਾਂ ’ਚ ਨਿੰਦਾ ਕੀਤੀ ਤੇ ਕਿਹਾ ਕਿ ਅਜਿਹਾ ਕਰ ਸਰਕਾਰ ਸਿੱਖਿਆ ਵਰਗੇ ਅਹਿਮ ਕਾਰਜ਼ ਤੋਂ ਆਪਣਾ ਹੱਥ ਖਿੱਚਣਾ ਚਾਹੁੰਦੀ ਹੈ। ਜਦਕਿ ਦੀਪਕ ਜਰਿਆਲ ਸੂਬਾਈ ਆਗੂ ਬੇਰੁਜ਼ਗਾਰ ਬੀ ਐ¤ਡ ਅਧਿਆਪਕ ਫ਼ਰੰਟ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਨੂੰ 20 ਤੋਂ ਘੱਟ ਗਿਣਤੀ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਦੀ ਵਜਾਇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘੱਟ ਗਿਣਤੀ ਹੋਣ ਦੇ ਕਾਰਨਾਂ ਦਾ ਪਤਾ ਲਗਾ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਪ੍ਰਾਇਮਰੀ ਪੱਧਰ ਤੇ ਇੱਕ ਜਮਾਤ ਇੱਕ ਅਧਿਆਪਕ ਵਾਲਾ ਨਿਯਮ ਲਾਗੂ ਕਰਨ ਦੀ ਪੈਰਵੀ ਕਰਦੇ ਹੋਇਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਇੰਨਫ਼ਰਾਸਟਰੱਕਚਰ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਲੋਕਾਂ ’ਚ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਬਹਾਲ ਕਰਨ ਲਈ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਮੰਗ ਕੀਤੀ। ਜਦਕਿ ਰਾਜੀਵ ਸ਼ਰਮਾ ਸੂਬਾਈ ਆਗੂ ਪਸਸ਼ਫ ਤੇ ਵਰਿੰਦਰ ਵਿੱਕੀ ਜ਼ਿਲਾ ਆਗੂ ਜੀਟੀਯੂ ਨੇ ਸੀਐਸਐਸ ਅਧਿਆਪਕਾਂ ਨੂੰ ਪਿੱਛਲੇ ਅੱਠ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦਾ ਮੁੱਦਾ ਉਠਾਉੁਂਦੇ ਹੋਇਆਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਕਬੱਡੀ ਦੇ ਵਿਸ਼ਵ ਕੱਪ ਦੇ ਉਦਘਾਟਨ ਸਮਾਰੋਹ ਦੌਰਾਂਨ ਮਾਤਰ 15 ਮਿੰਟਾਂ ਦੇ ਮਨੋਰੰਜਨ ਲਈ ਬਾਲੀਵੁਡ ਦੇ ਸਟਾਰ ਅਕਸ਼ੇ ਕੁਮਾਰ ਨੂੰ ਚਾਰ ਕਰੋੜ ਰੁਪਏ ਲੁੱਟਾ ਰਹੀ ਹੈ। ਜਦਕਿ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਸੀਐਸਐਸ ਮਾਸਟਰ ਬਿਨ੍ਹਾਂ ਤਨਖਾਹ ਕਾਰਨ ਫ਼ਾਕੇ ਕੱਟਣ ਲਈ ਮਜ਼ਬੂਰ ਹਨ। ਇਸ ਉਪਰੰਤ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀਟੀਯੂ ਦੀ ਅਗੁਵਾਈ ਹੇਠ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਬੀ ਡੀ ਪੀ ਓ ਤਲਵਾੜਾ ਯੁੱਧਵੀਰ ਸਿੰਘ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ। ਇਸ ਮੌਕੇ ਤੇ ਅਮਰਿੰਦਰ ਢਿੱਲੋਂ ਜਨਰਲ ਸਕੱਤਰ ਜੀਟੀਯੂ ਇਕਾਈ ਤਲਵਾੜਾ, ਕੁਲਵੰਤ ਸਿੰਘ, ਵਿਆਸ ਦੇਵ ਪ੍ਰਧਾਨ ਇਕਾਈ ਤਲਵਾੜਾ ਜੀਟੀਯੂ, ਮੁਲਖਰਾਜ ਇਕਾਈ ਪ੍ਰਧਾਨ ਹਾਜੀਪੁਰ, ਤਰਸੇਮ ਸਿੰਘ ਇਕਾਈ ਪ੍ਰਧਾਨ ਮੁਕੇਰੀਆਂ, ਰਣਜੀਤ ਕੌਰ ਆਗੂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਇਕਾਈ ਤਲਵਾੜਾ ਆਦਿ ਨੇ ਵੀ ਸੰਬੋਧਨ ਕੀਤਾ।
ਕੇ. ਕੇ. ਰਾਣਾ ਨੂੰ ਸ਼ਰਧਾਂਜਲੀਆਂ ਭੇਟ
ਤਲਵਾੜਾ, 13 ਦਸੰਬਰ: ਇਲਾਕੇ ਦੇ ਉੱਘੇ ਕਵੀ ਅਤੇ ਮੁਲਾਜਮ ਆਗੂ ਸਵ. ਕੇ. ਕੇ. ਰਾਣਾ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ ਵਿਚ ਵ¤ਖ ਵ¤ਖ ਬੁਲਾਰਿਆਂ ਕਿਹਾ ਕਿ ਸਵ. ਰਾਣਾ ਨੇ ਆਪਣੀ ਬਹੁਪ¤ਖੀ ਸ਼ਖਸ਼ੀਅਤ ਸਦਕਾ ਜਿੱਥੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਅਤੇ ਬੀ ਬੀ ਐਮ ਬੀ ਵਿਚ ਰਹਿੰਦੇ ਹੋਏ ਮੁਲਾਜਮ ਸੰਘਰਸ਼ਾਂ ਵਿਚ ਬਤੌਰ ਅਣਥੱਕ ਆਗੂ ਆਪਣੀ ਗਹਿਰੀ ਛਾਪ ਛੱਡੀ ਉਥੇ ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਸੇਵਾ ਬੇਮਿਸਾਲ ਹੈ। ਜਿਕਰਯੋਗ ਹੈ ਉਨ੍ਹਾਂ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵਿਚ ਬਤੌਰ ਮੀਤ ਪ੍ਰਧਾਨ ਬਾਖੂਬੀ ਭੂਮਿਕਾ ਅਦਾ ਕੀਤੀ ਅਤੇ ਦੇ ਹਿੰਦੀ ਕਾਵਿ ਸੰਗ੍ਰਿਹ ‘ਕਾਗਜ਼ ਕੇ ਫ਼ੂਲ‘, ‘ਅਨਮੋਲ ਮੋਤੀ‘ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਸਵ. ਰਾਣਾ ਪੰਜਾਬ ਰੇਡੀਓ ਲੰਦਨ, ਨੈਸ਼ਨਲ ਬੁੱਕ ਟਰੱਸਟ ਤੋਂ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ਨਿਯਮਿਤ ਢੰਗ ਨਾਲ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਅਨੇਕਾਂ ਟਰੇਡ ਯੂਨੀਅਨ ਨੇਤਾਵਾਂ ਤੋਂ ਇਲਾਵਾ ਪ੍ਰੋ. ਸੁਰਿੰਦਰ ਮੰਡ, ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਸਮਰਜੀਤ ਸਿੰਘ ਸ਼ਮੀ, ਰਸ਼ਪਾਲ ਰਾਣਾ, ਜੇ. ਬੀ. ਵਰਮਾ, ਡਾ. ਰਾਜ ਕੁਮਾਰ, ਸੰਜੀਵ ਸ਼ਰਮਾ, ਵਿਜੇ ਕੁਮਾਰ ਸਮੇਤ ਵ¤ਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਬਾਂਸ ਅਧਾਰਿਤ ਕਿੱਤੇ ਬੇਹੱਦ ਲਾਹੇਵੰਦ: ਮਾਹਿਰ
ਤਲਵਾੜਾ, 13 ਦਸੰਬਰ : ਵਣ ਖੋਜ ਸੰਸਥਾਨ ਵੱਲੋਂ ਬਲਾਕ ਇੱਥੇ ਦੋ ਦਿਨਾ ਸਿਖਲਾਈ ਕਾਰਜਸ਼ਾਲਾ ਲਗਾਈ ਗਈ ਜਿਸ ਵਿਚ ਬਾਂਸ ਦੀ ਗੁਣਵ¤ਤਾ, ਉਪਯੋਗ ਅਤੇ ਸਹਾਇਕ ਧੰਦੇ ਵਜੋਂ ਮਹੱਤਤਾ ਬਾਰੇ ਮਾਹਿਰ ਵਿਗਿਆਨੀਆਂ ਵੱਲੋਂ ਬੇਹੱਦ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾ. ਸਾਧਨਾ ਤ੍ਰਿਪਾਠੀ, ਡਾ. ਕ੍ਰਿਸ਼ਨ ਕੁਮਾਰ, ਸ਼੍ਰੀ ਨਿਰਮਲ ਉਪਾਠੀ, ਸ਼੍ਰੀ ਡੀ. ਪੀ. ਖਾਲੀ, ਸ਼੍ਰੀ ਰਾਜੇਸ਼ ਭੰਡਾਰੀ ਨੇ ਬਾਂਸ ਉਤਪਾਦਨ ਨਾਲ ਜੁੜੇ ਮਸਲਿਆਂ ਤੇ ਚਾਨਣਾ ਪਾਉਂਦਿਆਂ ਇਸ ਦੀ ਗੁਣਵ¤ਤਾ ਵਧਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਂਸ ਆਧਾਰਿਤ ਕਿੱਤੇ ਲੋਕਾਂ ਦੀ ਆਰਥਿਕ ਤਰ¤ਕੀ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਂਸ ਤੋਂ ਤਿਆਰ ਚੌਖਟ, ਪੈਨਲ ਤ ਬੋਰਡ ਜਿੱਥੇ ਬੇਹੱਦ ਮਜਬੂਤ ਹੁੰਦੇ ਹਨ ਉੱਥੇ ਇਨ੍ਹਾਂ ਤੇ ਆਮ ਨਾਲੋਂ ਇ¤ਕ ਤਿਹਾਈ ਘ¤ਟ ਲਾਗਤ ਆਉਂਦੀ ਹੈ। ਇਸ ਮੌਕੇ ਡੀ. ਐਫ. ਓ. ਸ. ਸੁਰਜੀਤ ਸਿੰਘ ਸਹੋਤਾ ਵਿਸ਼ੇਸ ਤੌਰ ਤੇ ਹਾਜਰ ਸਨ। ਬਾਂਸ ਤੋਂ ਤਿਆਰ ਅਨੇਕਾਂ ਵਸਤੂਆਂ ਦੀ ਪ੍ਰਦਰਸ਼ਨੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣੀ ਰਹੀ। ਸਿਖਲਾਈ ਕਾਰਜਸ਼ਾਲਾ ਵਿਚ ਚਾਲੀ ਦੇ ਕਰੀਬ ਕਿਸਾਨਾਂ, ਸਥਾਨਕ ਸਨਅਤਕਾਰਾਂ, ਸਵੈ ਸੇਵੀ ਗਰੁੱਪ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਭਾਗ ਲਿਆ।
ਰੈੱਡ ਕਰਾਸ ਮੇਲਾ ਹੁਣ 22 ਨੂੰ
ਤਲਵਾੜਾ, 10 ਦਸੰਬਰ : ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈੱਡ ਕਰਾਸ ਮੇਲਾ ਹੁਣ 15 ਦਸੰਬਰ ਦੀ ਬਜਾਏ ਕੁਝ ਜਰੂਰੀ ਕਾਰਨਾਂ ਕਰਕੇ 22 ਦਸੰਬਰ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੌਸ਼ਨ ਗਰਾਉਂਡ ਵਿਖੇ ਲੱਗਣ ਵਾਲੇ ਇਸ ਮੇਲੇ ਵਿਚ ਗਿੱਧੇ, ਭੰਗੜੇ, ਬੱਚਿਆਂ ਦੀਆਂ ਖੇਡਾਂ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਲਗਾਏ ਜਾਣਗੇ ਅਤੇ ਲੱਕੀ ਬੈਗ ਕੂਪਨ ਡਰਾਅ ਵੀ ਕੱਢੇ ਜਾਣਗੇ।
ਬਲਾਕ ਪੱਧਰੀ ਕੁਇਜ ਮੁਕਾਬਲੇ ਵਿਚ ਅਮਰੋਹ ਜੇਤੂ
ਤਲਵਾੜਾ, 7 ਦਸੰਬਰ : ਅੱਜ
ਇੱਥੇ ਡਾਇਰੈਕਟਰ ਸਕੂਲ ਸਿੱਖਿਆ ਸ. ਕਾਹਨ ਸਿੰਘ ਪੰਨੁੰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ
ਪੱਧਰੀ ਕੁਇਜ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਕਰਵਾਏ
ਗਏ ਜਿਸ ਵਿਚ 29 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹਿਸਾਬ, ਸਮਾਜਿਕ ਸਿੱਖਿਆ,
ਅੰਗਰੇਜ਼ੀ ਤੇ ਸਾਇੰਸ ਵਿਸ਼ਿਆਂ ਬਾਰੇ ਪ੍ਰਸ਼ਾਨਵਲੀ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ। ਇਸ
ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਅਮਰੋਹ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ
ਸਰਕਾਰੀ ਹਾਈ ਸਕੂਲ ਬੇੜਿੰਗ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਚੰਗੜਵਾਂ ਤੇ ਸਰਕਾਰੀ ਮਿਡਲ
ਸਕੂਲ ਨੰਗਲ ਖਨੌੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ
ਸਿਰੇ ਚੜ੍ਹਾਉਣ ਵਿਚ ਬਲਾਕ ਰਿਸੋਰਸ ਪਰਸਨ ਠਾਕੁਰ ਨਰਦੇਵ ਸਿੰਘ ਕਰਾੜੀ ਤੋਂ ਇਲਾਵਾ ਨਵੀਨ
ਕੁਮਾਰ, ਦਵਿੰਦਰ ਸਿੰਘ ਅਤੇ ਸੁਮਨ ਲਤਾ ਨੇ ਬਾਖੂਬੀ ਭੁਮਿਕਾ ਅਦਾ ਕੀਤੀ।
BRGF ਦੇ ਸੂਬਾ ਇੰਚਾਰਜ ਵੱਲੋਂ ਦੌਰਾ
ਹੁਸ਼ਿਆਰਪੁਰ, 29 ਨਵੰਬਰ: ਬੀ.ਆਰ.ਜੀ.ਐਫ. ਸਕੀਮ ਦੇ ਸੂਬਾ ਇੰਜਾਰਜ ਡਾ. ਭੁਪਿੰਦਰ ਸਿੰਘ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜ ਬਲਾਕਾਂ ਵਿੱਚ ਚਲ ਰਹੀ ਚਾਰ ਰੋਜ਼ਾ 7ਵੀਂ ਟਰੇਨਿੰਗ ਵਰਕਸ਼ਾਪ ਦੌਰਾਨ ਬਲਾਕ ਮਾਹਿਲਪੁਰ ਅਤੇ ਬਲਾਕ ਹੁਸ਼ਿਆਰਪੁਰ-1 ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਵੱਡੀ ਗਿਣਤੀ ਵਿੱਚ ਟਰੇਨਿੰਗ ਲਈ ਹਿੱਸਾ ਲੈਣ ਤੇ ਤਸੱਲੀ ਪ੍ਰਗਟ ਕੀਤੀ । ਉਨ੍ਹਾਂ ਹਾਜ਼ਰ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਜੋ ਵਾਰਡ ਬੰਦੀ ਮੁਤਾਬਕ ਹੋਣੀਆਂ ਹਨ , ਪਿੰਡਾਂ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਨਗੀਆਂ ਕਿਉਂਕਿ ਹਰ ਇੱਕ ਚੁਣੇ ਗਏ ਪੰਚਾਇਤ ਦੇ ਮੈਂਬਰ ਸਾਲ ਵਿੱਚ ਹੋਣ ਵਾਲੀਆਂ ਨਿਸ਼ਚਿਤ ਗਰਾਮ ਸਭਾ ਬੈਠਕਾਂ ਵਿੱਚ ਆਪਣੇ ਵਾਰਡ ਦੇ ਗਰਾਮ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜਿੰਮੇਵਾਰ ਹੋਵੇਗਾ ਕਿਉਂਕਿ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਪੇਂਡੂ ਵਿਕਾਸ ਸਬੰਧੀ ਚਲਦੀਆਂ ਸਕੀਮਾਂ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਕਰਿੱਡ ਸੰਸਥਾ ਦੇ ਸਹਾਇਕ ਪ੍ਰੋਜੈਕਟ ਕੋਆਰਡੀਨੇਟਰ ਪਰਮਵੀਰ ਸਿੰਘ ਨੇ ਇਸ ਮੌਕੇ ਤੇ ਬੀ.ਆਰ.ਜੀ.ਐਫ. ਸਕੀਮ ਦੀ ਵਿਉਂਤਬੰਦੀ ਕਰਨ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹੇਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਬੀ.ਆਰ.ਜੀ.ਐਫ. ਹਰਪ੍ਰੀਤ ਸਿੰਘ, ਸੁਪਰਵਾਈਜ਼ਰ ਬਲਜਿੰਦਰ ਸਿੰਘ, ਬੂਟਾ ਸਿੰਘ, ਵਕੀਲ ਕਿਰਨਜੀਤ ਕੌਰ, ਹਰਚੰਦ ਸਿੰਘ, ਸਾਫ਼ਟ ਵੇਅਰ ਮਾਹਿਰ ਸਵਰਨ ਸਿੰਘ ਨੇ ਵੀ ਪੰਚਾਇਤਾਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਮੇਨਟੇਨ ਕਰਨ, ਸ਼ਾਮਲਾਟ ਜਮੀਨਾਂ ਦੇ ਰੱਖ-ਰਖਾਓ, ਪੰਚਾਇਤਾਂ ਦੇ ਨਿਆਂ ਸਬੰਧੀ ਅਧਿਕਾਰਾਂ, ਪਿੰਡਾਂ ਦੇ ਸਰਵਪੱਖੀ ਵਿਕਾਸ , ਔਰਤਾਂ ਦੇ ਅਧਿਕਾਰਾਂ, ਸਿੱਖਿਆ ਅਧਿਕਾਰ ਐਕਟ, ਆਰ.ਟੀ.ਆਈ. ਐਕਟ ਅਤੇ ਨਰੇਗਾ ਆਦਿ ਸਕੀਮਾਂ ਸਬੰਧੀ ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ।

