ਹਰ ਪੋਸਟਰ ਤੇ ਪ੍ਰਿੰਟਿੰਗ ਪ੍ਰੈੱਸ ਦਾ ਨਾਮ ਜਰੂਰੀ : ਡੀ ਸੀ

ਹੁਸ਼ਿਆਰਪੁਰ, 28 ਦਸੰਬਰ :  ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਸਾਰੀਆਂ ਪ੍ਰਿੰਟਿੰਗ ਪ੍ਰੈਸਾਂ  ਪਾਬੰਦ ਹੋਣਗੀਆਂ ਕਿ ਵੱਖ-ਵੱਖ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਸਬੰਧੀ ਛਪਵਾਏ ਜਾਣ ਵਾਲੇ ਇਸ਼ਤਿਹਾਰ ਪੋਸਟਰ, ਪੈਂਫਲਟ  ਆਦਿ ਉਪਰ ਪ੍ਰਿੰਟਿੰਗ ਪ੍ਰੈਸ ਦਾ ਨਾਮ ਜ਼ਰੂਰ ਛਾਪਿਆ ਜਾਵੇ ਅਤੇ ਛਾਪੇ ਜਾਣ ਵਾਲੇ ਹਰੇਕ ਦਸਤਾਵੇਜ਼ ਦੀ ਕਾਪੀ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜੀ ਜਾਵੇ। ਇਹ ਜਾਣਕਾਰੀ ਆਦਰਸ਼ ਚੋਣ ਜ਼ਾਬਤੇ  ਦੀ ਪਾਲਣਾ ਲਈ ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਸਥਾਨਿਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੀਆਂ ਸਮੂਹ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਸਬੰਧੀ ਵੱਖ-ਵੱਖ ਰਾਜਨਤਿਕ ਪਾਰਟੀਆਂ ਵੱਲੋਂ ਛਾਪੀ ਜਾਣ ਵਾਲੀ ਸਮੱਗਰੀ ਤੇ ਆਉਣ ਵਾਲਾ ਖਰਚ ਉਮੀਦਵਾਰ ਦੇ ਨਿਜੀ ਖਾਤੇ ਵਿੱਚ ਦਰਜ਼ ਕੀਤਾ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਨੂੰ ਮੁਹੱਈਆ ਕੀਤੀ ਜਾਵੇ।
         ਜ਼ਿਲ੍ਹਾ ਚੋਣ ਅਫ਼ਸਰ ਨੇ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕਾਂ ਨੂੰ ਇਹ ਵੀ ਆਦੇਸ਼ ਕੀਤੇ ਕਿ ਚੋਣਾਂ ਸਬੰਧੀ ਛਾਪੀ ਜਾਣ ਵਾਲੀ ਸਮੱਗਰੀ ਰਾਜਨੀਤਿਕ ਪਾਰਟੀਆਂ ਦੇ ਜਿੰਮੇਵਾਰ ਵਿਅਕਤੀਆਂ ਵੱਲੋਂ ਲਿਖਤੀ ਰੂਪ ਵਿੱਚ ਲਈ ਜਾਵੇ ਅਤੇ ਕੋਈ ਵੀ ਅਜਿਹੀ ਸ਼ਬਦਾਵਲੀ ਨਾ ਵਰਤੀ ਜਾਵੇ ਜਿਸ ਨਾਲ ਕਿਸੇ ਦੇ ਧਾਰਮਿਕ ਜ਼ਜਬਾਤਾਂ ਨੂੰ ਠੇਸ ਪਹੁੰਚਦੀ ਹੋਵੇ।  ਉਨ੍ਹਾਂ ਇਹ ਵੀ ਕਿਹਾ ਕਿ ਹੋਰਡਿੰਗ ਬੋਰਡ, ਬੈਨਰ ਆਦਿ ਲਗਾਉਣ ਵੇਲੇ ਸਰਕਾਰੀ ਇਮਾਰਤਾਂ, ਬਿਜਲੀ ਦੇ ਖੰਭਿਆਂ ਜਾਂ ਸੜਕਾਂ ਦੀ ਵਰਤੋਂ ਨਾ ਕੀਤੀ ਜਾਵੇ ਬਲਕਿ ਕਿਸੇ ਪ੍ਰਾਈਵੇਟ ਇਮਾਰਤ ਦੀ ਵਰਤੋਂ ਲਈ ਵੀ ਮਾਲਕ ਤੋਂ ਲਿਖਤੀ ਮਨਜ਼ੂਰੀ ਲੈਣੀ ਜ਼ਰੂਰੀ ਹੈ।  ਉਨ੍ਹਾਂ ਕਿਹਾ ਕਿ ਬਿਨਾਂ ਪ੍ਰਿੰਟਿੰਗ ਪ੍ਰੈਸ ਦੇ ਨਾਮ ਤੋਂ ਛਾਪੀ ਜਾਣ ਵਾਲੀ ਸਮੱਗਰੀ ਪਾਈ ਜਾਣ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਟਿੰਗ ਪ੍ਰੈਸ ਮਾਲਕਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
        ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਦੇ ਸਮੂਹ ਸੈਲਫ ਹੈਲਪ ਗਰੁੱਪਾਂ ਦੇ ਪ੍ਰਧਾਨ, ਸਕੱਤਰ, ਕੈਸ਼ੀਅਰ ਤੇ ਮੈਂਬਰਾਂ ਨਾਲ ਆਦਰਸ਼ ਚੋਣ ਜ਼ਾਬਤੇ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸੈਲਫ ਹੈਲਪ ਗਰੁੱਪ ਚੋਣ ਅਮਲ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਕੋਲੋਂ ਮੱਦਦ ਨਾ ਲਵੇ।  ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਜਿਥੇ ਔਰਤ ਆਤਮ ਨਿਰਭਰ ਤੇ ਕਿੱਤਾ ਮੁੱਖੀ ਹੋ ਕੇ ਚੰਗਾ ਜੀਵਨ ਬਤੀਤ ਕਰ ਰਹੀ ਹੈ, ਉਥੇ ਇਹ ਸਾਰੇ ਹੈਲਪ ਗਰੁੱਪਾਂ ਦੇ ਮੈਂਬਰਾਂ ਤੇ ਅਹੁੱਦੇਦਾਰਾਂ ਦਾ ਫਰਜ਼ ਬਣਦਾ ਹੈ ਕਿ ਚੋਣ ਜ਼ਾਬਤੇ ਵਿੱਚ ਰਹਿ ਕੇ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨ।
        ਇਨ੍ਹਾਂ ਮੀਟਿੰਗਾਂ ਵਿੱਚ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਹਰਦੇਵ ਸਿੰਘ ਤਹਿਲੀਦਾਰ (ਚੋਣਾਂ), ਸਮੂਹ ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਅਤੇ ਸੈਲਫ਼ ਹੈਲਪ ਗਰੁੱਪਾਂ ਦੇ ਪ੍ਰਧਾਨ ਤੇ ਸਕੱਤਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਚੋਣਾਂ ਦੇ ਮੱਦੇਨਜ਼ਰ ਅਸਲਾ ਜਮ੍ਹਾਂ ਕਰਾਉਣ ਦੇ ਹੁਕਮ

ਹੁਸ਼ਿਆਰਪੁਰ, 28 ਦਸੰਬਰ :  ਪੰਜਾਬ ਵਿਧਾਨ ਸਭਾ ਚੋਣਾਂ-2012 ਨੂੰ ਸ਼ਾਂਤੀ ਪੂਰਵਕ ਕਰਵਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ 144 ਤਹਿਤ ਅਸਲਾ ਲਾਇਸੈਂਸ ਧਾਰੀਆਂ ਨੂੰ ਆਪਣੇ ਹਰ ਕਿਸਮ ਦੇ ਹਥਿਆਰ ਆਪਣੇ ਨਜ਼ਦੀਕੀ ਥਾਣੇ ਜਾਂ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਆਰਮੀ ਪਰੋਸਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਲਾਈਸੈਂਸ ਧਾਰੀਆਂ ਨੂੰ ਜਿਨ੍ਹਾਂ ਬਾਰੇ ਜ਼ਿਲ੍ਹਾ ਪੁਲਿਸ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਕੋਲ ਲਾਈਸੈਂਸੀ ਅਸਲਾ ਰੱਖਣਾ ਜ਼ਰੂਰੀ ਹੈ, ਉਤੇ ਲਾਗੂ ਨਹੀਂ ਹੋਣਗੇ।  ਉਹ ਵਿਅਕਤੀ ਜਿਨ੍ਹਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ ਤੇ ਰੀਤੀ ਰਿਵਾਜਾਂ ਅਨੁਸਾਰ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਤੇ ਵੀ ਇਹ ਹੁਕਮ ਲਾਗੂ ਨਹੀਂ ਹੋਵੇਗਾ।
        ਇਹ ਹੁਕਮ 9 ਮਾਰਚ 2012 ਤੱਕ ਲਾਗੂ ਰਹੇਗਾ।

ਚੋਣਾਂ ਚ ਸ਼ਰਾਬ ਤੇ ਨਗਦੀ ਤੇ ਹੋਵੇਗੀ ਤਿੱਖੀ ਨਜ਼ਰ

ਹੁਸ਼ਿਆਰਪੁਰ, 27 ਦਸੰਬਰ:  ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਪੰਜਾਬ ਵਿਧਾਨ ਸਭਾ ਚੋਣਾਂ-2012 ਲਈ ਭਾਰਤ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਨਗਦੀ, ਸ਼ਰਾਬ ਜਾਂ ਹੋਰ ਕਿਸੇ ਚੀਜ਼ ਦੀ ਵੰਡ ਰਿਸ਼ਵਤ ਦੇਣਾ ਸਮਝਿਆ ਜਾਵੇਗਾ ਜੋ ਕਿ ਇੱਕ ਸਜ਼ਾ ਯੋਗ ਜ਼ੁਰਮ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਪੁਲਿਸ ਸਟੇਸ਼ਨਾਂ ਅਧੀਨ ਨਗਦੀ ਸ਼ਰਾਬ ਅਤੇ ਹੋਰ ਵਸਤੂਆਂ ਦੀ ਵੰਡ ਤੇ ਨਜ਼ਰ ਰੱਖਣ ਲਈ ਉਡਣ ਦਸਤੇ ਬਣਾਏ ਗਏ ਹਨ।
        ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਚੋਣਾਂ ਦੌਰਾਨ ਨਗਦੀ ਲਿਜਾਣ ਵੇਲੇ ਧੰਨ ਪ੍ਰਾਪਤੀ ਦੇ ਸਾਧਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਦਸਤਾਵੇਜ ਆਪਣੇ ਕੋਲ ਜ਼ਰੂਰ ਰੱਖਣ ਤਾਂ ਜੋ ਉਡਣ ਦਸਤਿਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਸਕੇ।

ਚੋਣ ਉਮੀਦਵਾਰਾਂ ਦੇ ਬੈਂਕ ਖਾਤੇ ਖੋਲ੍ਹੇ ਜਾਣ : ਡੀ ਸੀ

ਹੁਸ਼ਿਆਰਪੁਰ, 27 ਦਸੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ: ਦੀਪਇੰਦਰ ਸਿੰਘ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਪ੍ਰਕ੍ਰਿਆ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਬੈਂਕਾਂ ਵਿੱਚ ਪੈਸੇ ਦੇ ਲੈਣ-ਦੇਣ ਦੇ ਸਖਤ ਨਜ਼ਰ ਰੱਖੀ ਜਾਵੇ ਤਾਂ ਜੋ ਚੋਣਾਂ ਦੌਰਾਨ ਪੈਸੇ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਅੱਜ ਮਿੰਨੀ ਸਕੱਤਰੇਤੇ ਦੇ ਮੀਟਿੰਗ ਹਾਲ ਵਿਖੇ ਸਮੂਹ ਬੈਂਕ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ ਇੱਕ ਲੱਖ ਰੁਪਏ ਤੱਕ ਦੀ ਸ਼ੱਕੀ ਰਾਸ਼ੀ ਕਢਵਾਉਣ ਵਾਲਿਆਂ ਸਬੰਧੀ ਜਾਣਕਾਰੀ ਰੋਜ਼ਾਨਾ ਜ਼ਿਲ੍ਹਾ ਲੀਡ ਬੈਂਕ ਅਫ਼ਸਰ ਸ੍ਰੀ ਆਰ ਪੀ ਸਿਨਹਾ ਨੂੰ ਦਿੱਤੀ ਜਾਵੇ ਜੋ ਰੋਜ਼ਾਨਾ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਸ ਸਬੰਧੀ ਪੂਰੀ ਰਿਪੋਰਟ ਦੇਵੇਗਾ। ਉਨ੍ਹਾਂ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਦਾ ਅਦਾਨ-ਪ੍ਰਦਾਨ ਕਰਨ ਸਬੰਧੀ ਵੀ ਸੂਚਨਾ ਰੋਜ਼ਾਨਾ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੀ ਜਾਵੇ ਤਾਂ ਕਿ ਇਸ ਸਬੰਧੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਜਾ ਸਕੇ।
        ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਬੈਂਕ ਖਾਤੇ ਪਹਿਲ ਦੇ ਆਧਾਰ ਤੇ ਖੋਲ੍ਹਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਖਾਤਿਆਂ ਵਿਚਲੇ ਲੈਣ-ਦੇਣ ਤੇ ਪੂਰੀ ਨਜ਼ਰ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਖਾਤਾਧਾਰੀਆਂ ਨੂੰ 20,000/- ਰੁਪਏ ਦੀ ਰਾਸ਼ੀ ਤੋਂ ਵੱਧ ਦਾ ਨਗਦ ਭੁਗਤਾਨ ਨਾ ਕੀਤਾ ਜਾਵੇ ।
        ਉਨ੍ਹਾਂ ਦੱਸਿਆ ਕਿ ਚੋਣ ਖਰਚੇ, ਮਾਡਲ ਕੋਡ ਆਫ਼ ਕਨਡਕਟ ਦੀ ਉਲੰਘਣਾ ਜਾਂ ਚੋਣਾਂ ਨਾਲ ਸਬੰਧਤ ਹੋਰ ਕਿਸੇ ਕਿਸਮ ਦੀਆਂ ਸ਼ਿਕਾਇਤਾਂ ਦਰਜ਼ ਕਰਨ ਅਤੇ ਨਿਪਟਾਰੇ ਲਈ ਮਿੰਨੀ ਸਕੱਤਰੇਤੇ ਦੇ ਕਮਰਾ ਨੰਬਰ 103 ਵਿਖੇ ਐਕਸਪੈਂਡੀਚਰ ਮੋਨੀਟਰਿੰਗ ਕੰਟਰੋਲ ਰੂਮ ਅਤੇ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰ: 01882-240242, 241242 ਤੇ 244242 ਹੈ। ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ ਅਤੇ ਇਨ੍ਹਾਂ ਨੰਬਰਾਂ ਤੇ ਕਿਸੇ ਸਮੇਂ ਵੀ ਚੋਣਾਂ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਈ-ਮੇਲ complaintcellelc@gmail.com ਤੇ ਵੀ ਕਰ ਸਕਦਾ ਹੈ।
        ਇਸ ਮੀਟਿੰਗ ਵਿੱਚ ਸਮੂਹ ਬੈਂਕਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਨੀ, ਆਰ ਪੀ ਸਿਨਹਾ ਚੀਫ ਲੀਡ ਬੈਕ ਮੈਨੇਜਰ, ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

ਬਾਦਲ ਨੇ ਕੀਤਾ ਸਰਕਾਰੀ ਕਾਲਜ ਤਲਵਾੜਾ ਦਾ ਉਦਘਾਟਨ

ਕਾਂਗਰਸ ਨੇ ਦੇਸ਼ ਨੂੰ ਕੰਗਾਲ ਕੀਤਾ: ਪਰਕਾਸ਼ ਸਿੰਘ ਬਾਦਲ
ਤਲਵਾੜਾ, 21 ਦਸੰਬਰ:  ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਦੀ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਰਸਮੀ ਉਦਘਾਟਨ ਕੀਤਾ ਅਤੇ ਇਸ ਉਪਰੰਤ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੀ ਮਹਾਨ ਸ਼ਖਸ਼ੀਅਤ ਸਵ. ਮਹੰਤ ਰਾਮ ਪ੍ਰਕਾਸ਼ ਦਾਸ ਸਾਬਕਾ ਮੰਤਰੀ ਪੰਜਾਬ ਦੇ ਨਾਮ ਤੇ ਇਸ ਕਾਲਜ ਦਾ ਨਾਮ ਰੱਖਿਆ ਗਿਆ ਹੈ ਅਤੇ ਅਤਿਅੰਤ ਆਧੁਨਿਕ ਤਕਨੀਕ ਅਤੇ ਸਹੂਲਤਾਂ ਨਾਲ ਲੈਸ ਇਹ ਕਾਲਜ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਕੰਢੀ ਖੇਤਰ ਦੇ ਵਿਦਿਆਰਥੀਆਂ ਲਈ ਵਿੱਦਿਆ ਦਾ ਚਾਨਣ ਮੁਨਾਰਾ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਆਸਟਸ ਅਤੇ ਪ੍ਰਬੰਧਕੀ ਬਲਾਕ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਸਾਇੰਸ ਬਲਾਕ ਉਸਾਰੀ ਅਧੀਨ ਹੈ।
ਸ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੰਦਿਆਂ ਆਈ. ਆਈ. ਟੀ. ਰੋਪੜ ਤੋਂ ਇਲਾਵਾ 6 ਨਵੀਆਂ ਯੂਨੀਵਰਸਿਟੀਆਂ ਚਾਲੂ ਕੀਤੀਆਂ ਅਤੇ 3 ਹੋਰ ਯੂਨੀਵਰਸਿਟੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸੇ ਤਰਾਂ 17 ਨਵੇਂ ਕਾਲਜ ਉਸਾਰ ਕੇ ਚਾਲੂ ਕਰ ਦਿੱਤੇ ਗਏ ਹਨ। ਇਸ ਦੇ ਉਲਟ ਅਮਰਿੰਦਰ ਸਿੰਘ ਦੀ ਕਮਾਨ ਹੇਠ ਪਿਛਲੀ ਕਾਂਗਰਸੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਵਲ ਤਿੰਨ ਕਾਲਜ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਉਹ ਵੀ ਕਾਗਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ। ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਲੜਕੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਪੂਰੇ ਸੂਬੇ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਨੌਵੀਂ ਅਤੇ ਦਸਵੀਂ ਨੂੰ ਵੀ ਸਾਈਕਲ ਦਿੱਤੇ ਜਾਣਗੇ। ਉਨ੍ਹਾਂ ਕਾਂਗਰਸ ਤੇ ਟਕੋਰਾਂ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ਵਿਚ ਕਾਂਗਰਸ ਦਾ ਨਾਮ ‘ਗਿੰਨੀਜ਼ ਬੁੱਕ’ ਵਿਚ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ  ਅੰਦਰੂਨੀ ਅਤੇ ਬਾਹਰੀ ਸੁਰੱਖਿਆ ਕਰਨ ਵਿਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਸ. ਬਾਦਲ ਨੇ ਜੋਰ ਦਿੱਤਾ ਕਿ ਸੂਬਿਆਂ ਤੋਂ  ਵਸੂਲੀ ਨਾਲ ਕੇਂਦਰੀ ਪੂਲ ਵਿਚ ਜਮ੍ਹਾਂ ਹੋਣ ਵਾਲੇ ਮਾਲੀਏ ਵਿਚੋਂ ਸੂਬਿਆਂ ਨੂੰ ਦਿੱਤੀ ਜਾਂਦੀ ਵਿਕਾਸ ਰਾਸ਼ੀ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਾਂਗਰਸ ਉੱਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਕਿ ਜੋ ਸਰਕਾਰ 27 ਰੁਪਏ ਰੋਜਾਨਾ ਕਮਾਉਣ ਵਾਲੇ ਨੂੰ ਅਮੀਰ ਮੰਨਦੀ ਹੈ ਉਸ ਦੇ ਰਾਜ ਵਿਚ ਗਰੀਬਾਂ ਦਾ ਰੱਬ ਹੀ ਰਾਖਾ ਹੈ। ਸ. ਪਰਕਾਸ਼ ਸਿੰਘ ਬਾਦਲ ਨੇ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਅਕਾਲੀ ਭਾਜਪਾ ਗਠਜੋੜ ਦੀ ਡੱਟ ਕੇ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਨਾਂਲ ਉਨ੍ਹਾਂ ਦੀ ਤੁਲਨਾ ਵਿਕਾਸ ਅਤੇ ਕੰਮ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਨਾਲ ਸ਼ਹਿਰਾਂ ਵਿਚ ਵੀ ਚਾਰ ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ ਤੇ ਵਿਕਾਸ ਕਰਕੇ ਸ਼ਹਿਰਾਂ ਤੇ ਕਸਬਿਆਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਹਲਕਾ ਦਸੂਹਾ ਅਤੇ ਖਾਸ ਕਰਕੇ ਤਲਵਾੜਾ ਖੇਤਰ ਦੇ ਵਿਕਾਸ ਲਈ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
    ਜਿਕਰਯੋਗ ਹੈ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਤਲਵਾੜਾ ਤੋਂ ਦਸੂਹਾ ਨੇੜੇ ਪਿੰਡ ਹਮਜ਼ਾ ਵਿਖੇ ਟਕਸਾਲੀ ਅਕਾਲੀ ਆਗੂ ਸਵ. ਸੰਪੂਰਨ ਸਿੰਘ ਚੀਮਾ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਫ਼ਸੋਸ ਪ੍ਰਗਟ ਵੀ ਕੀਤਾ।
    ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਲਕੇ ਨੂੰ ਪਿਛਲੀਆਂ ਕਾਂਗਰਸੀ ਸਰਕਾਰਾਂ ਅਤੇ ਸਥਾਨਿਕ ਪ੍ਰਤੀਨਿਧ ਵੱਲੋਂ ਪੂਰੀ ਤਰਾਂ ਵਿਕਾਸ ਦੇ ਹਾਸ਼ੀਏ ਤੇ ਰੱਖਿਆ ਗਿਆ ਅਤੇ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਗੁਮਰਾਹ ਕੀਤਾ ਗਿਆ। ਉਨ੍ਹਾਂ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ ਲਈ ਸ. ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਗਰੀਬ ਵਿਦਿਆਰਥੀ ਵਿਸ਼ਵ ਪੱਧਰ ਦੀ ਸਿੱਖਿਆ ਹਾਸਿਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ, ਸਿੰਚਾਈ ਪ੍ਰਬੰਧਾਂ, ਗਲੀਆਂ ਨਾਲੀਆਂ, ਕੱਚੇ ਘਰਾਂ, ਟਾਊਨਸ਼ਿਪ ਕਲੌਨੀ ਦੇ ਖਾਲੀ ਮਕਾਨਾਂ ਆਦਿ ਦੇ ਮਸਲੇ ਫੌਰੀ ਧਿਆਨ ਮੰਗਦੇ ਹਨ ਅਤੇ ਆਉਂਦੇ ਸਮੇਂ ਵਿਚ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਸ. ਸਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਘੁਟਾਲਿਆਂ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ ਅਤੇ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।
    ਸ. ਸਤਨਾਮ ਸਿੰਘ ਧਨੋਆ ਨੇ ਮੰਚ ਸੰਚਾਲਨ ਬਾਖੂਬੀ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਮਹੰਤ ਰਮੇਸ਼ ਦਾਸ ਸ਼ਾਸ਼ਤਰੀ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜਿਲ੍ਹਾ ਜਥੇਦਾਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ,  ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈ¤ਲ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਯੂਥ ਵਿੰਗ ਰਾਜ ਕੁਮਾਰ ਬਿੱਟੂ, ਲਵਇੰਦਰ ਸਿੰਘ ਜਨਰਲ ਸਕੱਤਰ, ਦਵਿੰਦਰ ਸਿੰਘ ਸੇਠੀ ਪ੍ਰਧਾਨ ਸ਼ਹਿਰੀ, ਲੰਬੜਦਾਰ ਸਰਬਜੀਤ ਡਡਵਾਲ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਭਾਈ ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਆਸਾ ਸਿੰਘ ਕੌਲੀਆਂ ਮੈਂਬਰ ਜਿਲ੍ਹਾ ਪਰਿਸ਼ਦ, ਹਰਮੀਤ ਸਿੰਘ ਕੌਲਪੁਰ, ਵਰਿੰਦਰਜੀਤ ਸਿੰਘ ਸੋਨੂੰ,  ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਕਾਰਪੋਰੇਸ਼ਨ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਜਥੇਦਾਰ ਮਨਜੀਤ ਸਿੰਘ ਦਿਓਲ, ਚੇਅਰਮੈਨ ਬਲਾਕ ਸੰਮਤੀ ਤਲਵਾੜਾ ਦਲਜੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਹਾਜੀਪੁਰ ਅਨਿਲ ਵਸ਼ਿਸ਼ਟ, ਰਮਨ ਗੋਲਡੀ, ਸਰਦਾਰਾ ਸਿੰਘ, ਇੰਦਰਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਇੰਜ. ਰੁਪਿੰਦਰ ਸਿੰਘ ਗੁਰਾਇਆ, ਪ੍ਰਿੰ. ਗੁਰਪਾਲ ਸਿੰਘ ਜੌੜਾ, ਪੀ. ਪੀ. ਸਿੰਘ ਐਸ. ਡੀ. ਐਮ. ਦਸੂਹਾ, ਰਾਹੁਲ ਚਾਬਾ ਐਸ. ਡੀ. ਐਮ. ਮੁਕੇਰੀਆਂ, ਬਾਬਾ ਸੁਰਿੰਦਰ ਸਿੰਘ ਤਲਵਾੜਾ, ਨਰੇਸ਼ ਠਾਕੁਰ, ਨੀਲਮ, ਸੰਤੋਸ਼ ਕੁਮਾਰੀ, ਡਾ. ਧਰੁੱਬ, ਸੱਜਣ ਸਿੰਘ ਘੋਗਰਾ, ਤਾਰਾ ਸਿੰਘ ਸੱਲ੍ਹਾਂ, ਜਸਵਿੰਦਰ ਸਿੰਘ ਢੁਲਾਲ, ਰੀਟਾ ਰਾਣੀ ਸਰਪੰਚ ਦੁਮਵਾਲ, ਰਿੰਪੀ ਭਾਟੀਆ, ਕੁਲਜੀਤ ਸਿੰਘ ਸਾਹੀ, ਹਰਵਿੰਦਰ ਕਲਸੀ, ਠੇਕੇਦਾਰ ਸੁਦਾਗਰ ਸਿੰਘ ਚਨੌਰ, ਮੁਕੇਸ਼ ਰੰਜਨ ਦਸੂਹਾ, ਰਾਜਿੰਦਰ ਕੁਮਾਰ ਐਕਸੀਅਨ ਲੋਕ ਨਿਰਮਾਣ, ਪ੍ਰਿੰ. ਬਲਕੀਸ਼ ਸਿੰਘ, ਬਲਵਿੰਦਰ ਸਿੰਘ ਧਨੋਆ, ਡਾ. ਅਮਰਜੀਤ ਅਨੀਸ, ਕੁਲਦੀਪ ਕੁਮਾਰ ਵਰਮਾ, ਕੈਪਟਨ ਸੁਰੇਸ਼ ਕੁਮਾਰ ਸਰਪੰਚ ਟੋਹਲੂ, ਰਵਿੰਦਰ ਸਿੰਘ ਰੰਮੀ, ਰਮੇਸ਼ ਭੰਬੋਤਾ, ਤਾਰਾ ਸਿੰਘ ਬੰਸੀਆ, ਜੇ. ਐਸ. ਰਾਣਾ, ਪ੍ਰੋ. ਸੁਰਿੰਦਰ ਮੰਡ, ਕਮਲ ਕੁਮਾਰ, ਵਿਸ਼ਾਲ ਭੂਪੀ, ਸੋਨੂੰ ਰਾਮਗੜ੍ਹੀਆ, ਸੀਨੀਅਰ ਅਕਾਲੀ ਆਗੂ ਰਮਨ ਝੰਡਾ, ਰਾਜਿੰਦਰ ਛੋਟੂ, ਸੁਖਦੇਵ ਸਿੰਘ ਰਜਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ, ਪੰਚ ਸਰਪੰਚ ਅਤੇ ਪਤਵੰਤੇ ਹਾਜਰ ਸਨ।

