ਹਰਬੰਸ ਹਿਉਂ ਦੀ ਪੁਸਤਕ 'ਨਜ਼ਰਾਂ ਚੋਂ ਗਿਰੀ ਲਾਸ਼' ਰਿਲੀਜ਼

ਹੁਸ਼ਿਆਰਪੁਰ 29 ਮਈ :  ਬੇਬਾਕ ਪੱਤਰਕਾਰ ਤੇ ਲੇਖਕ ਨਰਿੰਦਰ ਡਾਨਸੀਵਾਲੀਆ ਦੀ ਪੁਸਤਕ  ' ਨਜਰਾਂ ਚੋ ਗਿਰੀ ਲਾਸ਼ ' ਅੱਜ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੁਆਰਾ ਰਿਲੀਜ਼ ਕੀਤੀ ਗਈ  । ਇਹ ਸਮਾਗਮ ਅਸੋਕ ਪੁਰੀ ਦੇ ਯਤਨਾਂ ਨਾਲ ਸਾਹਿਤ ਸਦਨ ਹੁਸਿਆਰਪੁਰ ਵਲੋ ਡਾ ਪ੍ਰਿਤਪਾਲ ਸਿੰਘ ਮਹਿਰੋਕ ਦੀ ਸਰਪ੍ਰਸਤੀ ਹੇਠ ਸਾਹਿਤ ਐਕਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ ।  ਇਸ ਮੌਕੇ ਉਘੇ ਸਾਇਰ ਤਰਲੋਚਨ ਲੋਚੀ ਦੀ ਸੀ ਡੀ ' ਸਰਵਰ ' ਵੀ ਜਾਰੀ ਕੀਤਾ ਗਈ ਇਸ ਮੋਕੇ ਉਹਨਾ ਨਾਲ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਹੀਉ , ਅਸੋਕ ਪੁਰੀ , ਬਲਜਿੰਦਰ ਮਾਨ ਸੰਪਾਦਿਕ ' ਨਿੱਕੀਆ ਕਰੂਬਲਾਂ ' ਜਤਿੰਦਰ ਸਿੰਘ ਲਾਲੀ ਬਾਜਵਾ, ਰਾਮ ਜੋਸੀਲਾ, ਰਘਵੀਰ ਟੇਰਕਿਆਣਾ , ਪ੍ਰਿੰਸੀਪਲ ਗੁਰਜੰਟ ਸਿੰਘ,  ਹਰਿੰਦਰ ਸਿੰਘ ਬੀਸਲਾ ਅਦਿ ਹਾਜਰ ਸਨ ।
ਇਸ ਮੌਕੇ ਕਵੀ ਦਰਬਾਰ ਵਿੱਚ ਦੁਆਬੇ ਦੇ ਲਗਭਗ ਦੋ ਦਰਜਨ ਕਵੀਆਂ ਨੇ ਆਪਣੇ ਕਲਾਮ ਪੇਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਧਰਮ ਪਾਲ ਸਾਹਿਲ , ਬਲਵੀਰ ਰੀਹਲ , ਬੀਬਾ ਬਲਵੰਤ  , ਕੁਲਦੀਪ ਸਿੰਘ ਪੱਟੀ   ਅਦਿ ਨੇ ਆਪਣੋ ਆਪਣੇ ਗੀਤਾਂ ਗਜਲਾ ਤੇ ਕਵਿਤਾਵਾ ਨਾਲ ਖੂਬ, ਰੰਗ ਬੰਨਿਆ  । ਸ਼ਇਰ  ਵਲੋ ਇਸ  ਮੋਕੇ ਪੁਸਤਕ ਬਾਰੇ ਪੜੇਗੇ ਪਰਚੇ ਵਿੱਚ  ਬਲਦੇਵ ਝੀਡਸਾ ਨੇ ਕਿਹਾ ਕਿ ਨਰਿੰਦਰ ਡਾਨਸੀਵਾਲੀਆ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਲਿਖਣ ਵਾਲਾ ਲੇਖਕ ਹੈ । ਸ੍ਰੀ ਹਰਬੰਸ ਹੀਉ ਦੁਆਰਾ ਸੰਪਦਕ ਇਸ ਪੁਕਤ ਵਿੱਚ 25 ਲੇਖਕਾਂ ਦੀਆ ਰਚਨਾਵਾ ਸਾਮਿਲ ਕੀਤੀਆ ਗਈਆ ਹਨ ।  ਜਿਨਾ ਨੇ ਆਪੋ ਆਪਣੇ  ਦ੍ਰਿਸਟੀ ਕੋਣ ਤੋ ਉਸ ਦੇ ਜੀਵਨ ਨੂੰ ਅਤੇ ਉਸ ਦੀਆ ਸਹਿਤਕ ਪ੍ਰਾਪਤੀਆ ਨੂੰ ਪਰਚੋਲਿਆ ਹੈ ।
ਇਹ ਆਪਣੀ ਕਿਸਮ ਦੀ ਇਕ ਜੀਵਨੀ ਅਤੇ ਰੇਖਾ ਚਿੱਤਰ ਹੈ  । ਇਸ ਵਿੱਚ ਕਿਤੇ ਉਸ ਨਾਲ ਕੀਤੀ ਮੁਲਾਕਾਤ ਨਜਰ ਆਉਦੀ ਹੈ ਤੇ ਕਿਤੇ ਇਸ ਦੀਆ ਜੀਵਨ ਝਲਕਾ ਅੱਖ ਸਾਹਮਣੇ ਫਿਲਮ ਦੀ ਸਕਰੀਨ ਦੀ ਤਰਾ ਘੁੰਮਣ ਲੱਗ ਪੈਦੀਆ ਹਨ . ।
ਇਸ ਮੋਕੇ ਜਾਰੀ ਕੀਤੀ ਗਈ ਸੀਡੀ ਸਰਵਰ ਬਾਰੇ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਅਜਿਹੀ ਮਿਆਰੀ ਗਾਇਕੀ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਅਜਿਹੇ ਯਤਨਾ ਨਾਲ ਹੀ ਲਚਰਾਤਾ ਦੇ ਦੌਰ ਠ¤ਲ ਪਾਈ ਜਾ ਸਕਦੀ ਹੈ । ਬਲਜਿੰਦਰ ਮਾਨ ਦੁਆਰਾ ਆਪਣੀਆ ਬਾਲ ਪੁਸਤਕਾ ਦਾ ਸੈਟ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਨੂੰ ਭੇਟ ਕਰਦਿਆ ਕਿਹਾ ਕਿ ਉਸਾਰੂ ਸੋਚ ਵਾਲੀਆਂ ਸੰਸਥਾਵਾ ਨੂੰ ਨਰੋਏ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਕਾਸਨ ਅਤੇ ਪ੍ਰਦਰਸ਼ਨ ਵਿੱਚ ਆਪਣਾ ਯੋਗਦਾਨ ਪਾਉਣਾ ਚਹੀਦਾ ਹੈ । ਸਬਦ ਸਰਮਸਾਰ ਨਹੀ ਹੋਣਾ ਚਹੀਦਾ ਸਾਨੂੰ ਕਦੇ ਆਪਣੀ ਬੋਲੀ ਨਹੀ ਗਵਾਉਣੀ ਚਹੀਦੀ ਜਿਹੜੇ ਗਾਇਕ ਲਚਰਤਾ ਦਾ ਪ੍ਰਚਾਰ ਕਰ ਰਿਹੇ ਹਨ ਉਹਨਾ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਕਿਹਾ ਕਿ ਪੰਜਾਬੀ ਨਾਵਲ ਨੇ 40 ਸਾਲ ਵਿੱਚ ਕੋਈ ਨਾਇਕ ਨਹੀ ਦਿਤਾ ਸਬਦ ਨੂੰ ਪਲੀਤ ਕੀਤਾ ਜਾ ਰਿਹਾ । ਜਦ ਕਿ ਸਬਦਾ ਦੀ ਪਵਿੱਤਰਤਾ ਨਾਲ ਹੀ ਸੋਹਣਾ ਸਮਾਜ ਸਿਰਜਣ ਹੋਣਾ ਹੈ। ਗਾਇਕੀ ਦੇ ਨਿਘਾਰ ਲਈ ਅਸੀ ਸਾਰੇ ਜਿਮੇਵਾਰ ਹਾਂ ਅਤੇ ਸਾਨੂੰ ਘੱਟੋ ਘੱਟ ਘਰੇਲੂ ਪ੍ਰੋਗਰਾਮਾ ਵਿੱਚ ਸਾਮਿਲ ਨਹੀ ਕਰਨਾ ਚਾਹੀਦਾ  । ਜਤਿੰਦਰ ਸਿੰਘ ਲਾਲੀ ਭਾਜਵਾ ਨੇ ਡਾਨਸੀਵਾਲੀਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੱਚ ਕਹਿਣਾ ਲ¤ਗਾ ਮੌਤ ਵੀ ਨੀ ਡਰਦਾ ।
  ਅਸੋਕ ਪੁਰੀ ਨੇ ਆਏ ਹੋਏ ਪੰਤਵੰਤਿਆਂ ਅਤੇ ਸਾਹਿਤਕਾਰਾ ਨੇ ਧੰਨਵਾਦ ਕਰਦਿਆ ਕਿਹਾ ਕਿ ਸਾਰੇ ਸਮਾਜ ਦੀ ਸਿਰਜਣ ਲਈ ਹਰ ਪਲ ਯਤਨ ਕਰ ਰਿਹੇ ਹਨ ਇਸ ਮੋਕੇ ਹੋਰਨਾ ਤੇ ਇਲਵਾ ਸੋਹਣ ਸਿੰਘ ਸੁਨੀ, ਦਰਸ਼ਨ ਮੱਟੂ , ਰਾਮ ਰਤਨ,  ਡਾ ਹੀਰਾ ਸਿੰਘ  , ਨਰਿੰਗਰ ਗੋਤਮਾ, ਪ੍ਰਮਜੀਤ ਕਾਮ, ਮਨਿਜੰਦਰ ਧਨੋਆ ਆਦਿ ਵੀ ਸਾਮਿਲ ਸਨ । ਸਮੁਚੇ ਪੋਰਗਰਾਮ ਨੂੰ ਮੈਡਮ ਕਿਰਨ ਨੇ ਬਾਖੂਬੀ ਸੰਚਾਲਿਤ ਕਰਦਿਆਂ ਆਪਣੀ ਮਿੱਠੀ ਬੋਲੀ ਦਾ ਅਹਿਸਾਸ ਕਰਾਇਆ ।