ਜੇਲ੍ਹ ਵਿਚ ਲਗਾਇਆ ਸੈਮੀਨਾਰ
ਹੁਸ਼ਿਆਰਪੁਰ, 29 ਨਵੰਬਰ: ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੀ.ਕੇ. ਧੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਹੁਕਮਾਂ ਹੇਠ ਅੱਜ ਜ਼ਿਲ੍ਹਾ ਜੇਲ੍ਹ ਵਿਖੇ ਮੁਫ਼ਤ ਕਾਨੁੰਨੀ ਸੇਵਾਵਾਂ ਸਬੰਧੀ ਸੈਮੀਨਾਰ ਲਗਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਭੁਪਿੰਦਰ ਸ਼ਰਮਾ ਨੇ ਕੀਤੀ। ਜੇਲ੍ਹ ਸੁਪਰਡੰਟ ਅਤੇ ਡਿਪਟੀ ਸੁਪਰਡੰਟ ਜੇਲ੍ਹ ਵੀ ਇਸ ਮੌਕੇ ਤੇ ਹਾਜ਼ਰ ਸਨ।
ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਨੇ ਜੇਲ੍ਹ ਹਵਾਲਾਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਨ੍ਹਾਂ ਤੋਂ ਇਲਾਵਾ ਪੈਨਲ ਦੇ ਵਕੀਲ ਅਰਵਿੰਦ ਗੌਤਮ, ਜੋਗ ਰਾਜ, ਰਜਨੀਸ਼ ਕੌਸ਼ਲ, ਰਮਨ ਮਹਿਤਾ, ਜਰਨੈਲ ਸਿੰਘ, ਅਜੇ ਗੁਪਤਾ, ਹਰਿੰਦਰ ਬੱਬੂ, ਨੇ ਵੀ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੈਰਾ ਲੀਗਲ ਵਲੰਟੀਅਰ ਤਿਲਕ ਰਾਜ, ਰਾਕੇਸ਼ ਕੁਮਾਰ, ਹੁਸਨ ਲਾਲ ਅਤੇ ਯੋਗੇਸ਼ ਕੁਮਾਰ ਨੇ ਵੀ ਇਸ ਸੈਮੀਨਾਰ ਵਿੱਚ ਭਾਗ ਲਿਆ। ਸੈਮੀਨਾਰ ਦੌਰਾਨ ਮੁਫਤ ਕਾਨੂੰਨੀ ਸਹਾਇਤ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।

ਉ¤ਘੇ ਕਵੀ ਕੇ. ਕੇ. ਰਾਣਾ ਨਹੀਂ ਰਹੇ
ਤਲਵਾੜਾ, 29 ਨਵੰਬਰ : ਸਾਹਿਤਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁਖ ਨਾਲ ਪੜ੍ਹੀ ਜਾਵੇਗੀ ਕਿ ਸ਼ਾਇਰ ਜਨਾਬ ਕੇ. ਕੇ. ਰਾਣਾ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 61 ਵਰ੍ਹਿਆਂ ਦੇ ਸਨ। ਸਵ. ਰਾਣਾ ਦੇ ਕਵਿਤਾ ਸੰਗ੍ਰਿਹ ‘ਅਨਮੋਲ ਮੋਤੀ‘ ਅਤੇ ‘ਕਾਗਜ਼ ਕੇ ਫ਼ੂਲ‘ ਪ੍ਰਕਾਸ਼ਿਤ ਹੋਏ ਅਤੇ ਪਾਠਕਾਂ ਵਿਚ ਕਾਫ਼ੀ ਮਕਬੂਲ ਹੋਏ। ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਤਲਵਾੜਾ ਵੱਲੋਂ ਡਾ. ਸੁਰਿੰਦਰ ਮੰਡ, ਸਮਰਜੀਤ ਸਿੰਘ ਸ਼ਮੀ, ਡਾ. ਅਮਰਜੀਤ ਅਨੀਸ, ਰਵਿੰਦਰ ਰਵੀ, ਨਰੇਸ਼ ਗੁਮਨਾਮ, ਪ੍ਰੋ. ਗੁਰਚਰਨ ਸਿੰਘ, ਅਨੁਰਾਧਾ ਸ਼ਰਮਾ, ਰਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਪ੍ਰੋ. ਅੰਜੂ ਬਾਲਾ, ਡਾ. ਰਾਜ ਕੁਮਾਰ, ਪ੍ਰੋ. ਕੁਲਵੰਤ ਰਾਣਾ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਧਿਆਨ ਸਿੰਘ, ਮਦਨ ਲਾਲ ਆਦਿ ਨੇ ਡੂੰਘੇ ਦੁੱਖ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਗੁਰਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਤਲਵਾੜਾ, 28 ਨਵੰਬਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇ¤ਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ ਦੀ ਸੁਚ¤ਜੀ ਦੇਖ ਰੇਖ ਹੇਠ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪ੍ਰਚਾਰਕਾਂ, ਲੋਕਲ ਕੀਰਤਨੀ ਜਥਿਆਂ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਲਵਾੜਾ ਦੇ ਬੱਚਿਆਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਜੰਮੂ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ। ਦੀਵਾਨ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।
ਪਸੂਆਂ ਨੂੰ ਸੰਤੁਲਿਤ ਖੁਰਾਕ ਦੇਣਾ ਜਰੂਰੀ : ਡਾ. ਸੈਣੀ
ਤਲਵਾੜਾ, 26 ਨਵੰਬਰ : ਪਸੂ ਪਾਲਣ ਵਿਭਾਗ ਹੁਸ਼ਿਆਰਪੁਰ ਵੱਲੋਂ ਬਲਾਕ ਤਲਵਾੜਾ ਤੇ ਪਿੰਡ ਰਜਵਾਲ ਵਿਖੇ ਡਿਪਟੀ ਡਾਇਰੈਕਟਰ ਡਾ. ਚਮਨ ਲਾਲ ਦੇ ਦਿਸਾ ਨਿਰਦੇਸਾਂ ਤੇ ਡਾ. ਰਮੇਸ ਸੈਣੀ ਦੀ ਅਗਵਾਈ ਹੇਠ ਪਸੂ ਭਲਾਈ ਤੇ ਪਸੂ ਧਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਆਰ ਕੇ ਸਰਮਾ ਸੀਨੀਅਰ ਵਿਗਿਆਨੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਰਿਜਨਲ ਸੈਂਟਰ ਤਲਵਾੜਾ ਵਿਸੇਸ ਤੌਰ ਤੇ ਹਾਜਰ ਹੋਏ। ਇਸ ਮੌਕੇ ਹਾਜਰ ਪਸੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾ. ਸੈਣੀ ਨੇ ਦੱਸਿਆ ਕਿ ਕੰਢੀ ਇਲਾਕੇ ਵਿਚ ਜਿੱਥੇ ਜਰਸੀ ਨਸਲ ਦੀਆਂ ਗਊਆਂ ਪਾਲਣ ਦੀ ਲੋੜ ਤੇ ਜੋਰ ਦਿੱਤਾ ਉੱਥੇ ਕਿਹਾ ਕਿ ਪਸੂਆਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਦੇਣਾ ਜਰੂਰੀ ਹੈ। ਕੈਂਪ ਨੂੰ ਡਾ. ਰਛਪਾਲ ਸਿੰਘ, ਡਾ. ਜਤਿੰਦਰਪਾਲ ਸਿੰਘ ਹਰਦੋਖੁੰਦਪੁਰ, ਸ. ਦਲਬੀਰ ਸਿੰਘ ਸੈਣੀ ਡੇਅਰੀ ਇੰਸਪੈਕਟਰ ਆਦਿ ਨੇ ਵੀ ਪਸੂ ਪਾਲਕਾਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਰਵਿੰਦਰ ਸਿੰਘ, ਤਰਸੇਮ ਰਾਜ, ਰਾਕੇਸ ਕੁਮਾਰ, ਰਾਜੇਸ ਕੁਮਾਰ, ਸੁਕਰੀਵ ਕੁਮਾਰ,ਰਕੇਸ ਕੁਮਾਰ ਸਰਪੰਚ ਰਜਵਾਲ, ਮਾਸਟਰ ਸਮਸੇਰ ਸਿੰਘ, ਪੰ. ਮੋਤੀ ਰਾਮ, ਸੁਨੀਲਾ ਦੇਵੀ ਆਦਿ ਹਾਜਰ ਸਨ।
ਰੋਜਗਾਰ ਚੇਤਨਾ ਪ੍ਰੋਗਰਾਮ ਆਯੋਜਿਤ
ਤਲਵਾੜਾ, 26 ਨਵੰਬਰ : ਡਾਇਰੈਕਟਰ ਰੋਜਗਾਰ ਤੇ ਸਿਖਲਾਈ ਵਿਭਾਗ ਪੰਜਾਬ ਦੇ ਦਿਸਾ ਨਿਰਦੇਸਾਂ ਤੇ ਜਿਲ੍ਹਾ ਰੁਜਗਾਰ ਦਫਤਰ ਹੁਸ਼ਿਆਰਪੁਰ ਵੱਲੋਂ ਵੱਖ ਵੱਖ ਵਿਭਾਗਾਂ ਅਤੇ ਨਿੱਜੀ ਸੈਕਟਰ ਦੇ ਸਹਿਯੋਗ ਨਾਲ ਮਾਸ ਕਾਉਂਸਲਿੰਗ ਪ੍ਰੋਗਰਾਮ ਪ੍ਰਿੰਸੀਪਲ ਦੇਸ ਰਾਜ ਸਰਮਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ 2 ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੇ. ਸੀ. ਭਟੋਆ ਰੁਜਗਾਰ ਅਫਸਰ ਵ¤ਲੋਂ ਦਸਵੀਂ ਤੇ ਬਾਰ੍ਹਵੀਂ ਤੋਂ ਬਾਦ ਉਪਲਬਧ ਕੋਰਸਾਂ ਸਬੰਧੀ ਪ੍ਰਭਾਵਸਾਲੀ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ। ਸ. ਗੁਰਵਿੰਦਰ ਸਿੰਘ ਮੈਨੇਜਰ ਸੋਨਾਲੀਕਾ ਇੰਡਸਟਰੀਜ ਤੇ ‘ਦੀ ਅਚੀਵਰਜ‘ ਦੇ ਫਾਉਂਡਰ ਵੱਲੋਂ ਬੱਚਿਆਂ ਵਿਚ ਛੁਪੀ ਪ੍ਰਤਿਭਾ ਨੂੰ ਵਿਕਸਿਤ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਕੈਪਟਨ ਅਸਵਨੀ ਕੁਮਾਰ ਤਹਿਸੀਲ ਸੈਨਿਕ ਭਲਾਈ ਅਫਸਰ ਦਸੂਹਾ ਨੇ ਭਾਰਤੀ ਸੈਨਾਵਾਂ ਵਿਚ ਸਿਪਾਹੀ ਤੋਂ ਅਫਸਰ ਤੱਕ ਭਰਤੀ ਸਬੰਧੀ ਵਿਦਿਅਕ ਤੇ ਸਰੀਰਕ ਯੋਗਤਾ ਬਾਰੇ ਅਤੇ ਸਾਬਕਾ ਫੌਜੀਆਂ ਨੂੰ ਮਿਲਦੀਆਂ ਸਹੂਲਤਾਂ ਸਬੰਧੀ ਚਾਨਣਾ ਪਾਇਆ ਗਿਆ। ਸਤਨਾਮ ਸਿੰਘ ਸੀਨੀਅਰ ਲੈਕਚਰਾਰ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵੱਲੋਂ ਤਕਨੀਕੀ ਸਿੱਖਿਆ ਵਿਚ ਮੌਜੂਦ ਮੌਕਿਆਂ ਬਾਰੇ ਰੌਸਨੀ ਪਾਈ ਗਈ। ਵਿਨੋਦ ਕੁਮਾਰ ਕੈਂਪ ਇੰਚਾਰਜ ਸੀ-ਪਾਈਟ ਤਲਵਾੜਾ ਵੱਲੋਂ ਭਰਤੀ ਤੋਂ ਪਹਿਲਾਂ ਸਿਖਲਾਈ ਦੇ ਮੌਕਿਆਂ ਤੇ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਦੇਸ ਰਾਜ ਸਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਦੀ ਲੋੜ ਹਨ। ਇਸ ਪ੍ਰੋਗਰਾਮ ਵਿਚ ਕਰੀਬ ਇੱਕ ਹਜਾਰ ਵਿਦਿਆਰਥੀਆਂ ਤੇ 25 ਦੇ ਕਰੀਬ ਅਧਿਆਪਕਾਂ ਨੇ ਸ ਿਰਕਤ ਕੀਤੀ ਅਤੇ ਮੰਚ ਸੰਚਾਲਨ ਸ੍ਰੀਮਤੀ ਮਮਤਾ ਠਾਕੁਰ ਵੱਲੋਂ ਬਾਖੂਬੀ ਕੀਤਾ ਗਿਆ।
ਜੀ. ਟੀ. ਯੂ. ਬਲਾਕ ਤਲਵਾੜਾ ਦੇ ਅਹੁਦੇਦਾਰਾਂ ਦਾ ਐਲਾਨ
ਤਲਵਾੜਾ, 26 ਨਵੰਬਰ : ਇੱਥੇ ਸ੍ਰੀ ਬਿਆਸ ਦੇਵ ਬਲਾਕ ਪ੍ਰਧਾਨ ਗੌਰਮਿੰਟ ਟੀਚਰਜ ਯੂਨੀਅਨ ਤਲਵਾੜਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੀ ਜਰੂਰੀ ਬੈਠਕ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਸ੍ਰੀ ਸ਼ਿਵ ਕੁਮਾਰ ਸਰਮਾ ਤੋਂ ਇਲਾਵਾ ਜਸਵੀਰ ਸਿੰਘ ਤੇ ਵਰਿੰਦਰ ਵਿ¤ਕੀ ਵਿਸੇਸ ਤੌਰ ਤੇ ਹਾਜਰ ਹੋਏ। ਸ੍ਰੀ ਬਿਆਸ ਦੇਵ ਵੱਲੋਂ ਇਸ ਮੌਕੇ ਬਲਾਕ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਿਸ ਅਨੁਸਾਰ ਰਜਿੰਦਰ ਪ੍ਰਸਾਦ ਧਾਰ, ਰਾਜ ਕੁਮਾਰ ਅਮਰੋਹ, ਇੰਦਰਜੀਤ ਰਾਮਗੜ੍ਹ ਸੀਕਰੀ ਤੇ ਯਸਪਾਲ ਤਲਵੜਾ ਨੂੰ ਸੀਨੀਅਰ ਮੀਤ ਪ੍ਰਧਾਨ, ਬਿਆਸ ਦੇਵ ਸਿੰਘ, ਆਸੂ ਵਰਮਾ, ਬਿੰਦੂ ਧੀਮਾਨ, ਨਿਧੀ ਤੇ ਅਵਤਾਰ ਸਿੰਘ ਨੂੰ ਮੀਤ ਪ੍ਰਧਾਨ, ਅਮਰਿੰਦਰ ਢਿ¤ਲੋਂ ਨੂੰ ਜਨਰਲ ਸਕੱਤਰ, ਸਸੀਕਾਂਤ, ਮੁਲਖਾ ਸਿੰਘ ਤੇ ਗੁਰਪਾਲ ਹੈਪਾ ਨੂੰ ਜੁਆਇੰਟ ਸਕੱਤਰ, ਅਸੋਕ ਕੁਮਾਰ ਬੇੜਿੰਗ ਵਿੱਤ ਸਕ¤ਤਰ, ਪਰਵੀਨ ਕੁਮਾਰ, ਜਸਵਿੰਦਰ ਸਿੰਗਲਾ, ਨੰਦ ਕਿਸੋਰ ਅਲੇਰਾ ਸਹਾਇਕ ਵਿੱਤ ਸਕੱਤਰ, ਨਰੇਸ ਮਿੱਢਾ ਪ੍ਰੈੱਸ ਸਕੱਤਰ, ਵਿਕਰਮ ਕਟੋਚ, ਸਮੀ, ਅਨੂਪ ਸਰਮਾ ਅਤੇ ਪ੍ਰਵੀਨ ਭੰਬੋਤਾੜ ਨੂੰ ਸਹਾਇਕ ਪ੍ਰੈਸ ਸਕੱਤਰ, ਯਾਦਵਿੰਦਰ ਜਥੇਬੰਦਕ ਸਕੱਤਰ, ਸੰਸਾਰ ਚੰਦ, ਇੰਦਰਜੀਤ ਝਰੇੜਾ, ਵਿਪਨ ਚੌਧਰੀ, ਸੰਦੀਪ ਰਾਮਗੜ੍ਹ ਨੂੰ ਸਹਾਇਕ ਜਥੇਬੰਦਕ ਸਕੱਤਰ, ਕੁਲਵੰਤ ਰਮਸਾ ਨੂੰ ਦਫਤਰ ਸਕ¤ਤਰ, ਤਰਸੇਮ ਚਮੂਹੀ, ਹੈਡਮਾਸਟਰ ਅਸੋਕ ਕੁਮਾਰ, ਹਿਤੇਸ ਅਤੇ ਪੰਕਜ ਪਰਮਾਰ ਨੂੰ ਸਹਾਇਕ ਦਫਤਰ ਸਕ¤ਤਰ ਅਤੇ ਕੇਵਲ ਭੰਬੋਤਾੜ, ਦਵਿੰਦਰ ਭੇੜਾ, ਰਾਜਕੁਮਾਰ ਬਹਿਖੁਸਾਲਾ, ਉਮਾ ਰੌਲੀ, ਅਮਿਤਾ ਨਗਰ, ਮਹਿੰਦਰ ਕੌਰ, ਮਨਮੋਹਨ, ਸੁਮਿਤ ਅੰਦਵਾੜੀ, ਵਰਿੰਦਰ ਡੌਹਰ, ਅਤੇ ਰਕੇਸ ਨਗਰ ਨੂੰ ਵਰਕਿੰਗ ਕਮੇਟੀ ਮੈਂਬਰ ਨਾਮਜਦ ਕੀਤਾ ਗਿਆ।
ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸਾਨ
ਤਲਵਾੜਾ, 26 ਨਵੰਬਰ : ਇੱਥੇ ਬੀ. ਬੀ. ਐਮ. ਬੀ. ਕਲੌਨੀ ਵਿਖੇ ਥਾਂ ਥਾਂ ਲ¤ਗੇ ਗੰਦਗੀ ਢੇਰ ਪ੍ਰਸਾਸਨ ਦੇ ਸਫਾਈ ਪ੍ਰਬੰਧਾਂ ਤੇ ਸਵਾਲੀਆ ਚਿੰਨ੍ਹ ਲਗਾਉਂਦੇ ਪ੍ਰਤੀਤ ਹੋ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਸੈਕਟਰ ਤਿੰਨ ਵਿਚ ਕੂੜਾ ਕਰਕਟ ਇਕ¤ਠਾ ਕਰਨ ਲਈ ਰੱਖੇ ਗਏ ਕੂੜੇਦਾਨਾਂ ਨੂੰ ਹਟਾ ਲਿਆ ਗਿਆ ਹੈ ਪਰੰਤੂ ਇਸ ਦੇ ਬਾਵਜੂਦ ਲੋਕਾਂ ਵੱਲੋਂ ਇਨ੍ਹਾਂ ਨਿਰਧਾਰਤ ਥਾਵਾਂ ਤੇ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਨਾਲ ਹਰ ਜਗ੍ਹਾ ਗੰਦਗੀ ਦੇ ਮੰਜਰ ਦਿਖਾਈ ਦੇ ਰਹੇ ਹਨ। ਇਸੇ ਤਰਾਂ ਤੇ ਹਾਲਾਤ ਦੂਜੇ ਸੈਕਟਰਾਂ ਵਿਚ ਪ੍ਰਤੱਖ ਵਿਖਾਈ ਦੇ ਰਹੇ ਹਨ। ਗੌਰਤਲਬ ਹੈ ਕਿ ਜਿ¤ਥੇ ਦੇਸ ਵਿਚ ਗੰਦਗੀ ਤੋਂ ਹੋਣ ਵਾਲੀਆਂ ਡੇਂਗੂ ਤੇ ਹੋਰ ਅਨੇਕਾਂ ਬਿਮਾਰੀਆਂ ਲਗਾਤਾਰ ਦਸਤਕ ਦੇ ਕੇ ਕੀਮਤੀ ਮਨੁੱਖੀ ਜਾਨਾਂ ਲੈ ਰਹੀਆਂ ਹਨ ਉ¤ਥੇ ਬੀ. ਬੀ. ਐਮ. ਬੀ. ਵੱਲੋਂ ਸਫਾਈ ਪ੍ਰਬੰਧਾਂ ਪ੍ਰਤੀ ਦਿਖਾਈ ਜਾ ਰਹੀ ਉਦਾਸੀਨਤਾ ਬੇਹੱਦ ਚਿੰਤਾਜਨਕ ਹੈ।
ਲੋਕਾਂ ਦੀ ਮੰਗ ਹੈ ਕਿ ਕਲੌਨੀ ਵਿਚ ਸਫਾਈ ਪ੍ਰਬੰਧਾਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
ਲੋਕਾਂ ਦੀ ਮੰਗ ਹੈ ਕਿ ਕਲੌਨੀ ਵਿਚ ਸਫਾਈ ਪ੍ਰਬੰਧਾਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
ਨਗਰ ਕੀਰਤਨ ਸਜਾਇਆ
ਤਲਵਾੜਾ, 25 ਨਵੰਬਰ : ਇੱਥੇ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਵੱਲੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨਾਲ ਸਬੰਧਤ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਗਤਕਾ ਪਾਰਟੀਆਂ, ਰਾਗੀ ਜਥਿਆਂ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਾਲ ਬੇਹ¤ਦ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ। ਨਗਰ ਕੀਤਰਨ ਦੌਰਾਨ ਥਾਂ ਥਾਂ ਤੇ ਸੰਗਤਾਂ ਵੱਲੋਂ ਚਾਹ ਆਦਿ ਦੇ ਲੰਗਰ ਲਗਾਏ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਭਾ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ, ਸ. ਸੁਰਿੰਦਰ ਸਿੰਘ, ਨਾਥ ਸਿੰਘ, ਅਮਰਪਾਲ ਸਿੰਘ ਜੌਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਪੈਨਸ਼ਨਰ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ
ਤਲਵਾੜਾ, 25 ਨਵੰਬਰ: ਇਥੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਮੁਕੇਰੀਆਂ ਦੀ ਜਰੂਰੀ ਮੀਟਿੰਗ ਵਿਚ ਜਥੇਬੰਦੀ ਦੀ ਦੋ ਸਾਲਾ ਚੋਣ ਕੇਸਰ ਸਿੰਘ ਬੰਸੀਆ ਅਤੇ ਵਿ¤ਦਿਆ ਰਤਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਹਾਜਰ ਡੈਲੀਗੇਟਾਂ ਵ¤ਲੋਂ ਸਰਬਸੰਮਤੀ ਨਾਲ ਗਿਆਨ ਸਿੰਘ ਗੁਪਤਾ ਵੱਲੋਂ ਪੇਸ਼ ਪੈਨਲ ਨੂੰ ਪ੍ਰਵਾਨਗੀ ਦਿੱਤੀ ਗਈ। ਨਵੇਂ ਅਹੁਦੇਦਾਰਾਂ ਵਿਚ ਚੌਧਰੀ ਬੰਸੀ ਲਾਲ ਨੂੰ ਪ੍ਰਧਾਨ, ਕਰਤਾਰ ਸਿੰਘ ਪਲਿਆਲ ਨੂੰ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਸ਼੍ਰੀ ਬੰਸੀਆ ਨੇ ਦ¤ਸਿਆ ਕਿ ਜਥੇਬੰਦੀ ਵੱਲੋਂ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯੁਗਰਾਜ ਸਿੰਘ ਪ੍ਰੈੱਸ ਸਕੱਤਰ, ਉੱਤਮ ਸਿੰਘ, ਸ਼ੇਰ ਸਿੰਘ, ਪ੍ਰੀਤਮ ਸਿੰਘ, ਕ੍ਰਿਸ਼ਨ ਕਿਸ਼ੋਰ ਸ਼ਰਮਾ, ਉੱਤਮ ਸਿੰਘ ਬੰਸੀਆ, ਰਮੇਸ਼ ਚੰਦਰ ਸ਼ਾਸਤਰੀ, ਜਗਦੀਪ ਸਿੰਘ, ਅਜੀਤ ਸਿੰਘ ਆਦਿ ਹਾਜਰ ਸਨ।
ਜਰਸੀ ਨਸਲ ਦੀਆਂ ਗਊਆਂ ਪਾਲਣਾ ਲਾਹੇਵੰਦ: ਡਾ. ਸੈਣੀ
ਤਲਵਾੜਾ, 22 ਨਵੰਬਰ : ਪਸ਼ੂ ਪਾਲਣ ਵਿਭਾਗ ਵ¤ਲੋਂ ਬਲਾਕ ਤਲਵਾੜਾ ਦੇ ਪਿੰਡ ਟੋਹਲੂ ਵਿਖੇ ਪਸ਼ੂ ਧਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਮੇਸ਼ ਸੈਣੀ ਨੇ ਕੀਤੀ। ਡਾ. ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਰਸੀ ਨਸਲ ਦੀਆਂ ਗਊਆਂ ਪਾਲਣ ਦਾ ਕੰਮ ਬੇਹ¤ਦ ਲਾਹੇਵੰਦ ਹੈ ਕਿਉਂਕਿ ਇਸ ਨਸਲ ਦੀ ਗਊ ਛੋਟੇ ਕ¤ਦ ਦੀ, ਘ¤ਟ ਚਾਰਾ ਖਾਣ ਵਾਲੀ, ਘ¤ਟ ਬਿਮਾਰ ਹੋਣ ਵਾਲੀ ਅਤੇ ਵਿਦੇਸ਼ੀ ਨਸਲਾਂ ਵਿਚੋਂ ਸਭ ਤੋਂ ਵ¤ਧ ਦੁ¤ਧ ਫੈਟ ਪੈਦਾ ਕਰਨ ਵਾਲੀ ਹੁੰਦੀ ਹੈ ਜੋ ਕੰਢੀ ਦੇ ਪਸ਼ੂ ਪਾਲਕਾਂ ਤੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ। ਉਨ•ਾਂ ਦ¤ਸਿਆ ਇਸ ਨਸਲ ਦਾ ਵਿਦੇਸ਼ਾਂ ਤੋਂ ਮੰਗਵਾਇਆ ਸੀਮਨ ਬਲਾਕ ਤਲਵਾੜਾ ਦੇ ਸਾਰੇ ਪਸ਼ੂ ਹਸਪਤਾਲਾਂ ਵਿਚ ਉਪਲਬਧ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ. ਦਵਿੰਦਰ ਸਿੰਘ ਨੇ ਨਾਬਾਰਡ ਵ¤ਲੋਂ ਇਸ ਇਲਾਕੇ ਲਈ ਗਊ ਪਾਲਣ ਲਈ ਕਰਜ਼ਾ ਸਕੀਮਾਂ ਅਤੇ ਸਵ¤ਛ ਦੁ¤ਧ ਉਤਪਾਦਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡੇਅਰੀ ਵਿਭਾਗ ਦੇ ਮਾਹਿਰਾਂ ਵ¤ਲੋਂ ਇਸ ਮੌਕੇ ਪਸ਼ੂ ਖੁਰਾਕ ਤੇ ਦੁ¤ਧ ਦੇ ਸੈਂਪਲ ਚੈ¤ਕ ਕੀਤੇ ਗਏ। ਵੈਟਰਨਰੀ ਡਾ. ਰਸ਼ਪਾਲ ਸਿੰਘ, ਡਾ. ਰਵਿੰਦਰ ਸਿੰਘ ਤੇ ਡਾ. ਨਿਪੁਨ ਠਾਕੁਰ ਨੇ ਬਾਂਝਪਨ, ਲੇਵੇ ਦੇ ਜਹਿਰ ਤੇ ਟੀਕੇ ਦੀ ਦੁਰਵਰਤੋਂ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕੀਤਾ। ਇਸ ਮੌਕੇ ਹਾਜਰ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਲਈ ਦਵਾਈਆਂ ਆਦਿ ਮੁਫ਼ਤ ਵੰਡੇ ਗਏ। ਕੈਂਪ ਨੂੰ ਕਾਮਯਾਬ ਬਣਾਉਣ ਲਈ ਡਾ. ਮੁਨੀਸ਼ ਮਿਸ਼ਰਾ, ਕੈਪਟਨ ਸੁਰੇਸ਼ ਕੁਮਾਰ ਸਰਪੰਚ ਟੋਹਲੂ, ਸ਼ਾਮ ਕੁਮਾਰੀ ਸਰਪੰਚ ਭਟੇੜ, ਰਾਜੇਸ਼ ਕੁਮਾਰ, ਦਵਿੰਦਰਪਾਲ ਆਦਿ ਵ¤ਲੋਂ ਅਹਿਮ ਰੋਲ ਅਦਾ ਕੀਤਾ ਗਿਆ।
ਨਸ਼ਾ ਮੁਕਤ ਸਮਾਜ ਸਮੇਂ ਦੀ ਲੋੜ : ਸ਼ਰਮਾ