ਬਾਦਲ ਵੱਲੋਂ ਸਰਕਾਰੀ ਕਾਲਜ ਤਲਵਾੜਾ ਦਾ ਉਦਘਾਟਨ 21 ਨੂੰ

ਤਲਵਾੜਾ, 19 ਦਸੰਬਰ : ਸਰਕਾਰੀ ਕਾਲਜ ਤਲਵਾੜਾ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ 21 ਦਸੰਬਰ ਨੂੰ ਸਵੇਰੇ ੧੧ ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਪੰਜਾਬ ਨੇ ਦਿੰਦਿਆਂ ਕਿਹਾ ਕਿ ਕਾਲਜ ਦੀ ਨਵੀਂ ਇਮਾਰਤ ਬਣਨ ਨਾਲ ਲੋਕਾਂ ਦੀ ਚਿਰਾਂ ਤੋਂ ਚਲੀ ਆ ਰਹੀ ਮੁੱਖ ਮੰਗ ਪੂਰੀ ਹੋ ਗਈ ਹੈ ਅਤੇ ਹੁਣ ਕੰਢੀ ਦੇ ਇਸ ਖੇਤਰ ਦੇ ਵਿਦਿਆਰਥੀ ਆਧੁਨਿਕ ਸਹੂਲਤਾਂ ਨਾਲ ਲੈਸ ਕਾਲਜ ਵਿਚ ਬਿਹਤਰ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣਗੇ।

ਕਰੀਬ ਦੋ ਲੱਖ ਰੁਪਏ ਚ ਵਿਕਿਆ 0001 ਫੈਂਸੀ ਨੰਬਰ

ਹੁਸ਼ਿਆਰਪੁਰ, 16 ਦਸੰਬਰ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਨਵੀਂ ਸੀਰੀਜ਼ ਪੀ.ਬੀ.- 07 ਏ ਡੀ ਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚ  ਸਰਕਾਰ ਨੂੰ 13,99,800/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ,  ਰਜਿਸਟਰੇਸ਼ਨ ਸਹਾਇਕ ਹਰੀ ਓਮ, ਹਰਮੇਸ਼ ਕੁਮਾਰ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।    

        ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਨਵੀਂ ਸੀਰੀਜ਼ ਪੀ.ਬੀ.-07 ਏ ਡੀ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ 0001 ਨੰਬਰ ਪਰਮਜੀਤ ਸਿੰਘ ਧਾਮੀ ਵਾਸੀ ਲੁਧਿਆਣਾ ਨੇ 1,90,000/- ਰੁਪਏ ਵਿੱਚ ਖਰੀਦਿਆ। ਇਸੇ ਤਰਾਂ 0002 ਨੰਬਰ ਸੁਖਵਿੰਦਰ ਸਿੰਘ ਵਾਸੀ ਲੁਧਿਆਣਾ ਨੇ 42,000/- ਰੁਪਏ ਵਿੱਚ, 0003 ਨੰਬਰ ਰਾਜ ਕੁਮਾਰ ਵਾਸੀ ਹੁਸ਼ਿਆਰਪੁਰ ਨੇ 65,000/- ਰੁਪਏ ਵਿੱਚ, 0004 ਨੰਬਰ ਕੰਵਲਜੀਤ ਕੌਰ ਵਾਸੀ ਲੁਧਿਆਣਾ ਨੇ 46,500/- ਰੁਪਏ ਵਿੱਚ, 0005 ਨੰਬਰ ਸਾਗਰ ਆਯੂਰਵੈਦਿਕ ਲੁਧਿਆਣਾ ਨੇ 44,500/- ਰੁਪਏ ਵਿੱਚ, 0007 ਨੰਬਰ ਸੁਨੀਤਾ ਕੁਮਾਰੀ ਵਾਸੀ ਨਵਾਂਸ਼ਹਿਰ ਨੇ 1,65,000/- ਰੁਪਏ ਵਿੱਚ, 0009 ਨੰਬਰ ਦਵਿੰਦਰ ਲਾਲ ਸਹੋਤਾ ਲੁਧਿਆਣਾ ਨੇ 71,000/- ਰੁਪਏ ਵਿੱਚ, 0012 ਨੰਬਰ ਨਵਤੇਜ ਸਿੰਘ ਹੁਸ਼ਿਆਰਪੁਰ ਨੇ 51,000/- ਰੁਪਏ ਵਿੱਚ, 0013 ਨੰਬਰ ਗੌਰਵ ਬਾਹਰੀ ਲੁਧਿਆਣਾ ਨੇ 29000/- ਰੁਪਏ ਵਿੱਚ, 0014 ਨੰਬਰ ਗਮਦੂਰ ਸਿੰਘ ਲੁਧਿਆਣਾ ਨੇ 38,500/- ਰੁਪਏ ਵਿੱਚ, 1313 ਨੰਬਰ ਰਾਜਵਿੰਦਰ ਜੀਤ ਕੌਰ ਨੇ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ ਲਈ 1,76,000/- ਰੁਪਏ ਵਿੱਚ ਅਤੇ ਪੀ ਬੀ -07 ਏ ਡੀ 7777 ਨੰਬਰ ਮੁਖਤਿਆਰ ਸਿੰਘ ਨੇ 71000/- ਰੁਪਏ ਵਿੱਚ ਖਰੀਦ ਕੀਤਾ।

ਈਕੋ ਰਿਕਸ਼ਾ ਨਾਲ ਘਟੇਗਾ ਪ੍ਰਦੂਸ਼ਨ: ਹਰਿਮੰਦਰ ਸਿੰਘ



ਹੁਸ਼ਿਆਰਪੁਰ, 14 ਦਸੰਬਰ: ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਈਕੋ ਰਿਕਸ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਈਕੋ ਰਿਕਸ਼ਾ ਮੁਹਿੰਮ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
        ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਚਲ ਰਹੇ ਆਟੋ ਰਿਕਸ਼ਾ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਅਤੇ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਜਾਣ ਲਈ ਆਧੁਨਿਕ ਕਿਸਮ ਦੇ ਈਕੋ ਰਿਸ਼ਕਾ ਚਲਾਏ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਤੰਗ ਬਾਜ਼ਾਰਾਂ ਵਿੱਚ ਜਾਣ ਲਈ ਆਸਾਨੀ ਹੋਵੇਗੀ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਘਟੇਗਾ।  ਉਨ੍ਹਾਂ ਦੱਸਿਆ ਕਿ ਈਕੋ ਰਿਕਸ਼ਾ ਪੁਰਾਣੇ ਚਲਾਏ ਜਾ ਰਹੇ ਰਿਕਸ਼ਿਆਂ ਦੇ ਮੁਕਾਬਲੇ 20 ਕਿਲੋ ਘੱਟ ਵਜ਼ਨ ਦੇ ਹੋਣਗੇ। ਇਨ੍ਹਾਂ ਈਕੋ ਰਿਕਸ਼ਿਆਂ ਵਿੱਚ ਐਫ ਐਮ ਰੇਡੀਓ, ਫਸਟ ਏਡ ਬਾਕਸ, ਸ਼ਹਿਰ ਦਾ ਨਕਸ਼ਾ ਅਤੇ ਮੋਬਾਇਲ ਕਾਲ ਦੀ ਸੁਵਿਧਾ ਹੋਵੇਗੀ ਜਿਸ ਨਾਲ ਰਿਕਸ਼ਾ ਤੇ ਜਾਣ ਵਾਲੀ ਸਵਾਰੀ ਮੋਬਾਇਲ ਫੋਨ ਤੇ ਹੀ ਰਿਕਸ਼ਾ ਨੂੰ ਆਪਣੇ ਕੋਲ ਬੁਲਾ ਸਕੇਗੀ। ਉਨ੍ਹਾਂ ਕਿਹਾ ਕਿ ਈਕੋ ਰਿਕਸ਼ਾ ਦੀ ਕੀਮਤ ਲਗਭਗ 11256 ਰੁਪਏ ਹੋਵੇਗੀ ਅਤੇ ਰਿਕਸ਼ਾ ਚਾਲਕ ਵੱਲੋਂ 500 ਰੁਪਏ ਦੇ ਕੇ ਈਕੋ ਰਿਕਸ਼ਾ ਖਰੀਦਿਆ ਜਾਵੇਗਾ ਅਤੇ ਬਾਕੀ ਰਕਮ ਬੈਂਕਾਂ ਵੱਲੋਂ 4 ਪ੍ਰਤੀਸ਼ਤ ਵਿਆਜ ਤੇ ਕਰਜੇ ਵਜੋਂ ਦਿੱਤੀ ਜਾਵੇਗੀ ਜਿਸ ਨਾਲ ਰਿਕਸ਼ਾ ਚਾਲਕ ਈਕੋ ਰਿਕਸ਼ੇ ਨੂੰ ਆਸਾਨੀ ਨਾਲ ਖਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਰਿਕਸ਼ਾ ਚਾਲਕ ਵੱਲੋਂ 50 ਰੁਪਏ ਸਾਲਾਨਾ ਦੇਣ ਤੇ ਉਸ ਦਾ ਇੱਕ ਲੱਖ ਰੁਪਏ ਦਾ ਬੀਮਾ ਵੀ ਕੀਤਾ ਜਾਵੇਗਾ। ਉਨ੍ਹਾਂ ਸਾਰੀਆਂ ਸਵੈਸੇਵੀ ਸੰਸਥਾਵਾਂ ਨੁੰ ਅਪੀਲ ਕੀਤੀ ਕਿ ਉਹ ਇਹ ਈਕੋ ਰਿਕਸ਼ਾ ਮੁਹਿੰਮ ਨੂੰ ਸ਼ਹਿਰ ਵਿੱਚ ਚਲਾਉਣ ਲਈ ਆਪਣੇ ਵੱਡਮੁਲਾ ਯੋਗਦਾਨ ਪਾਉਣ।
        ਹੁਸ਼ਿਆਰਪੁਰ ਸੇਂਟ ਸਿਟੀ ਈਕੋ ਸੁਸਾਇਟੀ ਦੇ ਮੈਂਬਰ ਸ੍ਰੀਮਤੀ ਹੇਮਾ ਸ਼ਰਮਾ, ਡਾ. ਵਿਭਾ ਗੁਪਤਾ, ਅੰਕੁਸ਼ ਵਾਲੀਆ, ਅਸ਼ਵਨੀ ਕਪੂਰ, ਮਹਿੰਦਰ ਸਿੰਘ ਪਰਵਾਨਾ, ਪ੍ਰਦੀਪ ਗੁਪਤਾ ਨੇ ਇਸ ਮੌਕੇ ਤੇ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਈਕੋ ਰਿਕਸ਼ਾ ਸਬੰਧੀ ਰਿਕਸ਼ਾ ਚਾਲਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਅਤੇ ਇਸ ਮਹੱਤਵ ਸਬੰਧੀ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਇਸ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਆਟੋ ਰਿਕਸ਼ਾ ਯੂਨੀਅਨ ਰਾਜੀਵ ਕੁਮਾਰ, ਇੰਸਪੈਕਟਰ ਨਗਰ ਕੌਂਸਲ ਜਸਬੀਰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਰਮੇਸ਼ ਕੁਮਾਰ ਥਿੰਦ, ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਬੇਅੰਤ ਸਿੰਘ, ਪੰਜਾਬ ਰੋਡਵੇਜ਼ ਤੋਂ ਇੰਜੀਨੀਅਰ ਟੀ ਕੇ ਸ਼ਰਮਾ, ਪੀ ਐਲ ਮਠਾਰੂ ਵੀ ਇਸ ਮੌਕੇ ਤੇ ਹਾਜ਼ਰ ਸਨ।

17 ਨਵੇਂ ਡਿਗਰੀ ਕਾਲਜਾਂ ਉਸਾਰੀ ਜਾਰੀ : ਸੂਦ

ਹੁਸ਼ਿਆਰਪੁਰ, 12 ਦਸੰਬਰ: ਵਿਦਿਆਰਥੀਆਂ ਨੂੰ ਮੁਕਾਬਲੇ ਦੀ ਵਿਦਿਆ ਦੇ ਯੋਗ ਬਣਾਉਣ ਲਈ ਸਰਕਾਰ ਵੱਲੋਂ 136 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਡਿਗਰੀ ਕਾਲਜ ਉਸਾਰੇ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪੰਡਤ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਡਿਗਰੀ ਕਾਲਜ ਦੇ ਨਵੇਂ ਬਣਨ ਵਾਲੇ ਤਿੰਨ ਬਲਾਕਾਂ ਵਿੱਚੋਂ 19 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਹਿਲੇ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।  ਉਨ੍ਹਾਂ ਕਿਹਾ ਕਿ ਤਕਨੀਕੀ ਵਿਦਿਆ ਦੇਣ ਲਈ ਪੰਡਤ ਜੇ ਆਰ ਪੌਲੀਟੈਕਨਿਕ ਕਾਲਜ ਦੇ ਡਿਗਰੀ ਕਾਲਜ ਬਣਨ ਨਾਲ ਦੁਆਬੇ ਦੇ ਲੋਕਾਂ ਨੂੰ ਉਚ ਤਕਨੀਕੀ ਵਿਦਿਆ ਮੁਹੱਈਆ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਬਲਾਕ ਚਾਰ ਮੰਜ਼ਿਲਾ ਹੋਵੇਗਾ ਅਤੇ ਇਸ ਵਿੱਚ ਕੰਪਿਊਟਰ ਇੰਜੀਨੀਅਰ ਦੇ ਡਿਗਰੀ ਕੋਰਸ ਕਰਵਾਏ ਜਾਣਗੇ। ਇਸ ਦੇ ਨਾਲ ਹੀ ਦੋ ਹੋਰ ਨਵੇਂ ਬਲਾਕ ਵੱਖ-ਵੱਖ ਡਿਗਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਉਸਾਰੇ ਜਾ ਰਹੇ ਹਨ। ਜਿਸ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਵਿਦਿਆ ਦੇ ਸੁਧਾਰ ਲਈ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਸਦਕਾ ਪੰਜਾਬ ਸਕੂਲ ਬੁਨਿਆਦੀ ਢਾਂਚੇ ਵਿੱਚ ਦੇਸ਼ ਵਿੱਚੋਂ ਮੋਹਰੀ ਸੂਬੇ ਵਜੋਂ ਆ ਗਿਆ ਹੈ ਅਤੇ ਐਜੂਕੇਸ਼ਨ ਡਿਵੈਲਪਮੈਂਟ ਇਨਡੈਕਸ ਵਿੱਚ ਪੰਜਾਬ ਚੌਦਵੇਂ ਸਥਾਨ ਤੋਂ ਤੀਜੇ ਸਥਾਨ ਤੇ ਪਹੁੰਚ ਗਿਆ ਹੈ।

        ਇਸ ਮੌਕੇ ਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਰਚਨਾ ਕੌਰ ਨੇ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰੋ: ਬਹਾਦਰ ਸਿੰਘ, ਐਸ ਪੀ (ਹੈਡਕੁਆਟਰ) ਰਾਜੇਸ਼ਵਰ ਸਿੰਘ ਸਿੱਧੂ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਰ ਐਸ ਬੈਂਸ, ਐਸ ਡੀ ਓ ਰਜਿੰਦਰ ਸਿੰਘ, ਏ ਈ ਰਵਿੰਦਰ ਸਿੰਘ, ਐਡਵੋਕੇਟ ਜਵੇਦ ਸੂਦ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਯਸ਼ਪਾਲ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਪਤਵੰਤੇ ਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਵੈਦ ਮੰਡਲ ਨੇ ਮਨਾਇਆ ਧਨਵੰਤਰੀ ਦਾ ਜਨਮ ਦਿਵਸ