‘ਦਹਿਸ਼ਤਗਰਦ’ ਬਾਂਦਰ ਕਾਬੂ

ਤਲਵਾੜਾ, 28 ਮਈ : ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਕਈ ਪਿੰਡਾਂ ਵਿਚ ਲੰਮੇ ਸਮੇਂ ਤੋਂ ਲੋਕਾਂ ਦਾ ਸਿਰ ਦਰਦ ਬਣੇ ਇਕ ‘ਦਹਿਸ਼ਤਗਰਦ’ ਬਾਂਦਰ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਬਲਾਕ ਅਧਿਕਾਰੀ ਸ. ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਣ ਰੇਂਜ ਵਿਚ ਆਉਂਦੇ ਕਈ ਪਿੰਡਾਂ ਵਿਚ ਇਸ ਬਾਂਦਰ ਨੇ ਘਰਾਂ ਵਿਚ ਵੜਕੇ ਲੋਕਾਂ ਦਾ ਜੀਣਾ ਦੂਭਰ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ਟੀਮ ਸੁਰਜੀਤ ਸਿੰਘ ਤੇ ਬਚਨ ਸਿੰਘ ਆਦਿ ਵੱਲੋਂ ਗੁਰਮੀਤ ਸਿੰਘ ਬਲਾਕ ਅਧਿਕਾਰੀ ਨਾਲ ਮਿਲਕੇ ਇਸ ਨੂੰ ਬੜੀ ਜੱਦੋਜਹਿਦ ਨਾਲ ਪਿੰਡ ਉਸਮਾਨ ਸ਼ਹੀਦ ਕੋਲੋਂ ਕਾਬੂ ਕਰਕੇ ਪਿੰਜਰੇ ਵਿੱਚ ਬੰਦ ਕੀਤਾ ਗਿਆ ਅਤੇ ਬਾਅਦ ਵਿਚ ਇਸ ਨੂੰ ਸ਼ਿਵਾਲਿਕ ਦੇ ਜੰਗਲ ਵਿਚ ਛੱਡ ਦਿੱਤਾ ਗਿਆ। ਇਸ ਬੇਹੱਦ ਸ਼ਰਾਰਤੀ ਤੇ ਗੁੱਸੈਲ ਬਾਂਦਰ ਦੀ ‘ਗ੍ਰਿਫਤਾਰੀ’ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਕੇ. ਕੇ. ਸੂਦ ਪ੍ਰਧਾਨ ਬਣੇ

ਤਲਵਾੜਾ, 27 ਮਈ : ਬੀ. ਬੀ. ਐੱਮ. ਬੀ. ਆਫੀਸਰਜ਼ ਐਸੋਸੀਏਸਨ ਤਲਵਾੜਾ ਦੀ ਇਕ ਜਰੂਰੀ ਮੀਟਿੰਗ ਵਿਚ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਅਹੁਦੇਦਾਰਾਂ ਵਿਚ ਸ਼੍ਰੀ ਕੇ. ਕੇ. ਸੂਦ ਨੂੰ ਪ੍ਰਧਾਨ, ਐਮ. ਐਸ. ਕੁਟਾਲ ਜਨਰਲ ਸਕੱਤਰ, ਐਮ. ਐਸ. ਸੋਖੀ ਵਿੱਤ ਸਕੱਤਰ, ਅਨਿਲ ਗੌਤਮ ਮੀਤ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਡਾ. ਅਮਰਜੀਤ ਸਿੰਘ ਜਥੇਬੰਦਕ ਸਕੱਤਰ, ਰਜਨੀਸ਼ ਮਹਿਤਾ ਪ੍ਰੈੱਸ ਸਕੱਤਰ ਸ਼ਾਮਿਲ ਹਨ। ਇਸ ਤੋਂ ਇਲਾਵਾ ਇੰਜ. ਏ. ਕੇ. ਬਾਲੀ ਐੱਸ. ਈ. ਤਲਵਾੜਾ ਸਰਕਲ ਅਤੇ ਇੰਜ. ਐ¤ਚ. ਕੇ. ਕੌਸ਼ਿਕ ਐੱਸ. ਈ. ਪਾਵਰ ਵਿੰਗ ਨੂੰ ਸਲਾਹਕਾਰ ਬਣਾਇਆ ਗਿਆ ਜਦਕਿ ਕਾਰਜਕਰਨੀ ਮੈਂਬਰਾਂ ਵਿਚ ਸ਼ਿਵ ਚਰਨ ਸਾਗਰ, ਸੁਰੇਸ਼ ਮਾਨ, ਵੀ. ਕੇ. ਗਿੱਲ, ਸੰਜੇ, ਡਾ. ਸ਼ਾਲਿਨੀ ਚੌਧਰੀ ਅਤੇ ਆਰ. ਐੱਸ. ਡਡਵਾਲ ਸ਼ਾਮਿਲ ਹਨ। ਨਵ ਨਿਯੁਕਤ ਪ੍ਰਧਾਨ ਇੰਜ. ਕੇ. ਕੇ. ਸੂਦ ਨੇ ਕਿਹਾ ਕਿ ਉਹ ਜਥੇਬੰਦੀ ਵੱਲੋਂ ਉਲੀਕੇ ਟੀਚਿਆਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ ਨਾਲ ਯਤਨ ਕਰਨਗੇ।

ਹਾਜੀਪੁਰ ਵਿਖੇ ਸਬ ਤਹਿਸੀਲ ਸਥਾਪਿਤ, ਲੋਕਾਂ ਦੀ ਮੰਗ ਹੋਈ ਪੂਰੀ : ਸ਼ਾਕਰ

ਹਾਜੀਪੁਰ, 27 ਮਈ: ਪੰਜਾਬ ਵਿੱਚ ਜ਼ਮੀਨਾਂ, ਜਾਇਦਾਦਾਂ ਦੇ ਰਿਕਾਰਡ ਦੇ ਕੰਪਿਉਟਰੀਕਰਨ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਰੁਨੇਸ਼ ਸ਼ਾਕਰ ਜੰਗਲਾਤ, ਜੰਗਲੀ ਜੀਵ ਸੁਰਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਹਾਜ਼ੀਪੁਰ ਵਿੱਖੇ ਹਾਜੀਪੁਰ ਸਬ-ਤਹਿਸੀਲ ਦਾ ਉਦਘਾਟਨ ਕਰਨ ਉਪਰੰਤ ਇਕ ਭਾਰੀ ਜਨਤਕ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ਼੍ਰੀ ਸ਼ਾਕਰ ਨੇ ਕਿਹਾ ਕਿ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਾਜ਼ੀਪੁਰ ਵਿਖੇ ਸਬ-ਤਹਿਸੀਲ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬ-ਤਹਿਸੀਲ ਦੇ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਦੀ 50-60 ਸਾਲ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬ- ਤਹਿਸੀਲ ਨਾਲ ਇਲਾਕੇ ਦੇ 37 ਪਿੰਡਾਂ ਨੂੰ ਜੋੜਿਆ ਗਿਆ ਹੈ ਅਤੇ ਜਲਦੀ ਹੀ ਤਲਵਾੜਾ ਸਬ-ਤਹਿਸੀਲ ਦੇ ਵੀ ਕੁੱਝ ਪਿੰਡ ਇਸ ਸਬ-ਤਹਿਸੀਲ ਨਾਲ ਜੋੜ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਅਤੇ ਹੋਰ ਜ਼ਮੀਨਾਂ ਨਾਲ ਸਬੰਧਤ ਆਪਣੇ ਕੰਮ-ਕਾਰ ਕਰਵਾਉਣ ਲਈ 15  ਕਿਲੋਮੀਟਰ ਦੂਰ ਤਲਵਾੜੇ ਜਾਂ ਮੁਕੇਰੀਆਂ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਮੁਕੇਰੀਆਂ ਸ਼੍ਰੀ ਸੋਮ ਲਾਲ ਇਥੇ ਬੈਠ ਕੇ  ਇਸ ਸਬ-ਤਹਿਸੀਲ ਦੇ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ, ਰਜਿਸਟਰੀਆਂ ਦੇ ਨਾਲ ਸਬੰਧਤ ਹੋਰ  ਫੁਟਕਲ ਕੰਮ, ਜਮੀਨਾਂ ਦੇ ਇੰਤਕਾਲ, ਰਿਹਾਇਸ਼ੀ ਸਰਟੀਫੀਕੇਟ, ਹਰ ਤਰਾਂ ਦੇ ਸਰਟੀਫੀਕੇਟਾਂ ਦੇ ਕੰਮ ਜੋ ਤਹਿਸੀਲ ਦਫਤਰ ਮੁਕੇਰੀਆਂ ਵਿਖੇ ਹੁੰਦੇ ਸਨ, ਨਿਸ਼ਾਨਦੇਹੀਆਂ ਦੀਆਂ ਦਰਖਾਸਤਾਂ ਕਾਨੂੰਨਗੋ ਨੂੰ ਮਾਰਕ ਕਰਨਾ ਅਤੇ ਮਾਲ ਵਿਭਾਗ ਨਾਲ ਹੋਰ ਸਬੰਧਤ ਕੰਮ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਕਰਿਆ ਕਰਨਗੇ।
        ਸ਼੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਪੈਂਦੇ ਫਰਦ ਕੇਂਦਰਾਂ ਦੇ ਕੰਪਿਉਟਰੀਕਰਨ ਹੋਣ ਨਾਲ ਕੋਈ ਵੀ ਵਿਅਕਤੀ ਆਪਣੇ ਘਰ ਬੈਠ ਕੇ ਹੀ ਜ਼ਮੀਨ ਦੀ ਨਕਲ  ਪ੍ਰਾਪਤ ਕਰ ਸਕਣਗੇ ਅਤੇ  ਆਪਣੀ ਜ਼ਮੀਨ , ਜਾਇਦਾਦ ਦਾ ਰਿਕਾਰਡ ਦੇਖ ਸਕਣਗੇ ਅਤੇ   ਜ਼ਮੀਨ ਖ੍ਰੀਦਣ ਉਪਰੰਤ ਇੰਤਕਾਲ ਕਰਵਾਉਣ ਲਈ ਪਟਵਾਰੀਆਂ ਦੇ ਪਿਛੇ ਘੁੰਮਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਜ਼ਮੀਨ ਦੀ ਰਜਿਸਟਰੀ ਉਪਰੰਤ 15 ਦਿਨ ਦੇ ਅੰਦਰ-ਅੰਦਰ ਜ਼ਮੀਨ ਦਾ ਇੰਤਕਾਲ ਕਰ ਦਿਤਾ ਜਾਇਆ ਕਰੇਗਾ।
        ਸ਼੍ਰੀ ਸ਼ਾਕਰ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ- ਭਾਜਪਾ ਸਰਕਾਰ ਬਣੀ ਹੈ, ਉਦੋਂ ਹੀ ਸੂਬੇ ਦਾ ਸਰਵ-ਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ । ਉਨ੍ਹਾਂ ਨੇ ਇਸ ਮੌਕੇ ਤੇ ਪਿੰਡ ਸਿਬੋਚੱਕ ਦੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਸਰਾਂ ਲਈ ਇੱਕ ਲੱਖ ਰੁਪਏ ਦਾ ਚੈਕ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸ਼ੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਜਸਬੀਰ ਸਿੰਘ ਮਾਹੀ ਤਹਿਸੀਲਦਾਰ ਮੁਕੇਰੀਆਂ, ਸੋਮ ਲਾਲ ਨਾਇਬ ਤਹਿਸੀਲਦਾਰ ਮੁਕੇਰੀਆਂ, ਚਰਨ ਸਿੰਘ ਕੌਲਪੁਰ ਸੀਨੀਅਰ ਅਕਾਲੀ ਨੇਤਾ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜ਼ੀਪੁਰ, ਜਥੇਦਾਰ ਲਖਵਿੰਦਰ ਸਿੰਘ , ਪਵਨ ਕੁਮਾਰ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿਚ ਹਾਜ਼ਰ ਸਨ।