ਨਸ਼ੇ ਸਮਾਜ ਨੂੰ ਖੋਖਲਾ ਕਰਦੇ ਹਨ : ਐਡਵੋਕੇਟ ਸਿੱਧੂ
ਨਸ਼ਾ ਵਿਰੋਧੀ ਦਿਵਸ ਮਨਾਇਆ
ਤਲਵਾੜਾ, 19 ਨਵੰਬਰ : ਨਸ਼ੇ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਦਿੰਦੇ ਹਨ ਅਤੇ ਵਿਸ਼ੇਸ ਕਰ ਨੌਜਵਾਨ ਵਰਗ ਨੂੰ ਲੁੜੀਂਦੀ ਜਾਗਰੂਕਤਾ ਨਾਲ ਨਸ਼ਾਮੁਕਤ ਸਿਹਤਮੰਦ ਸਮਾਜ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਬਲਾਕ ਤਲਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਇੰਸ ਅਧਿਆਪਕਾਂ ਵੱਲੋਂ ਆਯੋਜਿਤ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਵਿਸ਼ੇਸ਼ ਤੌਰ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਉਣ ਲਈ ਬਕਾਇਦਾ ਲੋਕ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ ਜਿਸ ਦੇ ਆਉਣ ਵਾਲੇ ਭਵਿੱਖ ਵਿਚ ਚੰਗੇਰੇ ਸਿੱਟੇ ਆਉਣਗੇ। ਉਨ੍ਹਾਂ ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿ ਕਿਹਾ ਅਜਿਹੇ ਜਾਗ੍ਰਤੀ ਸਮਾਗਮ ਸਮੇਂ ਦੀ ਲੋੜ ਹਨ। ਇਸ ਮੌਕੇ ਸਕੂਲ ਮੁਖੀ ਪ੍ਰਿੰ. ਐੱਚ. ਐੱਸ. ਧਾਮੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਦੇ ਸਕੂਲਾਂ ਵਿਚ ਸਾਇੰਸ ਅਧਿਆਪਕਾਂ ਵੱਲੋਂ ਲਗਾਤਾਰ ਦੋ ਦਿਨ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਮੰਚ ਸੰਚਾਲਨ ਸ੍ਰੀ ਰਾਧੇ ਸ਼ਿਆਮ ਸ਼ਰਮਾ ਨੇ ਬਾਖੂਬੀ ਕੀਤਾ ਅਤੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਅਨੇਕਾਂ ਗੀਤ, ਸਕਿੱਟ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮੋਦ ਸਿੰਘ ਹਰਚੰਦ ਕਾਹਨੂੰਵਾਨ, ਮਾਸਟਰ ਰਾਧੇ ਸ਼ਾਮ, ਹਰਦਿਆਲ ਸਿੰਘ, ਜਸਮਾਨ ਸਿੰਘ, ਗੁਰਦਰਸ਼ਨ ਸਿੰਘ, ਕਮਲਾ ਦੇਵੀ, ਸੰਜੀਵ ਕੁਮਾਰ, ਸਰਪੰਚ ਜਸਵਿੰਦਰ ਸਿੰਘ ਢੁਲਾਲ, ਉਮੇਸ਼ ਕੁਮਾਰ, ਅਜੀਤ ਸਿੰਘ, ਸੁਰੇਸ਼ ਭਾਟੀਆ, ਅਨੂ, ਦੀਪਤੀ ਆਦਿ ਸਮੇਤ ਵੱਡੀ ਗਿਣਤੀ ਅਧਿਆਪਕ ਤੇ ਪਤਵੰਤੇ ਹਾਜਰ ਸਨ।