ਹੁਸ਼ਿਆਰਪੁਰ, 11 ਦਸੰਬਰ: ਹੁਸ਼ਿਆਰਪੁਰ ਵਿਖੇ ਭਗਵਾਨ ਸ੍ਰੀ ਧਨਵੰਤਰੀ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਵੈਦ ਮੰਡਲ (ਰਜਿ:) ਹੁਸ਼ਿਆਰਪੁਰ ਵੱਲੋਂ ਰਾਜ ਪੱਧਰੀ ਆਯੂਰਵੈਦ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸੰਮੇਲਨ ਵਿੱਚ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ  ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਇਸ ਸੰਮੇਲਨ ਦੀ ਪ੍ਰਧਾਨਗੀ ਕੀਤੀ।  ਇਸ ਮੌਕੇ ਤੇ ਸ੍ਰੀ ਸੂਦ ਅਤੇ ਸ੍ਰੀ ਸ਼ਾਕਰ ਨੇ ਭਗਵਾਨ ਸ੍ਰੀ ਧਨਵੰਤਰੀ ਜੀ ਦੀ ਤਸਵੀਰ ਤੇ ਜਯੋਤੀ ਜਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
         ਰਾਜ ਪੱਧਰੀ ਆਯੂਰਵੈਦ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਅੱਜ ਸਾਰੀ ਦੁਨੀਆਂ ਵਿੱਚ ਆਯੂਵੈਦਿਕ ਪ੍ਰਣਾਲੀ ਦੀਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਗਈਆਂ ਖੋਜ਼ਾਂ ਕਰਕੇ ਇਸ ਪ੍ਰਣਾਲੀ ਨੂੰ ਸਲਾਹਿਆ ਜਾ ਰਿਹਾ ਹੈ ਅਤੇ ਇਹ ਸਾਨੂੰ ਮਾਣ ਹੈ ਕਿ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਆਯੂਰਵੈਦਿਕ ਪ੍ਰਣਾਲੀ ਦਾ ਵਿਰਸਾ ਸੰਭਾਲ ਕੇ ਰੱਖਿਆ ਹੈ। ਇਸ ਨੂੰ ਹੋਰ ਪ੍ਰਫੂਲਤ ਕਰਨ ਲਈ  ਪਿੰਡ ਖੜਕਾਂ ਵਿਖੇ 25 ਏਕੜ ਰਕਬੇ ਵਿੱਚ 50 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਇਸ ਯੂਨੀਵਰਸਿਟੀ ਵਿੱਚ ਆਯੂਰਵੈਦਿਕ ਪ੍ਰਣਾਲੀ ਵਿੱਚ ਨਵੀਆਂ ਖੋਜ਼ਾਂ ਕੀਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਤੋਂ ਆਯੂਰਵੈਦਿਕ ਦੀਆਂ ਕਲਾਸਾਂ ਵੀ ਸੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਵਿੱਚ ਆਯੂਰਵੈਦ ਵਿੱਚ ਮਾਹਰ ਪ੍ਰੋਫੈਸਰਾਂ ਵੱਲੋਂ ਆਯੂਰਵੈਦ ਦੀ ਉਚ ਵਿਦਿਆ ਦਿੱਤੀ ਜਾ ਰਹੀ ਹੈ।    ਉਨ੍ਹਾਂ ਦੱਸਿਆ ਕਿ ਆਯੂਰਵੈਦ ਇਲਾਜ ਸਸਤਾ ਹੋਣ ਕਰਕੇ ਗਰੀਬਾਂ ਦੀ ਪਹੁੰਚ ਵਿੱਚ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ।
        ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ ਮੰਤਰੀ ਪੰਜਾਬ ਸ੍ਰੀ ਅਰੁਨੇਸ਼ ਸ਼ਾਕਰ ਨੇ ਵੀ ਇਸ ਮੌਕੇ ਤੇ ਦੱਸਿਆ ਕਿ ਆਯੂਰਵੈਦ ਪ੍ਰਣਾਲੀ ਨੂੰ ਪ੍ਰਫੂਲਤ ਕਰਨ ਲਈ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਆਯੂਰਵੈਦਿਕ ਯੂਨੀਵਰਸਿਟੀ ਖੋਲ੍ਹਣਾ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਯੂਨੀਵਰਸਿਟੀ ਰਾਹੀਂ ਜੜੀ- ਬੂਟੀਆਂ, ਹਰਬਲ ਕਿਸਮ ਦੀਆਂ ਬੂਟੀਆਂ ਦੀ ਖੋਜ ਕਰਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ। ਸ੍ਰੀ ਸ਼ਾਕਰ ਨੇ ਕਿਹਾ ਕਿ ਆਯੂਰਵੈਦ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।  ਉਨ੍ਹਾਂ ਹੋਰ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਕੰਮ ਕਰ ਰਹੇ 467 ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ 28 ਕਰਮਚਾਰੀਆਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਹਨ।  ਉਨ੍ਹਾਂ ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਯੂਰਵੈਦਿਕ ਵੈਦਾਂ ਵੱਲੋਂ ਜੜੀਆਂ-ਬੂਟੀਆਂ ਤੋਂ ਬਣਾਈਆਂ ਗਈਆਂ ਦਵਾਈਆਂ ਅਤੇ ਜੜੀਆਂ-ਬੂਟੀਆਂ ਦੀ ਜਾਣਕਾਰੀ ਦੇਣ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਸ ਮੌੋਕੇ ਤੇ ਉਨ੍ਹਾਂ ਆਯੂਵੈਦ ਮੰਡਲ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਆਯੂਰਵੈਦ ਮੰਡਲ ਵੱਲੋਂ ਸ੍ਰੀ ਸੂਦ ਅਤੇ ਸ਼ਾਕਰ ਦਾ ਸਨਮਾਨ ਵੀ ਕੀਤਾ ਗਿਆ।
        ਵਾਈਸ ਚਾਂਸਲਰ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਡਾ. ਓਮ ਪ੍ਰਕਾਸ਼ ਉਪਾਧਿਆਏ, ਆਯੂਰਵੈਦ ਮੰਡਲ ਦੇ ਸਰਪ੍ਰਸਤ, ਵੈਦ ਜਸਬੀਰ ਸਿੰਘ ਸੋਂਧ, ਸੀਨੀਅਰ ਚੇਅਰਮੈਨ ਵੈਦ ਸੂਮਨ ਕੁਮਾਰ ਸੂਦ, ਚੇਅਰਮੈਨ ਵੈਦ ਰਵੀਕਾਂਤ ਖੋਲੀਆ, ਉਪ ਚੇਅਰਮੈਨ ਵੈਦ ਹਰਭਜਨ ਸਿੰਘ ਮਹਿਮੀ, ਸਕੱਤਰ ਵੈਦ ਤਰਸੇਮ ਸਿੰਘ ਸੰਧਰ, ਵੈਦ ਰਜਿੰਦਰ ਗੁਪਤਾ, ਵੈਦ ਗੋਪਾਲ ਕ੍ਰਿਸ਼ਨ ਸ਼ਰਮਾ, ਡਾ. ਸੁਭਾਸ਼ ਕਟਰਾਣਾ, ਡਾ. ਪਰਮਜੀਤ ਪਾਲ, ਡਾ ਬਲਦੇਵ ਰਾਜ ਨਾਗਪਾਲ, ਡਾ. ਕੇ ਕੇ ਵਰਮਾ, ਨਾਨਕ ਚੰਦ ਜਮਨਾ ਨਗਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਯੂਰਵੈਦ ਪ੍ਰਣਾਲੀ ਸਬੰਧੀ ਜਾਣਕਾਰੀ ਦਿੱਤੀ।
        ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਵੈਦ ਵਿਨੋਦ ਕੁਮਾਰ ਸ਼ਰਮਾ ਨੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਆਯੂਰਵੈਦਿਕ ਪ੍ਰਣਾਲੀ ਰਾਹੀਂ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਆਰ ਐਮ ਪੀ  ਡਾਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ   ਉਨ੍ਹਾਂ ਦੀ ਰਜਿਸਟਰੇਸ਼ਨ ਸਬੰਧੀ ਬੇਨਤੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਇੰਦਰਜੀਤ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਰਮੇਸ਼ ਜ਼ਾਲਮ, ਯਸ਼ਪਾਲ ਸ਼ਰਮਾ, ਅਸ਼ਵਨੀ ਓਹਰੀ, ਵਿਨੋਦ ਪਰਮਾਰ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਸਮਾਗਮ ਦੀ ਸਟੇਜ ਸਕੱਤਰ ਵਜੋਂ ਭੂਮਿਕਾ ਸ੍ਰੀ ਡੀ ਕੇ ਸ਼ਰਮਾ ਨੇ ਬਾਖੂਬੀ ਨਿਭਾਈ ।

ਬਾਦਲ ਸਰਕਾਰ ਨੇ ਕੀਤਾ ਇਤਿਹਾਸਕ ਵਿਕਾਸ : ਸਿੱਧੂ

ਤਲਵਾੜਾ, 10 ਦਸੰਬਰ:  ਪੰਜਾਬ ਵਿਚ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਨੇ ਬੇਮਿਸਾਲ ਤੇ ਇਤਿਹਾਸਕ ਵਿਕਾਸ ਕੀਤਾ ਹੈ ਅਤੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਕਾਮਯਾਬੀ ਨਾਲ ਪੂਰੇ ਕੀਤੇ ਹਨ। ਇਹ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈ¤ਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਇੱਥੇ ਨਵਨਿਯੁਕਤ ਸਰਕਲ ਪ੍ਰਧਾਨ ਯੂਥ ਵਿੰਗ ਰਾਜ ਕੁਮਾਰ ਬਿੱਟੂ ਦੇ ਸਨਮਾਨ ਵਿਚ ਕੀਤੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਤਲਵਾੜਾ ਸਰਕਲ ਵਿਚ ਯੂਥ ਵਿੰਗ ਵਿਚ ਕੀਤੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਈ ਕਮਾਨ ਵੱਲੋਂ ਬੇਹੱਦ ਕਾਮਯਾਬ ਹੱਥਾਂ ਵਿਚ ਯੂਥ ਵਿੰਗ ਦੀ ਵਾਗਡੋਰ ਦਿੱਤੀ ਗਈ ਹੈ। ਰਾਜ ਕੁਮਾਰ ਬਿੱਟੂ ਨੇ ਇਸ ਮੌਕੇ ਕਿਹਾ ਕਿ ਉਹ ਹਾਈ ਕਮਾਨ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਇੰਦਰ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਡਡਵਾਲ ਮੀਤ ਪ੍ਰਧਾਨ, ਦੇਵਿੰਦਰ ਸਿੰਘ ਸੇਠੀ, ਰਮੇਸ਼ ਭੰਬੋਤਾ, ਤਾਰਾ ਸਿੰਘ ਬੰਸੀਆ, ਵਿਸ਼ਾਲ ਭੂਪੀ, ਗੁਰਸਾਹਬ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਕਮਲ, ਸ਼ਾਨੂੰ, ਮਲਕੀਅਤ ਸਿੰਘ, ਹਰਿੰਦਰ ਬਡਿਆਲ, ਸੋਨੂੰ ਰਾਮਗੜ੍ਹੀਆ, ਪ੍ਰਸ਼ਾਂਤ ਵਰਮਾ, ਹਰਮਨ ਬਾਲੀ, ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਯੂਥ ਵਰਕਰ ਹਾਜਰ ਸਨ।

ਵਿਧਾਨ ਸਭਾ ਚੋਣਾਂ ਵਿਚ ਯੂਥ ਵਿੰਗ ਨਿਭਾਏਗਾ ਅਹਿਮ ਭੂਮਿਕਾ: ਸੇਠੀ

ਤਲਵਾੜਾ, 9 ਦਸੰਬਰ: ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਪੱਬਾਂ ਭਾਰ ਹੈ। ਇਹ ਪ੍ਰਗਟਾਵਾ ਸ. ਦਵਿੰਦਰ ਸਿੰਘ ਸੇਠੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਤਲਵਾੜਾ ਨੇ ਕਰਦਿਆਂ ਕਿਹਾ ਕਿ ਉਹ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੀ ਗਈ ਅਹਿਮ ਜਿੰਮੇਦਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਜਥੇਦਾਰ ਮਨਜੀਤ ਸਿੰਘ ਦਿਓਲ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਸ. ਸੇਠੀ ਅਤੇ ਹੋਰ ਅਹੁਦੇਦਾਰਾਂ ਦੇ ਨਾਲ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਪੂਰਾ ਯੂਥ ਵਿੰਗ ਨਵੇਂ ਜੋਸ਼ ਨਾਲ ਭਰਪੂਰ ਹੈ ਜੋ ਬੇਹੱਦ ਸ਼ਲਾਘਾਯੋਗ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਜਪਾ ਦੇ ਕੁਲਦੀਪ ਚਤਰੂ, ਪੂਰਨ ਚੰਦ, ਸਰੂਪ ਲਾਲ, ਅਨਿਰੁੱਧ ਕਸ਼ਿਅਪ, ਅਕਾਲੀ ਦਲ ਦੇ ਤੇਜਿੰਦਰ ਸਿੰਘ ਸੇਠੀ, ਸ਼ਾਂਤੀ, ਰਘਬੀਰ, ਰਾਜੀਵ ਸ਼ਰਮਾ, ਸਤਨਾਮ, ਵਿਕਾਸ, ਜਸਵੰਤ ਪੱਪੂ, ਨੀਲਕੰਠ, ਦਿਲਪ੍ਰੀਤ ਸਿੰਘ ਦਿਓਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁਨ ਹਾਜਰ ਸਨ।

ਆਈ. ਟੀ. ਆਈ. ਇੰਸਟ੍ਰੱਕਟਰਾਂ ਵੱਲੋਂ ਦੂਜੇ ਦਿਨ ਵੀ ਗੇਟ ਰੈਲੀ

ਤਲਵਾੜਾ, 9 ਦਸੰਬਰ : ਇੱਥੇ ਪੰਜਾਬ ਸਰਕਾਰ ਵੱਲੋਂ ਆਈ. ਟੀ. ਆਈ. ਦੇ ਇੰਸਟ੍ਰੱਕਟਰਾਂ ਲਈ ਨਵੇਂ ਗਰੇਡ ਪੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਰੋਸ ਵਜੋਂ ਦੂਜੇ ਦਿਨ ਵੀ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸ. ਦਰਸ਼ਨ ਸਿੰਘ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਵਧੇ ਹੋਏ ਗਰੇਡ ਪੇ ਸਬੰਧੀ ਨੋਟੀਫਿਕੇਸ਼ਨ 8 ਦਸੰਬਰ ਨੂੰ ਜਾਰੀ ਕਰ ਦਿੱਤਾ ਗਿਆ ਹੈ ਪਰੰਤੂ ਉਦਯੋਗਿਕ ਸਿਖਲਾਈ ਵਿਭਾਗ ਨੂੰ ਅਜੇ ਤੱਕ ਹਾਸ਼ੀਏ ਤੇ ਰੱਖਿਆ ਗਿਆ ਹੈ ਜਿਸ ਵਿਰੁੱਧ ਰਾਜ ਦੀਆਂ ਸਮੂਹ ਆਈ. ਟੀ. ਆਈ. ਸੰਸਥਾਵਾਂ ਦੇ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੇ ਸਕੇਲਾਂ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਨਾ ਕੀਤਾ ਗਿਆ ਤਾਂ ਮਜਬੂਰਨ ਜਥੇਬੰਦੀ ਨੂੂੰ ਸੰਘਰਸ਼ ਤਿੱਖਾ ਕਰਨਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਰਾਣਾ, ਪਰਮਿੰਦਰਪਾਲ ਸਿੰਘ, ਸੁਸ਼ੀਲ ਕੁਮਾਰ, ਸ਼ੀਸ਼ਪਾਲ, ਅਸ਼ੋਕ ਕੁਮਾਰ, ਮਨਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।

ਬੈਂਕ ਵਿਚ ਦੂਸਰੇ ਦਿਨ ਫ਼ਿਰ ਲਾਕਰ ਟੁੱਟਿਆ, ਲੱਖਾਂ ਦੇ ਜੇਵਰਾਤ ਗਾਇਬ

ਤਲਵਾੜਾ, 9 ਦਸੰਬਰ:  ਇੱਥੇ ਭਾਰਤੀ ਸਟੇਟ ਬੈਂਕ ਦੀ ਤਲਵਾੜਾ ਸ਼ਾਖਾ ਵਿਚ ਲਾਕਰ ਟੁੱਟਣ ਦੀਆਂ ਘਟਨਾਵਾਂ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਅਜੇ ਪੁਲਿਸ ਕੱਲ੍ਹ ਇਸੇ ਬੈਂਕ ਵਿਚੋਂ ਚੰਗੜਵਾਂ ਵਾਸੀ ਬਲਬੀਰ ਸਿੰਘ ਅਤੇ ਸਰਿਸ਼ਟਾ ਦੇਵੀ ਦੇ ਲਾਕਰ ਨੰਬਰ 127 ਦੇ ਟੁੱਟਣ ਅਤੇ ਇਸ ਵਿਚੋਂ ਗਾਇਬ 87 ਤੋਲੇ ਸੋਨੇ ਵਾਲੇ ਮਾਮਲੇ ਦੀ ਛਾਣਬੀਣ ਕਰ ਰਹੀ ਸੀ ਕਿ ਅੱਜ ਇੱਕ ਹੋਰ ਲਾਕਰ ਨੰਬਰ 125 ਟੁੱਟਣ ਦਾ ਮਾਮਲਾ ਸਾਹਮਣੇ ਆਉਣ ਨਾਲ ਲੋਕਾਂ ਵਿਚ ਸਨਸਨੀ ਫ਼ੈਲ ਗਈ। ਇਸ ਲਾਕਰ ਦੇ ਮਾਲਕ ਸ਼੍ਰੀ ਰਾਜੇਸ਼ ਮਹਾਜਨ ਅਤੇ ਸ਼੍ਰੀਮਤੀ ਅਨੁ ਬਾਲਾ ਅਨੁਸਾਰ ਉਹ ਅੱਜ ਆਪਣੇ ਲਾਕਰ ਦੀ ਜਾਂਚ ਕਰਨ ਲਈ ਜਦੋਂ ਬੈਂਕ ਆਏ ਤਾਂ ਵੇਖਿਆ ਕਿ ਉਨ੍ਹਾਂ ਦਾ ਲਾਕਰ ਪਹਿਲਾਂ ਹੀ ਖੁੱਲ੍ਹਿਆ ਹੋਇਆ ਸੀ ਅਤੇ ਇਸ ਵਿਚ ਰੱਖੇ ਲੱਖਾਂ ਰੁਪਏ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਅਨੇਕਾਂ ਜਰੂਰੀ ਕਾਗਜ਼ਾਤ ਗਾਇਬ ਸਨ। ਸਟੇਟ ਬੈਂਕ ਦੇ ਖੇਤਰੀ ਮੈਨੇਜਰ ਐਮ ਐਲ ਚੋਪੜਾ, ਚੀਫ਼ ਮੈਨੇਜਰ ਮੁਕੇਰੀਆਂ ਰਾਕੇਸ਼ ਕੁਮਾਰ, ਬਰਾਂਚ ਮੈਨੇਜਰ ਮੁਕੇਰੀਆਂ ਜੇ. ਐਸ. ਕਾਜਲਾ ਨੇ ਸਥਾਨਕ ਸ਼ਾਖਾ ਦੇ ਮੈਨੇਜਰ ਬੀ. ਐੱਸ. ਪਰਿਹਾਰ ਨਾਲ ਮਿਲਕੇ ਲਾਕਰਾਂ ਦੇ ਟੁੱਟਣ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਡੀ. ਐ¤ਸ. ਪੀ. ਮਹਿੰਦਰ ਸਿੰਘ ਅਤੇ ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਅੱਜ ਵਾਲੀ ਵਾਰਦਾਤ ਨੂੰ ਪਹਿਲਾਂ ਦਰਜ ਮਾਮਲੇ ਨਾਲ ਧਾਰਾ 380 ਤਹਿਤ ਗਹਿਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬੈਂਕ ਵਿਚ ਲਗਾਤਾਰ ਦੋ ਦਿਨ ਲਾਕਰ ਟੁੱਟਣ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਵੱਡੀ ਬੇਚੈਨੀ ਪਾਈ ਜਾ ਰਹੀ ਹੈ।

ਆਈ. ਟੀ. ਆਈ. ਵਿਚ ਹੋਈ ਗੇਟ ਰੈਲੀ

ਤਲਵਾੜਾ, 8 ਦਸੰਬਰ:  ਆਈ. ਟੀ. ਆਈ. ਤਲਵਾੜਾ ਦੇ ਸਮੂਹ ਇਨਸਟ੍ਰੱਕਰਾਂ ਵੱਲੋਂ ਸੋਧੇ ਗਰੇਡ ਪੇ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ ਗੇਟ ਰੈਲੀ ਕੀਤੀ ਗਈ। ਲੋਕਲ ਯੂਨਿਟ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਨੋਟੀਫਿਕੇਸ਼ਨ ਰਾਜ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਪਰੰਤੂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਇਨਸਟ੍ਰੱਕਰਾਂ ਨੂੰ ਸਰਕਾਰ ਦੀ ਸਬ ਕਮੇਟੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਲਾਗੂ ਨਾ ਕੀਤਾ ਪੂਰੇ ਰਾਜ ਵਿਚ ਅਧਿਆਪਕਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਸਟ੍ਰੱਕਟਰ ਪਰਮਿੰਦਰ ਪਾਲ ਸਿੰਘ, ਸੁਸ਼ੀਲ ਕੁਮਾਰ, ਅਸ਼ੋਕ ਸ਼ਰਮਾ, ਨਿਰਮਲ ਸਿੰਘ, ਮਨਜੀਤ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ, ਸਿਕੰਦਰ ਸਿੰਘ, ਸ਼ੁਭਕਾਂਤਾ, ਕਮਲੇਸ਼ ਕੁਮਾਰੀ, ਸ਼ੀਸ਼ਪਾਲ ਆਦਿ ਮੌਜੂਦ ਸਨ।