ਨਹਿਰ ਚੋਂ ‘ਪਾੜ੍ਹੇ’ ਨੂੰ ਜਿੰਦਾ ਕਢਿਆ

ਤਲਵਾੜਾ, 24 ਮਈ :  ਤਲਵਾੜਾ ਦੀ ਮੁਕੇਰੀਆਂ ਹਾਈਡਲ ਨਹਿਰ ਵਿਚੋਂ ‘ਪਾੜ੍ਹੇ’ ਨੂੰ ਬਚਾਇਆ। ਜੰਗਲਾਤ ਅਫਸਰ ਸ. ਕਰਨੈਲ ਸਿੰਘ ਨੂੰ ਮਿਲੀ ਸੂਚਨਾਂ ਤੇ ਉਨਾਂ ਆਪਣੀ ਟੀਮ ਲੈ ਕੇ ਨਹਿਰ ਵਿਚੋਂ ‘ਪਾੜ੍ਹੇ’ ਨੂੰ ਜਿੰਦਾ ਬਾਹਰ ਕਢਿਆ ਗਿਆ। ਜਿਸ ਉਪਰੰਤ ਮਲਮ ਪੱਟੀ ਕਰਕੇ ਉਸਨੂੰ ਦੁਬਾਰਾ ਜੰਗਲ ਵਿੱਚ ਛੱਡ ਦਿੱਤਾ ਗਿਆ।

ਪਸ਼ੁ ਪਾਲਣ ਵਿਭਾਗ ਵੱਲੋਂ ਲਗਾਇਆ ਫਰਟਿਲਟੀ ਕੈਂਪ

ਤਲਵਾੜਾ, 24 ਮਈ :  ਬਲਾਕ ਤਲਵਾੜਾ ਦੇ ਪਿੰਡ ਚੰਗੜਵਾਂ ਵਿਖੇ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪੀ.ਐਲ.ਡੀ.ਬੀ. ਤੋਂ ਸਹਾਇਤਾ ਪ੍ਰਾਪਤ ਫਰਟਲਿਟੀ ਕੈਂਪ ਲਗਾਇਆ ਗਿਆ। ਡਾ. ਚਰਨਜੀਤ ਸਿੰਘ ਐਸ.ਵੀ.ਓ. ਮੁਕੇਰੀਆਂ ਦੀ ਅਗਵਾਈ ਵਿੱਚ ਲੱਗੇ ਕੈਂਪ ਵਿਚ ਵੈਟਰਨਰੀ ਸਾਇੰਸ ਦੇ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਜਸਪਾਲ ਸਿੰਘ ਜਲੋਟਾ ਸਰਜਰੀ ਮਾਹਰ ਨੇ ਦੁਧਾਰੂ ਪਸ਼ੂਆਂ ਵਿੱਚ ਥਣਾਂ ਅਤੇ ਲੇਵੇ ਦੇ ਰੋਗਾਂ ਬਾਰੇ ਅਤੇ ਦੁੱਧ ਉਤਾਰਨ ਵਾਲੇ ਐਕਸੀਟੈਸਿਨ ਟੀਕੇ ਦੇ ਮਾੜੂ ਪ੍ਰਭਾਵਾਂ ਬਾਰੇ ਦਸਿਆ। ਡਾ. ਸੁਖਵਿੰਦਰ ਸਿੰਘ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟ ਨੇ ਜੁਨੇਟਿਕ ਬਿਮਾਰੀਆਂ ਅਤੇ ਡਾ. ਰਛਪਾਲ ਸਿੰਘ ਨੇ ਪਸ਼ੂਆਂ ਵਿਚ ਬਾਂਝਪਨ ਅਤੇ ਫਿਰੇ ਜਾਣ ਦੀ ਸਮਸਿਆ ਤੇ ਵਿਚਾਰ ਪ੍ਰਗਟ ਕੀਤੇ। ਡਾ. ਚਰਨਜੀਤ ਸਿੰਘ ਐਸ.ਵੀ.ਓ. ਮੁਕੇਰੀਆਂ ਨੇ ਵਿਭਾਗ ਵੱਲੋਂ ਪਸ਼ੂਆਂ ਲਈ ਸਬਸਿਡੀ ਤੇ ਕੀਤੇ ਜਾ ਰਹੇ ਬੀਮਾਕਰਨ, ਸੁਧਰੇ ਚਾਰੇ ਦੇ ਬੀਜ, ਵਿਦੇਸ਼ੀ ਸੀਮਨ ਨਾਲ ਬਨਾਵਟੀ ਗਰਭ ਧਾਰਨ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿਤੀ। ਡਾ. ਰਮੇਸ਼ ਸੈਣੀ ਵੈਟਰਨਰੀ ਅਫਸਰ ਤਲਵਾੜਾ ਨੇ ਮੰਚ ਦਾ ਸੰਚਾਲਨ ਵਧੀਆ ਤਰੀਕੇ ਨਾਲ ਨਿਭਾਇਆ। ਕੈਂਪ ਵਿਚ ਆਏ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਡੇਅਰੀ ਦੇ ਧੰਦੇ ਨੂੰ ਔਰਤਾਂ ਵਿਚ ਹਰਮਨ ਪਿਆਰਾ ਕਰਨ ਲਈ ਪੰਜਾਹ ਰੁਪੈ ਪ੍ਰਤੀ ਔਰਤ ਮਾਣ ਭੱਤਾ ਮੌਕੇ ਤੇ ਦਿੱਤਾ ਗਿਆ। ਇਸ ਮੌਕੇ ਸਰਪੰਚ ਕਸ਼ਮੀਰ ਸਿੰਘ, ਸੰਮਤੀ ਮੈਂਬਰ ਗੁਰਦਿਆਲ ਸਿੰਘ, ਠਾਕਰ ਬਖਸ਼ੀਸ਼ ਸਿੰਘ, ਗੁਰਦਿਆਲ ਸਿੰਘ ਫੌਜੀ, ਸ਼੍ਰੀ ਬ੍ਰਿਜ ਮੋਹਨ, ਵੈਟਰਨਰੀ ਅਫਸਰ ਬਲਬੀਰ ਸਿੰਘ, ਕੁਲਦੀਪ ਸਿੰਘ, ਰਕੇਸ਼ ਕੁਮਾਰ, ਰਾਜੇਸ਼ ਕੁਮਾਰ, ਸੁਭਾਸ਼ ਸਿੰਘ ਹਾਜਰ ਸਨ।