ਪ੍ਰਭਾਤ ਫੇਰੀਆਂ ਸ਼ੁਰੂ
ਤਲਵਾੜਾ, 14 ਨਵੰਬਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਇ¤ਥੇ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਵ¤ਲੋਂ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ ਨੇ ਦ¤ਸਿਆ ਪ੍ਰਭਾਤ ਫੇਰੀਆਂ ਦਾ ਸਿਲਸਿਲਾ 26 ਨਵੰਬਰ ਤਕ ਚਲੇਗਾ ਅਤੇ ਮਗਰੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਉਪਰੰਤ 28 ਨਵੰਬਰ ਨੂੰ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਪਾਲ ਸਿੰਘ ਜੌਹਰ, ਸ. ਸੁਰਿੰਦਰ ਸਿੰਘ ਤਲਵਾੜਾ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ
ਤਲਵਾੜਾ, 9 ਨਵੰਬਰ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਵ ਸਿੱਖਿਆ ਅਭਿਆਨ ਤਹਿਤ ਬਲਾਕ ਤਲਵਾੜਾ ਦੇ ਸਰਕਾਰੀ ਮਿਡਲ ਸਕੂਲ ਭਡਿਆਰਾਂ ਦੀਆਂ ਐਸ. ਸੀ. ਵਿਦਿਆਰਥਣਾਂ ਦਾ ਵਿੱਦਿਅਕ ਟੂਰ ਮੁੱਖ ਅਧਿਆਪਕ ਸ਼੍ਰੀ ਕੇਵਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ, ਜਲਿਆਂ ਵਾਲਾ ਬਾਗ, ਵਾਹਗਾ ਬਾਰਡਰ ਤੋਂ ਇਲਾਵਾ ਵਿਸ਼ੇਸ਼ ਫੌਜੀ ਕੈਂਪ ਦੀ ਯਾਤਰਾ ਕਰਵਾਈ ਗਈ ਜਿ¤ਥੇ ਫੌਜ ਦੇ ਕਮਾਂਡਿੰਗ ਅਫ਼ਸਰ ਵੱਲੋਂ ਸਕੂਲੀ ਬੱਚੀਆਂ ਨੂੰ ਬਕਾਇਦਾ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰ ਵਿ¤ਚ ਅਰੁਣ ਕੁਮਾਰ, ਹਰਭਜਨ ਸਿੰਘ, ਰਵਿੰਦਰ ਸਿੰਘ ਅਤੇ ਬਸੰਤ ਸਿੰਘ ਆਦਿ ਅਧਿਆਪਕ ਵੀ ਸ਼ਾਮਲ ਸਨ।
ਕੰਢੀ ਖੇਤਰ ਨੂੰ ਹਰਬਲ ਹੱਬ, ਜੰਗਲਾਤ ਅਧਾਰਤ ਖੇਤੀ ਅਤੇ ਫੂਡ ਪ੍ਰੋਸੈਸਿੰਗ ਦੇ ਤੌਰ ਵਿਕਸਿਤ ਕੀਤਾ ਜਾਵੇਗਾ: ਬਾਦਲ
ਤਲਵਾੜਾ, 5 ਨਵੰਬਰ: ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੰਢੀ ਖੇਤਰ ਨੂੰ ਹਰਬਲ ਹੱਬ, ਜੰਗਲਾਤ ਅਧਾਰਤ ਖੇਤੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਕੰਢੀ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਕੀਤਾ ਜਾ ਸਕੇ। ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ਸਦਾ ਸ਼ਿਵ ਮਾਡਰਨ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੇ ਜਾ ਰਹੇ ਵੱਖ-ਵੱਖ ਤਰਾਂ ਦੇ ਪ੍ਰੋਡਕਟਾਂ ਦਾ ਨਿਰੀਖਣ ਕਰਨ ਉਪਰੰਤ ਕੰਢੀ ਖੇਤਰ ਦੇ ਕਰੀਬ 200 ਤੋਂ ਵੱਧ ਕਿਸਾਨਾਂ ਅਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਪ੍ਰਬੰਧਕਾਂ ਦੇ ਨਾਲ ਕੰਢੀ ਖੇਤਰ ਦੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ-ਚਰਚਾ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਆ ਵਿੱਚ ਕੰਢੀ ਖੇਤਰ ਦੇ 28 ਪਿੰਡਾਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਚੁਣਿਆ ਗਿਆ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਤਰਾਂ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਇਨ੍ਹਾਂ ਦੇ ਚੰਗੇ ਨਤੀਜੇ ਆਉਣ ਉਪਰੰਤ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰੇ ਪੰਜਾਬ ਦੇ ਕੰਢੀ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਦੀ ਜੰਗਲੀ ਜਾਨਵਰਾਂ ਤੋਂ ਸੁਰੱਖਿਆ ਵਾਸਤੇ 50 ਪ੍ਰਤੀਸ਼ਤ ਸਬਸਿਡੀ ਉਤੇ ਕੰਡਿਆਲੀ ਤਾਰ ਦਿੱਤੀ ਜਾਵੇਗੀ ਅਤੇ ਇਹ ਕੰਡਿਆਲੀ ਤਾਰ 5 ਤੋਂ 6 ਕਿਸਾਨਾਂ ਦੀਆਂ ਜਮੀਨਾਂ ਦੁਆਲੇ ਸਾਂਝੇ ਤੌਰ ਤੇ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੰਢੀ ਖੇਤਰ ਦੀਆਂ ਜਮੀਨਾਂ ਅਤੇ ਜੰਗਲਾਂ ਵਿੱਚ ਲਟੈਨਾ ਬੂਟੀ ਦੇ ਖਾਤਮੇ ਦੇ ਨਰੇਗਾ ਸਕੀਮ ਅਧੀਨ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬੂਟੀ ਫ਼ਸਲਾਂ ਅਤੇ ਜੰਗਲਾਂ ਦਾ ਨੁਕਸਾਨ ਨਾ ਕਰ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਕੰਢੀ ਖੇਤਰ ਵਿੱਚ ਸਿੰਚਾਈ ਦੀ ਸਹੂਲਤ ਵਾਸਤੇ ਪਹਿਲੇ ਪੜਾਓ ਵਿੱਚ ਇਨ੍ਹਾਂ ਪਿੰਡਾਂ ਵਿੱਚ ਵਗ ਰਹੀਆਂ 30 ਤੋਂ 40 ਖੱਡਾਂ ਉਤੇ ਛੋਟੇ-ਛੋਟੇ ਚੈਕ ਡੈਮ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਵਿਆਰਥ ਜਾ ਰਿਹੇ ਪਾਣੀ ਨੂੰ ਰੋਕ ਕੇ ਕੰਢੀ ਖੇਤਰ ਵਿੱਚ ਤੁਪਕਾ ਸਿੰਚਾਈ ਸਕੀਮ ਲਈ ਵਰਤਿਆ ਜਾ ਸਕੇ। ਉਨ੍ਹਾਂ ਟਿਊਬਵੈਲ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਢੀ ਖੇਤਰ ਵਿੱਚ ਜਿਥੇ ਕਿਤੇ ਡੂੰਘਾ ਟਿਊਬਵੈਲ ਲੱਗਣ ਦੀ ਸੰਭਾਵਨਾ ਹੈ, ਉਥੇ ਹੋਰ ਡੂੰਘੇ ਟਿਊਬਵੈਲ ਲਗਾਏ ਜਾਣ ਤਾਂ ਜੋ ਇਸ ਪਾਣੀ ਨੂੰ ਤੁਪਕਾ ਸਿੰਚਾਈ ਸਕੀਮ ਰਾਹੀਂ ਕੰਢੀ ਖੇਤਰ ਵਿੱਚ ਵਰਤਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੰਢੀ ਖੇਤਰ ਵਿੱਚ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁਕਣ ਵਾਲੇ ਜਰਸੀ ਕਿਸਮ ਦੀਆਂ ਗਾਵਾਂ ਦੀ ਬਰੀਡ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ ਜਿਹੜੀ ਕਿ ਘੱਟ ਪੱਠੇ ਖਾ ਕੇ ਵੱਧ ਦੁੱਧ ਦੇਣ ਵਾਲੀ ਨਸਲ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੰਢੀ ਖੇਤਰ ਵਿੱਚ ਲੱਗਣ ਵਾਲੇ ਮੈਡੀਕਲ ਪਲਾਂਟ, ਫ਼ਲਦਾਰ ਅਤੇ ਬਾਂਸਾਂ ਦੇ ਬੂਟੇ ਤਿਆਰ ਕਰਨ ਲਈ ਵੱਡੀ ਨਰਸਰੀ ਤਿਆਰ ਕੀਤੀ ਜਾਵੇਗੀ ਜਿਥੋਂ ਇਹ ਪੌਦੇ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕੰਢੀ ਖੇਤਰ ਵਿੱਚ ਆਂਵਲਾ, ਕੁਆਰ, ਹਰੜ ਅਤੇ ਹੋਰ ਤਿਆਰ ਹੋਣ ਵਾਲੇ ਫ਼ਲਾਂ ਦੀ ਪ੍ਰੋਸੈਸਿੰਗ ਵਾਸਤੇ ਪਲਾਂਟ ਲਗਾਇਆ ਜਾਵੇਗਾ ਤਾਂ ਜੋ ਕੰਢੀ ਖੇਤਰ ਦੀਆਂ ਜੜੀਆਂ-ਬੂਟੀਆਂ ਅਤੇ ਇਸ ਖੇਤਰ ਵਿੱਚ ਤਿਆਰ ਹੋ ਰਹੇ ਫ਼ਸਲਾਂ ਦੇ ਜੂਸ ਨੂੰ ਮਾਰਕੀਟਿੰਗ ਲਈ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਇਥੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਸਨੱਅਤਾਂ ਦੇ ਪ੍ਰਬੰਧਕਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਤਰਾਂ ਪ੍ਰੋਜੈਕਟ ਕੰਢੀ ਖੇਤਰ ਦੇ ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਰਾਂ ਦੀ ਰਾਏ ਲੈਣ ਉਪਰੰਤ ਹੀ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਵਿਧਾਇਕ ਹਲਕਾ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ, ਵਿਧਾਇਕ ਹਲਕਾ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸਾਬਕਾ ਮੰਤਰੀ ਪੰਜਾਬ ਅਰੁਨੇਸ਼ ਸ਼ਾਕਰ, ਇੰਚਾਰਜ ਹਲਕਾ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਸੈਕਟਰੀ ਕੇ ਜੀ ਐਸ ਚੀਮਾ, ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ, ਐਸ ਐਸ ਪੀ ਸੁਖਚੈਨ ਸਿੰਘ ਗਿੱਲ, ਡਾ ਪੀ ਕੇ ਖੰਨਾ ਐਡੀ: ਡਾਇਰੈਕਟਰ ਆਫ਼ ਰਿਸਰਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਡਾ.ਐਚ ਧਾਲੀਵਾਲ, ਡਾ. ਪੂਨਮ ਸਚਦੇਵਾ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਸਤਵਿੰਦਰ ਪਾਲ ਸਿੰਘ ਢੱਟ,ਅਵਤਾਰ ਸਿੰਘ ਜੌਹਲ, ਇਕਬਾਲ ਸਿੰਘ ਜੌਹਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਮੁੱਖ ਮੰਤਰੀ ਦੇ ਤਲਵਾੜਾ ਦੌਰੇ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ
ਹੁਸ਼ਿਆਰਪੁਰ, 3 ਨਵੰਬਰ: ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ 5 ਅਤੇ 6 ਨਵੰਬਰ 2012 ਨੂੰ ਦਸੂਹਾ ਹਲਕੇ ਦੇ ਕਸਬਾ ਤਲਵਾੜਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ ਨੇ ਅੱਜ ਇਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੁੱਖ ਮੰਤਰੀ ਪੰਜਾਬ ਦੇ ਦੌਰੇ ਦੇ ਪ੍ਰਬਧਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ 5 ਨਵੰਬਰ ਨੂੰ ਰਾਮਗੜ੍ਹ ਸੀਕਰੀ ਵਿਖੇ ਬਾਅਦ ਦੁਪਹਿਰ 3-00 ਵਜੇ ਸਵੈਸਹਾਇਤਾ ਗਰੁੱਪਾਂ ਅਤੇ ਉਦਯੋਗਪਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ 6 ਨਵੰਬਰ ਨੂੰ ਸਵੇਰੇ 11-00 ਵਜੇ ਤਲਵਾੜਾ ਵਿਖੇ ਪੌਲੀਟੈਕਨਿਕ ਕਾਲਜ, ਆਦਰਸ਼ ਸਕੂਲ, ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਇਸ ਉਪਰੰਤ ਸਰਕਾਰੀ ਕਾਲਜ ਤਲਵਾੜਾ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਉਨ੍ਹਾਂ ਇਸ ਮੌਕੇ ਤੇ ਮੁੱਖ ਮੰਤਰੀ ਦੇ ਦੌਰੇ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਅਤੇ ਆਪਣੀਆਂ ਡਿਊਟੀਆਂ ਨੂੰ ਜਿੰਮੇਵਾਰੀ ਨਾਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ।

ਬੀ. ਐਸ. ਐੱਫ. ਪਾਸਿੰਗ ਆਉਟ ਪਰੇਡ
ਹੁਸ਼ਿਆਰਪੁਰ, 3 ਨਵੰਬਰ: ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 210 ਦੇ ਸਿਖਲਾਈ ਪ੍ਰਾਪਤ ਕਰ ਚੁੱਕੇ 139 ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਦੀ ਪਾਸਿੰਗ ਆਊਟ ਪ੍ਰੇਡ ਦਾ ਆਯੋਜਨ ਕੀਤਾ ਗਿਆ। ਡਿਪਟੀ ਇੰਸਪੈਕਟਰ ਜਨਰਲ (ਪੀ ਐਸ ਓ) ਫਰੰਟੀਅਰ ਹੈਡਕੁਆਟਰ ਸੀਮਾ ਸੁਰੱਖਿਆ ਬੱਲ ਪੰਜਾਬ ਜੈਅੰਤੀ ਪ੍ਰਸਾਦ ਉਨਿਆਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਸਲਾਮੀ ਲਈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਤੇ ਸਿਖਲਾਈ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸੌਂਹ ਵੀ ਚੁਕਾਈ ਗਈ।
ਸ੍ਰੀ ਉਨਿਆਲ ਨੇ ਇਸ ਮੌਕੇ ਤੇ ਪਰੇਡ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸੈਂਟਰ ਤੋਂ ਪ੍ਰਾਪਤ ਕੀਤੀ ਚੰਗੀ ਸਿਖਲਾਈ ਨਾਲ ਉਹ ਆਪਣੇ ਦੇਸ਼ ਦੀ ਰਾਖੀ ਅਤੇ ਆਪਣੇ ਫ਼ਰਜ਼ ਚੰਗੇ ਢੰਗ ਨਾਲ ਨਿਭਾਉਣਗੇ। ਉਨ੍ਹਾਂ ਸਹਾਇਕ ਟਰੇਨਿੰਗ ਸੈਂਟਰ ਖੜਕਾਂ ਦੇ ਅਧਿਕਾਰੀਆਂ ਨੂੰ ਵਧੀਆ ਸਿਖਲਾਈ ਦੇਣ ਤੇ ਮੁਬਾਰਕਵਾਦ ਦਿੱਤੀ।
ਡਿਪਟੀ ਇੰਸਪੈਕਟਰ ਜਨਰਲ ਸੀਮਾ ਸੁਰੱਖਿਆ ਬੱਲ ਖੜਕਾਂ ਐਚ ਐਸ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਬਿਹਾਰ, ਜੰਮੂ, ਰਾਜਸਥਾਨ, ਹਰਿਆਣਾ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਨਾਲ ਸਬੰਧਤ ਜਵਾਨ ਸ਼ਾਮਲ ਹਨ। ਇਨ੍ਹਾਂ ਜਵਾਨਾਂ ਨੂੰ 9 ਮਹੀਨੇ ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ, ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਣ-ਸੁਖਾਵੇਂ ਹਾਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਅੱਜ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਅਡਵਾਂਸ ਕਮਬੈਟ ਟਰੇਨਿੰਗ ਵੀ ਦਿਤੀ ਜਾਵੇਗੀ।
ਅੱਜ ਦੀ ਪਾਸਿੰਗ ਆਊਟ ਪ੍ਰੇਡ ਵਿੱਚ ਕਮਾਂਡੈਂਟ (ਟਰੇਨਿੰਗ) ਸੰਦੀਪ ਚੰਨਨ, ਸਹਾਇਕ ਕਮਾਂਡੈਂਟ (ਟਰੇਨਿੰਗ) ਸ੍ਰੀ ਐਮ ਐਸ ਰਾਜ ਪਰੋਹਿਤ, ਡਿਪਟੀ ਕਮਾਂਡੈਂਟ ਨਰਿੰਦਰ ਪਾਲ ਅਤੇ ਸੀਮਾ ਸੁਰੱਖਿਆ ਬੱਲ ਦੇ ਅਧਿਕਾਰੀ ਤੇ ਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਸਹਾਇਕ ਸੀਮਾ ਸੁਰੱਖਿਆ ਬੱਲ ਖੜ੍ਹਕਾਂ ਵਿਖੇ ਸਿਖਲਾਈ ਪ੍ਰਾਪਤ ਕਰ ਰਹ ਜਵਾਨਾਂ ਵੱਲੋਂ ਲੇਜਿਅਮ, ਜੂਡੋ ਕਰਾਟੇ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਅੱਜ ਦੀ ਪਾਸਿੰਗ ਪਰੇਡ ਮੌਕੇ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਜਵਾਨਾਂ ਵਿੱਚੋਂ ਓਵਰ ਆਲ ਪਹਿਲੇ ਸਥਾਨ ਤੇ ਰਹਿਣ ਵਾਲੇ ਸੋਰਭ ਸਿੰਘ, ਦੂਜੇ ਸਥਾਨ ਤੇ ਮਹੇਸ਼ ਕੁਮਾਰ ਸੈਣੀ, ਬੈਸਟ ਇਨ ਸ਼ੂਟਿੰਗ ਮੰਗਲ ਸਿੰਘ, ਬੈਸਟ ਇਨ ਐਂਡੂਰੈਂਸ ਓਂਕਾਰ ਸਿੰਘ, ਬੈਸਟ ਇਨ ਡਰਿੱਲ ਅਸ਼ੀਸ਼ ਕੁਮਾਰ ਰਹੇ।

... ਤੇ ਪੰਜਾਬ ਨੂੰ ਕਨੇਡਾ ਬਣਾ ਦਿਆਂਗੇ : ਬਾਦਲ
ਹੁਸ਼ਿਆਰਪੁਰ, 3 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਵਿਤਕਰੇਬਾਜ਼ੀ ਛੱਡ ਕੇ ਰਾਜਾਂ ਨੂੰ ਟੈਕਸਾਂ ਵਿੱਚ ਬਣਦਾ ਹਿੱਸਾ ਦੇਵੇ ਤਾਂ ਅਸੀਂ ਪੰਜਾਬ ਨੂੰ 5 ਸਾਲਾਂ ਵਿੱਚ ਕੈਨੇਡਾ ਵਾਂਗ ਦੁਨੀਆਂ ਦਾ ਸਭ ਤੋਂ ਵਿਕਸਿਤ ਸੂਬਾ ਬਣਾ ਦਿਆਂਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਰਾਜਾਂ ਅਤੇ ਨਾਗਰਿਕਾਂ ਨਾਲ ਵਿਤਕਰੇਬਾਜੀ ਕੀਤੀ ਜਾਂਦੀ ਹੈ। ਮੁੱਖ ਮੰਤਰੀ ਅੱਜ ਇਥੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਹ ਕਾਦੀਆਂ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਟੈਕਸਾਂ ਵਿੱਚੋਂ ਰਾਜਾਂ ਨੂੰ ਦਿੱਤੇ ਜਾ ਰਹੇ ਹਿੱਸੇ ਸਬੰਧੀ ਬਣਾਏ ਗਏ ਫਾਰਮੂਲੇ ਵਿੱਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸੂਬਿਆਂ ਨੂੰ ਟੈਕਸਾਂ ਵਿੱਚੋਂ 32 ਪ੍ਰਤੀਸ਼ਤ ਹਿੱਸਾ ਦੇ ਰਿਹਾ ਹੈ ਜਦਕਿ ਇਸ ਨੂੰ ਵਧਾ ਕੇ 50 ਪ੍ਰਤੀਸ਼ਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੂਬੇ ਵਿਕਾਸ ਸਬੰਧੀ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਸਕੇ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਨਾਲ ਆਰਥਿਕ ਅਤੇ ਧਾਰਮਿਕ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਵੀ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ। ਜਿਸ ਕਰਕੇ ਵਿਕਾਸ ਪੱਖੋਂ ਦੇਸ਼ ਦਾ ਸਿਰਮੌਰ ਸੂਬਾ ਕਾਂਗਰਸ ਸਰਕਾਰ ਦੀ ਵਿਤਕਰੇਬਾਜੀ ਕਰਕੇ ਬਹੁਤ ਸਾਰੇ ਖੇਤਰਾਂ ਵਿੱਚ ਪੱਛੜ ਕੇ ਰਹਿ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਰਜੇ ਹੇਠ ਦੱਬੇ ਕਿਸਾਨਾਂ ਦੀ ਭਲਾਈ ਵਾਸਤੇ ਕੁਝ ਨਹੀਂ ਕੀਤਾ ਜਦਕਿ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ-ਭੰਡਾਰ ਵਿੱਚ 70 ਫੀਸਦੀ ਹਿੱਸਾ ਪਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਅੰਨ ਉਤਪਾਦਕ ਸੂਬੇ ਦੀ ਮੱਦਦ ਵਾਸਤੇ ਵਿਸ਼ੇਸ਼ ਸਹੂਲਤਾਂ ਜਾਰੀ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਯੂ ਪੀ ਏ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੈ। ਇਸ ਨੇ ਲੋਕਾਂ ਦੀ ਭਲਾਈ ਦੀ ਥਾਂ ਤੇ ਮਹਿੰਗਾਈ ਦੇ ਭਾਰ ਥੱਲੇ ਦੱਬਿਆ ਹੈ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਦੀ ਇੱਕ ਸਹਿਯੋਗੀ ਪਾਰਟੀ ਹੈ ਜਿਨ੍ਹਾਂ ਦੀਆਂ ਨੀਤੀਆਂ ਤੋਂ ਚੋਣਾਂ ਨਾਲ ਸਬੰਧਤ ਸੂਬੇ ਦੇ ਲੋਕ ਸੰਤੁਸ਼ਟ ਹਨ। ਪੰਜਾਬ ਵਾਂਗ ਹਿਮਾਚਲ ਅਤੇ ਗੁਜ਼ਰਾਤ ਵਿੱਚ ਵੀ ਭਾਜਪਾ ਦੀਆਂ ਸਰਕਾਰਾਂ ਦੁਬਾਰਾ ਬਣਨਗੀਆਂ । ਉਨ੍ਹਾਂ ਕਿਹਾ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਲੋਕਾਂ ਨੂੰ ਕੋਈ ਠੋਸ ਪ੍ਰੋਗਰਾਮ ਨਹੀਂ ਦੇ ਸਕੀ ਜਿਸ ਕਾਰਨ ਕਾਂਗਰਸ ਆਪਣੀਆਂ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼੍ਰਟਾਚਾਰ ਕਰਕੇ ਆਪਣੇ ਪੈਰਾਂ ਦੇ ਭਾਰ ਖੁਦ ਹੀ ਡਿੱਗ ਪਵੇਗੀ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਭਾਰਤ ਦੇ ਰਾਜਨੀਤਿਕ ਨਕਸ਼ੇ ਤੋਂ ਨਾਮ ਖਤਮ ਹੋ ਜਾਵੇਗਾ।
ਇਸ ਮੌਕੇ ਤੇ ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਪੰਜਾਬ ਸੋਹਨ ਸਿੰਘ ਠੰਡਲ, ਵਿਧਾਇਕ ਹਲਕਾ ਗੜ•ਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਡੀ ਆਈ ਜੀ ਲੋਕ ਨਾਥ ਆਂਗਰਾ, ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ, ਵਰਿੰਦਰ ਸਿੰਘ ਬਾਜਵਾ ਸਾਬਕਾ ਐਮ ਪੀ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ, ਸਤਵਿੰਦਰ ਪਾਲ ਸਿੰਘ ਢੱਟ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਹਾਜ਼ਰ ਸਨ।