‘ਗੱਭਰੂ ਸ਼ੌਕੀਨ’ ਐਲਬਮ ਦਾ ਮਹੂਰਤ

ਤਲਵਾੜਾ, 8 ਦਸੰਬਰ:  ਇੱਥੇ ਰਾਕ ਗਾਰਡਨ ਵਿਖੇ ਗਾਇਕ ਜੋੜੀ ਸੁਰਜੀਤ ਸੂਫ਼ੀ ਅਤੇ ਗੌਰੀ ਗੁਰਮੀਤ ਦੀ ਨਵੀਂ ਐਲਬਮ ‘ਗੱਭਰੂ ਸ਼ੌਕੀਨ’ ਦੇ ਵੀਡੀਓ ਸ਼ੂਟ ਦਾ ਮਹੂਰਤ ਕੀਤਾ ਗਿਆ। ਇਸ ਮੌਕੇ ਨਿਰਮਾਤਾ ਲਖਵਿੰਦਰ ਲਾਡੀ ਅਤੇ ਨਿਰਦੇਸ਼ਕ ਉਂਕਾਰ ਸਿੰਘ ਬਾਜਵਾ ਉਰਫ਼ ਲਾਡੀ ਬਾਜਵਾ ਨੇ ਦੱਸਿਆ ਕਿ ਇਸ ਐਲਬਮ ਵਿਚ ਸੂਫ਼ੀ ਅਤੇ ਗੌਰੀ ਦੇ 8 ਗੀਤ ਹਨ ਅਤੇ ਇਹ ਨਵੇਂ ਸਾਲ ਦੇ ਸ਼ੁਰੂ ਵਿਚ ਪੰਜਾਬੀ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹੂਰਤ ਦੇ ਨਾਲ ਐਲਬਮ ਦੇ ਗੀਤ ‘ਰੱਬਾ ਤੇਰੀ ਦੁਨੀਆਂ ਦਾ ਵਾਲ ਵਿੰਗਾ ਨਾ ਹੋਵੇ’ ਗੀਤ ਦਾ ਫਿਲਮਾਂਕਣ ਸ਼ੁਰੂ ਕੀਤਾ ਗਿਆ। ਇਸ ਮੌਕੇ ਗਾਇਕ ਜੋੜੀ ਤੋਂ ਇਲਾਵਾ ਮੇਕਅਪ ਪਰਸਨ ਮਨਜੀਤ ਅਤੇ ਸੋਨੀਆ ਰਤਨ ਸਮੇਤ ਕਈ ਹੋਰ ਤਕਨੀਕੀ ਮਾਹਿਰ ਅਤੇ ਪਤਵੰਤੇ ਹਾਜਰ ਸਨ।

ਸੇਠੀ ਨੂੰ ਪ੍ਰਧਾਨ ਬਣਾਉਣ ਦਾ ਸਵਾਗਤ

ਤਲਵਾੜਾ, 8 ਦਸੰਬਰ: ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਦਵਿੰਦਰ ਸਿੰਘ ਸੇਠੀ ਨੂੰ ਤਲਵਾੜਾ ਸ਼ਹਿਰੀ ਦਾ ਪ੍ਰਧਾਨ ਬਣਾਉਣ ਅਤੇ ਗੁਰਸਾਹਿਬ ਸਿੰਘ ਜਨਰਲ ਸਕੱਤਰ, ਸਰਬਜੀਤ ਡਡਵਾਲ ਮੀਤ ਪ੍ਰਧਾਨ ਬਣਾਉਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਵਾਲਾ ਹੈ ਅਤੇ ਇਸ ਲਈ ਤਲਵਾੜਾ ਦੇ ਸਮੂਹ ਯੂਥ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸੁਖਦੇਵ ਸਿੰਘ ਸਾਬਕਾ ਮੈਂਬਰ ਵਰਕਿੰਗ ਕਮੇਟੀ ਪੰਜਾਬ, ਰਕੇਸ਼ ਕੁਮਾਰੀ ਸਰਪੰਚ ਮਿਡਲ ਰਜਵਾਲ, ਰਮਨ ਗੋਲਡੀ, ਸਮੀਕਸ਼ਾ ਦੇਵੀ ਮੈਂਬਰ ਬਲਾਕ ਸੰਮਤੀ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਜੀਵਨ ਜੋਤੀ ਭੰਬੋਤਾੜ, ਅਵਤਾਰ ਸਿੰਘ ਧਾਰ, ਹਰਿੰਦਰ ਬਡਿਆਲ, ਅਸ਼ੋਕ ਮੰਗੂ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ ਬਲਾਕ ਸੰਮਤੀ ਮੈਂਬਰ ਨੇ ਕਿਹਾ ਕਿ ਨਵੀਂਆਂ ਅਹੁਦੇਦਾਰੀਆਂ ਦੀ ਚੋਣ ਲਈ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਧਾਈ ਦੀ ਹੱਕਦਾਰ ਹੈ।

ਫੇਸਬੁੱਕ ਤੇ ਕਾਲਾਧਨ ਸੂਚੀ ਵੇਖ ਕੇ ਕਾਂਗਰਸੀ ਬੌਖਲਾਏ : ਸਾਹੀ

ਤਲਵਾੜਾ, 7 ਦਸੰਬਰ :  ਫੇਸਬੁੱਕ ਅਤੇ ਸ਼ੋਸ਼ਲ ਸਾਈਟਾਂ ਉੱਤੇ ਕਾਲੇ ਧਨ ਦੀ ਸੂਚੀ ਵੇਖ ਕੇ ਕਾਂਗਰਸੀ ਅਤੇ ਹਮਪਿਆਲਾ ਪਾਰਟੀਆਂ ਪੂਰੀ ਤਰਾਂ ਬੌਖਲਾਹਟ ਵਿਚ ਹਨ ਜਿਸ ਦਾ ਸਬੂਤ ਕੇਂਦਰੀ ਮੰਤਰੀ ਸ਼੍ਰੀ ਕਪਿਲ ਸਿੱਬਲ ਵੱਲੋਂ ਅਜਿਹੀਆਂ ਵੈ¤ਬਸਾਈਟਾਂ ਬਾਰੇ ਦਿੱਤੇ ਤਾਜ਼ਾ ਪ੍ਰਤੀਕਰਮ ਤੋਂ ਸਾਫ਼ ਵਿਖਾਈ ਦਿੰਦਾ ਹੈ। ਇਹ ਪ੍ਰਗਟਾਵਾ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਨੇ ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਸਾਈਕਲ ਵੰਡਣ ਦੀ ਰਸਮ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਸਾਹੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ ਵਿਚ 57 ਅਤੇ ਰਾਮਗੜ੍ਹ ਸੀਕਰੀ ਤੇ ਧਰਮਪੁਰ ਸਕੂਲਾਂ ਵਿਚ 130 ਸਾਈਕਲ 10+1 ਅਤੇ 10+2 ਦੀਆਂ ਵਿਦਿਆਰਥਣਾਂ ਨੂੰ ਤਕਸੀਮ ਕੀਤੇ। ਸ. ਸਾਹੀ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਕਾਂਗਰਸ ਦਾ ਪੂਰਾ ਇਤਿਹਾਸ ਵੱਡੇ ਘਪਲੇ ਘੋਟਾਲਿਆਂ ਨਾਲ ਭਰਪੂਰ ਹੈ ਅਤੇ ਸਥਾਨਕ ਲੀਡਰਾਂ ਨੇ ਵੀ ਆਪਣੀ ਪਾਰਟੀ ਦੇ ਅਜਿਹੇ ਵਿਰਸੇ ਨੂੰ ਕਾਇਮ ਰੱਖਦਿਆਂ ਪੰਜਾਬ ਦਾ ਭਾਰੀ ਬਹੁਪਰਤੀ ਨੁਕਸਾਨ ਕੀਤਾ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਹਲਕਾ ਦਸੂਹਾ ਤੋਂ ¦ਮਾ ਸਮਾਂ ਵਿਧਾਇਕ ਅਤੇ ਮੰਤਰੀ ਬਣੇ ਇੰਕਾ ਆਗੂ ਸ਼੍ਰੀ ਰਮੇਸ਼ ਡੋਗਰਾ ਵੱਲੋਂ ਨਕੋਦਰ ਵਿਖੇ ਮੈਡੀਕਲ ਕਾਲਜ ਅਤੇ ਭੋਲ ਵਿਖੇ ਨਿੱਜੀ ਕਾਲਜ ਤਾਂ ਉਸਾਰੇ ਗਏ ਪਰੰਤੂ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਬਣਾਉਣ ਲਈ ਇੱਕ ਇੱਟ ਵੀ ਨਹੀਂ ਲਗਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਗੁਲਾਮੀ ਦਾ ਆਦੀ ਬਣਾਉਣ ਵਿਚ ਅਜਿਹੇ ਆਗੂਆਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਸ. ਸਾਹੀ ਨੇ ਕਿ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵਿਆਪਕ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਖਾਸ ਕਰਕੇ ਹਲਕਾ ਦਸੂਹਾ ਦੇ ਤਲਵਾੜਾ ਨੂੰ ਸ਼ਹਿਰ ਦਾ ਦਰਜਾ ਦੇਣਾ, ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦੀ ਉਸਾਰੀ, ਸੀਪਾਈਟ ਸਿਖਲਾਈ ਕੇਂਦਰ ਆਦਿ ਸਮੇਤ ਅਨੇਕਾਂ ਲੋਕਹਿਤੂ ਕੰਮ ਪੂਰੇ ਕਰਕੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨਿਭਾਏ ਗਏ ਹਨ।
ਸ. ਅਮਰਜੀਤ ਸਿੰਘ ਸਾਹੀ ਨੇ ਇਸ ਮੌਕੇ ਭਟੇੜ ਨੂੰ 1 ਲੱਖ ਰੁਪਏ, ਪਲਾਹੜ ਨੂੰ 1 ਲੱਖ ਰੁਪਏ, ਸ਼ਗਨ ਸਕੀਮ ਤਹਿਤ 15 ਹਜਾਰ ਰੁਪਏ ਦਾ ਚੈ¤ਕ ਦਿੱਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਸਟਰ ਮੇਲਾ ਸਿੰਘ, ਪ੍ਰਿੰਸੀਪਲ ਰਮੇਸ਼ ਚੰਦਰ, ਰਮੇਸ਼ ਭੰਬੋਤਾ, ਸੁਖਦੇਵ ਸਿੰਘ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ, ਕੈਪਟਨ ਸੁਰੇਸ਼, ਸਵਰਨ ਕੌਰ, ਸੂਰਮ ਸਿੰਘ, ਸੰੇਜੇ ਠਾਕੁਰ, ਬ੍ਰਹਮ ਦਾਸ, ਤਾਰਾ ਬੰਸੀਆ, ਵੇਦ ਪ੍ਰਕਾਸ਼ ਸਰਪੰਚ ਭੰਬੋਤ ਪੱਤੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਏਡਜ਼ ਦਿਵਸ ਤੇ ਚੇਤਨਾ ਰੈਲੀ ਕੱਢੀ

ਤਲਵਾੜਾ, 1 ਦਸੰਬਰ: ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵੱਲੋਂ ਮੁੱਖ ਅਧਿਆਪਕ ਸ਼੍ਰੀ ਰਾਜਿੰਦਰ ਪ੍ਰਸ਼ਾਦ ਦੀ ਅਗਵਾਈ ਹੇਠ ਸਕੂਲ ਦੇ ਰੈੱਡ ਰਿਬਨ ਕਲੱਬ ਵੱਲੋਂ ਚੇਤਨਾ ਰੈਲੀ ਕੱਢੀ ਗਈ। ਕਲੱਬ ਦੇ ਇੰਚਾਰਜ ਸ਼੍ਰੀ ਸੁਰੇਸ਼ ਰਾਣਾ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਏਡਜ਼ ਦਾ ਇਤਿਹਾਸ, ਫੈਲਣ ਦੇ ਕਾਰਨ ਅਤੇ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਰੈਲੀ ਵਿਚ ਸ਼੍ਰੀ ਰਾਣਾ ਤੋਂ ਇਲਾਵਾ ਰਾਜ ਕੁਮਾਰ, ਹਰਮੀਤ ਕੌਰ, ਸੁਨੀਤਾ ਸ਼ਰਮਾ, ਕੁਲਵੰਤ ਸਿੰਘ, ਰਾਮ ਪ੍ਰਸ਼ਾਦ, ਮੁਲਖਾ ਸਿੰਘ, ਸੰਦੀਪ ਕਪਿਲ, ਨਵਕਿਰਨ, ਵਿਜੇ ਕੁਮਾਰ, ਦਿਨੇਸ਼ ਕੁਮਾਰ, ਵਰਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਏਡਜ਼ ਦੀ ਰੋਕਥਾਮ ਸਬੰਧੀ ਪ੍ਰਭਾਵਸ਼ਾਲੀ ਨਾਹਰੇ ਅਤੇ ਤਖ਼ਤੀਆਂ ਨਾਲ ਟਾਊਨਸ਼ਿਪ ਕਲੌਨੀ ਵਿਚ ਲੋਕਾਂ ਨੂੰ ਸਿਹਤ ਸੁਨੇਹਾ ਪਹੁੰਚਾਇਆ।

ਸਰਕਾਰੀ ਕਾਲਜ ਤਲਵਾੜਾ ਦੀ ਪੀ. ਟੀ. ਏ. ਸਬੰਧੀ ਦੋਸ਼ ਬੇਬੁਨਿਆਦ : ਪ੍ਰਿੰ. ਜੌੜਾ

ਤਲਵਾੜਾ, 1 ਦਸੰਬਰ:  ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਦੀ ਪੀ. ਟੀ. ਏ. ਚੋਣ ਨੂੰ ਮੁੱਦਾ ਬਣਾ ਕੇ ਅਖ਼ਬਾਰਾਂ ਵਿਚ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਕਾ ਹੀ ਬੇਬੁਨਿਆਦ ਅਤੇ ਗੁਮਰਾਹਕੁੰਨ ਹੈ। ਇਹ ਪ੍ਰਗਟਾਵਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਗੁਰਪਾਲ ਸਿੰਘ ਜੌੜਾ ਵੱਲੋਂ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਇਸ ਸਾਰੀ ਬਿਆਨਬਾਜ਼ੀ ਲਈ ਕਾਲਜ ਦਾ ਹੀ ਇੱਕ ਪ੍ਰੋਫੈਸਰ ਜਿੰਮੇਵਾਰ ਹੈ ਜੋ ਪਿਛਲੇ ਦਿਨੀਂ ਕਾਲਜ ਪ੍ਰਸ਼ਾਸ਼ਨ ਦੇ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਆਦਿ ਦੇ ਦੋਸ਼ ਲਗਾ ਕੇ ਧਰਨੇ ਉੱਤੇ ਵੀ ਬੈਠ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਇਸ ਸਾਲ ਪੀ. ਟੀ. ਏ. ਦੀ ਕਾਰਜਕਰਨੀ ਵਾਸਤੇ ਮਾਪਿਆਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਵਾਉਣ ਲਈ 5 ਨਵੰਬਰ ਨੂੰ ਮਾਪਿਆਂ ਦੀ ਮੀਟਿੰਗ ਰੱਖੀ ਗਈ ਜੋ ਕੋਰਮ ਪੂਰਾ ਨਾ ਹੋਣ ਕਾਰਨ 12 ਨਵੰਬਰ ਲਈ ਮੁਲਤਵੀ ਕਰਨੀ ਪਈ। ਇਸ ਮੀਟਿੰਗ ਦੇ ਸ਼ੁਰੂ ਹੁੰਦਿਆਂ ਹੀ ਕੁਝ ਮਾਪਿਆਂ ਵੱਲੋਂ ਪ੍ਰਿੰਸੀਪਲ ਨੂੰ ਬੇਨਤੀ ਪੱਤਰ ਦਿੱਤਾ ਗਿਆ ਕਿ ਮੀਟਿੰਗ ਵਿਚ ਕਾਲਜ ਦਾ ਕੋਈ ਵੀ ਪ੍ਰੋਫੈਸਰ, ਵਿਸ਼ੇਸ਼ ਕਰਕੇ ਪ੍ਰੋ. ਹਰਸ਼ ਮਹਿਤਾ, ਨਹੀਂ ਬੈਠਣਾ ਚਾਹੀਦਾ। ਇਸ ਲਈ ਦਫ਼ਤਰ ਦੇ ਪੱਤਰ ਨੰ. 7569 ਰਾਹੀਂ ਮਾਪਿਆਂ ਦੀ ਮੀਟਿੰਗ ਵੀ ਪ੍ਰੋਫੈਸਰਾਂ ਦੀ ਸ਼ਮੂਲੀਅਤ ਤੇ ਰੋਕ ਲਗਾਈ ਗਈ ਸੀ ਪਰੰਤੂ ਪ੍ਰੋ. ਮਹਿਤਾ ਉਸ ਵਿਚ ਜਬਰੀ ਸ਼ਾਮਿਲ ਹੋ ਗਏ। ਮੀਟਿੰਗ ਵਿਚ ਮਾਪਿਆਂ ਨੇ ਸਰਬਸੰਮਤੀ ਨਾਲ ਸ਼੍ਰੀ ਮਦਨ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਅਤੇ ਸਕੱਤਰ ਲਈ ਦਵਿੰਦਰ ਸਿੰਘ ਬਬਲੀ ਦੇ ਨਾਂ ਦੀ ਕੁਝ ਮਾਪਿਆਂ ਵੱਲੋਂ ਸਖ਼ਤ ਵਿਰੋਧਤਾ ਕੀਤੀ ਗਈ। ਲੜਾਈ ਝਗੜੇ ਦੇ ਖਦਸ਼ੇ ਨੂੰ ਵੇਖਦਿਆਂ ਇਹ ਮੀਟਿੰਗ ਮੁਲਤਵੀ ਕੀਤੀ ਗਈ ਅਤੇ ਮੁੜ 18 ਨਵੰਬਰ ਨੂੰ ਐਸ. ਡੀ. ਐਮ. ਮੁਕੇਰੀਆਂ ਦੀ ਹਾਜਰੀ ਵਿਚ ਨਿਸ਼ਚਿਤ ਕੀਤੀ ਗਈ ਪਰੰਤੂ ਉਕਤ ਅਧਿਕਾਰੀ ਜਾਂ ਉਨ੍ਹਾਂ ਦਾ ਕੋਈ ਨੁਮਾਇੰਦਾ ਉਪਲਬਧ ਨਾ ਹੋਣ ਕਾਰਨ ਇਹ ਮੀਟਿੰਗ ਮੁੜ ਮੁਲਤਵੀ ਕਰਨੀ ਪਈ।
ਪ੍ਰਿੰ. ਜੌੜਾ ਨੇ ਕਿਹਾ ਕਿ ਖਜਾਨਚੀ ਦੀ ਚੋਣ ਬਾਰੇ ਪ੍ਰਿੰਸੀਪਲ ਤੇ ਲਗਾਇਆ ਦੋਸ਼ ਨਿਰਮੂਲ ਹੈ ਕਿਉਂਕਿ 19 ਅਕਤੂਬਰ ਨੂੰ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਮੀਟਿੰਗ ਕਰਕੇ ਡਾ. ਤਿਲਕ ਵਰਮਾ ਨੂੰ ਪੀ. ਟੀ. ਏ. ਦਾ ਖਜਾਨਚੀ ਚੁਣਿਆ ਗਿਆ ਜਿਸ ਵਿਚ ਪ੍ਰਿੰਸੀਪਲ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਕੁਝ ਅਖ਼ਬਾਰਾਂ ਵਿਚ ਲਿਖਿਆ ਗਿਆ ਕਿ ਸਾਰੇ ਕਾਲਜ ਵਿਚ 1800 ਵਿਦਿਆਰਥੀਆਂ ਦੇ ਪਾਣੀ ਪੀਣ ਲਈ ਸਿਰਫ਼ ਇੱਕ ਹੀ ਟੂਟੀ ਹੈ ਜਦ ਕਿ ਅਸਲ ਵਿਚ ਇੱਥੇ 18 ਟੂਟੀਆਂ ਹਨ।
ਉਨ੍ਹਾਂ ਕਿਹਾ ਕਿ ਗੈਸਟ ਫੈਕਲਿਟੀ ਲੈਕਚਰਾਰਾਂ ਦੀ ਚੋਣ, ਉਨ੍ਹਾਂ ਦਾ ਕੰਮ ਕਾਜ ਵੇਖਣਾ ਜਾਂ ਤਨਖਾਹ ਦੇਣਾ ਕਾਲਜ ਦਾ ਪ੍ਰਸ਼ਾਸ਼ਨਿਕ ਮਾਮਲਾ ਹੈ ਅਤੇ ਉਨ੍ਹਾਂ ਨੂੰ ਨਿਯਮਾਂ ਅਧੀਨ ਹੀ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਪੀ. ਟੀ. ਏ. ਨੂੰ ਮੁੱਦਾ ਬਣਾ ਕੇ ਪ੍ਰਿੰਸੀਪਲ ਅਤੇ ਪ੍ਰਸ਼ਾਸ਼ਨ ਤੇ ਮਨਮਾਨੀ ਜਾਂ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਕੇ ਕਾਲਜ ਦਾ ਮਾਹੌਲ ਖ਼ਰਾਬ ਕਰਕੇ ਕਾਲਜ ਨੂੰ ਰਾਜਨੀਤਿਕ ਅਖਾੜਾ ਬਣਾਉਣਾ ਚਾਹੁੰਦੇ ਹਨ ਜੋ ਬੇਹੱਦ ਮੰਦਭਾਗੀ ਗੱਲ ਹੈ।