ਪੀ. ਐਨ. ਬੀ. ਤਲਵਾੜਾ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਤਲਵਾੜਾ, 19 ਮਈ : ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਦੀ ਤਲਵਾੜਾ ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਗ੍ਰਾਹਕ ਮਿਲਣੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਸ. ਐੱਸ. ਐੱਸ. ਅਰੋੜਾ ਜਨਰਲ ਮੈਨੇਜਰ ਪੀ. ਐੱਨ. ਬੀ. ਨੇ ਸ਼ਿਰਕਤ ਕੀਤੀ। ਅੰਤਰ ਰਾਸ਼ਟਰੀ ਸੰਸਥਾ ਯੂਨੈਸਕੋ ਵੱਲੋਂ ਹਾਲ ਹੀ ਵਿਚ ‘ਸ਼ਾਂਤੀ ਦੂਤ’ ਐਲਾਨੇ ਸ. ਅਰੋੜਾ ਨੇ ਦੱਸਿਆ ਕਿ ਪੀ. ਐੱਨ. ਬੀ. ਨੇ ਸ਼ੁਰੂਆਤ ਤੋਂ ਹੀ ਨਵੀਂ ਤਕਨੀਕ ਅਤੇ ਬਿਹਤਰ ਸੇਵਾਵਾਂ ਵਿਚ ਯਕੀਨ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਇਸ ਬੈਂਕ ਨੂੰ ਸਾਢੇ ਛੇ ਕਰੋੜ ਸੰਤੁਸ਼ਟ ਗ੍ਰਾਹਕਾਂ ਸਦਕਾ ਦੇਸ਼ ਦੇ ਸਭ ਤੋਂ ਮਜਬੂਤ ਬੈਂਕਾਂ ਦੀ ਮੂਹਰਲੀ ਕਤਾਰ ਵਿਚ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜਿਲ੍ਹਾ ਹੁਸ਼ਿਆਰਪੁਰ ਵਿਚ ਬੈਂਕ ਦੀਆਂ 80 ਬਰਾਂਚਾਂ ਅਤੇ 65 ਏ. ਟੀ. ਐਮ. ਕੰਮ ਕਰ ਰਹੇ ਅਤੇ ਇਸ ਸਾਲ ਦੇ ਅਖੀਰ ਤੱਕ ਇਹਨਾਂ ਦੀ ਗਿਣਤੀ ਕ੍ਰਮਵਾਰ 90 ਅਤੇ 95 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਹੁਣ ਏ. ਟੀ. ਐਮ. ਤੇ ਪੈਸੇ ਜਮ੍ਹਾਂ ਵੀ ਕਰਵਾ ਸਕਣਗੇ ਅਤੇ ਦੋ ਹਜਾਰ ਤੱਕ ਦੀ ਆਬਾਦੀ ਵਾਲੇ ਪਿੰਡਾਂ ਤੱਕ ਆਧੁਨਿਕ ਤਕਨੀਕ ਨਾਲ ਲੈਸ ਸਮਾਰਟ ਕਾਰਡ ਬੈਂਕਿੰਗ ਏ. ਟੀ. ਐੱਮ. ਸਹੂਲਤ ਪਹੁੰਚਾ ਦਿੱਤੀ ਜਾਵੇਗੀ ਜਿਸ ਨਾਲ ਲੋਕ ਘਰ ਬੈਠੇ ਹੀ ਪੈਸੇ ਦਾ ਲੈਣ ਦੇਣ ਕਰ ਸਕਦੇ ਹਨ। ਇਸ ਮੌਕੇ ਤਲਵਾੜਾ ਸ਼ਾਖਾ ਬਾਰੇ ਜਾਣਕਾਰੀ ਦਿੰਦਿਆਂ ਬੈਂਕ ਦੇ ਸੀਨੀਅਰ ਮੈਨੇਜਰ ਸ਼੍ਰੀ ਵਿਜੇ ਕਲੇਰ ਅਤੇ ਬਰਾਂਚ ਮੈਨੇਜਰ ਸ਼੍ਰੀ ਕੇ. ਕੇ. ਸ਼ਰਮਾ ਨੇ ਦੱਸਿਆ ਕਿ 19 ਮਈ 1964 ਵਿਚ ਸ਼ੁਰੂ ਹੋਈ ਇਹ ਬਰਾਂਚ ਹੁਣ ਇਲਾਕੇ ਦੀ ਸਿਰਕੱਢ ਬੈਂਕ ਵੱਜੋਂ ਸਥਾਪਿਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇਸ ਬੈਂਕ ਨੂੰ ਪੂਰੀ ਤਰਾਂ ਵਾਤਾਅਨੂਕੂਲਿਤ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਤੀਸਰਾ ਏ. ਟੀ. ਐਮ. ਵੀ ਚਾਲੂ ਹੋ ਜਾਵੇਗਾ। ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਪ੍ਰਿੰ. ਦੇਸ ਰਾਜ ਸ਼ਰਮਾ, ਸ਼੍ਰੀ ਵਿੱਦਿਆ ਸਾਗਰ, ਸ਼੍ਰੀ ਰਾਮ ਪ੍ਰਸ਼ਾਦ ਸਰਪੰਚ ਨੇ ਵੀ ਸੰਬੋਧਨ ਕੀਤਾ ਅਤੇ ਜੇ. ਬੀ. ਵਰਮਾ, ਇੰਜ. ਰਾਜਿੰਦਰ ਸਿੰਘ ਚਾਨਾ, ਡਾ. ਆਈ. ਕੇ. ਸ਼ਰਮਾ, ਵਿਨੇ ਸਾਗਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸ਼ਾਹ ਨਹਿਰ ਹੈ¤ਡ ਵਰਕਸ ਨੂੰ ਤਲਵਾੜਾ ਕਮੇਟੀ ਤੋਂ ਬਾਹਰ ਰੱਖਣ ਦੀ ਮੰਗ

ਤਲਵਾੜਾ, 19 ਮਈ :  ਇੱਥੇ ਆਫੀਸ਼ੀਅਲ ਸਟਾਫ ਯੂਨੀਅਨ ਸ਼ਾਹ ਨਹਿਰ ਹੈ¤ਡ ਵਰਕਸ ਮੰਡਲ ਤਲਵਾੜਾ ਅਤੇ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਅਹਿਮ ਬੈਠਕ ਹੋਈ ਜਿਸ ਵਿਚ ਤਲਵਾੜਾ ਖੇਤਰ ਵਿਚ ਤਾਇਨਾਤ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਮਿਲਣ ਵਾਲਾ ਪੇਂਡੂ ਭੱਤਾ ਬੰਦ ਹੋਣ ਦੀ ਸੰਭਾਵਨਾ ਤੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਪ੍ਰੀਤਮ ਸਿੰਘ ਪ੍ਰਧਾਨ, ਮੁਲਖ ਰਾਜ ਚਹੋਤਾ ਜਨਰਲ ਸਕੱਤਰ, ਘਨ੍ਹੱਈਆ ਲਾਲ ਮਿਸ਼ਰਾ ਦਰਜਾ ਚਾਰ ਯੂਨੀਅਨ, ਦੀਨਾ ਨਾਥ ਮਜਦੂਰ ਏਕਤਾ, ਰਾਮ ਆਸਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਹ ਇਲਾਕਾ ਨੋਟੀਫਾਈਡ ਏਰੀਆ ਕਮੇਟੀ ਅਧੀਨ ਲਿਆਂਦਾ ਗਿਆ ਤਾਂ ਕਰਮਚਾਰੀਆਂ ਨੂੰ ਮਿਲਦਾ ਛੇ ਫੀਸਦੀ ਪੇਂਡੂ ਭੱਤਾ ਬੰਦ ਹੋ ਜਾਵੇਗਾ ਅਤੇ ਇਸ ਤੋਂ ਵੱਧ ਇੱਥੋਂ ਦੇ ਬੱਚਿਆਂ ਨੂੰ ਨੌਕਰੀਆਂ ਵਿਚ ਪੇਂਡੂ ਖੇਤਰ ਸਦਕਾ ਮਿਲਦਾ 5 ਫੀਸਦੀ ਰਾਖਵਾਂਕਰਨ ਖਤਮ ਹੋ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਪਿੰਡ ਨੋਟੀਫਾਈਡ ਏਰੀਏ ਵਿਚ ਨਹੀਂ ਆਉਂਦੇ ਉਨ੍ਹਾਂ ਦੀ ਜਮੀਨ ਵਿਚ ਬਣੇ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਇਸ ਕਮੇਟੀ ਤੋਂ ਬਾਹਰ ਰੱਖਿਆ ਜਾਵੇ ਤਾਂ ਜੋ ਬੱਚਿਆਂ ਅਤੇ ਮੁਲਾਜਮਾਂ ਦਾ ਨੁਕਸਾਨ ਨਾ ਹੋਵੇ।

ਭਾਜਪਾ ਮਹਿਲਾ ਮੰਡਲ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਤਲਵਾੜਾ, 16 ਮਈ : ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਨਰੇਸ਼ ਠਾਕੁਰ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਅਤੇ ਸ਼੍ਰੀ ਅਰੁਣੇਸ਼ ਸ਼ਾਕਰ ਦੇ ਕੈਬਨਿਟ ਮੰਤਰੀ ਬਣਨ ਦੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਵਿਕਾਸ ਵਿਚ ਹੋਰ ਵੀ ਤੇਜ਼ੀ ਆਵੇਗੀ। ਉਨ੍ਹਾਂ ਮਹਿਲਾ ਮੋਰਚੇ ਵੱਲੋਂ ਉਕਤ ਆਗੂਆਂ ਦੀ ਨਿਯੁਕਤੀ ਲਈ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਲੋਕਾਂ ਵਿਚ ਪਾਰਟੀ ਦਾ ਅਕਸ ਉਭਰ ਕੇ ਸਾਹਮਣੇ ਆਇਆ ਹੈ ਆਉਂਦੀਆਂ ਚੋਣਾਂ ਵਿਚ ਇਸ ਦੇ ਦੂਰ ਰਸੀ ਸਿੱਟੇ ਪ੍ਰਾਪਤ ਹੋਣ ਦੀ ਸੰਭਾਵਨਾ ਪ੍ਰਬਲ ਹੋ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਜੂ ਸੈਣੀ, ਰੇਖਾ ਠਾਕੁਰ, ਲੀਲਾ ਦੇਵੀ, ਰਿੰਪੀ ਭਾਟੀਆ, ਆਸ਼ਾ ਠਾਕੁਰ ਆਦਿ ਹਾਜਰ ਸਨ।

ਮਨਿਸਟਰੀਅਲ ਕਾਮਿਆਂ ਵੱਲੋਂ ਕਲਮ ਛੋੜ ਹੜਤਾਲ

ਤਲਵਾੜਾ, 16 ਮਈ : ਇੱਥੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਬਲਾਕ ਤਲਵਾੜਾ ਵਿਚ  ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਸਟਾਫ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਵਿਚ ਕੰਮ ਕਾਰ ਪੂਰੀ ਤਰਾਂ ਠੱਪ ਰਿਹਾ। ਜਥੇਬੰਦੀ ਦੀ ਬਲਾਕ ਇਕਾਈ ਦੇ ਪ੍ਰਧਾਨ ਗੁਰਦਿਆਲ ਸਿੰਘ, ਜਨਰਲ ਸਕੱਤਰ ਅੰਕੁਸ਼ ਸ਼ਰਮਾ ਅਤੇ ਸ. ਪ੍ਰੀਤਮ ਸਿੰਘ ਸ਼ਾਹ ਨਹਿਰ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਵਿਚ ਹੋਈ ਰੋਸ ਰੈਲੀ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਮੰਗਾਂ ਲਾਗੂ ਨਾ ਕਰਨ ਤੇ ਸਮੂਹ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਸ਼ਿਵਾਲਿਕ ਸੰਧਿਆ ਦੀ ਘੁੰਡ ਚੁਕਾਈ ਅਤੇ ਕਵੀ ਦਰਬਾਰ