ਪੁਲਿਸ ਨੂੰ ਮਿਲਣਗੀਆਂ ਨਵੀਆਂ ਗੱਡੀਆਂ : ਸੁਖਬੀਰ ਬਾਦਲ

ਸ. ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਨੂੰ ਹੋਰ ਤੇਜ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਨਸ਼ਿਆਂ ਦੀਆਂ ਤਾਰਾਂ ਹੀ ਜ਼ੁਰਮ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੇ ਦੇਸ਼ ਅੰਦਰ ਫੜੇ ਜਾਣ ਵਾਲੇ ਨਸ਼ਿਆਂ ਦਾ 70 ਫੀਸਦੀ ਹਿੱਸਾ ਪੰਜਾਬ ਪੁਲਿਸ ਵਲੋਂ ਹੀ ਫੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਡਾ ਸੂਬਾ ਸਰਹੱਦੀ ਸੂਬਾ ਹੋਣ ਕਰਕੇ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਨਸ਼ਿਆਂ ਦੀ ਤਸਕਰੀ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੋ ਰਹੀ ਹੈ, ਜਿਸ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਨਾਕਾਮ ਰਹੀ ਹੈ।
ਉੱਪ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੇਤਾ ਤੇ ਬੱਜ਼ਰੀ ਦੇ ਗੈਰ ਕਨੂੰਨੀ ਖਨਣ ਨੂੰ ਸਖਤੀ ਨਾਲ ਰੋਕਿਆ ਜਾਵੇ, ਕਿਉਂਕਿ ਇਹ ਰੋਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ, ਪਰ ਰੇਤਾ ਤੇ ਬੱਜ਼ਰੀ ਦੀ ਚੁਕਾਈ ਵਾਸਤੇ ਵਾਤਾਵਰਣ ਕਲੀਅਰੈਂਸ ਸਰਟੀਫਿਕੇਟ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਿਨਾਂ ਰੇਤਾ ਬੱਜ਼ਰੀ ਦੀ ਚੁਕਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਕੋਲੋਂ ਜਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਸ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ 48 ਘੰਟਿਆਂ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1226 ਸ਼ੈਲਰਾਂ ਨੂੰ ਬਲੈਕ ਲਿਸਟ ਕਰਨ ਕਰਕੇ ਆਈ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਝੋਨਾ ਦੂਜੇ ਜਿਲਿਆਂ ਵਿੱਚ ਵੀ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਲੋਕ ਨਾਥ ਆਂਗਰਾ ਡੀ.ਆਈ.ਜੀ. ਜ¦ਧਰ ਰੇਂਜ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀਪਇੰਦਰ ਸਿੰਘ, ਏ.ਡੀ.ਸੀ. ਬੀ.ਐਸ. ਧਾਲੀਵਾਲ, ਐਸ.ਪੀ. ਦਿਲਬਾਗ ਸਿੰਘ, ਐਸ.ਡੀ.ਐਮ ਮੁਕੇਰੀਆਂ ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਐਸ.ਡੀ.ਐਮ ਹੁਸ਼ਿਆਪੁਰ ਕੈਪਟਨ ਕਰਨੈਲ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਰਣਜੀਤ ਕੌਰ, ਦਿਗਵਿਜੇ ਸਿੰਘ ਕਪਿਲ, ਕੁਲਵੰਤ ਸਿੰਘ ਵਿਰਦੀ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਸੁਖਵਿੰਦਰ ਸਿੰਘ(ਸਾਰੇ ਡੀ.ਐਸ.ਪੀ.) ਆਦਿ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬੀਬੀ ਸੁਖਜੀਤ ਕੌਰ ਸ਼ਾਹੀ ਵਿਧਾਇਕ ਦਸੂਹਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਉੜਮੁੜ ਅਰਵਿੰਦਰ ਸਿੰਘ ਰਸੂਲਪੁਰ, ਜਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਜੌਹਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਹਰਮੀਤ ਸਿੰਘ ਕੌਲਪੁਰ ਵਲੋਂ ਸਵਾਗਤ ਕੀਤਾ ਗਿਆ।
ਹਿਮਾਚਲ ਚੋਣਾਂ ਤੱਕ ਸਰਹੱਦੀ ਠੇਕੇ ਬੰਦ ਰਹਿਣਗੇ
ਹੁਸ਼ਿਆਰਪੁਰ, 2 ਨਵੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਤਹਿਤ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਦੀ ਹਦੂਦ ਦੇ 3 ਕਿਲੋਮੀਟਰ ਦੇ ਘੇਰੇ ਤੋਂ ਅੰਦਰ ਹਰ ਤਰਾਂ ਦੇ ਸ਼ਰਾਬ ਦੇ ਠੇਕੇ ਮਿਤੀ 2 ਨਵੰਬਰ 2012 ਸ਼ਾਮ 5-00 ਵਜੇ ਤੋਂ ਲੈ ਕੇ 4 ਨਵੰਬਰ 2012 ਸ਼ਾਮ 5-00 ਵਜੇ ਤੱਕ ਬੰਦ ਰੱਖਣ (ਡਰਾਈ ਡੇ) ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਦਿਨਾਂ ਦੌਰਾਨ ਕੋਈ ਵੀ ਸ਼ਰਾਬ ਦਾ ਭੰਡਾਰ ਨਹੀਂ ਕਰੇਗਾ ਅਤੇ ਨਾ ਹੀ ਸ਼ਰਾਬ ਵੇਚੇਗਾ।
ਤੇ ਕੁੰਭਕਰਨ ਵੇਖਦਾ ਹੀ ਰਹਿ ਗਿਆ ...
![]() |
ਓਇ , ਆਹ ਕੀ ! |
ਮੁਲਾਜਮ ਮਸਲੇ ਹੱਲ ਕੀਤੇ ਜਾਣਗੇ: ਬੀਬੀ ਸਾਹੀ
ਤਲਵਾੜਾ, 14 ਅਕਤੂਬਰ : ਮੁਲਾਜਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮਸਲੇ ਛੇਤੀ ਹੀ ਹੱਲ ਕੀਤੇ ਜਾਣਗੇ। ਇਹ ਪ੍ਰਗਟਾਵਾ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ ਨੇ ਇੱਥੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਸੱਦੇ ਤੇ ਹਾਈਡਲ ਕਲੌਨੀ ਤਲਵਾੜਾ ਵਿਖੇ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਜਥੇਬੰਦੀ ਦੇ ਵਫ਼ਦ ਨੂੰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਸਤਾਵਿਤ ਦਸੂਹਾ ਫ਼ੇਰੀ ਮੌਕੇ ਮਿਲਾਇਆ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸਰਕਲ ਪ੍ਰਧਾਨ ਸ. ਵਿਜੈਪਾਲ ਸਿੰਘ ਸੈਣੀ ਨੇ ਕਿਹਾ ਕਿ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀਆਂ ਤਿੰਨ ਕਲੌਨੀਆਂ ਵਿਚ ਲੰਬੇ ਸਮੇਂ ਤੋਂ ਖਾਲੀ ਪਏ ਸੈਂਕੜੇ ਕੁਆਟਰ ਲੋੜਵੰਦ ਤੇ ਯੋਗ ਲੋਕਾਂ ਨੂੰ ਅਲਾਟ ਕਰਨੇ ਚਾਹੀਦੇ ਹਨ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਤੋਂ ਇਲਾਵਾ ਬੀਬੀ ਜਸਪਾਲ ਕੌਰ, ਦੀਪਕ ਰਾਣਾ, ਰਵਿੰਦਰ ਸਿੰਘ ਮਿਲਕਬਾਰ, ਸੰਜੋਗਤਾ, ਗੁਰਿੰਦਰ ਸਿੰਘ, ਅਮਰੀਕ ਸਿੰਘ ਮੀਕਾ, ਹੁਸ਼ਿਆਰ ਸਿੰਘ, ਸੁਸ਼ੀਲ ਕੁਮਾਰ, ਜਸਵਿੰਦਰ ਸਿੰਘ, ਮਹਿੰਦਰ ਭੰਡਾਰੀ, ਹਰਦਿਆਲ ਸਿੰਘ, ਦਲਵੀਰ ਸਿੰਘ, ਮਨੋਜ ਕੁਮਾਰ ਮੰਗੀ ਆਦਿ ਹਾਜਰ ਸਨ।
ਅਮਿੱਟ ਯਾਦਾਂ ਛੱਡ ਗਿਆ ਬੀ. ਬੀ. ਐਮ. ਬੀ. ਸਟਾਫ਼ ਕਲੱਬ ਮੇਲਾ
ਤਲਵਾੜਾ, 11 ਅਕਤੂਬਰ : ਬੀ ਬੀ ਐਮ ਬੀ ਸਟਾਫ਼ ਕਲੱਬ ਤਲਵਾੜਾ ਦਾ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ ਆਪਣੇ ਪਿੱਛੇ ਅਨੇਕਾਂ ਅਮਿੱਟ ਯਾਦਾਂ ਛੱਡ ਗਿਆ। ਇਸ ਮੇਲੇ ਦੇ ਇਨਾਮ ਵੰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੀ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ ਨੇ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਨੌਜਵਾਨਾਂ ਨੂੰ ਜਿੱਥੇ ਉਸਾਰੂ ਸੇਧ ਤੇ ਪ੍ਰੇਰਣਾ ਮਿਲਦੀ ਹੈ ਉੱਥੇ ਚੰਗੇਰੇ ਸਮਾਜ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਦੀ ਪ੍ਰਤਿਭਾ ਨੂੰ ਪਹਿਚਾਨਣ ਤੇ ਵਿਕਸਿਤ ਕਰਨ ਦੇ ਮੰਤਵ ਨਾਲ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਨ੍ਹਾਂ ਯੋਜਨਾਵਾਂ ਨੂੰ ਯੋਗ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਲੱਬ ਨੂੰ ਇਕਵੰਜਾ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਲਗਾਤਾਰ ਦਸ ਸਾਲਾਂ ਤੋਂ ਇਹ ਸਮਾਗਮਾਂ ਸਫ਼ਲਤਾ ਪੂਰਵਕ ਕਰਵਾਉਣ ਲਈ ਸਟਾਫ਼ ਕਲੱਬ ਵਧਾਈ ਦਾ ਪਾਤਰ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਮਿਆਰੀ ਸਮਾਗਮ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਇਸ ਮੌਕੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਖੇਡ ਮੇਲੇ ਦਾ ਵਾਲੀਬਾਲ ਮੁਕਾਬਲਾ ਸਟਾਫ਼ ਕਲੱਬ ਤਲਵਾੜਾ ਨੇ ਮਹਿਮੂਦਪੁਰ ਕਲੱਬ ਨੂੰ 16-25, 25-18, 19-25, 25-22, 25-21 ਦੇ ਫ਼ਰਕ ਨਾਲ ਹਰਾ ਕੇ ਜਿੱਤਿਆ। ਬੈਡਮਿੰਟਨ ਦੇ ਸਿੰਗਲਜ਼ ਵਿਚ ਸੁਨੀਲ ਰਾਓ ਨੇ ਰਜਤ ਕੰਗ ਨੂੰ ਹਰਾਇਆ ਜਦਕਿ ਡਬਲਜ਼ ਮੁਕਾਬਲੇ ਵਿਚ ਸੁਨੀਲ ਰਾਓ ਅਤੇ ਰਜਤ ਕੰਗ ਦੀ ਜੋੜੀ ਨੇ ਮੋਗਾ ਦੇ ਪੰਜਾਬ ਤੇ ਨਵਨੀਤ ਨੂੰ ਹਰਾ ਕੇ ਮੁਕਾਬਲਾ ਜਿੱਤਿਆ। ਸੱਭਿਆਚਾਰਕ ਮੁਕਾਬਲਿਆਂ ਵਿਚ ਲੜਕੀਆਂ ਦਾ ਗਰੁੱਪ ਡਾਂਸ ਵਿਚ ਵਸਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ ਦਾਤਾਰਪੁਰ ਪਹਿਲੇ ਅਤੇ ਅਪਰਾਜਿਤਾ ਇੰਟਰਨੈਸ਼ਨਲ ਸਕੂਲ ਭਟੇੜ ਦੂਜੇ ਸਥਾਨ ਤੇ ਰਹੇ। ਸੋਲੋ ਡਾਂਸ ਸੀਨੀਅਰ ਵਿਚ ਅੰਕਿਤ ਹਾਜੀਪੁਰ ਪਹਿਲੇ ਸਥਾਨ ਤੇ ਰਿਹਾ। ਮਹਿੰਦੀ ਵਿਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਬੱਚੇ ਪਹਿਲੇ ਸਥਾਨ ਤੇ ਰਹੇ। ਰਾਜ ਕੁਮਾਰ ਬਿੱਟਂੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਤਲਵਾੜਾ, ਜਸਵਿੰਦਰ ਸਰਪੰਚ ਢੁਲਾਲ ਤੋਂ ਇਲਾਵਾ ਇਸ ਮੌਕੇ ਕਲੱਬ ਦੇ ਪ੍ਰਧਾਨ ਜੇ. ਐਸ. ਰਾਣਾ, ਚੇਅਰਮੈਨ ਜੇ. ਬੀ. ਵਰਮਾ, ਸਕੱਤਰ ਕੇਵਲ ਸਿੰਘ ਭਿੰਡਰ, ਧਰਮਿੰਦਰ ਸਿੰਘ ਵੜੈਚ, ਰਵਿੰਦਰ ਰਵੀ, ਗੁਲਸ਼ਨ ਕੁਮਾਰ, ਸਤਪਾਲ, ਸੁਖਵਿੰਦਰ ਲੱਡੂ, ਪਰਮਿੰਦਰ ਸਿੰਘ, ਪਰਵਿੰਦਰ ਗੁਲੇਰੀਆ, ਚਤਰਜੀਤ ਸਿੰਘ, ਰਣਬੀਰ ਬਾਲਾ, ਮਲਕੀਤ ਸਿੰਘ, ਹਰਜੀਤ ਸਿੰਘ ਆਦਿ ਸਮੇਤ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਟੂਟੀ ਚੋਂ ਸਪੋਲੀਏ ਹੀ ਸਪੋਲੀਏ !
ਤਲਵਾੜਾ, 11 ਅਕਤੂਬਰ : ਕੁਝ ਦਿਨ ਪਹਿਲਾਂ ਤਲਵਾੜਾ ਦੀ ਟਾਊਨਸ਼ਿਪ ਕਲੌਨੀ ਦੀ ਜਲ ਸਪਲਾਈ ਵਿਚੋਂ ਸਪੋਲੀਏ ਨਿਕਲਣ ਦੀ ਖ਼ਬਰ ਅਜੇ ਚਰਚਾ ਵਿਚ ਸੀ ਕਿ ਹੁਣ ਬਲਾਕ ਤਲਵਾੜਾ ਦੇ ਪਿੰਡ ਭਟੋਲੀ ਦੀ ਜਨਤਕ ਟੂਟੀ ਵਿਚੋਂ ਵੱਡੀ ਮਾਤਰਾ ਵਿਚ ਸਪੋਲੀਏ ਨਿਕਲਣ ਦਾ ਸਮਾਚਾਰ ਹੈ। ਇਹ ਜਾਣਕਾਰੀ ਦਿੰਦਿਆਂ ਹੈਰਾਨ ਪਿੰਡ ਵਾਸੀ ਅਤੇ ਬਸਪਾ ਨੇਤਾ ਕੇਵਲ ਕ੍ਰਿਸ਼ਨ ਰਾਹੀ ਨੇ ਦੱਸਿਆ ਕਿ ਟੂਟੀ ਵਿਚੋਂ ਗੁੱਛਿਆਂ ਦੇ ਰੂਪ ਵਿਚ ਨਿਕਲੇ ਸਪੋਲੀਏ ਵੇਖ ਕੇ ਉਹ ਦੰਗ ਰਹਿ ਗਏ ਅਤੇ ਇਸ ਟੂਟੀ ਤੋਂ ਰੋਜ਼ਾਨਾ ਪਾਣੀ ਭਰਨ ਵਾਲੇ ਅਨੇਕਾਂ ਪਰਿਵਾਰ ਪੀਣ ਵਾਲੇ ਪਾਣੀ ਦੇ ਮਿਆਰ ਨੂੰ ਲੈ ਕੇ ਅਨੇਕਾਂ ਸਵਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਟੂਟੀ ਵਿਚੋਂ ਇਸੇ ਤਰਾਂ ਸਪੋਲੀਏ ਨਿਕਲਣ ਦੀਆਂ ਘਟਨਾਵਾਂ ਹੋਈਆਂ ਹਨ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਦਿਸ਼ਾ ਵਿਚ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ।
ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਹੋਈ
ਤਲਵਾੜਾ, 9 ਅਕਤੂਬਰ : ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਬਜ਼ੁਰਗ ਆਗੂ ਮਾਸਟਰ ਗਿਆਨ ਸਿੰਘ ਗੁਪਤਾ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੀ ਦੇਸ਼ ਦੀ ਮੌਜ਼ੂਦਾ ਹਾਲਤ ਤੇ ਵਿਚਾਰ ਚਰਚਾ ਤੋਂ ਇਲਾਵਾ ਸ਼ਹੀਦੇ ਆਜ਼ਮ ਦੇ ਜਨਮ ਉਤਸਵ ਨੂੰ ਮਨਾਉਣ ਸਬੰਧੀ ਯੋਜਨਾਬੰਦੀ ਕੀਤੀ ਗਈ । ਇਸ ਮੌਕੇ ਸ਼ਿਵ ਕੁਮਾਰ ਜਨਰਲ ਸਕੱਤਰ ਜੀਟੀਯੂ ਨੇ ਦੇਸ਼ ‘ਚ ਲਗਾਤਾਰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ,ਲੁੱਟ-ਖੋਹ ਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਉੱਪਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਦੀਪਕ ਠਾਕੁਰ ਨੇ ਬਿਤੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਿਮਾਚਲ ਦੇ ਇੱਕ ਧਨਾਢ ਸਕੂਲ ਨੂੰ ਸਰਕਾਰੀ ਖਾਤੇ ਵਿੱਚੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ 105ਵਾਂ ਜਨਮ ਦਿਹਾੜਾ ਮਿਤੀ 27 ਅਕਤੂਬਰ ਨੂੰ ਖੋਖਾ ਮਾਰਕਿਟ ਤਲਵਾੜਾ ਵਿਖੇ ਅਗਾਂਹਵਧੂ ਕ੍ਰਾਂਤੀਕਾਰੀ ‘ਨਾਟਕਾਂ ਭਰੀ ਰਾਤ’ ਦੇ ਸਿਰਲੇਖ ਹੇਠ ਕਰਵਾਉਣ ਦਾ ਫੈਸਲਾ ਕੀਤਾ ਗਿਆ।ਜਿਸ ਵਿੱਚ ਲੋਕ ਕਲਾ ਰੰਗ ਮੰਚ ਮੁੱਲਾਂਪੁਰ ਦਾਖਾ ਵੱਲੋਂ ਦੇਸ਼ ਦੇ ਮੌਜ਼ੂਦਾ ਹਲਾਤਾਂ ਤੇ ਭਗਤ ਸਿੰਘ ਦੀ ਜੀਵਣ ਤੇ ਕੇਂਦਰਿਤ ਕ੍ਰਾਂਤੀਕਾਰੀ ਨਾਟਕਾਂ ਤੇ ਕੌਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਯੁਗਰਾਜ ਸਿੰਘ, ਜਸਵੀਰ ਸਿੰਘ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਰਾਜਕੁਮਾਰ, ਅਮਰਿੰਦਰ ਢਿੱਲੋਂ, ਬਲਦੇਵ ਰਾਜ , ਯਾਦਵਿੰਦਰ ਸਿੰਘ, ਗੁਰਦੇਵ ਦੱਤ ਸ਼ਰਮਾ, ਵਿਸ਼ਾਲ ਡੋਗਰਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ।