ਪੰਜਾਬ ਵਿਚ ਬਹੁਪੱਖੀ ਵਿਕਾਸ ਜੋਰਾਂ ਤੇ ਜਾਰੀ : ਸਾਹੀ

ਤਲਵਾੜਾ, 29 ਨਵੰਬਰ: ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਅਤਿਅੰਤ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਨ ਲਈ ਸਕੂਲਾਂ ਤੇ ਕਾਲਜਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਹ ਪ੍ਰਗਟਾਵਾ ਇੱਥੇ ਲਾਗਲੇ ਪਿੰਡ ਰਜਵਾਲ ਵਿਖੇ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਵਿਭਾਗ ਨੇ ਸਰਕਾਰੀ ਮਿਡਲ ਸਕੂਲ ਨੂੰ ਹਾਈ ਸਕੂਲ ਬਣਾਉਣ ਅਤੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਅਤੇ ਕਿਹਾ ਕਿ ਰਜਵਾਲ ਸਕੂਲ ਅਪਗਰੇਡ ਹੋਣ ਨਾਲ ਪਿੰਡ ਦੇ ਬੱਚਿਆਂ ਲਈ ਵੱਡੀ ਸਹੂਲਤ ਮਿਲ ਗਈ ਹੈ। ਸ. ਸਾਹੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਰਾਜ ਦੀ ਵਾਗਡੋਰ ਸਾਂਭਣ ਦੇ ਪਹਿਲੇ ਦਿਨ ਤੋਂ ਹੀ ਆਪਣੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਿਆਪਕ ਪੱਧਰ ਤੇ ਕਾਰਜ ਸ਼ੁਰੂ ਕਰ ਦਿੱਤੇ ਅਤੇ ਮਿੱਥੇ ਟੀਚਿਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਕਾਂਗਰਸੀ ਆਗੂਆਂ ਵੱਲੋਂ ਜਿਸ ਬਲਾਕ ਤਲਵਾੜਾ ਵਿਚ ਬੀਤੇ ¦ਮੇ ਸਮੇਂ ਤੋਂ ਵਿਕਾਸ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਸਿਆਸੀ ਰੋਟੀਆਂ ਸੇਕਣ ਦਾ ਅਖਾੜਾ ਹੀ ਬਣਾਈ ਰੱਖਿਆ ਗਿਆ ਉੱਥੇ ਵੀ ਸਰਕਾਰੀ ਕਾਲਜ ਦੀ ਆਪਣੀ ਨਵੀਂ ਬਿਲਡਿੰਗ ਤਿਆਰ ਕਰਨਾ, ਤਲਵਾੜਾ ਨੋਟੀਫਾਇਡ ਏਰੀਆ ਕਮੇਟੀ ਦੀ ਮੰਗ ਪੂਰੀ ਕਰਨਾ, ਜੰਗਲਾਤ ਦੀਆਂ ਧਾਰਾਵਾਂ ਚ ਛੋਟ ਦੇਣਾ, ਬੀ. ਬੀ. ਐਮ. ਬੀ. ਕਲੌਨੀ ਦੇ ਮਕਾਨਾਂ ਨੂੰ ਨਾ ਢਾਹੁਣ ਦੇਣਾ ਆਦਿ ਅਨੇਕਾਂ ਵਾਅਦੇ ਪੂਰੇ ਕੀਤੇ ਅਤੇ ਇੱਥੇ ਅਨੇਕਾਂ ਨਵੀਆਂ ਰੁਜਗਾਰ ਮੁਖੀ ਯੋਜਨਾਵਾਂ ਤੇ ਸਿਖਲਾਈ ਕੇਂਦਰ ਸਥਾਪਿਤ ਕੀਤੇ ਗਏ ਹਨ।
ਸ. ਅਮਰਜੀਤ ਸਿੰਘ ਸਾਹੀ ਨੇ ਇਸ ਉਪਰੰਤ ਕਬੀਰਪੰਥੀ ਮੁਹੱਲੇ ਤੋਂ ਭੰਬੋਤਾੜ ਤੱਕ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਤੁਰੰਤ ਸ਼ੁਰੂ ਕਰਨ ਲਈ 25 ਲੱਖ ਰੁ. ਦਾ ਚੈ¤ਕ ਦਿੱਤਾ ਅਤੇ ਇਸ ਉਪਰੰਤ ਪਿੰਡ ਢੁਲਾਲ ਵਿਖੇ 86 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਟਿਊਬਵੈ¤ਲ ਦਾ ਉਦਘਾਟਨ ਕੀਤਾ। ਇਸ ਤਰਾਂ ਕੱਚੇ ਕੋਠਿਆਂ ਲਈ 7 ਪਿੰਡਾਂ ਦੇ 30 ਵਿਅਕਤੀਆਂ ਨੂੰ 24500 ਰੁਪਏ ਦੇ ਚੈ¤ਕ ਤਕਸੀਮ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਸ਼੍ਰੀ ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਮਾਸਟਰ ਸ਼ਮਸ਼ੇਰ ਸਿੰਘ, ਸੂਰਮ ਸਿੰਘ, ਮੇਲਾ ਸਿੰਘ, ਕੇ. ਕੇ. ਖਾਨ, ਭੁਪੇਸ਼ ਕੁਮਾਰ ਬਲਾਕ ਸਿੱਖਿਆ ਅਧਿਕਾਰੀ, ਸੁਖਦੇਵ ਸਿੰਘ ਰਜਵਾਲ, ਬੰਦਨਾ ਸਰਪੰਚ ਰਜਵਾਲ, ਜਸਵਿੰਦਰ ਸਿੰਘ ਸਰਪੰਚ ਢੁਲਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸਤਲੁਜ ਤੇ ਬਿਆਸ ਉੱਪਰ ਚਾਰ ਨਵੇਂ ਪੁਲਾਂ ਦੀ ਉਸਾਰੀ ਹੋਵੇਗੀ: ਬਾਦਲ

ਹੁਸ਼ਿਆਰਪੁਰ, 28 ਨਵੰਬਰ: ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 210 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਅਤੇ ਬਿਆਸ ਦਰਿਆਵਾਂ ਉਪਰ ਚਾਰ ਨਵੇਂ ਉਚ ਪੱਧਰੀ ਪੁੱਲ ਬਣਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਨੋਆ ਪੱਤਣ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਝੰਡਾ ਲੁਬਾਣਾ ਵਿਚਕਾਰ ਬਿਆਸ ਦਰਿਆ ਉਪਰ 67 ਕਰੋੜ  ਦੀ ਲਗਤ ਨਾਲ ਬਣਨ ਵਾਲੇ ਪੁੱਲ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਬ੍ਰ: ਬਾਦਲ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਤੇ ਕੁਦਰਤੀ ਜਲ ਸਰੋਤਾਂ ਦੀ ਸਾਂਭ-ਸੰਭਾਲ ਲਈ 2500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਪਹਿਲ ਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਜਿਨ੍ਹਾਂ ਵਿਕਾਸ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਕੀਤਾ ਹੈ, ਏਨਾ ਵਿਕਾਸ ਕਾਂਗਰਸ ਪਾਰਟੀ ਨੇ ਪਿਛਲੇ 50 ਸਾਲਾਂ ਵਿੱਚ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਉਪਰ ਧਨੋਆ ਪੱਤਣ, ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ  ਉਪਰ ਰਾਹੋਂ, ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਦਰਿਆ ਉਪਰ ਸੁਲਤਾਨਪੁਰ ਲੋਧੀ ਨੂੰ ਚੋਹਲਾ ਸਾਹਿਬ ਨਾਲ ਜੋੜਨ ਲਈ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਨੂੰ ਮੀਰਥਲ ਨਾਲ ਜੋੜਨ ਲਈ ਚੱਕੀ ਦਰਿਆ ਉਪਰ ਪੁੱਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁੱਲਾਂ ਦੇ ਬਣਨ ਨਾਲ ਇਨ੍ਹਾਂ ਇਲਾਕਿਆਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਧਨੋਆ ਪੱਤਣ ਤੇ ਪੁੱਲ ਬਣਨ ਨਾਲ ਮਾਝੇ ਦਾ  ਇਲਾਕਾ ਦੁਆਬੇ ਨਾਲ ਜੁੜ ਜਾਵੇਗਾ ਅਤੇ ਇਸ ਪੱਛੜੇ ਖੇਤਰ ਵਿੱਚ ਆਰਥਿਕ ਵਿਕਾਸ ਦੀ ਨਵੀਂ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੁੱਲ 24 ਅਪ੍ਰੈਲ 2013 ਤੱਕ 18 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਇਸ ਪੁੱਲ ਨੂੰ ਦੇਸ਼ ਦੀ ਪ੍ਰਸਿੱਧ ਕੰਪਨੀ ਟਾਂਟੀਆਂ ਅਤੇ ਸੈਕ ਵੱਲੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁੱਲ ਨੂੰ ਜਾਂਦੀ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ  ਮੁਕੇਰੀਆਂ ਉਪ ਮੰਡਲ ਦੀ 57 ਏਕੜ ਜਮੀਨ ਐਕੁਆਇਰ ਕੀਤੀ ਗਈ ਹੈ ਜਿਸ ਦਾ ਬਣਦਾ ਮੁਆਵਜ਼ਾ 18 ਤੋਂ 21 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 10 ਕਰੋੜ ਰੁਪਏ ਦਾ ਮੁਆਵਜ਼ਾ ਜਮੀਨ ਮਾਲਕਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁੱਲ ਗੁਰਦਾਸਪੁਰ ਜ਼ਿਲ੍ਹੇ ਤੋਂ ਹੁਸ਼ਿਆਰਪੁਰ- ਚੰਡੀਗੜ੍ਹ ਜਾਣ ਵਾਲੇ ਲੋਕਾਂ ਲਈ ਫਾਇਦੇਮੰਦ ਹੋਵੇਗਾ ਅਤੇ ਲੋਕਾਂ ਨੂੰ ਘੱਟ ਦੂਰੀ ਤੈਅ ਕਰਨੀ ਪਵੇਗੀ। 
        ਇਸ ਮੌਕੇ ਤੇ ਇਲਾਕੇ ਦੇ ਲੋਕਾਂ ਵੱਲੋਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੁੱਲ ਦਾ ਕੰਮ ਸ਼ੁਰੂ ਕਰਨ ਤੇ ਉਨ੍ਹਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ, ਗੁਰਬਚਨ ਸਿੰਘ ਬੱਬੇਹਾਲੀ ਵਿਧਾਇਕ ਗੁਰਦਾਸਪੁਰ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ ਗੁਰਦਾਸਪੁਰ, ਬਲਕਾਰ ਸਿੰਘ ਸਿੱਧੂ ਐਸ ਐਸ ਪੀ ਹੁਸ਼ਿਆਰਪੁਰ,  ਹਰਬੰਸ ਸਿੰਘ ਮੰਝਪੁਰ, ਰਵਿੰਦਰ ਸਿੰਘ ਚੱਕ, ਸਤਨਾਮ ਸਿੰਘ ਬਟਾਲਾ, ਜਨਕ ਸਿੰਘ ਬਗੜੋਈ, ਲਖਵਿੰਦਰ ਸਿੰਘ, ਸਵਿੰਦਰ ਸਿੰਘ ਭਾਗੋਵਾਲੀਆ, ਸਤਨਾਮ ਸਿੰਘ ਧਨੋਆ, ਹਰਮੀਤ ਸਿੰਘ ਕੋਲਪੁਰ ਅਤੇ ਇਲਾਕੇ ਦੇ ਪਤਵੰਤੇ ਤੇ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

ਸੇਵਾ ਅਧਿਕਾਰ ਕਾਨੂੰਨ ਤੇ ਵਿਚਾਰ ਗੋਸ਼ਠੀ ਕਰਵਾਈ

ਹੁਸ਼ਿਆਰਪੁਰ, 18 ਨਵੰਬਰ: ਪੰਜਾਬ ਸਰਕਾਰ ਵੱਲੋਂ ਸੇਵਾ ਦਾ ਅਧਿਕਾਰ ਕਾਨੂੰਨ-2011 ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਲਾਂਕਣ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਇਥੇ ਪੰਜਾਬ ਯੂਨੀਵਰਸਿਟੀ ਰਿਜਨਲ ਕੈਂਪਸ ਬਜਵਾੜਾ ਵਿਖੇ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਸੀ.ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਉਨ੍ਹਾਂ ਦੀਪ ਜਲਾ ਕੇ ਵਿਚਾਰ ਗੋਸ਼ਠੀ ਦਾ ਸ਼ੁੱਭ ਅਰੰਭ ਕੀਤਾ।
        ਸ੍ਰੀ ਅਗਰਵਾਲ ਨੇ ਇਸ ਵਿਚਾਰ ਗੋਸ਼ਠੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਦੇ ਅਧਿਕਾਰ ਕਾਨੂੰਨ ਰਾਹੀਂ ਲੋਕਾਂ ਨੂੰ ਆਪਣੇ ਕੰਮ ਨਿਸ਼ਚਿਤ ਸਮੇਂ ਵਿੱਚ ਕਰਵਾਉਣ ਲਈ 67 ਸੇਵਾਵਾਂ ਅਧਿਕਾਰ ਦੇ ਤੌਰ ਤੇ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਵਿਚਾਰ ਗੋਸ਼ਠੀ ਦਾ ਮੁੱਖ ਮੰਤਵ ਇਹ ਹੈ ਕਿ ਸੇਵਾ ਅਧਿਕਾਰ ਕਾਨੂੰਨ-2011 ਬਾਰੇ ਲੋਕਾਂ ਨੂੰ ਕਿੰਨੀ ਜਾਣਕਾਰੀ ਹੈ ਅਤੇ ਕਾਨੂੰਨ ਲਾਗੂ ਹੋਣ ਉਪਰੰਤ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਜਾਂ ਨਹੀਂ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਇਸ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ 67 ਸੇਵਾਵਾਂ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਹਨ ਜਿਹੜੀਆਂ ਇਸ ਕਾਨੂੰਨ ਦੇ ਦਾਇਰੇ ਵਿੱਚ ਸ਼ਾਮਲ ਕੀਤੀਆਂ ਜਾ ਸਕਣ।  ਸ੍ਰੀ ਅਗਰਵਾਲ ਨੇ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ ਨੂੰ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਦਫ਼ਤਰਾਂ ਵਿੱਚ ਸਟਾਫ਼ ਦੀ ਘਾਟ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਫਿਰ ਵੀ ਜਿਥੇ ਕਿਤੇ ਸਟਾਫ਼ ਦੀ ਸਮੱਸਿਆ ਗੰਭੀਰ ਹੋਵੇਗੀ, ਉਥੇ ਸੇਵਾਵਾਂ ਦੇਣ ਦਾ ਸਮਾਂ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਅਧਿਕਾਰ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕਰਨ ਬਾਰੇ ਸਰਕਾਰ ਵੱਲੋਂ ਕਮਿਸ਼ਨ ਬਣਾਇਆ ਗਿਆ ਹੈ ਜੋ ਲਗਾਤਾਰ ਇਨ੍ਹਾਂ ਸੇਵਾਵਾਂ ਦੀ ਨਜ਼ਰਸਾਨੀ ਕਰ ਰਿਹਾ ਹੈ।
           ਇਸ ਮੌਕੇ ਤੇ ਜ਼ਿਲ੍ਹੇ ਭਰ ਤੋਂ ਆਏ ਵੱਖ-ਵੱਖ ਪੰਚਾਂ-ਸਰਪੰਚਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਵਿਚਾਰ ਗੋਸ਼ਠੀ ਵਿੱਚ ਭਾਗ ਲੈਂਦਿਆਂ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ, ਵਿਚਾਰ-ਗੋਸ਼ਠੀਆਂ ਰਾਹੀਂ ਪਿੰਡ ਪੱਧਰ ਤੇ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਇਸ ਸੇਵਾ ਅਧਿਕਾਰ ਕਾਨੂੰਨ ਸਬੰਧੀ ਸਰਕਾਰ ਵੱਲੋਂ ਛਪਾਏ ਗਏ ਪੈਂਫਲਟ ਲੋਕਾਂ ਤੱਕ ਪੰਹੁਚਾਏ ਜਾਣ। ਇਸੇ ਤਰਾਂ ਕੁਝ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਅਤੇ ਲੋਕਾਂ ਨੂੰ ਦਿੱਤੇ ਜਾਂਦੇ ਜਾਗ੍ਰਤੀ ਰਸਾਲੇ ਰਾਹੀਂ ਵੀ ਸੇਵਾ ਦੇ ਅਧਿਕਾਰ ਸਬੰਧੀ ਹੋਰ ਜਾਗਰੂਕਤਾ ਪੈਦਾ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਪੰਚਾਇਤਾਂ ਨੂੰ ਜਾਗ੍ਰਤੀ ਰਸਾਲਾ ਨਿਰੰਤਰ ਮਿਲ ਰਿਹਾ ਹੈ।  ਇਸ ਮੌਕੇ ਤੇ ਪ੍ਰਮੁੱਖ ਸਕੱਤਰ ਸ੍ਰੀ ਅਗਰਵਾਲ ਨੇ ਸ਼ਹਿਰ ਦੀ ਇੰਦਰਾ ਕਲੌਨੀ ਦਾ ਦੌਰਾ ਕੀਤਾ ਅਤੇ ਉਹ ਕਲੌਨੀ ਦੀ ਸਫ਼ਾਈ ਅਤੇ ਹਰਿਆਲੀ ਤੋਂ ਬਹੁਤ ਪ੍ਰਭਾਵਿਤ ਹੋਏ। 
        ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਸ੍ਰੀ ਐਸ.ਸੀ. ਅਗਰਵਾਲ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦਾ ਵਿਚਾਰ ਗੋਸ਼ਠੀ ਵਿੱਚ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਗਰਵਾਲ ਦੇ ਯਤਨਾਂ ਸਦਕਾ ਸੇਵਾ ਅਧਿਕਾਰ ਕਾਨੂੰਨ-2011 ਹੋਂਦ ਵਿੱਚ ਆਇਆ ਹੈ ਅਤੇ ਇਸ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਹ ਖੁਦ ਨਿੱਜੀ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਪ੍ਰਸ਼ਾਸ਼ਨਿਕ ਸੁਧਾਰਾਂ ਦੇ ਖੇਤਰ ਵਿੱਚ ਇੱਕ ਇਨਕਲਾਬੀ ਪਰਿਵਰਤਨ ਆਇਆ ਹੈ ਅਤੇ ਲੋਕਾਂ ਦਾ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਮਿਲਿਆ ਹੈ।
        ਇਸ ਮੌਕੇ ਤੇ ਬਾਂਕੇ ਬਿਹਾਰੀ ਰਿਸੋਰਸ ਪਰਸਨ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨੇ ਸੇਵਾ ਅਧਿਕਾਰ ਐਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਅੰਦਰ ਕੰਮ ਕਰ ਰਹੇ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ।  ਇਸ ਮੌਕੇ ਤੇ ਸੁਰਜੀਤ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਮਗਸੀਪਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
        ਇਸ ਮੌਕੇ ਤੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਸ੍ਰੀਮਤੀ ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ,  ਪੀ ਐਸ ਗਿੱਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ,  ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਡੀ. ਕੇ. ਮਿੱਤਰ ਚੇਅਰਮੈਨ ਕਲੀਨ ਐਂਡ ਗਰੀਨ ਐਸੋਸੀਏਸ਼ਨ ਹੁਸ਼ਿਆਰਪੁਰ, ਐਸ ਕੇ ਪੋਮਰਾ,  ਇੰਦੂ ਚੰਦੇਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੱਖ-ਵੱਖ ਪਿੰਡਾਂ ਤੋਂ ਆਏ ਪੰਚ-ਸਰਪੰਚ ਤੇ ਪਤਵੰਤੇ ਹਾਜ਼ਰ ਸਨ।

ਫਸਲਾਂ ਦੀ ਰਹਿੰਦ ਖੂੰਦ੍ਹ ਨੂੰ ਅੱਗ ਲਾਉਣ ਤੇ ਪਾਬੰਦੀ

ਹੁਸ਼ਿਆਰਪੁਰ, 18 ਨਵੰਬਰ:  ਸ੍ਰ: ਦੀਪਇੰਦਰ ਸਿੰਘ  ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ  ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  ਤੇ  ਪੂਰਨ ਤੌਰ ਤੇ ਪਾਬੰਦੀ  ਲਗਾ  ਦਿਤੀ ਗਈ ਹੈ।
        ਇਹ  ਹੁਕਮ  5 ਜਨਵਰੀ 2012  ਤਕ  ਲਾਗੂ  ਰਹੇਗਾ। 

ਸ਼ੋਰ ਪ੍ਰਦੂਸ਼ਣ ਰੋਕਣ ਲਈ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 18 ਨਵੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ  ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।

        ਜ਼ਿਲ੍ਹਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਉਂਦੇ ਜਾ ਰਹੇ ਲਾਊਡ ਸਪੀਕਰਾਂ/ ਡੀ. ਜੇ. / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜੀ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਤੋਂ 10 ਡੀ.ਬੀ.ਏ. ਜਾਂ 75 ਡੀ.ਬੀ.ਏ (ਦੋਨਾਂ ਵਿੱਚੋ ਜਿਹੜਾ ਘੱਟ ਹੋਵੇ) ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।   
        ਇਹ ਹੁਕਮ 5 ਜਨਵਰੀ 2012 ਤਕ ਲਾਗੂ ਰਹੇਗਾ।

ਵੋਟਿੰਗ ਮਸ਼ੀਨਾਂ ਦਾ ਜਾਇਜ਼ਾ ਲਿਆ

ਹੁਸ਼ਿਆਰਪੁਰ 17, ਨਵੰਬਰ : ਪੰਜਾਬ ਅੰਦਰ ਸਾਲ 2012 ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਇਲੈੱਕਟ੍ਰੋਨਿਕ ਵੋਟਿੰਗ ਮਸ਼ੀਨਾਂ ਪੱਛਮੀ ਬੰਗਾਲ ਤੋਂ ਪੰਜਾਬ ਰਾਜ ਵਿੱਚ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 1650 ਈ.ਵੀ.ਐੱਮ. ਮਸ਼ੀਨਾਂ ਪੰਜਾਬ ਦੇ ਜ਼ਿਲ੍ਹਾਂ ਹੁਸ਼ਿਆਰਪੁਰ ਵਿੱਚ ਆਈਆਂ ਹਨ। ਇਨ੍ਹਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੇ ਪਹਿਲੇ ਪੜਾਅ ਅਧੀਨ ਅੱਜ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਦੀਪਇੰਦਰ ਸਿੰਘ ਵਲੋ ਜਾਇਜ਼ਾ ਲਿਆ ਗਿਆ ਅਤੇ ਚੋਣ ਕਮਿਸ਼ਨ ਦੇ ਇੰਜੀਨੀਅਰਾਂ ਵਲੋਂ ਈ.ਵੀ.ਐੱਮ. ਦੀ ਜਾਂਚ ਪੜਤਾਲ ਕੀਤੀ ਗਈ। 
        ਸ਼੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ  ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਚਲਦਿਆਂ ਚੋਣ ਅਮਲੇ ਅਤੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ  ਸਬੰਧੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੀ ਵਿਨੈ ਬੁਬਲਾਨੀ, ਵਧੀਕ ਡਿਪਟੀ ਕਮਿਸ਼ਨਰ (ਜ), ਹਰਦੇਵ ਸਿੰਘ, ਚੋਣ ਤਹਿਸੀਲਦਾਰ, ਹਰਮਿੰਦਰ ਸਿੰਘ ਅਤੇ ਰਜਿੰਦਰ ਸਿੰਘ ਚੋਣ ਕਾਨੂੰਗੋ ਹਾਜ਼ਰ ਸਨ।