ਤਲਵਾੜਾ, 16 ਮਈ : ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਇੱਥੇ ਆਫੀਸਰ ਕਲੱਬ ਵਿਖੇ ਕਰਵਾਏ ਸਾਹਿਤਕ ਸਮਾਗਮ ਵਿਚ ਡਾ. ਅਮਰਜੀਤ ਅਨੀਸ ਦੀ ਪਲੇਠੀ ਪੁਸਤਕ ਸ਼ਿਵਾਲਿਕ ਸੰਧਿਆ ਦੀ ਘੁੰਡ ਚੁਕਾਈ ਅਤੇ ਵਿਸ਼ਾਲ ਕਵੀ ਕਰਬਾਰ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੁਭਾਸ਼ ਚੰਦਰ ਐੱਸ. ਡੀ. ਐਮ. ਮੁਕੇਰੀਆਂ ਨੇ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਬੀ. ਐੱਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫਸਰ ਨਵਾਂਸ਼ਹਿਰ, ਪ੍ਰਿੰ. ਦੇਸ਼ ਰਾਜ ਸ਼ਰਮਾ ਉੱਘੇ ਸਿੱਖਿਆ ਸ਼ਾਸਤਰੀ, ਕੌਮੀ ਉਰਦੂ ਸ਼ਾਇਰ ਜਨਾਬ ਰਹਿਬਰ ਤਾਬਾਨੀ ਲਖਨਊ ਉੱਤਰ ਪ੍ਰਦੇਸ਼ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਅਮਨਦੀਪ ਕੌਰ ਤੇ ਕਿਰਨਜੀਤ ਕੌਰ ਵੱਲੋਂ ਦੇਹ ਸ਼ਿਵਾ ਬਰ ਮੋਹਿ ਇਹੈ ਨਾਲ ਕੀਤੀ ਗਈ ਅਤੇ ਡਾ. ਇਕਬਾਲ ਸਿੰਘ ਨੇ ਆਪਣੀ ਸੁਰੀਲੀ ਆਵਾਜ ਗਜ਼ਲ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਸਾਹਿਤ ਦਾ ਬਿਹਤਰ ਸਮਾਜ ਦੀ ਸਿਰਜਣਾ ਵਿਚ ਬੇਹੱਦ ਅਹਿਮ ਯੋਗਦਾਨ ਹੁੰਦਾ ਹੈ ਅਤੇ ਮੌਜੂਦਾ ਸਮੇਂ ਵਿਚ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਾਹਮਣੇ ਲਈ ਸਾਹਿਤ ਨੂੰ ਉਸਾਰੂ ਭੂਮਿਕਾ ਅਦਾ ਕਰਨ ਦੇ ਸਮਰੱਥ ਬਣਨਾ ਹੋਵੇਗਾ। ਪ੍ਰੋ. ਬੀ. ਐੱਸ. ਬੱਲੀ ਨੇ ਸਾਹਿਤ ਸਿਰਜਣਾ ਦੇ ਕਾਰਜ ਤੇ ਰੌਸ਼ਨੀ ਪਾਉਂਦਿਆਂ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਸਮਾਜਿਕ ਜਿੰਮੇਵਾਰੀਆਂ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਪ੍ਰਸਿੱਧ ਲੇਖਕ ਸ਼੍ਰੀ ਧਰਮਪਾਲ ਸਾਹਿਲ ਵੱਲੋਂ ਡਾ. ਅਮਰਜੀਤ ਅਨੀਸ ਦੀ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕ ਵੱਲੋਂ ਬੜੇ ਸੰਵੇਦਨਸ਼ੀਲ ਅੰਦਾਜ਼ ਵਿਚ ਸਕਾਰਾਤਮਕ ਸੋਚ ਨਾਲ ਭਰਪੂਰ ਸ਼ਾਇਰੀ ਪੇਸ਼ ਕੀਤੀ ਗਈ। ਪ੍ਰਿੰ. ਦੇਸ ਰਾਜ ਸ਼ਰਮਾ ਵੱਲੋਂ ਰੌਚਕ ਅੰਦਾਜ਼ ਵਿਚ ਕਾਵਿ ਰਚਨਾ ਅਤੇ ਲਿਖਾਰੀ ਮਨ ਨਾਲ ਜੁੜੇ ਨੁਕਤੇ ਸਾਂਝੇ ਕੀਤੇ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਵੱਲੋਂ ਸਮਾਗਮ ਦੀ ਜਾਣਕਾਰੀ ਦਿੰਦਿਆਂ ਮੰਚ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਰੌਸ਼ਨੀ ਪਾਈ ਗਈ। ਇਸ ਮੌਕੇ ਪ੍ਰੋ. ਅੰਜੂ ਬਾਲਾ, ਹਰਸ਼ਵਿੰਦਰ ਕੌਰ, ਕੇ. ਕੇ. ਰਾਣਾ, ਰਜਿੰਦਰ ਮਹਿਤਾ ਅਤੇ ਚੌਧਰੀ ਸਵਰਨ ਦਾਸ ਵੱਲੋਂ ਪੁਸਤਕ ਤੇ ਚਰਚਾ ਕੀਤੀ ਗਈ।
ਕਵੀ ਦਰਬਾਰ ਵਿਚ ਜਨਾਬ ਰਹਿਬਰ ਤਾਬਾਨੀ ਲਖਨਊ ਉੱਤਰ ਪ੍ਰਦੇਸ਼, ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਚਮਨ ਸ਼ਰਮਾ ਚਮਨ ਚੰਡੀਗੜ੍ਹ, ਐਡਵੋਕੇਟ ਰਘਬੀਰ ਸਿੰਘ ਟੇਰਕਿਆਣਾ ਜਿਲ੍ਹਾ ਲਿਖਾਰੀ ਮੰਚ ਹੁਸ਼ਿਆਰਪੁਰ, ਤਰਸੇਮ ਸਫ਼ਰੀ, ਕਸ਼ਿਸ਼ ਹੁਸ਼ਿਆਰਪੁਰੀ, ਰਵਿੰਦਰ ਰਵੀ, ਗੁਰਮੀਤ ਸਰਾਂ, ਨਰੇਸ਼ ਗੁਮਨਾਮ, ਚਰਨ ਦਾਸ ਚਰਨ, ਬਲਦੇਵ ਬਡਿਆਲ, ਨਵਤੇਜ ਗੜ੍ਹਦੀਵਾਲਾ, ਸੁਸ਼ੀਲ ਹਰਸਤ ਨਰੇਲਵੀ, ਸਮਰਜੀਤ ਸਿੰਘ ਸ਼ਮੀ, ਅਨੁਰਾਧਾ ਸ਼ਰਮਾ ਵੱਲੋਂ ਪੇਸ਼ ਸ਼ਾਨਦਾਰ ਰਚਨਾਵਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਸ਼ੇਸ਼ ਤੌਰ ਤੇ ਜਨਾਬ ਰਹਿਬਰ ਤਾਬਾਨੀ ਦੇ ਸ਼ੇਅਰ ‘ਮੇਰੇ ਬਾਲੋਂ ਕੀ ਸਫੇਦੀ ਪੇ ਨ ਜਾਏਂ ਹਜਰਾਤ, ਮਾਂ ਕਾ ਸਾਇਆ ਮੁਝੇ ਬੂੜ੍ਹਾ ਨਹੀਂ ਹੋਨੇ ਦੇਗਾ’ ਨੂੰ ਭਰਪੂਰ ਦਾਦ ਮਿਲੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪੀ. ਐ¤ਸ. ਪਲਵ, ਪ੍ਰੋ. ਸੁਖਵਿੰਦਰ ਲਵਲੀ, ਡਾ. ਸ਼ੋਭਨਾ ਸੋਨੀ, ਡਾ. ਹਰਜੀਤ ਸਿੰਘ ਭੁੰਗਾ, ਇੰਜ. ਸੁਰਿੰਦਰਪਾਲ ਰੱਲ•, ਇੰਜ. ਏ. ਐ¤ਸ. ਭਾਟੀਆ, ਡਾ. ਐ¤ਸ. ਪੀ. ਸਿੰਘ, ਵਿਜੇ ਨਾਗਲਾ, ਆਰ. ਸੀ. ਝਾਵਰ, ਏ. ਪੀ. ਐ¤ਸ. ਉੱਭੀ, ਡਾ. ਸੀ. ਐ¤ਲ. ਅਰੋੜਾ, ਡਾ. ਰਾਜ ਕੁਮਾਰ, ਕਵਿਤਾ ਕਾਲੜਾ ਆਦਿ ਸਮੇਤ ਵੱਡੀ ਗਿਣਤੀ ਸਾਹਿਤ ਪ੍ਰੇਮੀ ਹਾਜਰ ਸਨ।

ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ 15 ਨੂੰ

ਤਲਵਾੜਾ, 12 ਮਈ : ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਦੀ ਇਕ ਜਰੂਰੀ ਇਕੱਤਰਤਾ ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 15 ਮਈ ਨੂੰ ਸ਼ਾਮ ਚਾਰ ਵਜੇ ਆਫੀਸਰ ਕਲੱਬ ਤਲਵਾੜਾ ਵਿਖੇ ਕਰਵਾਏ ਜਾ ਰਹੇ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਡਾ. ਮੰਡ ਨੇ ਦੱਸਿਆ ਕਿ ਇਸ ਸਮਾਗਮ ਵਿਚ ਡਾ. ਅਮਰਜੀਤ ਅਨੀਸ ਦੀ ਪਲੇਠੀ ਪੁਸਤਕ ‘ਸ਼ਿਵਾਲਿਕ ਸੰਧਿਆ’ ਹਿੰਦੀ ਕਾਵਿ ਸੰਗ੍ਰਿਹ ਦੀ ਘੁੰਡ ਚੁਕਾਈ ਕੀਤੀ ਜਾਵੇਗੀ ਅਤੇ ਨਾਲ ਹੀ ਸੂਬਾ ਪੱਧਰੀ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਪ੍ਰਸਿੱਧ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਾਇਰ ਆਪਣੇ ਕਲਾਮ ਨਾਲ ਸਰੋਤਿਆਂ ਦੇ ਨਾਲ ਸਾਂਝੇ ਕਰਨਗੇ। ਇਸ ਮੌਕੇ ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਰਵੀ ਰਵਿੰਦਰ, ਸਮਰਜੀਤ ਸਿੰਘ ਸ਼ਮੀ, ਕੇ. ਕੇ. ਰਾਣਾ ਆਦਿ ਹਾਜਰ ਸਨ।

ਸ਼ੋਰ ਪ੍ਰਦੂਸ਼ਣ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 11 ਮਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਧਰਮ ਦੱਤ ਤਰਨਾਚ ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
        ਸ਼੍ਰੀ ਤਰਨਾਚ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ।ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।   
        ਇਹ ਹੁਕਮ 4 ਜੁਲਾਈ 2011 ਤਕ ਲਾਗੂ ਰਹੇਗਾ।