ਖਣਿਜਾਂ ਦੀ ਨਜਾਇਜ਼ ਖੁਦਾਈ ਵਿਰੁੱਧ ਸਖਤੀ ਕੀਤੀ ਜਾਵੇਗੀ: ਡੀ. ਸੀ.
ਹੁਸ਼ਿਆਰਪੁਰ, 30 ਅਗਸਤ: ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਖੱਡਾਂ ਵਿੱਚੋਂ ਮਾਈਨਰ ਮਿਨਰਲ ਦੀ ਨਿਕਾਸੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਤੌਰ ਤੇ ਖੱਡਾ ਦੀ ਖੁਦਾਈ ਸਬੰਧੀ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈ ਕੋਰਟ ਨੇ 17 ਅਗਸਤ 2012 ਨੂੰ ਹੁਕਮ ਜਾਰੀ ਕੀਤੇ ਹਨ ਕਿ 5 ਹੈਕਟੇਅਰ ਤੋਂ ਘੱਟ ਰਕਬੇ ਦੀਆਂ ਠੇਕੇ ਤੇ ਚੱਲ ਰਹੀਆਂ ਖਾਨਾ ਵਾਸਤੇ ਵੀ ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਭਾਰਤ ਸਰਕਾਰ ਪਾਸੋਂ ਵਾਤਾਵਰਣ ਕਲੀਅਰੈਂਸ ਲੈਣੀ ਜ਼ਰੂਰੀ ਹੈ। ਜ਼ਿਲ੍ਹੇ ਦੀਆਂ 10 ਖਾਣਾਂ ਜਿਨ੍ਹਾਂ ਦਾ ਰਕਬਾ 5 ਹੈਕਟੇਅਰ ਤੋਂ ਘੱਟ ਸੀ, ਨੂੰ ਜੁਲਾਈ 2011 ਤੋਂ 30 ਜੂਨ 2014 ਤੱਕ ਠੇਕੇ ਤੇ ਚੜਾਇਆ ਗਿਆ ਸੀ, ਇਨ੍ਹਾਂ ਕੋਲ ਕਲੀਅਰੈਂਸ ਨਾ ਹੋਣ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੇਤਾ ਅਤੇ ਗਰੈਵਲ ਦੀ ਨਿਕਾਸੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਦਯੋਗ ਵਿਭਾਗ ਦੇ ਮਾਈਨਿੰਗ ਅਧਿਕਾਰੀ ਵੱਲੋਂ ਖੱਡਾ ਦੇ ਸਬੰਧਤ ਠੇਕੇਦਾਰਾਂ ਨੂੰ ਮਾਈਨਰ ਮਿਨਰਲ ਦੀ ਨਿਕਾਸੀ ਬੰਦ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੀਟਿੰਗ ਵਿੱਚ ਹਾਜਰ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਤੇ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਬਲਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਨਿਕਾਸੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਤੱਕ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਦੇ ਛਾਪੇ ਮਾਰੇ ਗਏ ਹਨ ਅਤੇ 18 ਐਫ.ਆਈ.ਆਰ. ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਵਾਈਆਂ ਗਈਆਂ ਹਨ।
ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜ਼ਾ ’ ਰਿਲੀਜ਼
ਹੁਸ਼ਿਆਰਪੁਰ, 25 ਅਗਸਤ : ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਵਲੋ ਸੁਰ ਸੰਗਮ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਥਾਨਿਕ ਇੱਕ ਨਿੱਜੀ ਰੈਸਟੋਰੈਟ ਵਿੱਚ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕ ਅਤੇ ਪੰਜਾਬੀ ਦੀ ਰੋਜਾਨਾ ਅਖਬਾਰ ‘ਦਾ ਟਾਈਮਜ਼ ਆਫ ਪੰਜਾਬ’ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਸ ਦੀ ਪੁਸਤਕ ‘ਸਤਨਾਜਾ‘ ਰਿਲੀਜ ਕੀਤੀ ਗਈ। ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਸੰਧੂ , ਪ੍ਰਧਾਨ ਸ਼ਿਵ ਕੁਮਾਰ ਬਾਵਾ ਅਤੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਰਿਲੀਜ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੇ ਆਖਿਆ ਕਿ ਸ਼ਰਨਜੀਤ ਸਿੰਘ ਬੈਸ ਦੀ ਦੂਸਰੀ ਪੁਸਤਕ ਪੜ੍ਹਕੇ ਉਸ ਅੰਦਰ ਪੰਜਾਬ ਵਿੱਚ ਵਾਪਰਦੀਆਂ ਰੋਜਾਨਾਂ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਤੜਪ ਹੈ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਕ ਪੰਜਾਬ ਤੋ ਦੂਰ ਅਮਰੀਕਾ ਵਿੱਚ ਵਸਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸਤਨਾਜਾ ਵਿੱਚ ਛਾਪੇ ਗਏ ਸਾਰੇ ਲੇਖ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਪੱਤਰਕਾਰੀ ਵਰਗੇ ਨਿਰਪੱਖ ਕਾਰਜ ਨਾਲ ਵੀ ਆਪਣੀਆਂ ਲਿਖਤਾ ਵਿੱਚ ਨਿਰਪੱਖਤਾ, ਡੂੰਘਾ ਅਤੇ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਆਖਿਆ ਕਿ ਸ਼ਰਨਜੀਤ ਬੈਸ ਵਲੋ ਇਸ ਪੁਸਤਕ ਤੋ ਪਹਿਲਾਂ ਪੰਜਾਬੀ ਦੇ ਉਘੇ ਗਾਇਕਾਂ ਬਾਰੇ ਪੁਸਤਕ ‘ਫਨਕਾਰ ਪੰਜ ਆਬ ਦੇ’ ਛਾਪਕੇ ਆਪਣੀ ਲੇਖਣੀ ਦੀ ਧਾਂਕ ਦੇਸ਼ਾਂ ਵਿਦੇਸ਼ਾਂ ਵਿੱਚ ਬਣਾ ਲਈ ਸੀ । ਉਸ ਪੁਸਤਕ ਨੂੰ ਪਾਠਕਾਂ ਵਲੋ ਭਰਵਾਂ ਹੂੰਗਾਰਾ ਮਿਲਿਆ ਸੀ ਤੇ ਹੁਣ ਉਸਦੀ ਦੂਸਰੀ ਪੁਸਤਕ ਸਤਨਾਜਾ ਹਰਇੱਕ ਪੰਜਾਬੀ ਲਈ ਸਾਂਭਣ ਵਾਲਾ ਖਜ਼ਾਨਾ ਹੈ। ਪੁਸਤਕ ਵਿੱਚ ਸ਼ਾਮਿਲ ਲੇਖ ਵੱਡਮੁੱਲੇ ਹਨ। ਵਾਰਤਕ ਅਤੇ ਸ਼ਾਇਰੀ ਦਾ ਸਾਂਝਾ ਸੁਮੇਲ ਹਨ।
ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਬੈਸ ਪੰਜਾਬੀ ਦਾ ਜਿਥੇ ਵਧੀਆ ਪੱਤਰਕਾਰ ਹੈ ਉਥੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਮਿਲਣਸਾਰ ਇਨਸਾਨ ਹੈ। ਉਹ ਛੋਟੀ ਜਿਹੀ ਉਮਰ ਵਿੱਚ ਵਿਦੇਸ਼ ਚਲਾ ਗਿਆ ਜਿਥੇ ਜਾਕੇ ਉਸਨੇ ਆਪਣੇ ਇੱਧਰ ਰਹਿੰਦੇ ਬਾਵਾ ਵਰਗੇ ਦੋਸਤਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹਨਾਂ ਨਾਲੋ ਵੀ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਹਿਚਾਣ ਬਣਾ ਲਈ ਹੈ। ਉਹ ਜਿਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿਕੇ ਉਥੇ ਸਭ ਤੋ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਪੇਪਰ ‘ ਦਾ ਟਾਈਮਜ਼ ਆਫ ਪੰਜਾਬ’ ਨਿਰੰਤਰ ਕੱਢ ਰਿਹਾ ਹੈ ਉਥੇ ਉਸਨੇ ਪੰਜਾਬੀ ਸਾਹਿਤ ਨੂੰ ਦੋ ਸਾਂਭਣਯੋਗ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ , ਸਾਹਿਤ ਅਤੇ ਪੱਤਰਕਾਰੀ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ ਕਵੀ ਪਰਮਜੀਤ ਪੰਮੀ ਅਤੇ ਬੱਗਾ ਸਿੰਘ ਚਿੱਤਰਕਾਰ ਹੁਰਾਂ ਆਖਿਆ ਕਿ ਬੈਸ ਪਿਛਲੇ ਕਈ ਵਰ੍ਰਿਆਂ ਤੋ ਵਿਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਪੂਰਾ ਵਫਾਦਾਰ ਹੈ। ਇਸ ਮੌਕੇ ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜਾ ’ ਰਿਲੀਜ ਕੀਤੀ ਗਈ। ਲੋਕ ਕਵੀ ਪਰਮਜੀਤ ਪੰਮੀ ਖੁਸ਼ਹਾਲਪੁਰ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਮਹਿਫਲ ਵਿੱਚ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸ਼ਾਇਰਾਂ ਅਤੇ ਪੱਤਰਕਾਰਾਂ ਨੂੰ ਸਤਨਾਜ ਪੁਸਤਕ ਭੇਟਾ ਕਰਕੇ ਸਭਾ ਵਲੋ ਸਨਮਾਨਿਆਂ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਆਰਟਿਸਟ, ਐਡਵੋਕੇਟ ਰਮੇਸ਼ ਅਜ਼ਾਦ ਬਡੇਸਰੋ, ਬੱਗਾ ਸਿੰਘ ਆਰਟਿਸਟ, ਬਲਜਿੰਦਰ ਮਾਨ, ਗੁਰਦੇਵ ਸਿੰਘ ਚੱਕ ਕਟਾਰੂ, ਸਰਵਣ ਰਾਮ ਭਾਟੀਆ, ਹਰਵਿੰਦਰ ਸਿੰਘ ਕਲੇਵਾਲ ਭਗਤਾਂ, ਜਗਤਾਰ ਸਿੰਘ ਬਾਹੋਵਾਲ, ਹਰਵਿੰਦਰ ਸਿੰਘ ਕਾਂਟੀ, ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ , ਐਡਵੋਕੇਟ ਸਤਨਾਮ ਸਿੰਘ ਬੀੜਾ, ਨਿਰਮਲ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਿੰਮੀ ਹੁਸ਼ਿਆਰਪੁਰੀ ਅਤੇ ਗਾਇਕ ਜਿੰਦਰ ਪੈਟਰ ਅਤੇ ਸਰਬਜੋਤ ਸਾਬ੍ਹੀ ਹਾਜ਼ਰ ਸਨ।

ਰੈਸ਼ਨੇਲਾਈਜ਼ੇਸ਼ਨ ਨੀਤੀ ਵਿਰੁੱਧ ਅਧਿਆਪਕਾਂ ਵਿਚ ਰੋਸ
ਤਲਵਾੜਾ,24 ਅਗਸਤ : ਪੰਜਾਬ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਲਾਗੂ ਕੀਤੀ ਨਵੀਂ ਰੈਸ਼ਨੇਲਾਈਜ਼ੇਸ਼ਨ ਨੀਤੀ ਦੇ ਵਿਰੋਧ ਵਿੱਚ ਅੱਜ ਸਥਾਨਕ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਬੀ. ਐਡ.ਅਧਿਆਪਕ ਫ਼ਰੰਟ ਪੰਜਾਬ ਇਕਾਈ ਤਲਵਾੜਾ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਕਮੇਟੀ ਮੈਂਬਰ ਵਰਿੰਦਰ ਵਿੱਕੀ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਇਕਾਈ ਤਲਵਾੜਾ ਦੇ ਸਮੂਹ ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਇਆਂ ਸੂਬਾਈ ਆਗੂ ਵਰਿੰਦਰ ਵਿੱਕੀ ਨੇ ਕਿਹਾ ਕਿ ਸਰਕਾਰ ਸਿੱਖਿਆ ਵਿਭਾਗ ਵਿੱਚ ਨਿੱਤ ਨਵੇਂ ਤਜ਼ੁਰਬੇ ਕਰ ਜਿੱਥੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ । ਉੱਥੇ ਨਾਲ ਹੀ ਸਕੂਲੀ ਬੱਚਿਆਂ ਨੂੰ ਵੀ ਵਿੱਦਿਆ ਵਿਹੁਣੇ ਕਰ ਰਹੀ ਹੈ। ਪਹਿਲਾਂ ਜਿੱਥੇ 61 ਵਿਦਿਆਰਥੀਆਂ ਤੇ ਤਿੰਨ ਅਧਿਆਪਕ ਸਨ ਹੁੱਣ ਉੱਥੇ 68 ਵਿਦਿਆਰਥੀਆਂ ਤੇ ਤੀਜਾ ਅਧਿਆਪਕ ਦੇ ਕੇ ਜਿੱਥੇ ਸਰਕਾਰ ਨੇ ਆਪਣਾ ਸਿੱਖਿਆ ਮਾਰੂ ਰਵੱਇਆ ਜ਼ਾਹਿਰ ਕੀਤਾ ਹੈ, ਨਾਲ ਹੀ ਸਿੱਖਿਆ ਅਧਿਕਾਰ ਐਕਟ ਦੀਆਂ ਧੱਜੀਆਂ ਉਡਾਈਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਇਸ ਐਕਟ ਤਹਿਤ 30 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਲਾਜ਼ਮੀ ਹੈ। ਇਸ ਮੌਕੇ ਤੇ ਉਚੇਚੇ ਤੌਰਤੇ ਮੀਟਿੰਗ ‘ਚ ਪਹੁੰਚੇ ਸੂਬਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਮਨੋਰਥ ਸਦਕਾ ਅਧਿਆਪਕਾਂ ਨੂੰ ਸਕੂਲਾਂ ਚੋਂ ਬਾਹਰ ਕੱਢ ਰਹੀ ਹੈ। ਜਦਕਿ ਕੋਠਾਰੀ ਕਮਿਸ਼ਨ ਦੇ ਅਨੁਸਾਰ ਇੱਕ ਜਮਾਤ ਲਈ ਇੱਕ ਅਧਿਆਪਕ ਜਰੂਰੀ ਚਾਹੀਦਾ ਹੈ। ਪਰ ਇਸ ਰੈਸ਼ਨੇਲਾਈਜੇਸ਼ਨ ਦੀ ਨਵੀਂ ਨੀਤੀ ਨਾਲ ਪ੍ਰਾਇਮਰੀ ਤੇ ਸੈਕੰਡਰੀ ਵਿਭਾਗ ਵਿੱਚ ਲੱਗਭਗ 24 ਹਜ਼ਾਰ ਅਧਿਆਪਕ ਸਰਪਲੱਸ ਹੋਣਗੇ । ਜਿਸ ਨਾਲ ਰੁਜ਼ਗਾਰ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਵੀਂ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਇੱਕ ਮੰਚ ਤੇ ਇੱਕਠੇ ਹੋ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੁਰਮਾਨ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਸ਼ਸ਼ੀਕਾਂਤ , ਅਮਰਿੰਦਰ ਢਿੱਲੋਂ,ਯਾਦਵਿੰਦਰ, ਸੱਤਪ੍ਰਕਾਸ਼, ਸੁਰਿੰਦਰ ਸਿੰਗਲਾ, ਨਰੇਸ਼ ਮਿੱਡਾ, ਰਘੁਵੀਰ ਸਿੰਘ ਧਰਵਾਲ, ਜਗਦੀਪ ਸਿੰਘ ਧਰਵਾਲ, ਪ੍ਰਵੀਨ ਰਜਵਾਲ, ਗੁਰਦੀਪ ਕੁਮਾਰ ਨਾਜ਼ੀ, ਗੁਰਪਾਲ ਸਿੰਘ ਹੈਪਾ ਆਦਿ ਅਧਿਆਪਕ ਹਾਜ਼ਰ ਸਨ।
ਪੰਜਾਬ ਵਿਚ 40 ਕਰੋੜ ਪੌਦੇ ਲਾਉਣ ਦਾ ਟੀਚਾ : ਜਿਆਣੀ
ਹੁਸ਼ਿਆਰਪੁਰ, 24 ਅਗਸਤ: ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਮਨੋਰਥ ਨਾਲ ਅਗਲੇ 8 ਸਾਲਾਂ ਵਿੱਚ ਸੂਬੇ ਵਿੱਚ 40 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਸਰਕਾਰ ਵੱਲੋਂ ਗਰੀਨਿੰਗ ਪੰਜਾਬ ਫੰਡ ਦੀ ਵਿਵਸਥਾ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਗਰੀਨਿੰਗ ਪੰਜਾਬ ਮਿਸ਼ਨ ਤਹਿਤ ਦਾਣਾ ਮੰਡੀ ਸੈਲਾਖੁਰਾਦ ਵਿਖੇ ਪਿੰਡਾਂ ਅਤੇ ਕਸਬਿਆਂ ਦੀਆਂ ਖਾਲੀ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ,ਕਾਲਜ, ਹਸਪਤਾਲ, ਸਰਕਾਰੀ ਦਫ਼ਤਰ, ਕੰਪਲੈਕਸ ਰਿਹਾਇਸ਼ੀ, ਕਲੌਨੀਆਂ, ਗੁਰਦੁਆਰਾ, ਮੰਦਰ, ਮਸਜਿਦ, ਧਾਰਮਿਕ ਡੇਰਿਆਂ ਦੀਆਂ ਜਮੀਨਾਂ, ਪਿੰਡਾਂ ਵਿੱਚ ਪੰਚਾਇਤੀ ਸਾਂਝੇ ਰਕਬਿਆਂ, ਫਿਰਨੀਆਂ, ਸ਼ਮਸ਼ਾਨਘਾਟ, ਹੱਡਾ ਰੋੜੀਆਂ, ਜਿੰਮੀਦਾਰਾਂ ਦੇ ਖੇਤ, ਪ੍ਰਾਇਵੇਟ ਮਾਲਕਾਂ ਦੇ ਘਰਾਂ ਦੇ ਵਿਹੜਿਆ, ਹਵੇਲੀਆਂ ਆਦਿ ਸਾਰੀਆਂ, ਉਪਲਬੱਧ ਥਾਵਾਂ ਵਿੱਚ ਪੰਜਾਬ ਨੂੰ ਹਰਾ-ਭਰਾ ਕਰਨ ਲਈ ਪਲਾਂਟੇਸ਼ਨ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।
ਵਣ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਮੁਹਿੰਮ ਦੀ ਸਖਤ ਲੋੜ ਹੈ ਕਿਉਂਕਿ ਭਾਰੀ ਵਾਹਨਾਂ ਅਤੇ ਸਨਅੱਤੀਕਰਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਵਿੱਚ ਪਹੁੰਚ ਗਿਆ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਮਿੱਟੀ ਵੀ ਪ੍ਰਦੂਸ਼ਤ ਹੋ ਗਈ ਹੈ। ਸੇਮ ਅਤੇ ਵੱਧ ਰਹੇ ਸ਼ੋਰੇ ਕਾਰਨ ਵੀ ਪੰਜਾਬ ਵਿੱਚ ਪ੍ਰਦੂਸ਼ਿਤ ਵਾਤਾਵਰਣ ਦੀ ਸਮੱਸਿਆ ਵਧੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਅਤੇ ਮੌਸਮ ਵਿੱਚ ਸਥਿਰਤਾ ਲਈ ਦਰਖੱਤ ਅਤੇ ਜੰਗਲ ਅਹਿਮ ਰੋਲ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲਾਂ ਹੇਠਲਾ ਰਕਬਾ ਰਕਬਾ ਸਿਰਫ਼ 7 ਪ੍ਰਤੀਸ਼ਤ ਰਹਿ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਜੰਗਲਾਤਾਂ ਦਾ ਰਕਬਾ ਵਧਾ ਕੇ 15 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਅੱਜ ਦੀ ਮੁਹਿੰਮ ਵਿੱਚ ਵਣ ਮੰਤਰੀ ਪੰਜਾਬ ਵੱਲੋਂ ਸੈਲਾ ਖੁਰਦ ਵਿਖੇ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਦਾਣਾ ਮੰਡੀ, ਸਰਕਾਰੀ ਸਕੂਲ, ਵਾਟਰ ਵਰਕਸ, ਟੋਭਾ, ਸ਼ਮਸ਼ਾਨਘਾਟ, ਆਦਿ ਥਾਵਾਂ ਤੇ 7000 ਤੋਂ ਵੱਧ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਕੁਆਟਮ ਪੇਪਰ ਸੈਲਾ ਖੁਰਦ ਦੀ ਮੈਨੇਜਮੈਂਟ ਵੱਲੋਂ 14500 ਤੋਂ ਵੱਧ ਪੌਦੇ ਲਗਾਏ ਗਏ। ਇਸ ਮੌਕੇ ਤੇ ਜੰਗਲਾਤ ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਜ ਦੇ ਹਰੇਕ ਵਿਅਕਤੀ ਨੂੰ ਉਸ ਦੀ ਜਿੰਮੇਵਾਰੀ ਦਾ ਅਹਿਸਾਸ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹਰੇਕ ਵਿਅਕਤੀ ਰੁੱਖ ਲਗਾਉਣਾ ਆਪਣੀ ਨੈਤਿਕ ਜਿੰਮੇਵਾਰੀ ਸਮਝੇ ਅਤੇ ਰੁੱਖ ਲਗਾਉਣ ਨੂੰ ਬੱਚੇ ਦੇ ਜਨਮ ਨਾਲ ਇੱਕ ਸਮਾਜਿਕ ਰਸਮ ਵਜੋਂ ਨਿਭਾਉਣ ਦੀ ਰੀਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਉਜਵੱਲ ਭਵਿੱਖ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਇਹ ਵੀ ਭਰੋਸਾ ਦਿੱਤਾ ਕਿ ਹਰਿਆਵਲ ਮੁਹਿੰਮ ਤਹਿਤ ਲਗਾਏ ਗੲ ਪੌਦਿਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਸ੍ਰੀ ਜਤਿੰਦਰ ਸ਼ਰਮਾ ਮੁੱਖ ਵਣ ਪਾਲ ਰੇਂਜ, ਸ੍ਰੀ ਡੀ ਵੀ ਰਤਨਾ ਕੁਮਾਰ ਵਣ ਪਾਲ ਸ਼ਿਵਾਲਿਕ ਸਰਕਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦੇ ਪੰਚਾਂ-ਸਰਪੰਚਾਂ, ਪਤਵੰਤੇ ਸੱਜਣਾਂ, ਸੈਲਫ ਹੈਲਪ ਗਰੁੱਪ, ਐਕਸ ਸਰਵਿਸਮੈਨ, ਰੋਟਰੀ ਕਲੱਬਾਂ ਅਤੇ ਕਿਸਾਨ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਮੁੱਖੀਆਂ ਦੀ ਮੱਦਦ ਨਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਪੌਦੇ ਲਗਾਉਣ ਦੀ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨਗੇ । ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ ਵਿੱਚ ਬੋਹੜ, ਨਿੰਮ ਅਤੇ ਪਿੱਪਲ ਦੀਆਂ ਤ੍ਰਿਵੇਣੀਆਂ ਲਗਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਇਹ ਮੁਹਿੰਮ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਵਣ ਰਕਬੇ ਨੁੰ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਕੁਦਰਤੀ ਵਾਤਾਵਰਣ ਦੇ ਸੰਤੁਲਨ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ।
ਇਸ ਮੌਕੇ ਤੇ ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਵਣ ਮੰਡਲ ਅਫ਼ਸਰ ਗੜ੍ਹਸੰਕਰ ਸੁਰਜੀਤ ਸਿੰਘ ਗਿੱਲ, ਵਣ ਮੰਡਲ ਹੁਸਿਆਰਪੁਰ ਦੇਵ ਰਾਜ, ਵਣ ਮੰਡਲ ਅਫ਼ਸਰ ਜੰਗਲੀ ਜੀਵ ਸਤਨਾਮ, ਕੁਲਬੀਰ ਸਿੰਘ ਭੂਲੇਵਾਲ ਰਾਠਾਂ, ਗਿਆਨ ਸਿੰਘ ਮਾਨ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਮਾਨ ਨੇ ਬਾਖੂਬੀ ਨਿਭਾਈ।