ਰੈੱਡ ਕਰਾਸ ਮੇਲੇ ਦੀ ਤਿਆਰੀ ਸਬੰਧੀ ਮੀਟਿੰਗ


ਹੁਸ਼ਿਆਰਪੁਰ 17, ਨਵੰਬਰ  ਸ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖ਼ਾ ਵਲੋਂ  19 ਨਵੰਬਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰੋਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਰੈੱਡ ਕਰਾਸ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਰੈੱਡ ਕਰਾਸ ਦਫ਼ਤਰ ਕੰਪਲੈਕਸ ਵਿਖੇ ਸ਼੍ਰੀ ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਰੈੱਡ ਕਰਾਸ ਮੇਲੇ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਇੱਕ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਤੇ ਸ਼੍ਰੀ ਵਿਨੈ ਬੁਬਲਾਨੀ, ਵਧੀਕ ਡਿਪਟੀ ਕਮਿਸ਼ਨਰ (ਜ), ਰਾਹੁਲ ਚਾਬਾ, ਐੱਸ.ਡੀ.ਐੱਮ. ਮੁਕੇਰੀਆਂ, ਪੀ. ਪੀ. ਸਿੰਘ, ਐੱਸ. ਡੀ. ਐੱਮ. ਦਸੂਹਾ, ਰਣਜੀਤ ਕੌਰ, ਐੱਸ. ਡੀ. ਐੱਮ. ਗੜ੍ਹਸ਼ੰਕਰ, , ਆਰ.ਐੱਸ. ਬੈਂਸ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ, ਭੂਪਿੰਦਰਜੀਤ ਸਿੰਘ, ਸੈਕਟਰੀ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਦਰਵੀਰ ਰਾਜ ਕੌਰ, ਸਹਾਇਕ ਕਰ ਅਤੇ ਆਬਕਾਰੀ ਅਫ਼ਸਰ, ਯਸ਼ਮਿਤਰਾ, ਸਿਵਲ ਸਰਜਨ ਅਤੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਰੈੱਡ ਕਰਾਸ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ। 
        ਸ਼੍ਰੀ ਹਰਮਿੰਦਰ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈੱਡ ਕਰਾਸ ਮੇਲੇ ਵਿੱਚ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਅਤੇ ਵੱਖ ਵੱਖ ਵਿਭਾਗਾਂ ਵਲੋਂ ਖਾਣ ਪੀਣ ਦੇ ਸਟਾਲ ਅਤੇ ਜਾਣਕਾਰੀ ਭਰਪੂਰ ਪ੍ਰਦਰਸ਼ਣੀਆਂ ਲਗਾਈਆਂ ਜਾਣਗੀਆਂ। ਇਸ ਮੌਕੇ ਤੇ ਸਕੂਲਾਂ ਦੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਰੈੱਡ ਕਰਾਸ ਸੋਸਾਇਟੀ ਵਲੋਂ ਮੌਕੇ ਤੇ ਹੀ ਫੈਂਸੀ ਡਰੈੱਸ, ਪੈਂਟਿੰਗ ਮੁਕਾਬਲੇ ਅਤੇ ਫਲਵਾਰ ਸ਼ੋਅ ਵੀ ਕਰਵਾਏ ਜਾਣਗੇ। ਇਸ ਮੌਕੇ ਤੇ ਰੈੱਡ ਕਰਾਸ ਵਲੋਂ ਇੱਕ ਲੱਕੀ ਡਰਾਅ ਵੀ ਕੱਢਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੇਲੇ ਨੂੰ ਦੇਖਣ ਲਈ ਪਹੁੰਚਣ। ਉਨ੍ਹਾਂ ਕਿਹਾ ਕਿ ਇਸ ਮੇਲੇ ਦੀ ਆਮਦਨ ਨੂੰ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।

ਸੇਵਾ ਸਿੰਘ ਸੇਖਵਾਂ ਨੇ ਕੀਤੀ ਚੱਬੇਵਾਲ ਸਕੂਲ ਦੀ ਚੈਕਿੰਗ

ਹੁਸ਼ਿਆਰਪੁਰ 17, ਨਵੰਬਰ : ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਅੱਜ ਸਵੇਰੇ ਠੀਕ 9:00 ਵਜੇ  ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ  ਅਚਨਚੇਤ ਚੈਕਿੰਗ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਇੰਦਰਜੀਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਤੇ ਉਨ੍ਹਾਂ ਨੇ ਸਕੂਲ ਦੇ ਹਾਜ਼ਰੀ ਰਜਿਸਟਰ ਨੂੰ ਚੈੱਕ ਕੀਤਾ ਅਤੇ ਸਵੇਰੇ ਦੇ ਸਮੇ ਬੱਚਿਆਂ ਵਲੋ ਕੀਤੀ ਜਾ ਰਹੀ ਪ੍ਰਾਰਥਨਾ ਨੂੰ ਵੀ ਦੇਖਿਆ।  ਸਕੂਲ ਦੇ ਬੱਚਿਆਂ ਵਲੋ ਅਨੁਸ਼ਾਸਨ ਵਿੱਚ ਰਹਿ ਕੇ ਕੀਤੀ ਜਾ ਰਹੀ ਪ੍ਰਾਰਥਨਾ ਤੋ ਉਹ ਬਹੁਤ ਪ੍ਰਭਾਵਿਤ ਹੋਏ।
        ਸ: ਸੇਖਵਾਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਰਾਜ ਦੇ ਸਕੂਲਾਂ ਅੰਦਰ ਸਵੇਰ ਦੀ ਪ੍ਰਾਰਥਨਾ ਵੇਲੇ ਵਿਦਿਆਰਥੀਆਂ ਨੂੰ ਸਹੁੰ ਅਤੇ ਵਚਨ ਚਕਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੱਬੇਵਾਲ ਵਿਖੇ ਸਵੇਰ ਦੀ ਪ੍ਰਾਰਥਨਾ ਵੇਲੇ ਸਹੁੰ ਅਤੇ ਵਚਨ ਨਾ ਚਕਾਉਣ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਨੇ  ਸਕੂਲ ਦੀ ਪ੍ਰਿੰਸੀਪਲ ਪਾਸੋਂ ਵਿਦਿਆਰਥੀਆਂ ਨੂੰ ਸਹੁੰ ਅਤੇ ਵਚਨ ਨਾ ਚਕਾਉਣ ਸਬੰਧੀ ਪੁੱਛਿਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਕੂਲ ਦੇ ਪ੍ਰਿੰਸੀਪਲ ਵਲੋਂ ਸਵੇਰ ਦੀ ਪ੍ਰਾਰਥਨਾ ਵੇਲੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਸਹੁੰ ਅਤੇ ਵਚਨ ਨਾ ਚਕਾਉਣ ਸਬੰਧੀ  ਕਾਰਵਾਈ ਕੀਤੀ ਜਾਵੇ।
        ਇਸ ਮੌਕੇ ਤੇ ਉਨ੍ਹਾਂ ਨੇ ਖੁੱਦ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਹਾਜ਼ਰ ਬੱਚਿਆਂ ਨੂੰ ਸਹੁੰ ਅਤੇ ਵਚਨ ਚੁਕਾਇਆ।  ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਸਹੁੰ ਅਤੇ ਵਚਨ,  ÷ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਭਾਰਤ ਮਾਤਾ ਅਤੇ ਸਾਰੇ ਦੇਸ਼ ਭਗਤ ਸ਼ਹੀਦਾਂ ਦੀ ਕਸਮ ਖਾਕੇ, ਆਪਣੇ ਗੁਰੂਆਂ ਪੀਰਾਂ ਨੂੰ ਇਹ ਵਚਨ ਦਿੰਦਾਂ ਹਾਂ ਕਿ ਮੈਂ ਕਦੀ ਵੀ ਝੂਠ ਨਹੀਂ ਬੋਲਾਂਗਾ, ਰਿਸ਼ਵਤ ਨਹੀਂ ਲਵਾਂਗਾ, ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਾਂਗਾ। ਆਪਣੇ ਆਲੇ ਦੁਆਲੇ ਰਿਸ਼ਵਤਖੋਰੀ, ਬੇਈਮਾਨੀ, ਧੋਖੇਵਾਜ਼ੀ, ਨਸ਼ਾਖੋਰੀ ਜਾਂ ਕਿਸੇ ਵੀ ਤਰਾਂ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਹਰ ਇਨਸਾਨ ਦਾ ਲੋੜ ਅਤੇ ਸਮੇਂ ਮੁਤਾਬਿਕ ਢੁੱਕਵੇਂ ਤਰੀਕੇ ਨਾਲ ਵਿਰੋਧ ਜਾਂ ਤਿਆਗ ਕਰਾਂਗਾ।
ਜੇਕਰ ਕਦੀ ਵੀ ਮੈਂ ਆਪਣਾ ਇਹ ਵਚਨ ਤੋੜਦਾ ਹਾਂ ਤਾਂ ਮੈਂ ਰੱਬ, ਦੇਸ਼ ਅਤੇ ਕੌਮ ਦਾ ਦੋਸ਼ੀ ਹੋਵਾਂਗਾ ਅਤੇ ਰੱਬ ਦੀ ਰਜ਼ਾ ਅਨੁਸਾਰ ਇਸ ਗੁਨਾਹ ਲਈ ਹਰ ਢੁੱਕਵੀ ਸਜ਼ਾ ਦਾ ਹੱਕਦਾਰ ਹੋਵਾਂਗਾ। ਮੈਂ ਪਰਮ ਪਿਤਾ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਸਦਾ ਲਈ ਮੈਨੂੰ ਆਪਣੇ ਇਸ ਵਚਨਾ ਤੇ ਕਸਮ ਤੇ ਕਾਇਮ ਰਹਿਣ ਦੀ ਸੋਝੀ ਅਤੇ ਸਮਰੱਥਾ ਬਖਸ਼ਣ÷  ਨੂੰ ਲੋਕ ਹਿੱਤ ਲਈ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਰ ਰੋਜ਼ ਸਵੇਰੇ ਪ੍ਰਾਰਥਨਾ ਸਭਾ ਵੇਲੇ ਚੁਕਾਇਆ ਜਾਇਆ ਕਰੇ।       
        ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ, ਇੰਦਰਜੀਤ ਸਿੰਘ ਨੇ ਦੱਸਿਆ ਕਿ ਚੱਬੇਵਾਲ ਸਕੂਲ ਦੀ  ਪ੍ਰਿੰਸੀਪਲ ਮੰਜੂ ਬਾਲਾ ਨੂੰ ਇਸ ਸਬੰਧੀ ਜਲਦੀ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਬੱਚਿਆਂ ਨੂੰ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੀ ਸਹੁੰ ਅਤੇ ਵਚਨ ਚਕਾਉਣਾ ਯਕੀਨੀ ਬਣਾਇਆ ਜਾਵੇ।

ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਦਿੱਤੇ ਸਾਈਕਲ

ਤਲਵਾੜਾ, 16 ਨਵੰਬਰ: ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਵਿਭਾਗ ਪੰਜਾਬ ਨੇ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਵਧੇਰੇ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਮਾਈ ਭਾਗੋ ਸਕੀਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਸਕੂਲ ਦੀਆਂ ਵਿਦਿਆਰਥਾਂ ਨੂੰ ਸਾਈਕਲ ਦੇਣ ਦੀ ਰਸਮ ਅਦਾ ਕੀਤੀ। ਸ. ਸਾਹੀ ਨੇ ਦੱਸਿਆ ਕਿ ਅੱਜ ਬਾਲ ਦਿਵਸ ਦੇ ਮੌਕੇ ਇਸ ਸਕੂਲ ਵਿਚ 10+1 ਅਤੇ +2 ਦੀਆਂ 502 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ ਸੋਚ ਤਹਿਤ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ ਹੁਣ ਮੁਫ਼ਤ ਸਾਈਕਲ ਦੇਣਾ ਇਸੇ ਲੋਕ ਹਿਤੈਸ਼ੀ ਤੇ ਉਸਾਰੂ ਸੋਚ ਦਾ ਪ੍ਰਤੱਖ ਸਬੂਤ ਹੈ। ਸ. ਸਾਹੀ ਨੇ ਕਿਹਾ ਰਾਜ ਸਰਕਾਰ ਸੂਬੇ ਵਿਚ ਮਿਆਰੀ ਸਿੱਖਿਆ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਦੇ ਚਹੁਮੁਖੀ ਵਿਕਾਸ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਅਨੇਕਾਂ ਭਲਾਈ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ। ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਸੁਦੇਸ਼ ਕੁਮਾਰੀ ਨੇ ਸ. ਸਾਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਸਹੂਲਤਾਂ ਦੇਣ ਨਾਲ ਉਨ੍ਹਾਂ ਦਾ ਮਨੋਬਲ ਵਧੇਰੇ ਮਜਬੂਤ ਹੋਵੇਗਾ ਅਤੇ ਰਾਜ ਸਰਕਾਰ ਦਾ ਇਹ ਕਦਮ ਬੇਹੱਦ ਸ਼ਲਾਘਾਯੋਗ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਸ਼ੋਕ ਸੱਭਰਵਾਲ, ਡਾ. ਧਰੁੱਬ ਸਿੰਘ, ਜਥੇਦਾਰ ਮਨਜੀਤ ਸਿੰਘ, ਦੇਵ ਰਾਜ, ਦਵਿੰਦਰ ਸਿੰਘ ਸੇਠੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸਾਹੀ ਵੱਲੋਂ ਸਰਕਾਰੀ ਕਾਲਜ ਤਲਵਾੜਾ ਇੱਕ ਕਰੋੜ ਦਾ ਚੈਕ ਪ੍ਰਦਾਨ

ਤਲਵਾੜਾ, 16 ਨਵੰਬਰ:  ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 17 ਕਰੋੜ 56 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲਾ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਪੂਰੇ ਖੇਤਰ ਵਿਚ ਸਿੱਖਿਆ ਦਾ ਵੱਡਾ ਚਾਨਣ ਮੁਨਾਰਾ ਸਾਬਿਤ ਹੋਵੇਗਾ। ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਪੰਜਾਬ ਨੇ ਇੱਥੇ ਸਰਕਾਰੀ ਕਾਲਜ ਵਿਖੇ ਕਾਲਜ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦਾ ਚੈ¤ਕ ਦੇਣ ਮੌਕੇ ਸਮਾਗਮ ਵਿਚ ਆਪਣੇ ਸੰਬੋਧਨ ਰਾਹੀਂ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਸਾਢੇ 6 ਕਰੋੜ ਰੁਪਿਆ ਕਾਲਜ ਨੂੰ ਮਿਲ ਚੁੱਕਾ ਹੈ ਜਿਸ ਨਾਲ ਇਮਾਰਤ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਆਈ. ਟੀ. ਆਈ. ਨੂੰ ਵੀ ਜਲਦੀ ਹੀ ਪਾਲੀਟੈਕਨਿਕ ਕਾਲਜ ਬਣਾ ਦਿੱਤਾ ਜਾਵੇਗਾ ਜਿੱਥੇ ਤਲਵਾੜਾ ਸਿੱਖਿਆ ਦਾ ਕੇਂਦਰ ਬਣ ਕੇ ਪੰਜਾਬ ਦੇ ਨਕਸ਼ੇ ਤੇ ਉੱਭਰੇਗਾ। ਸ. ਸਾਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੜੇ ਯਤਨਾਂ ਨਾਲ ਕਾਲਜ ਦੀ ਉਸਾਰੀ ਤੋਂ ਇਲਾਵਾ ਤਲਵਾੜਾ ਨੂੰ ਨੋਟੀਫ਼ਾਈਡ ਏਰੀਆ ਕਮੇਟੀ ਦਾ ਦਰਜ ਦਿਵਾਇਆ। ਇਸ ਸਦਕਾ ਨਗਰ ਪੰਚਾਇਤ ਤਲਵਾੜਾ ਨੂੰ 2 ਕਰੋੜ 65 ਲੱਖ ਰੁਪਏ ਦੇ ਟੈਂਡਰ ਹੋ ਚੁੱਕੇ ਹਨ ਅਤੇ ਵਿਕਾਸ ਦੇ ਨਵੇਂ ਯੁੱਗ ਦਾ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਵੱਲੋਂ ਗਲੀਆਂ, ਰਸਤੇ ਆਦਿ ਪੱਕੇ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਨਗਰ ਪੰਚਾਇਤ ਬਾਰੇ ਲੋਕਾਂ ਵਿਚ ਵੱਡੇ ਪੱਧਰ ਤੇ ਅਫ਼ਵਾਹਾਂ ਫੈਲਾਈਆਂ ਗਈਆਂ ਪਰੰਤੂ ਹੁਣ ਲੋਕ ਅਹਿਜੇ ਕੁਪ੍ਰਚਾਰ ਤੋਂ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ। ਕਾਲਜ ਦੇ ਪ੍ਰਿੰਸੀਪਲ ਗੁਰਪਾਲ ਸਿੰਘ ਜੌੜਾ ਨੇ ਸ. ਸਾਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਨਵੀਂ ਬਿਲਡਿੰਗ ਤਿਆਰ ਹੋਣ ਨਾਲ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਠਾਕੁਰ ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਜਥੇਦਾਰ ਮਨਜੀਤ ਸਿੰਘ ਤਲਵਾੜਾ, ਡਾ. ਧਰੁੱਬ ਸਿੰਘ, ਦਵਿੰਦਰ ਸਿੰਘ ਸੇਠੀ, ਦੇਵ ਰਾਜ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਤਿਲਕ ਵਰਮਾ, ਪ੍ਰੋ. ਆਰ. ਟੀ. ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪੈਟਰੋਲ ਪੰਪਾਂ ਆਦਿ ਤੇ ਕੈਮਰੇ ਲਾਉਣ ਦੀ ਹਦਾਇਤ

ਹੁਸ਼ਿਆਰਪੁਰ, 16 ਨਵੰਬਰ:  ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ । ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਬੈਂਕਾਂ ਅਤੇ ਪੈਟਰੋਲ ਪੰਪਾਂ ਤੇ ਹੋਣ ਵਾਲੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ।  ਜਿਸ ਕਾਰਨ ਸਰਕਾਰੀ/ਪ੍ਰਾਈਵੇਟ ਸੰਪਤੀ, ਪੈਟਰੋਲ ਪੰਪਾਂ/ਬੈਂਕਾਂ ਦੀਆਂ ਬਿਲਡਿੰਗਾਂ ਅਤੇ ਆਮ ਜਨਤਾ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਬਿਨਾਂ ਆਗਿਆ ਸਪੀਕਰਾਂ ਆਦਿ ਤੇ ਪਾਬੰਦੀ
        ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।
ਹੋਟਲਾਂ ਆਦਿ ਵਿਚ ਸਕਰੀਨਿੰਗ ਮਸ਼ੀਨਾਂ ਲਾਉਣ ਦੀ ਹਦਾਇਤ
        ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ, ਰੈਸਟੋਰੈਂਟਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਹੋਟਲ, ਰੈਸਟੋਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਐਕਸਰੇ ਸਕਰੀਨਿੰਗ ਮਸ਼ੀਨ ਲਗਾਉਣ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
        ਇਹ ਸਾਰੇ ਹੁਕਮ 10 ਜਨਵਰੀ 2012 ਤੱਕ ਜਾਰੀ ਰਹਿਣਗੇ।

ਪੀ. ਪੀ. ਪੀ. ਦੀ ਮੀਟਿੰਗ ਹੋਈ

ਤਲਵਾੜਾ, 16 ਨਵੰਬਰ: ਇੱਥੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਜਰੂਰੀ ਮੀਟਿੰਗ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੁਮੀਤ ਸ਼ਾਹੀ, ਰਾਜੀਵ ਉੱਪਲ, ਭੂਸ਼ਣ ਠਾਕੁਰ, ਮੁਕੇਸ਼ ਕੁਮਾਰ, ਨਵਰੂਪ ਸਿੰਘ, ਨਰੇਸ਼ ਠਾਕੁਰ, ਮਨੋਜ ਠਾਕੁਰ, ਮਨਜਿੰਦਰ ਸਿੰਘ, ਕੁਲਤਾਰ ਸਿੰਘ, ਇੰਦਰਜੀਤ ਸਿੰਘ ਆਦਿ ਸਮੇਤ ਅਨੇਕਾਂ ਨੌਜਵਾਨਾਂ ਨੇ ਸ. ਮਨਪ੍ਰੀਤ ਸਿੰਘ ਬਾਦਲ ਦੀ ਸੋਚ ਤੇ ਪਹਿਰ ਦੇਣ ਦੇ ਵਚਨ ਨਾਲ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਲਜੀਤ ਸਿੰਘ, ਤਰਨਜੀਤ ਬੌਬੀ, ਸੋਨੀ ਬਾਜਵਾ, ਗਗਨ ਸਿੰਘ, ਰਜੇਸ਼ ਸ਼ਰਮਾ ਆਦਿ ਸਮੇਤ ਪਾਰਟੀ ਆਗੂ ਹਾਜਰ ਸਨ। ਐਡਵੋਕੇਟ ਘੁੰਮਣ ਵੱਲੋਂ ਹਾਜਰ ਮੈਂਬਰਾਂ ਨੂੰ ‘ਇੱਜਤ ਬਚਾਓ’ ਰੈਲੀ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਅਪੀਲ ਕੀਤੀ।