ਪੰਡਤ ਕਿਸ਼ੋਰੀ ਲਾਲ ਯਾਦਗਾਰੀ ਸਮਾਗਮ ਤੇ ਨਾਟਕ ਮੇਲਾ

ਤਲਵਾੜਾ, 8 ਮਈ : ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਅਤੇ ਮੁੜ ਸਮਾਜਿਕ ਬਰਾਬਰਤਾ ਤੇ ਖੁਸ਼ਹਾਲੀ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਵਾਲੇ ਲਾਸਾਨੀ ਸੁਤੰਤਰਤਾ ਸੰਗਰਾਮੀ ਸਵ. ਪੰਡਤ ਕਿਸ਼ੋਰੀ ਲਾਲ ਦੀ ਘਾਲਣਾ ਬੇਮਿਸਾਲ ਹੈ ਅਤੇ ਉਨ੍ਹਾਂ ਦਾ ਸਮੁੱਚਾ ਜੀਵਨ ਸਮਾਜਿਕ ਕ੍ਰਾਂਤੀ ਲਈ ਜੂਝਣ ਵਾਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ। ਇਹ ਪ੍ਰਗਟਾਵਾ ਸੀ. ਪੀ. ਆਈ. ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਡਤ ਕਿਸ਼ੋਰੀ ਲਾਲ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਅਜੇ ਵੀ ਗੰਭੀਰ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਇਸ ਦਲਦਲ ਵਿਚੋਂ ਬਾਹਰ ਆਉਣ ਲਈ ਪੰਡਤ ਜੀ ਵਰਗੇ ਅਣਥੱਕ ਯੋਧਿਆਂ ਦੀ ਜੀਵਨੀ ਤੋਂ ਸਬਕ ਲੈ ਕੇ ਅੱਗੇ ਵਧਣਾ ਸਮੇਂ ਦੀ ਲੋੜ ਹੈ। ਇਸ ਮੌਕੇ ਇੰਕਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਰਮੇਸ਼ ਚੰਦਰ ਡੋਗਰਾ, ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ, ਠਾਕੁਰ ਰਘੁਨਾਥ ਰਾਣਾ ਪ੍ਰਸਿੱਧ ਉਦਯੋਗਪਤੀ ਅਤੇ ਭਾਜਪਾ ਆਗੂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕਿ ਪੰਡਤ ਕਿਸ਼ੋਰੀ ਲਾਲ ਨੂੰ ਸੱਚੀ ਸ਼ਰਧਾਂਜਲੀ ਲਈ ਜਰੂਰੀ ਹੈ ਕਿ ਉਨ੍ਹਾਂ ਦੇ ਆਦਰਸ਼ਾਂ ਤੇ ਡੱਟ ਕੇ ਪਹਿਰਾ ਦਿੱਤਾ ਜਾਵੇ। ਸ਼ਹੀਦ ਭਗਤ ਸਿੰਘ ਦੇ ਫਲਸਫੇ ਦੀ ਤਰਜ਼ਮਾਨੀ ਕਰਦੀ ਕੀਰਤੀ ਕਿਰਪਾਲ ਗਰੁੱਪ ਜੈਤੋ ਫਰੀਦਕੋਟ ਵੱਲੋਂ ਪੇਸ਼ ਕੁਰੀਓਗ੍ਰਾਫੀ ਅਤੇ ਬੇਹੱਦ ਪ੍ਰਭਾਵਸ਼ਾਲੀ ਨਾਟਕ ‘ਮੈਂ ਭਗਤ ਸਿੰਘ’ ਦੇ ਮੰਚਨ ਨੇ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ। ਡਾ. ਅਮਰਜੀਤ ‘ਅਨੀਸ’ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਤੇ ਅਧਾਰਿਤ ਖ਼ੂਬਸੂਰਤ ਕਵਿਤਾ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਇਸੇ ਤਰਾਂ ਸਰਵਹਿੱਤਕਾਰੀ ਸਕੂਲ ਦੀ ਵਿਦਿਆਰਥਣ ਇੱਛਾ ਸ਼ਰਮਾ ਵੱਲੋਂ ਦੇਸ਼ ਭਗਤੀ ਦਾ ਗੀਤ, ਸੀਨੀਅਰ ਆਗੂ ਸਾਥੀ ਜੋਧ ਸਿੰਘ ਅਤੇ ਪਿਆਰਾ ਸਿੰਘ ਪੰਤ ਵੱਲੋਂ ਮਜਦੂਰ ਸੰਘਰਸ਼ ਤੇ ਅਧਾਰਿਤ ਕਾਵਿ ਰਚਨਾਵਾਂ ਅਤੇ ਜਗਮੋਹਨ ਪਰਮਾਰ ਦੇ ਗੀਤ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਯਾਦਗਾਰੀ ਕਮੇਟੀ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਦਰਸ਼ਨ ਤੇ ਚਾਨਣਾ ਪਾਉਂਦਾ ਕਿਤਾਬਚਾ ਰਿਲੀਜ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰੋਸ਼ਨ ਲਾਲ ਪਰਮਾਰ, ਮੁੱਖ ਪ੍ਰਬੰਧਕ ਦੀਪਕ ਠਾਕੁਰ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਜੀਬ ਦਿਵੇਦੀ, ਬੀ. ਐ¤ਸ. ਸੰਧੂ, ਸਰਪੰਚ ਰਾਮ ਪ੍ਰਸ਼ਾਦ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਲਵ ਇੰਦਰ ਸਿੰਘ, ਮਨਜੀਤ ਸਿੰਘ, ਅਸ਼ੋਕ ਸੱਭਰਵਾਲ, ਕਾਮਰੇਡ ਬਿਅੰਤ ਲਾਲ, ਬਲਦੇਵ ਸਿੰਘ ਭਵਨੌਰ, ਨਰੇਸ਼ ਗੁਮਨਾਮ, ਸੁਰਿੰਦਰ ਮੰਡ, ਗੰਗਾ ਪ੍ਰਸ਼ਾਦ, ਚਰੰਜੀ ਲਾਲ ਕੰਗਣੀਵਾਲ, ਲਾਲ ਸਿੰਘ ਕਹਾਣੀਕਾਰ, ਧੀਰਜ ਮੰਟੂ ਧਰਮਪੁਰ, ਸੁਰੇਸ਼ ਪਰਮਾਰ, ਦੀਪਕ ਰਾਣਾ, ਸ਼ਸ਼ੀਕਾਂਤ, ਮਾਸਟਰ ਸ਼ਿਵ ਕੁਮਾਰ ਸ਼ਰਮਾ, ਅਮਨਦੀਪ ਮਿਨਹਾਸ ਹਾਜੀਪੁਰ, ਗਿਆਨ ਗੁਪਤਾ, ਕੇਸਰ ਸਿੰਘ ਬੰਸੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਅਤੇ ਆਗੂ ਹਾਜਰ ਸਨ।

ਸਾਹੀ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਦਾ ਚੈੱਕ ਪ੍ਰਦਾਨ

ਤਲਵਾੜਾ, 8 ਮਈ : ਅੱਜ ਇੱਥੇ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਬਿਆਸ ਸਪੋਰਟਸ ਕਲੱਬ ਤਲਵਾੜਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਇਸ ਮੌਕੇ ਹਾਜਰ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ. ਸਾਹੀ ਨੇ ਕਲੱਬ ਵੱਲੋਂ ਖੇਡਾਂ ਅਤੇ ਲੋਕ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਪਹਿਲਕਦਮੀ ਸਮੇਂ ਦੀ ਲੋੜ ਹੈ। ਇਸ ਮੌਕੇ ਕਲੱਬ ਵੱਲੋਂ ਜਸਮੇਰ ਸਿੰਘ ਰਾਣਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਲੱਬ ਵੱਲੋਂ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਦੇ ਮੰਤਵ ਨਾਲ ਅਨੇਕਾਂ ਕਾਮਯਾਬ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਦੇ ਉਸਾਰੂ ਸਿੱਟੇ ਵੀ ਸਾਹਮਣੇ ਆ ਰਹੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਬੀ. ਵਰਮਾ, ਰਵਿੰਦਰ ਸਿੰਘ ਰਵੀ, ਗੁਲਸ਼ਨ ਕੁਮਾਰ, ਹਰਜੀਤ ਸਿੰਘ, ਕੇਵਲ ਸਿੰਘ, ਧਰਮਿੰਦਰ ਸਿੰਘ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਸ਼ੋਕ ਸੱਭਰਵਾਲ ਭਾਜਪਾ ਆਗੂ, ਮਨਜੀਤ ਸਿੰਘ ਦਿਓਲ ਆਦਿ ਸਮੇਤ ਕਈ ਹੋਰ ਅਹੁਦੇਦਾਰ ਤੇ ਮੈਂਬਰ ਹਾਜਰ ਸਨ।

ਭੁੰਗਾ ਕੇਂਦਰੀ ਵਿਦਿਆਲਿਆ ਵਿਚ ਦਾਖਲੇ ਸ਼ੁਰੂ : ਡੀ. ਸੀ.

ਹੁਸ਼ਿਆਰਪੁਰ, 6 ਮਈ:  ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੇਂਦਰੀ ਵਿਦਿਆਲਿਆ ਭੂੰਗਾ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂੰਗਾ ਵਿਖੇ ਕੇਂਦਰੀ ਵਿਦਿਆਲਿਆ ਨੇ ਆਪਣਾ ਕੰਮ-ਕਾਜ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਐਲ ਐਮ ਖੰਟਵਾਲ ਨੇ ਇਸ ਸਕੂਲ ਦੇ ਪ੍ਰਿੰਸੀਪਲ ਵਜੋਂ ਆਹੁੱਦਾ ਸੰਭਾਲ ਲਿਆ ਹੈ ਅਤੇ ਇਸ ਸਕੂਲ ਵਿੱਚ ਇਸ ਸਾਲ ਦੇ ਸੈਸ਼ਨ 2011-12 ਲਈ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਸਕੂਲ ਵਿੱਚ ਬੱਚਿਆ ਦੀ ਰਜਿਸਟਰੇਸ਼ਨ / ਦਾਖਲੇ ਦੀ ਮਿਤੀ 20 ਮਈ 2011 ਹੈ ।
        ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ੍ਰੀ ਖੰਟਵਾਲ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਚੰਡੀਗੜ੍ਹ ਰਿਜ਼ਨ ਸ੍ਰੀ ਏ ਐਸ ਚੌਹਾਨ ਦੀ ਅਗਵਾਈ ਵਿੱਚ ਇਸ ਵੇਲੇ 65 ਕੇਂਦਰੀ ਵਿਦਿਆਲਿਆ ਚਲਾਏ ਜਾ ਰਹੇ ਹਨ ਅਤੇ ਭੂੰਗਾ ਵਿਖੇ ਵੀ ਇਨ੍ਹਾਂ ਦੀ ਅਗਵਾਈ ਵਿੱਚ ਹੀ ਇਹ ਕੇਂਦਰੀ ਵਿਦਿਆਲਿਆ ਖੋਲ੍ਹਿਆ ਗਿਆ ਹੈ ਜਿਸ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੀ ਰਜਿਸਟਰੇਸ਼ਨ / ਦਾਖਲਾ ਸ਼ੁਰੂ ਹੈ ਅਤੇ ਹਰ ਕਲਾਸ ਵਿੱਚ 40 ਬੱਚੇ ਦਾਖਲ ਕੀਤੇ ਜਾਣਗੇ ਅਤੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਪਹਿਲੇ ਆਓ ਪਹਿਲੇ ਪਾਓ ਦੇ ਆਧਾਰ ਤੇ ਹੋਵੇਗਾ ।  ਉਨ੍ਹਾਂ ਹੋਰ ਦੱਸਿਆ ਕਿ ਇਹ ਕੇਂਦਰੀ ਵਿਦਿਆਲਿਆ ਭਾਰਤ ਸਰਕਾਰ ਦੇ ਹਿਓਮਨ ਰਿਸੋਰਸ ਡਿਵੈਲਪਮੈਂਟ (ਐਚ ਆਰ ਡੀ) ਮੰਤਰਾਲੇ ਦੇ ਅਧੀਨ ਚਲਾਇਆ ਜਾ ਰਿਹਾ ਹੈ ਅਤੇ ਇਹ ਵਿਦਿਆਲਿਆ ਸੀ ਬੀ ਐਸ ਈ ਨਵੀਂ ਦਿੱਲੀ ਨਾਲ  ਐਫੀਲੇਟਿਡ  ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਲਾਸ ਵਿੱਚ ਦਾਖਲਾ ਲੈਣ ਵਾਲੇ ਬੱਚੇ ਦੀ ਉਮਰ 31 ਮਾਰਚ 2011 ਨੂੰ ਘੱਟ ਤੋਂ ਘੱਟ 5 ਸਾਲ ਦੀ ਹੋਣੀ ਚਾਹੀਦੀ ਹੈ।