ਅਪੰਗ ਵਿਅਕਤੀਆਂ ਦੀ ਸ਼ਨਾਖ਼ਤ ਲਈ ਵਿਸ਼ੇਸ਼ ਕੈਂਪ ਲਗਾਇਆ
ਹੁਸ਼ਿਆਰਪੁਰ, 23 ਅਗਸਤ: ਸਰੀਰਕ ਤੌਰ ਤੇ ਅਪੰਗ ਵਿਅਕਤੀ ਸਮਾਜ ਦਾ ਇੱਕ ਅਹਿਮ ਅੰਗ ਹਨ ਅਤੇ ਇਨ੍ਹਾ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੂਰ-ਦੁਰੇਡੇ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰ: ਦੀਪਇੰਦਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਸਮਾਜਿਕ ਨਿਆਏ ਅਤੇ ਇੰਪਾਵਰਮੈਂਟ ਮੰਤਰਾਲਿਆ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੱਜ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਵਿਖੇ ਅਪੰਗ ਵਿਅਕਤੀਆਂ ਲਈ ਲਗਾਏ ਗਏ ਇੱਕ ਵਿਸੇਸ਼ ਸ਼ਨਾਖਤੀ ਕੈਂਪ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਪ੍ਰਿੰਸੀਪਲ ਜਗਤ ਰਾਮ ਪੌਲੀਟੈਕਨਿਕ ਕਾਲਜ ਰਚਨਾ ਕੌਰ, ਪ੍ਰੋ: ਬਹਾਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਹੋਰ ਸਰੀਰਕ ਲੋੜਾਂ ਬਾਰੇ ਬਨਾਵਟੀ ਅੰਗ ਦੇਣ ਸਬੰਧੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਅੰਗਹੀਣ ਅਤੇ ਅਪੰਗ ਵਿਅਕਤੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਪੋਲੀਓ ਰੋਗੀਆਂ ਨੂੰ ਮੁਫ਼ਤ ਕੈਲੀਪਰ, ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ, ਟਰਾਈ-ਸਾਈਕਲ, ਵੀਲ ਚੇਅਰਜ਼ ਦੇਣ ਹਿੱਤ ਸਰੀਰਕ ਅੰਗਾਂ ਦਾ ਮਾਪ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਅੰਗਹੀਣ ਸਰਟੀਫਿਕੇਟ ਅਤੇ ਬਸ ਪਾਸ ਵੀ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਨਾਖਤੀ ਕੈਂਪ ਵਿੱਚ 17 ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਸਬੰਧੀ ਸ਼ਨਾਖਤ ਕੀਤੀ ਗਈ, 14 ਵਿਅਕਤੀਆਂ ਨੂੰ ਵੀਲ੍ਹ ਚੇਅਰਜ ਦੇਣ, 35 ਅੰਗਹੀਣਾਂ ਨੂੰ ਬਨਾਵਟੀ ਅੰਗ ਲਗਾਉਣ ਸਬੰਧੀ, 6 ਵਿਅਕਤੀਆਂ ਕਰਚਿਜ਼, 22 ਅੰਗਹੀਣਾਂ ਦੇ ਪੈਨਸ਼ਨ ਕੇਸ, 36 ਅੰਗਹੀਣਤਾ ਸਰਟੀਫਿਕੇਟ, 16 ਵਿਅਕਤੀਆਂ ਦੇ ਨਾਮ ਰੋਜ਼ਗਾਰ ਲਈ ਦਰਜ ਕਰਨ, 43 ਵਿਅਕਤੀਆਂ ਦੇ ਬਸ ਅਤੇ ਰੇਲਵੇ ਪਾਸ, 5 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਉਣ ਸਬੰਧੀ ਸ਼ਨਾਖਤ ਕੀਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਵਿਭਾਗ ਵੱਲੋਂ ਲਗਾਈ ਗਈ ਗਾਈਡੈਂਸ ਪ੍ਰਦਰਸ਼ਨੀ ਵਿੱਚ 42 ਅੰਗਹੀਣਾਂ ਨੂੰ ਵੋਕੇਸ਼ਨਲ ਗਾਈਡੈਂਸ ਅਤੇ 16 ਨੂੰ ਰਜਿਸਟਰੇਸ਼ਨ ਸਬੰਧੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸ਼ਨਾਖਤੀ ਕੈਂਪ 24 ਅਗਸਤ 2012 ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ ਵੀ ਲਗਾਇਆ ਜਾ ਰਿਹਾ ਹੈ।
ਅੱਜ ਦੇ ਸ਼ਨਾਖਤੀ ਕੈਂਪ ਵਿੱਚ ਅਰਥੋ ਸਰਜਨ, ਮੈਡੀਕਲ ਸਪੈਸ਼ਲਿਸਟ, ਅੱਖਾਂ, ਕੰਨ ਅਤੇ ਨੱਕ, ਬਨਾਵਟੀ ਅੰਗਾਂ ਨੁੰ ਤਿਆਰ ਕਰਨ ਲਈ ਵਿਸ਼ੇਸ਼ ਮਾਹਿਰਾਂ ਵੱਲੋਂ ਸ਼ਨਾਖਤ ਕੀਤੀ ਗਈ।

ਸਾਰੇ ਬਾਲਗ ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਬਣਾਏ ਜਾਣ : ਕੁਸਮਜੀਤ ਸਿੱਧੂ
ਹੁਸ਼ਿਆਰਪੁਰ, 23 ਅਗਸਤ: ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਕੁਸਮਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ, ਡਿਪਟੀ ਕਮਿਸ਼ਨਰ ਨਵਾਂਸ਼ਹਿਰ ਤਨੂ ਕਸ਼ਅਪ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਦੋਵਾਂ ਜ਼ਿਲ੍ਹਿਆਂ ਦੇ ਸਮੂਹ ਚੋਣ ਰਜਿਸਟਰੇਸ਼ਨ ਅਫ਼ਸਰ ਅਤੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
ਮੁੱਖ ਚੋਣ ਅਧਿਕਾਰੀ ਮੈਡਮ ਸਿੱਧੂ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਦੇ ਫੋਟੋ ਸ਼ਨਾਖਤੀ ਕਾਰਡ 100 ਫੀਸਦੀ ਬਣਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਯੋਗਤਾ ਮਿਤੀ 1-1-2013 ਦੇ ਆਧਾਰ ਤੇ ਸਮੂਹ ਬਾਲਗਾਂ ਦੀਆਂ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ/ਵਿਦਿਆਰਥਣਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲ ਸਕੇ। ਮੈਡਮ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਜ਼ਦੂਰਾਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਦੀ ਥਾਂ ਕੰਮਾਂ ਵਾਲੇ ਸਥਾਨਾਂ ਤੇ ਪਹੁੰਚ ਕਰਨ। ਇਸੇ ਤਰਾਂ ਫੌਜ ਅਤੇ ਪੁਲਿਸ ਕਰਮਚਾਰੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਵੀ ਜ਼ਿਲ੍ਹੇ ਦੇ ਸਬੰਧਤ ਅਧਿਕਾਰੀ ਤੋਂ ਸੂਚੀਆਂ ਮੰਗਵਾ ਕੇ ਪੂਰੀ ਕੀਤੀ ਜਾਵੇ ਅਤੇ ਜੋ ਫੌਜੀ ਨੌਕਰੀ ਪੂਰੀ ਕਰਕੇ ਆ ਗਏ ਹਨ, ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੀਆਂ ਰਿਹਾਇਸ਼ੀ ਥਾਵਾਂ ਤੇ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਵੋਟ ਦੇ ਯੋਗ ਪ੍ਰਵਾਸੀ ਭਾਰਤੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਅਸਥਾਈ ਤੌਰ ਤੇ ਬਾਹਰ ਰਹਿੰਦੇ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਉਹ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਵਿੱਚ ਐਪਿਕ ਕਾਰਡ ਬਣਾਉਣ ਦੇ ਕੰਮ ਨੂੰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਵੋਟਰ ਸੂਚੀਆਂ ਮੁਤਾਬਕ ਸ਼ਨਾਖਤੀ ਕਾਰਡਾਂ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਨਵੇਂ ਰਜਿਸਟਰਡ ਹੋਣ ਵਾਲੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਤਿਆਰ ਹੋ ਸਕਣ।
ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਮੁੱਖ ਚੋਣ ਅਫ਼ਸਰ ਨੂੰ ਭਰੋਸਾ ਦੁਆਇਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਲਈ ਸਕੂਲਾਂ- ਕਾਲਜਾਂ ਵਿੱਚ ਪਹੁੰਚ ਕਰਕੇ 18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਬਾਲਗ ਵੋਟਰਾਂ ਦੀ ਰਜਿਸਟਰੇਸ਼ਨ ਲਈ ਅਦਾਰਿਆਂ ਦੇ ਮੁੱਖੀਆਂ ਰਾਹੀਂ ਸਾਰੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 99.95 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡਾਂ ਅਤੇ 99.92 ਪ੍ਰਤੀਸ਼ਤ ਫੋਟੋ ਵਾਲੀਆਂ ਵੋਟਰ ਸੂਚੀਆਂ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ 100 ਪ੍ਰਤੀਸ਼ਤ ਟੀਚਾ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਕੁਲ 10,65,112 ਵੋਟਰ ਹਨ ਜਿਨ੍ਹਾਂ ਵਿੱਚ 5,46,632 ਪੁਰਸ਼ ਅਤੇ 5,18,480 ਮਹਿਲਾ ਵੋਟਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਵੋਟਰ ਸ਼ਨਾਖਤੀ ਕਾਰਡਾਂ ਦਾ 100 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਜਦਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ 99.93 ਪ੍ਰਤੀਸ਼ਤ, ਦਸੂਹਾ ਵਿੱਚ 99.97, ਉੜਮੁੜ ਵਿੱਚ 99.93, ਸ਼ਾਮਚੁਰਾਸੀ ਵਿੱਚ 99.91, ਹੁਸ਼ਿਆਰਪੁਰ ਵਿੱਚ 99.96 ਅਤੇ ਚੱਬੇਵਾਲ ਵਿੱਚ 99.98 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।