ਲਾਪਤਾ ਸਤਪਾਲ ਦੀ ਤਲਾਸ਼ ਜਾਰੀ

ਤਲਵਾੜਾ, 16 ਨਵੰਬਰ : ਇੱਥੇ ਕਰੀਬ ਇਕ ਹਫ਼ਤੇ ਤੋਂ ਲਾਪਤਾ ਸਮਾਜ ਸੇਵੀ ਅਤੇ ਡਾਕ ਏਜੰਟ ਸ਼੍ਰੀ ਸੱਤਪਾਲ ਉਰਫ਼ ਪਵਨ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਜਿਕਰਯੋਗ ਹੈ ਕਿ ਬਲਾਕ ਤਲਵਾੜਾ ਵਿਚ ਪੈਂਦੇ ਲਾਗਲੇ ਪਿੰਡ ਧਾਰ ਨਿਵਾਸੀ ਸਤਪਾਲ ਪਵਨ ਪੁੱਤਰ ਭਗਵਾਨ ਦਾਸ ਪਿਛਲੇ ਲੰਮੇ ਸਮੇਂ ਤੋਂ ਤਲਵਾੜਾ ਵਿਖੇ ਸਬਜ਼ੀ ਮੰਡੀ ਨੇੜੇ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਇੱਥੇ ਉਸਦਾ ਡਾਕ ਬਚਤ, ਬੀਮਾ ਆਦਿ ਦਾ ਵਧੀਆ ਕੰਮਕਾਰ ਸੀ। 5 ਨਵੰਬਰ ਨੂੰ ਉਹ ਸ਼ਾਮ ਕਰੀਬ 5 ਵਜੇ ਘਰੋਂ ਨਿਕਲਿਆ ਅਤੇ ਮੁੜ ਘਰ ਨਹੀਂ ਪਰਤਿਆ।  ਅਗਲੇ ਦਿਨ ਉਸਦਾ ਸਕੂਟਰ ਸੈਕਟਰ ਇੱਕ ਨੇੜੇ ਸ਼ਾਹ ਨਹਿਰ ਕਿਨਾਰੇ ਮਿਲਿਆ ਸੀ ਅਤੇ ਸਕੂਟਰ ਨੂੰ ਤਾਲਾ ਲੱਗਾ ਹੋਇਆ ਸੀ। ਸੱਤਪਾਲ ਦੀ ਗੁਮਸ਼ੁਦਗੀ ਬਾਰੇ ਹਾਲਾਕਿ ਥਾਣਾ ਤਲਵਾੜਾ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ ਪਰੰਤੂ ਅਜੇ ਤੱਕ ਬੇਹੱਦ ਰਹੱਸਮਈ ਹਾਲਾਤਾਂ ਵਿਚ ਉਸਦੇ ਲਾਪਤਾ ਹੋਣ ਤੇ ਕਈ ਘਰਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਬਹਰਹਾਲ, ਪਰਿਵਾਰ ਅਤੇ ਪੁਲਿਸ ਵੱਲੋਂ ਉਸਦੀ ਤਲਾਸ਼ ਜਾਰੀ ਹੈ।

ਪਾਲੀਥੀਨ ਪ੍ਰਦੂਸ਼ਣ ਵਿਰੁੱਧ ਮੁਹਿੰਮ ਸ਼ੁਰੂ

ਤਲਵਾੜਾ, 16 ਨਵੰਬਰ:  ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਟਾਊਨਸ਼ਿਪ ਕਲੌਨੀ ਵਿਚ ਫੈਲ ਰਹੇ ਪਾਲੀਥੀਨ ਪ੍ਰਦੂਸ਼ਣ ਵਿਰੁੱਧ ਬਕਾਇਦਾ ਸਫ਼ਾਈ ਮੁਹਿੰਮ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਜਿਸ ਵਿਚ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੇ ਜੋਸ਼ੋ ਖ਼ਰੋਸ਼ ਨਾਲ ਭਾਗ ਲਿਆ। ਇਸ ਮੁਹਿੰਮ ਤਹਿਤ  ਟਾਉਨਸ਼ਿਪ ਕਲੌਨੀ ਦੇ ਸੈਕਟਰ ਤਿੰਨ ਵਿਚ ਫੈਲੇ ਪਾਲੀਥੀਨ ਥੈਲੀਆਂ ਆਦਿ ਦੀ ਸਫ਼ਾਈ ਕੀਤੀ ਗਈ ਅਤੇ ਅਧਿਕਾਰੀਆਂ ਮੁਤਾਬਕ ਇਹ ਕਾਰ ਸੇਵਾ ਹਰ ਸ਼ਨੀਵਾਰ ਇਸੇ ਤਰਾਂ ਜਾਰੀ ਰੱਖੀ ਜਾਵੇਗੀ ਅਤੇ ਹਰ ਵਾਰ ਕਲੌਨੀ ਦੇ ਕਿਸੇ ਇਕ ਸੈਕਟਰ ਨੂੰ ਸਫ਼ਾਈ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਲੀਥੀਨ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਏ. ਕੇ. ਬਾਲੀ ਐਸ. ਈ., ਸਤਨਾਮ ਸਿੰਘ ਐਕਸੀਅਨ ਟਾਉਨਸ਼ਿਪ, ਹਿਤੇਸ਼ ਦੂਬੇ, ਟੀ. ਪੀ. ਐਸ. ਫ਼ੁੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

ਅਕਾਲੀ ਭਾਜਪਾ ਸਰਕਾਰ ਕਰ ਰਹੀ ਸਰਵਪੱਖੀ ਵਿਕਾਸ : ਸੂਦ

ਹੁਸ਼ਿਆਰਪੁਰ, 16 ਨਵੰਬਰ: ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪੇਂਡੂ ਖੇਤਰਾਂ ਵਿੱਚ ਨਵੀਆਂ ਲਿੰਕ ਸੜਕਾਂ ਬਣਾਉਣ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਤੇ ਇਸ ਸਾਲ 5.75 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਥਾਨ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਅਨੰਦਗੜ੍ਹ ਵਿਖੇ ਬਸੀ ਹਸਤਖਾਂ ਤੋਂ ਮਹਿਲਾਂਵਾਲੀ ਸੜਕ ਨੂੰ 15.61 ਲੱਖ ਰੁਪਏ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਤੇਸ ਸਿੰਘ ਬੈਂਸ ਅਤੇ ਸਰਪੰਚ ਚੈਂਚਲ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।

        ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦਾ ਬਿਨਾਂ ਭੇਦ-ਭਾਵ ਦੇ ਸਰਵਪੱਖੀ ਵਿਕਾਸ ਕਰਵਾ ਰਹੀ ਹੈ । ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਤੇ ਹੁਣ ਤੱਕ 500 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਸ੍ਰੀ ਸੂਦ ਨੇ ਕਿਹਾ ਕਿ ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਨੂੰ ਸਰਕਾਰ ਵੱਲੋਂ ਮੁਫ਼ਤ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ 40 ਗਰੀਬ ਪ੍ਰੀਵਾਰਾਂ ਨੂੰ 6 ਲੱਖ ਰੁਪਏ ਦੀ ਲਾਗਤ ਨਾਲ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਲਈ 1 ਲੱਖ ਰੁਪਏ ਦਾ ਚੈਕ ਵੀ ਦਿੱਤਾ।

        ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਸਕੱਤਰ ਭਾਜਪਾ ਗੁਰਦਿਆਲ ਸਿੰਘ, ਸਰਕਲ ਜਥੇ: ਸਤਨਾਮ ਸਿੰਘ ਅਤੇ ਪਿੰਡ ਦੇ ਸਰਪੰਚ ਚੈਂਚਲ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਐਸ ਐਚ ਓ ਸਦਰ, ਪਿੰਡ ਦੀ ਪੰਚ ਲਕਸ਼ਮੀ ਦੇਵੀ, ਮਹਿੰਦਰ ਸਿੰਘ, ਅਜਮੇਰ ਸਿੰਘ ਪਠਾਨੀਆ, ਯਸ਼ਪਾਲ ਸ਼ਰਮਾ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਤੀਕਸ਼ਨ ਸੂਦ ਨੇ ਰੱਖਿਆ ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ




ਹੁਸ਼ਿਆਰਪੁਰ, 16 ਨਵੰਬਰ: ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਾਉਣ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਸ਼ਕਨ ਸੂਦ ਨੇ ਪਿੰਡ ਬਹਾਦਰਪੁਰ ਬਾਹੀਆਂ ਵਿਖੇ  ਸਰਵ ਸਿੱਖਿਅ ਅਭਿਆਨ ਤਹਿਤ 13 ਲੱਖ 5 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ  3 ਕਮਰਿਆਂ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਚਾਰ-ਦੀਵਾਰੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚ, ਪੀਣ ਵਾਲਾ ਪਾਣੀ ਅਤੇ ਪਖਾਨੈ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਨ ਲਈ ਆਉਣ ਵਾਲੇ ਬੱਚਿਆਂ ਨੂੰ ਮਾਡਲ ਸਕੂਲਾਂ ਵਾਂਗ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਬਣਾਉਣ ਲਈ 1 ਲੱਖ ਰੁਪਏ ਦਾ ਚੈਕ, ਸ਼ਮਸ਼ਾਨਘਾਟ ਲਈ 2 ਲੱਖ ਅਤੇ ਪਿੰਡ ਦੇ 10 ਗਰੀਬ ਪ੍ਰੀਵਾਰਾਂ ਨੁੰ ਪਖਾਨੈ ਬਣਾਉਣ ਲਈ 1.50 ਲੱਖ ਰੁਪਏ ਦਾ ਚੈਕ ਦਿੱਤਾ ਅਤੇ ਪਿੰਡ ਦੇ ਨੌਜਵਾਨਾਂ ਨੂੰ ਜਿੰਮ ਦਾ ਸਮਾਨ ਵੀ ਦਿੱਤਾ।

        ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਸਕੱਤਰ ਭਾਜਪਾ ਗੁਰਦਿਆਲ ਸਿੰਘ, ਚੇਅਰਮੈਨ ਪਸਵਕ ਅਤੇ ਨੰਬਰਦਾਰ ਜੀਤ ਸਿੰਘ ਅਤੇ ਸਰਕਲ ਜਥੇਦਾਰ ਸਤਨਾਮ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਯਸ਼ਪਾਲ ਸ਼ਰਮਾ, ਪਿੰਡ ਦੀ ਸਰਪੰਚ ਗੁਰਦੇਵ ਕੌਰ, ਹੈਡਮਾਸਟਰ ਮਿਰਦਲਾ ਸ਼ਰਮਾ, ਮਾਸਟਰ ਮਹਿੰਦਰ ਸਿੰਘ, ਡਾ. ਕੁਲਦੀਪ ਸਿੰਘ, ਐਸ ਐਚ ਓ ਸਦਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸਾਈਬਰ ਕੈਫੇਜ਼ ਤੇ ਸਖ਼ਤ ਨਜ਼ਰ ਦੇ ਹੁਕਮ ਜਾਰੀ

ਹੁਸ਼ਿਆਰਪੁਰ, 15 ਨਵੰਬਰ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ , ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।

ਛੱਪੜ ਪੂਰਨ ਤੇ ਪਾਬੰਦੀ
        ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਸਬੰਧਤ ਉਪ-ਮੰਡਲ  ਮੈਜਿਸਟਰੇਟ  ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ  ਬਹਾਓ ਨੂੰ ਲੈ ਕੇ ਪਿੰਡਾਂ ਵਿੱਚ  ਝੱਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।
        ਇਹ ਹੁਕਮ 10 ਜਨਵਰੀ 2012 ਤੱਕ ਲਾਗੂ ਰਹਿਣਗੇ।

ਅਮਰੀਕਾ ਨੇ ਸਾਰੇ ਲੀਗ ਮੈਚ ਜਿੱਤ ਕੇ ਪੂਲ ‘ਬੀ’ ਵਿੱਚ ਸਿਖਰਲਾ ਸਥਾਨ ਮੱਲਿਆ

ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ–2011
ਅਮਰੀਕਾ ਨੇ ਸਾਰੇ ਲੀਗ ਮੈਚ ਜਿੱਤ ਕੇ ਪੂਲ ‘ਬੀ’ ਵਿੱਚ ਸਿਖਰਲਾ ਸਥਾਨ ਮੱਲਿਆ
ਸਪੇਨ ਨੇ ਵੀ ਜਿੱਤਿਆ ਮੁਕਾਬਲਾ ਜਿੱਤਾਂ ਦਰਜ
ਅਮਰੀਕੀ ਕੁੜੀਆਂ ਨੇ ਆਪਣਾ ਖਾਤਾ ਖੋਲ੍ਹਿਆ
•    ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਨਾਲ ਹਰਾਇਆ
•    ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾਇਆ
•    ਮਹਿਲਾ ਵਰਗ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਨਾਲ ਹਰਾਇਆ

ਹੁਸ਼ਿਆਰਪੁਰ, 14 ਨਵੰਬਰ: ਅੱਜ ਇਥੋਂ ਦੇ ਸਪਰੋਟਸ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਦੋ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਤੇ ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾ ਕੇ ਆਪੋ-ਆਪਣੇ ਮੈਚ ਜਿੱਤੇ। ਦੂਜੇ ਪਾਸੇ ਮਹਿਲਾ ਵਰਗ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਹਰਾ ਕੇ ਆਪਣਾ ਖਾਤਾ ਖੋਲ੍ਹਿਆ।
ਅੱਜ ਦੇ ਮੈਚਾਂ ਦੌਰਾਨ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਸ੍ਰੀ ਤੀਕਸ਼ਣ ਸੂਦ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਤੇ ਮੁੱਖ ਸੰਸਦੀ ਸਕੱਤਰ ਸ. ਦੇਸ ਰਾਜ ਧੁੱਗਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ, ਐਸ.ਐਸ.ਪੀ. ਬਲਕਾਰ ਸਿੰਘ ਸਿੱਧੂ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਆਦਿ ਹਾਜ਼ਰ ਸਨ।
    ਅਮਰੀਕਾ ਦੀ ਟੀਮ ਨੇ ਪੂਲ ‘ਬੀ’ ਵਿੱਚ ਆਪਣੇ ਸਾਰੇ ਮੈਚ ਜਿੱਤ ਕੇ ਸਿਖਰਲਾ ਸਥਾਨ ਬਰਕਰਾਰ ਰੱਖਿਆ। ਅਮਰੀਕਾ ਦੀ ਅੱਜ ਵਿਸ਼ਵ ਕੱਪ ਵਿੱਚ ਲਗਾਤਾਰ ਛੇਵੀਂ ਜਿੱਤ ਸੀ। ਅਮਰੀਕਾ ਦੀ ਟੀਮ ਹੁਣ ਤੱਕ ਕੋਈ ਵੀ ਮੈਚ ਨਹੀਂ ਹਾਰੀ। ਸਪੇਨ ਨੇ ਵੀ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ।
ਸ੍ਰੀਲੰਕਾ ਨੂੰ ਵਿਸ਼ਵ ਕੱਪ ਵਿੱਚ ਪੰਜਵੀਂ ਲਗਾਤਾਰ ਹਾਰ ਮਿਲੀ ਜਦੋਂ ਕਿ ਅਰਜਨਟਾਈਨਾ ਦੀ ਟੀਮ ਨੇ ਵਿਸ਼ਵ ਕੱਪ ਦਾ ਆਪਣਾ ਆਖਰੀ ਮੈਚ ਖੇਡਿਆ। ਅਰਜਨਟਾਈਨਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਸੀ ਅਤੇ ਕੁੱਲ ਛੇ ਮੈਚ ਖੇਡ ਕੇ ਇਕ ਮੈਚ ਜਿੱਤਿਆ ਜਦੋਂ ਕਿ ਪੰਜ ਮੈਚਾਂ ਵਿੱਚ ਹਾਰ ਮਿਲੀ। ਅਰਜਨਟਾਈਵਨਾ ਦੀ ਟੀਮ ਵਿਸ਼ਵ ਕੱਪ ਵਿੱਚ ਆਪਣਾ ਪ੍ਰਭਾਵ ਛੱਡਣ ਵਿੱਚ ਸਫਲ ਰਹੀ।
ਦਿਨ ਦਾ ਸਭ ਤੋਂ ਫਸਵਾਂ ਮੁਕਾਬਲਾ ਮਹਿਲਾ ਵਰਗ ਦਾ ਹੋਇਆ ਜਿਸ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਨਾਲ ਹਰਾਇਆ। ਸਿੱਖੀ ਸਰੁਪ ਵਿੱਚ ਖੇਡ ਰਹੀਆਂ ਅਮਰੀਕਨ ਗੋਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਅਮਰੀਕਾ ਦੀ ਟੀਮ ਦੀਆਂ ਸਾਰੀਆਂ ਖਿਡਾਰਨਾਂ ਸਿੱਖੀ ਸਰੂਪ ਵਿੱਚ ਸਨ। ਅਮਰੀਕਾ ਦੀ ਟੀਮ ਅੱਧੇਂ ਸਮੇਂ ਤੱਕ 22-8 ਨਾਲ ਅੱਗੇ ਸੀ। ਅਮਰੀਕਾ ਵੱਲੋਂ ਗੁਰੂਅੰਮ੍ਰਿਤ ਖਾਲਸਾ ਨੇ 6 ਅਤੇ ਲਿਨਡਿਟਾ ਨੇ 5 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਵਾਹਿਗੁਰੂ ਖਾਲਸਾ ਨੇ 9 ਅਤੇ ਗੁਰੂਸੁਰੀਆ ਖਾਲਸਾ ਤੇ ਸਰਬਸ਼ਕਤੀ ਖਾਲਸਾ ਨੇ 5-5 ਜੱਫੇ ਲਾਏ। ਤੁਰਕਮੇਸਿਤਾਨ ਵੱਲੋਂ ਰੇਡਰ ਆਲਟਨ ਤੇ ਨਾਰਗੁਲ ਨੇ 3-3 ਅੰਕ ਲਏ ਜਦੋਂ ਕਿ ਜ੍ਰਾਫੀ ਲਵੋਵਾ ਨੇ 4 ਜੱਫੇ ਲਾਏ।
Êਪੁਰਸ਼ ਵਰਗ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਨਾਲ ਹਰਾਇਆ। ਅੱਧੇ ਸਮੇਂ ਤੱਕ ਅਮਰੀਕਾ ਟੀਮ 39-7 ਨਾਲ ਅੱਗੇ ਸੀ। ਅਮਰੀਕਾ ਵੱਲੋਂ ਰੇਡਰ ਇੰਦਰਜੀਤ ਖਜੁਰਲਾ ਨੇ 16, ਸਾਹਿਬਦੀਪ ਸਾਬੀ ਨੇ 15 ਤੇ ਸੰਨੀ ਕੰਧੋਲਾ ਨੇ 12 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਬਲਜਿੰਦਰ ਸਿੰਘ ਬਿੱਲਾ ਨੱਥੂਚਾਹਲ ਨੇ 11, ਜੇਮਜ਼ ਐਰੋ ਨੇ 10 ਅਤੇ ਮੀਕ ਸਿਆਟਲ ਨੇ 7 ਜੱਫੇ ਲਾਏ। ਸ੍ਰੀਲੰਕਾ ਵੱਲੋਂ ਰੇਡਰ ਲਕਸਿਥਾ ਨੇ 4 ਅਤੇ ਅਸੀਥਾ ਰਮਾਇਆ ਨੇ 2 ਅੰਕ ਬਟੋਰੇ।
Êਪੁਰਸ਼ ਵਰਗ ਦੇ ਦੂਜੇ ਮੈਚ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾਇਆ। ਅੱਧੇ ਸਮੇਂ ਤੱਕ ਸਪੇਨ ਟੀਮ 39-10 ਨਾਲ ਅੱਗੇ ਸੀ। ਸਪੇਨ ਵੱਲੋਂ ਰਾਜਵਿੰਦਰ ਪਤਾਰਾ ਨੇ 17, ਦਲਜੀਤ ਤਾਸਪੁਰ ਨੇ 14 ਅਤੇ ਸੁਖਜਿੰਦਰ ਸਿੰਘ ਸੈਫਲਾਬਾਦ ਨੇ 11 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚਂ ਕੁਲਦੀਪ ਪੱਡਾ ਨੇ 9 ਅਤੇ ਸੱਬੂ ਪਰਸਰਾਮਪੁਰੀਆ ਨੇ 8 ਜੱਫੇ ਲਾਏ। ਅਰਜਨਟਾਈਨਾ ਵੱਲੋਂ ਮਾਰਕਸ ਨੇ 7 ਅਤੇ ਰੋਮਨ ਜੀ ਨੇ 6 ਜੱਫੇ ਲਾਏ।

ਕਬੱਡੀ ਨੂੰ ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿਚ ਸ਼ਾਮਿਲ ਕੀਤਾ ਜਾਵੇਗਾ : ਸੂਦ