ਕੂੜਾ-ਕਰਕਟ ਸੁੱਟਣ ਤੇ ਪੂਰਨ ਤੌਰ ਤੇ ਪਾਬੰਦੀ

ਹੁਸ਼ਿਆਰਪੁਰ, 5 ਮਈ:  ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ, ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੇ ਆਪਸੀ ਝਗੜਿਆਂ ਨੂੰ ਰੋਕਣ ਲਈ ਸ੍ਰੀ ਧਰਮ ਦੱਤ ਤਰਨਾਚ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਿਸੇ ਵੀ ਗਲੀ, ਮੁਹੱਲੇ, ਚੌਕਾਂ, ਮੌੜਾਂ, ਘਰਾਂ ਅਤੇ ਦੁਕਾਨਾਂ ਦੇ ਬਾਹਰ ਕੂੜਾ-ਕਰਕਟ ਸੁੱਟਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ।

ਇਹ ਹੁਕਮ 24 ਜੁਲਾਈ 2011 ਤੱਕ ਲਾਗੂ ਰਹੇਗਾ।

ਜਿਲ੍ਹੇ ਵਿਚ ਕਣਕ ਦੀ ਖਰੀਦ ਤਸੱਲੀਬਖ਼ਸ਼ : ਤਰਨਾਚ

ਹੁਸ਼ਿਆਰਪੁਰ, 2 ਮਈ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1 ਮਈ 2011 ਤੱਕ 196043 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿੱਚੋਂ ਪਨਗਰੇਨ ਨੇ 26609 ਟਨ, ਮਾਰਕਫੈਡ ਨੇ 49436 ਟਨ, ਪਨਸਪ ਨੇ 31841, ਪੰਜਾਬ ਰਾਜ ਗੋਦਾਮ ਨਿਗਮ ਨੇ 23275, ਪੰਜਾਬ ਐਗਰੋ ਨੇ 19429 ਅਤੇ ਐਫ ਸੀ ਆਈ ਨੇ 45453 ਟਨ ਕਣਕ ਖਰੀਦ ਕੀਤੀ ਹੈ।
        ਸ੍ਰੀ ਤਰਨਾਚ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਅਤੇ ਖਰੀਦ ਕੀਤੀ ਗਈ ਕਣਕ ਦੀ ਬਣਦੀ ਰਾਸ਼ੀ 186.71 ਕਰੋੜ ਰੁਪਏ ਵਿੱਚੋਂ 165.68 ਕਰੋੜ ਰੁਪਏ ਦੀ ਅਦਾਇਗੀ  ਕਿਸਾਨਾਂ ਨੂੰ ਕਰ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਲ ਨਾ ਆਉਣ ਦੇਣ ਅਤੇ ਕਣਕ ਦੀ ਸਫ਼ਾਈ ਚੰਗੀ ਤਰਾਂ ਕਰਾਉਣ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਮੌਕੇ ਤੇ ਹੀ ਹੱਲ ਕੀਤਾ ਜਾਵੇ ਅਤੇ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵੀ ਨਾਲੋਂ-ਨਾਲ ਕਰਵਾਈ ਜਾਵੇ।

ਰਾਜ ਪੱਧਰੀ ਕਿਰਤੀ ਦਿਵਸ ਹੁਸ਼ਿਆਰਪੁਰ ਚ ਮਨਾਇਆ

ਹੁਸ਼ਿਆਰਪੁਰ, 1 ਮਈ:  1 ਮਈ ਦਾ ਦਿਹਾੜਾ ਜੋ ਵਿਸ਼ਵ ਭਰ ਵਿੱਚ ਬਤੌਰ  ' ਕਿਰਤੀ ਦਿਵਸ ' ਵਜੋਂ ਮਨਇਆ ਜਾਂਦਾ ਹੈ, ਨੂੰ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ' ਰਾਜ ਪੱਧਰੀ ਕਿਰਤੀ ਸੁਰੱਖਿਆ, ਸਹਾਇਤਾ ਤੇ ਸਨਮਾਨ ਸਮਾਰੋਹ ਦੇ ਰੂਪ ਵਿੱਚ ਗਰੀਨ ਫੀਲਡ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰੀ ਤੀਕਸ਼ਨ ਸੂਦ, ਕਿਰਤ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਆਰ ਸੀ ਨਈਅਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ  ਪੰਜਾਬ ਨੇ ਕੀਤੀ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪੀ ਐਸ ਮੰਡ ਕਿਰਤ ਕਮਿਸ਼ਨਰ ਪੰਜਾਬ, ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਹਰੀਸ਼ ਨਈਅਰ ਐਡੀਸ਼ਨਲ ਕਿਰਤ ਕਮਿਸ਼ਨਰ ਅਤੇ ਅਦਾਰਿਆਂ ਦੇ ਪ੍ਰਬੰਧਕਾਂ / ਕਿਰਤੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀਆਂ ਨੇ ਭਾਗ ਲਿਆ।

        ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਉਪਭੋਗਤਾ ਮੁੱਲ ਸੂਚਕ ਅੰਕਾਂ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਦੇ ਹੋਏ, ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ 1 ਮਾਰਚ 2011 ਤੋਂ ਉਜ਼ਰਤਾਂ ਵਿੱਚ 150/- ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਅਣਸਿਖਿਅਤ ਕਿਰਤੀ ਦੀ ਘੱਟੋ-ਘੱਟ ਉਜਰਤਾਂ 3842/- ਰੁਪਏ ਪ੍ਰਤੀ ਮਹੀਨਾ ਹੋ ਗਈ ਹੈ ਅਤੇ ਇਸ ਤਰਾਂ ਬਾਕੀ ਸ੍ਰੇਣੀਆਂ ਦੇ ਕਿਰਤੀਆਂ ਦੀ ਉਜ਼ਰਤਾਂ ਵਿੱਚ ਵੀ ਵਾਧਾ ਕੀਤਾ ਗਿਆ  ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਵਾਸਤੇ ਮਿਨੀਮਮ ਵੇਜ਼ ਐਕਟ ਅਧੀਨ ਪਹਿਲੀ ਵਾਰ ਘੱਟੋ-ਘੱਟ ਉਜ਼ਰਤਾਂ ਨਿਰਧਾਰਤ ਕਰਨ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਰਾਜ ਵਿੱਚੋਂ ਬਾਲ ਮਜ਼ਦੂਰੀ ਦੇ ਖਾਤਮੇ ਲਈ 2 ਵਾਰ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਏ ਗਏ ਜਿਸ ਦੌਰਾਨ 621 ਬਾਲ ਕਿਰਤੀਆਂ ਨੂੰ ਮੁਕਤ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਕਿਰਤ  ਵਿਭਾਗ ਵੱਲੋਂ 20.80 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਸ੍ਰੀ ਸੂਦ ਨੇ ਦੱਸਿਆ ਕਿ ਕਿਰਤੀਆਂ ਅਤੇ ਸੁਪਰਵਾਈਜ਼ਰਾਂ ਵਿੱਚ ਸੁਰੱਖਿਆ ਸਬੰਧੀ ਜਾਗਰੂਕਤਾ ਲਿਆਉਣ ਲਈ ਪੰਜਾਬ ਇੰਡਸਟ੍ਰੀਅਲ ਸੇਫਟੀ ਕੌਸਲ ਵੱਲੋਂ ਰਾਜ ਵਿੱਚ ਵੱਖ-ਵੱਖ ਥਾਵਾਂ ਤੇ 17 ਸੇਫਟੀ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ਅਤੇ ਫੈਕਟਰੀ ਡਾਇਰੈਕਟਰੋਟ ਦੀਆਂ ਕੋਸ਼ਿਸ਼ਾਂ ਸਦਕਾ ਫੈਕਟਰੀਆਂ ਵਿੱਚ ਸਾਲ 2009 ਦੇ ਮੁਕਾਬਲੇ, ਸਾਲ 2010 ਵਿੱਚ ਮਾਰੂ ਹਾਦਸਿਆਂ ਦੀ ਗਿਣਤੀ 35 ਤੋਂ ਘਟਾ ਕੇ 14 ਲਿਆਉਣ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ।