ਕੌਮੀ ਸਿਹਤ ਬੀਮਾ ਯੋਜਨਾ ਤਹਿਤ 8736 ਪਰਿਵਾਰ ਕਵਰ : ਡੀ ਸੀ
ਹੁਸ਼ਿਆਰਪੁਰ, 23 ਅਗਸਤ: ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ (ਐਨ.ਆਰ.ਐਚ.ਐਮ.) ਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣਾ ਅਤੇ ਸੰਸਥਾਗਤ ਜਣੇਪੇ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੈ ਤਾਂ ਜੋ ਸੁਰੱਖਿਅਤ ਜਣੇਪਾ ਹੋ ਸਕੇ। ਉਨ੍ਹਾਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਨਨੀ ਸੁਰੱਖਿਆ ਯੋਜਨਾ, ਮਾਤਾ ਕੁਸ਼ੱਲਿਆ ਯੋਜਨਾ ਅਤੇ 108 ਡਾਇਲ ਬਾਰੇ ਵਿਸਥਾਰਪੂਰਵਕ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਰਭਵਤੀ ਔਰਤਾਂ ਦਾ ਵੱਧ ਤੋਂ ਵੱਧ ਸੁਰੱਖਿਅਤ ਜਣੇਪਾ ਸਰਕਾਰੀ ਸੰਸਥਾਵਾਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਸਿਵਲ ਸਰਜਨ ਡਾ. ਤੇਜਿੰਦਰ ਸਿੰਘ ਨੇ ਮੀਟਿੰਗ ਵਿੱਚ ਰੂਰਲ ਹੈਲਥ ਮਿਸ਼ਨ ਅਧੀਨ ਚਲ ਰਹੇ ਹੋਰ ਕੌਮੀ ਸਿਹਤ ਪ੍ਰੋਗਰਾਮਾਂ ਅਧੀਨ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ, ਏ ਐਨ ਸੀ ਚੈਕਅਪ, ਮੋਬਾਇਲ ਮੈਡੀਕਲ ਯੂਨਿਟ, 108 ਡਾਇਲ, ਆਇਰਨ ਫੋਲਿਕ ਐਸਿਡ, ਵਿਲੇਜ ਹੈਲਥ ਐਂਡ ਸੈਨੀਟੇਸ਼ਨ ਕਮੇਟੀਆਂ, ਅਨਟਾਈਡ ਫੰਡਾਂ, ਪ੍ਰੀਵਾਰ ਨਿਯੋਜਨ ਦੇ ਪ੍ਰਾਪਤ ਟੀਚਿਆ, ਬਰਸਾਤਾਂ ਦੇ ਮੌਸਮ ਵਿੱਚ ਬੀਮਾਰੀਆਂ ਤੋਂ ਬਚਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ, ਪੀ ਐਨ ਡੀ ਟੀ ਐਕਟ ਅਤੇ ਨਸ਼ਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀਆਂ ਲਈ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਅਧੀਨ 20 ਅਗਸਤ ਤੱਕ 5195 ਕਾਰਡ ਬਣਾਏ ਜਾ ਚੁੱਕੇ ਹਨ ਜਿਸ ਅਧੀਨ 8736 ਪ੍ਰੀਵਾਰ ਕਵਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 59 ਪ੍ਰਤੀਸ਼ਤ ਕਵਰੇਜ ਕਰ ਲਈ ਗਈ ਅਤੇ 31 ਅਗਸਤ ਤੱਕ ਪੂਰਾ ਜ਼ਿਲ੍ਹਾ ਕਵਰ ਕਰ ਲਿਆ ਜਾਵੇਗਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ, ਜ਼ਿਲ੍ਹਾ ਸਿਹਤ ਅਫ਼ਸਰ ਡਾ ਸੁਰਿੰਦਰ ਸਿੰਘ ਮਲਿਕ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਕੌਰ, ਡੀ ਪੀ ਐਮ ਸ੍ਰੀ ਮੁਹੰਮਦ ਆਸਿਫ਼, ਸ੍ਰੀਮਤੀ ਅਨੁਰਾਧਾ ਠਾਕਰ, ਸ੍ਰੀਮਤੀ ਰਮਨਦੀਪ ਕੌਰ, ਜ਼ਿਲ੍ਹਾ ਭਰ ਤੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਰੂਰਲ ਹੈਲਥ ਮਿਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਜਨਤਕ ਥਾਵਾਂ ਤੰਬਾਕੂਨੋਸ਼ੀ ਕਰਨ ਵਿਰੁੱਧ 374 ਚਲਾਨ ਕੱਟੇ
ਹੁਸ਼ਿਆਰਪੁਰ, 22 ਅਗਸਤ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਤੰਬਾਕੂ ਕੰਟਰੋਲ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਤੰਬਾਕੂ ਕੰਟਰੋਲ ਐਕਟ ਅਧੀਨ ਜੁਲਾਈ ਮਹੀਨੇ ਦੌਰਾਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ 243 ਚਲਾਨ ਕੱਟੇ ਗਏ ਜਿਨ੍ਹਾਂ ਤੋਂ ਕੁਲ 5360/- ਰੁਪਏ ਇਕੱਠੇ ਕੀਤੇ ਗਏ। ਇਸੇ ਤਰਾਂ ਅਗਸਤ ਮਹੀਨੇ ਵਿੱਚ ਹੁਣ ਤੱਕ 131 ਚਲਾਨ ਕੱਟੇ ਗਏ ਜਿਨ੍ਹਾਂ ਤੋਂ 2690/- ਰੁਪਏ ਦੀ ਰਾਸ਼ੀ ਇਕੱਤਰ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਐਸ ਡੀ ਐਮਜ਼ ਨੂੰ ਚਲਾਨ ਬੁੱਕਾਂ ਰਲੀਜ਼ ਕੀਤੀਆਂ ਜਾਣ ਤਾਂ ਕਿ ਉਹ ਆਪਣੇ ਪੱਧਰ ਤੇ ਚਲਾਨ ਕੱਟ ਸਕਣ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਰਾਹੁਲ ਚਾਬਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਮਲਿਕ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਣ ਕੌਰ ਤੋਂ ਇਲਾਵਾ ਤੰਬਾਕੂ ਕੰਟਰੋਲ ਸੁਸਾਇਟੀ ਦੇ ਮੈਂਬਰ ਮੌਜੂਦ ਸਨ।

ਪੈਰਾ ਲੀਗਲ ਵਲੰਟੀਅਰਾਂ ਨੂੰ ਕਾਨੂੰਨੀ ਸਕੀਮਾਂ ਤੋਂ ਜਾਣੂ ਕਰਾਇਆ
ਹੁਸ਼ਿਆਰਪੁਰ, 21 ਅਗਸਤ: ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਲਈ ਤਿੰਨ ਦਿਨਾਂ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਕੀਤਾ ਗਿਆ। ਇਸ ਦੇ ਪਹਿਲੇ ਦਿਨ ਦੇ ਟਰੇਨਿੰਗ ਸੈਸ਼ਨ ਵਿੱਚ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ ਨੂੰ ਟਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਕਾਨੂੰਨੀ ਹੱਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਪੈਰਾ ਲੀਗਲ ਵਲੰਟੀਅਰਾਂ ਨੂੰ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 22 ਜੋ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀਜ਼ ਨਿਯਮਾਂਵਲੀ 1986 ਦੇ ਨਿਯਮ 22 ਨਾਲ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਬਿਆਨ ਹਲਫੀ ਸਹਿਤ ਦਰਖਾਸਤ ਫਾਰਮ ਭਰ ਕੇ ਕਾਨੂੰਨੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਨੇ ਪੈਰਾ ਲੀਗਲ ਵਲੰਟੀਅਰਾਂ ਨੂੰ ਅਥਾਰਟੀ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਕੋਈ ਵੀ ਨਾਗਰਿਕ ਜਿਵੇਂ ਕੋਈ ਔਰਤ, ਅਪੰਗ, ਗਰੀਬ ਮਾਨਸਿਕ ਰੋਗੀ, ਹਿਰਾਸਤ, ਬੇਗਾਰ ਦਾ ਮਾਰਿਆ, ਹੜ੍ਹ ਜਾਂ ਮੁਸੀਬਤ ਦਾ ਮਾਰਿਆ ਹੋਵੇ, ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ ਜਾਂ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 1,00,000/- ਰੁਪਏ ਤੋਂ ਘੱਟ ਹੋਵੇ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
ਸ੍ਰੀ ਅਰਵਿੰਦ ਰਾਣਾ ਰਿਟੇਨਰ ਐਡਵੋਕੇਟ ਨੇ ਪੈਰਾ ਲੀਗਲ ਵਲੰਟੀਅਰਾਂ ਨੂੰ ਕਾਨੂੰਨਾਂ ਬਾਰੇ ਜਾਗਰੂਕ ਕੀਤਾ। ਸ੍ਰੀਮਤੀ ਸ਼ੋਭਾ ਸ਼ਰਮਾ ਐਡਵੋਕੇਟ ਨੇ ਵੀ ਐਚ.ਐਮ.ਏ. ਕੇਸ ਤੇ 498 ਦੇ ਕੇਸ ਅਤੇ 125 ਸੀ ਆਰ ਪੀ ਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੈਡਮ ਬੰਦਨਾ ਰਾਣਾ ਐਡਵੋਕੇਟ ਨੇ ਕੰਜਿਊਮਰ ਕੋਰਟਾਂ ਵਿੱਚ ਲੱਗਣ ਬਾਰੇ ਕੇਸਾਂ ਬਾਰੇ ਦੱਸਿਆ ਅਤੇ ਸ੍ਰੀ ਰਜਨੀਸ਼ ਕੌਸ਼ਲ ਰਿਟੇਨਰ ਐਡਵੋਕੇਟ ਵੱਲੋਂ ਵੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਪੈਰਾ ਲੀਗਲ ਵਲੰਟੀਅਰਾਂ ਨੂੰ ਪਿੰਡਾਂ ਵਿੱਚ ਘਰ-ਘਰ ਤੱਕ ਕਾਨੂੰਨੀ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਨਾ ਦਿੱਤੀ ਗਈ ਤਾਂ ਜੋ ਲੋੜਵੰਦ ਵਿਅਕਤੀ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲੈ ਸਕਣ। ਇਸ ਮੌਕੇ ਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਅੱਜ ਦੇ ਇਸ ਟਰੇਨਿੰਗ ਸੈਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੈਰਾ ਲੀਗਲ ਵਲੰਟੀਅਰਾਂ ਨੇ ਭਾਗ ਲਿਆ।

ਡਿਪਟੀ ਕਮਿਸ਼ਨਰ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
ਹੁਸ਼ਿਆਰਪੁਰ, 21 ਅਗਸਤ: ਵੱਖ-ਵੱਖ ਵਿਭਾਗਾਂ ਦੇ ਨਿਰਧਾਰਤ ਕੰਮਾਂ ਦਾ ਜਾਇਜ਼ਾ ਲੈਣ, ਸਮਾਜ ਭਲਾਈ ਅਤੇ ਵਿਕਾਸ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦੇ ਕੰਮਾਂ ਦਾ ਮੁਲਾਂਕਣ ਕਰਨ ਲਈ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਸਿਕ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਚਲ ਰਹੇ ਪ੍ਰੋਜੈਕਟਾਂ ਨੂੰ ਸਮਾਂਬਧ ਅਤੇ ਮਿਆਰੀ ਪੱਧਰ ਤੇ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਕੇ ਤੁਰੰਤ ਵਰਤੋਂ ਸਰਟੀਫਿਕੇਟ ਦੇਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਵਿੱਤੀ ਸਾਲ ਦੌਰਾਨ ਜ਼ਿਲ੍ਹੇ ਨੂੰ 18 ਕਰੋੜ 53 ਲੱਖ 90 ਹਜ਼ਾਰ ਰੁਪਏ ਦੀ ਗਰਾਂਟ ਵੱਖ-ਵੱਖ ਕੰਮਾਂ ਲਈ ਪ੍ਰਾਪਤ ਹੋਈ ਹੈ ਜਿਸ ਵਿੱਚੋਂ 11 ਕਰੋੜ 76 ਲੱਖ 53 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਨਿਰਧਾਰਤ ਮੱਦਾਂ ਦੇ ਖਰਚ ਲਈ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਡ ਡੇਅ ਮੀਲ ਸਕੀਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਵਿੱਚ ਅਨਾਜ ਦੀ ਕੋਈ ਘਾਟ ਨਹੀਂ ਹੈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਲਈ ਐਫ.ਸੀ.ਆਈ. ਪਾਸੋਂ ਲੋੜੀਂਦਾ ਅਨਾਜ ਦੀ ਪੰਹੁਚ ਸਕੂਲਾਂ ਵਿੱਚ ਕਰ ਦਿੱਤੀ ਗਈ ਹੈ। ਮਹੀਨਾ ਅਗਸਤ ਤੱਕ ਕੂਕਿੰਗ ਕਾਸਟ ਦੀ ਕੁਲ ਰਾਸ਼ੀ 4 ਕਰੋੜ 50 ਲੱਖ 84 ਹਜ਼ਾਰ ਰੁਪਏ ਪ੍ਰਾਪਤ ਹੋਈ ਸੀ ਜਿਸ ਵਿੱਚ 2 ਕਰੋੜ 18 ਲੱਖ ਰੁਪਏ ਦੀ ਰਾਸ਼ੀ ਪ੍ਰਾਇਮਰੀ ਸਕੂਲਾਂ ਲਈ ਅਤੇ 2 ਕਰੋੜ 32 ਲੱਖ 84 ਹਜ਼ਾਰ ਰੁਪਏ ਦੀ ਰਾਸ਼ੀ ਅਪਰ ਪ੍ਰਾਇਮਰੀ ਸਕੂਲਾਂ ਲਈ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 1690 ਕਿਚਨ ਸ਼ੈਡਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੂੰਟਾਂ ਵਿੱਚ ਅਧੂਰੇ ਕਿਚਨ ਸ਼ੈਡ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੱਚਿਆਂ ਦੇ ਮੈਡੀਕਲ ਚੈਕਅਪ ਸਬੰਧੀ ਡਾਕਟਰਾਂ ਵੱਲੋਂ ਕੀਤੀ ਗਈ ਸਿਹਤ ਜਾਂਚ ਦੇ ਕਾਰਡ ਮੁਕੰਮਲ ਅਤੇ ਸਮੇਂ-ਸਮੇਂ ਤੇ ਜਾਂਚ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ 323 ਸਕੂਲਾਂ ਵਿੱਚ 20017 ਵਿਦਿਆਰਥੀਆਂ ਦਾ ਚੈਕਅਪ ਕੀਤਾ ਗਿਆ। ਸਰਵ ਸਿੱਖਿਆ ਅਭਿਆਨ ਸਬੰਧੀ ਪ੍ਰਾਪਤ ਗਰਾਂਟਾਂ ਦਾ ਲੇਖਾ-ਜੋਖਾ ਅਤੇ ਐਸ ਸੀ ਐਸ ਟੀ ਅਧੀਨ ਐਸ ਸੀ ਬੱਚਿਆਂ ਨੂੰ ਮਾਰਸ਼ਲ ਆਰਟ ਸਿਖਾਉਣ ਲਈ ਐਕਪੋਜ਼ਲ ਵਿਜ਼ਿਟ ਕਰਾਉਣ ਲਈ ਪ੍ਰਾਪਤ 9 ਲੱਖ 74 ਹਜ਼ਾਰ ਰੁਪਏ ਦੀ ਗਰਾਂਟ ਦੀ ਉਚਿਤ ਵਰਤੋਂ ਅਤੇ ਐਸ.ਸੀ. / ਐਸ.ਟੀ. ਲੜਕੇ, ਬੀ.ਪੀ.ਐਲ. ਲੜਕੇ ਅਤੇ ਸਾਰੀਆਂ ਲੜਕੀਆਂ ਨੂੰ ਵਰਦੀਆਂ ਖਰੀਦਣ ਲਈ 3 ਕਰੋੜ 94 ਲੱਖ 50 ਹਜ਼ਾਰ ਰੁਪਏ ਦੀ ਗਰਾਟ ਸਰਵ ਸਿੱਖਿਆ ਅਭਿਆਨ ਦੇ ਨਿਯਮਾਂ ਅਨੁਸਾਰ ਖਰਚ ਕਰਨ ਲਈ ਕਿਹਾ। ਸਰਵ ਸਿੱਖਿਆ ਸਕੀਮ ਤਹਿਤ ਜ਼ਿਲ੍ਹੇ ਵਿੱਚ ਨਵੇਂ ਸਕੂਲ / ਬਰਾਂਚ ਸਕੂਲ ਇਮਾਰਤ, ਲੜਕੀਆਂ ਲਈ ਪਖਾਨੈ, ਸਕੂਲਾਂ ਦੀ ਚਾਰਦੀਵਾਰੀ, ਐਡੀਸ਼ਨਲ ਕਲਾਸ ਰੂਮ ਪ੍ਰਾਇਮਰੀ, ਮੇਜਰ ਰਿਪੇਅਰ ਅਪਰ ਪ੍ਰਾਇਮਰੀ, ਫਰਨੀਚਰ, ਰੈਂਪਸ ਆਦਿ ਦੇ ਕੰਮਾਂ ਨੂੰ ਵੀ ਰੀਵੀਊ ਕੀਤਾ ਗਿਆ। ਖੇਤੀਬਾੜੀ ਵਿਭਾਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਘੱਟ ਬਾਰਸ਼ ਦੇ ਬਾਵਜੂਦ ਵੀ ਜ਼ਿਲ੍ਹਾ ਵਿੱਚ ਝੋਨੇ ਦੀ ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਆਲੂ ਦੀ ਬਿਜਾਈ ਲਈ ਲੋੜੀਂਦੀਆਂ ਯੂਰੀਆਂ ਅਤੇ ਡੀ ਏ ਪੀ ਖਾਦਾਂ ਦਾ ਲੋੜੀਂਦਾ ਭੰਡਾਰ ਮੌਜੂਦ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਕਿਸੇ ਕਿਸਮ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡੀ ਏ ਪੀ ਖਾਦ ਦੀ ਖਰੀਦ ਸਮੇਂ ਬੋਰੇ ਉਪਰ ਲਿਖੀ ਐਮ ਆਰ ਪੀ ਕੀਮਤ ਹੀ ਅਦਾ ਕੀਤੀ ਜਾਵੇ।
ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰੈਵਨਿਊ ਰਿਕਵਰੀ ਦੇ ਟੀਚੇ ਮੁਕੰਮਲ ਕਰਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਕੀਤੇ ਗਏ ਕਰਜ਼ਿਆਂ ਦੀ ਵਸੂਲੀ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਨਜਾਇਜ਼ ਕਬਜਿਆਂ ਅਤੇ ਧਾਰਮਿਕ ਸਥਾਨਾਂ ਦੇ ਕਬਜਿਆਂ ਨੂੰ ਤੁਰੰਤ ਹਟਾਉਣ ਅਤੇ ਹੁਣ ਤੱਕ ਕੀਤੀ ਗਈ ਕਾਰਗੁਜਾਰੀ ਦਾ ਜਾਇਜ਼ਾ ਲੈਂਦਿਆਂ ¦ਬਿਤ ਮਸਲਿਆਂ ਨੂੰ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜਿਆਂ ਸਬੰਧੀ ਚਲ ਰਹੇ ਮੁਕਦਮਿਆਂ ਦੀ ਪੂਰੀ ਪੈਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਮੁਕੱਦਮਿਆਂ ਦਾ ਫੈਸਲਾ ਹੋ ਜਾਂਦਾ ਹੈ , ਉਨ੍ਹਾਂ ਥਾਵਾਂ ਤੇ ਤੁਰੰਤ ਕਬਜਾ ਲੈਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ। ਆਮ ਜਨਤਾ ਦੀ ਸਹੂਲਤ ਲਈ ਅਤੇ ਕਿਸਾਨਾਂ ਨੂੰ ਮੁਕਦਮੇਬਾਜ਼ੀ ਤੋਂ ਬਚਾਉਣ ਲਈ ਜਮੀਨਾਂ ਦੀ ਖਾਨਗੀ ਵੰਡ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਇਸ ਦੇ ਲਾਹੇਵੰਦ ਪਹਿਲੂਆਂ ਤੋਂ ਜਿੰਮੀਦਾਰਾਂ ਨੂੰ ਜਾਣੂ ਕਰਾਉਣ ਲਈ ਹਲਕਾ ਮਾਲ ਅਧਿਕਾਰੀ ਵਿਸ਼ੇਸ਼ ਮੀਟਿੰਗਾਂ ਆਯੋਜਤ ਕਰਨ। ਉਨ੍ਹਾਂ ਨੇ ਮਾਲ ਰਿਕਾਰਡ ਦੇ ਕੰਪਿਊਟਰਰਾਈਜੇਸ਼ਨ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਅਤੇ ਜਾਇਦਾਦਾਂ ਸਬੰਧੀ ਕੇਸਾਂ ਨੂੰ ਸਮਾਂਬੱਧ ਅਤੇ ਪਹਿਲ ਦੇ ਆਧਾਰ ਤੇ ਕਰਨ ਦੇ ਆਦੇਸ਼ ਦਿੱਤੇ।
ਇਨ੍ਹਾਂ ਮੀਟਿੰਗਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਹਰਦੀਪ ਸਿੰਘ ਧਾਲੀਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)