             ਸ੍ਰੀ ਸੂਦ ਨੇ ਕਿਹਾ ਕਿ ਰਾਜ ਵਿੱਚ ਦਿਹਾੜੀਦਾਰ ਕਿਰਤੀਆਂ ਦੀ ਉਜ਼ਰਤਾਂ ਵਿੱਚ ਇਕਸਾਰਤਾ ਲਿਆਉਣ ਲਈ, ਡਿਪਟੀ ਕਮਿਸ਼ਨਰਾਂ ਦੀ ਪੱਧਰ ਤੇ ਉਜ਼ਰਤਾਂ ਨਿਰਧਾਰਤ ਕਰਨ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਉਜ਼ਰਤਾਂ ਮਿਨੀਮਮ ਵੇਜਿਜ਼ ਐਕਟ ਅਧੀਨ ਕਿਰਤ ਵਿਭਾਗ ਵੱਲੋਂ ਨਿਰਧਾਰਤ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀਆਂ ਜਥੇਬੰਦੀਆਂ ਦੇ ਕੇਸ ਨਜਿਠਣ ਲਈ ਪਹਿਲਾਂ ਸਾਰੇ ਪੰਜਾਬ ਲਈ ਇਕੋ ਹੀ ਇੰਡਸਟ੍ਰੀਅਲ ਟ੍ਰਿਬਿਉਨਲ ਹੁੰਦਾ ਸੀ ਜੋ ਚੰਡੀਗੜ੍ਹ ਵਿਖੇ ਸਥਿਤ ਸੀ ਅਤੇ ਕਿਰਤੀਆਂ ਨੂੰ ਆਪਣੇ ਕੇਸ ਝਗੜਨ ਲਈ ਚੰਡੀਗੜ੍ਹ ਜਾਣਾ ਪੈਂਦਾ ਸੀ। ਸਰਕਾਰ ਨੇ ਚੰਡੀਗੜ੍ਹ ਦਾ ਇੰਡਸਟ੍ਰੀਅਲ ਟ੍ਰਿਬੂਨਲ ਖਤਮ ਕਰਕੇ ਸਾਰੀਆਂ ਰਾਜ ਦੀਆਂ ਸਾਰੀਆਂ ਕਿਰਤ ਕੋਰਟਾਂ ਨੂੰ ਅਪਗ੍ਰੇਡ ਕਰਕੇ ਇੰਡਸਟ੍ਰੀਅਲ ਟ੍ਰਿਬੂਨਲ ਦਾ ਦਰਜਾ ਦੇਦਿੱਤਾ ਹੈ ਜਿਸ ਨਾਲ ਹੁਣ ਕਿਰਤੀਆਂ ਨੂੰ ਨਿਆਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਲਣ ਲਗ ਪਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਵਿੱਚ ਪਹਿਲਾਂ ਇਸਤਰੀ  ਕਿਰਤੀਆਂ ਨੂੰ ਰਾਤ ਸਮੇਂ ਕੰਮ ਕਰਨ ਤੋਂ ਮਨਾਹੀ ਸੀ ਪ੍ਰੰਤੂ ਹੁਣ ਕਪੜਾ ਉਦਯੋਗ ਵਿੱਚ ਇਸਤਰੀ ਕਾਮਿਆਂ ਨੂੰ ਰਾਤ ਸਮੇਂ ਕੰਮ ਕਰਨਾ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਜਿਥੇ ਇਸਤਰੀ ਸ਼ਕਤੀਕਰਨ ਨੂੰ ਬਲ ਮਿਲੇਗਾ ਅਤੇ ਔਰਤਾਂ ਲਈ ਵਧਰੇ ਰੁਜਗਾਰ ਦੇ ਮੌਕੇ ਉਪਲਭਧ ਹੋਣਗੇ ਅਤੇ ਇੰਡਸਟਰੀ ਨੂੰ ਵੀ ਕੁਸ਼ਲ ਕਿਰਤੀਆਂ ਦੀ ਘਾਟ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਸਾਲ 2010-11 ਲਈ ਕਿਰਤੀਆਂ ਦੇ ਕੇਸਾਂ ਤੇ ਕਲੇਮਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਨ ਦਾ ਟੀਚਾ 600 ਕੇਸਾਂ ਦਾ ਮਿਥਿਆ ਗਿਆ ਸੀ ਪਰੰਤੂ ਇਸ ਸਮੇਂ ਦੌਰਾਨ 1678 ਕੇਸਾਂ ਦਾ ਨਿਪਟਾਰਾ ਕੀਤਾ ਗਿਆ ।

        ਸ੍ਰੀ ਸੂਦ ਨੇ ਇਸ ਮੌਕੇ  ਪੰਜਾਬ ਲੇਬਰ ਵੈਲਫੇਅਰ ਬੋਰਡ ਦੁਆਰਾ ਉਦਯੋਗਿਕ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਮਨਜੂਰ ਕੀਤੇ ਲਾਭਾਂ ਵਜੋਂ 77,88,500/- ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ ਅਤੇ ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਅਤੇ ਹੋਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋ ਉਸਾਰੀ ਕਿਰਤੀਆਂ ਦੇ ਸਕੂਲਾਂ, ਕਾਲਜਾਂ ਅਤੇ ਡਿਗਰੀ ਕੋਰਸਾਂ ਵਿੱਚ ਪੜ੍ਹਦੇ 127 ਬੱਚਿਆਂ ਨੂੰ ਪਹਿਲੀ ਵਾਰ ਵਜੀਫ਼ਾ ਸਕੀਮ ਅਧੀਨ 2,08,260/- ਰੁਪਏ ਦੀ ਰਾਸ਼ੀ ਵੰਡੀ। ਉਨ੍ਹਾਂ ਨੇ ਇਸ ਦੇ ਨਾਲ ਹੀ ਬੋਰਡ ਦੀ ਐਕਸ ਗ੍ਰੇਸ਼ੀਆ ਸਕੀਮ ਅਧੀਨ ਦੁਰਘਟਨਾ ਵਿੱਚ ਮੌਤ ਜਾਂ ਪੂਰਣ / ਆਂਸ਼ਿਕ ਤੌਰ ਤੇ ਅਪੰਗ ਹੋਣ ਕਾਰਨ 10 ਕੇਸਾਂ ਵਿੱਚ ਉਸਾਰੀ ਕਿਰਤੀਆਂ ਜਾਂ ਉਨ੍ਹਾਂ ਦੇ ਵਾਰਿਸਾਂ ਨੂੰ 9 ਲੱਖ ਰੁਪਏ ਦੀ ਰਾਸ਼ੀ ਵੰਡੀ ਅਤੇ  19 ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਪਣੀਆਂ ਫੈਕਟਰੀਆਂ ਵਿੱਚ ਹਾਦਸੇ ਘਟਾਉਣ ਵਜੋਂ ਸਟੇਟ ਸੁਰੱਖਿਆ ਅਵਾਰਡ ਦਿੱਤੇ ਅਤੇ ਇਸ ਦੇ ਨਾਲ ਹੀ ਹਾਦਸੇ ਰੋਕਣ ਅਤੇ ਉਤਪਾਦਕਤਾ ਵਧਾਉਣ ਵਾਸਤੇ ਆਪਣੇ ਅਣਮੁਲੇ ਸੁਝਾਅ ਦੇਣ ਲਈ ਕਿਰਤੀਆਂ ਨੂੰ ਤਿੰਨ ਸ਼੍ਰੋਮਣੀ ਅਵਾਰਡ ਅਤੇ ਤਿੰਨ ਕਿਰਤ ਵੀਰ ਅਵਾਰਡ ਵੀ ਦਿੱਤੇ ਗਏ।

        ਸ੍ਰੀ ਆਰ ਸੀ ਨਈਅਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੁੰ ਵੱਧ ਤੋਂ ਵੱਧ ਪੜਾਉਣ ਤਾਂ ਜੋ ਉਹ ਪੜਾਈ ਕਰਨ ਉਪਰੰਤ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਅਤੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵੱਡਮੁਲਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਕਿਰਤੀਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੇ ਬੱਚੇ ਪੜਾਉਣ ਵਿੱਚ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਸਾਡੇ ਵਿਭਾਗ ਦੇ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਉਣ। ਉਨ੍ਹਾਂ ਨੇ ਕਿਰਤੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਸਿਰ ਚੈਕਅਪ ਕਰਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਕਿਰਤੀਆਂ ਲਈ ਕਈ ਲਾਭਦਾਇਕ ਸਕੀਮਾਂ ਵੀ ਬਣਾ ਕੇ ਉਨ੍ਹਾਂ ਨੂੰ ਅਮਲ ਵਿੱਚ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀ ਭਲਾਈ ਸਕੀਮ ਲਈ 1 ਕਰੋੜ 80 ਲੱਖ ਰੁਪਏ ਦਾ ਪ੍ਰੋਜੈਕਟ ਬਣਾ ਕੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਉਸਾਰੀ ਅਤੇ ਸੜਕਾਂ ਦੇ ਨਿਰਮਾਣ ਕੰਮਾਂ ਵਿੱਚ ਲਗੇ ਹੋਏ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮ ਰਜਿਸਟਰਡ ਕਰਾਉਣ ਤਾਂ ਜੋ ਉਨ੍ਹਾਂ ਨੂੰ ਕਿਰਤ ਵਿਭਾਗ ਵੱਲੋਂ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਭਲਾਈ ਸਕੀਮਾਂ ਦਾ ਲਾਭ ਮਿਲ ਸਕੇ। 

        ਸ੍ਰੀ ਪੀ ਐਸ ਮੰਡ ਕਿਰਤ ਕਮਿਸ਼ਨਰ ਪੰਜਾਬ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਇਨ-ਬਿਨ ਲਾਗੂ ਕਰਨ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਡੀ ਐਸ ਜੱਸਲ, ਸ੍ਰੀ ਡੀ ਐਸ ਰਾਠੌਰ ਯੂਨਿਟ ਹੈਡ ਜੇ ਸੀ ਟੀ ਮਿਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੰਵਰ ਸ਼ਰਮਾ ਜਨਰਲ ਸਕੱਤਰ ਪੰਜਾਬ ਭਾਜਪਾ,  ਪ੍ਰਮੋਦ ਸੂਦ, ਸੰਜੀਵ ਜੈਨ, ਬਰਿੰਦਰ ਸਿੰਘ ਜਸਵਾਲ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨਸ਼ਾਹ, ਬਾਬਾ ਰਣਜੀਤ ਸਿੰਘ, ਡਾ. ਇੰਦਰਜੀਤ ਸ਼ਰਮਾ, ਰਾਮੇਸ਼ ਜ਼ਾਲਮ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਆਨੰਦ ਸ਼ਰਮਾ, ਯਸ਼ਪਾਲ ਸ਼ਰਮਾ, ਸੁਰਿੰਦਰ ਸਿੰਘ ਬਾਜਵਾ ਅਤੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਵੱਖ-ਵੱਖ ਸਬੰਧਤ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਨ੍ਹਾਂ ਨੂੰ ਸ੍ਰੀ ਸੂਦ ਨੇ ਬੜੇ ਗੌਹ ਨਾਲ ਵੇਖਿਆ ਅਤੇ ਇਸ ਮੌਕੇ ਤੇ ਇੱਕ ਪੌਦਾ ਵੀ ਲਗਾਇਆ ਅਤੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੇ ਬਣਾਏ ਗਏ ਬੀਮਾ ਕਾਰਡ ਵੀ ਵੰਡੇ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)