ਹੁਸ਼ਿਆਰਪੁਰ, 14 ਨਵੰਬਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ  ਸੱਥਾਂ ਵਿੱਚ ਖੇਡੀ ਜਾਣ ਵਾਲੀ ਖੇਡ ਕਬੱਡੀ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੂਲਤ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਖੇਡ ਨੂੰ ਏਸ਼ੀਅਨ ਗੇਮਾਂ ਅਤੇ ਓਲੰਪਿਕ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਸਥਾਨਿਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਹੁਸ਼ਿਆਰਪੁਰ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ਬੀ ਦੇ ਕਬੱਡੀ ਮੈਚਾਂ ਦੇ ਸ਼ੁਰੂਆਤ ਮੌਕੇ  ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦਾ ਨਾਂ ਸ੍ਰ: ਸੁਖਬੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਨਾਂ ਤੇ ਰੱਖਿਆ ਗਿਆ ਹੈ।
        ਸ੍ਰੀ ਸੂਦ ਨੇ ਗੁਰੂ ਹਰਗੋਬਿੰਦ ਸਟੇਡੀਅਮ ਹੁਸ਼ਿਆਰਪੁਰ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਆਏ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਅੰਦਰ ਜਿਥੇ ਨਵੇਂ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ, ਉਥੇ ਹਰੇਕ ਜ਼ਿਲ੍ਹੇ ਵਿੱਚ ਕਬੱਡੀ ਨੂੰ ਪ੍ਰਫੂਲਤ ਕਰਨ ਲਈ ਆਧੁਨਿਕ ਖੇਡ ਸਟੇਡੀਅਮ ਬਣਾਏ ਗਏ ਹਨ ਜਿਨ੍ਹਾਂ ਵਿੱਚ 1 ਨਵੰਬਰ ਤੋਂ 20 ਨਵੰਬਰ ਤੱਕ ਕਬੱਡੀ ਮੈਚ ਕਰਵਾਏ ਜਾ ਰਹੇ ਹਨ ਅਤੇ ਇਸੇ ਲੜੀ ਤੇ ਚਲਦਿਆਂ ਅੱਜ ਹੁਸ਼ਿਆਰਪੁਰ ਵਿਖੇ ਪੂਲ ਬੀ ਦੀਆਂ 8 ਟੀਮਾਂ ਦੇ ਚਾਰ ਕਬੱਡੀ ਮੈਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੇ ਖੇਡਾਂ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾਇਆ ਹੈ ਅਤੇ ਕਈ ਉਚ ਕੋਟੀ ਦੇ ਖਿਡਾਰੀ ਪੈਦਾ ਕੀਤੇ ਹਨ ਅਤੇ ਇਸ ਸਟੇਡੀਅਮ ਦੇ ਬਣਨ ਨਾਲ ਜਿਥੇ ਕਬੱਡੀ ਖੇਡ ਨੂੰ ਪ੍ਰਫੂਲਤ ਕੀਤਾ ਜਾਵੇਗਾ , ਉਥੇ ਹੋਰ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਇਸ ਇਲਾਕੇ ਵਿੱਚੋਂ ਨਿਕਲਣ ਵਾਲੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਤੇ ਭੇਜੇ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਅਤੇ ਜਿੰਮ ਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜਿਸ ਨੇ ਆਪਣੀ ਖੇਡ ਨੀਤੀ ਬਣਾਈ ਹੈ  ਅਤੇ ਜਲੰਧਰ ਵਿੱਚ ਆਧੁਨਿਕ ਸਪੋਰਟਸ ਕਾਲਜ ਦੀ ਉਸਾਰੀ ਕੀਤੀ ਜਾ ਰਹੀ ਹੈ।
        ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਬੱਡੀ ਮੈਚਾਂ ਵਿੱਚ 4.11 ਕਰੋੜ ਰੁਪਏ ਦੇ ਇਨਾਮ ਤਕਸੀਮ ਕੀਤੇ ਜਾ ਰਹੇ ਹਨ। ਜਿਸ ਵਿੱਚ ਪਹਿਲਾਂ ਇਨਾਮ 2 ਕਰੋੜ ਰੁਪਏ, ਦੂਜਾ ਇਨਾਮ 1 ਕਰੋੜ, ਤੀਜਾ ਇਨਾਮ 50 ਲੱਖ ਰੁਪਏ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ 10-10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਅਮਰੀਕਾ, ਇੰਡਲੈਂਡ ਅਤੇ ਤੁਰਮੇਨਸਤਾਨ ਦੀਆਂ ਲੜਕੀਆਂ ਦੀਆਂ ਟੀਮਾਂ ਇਸ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਵਿੱਚ ਭਾਗ ਲੈ ਰਹੀਆਂ ਹਨ ਅਤੇ ਲੜਕੀਆਂ ਦੀ ਜੇਤੂ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਭਾਗ ਲੈਣ ਵਾਲੀ ਹਰ ਟੀਮ ਨੂੰ 10-10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
        ਇਸ ਮੌਕੇ ਤੇ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਨੇ ਅਮਰੀਕਾ ਬਨਾਮ ਤੁਰਕਮੇਨਸਤਾਨ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਕਬੱਡੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੀਆਂ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਸ੍ਰ: ਦੀਪਇੰਦਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਮੁੱਖ ਮਹਿਮਾਨ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਲੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ, ਸੋਹਨ ਸਿੰਘ ਠੰਡਲ ਵਿਧਾਇਕ ਹਲਕਾ ਮਾਹਿਲਪੁਰ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਸ੍ਰ: ਸੁਰਿੰਦਰ ਸਿੰਘ ਭੂਲੇਵਾਲਰਾਠਾਂ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ , ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਹਰਜਿੰਦਰ ਸਿੰਘ ਧਾਮੀ, ਅਰਵਿੰਦਰ ਸਿੰਘ ਮੁਕੇਰੀਆਂ, ਬਲਬੀਰ ਸਿੰਘ ਕੁਰਾਲਾ, ਤਾਰਾ ਸਿੰਘ ਸੱਲ੍ਹਾਂ, ਬੀਬੀ ਰਣਜੀਤ ਕੌਰ ਮਾਹਿਲਪੁਰੀ (ਸਾਰੇ ਐਸ ਜੀ ਪੀ ਸੀ ਮੈਂਬਰ), ਜਤਿੰਦਰ ਸਿੰਘ ਲਾਲੀ ਬਾਜਵਾ, ਅਵਤਾਰ ਸਿੰਘ ਜੌਹਲ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜਾਣ-ਪਛਾਣ ਕੀਤੀ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਕਾਰ ਸਿੰਘ ਸਿੱਧੂ ਐਸ ਐਸ ਪੀ ਹੁਸ਼ਿਆਰਪੁਰ,  ਸ੍ਰ: ਸਤਵਿੰਦਰਪਾਲ ਸਿੰਘ ਢੱਟ ਪ੍ਰਧਾਨ ਕਬੱਡੀ ਐਸੋਸੀਏਸ਼ਨ ਹੁਸ਼ਿਆਰਪੁਰ, ਜਥੇ:ਹਰਜਿੰਦਰ ਸਿੰਘ  ਨੰਗਲ ਖੂੰਗਾ,   ਸਰਬਜੀਤ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ , ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਪ੍ਰਗਟ ਸਿੰਘ ਡਾਇਰੈਕਟਰ ਖੇਡ ਵਿਭਾਗ ਪੰਜਾਬ, ਵਿਜੇ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਪ੍ਰੇਮ ਸਿੰਘ, ਪੀ ਐਸ ਕਾਲੜਾ ਡਿਪਟੀ ਡਾਇਰੈਕਟਰ (ਖੇਤਰ) ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਇਕਬਾਲ ਸਿੰਘ ਖੇੜਾ,  ਵਰਿੰਦਰ ਸਿੰਘ ਜੀਆਨੱਥਾ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

ਸੂਦ ਵੱਲੋਂ ਆਧੁਨਿਕ ਸਟੇਡੀਅਮ ਦਾ ਉਦਘਾਟਨ

ਹੁਸ਼ਿਆਰਪੁਰ, 14 ਨਵੰਬਰ : ਅੱਜ ਇਥੇ ਖੇਡੇ ਗਏ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ –2011 ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਹੁਸ਼ਿਆਰੁਪਰ ਦੇ ਨਵੇਂ ਬਣੇ ਅਤਿ ਆਧੁਨਿਕ ਸਹੂਲਤਾਂ ਵਾਲੇ ਆਊਟਡੋਰ ਮਲਟੀਪਰਪਜ਼ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਖਚਾਖਚ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜੋ ਪਹਿਲ ਕਦਮੀਆਂ ਕੀਤੀਆਂ ਹਨ, ਉਹ ਪੰਜਾਬ ਦਾ ਇਤਿਹਾਸ ਬਣਨ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ-2011 ਪਹਿਲੀ ਤੋਂ 20 ਨਵੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕੀਤਾ ਹੈ ਅਤੇ ਪੰਜਾਬ ਦੀਆਂ ਸੱਥਾਂ ਵਿੱਚ ਖੇਡੀ ਜਾਣ ਵਾਲੀ ਇਹ ਖੇਡ ਅੱਜ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਏਸ਼ੀਅਨ ਖੇਡਾਂ ਅਤੇ ਓਲੰਪਿਕ ਵਿੱਚ ਸ਼ਾਮਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਪ੍ਰਫੂਲਤ ਕਰਨ ਲਈ ਰਾਜ ਅੰਦਰ ਨਵੇਂ ਕਬੱਡੀ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ।
        ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਨਿਮਾਣਾ ਖੱਟਣ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਲਟੀਪਰਪਜ਼ ਆਊਟਡੋਰ ਸਟੇਡੀਅਮ ਉਸਾਰਿਆ ਗਿਆ ਹੈ ਜੋ ਅੱਜ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸਟੇਡੀਅਮ ਦੇ ਬਣਨ ਨਾਲ ਜਿਥੇ ਕਬੱਡੀ ਖੇਡ ਨੂੰ ਪ੍ਰਫੂਲਤ ਕੀਤਾ ਜਾਵੇਗਾ, ਉਥੇ ਹੋਰ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਇਸ ਇਲਾਕੇ ਵਿੱਚੋਂ ਨਿਕਲਣ ਵਾਲੇ ਖਿਡਾਰੀ ਰਾਸ਼ਟਰੀ-ਅੰਤਰ ਰਾਸ਼ਟਰੀ ਪੱਧਰ ਤੇ ਭੇਜੇ ਜਾ ਸਕੇ।
ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਬੱਡੀ ਮੈਚਾਂ ਵਿੱਚ ਕੁਲ 4.11 ਕਰੋੜ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਤਕਸੀਮ ਕੀਤੇ ਜਾ ਰਹੇ ਹਨ। ਜਿਸ ਵਿੱਚੋਂ ਪਹਿਲਾਂ ਇਨਾਮ 2 ਕਰੋੜ ਰੁਪਏ, ਦੂਜਾ ਇਨਾਮ 1 ਕਰੋੜ, ਤੀਜਾ ਇਨਾਮ 50 ਲੱਖ ਰੁਪਏ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਲੜਕੀਆਂ ਦੀ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਵਾਰ ਲੜਕੀਆਂ ਦਾ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਰਤ, ਅਮਰੀਕਾ, ਇੰਗਲੈਂਡ ਤੇ ਤੁਰਕਮੇਸਿਤਾਨ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਜੇਤੂ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ।

ਤਲਵਾੜਾ ਵਿਚ ਲੱਗਾ ਬਲਾਕ ਪੱਧਰੀ ਰੋਜ਼ਗਾਰ ਚੇਤਨਾ ਸੈਮੀਨਾਰ

ਤਲਵਾੜਾ, 9 ਨਵੰਬਰ : ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਤਲਵਾੜਾ ਵਿਖੇ ਬਲਾਕ ਪੱਧਰੀ ਰੋਜ਼ਗਾਰ ਚੇਤਨਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ ਲਗਾਇਆ ਗਿਆ ਜਿਸ ਬਲਾਕ ਦੇ 19 ਹਾਈ ਅਤੇ ਸੈਕੰਡਰੀ ਸਕੂਲਾਂ ਤੋਂ 1100 ਦੇ ਕਰੀਬ ਵਿਦਿਆਰਥੀਆਂ ਅਤੇ ਕਰੀਬ 60 ਅਧਿਆਪਕਾਂ ਨੇ ਭਾਗ ਲਿਆ। ਇਸ ਮਾਸ ਕਾਉਂਸਲਿੰਗ ਤੇ ਸੈਮੀਨਾਰ ਦਾ ਉਦਘਾਟਨ ਸਕੂਲ ਮੁਖੀ ਪ੍ਰਿੰ. ਦਵਿੰਦਰ ਸਿੰਘ ਨੇ ਕੀਤਾ। ਬਲਾਕ ਰੋਜਗਾਰ ਜਨਰੇਸ਼ਨ ਤੇ ਸਿਖਲਾਈ ਅਫ਼ਸਰ ਸ਼੍ਰੀ ਕੇ. ਸੀ. ਭਟੋਆ ਨੇ ਵੱਖ ਵੱਖ ਖੇਤਰਾਂ, ਆਈ. ਟੀ. ਆਈ., ਨਰਸਿੰਗ, ਹੋਟਲ ਮੈਨੇਜਮੈਂਟ, ਰੇਲਵੇ, ਮੈਨੇਜਮੈਂਟ ਤੇ ਹੋਸਪੀਟੈਲਟੀ, ਫੈਸ਼ਨ ਡਿਜ਼ਾਈਨਿੰਗ, ਬੈਕਿੰਗ, ਐਸ. ਐਸ. ਸੀ. ਅਤੇ ਯੂ. ਪੀ. ਐਸ. ਸੀ. ਵੱਲੋਂ ਲਈਆਂ ਜਾਂਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ। ਸ. ਬੇਅੰਤ ਸਿੰਘ ਜਿਲ੍ਹਾ ਗਾਈਡੈਂਸ ਤੇ ਕਾਉਂਸ¦ਿਗ ਕੁਆਡੀਨੇਟਰ ਹੁਸ਼ਿਆਰਪੁਰ ਵੱਲੋਂ ਈ. ਟੀ. ਟੀ, ਬੀ. ਐ¤ਡ, ਐਮ. ਐ¤ਡ, ਆਰਟ ਤੇ ਕਰਾਫ਼ਟ, ਵੋਕੇਸ਼ਨਲ ਟੀਚਰ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਪਾਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਲੈਕਚਰਾਰ ਸ਼੍ਰੀ ਹਿਤੇਸ਼ ਕੁਮਾਰ ਨੇ ਜੇ. ਈ. ਟੀ., ਬੀ. ਟੈਕ, ਐਮ. ਟੈਕ. ਆਦਿ ਖੇਤਰਾਂ ਵਿਚ ਸਿਖਲਾਈ ਤੇ ਰੁਜਗਾਰ ਦੇ ਮੌਕਿਆਂ ਤੇ ਰੌਸ਼ਨੀ ਪਾਈ। ਲੈਕਚਰਾਰ ਬਲਦੇਵ ਸਿੰਘ ਦਾਤਾਰਪੁਰ ਵੱਲੋਂ ਵੀ ਬੱਚਿਆਂ ਨੂੰ ਇੰਟਰਵਿਊ ਬਾਰੇ ਨੁਕਤੇ ਦੱਸੇ ਗਏ ਜਦਕਿ ਸ਼੍ਰੀ ਕੇਵਲ ਕ੍ਰਿਸ਼ਨ ਲੈਕਚਰਾਰ ਮੈਥ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹੈਡਮਾਸਟਰ ਅਸ਼ੋਕ ਕੁਮਾਰ, ਹਰਮੀਤ ਕੌਰ, ਸੱਤਿਆ ਬ੍ਰਤ, ਜਸਵੰਤ ਸਿੰਘ, ਸਮਰਜੀਤ ਸਿੰਘ, ਨਰਿੰਦਰ ਸਿੰਘ, ਯਸ਼ਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਹੋਰ ਅਧਿਕਾਰੀ ਹਾਜਰ ਸਨ।

ਐਡਵੋਕੇਟ ਸਿੱਧੂ ਨੂੰ ਮੀਤ ਪ੍ਰਧਾਨ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ

ਤਲਵਾੜਾ, 1 ਨਵੰਬਰ: ਇੱਥੇ ਦੋਆਬਾ ਸਪੋਰਟਸ, ਸ਼ੋਸ਼ਲ ਅਤੇ ਕਲਚਰਲ ਹੈਰੀਟੇਜ਼ ਕਲੱਬ ਰਜਿ: ਤਲਵਾੜਾ ਦੀ ਇਕ ਜਰੂਰੀ ਮੀਟਿੰਗ ਸ. ਰਵਿੰਦਰ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉੱਘੇ ਸਮਾਜ ਸੇਵੀ ਅਤੇ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਐਡਵੋਕੇਟ ਸਿੱਧੂ ਵੱਲੋਂ ਬੜੀ ਇਮਾਨਦਾਰੀ, ਨੇਕਨੀਤੀ, ਸ਼ਿੱਦਤ ਅਤੇ ਤਨਦੇਹੀ ਨਾਲ ਸਮਾਜ ਭਲਾਈ ਕਾਰਜਾਂ ਵਿਚ ਵੱਧ ਚੜ੍ਹ ਕੇ ਅਹਿਮ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਉਨ੍ਹਾਂ ਨੂੰ ਕੌਮੀ ਪੱਧਰ ਤੇ ਇਹ ਅਹਿਮ ਜਿੰਮੇਵਾਰੀ ਦੇ ਕੇ ਦੂਰਅੰਦੇਸ਼ ਅਤੇ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਸਿੱਧੂ ਦੀ ਨਿਯੁਕਤੀ ਤਲਵਾੜਾ ਖੇਤਰ ਲਈ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ ਅਤੇ ਕਲੱਬ ਵੱਲੋਂ ਜਲਦੀ ਹੀ ਬਕਾਇਦਾ ਇਕ ਸਮਾਗਮ ਵਿਚ ਉਨ੍ਹਾਂ ਨੂੰ ਬਹੁਪੱਖੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠਾਕੁਰ ਸਤਬੀਰ ਸਿੰਘ, ਕਸ਼ਮੀਰੀ ਲਾਲ ਵਸ਼ਿਸ਼ਟ, ਨਰਦੇਵ ਸਿੰਘ, ਐ¤ਸ. ਐ¤ਸ. ਗਿੱਲ, ਐ¤ਸ. ਐ¤ਸ. ਸ਼ਮੀ, ਧਰਮਿੰਦਰ ਸਿੰਘ ਵੜੈਚ, ਪਰਮ ਦਲਜੀਤ ਸਿੰਘ, ਚਤਰਜੀਤ ਸਿੰਘ, ਅਮਿਤਾਬ ਭਾਰਗਵ, ਪੂਰਨ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਹਰਜੀਤ ਸਿੰਘ, ਪ੍ਰੇਮਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜਰ ਸਨ।

ਦਸ ਦਿਨਾ ਐਨ. ਸੀ. ਸੀ. ਸਿਖਲਾਈ ਕੈਂਪ ਸ਼ੁਰੂ

ਤਲਵਾੜਾ, 1 ਨਵੰਬਰ: ਐਨ. ਸੀ. ਸੀ. ਕੈਂਪ ਵਿਚ ਬਹੁਪੱਖੀ  ਫ਼ੌਜੀ ਸਿਖਲਾਈ ਲੈਣ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ਼, ਦੇਸ਼ ਭਗਤੀ, ਅਗਵਾਈ ਵਰਗੇ ਉੱਚ ਕੋਟੀ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ ਅਤੇ ਅੱਗੇ ਜਾ ਕੇ ਇਹ ਪੂਰੀ ਤਰਾਂ ਸਿੱਖਿਅਤ ਕੈਡਿਟ ਦੇਸ਼ ਦੀ ਸੁਰੱਖਿਆ ਅਤੇ ਸਵੈ ਮਾਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਵਿਚਾਰ ਕਰਨਲ ਆਰ. ਸੀ. ਸ਼ਰਮਾ ਕਮਾਂਡਿੰਗ ਅਫ਼ਸਰ 12 ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ਸਰਕਾਰੀ ਕਾਲਜ ਤਲਵਾੜਾ ਦੀ ਨਵੀਂ ਇਮਾਰਤ ਵਿਚ ਚਲ ਰਹੇ ਜਿਲ੍ਹਾ ਪੱਧਰੀ 10 ਦਿਨਾਂ ਸਿਖਲਾਈ ਕੈਂਪ ਵਿਚ ਸ਼ਾਮਿਲ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਦਸ ਦਿਨਾ ਕੈਂਪ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ 10 ਕਾਲਜਾਂ ਅਤੇ 20 ਸਕੂਲਾਂ ਤੋਂ 800 ਦੇ ਕਰੀਬ ਕੈਡਿਟ ਭਾਗ ਲੈ ਰਹੇ ਹਨ। ਇਸ ਕੈਂਪ ਦੌਰਾਨ ਇਨ੍ਹਾਂ ਕੈਡਿਟਾਂ ਨੂੰ ਯੁੱਧ ਕਲਾ ਤੋਂ ਇਲਾਵਾ ਪੀ. ਟੀ., ਹਥਿਆਰ ਚਲਾਉਣਾ, ਫੀਲਡ ਕਰਾਫ਼ਟ, ਟੈਂਟ ਲਗਾਉਣਾ, ਨਕਸ਼ਾ ਵੇਖਣਾ, ਯੋਗ ਅਤੇ ਸਮਾਜ ਭਲਾਈ ਕਾਰਜਾਂ ਬਾਰੇ ਭਰਪੂਰ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਬਟਾਲੀਅਨ ਹਵਾਲਦਾਰ ਮੇਜਰ ਕਰਨ ਸਿੰਘ, ਹਵਾਲਦਾਰ ਬਲਜੀਤ ਸਿੰਘ, ਕੈਪਟਨ ਐ¤ਮ. ਐਸ. ਰਾਣਾ ਨੇ ਕੈਡਿਟਾਂ ਨੂੰ ਯੋਗ, ਟੈਂਟਿੰਗ, ਸਿਹਤ ਸਬੰਧੀ ਅਹਿਮ ਜਾਣਕਾਰੀ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਬੇਦਾਰ ਮੇਜਰ ਭੋਲਾ ਸਿੰਘ, ਸੂਬੇਦਾਰ ਅਜੈਬ ਸਿੰਘ, ਸੁਪਰਡੈਂਟ ਐਸ. ਪੀ. ਬਾਂਸਲ, ਲੈਫਟੀਨੈਂਟ ਸੁਰੇਸ਼ ਕੁਮਾਰ, ਕੰਪਨੀ ਹਵਾਲਦਾਰ ਮੇਜਰ ਜਰਨੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਹਾਜਰ ਸਨ।

ਦੇਵਿੰਦਰਪਾਲ ਸਿੰਘ ਡੀ. ਪੀ. ਈ. ਨੂੰ ਨਿੱਘੀ ਵਿਦਾਇਗੀ

ਤਲਵਾੜਾ, 31 ਅਕਤੂਬਰ: ਸ. ਦੇਵਿੰਦਰਪਾਲ ਸਿੰਘ ਡੀ. ਪੀ. ਈ. ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਨੂੰ ਸਕੂਲ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸਕੂਲ ਮੁਖੀ ਸ਼੍ਰੀ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ. ਦੇਵਿੰਦਰਪਾਲ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਸਦਕੇ ਖੇਡਾਂ ਦੇ ਖੇਤਰ ਵਿਚ ਸਕੂਲ ਨੇ ਹਰ ਸਾਲ ਪੰਜਾਬ ਸਕੂਲ ਖੇਡਾਂ ਵਿਚ ਸੂਬਾ ਅਤੇ ਕੌਮੀ ਪੱਧਰ ਤੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਅਤੇ ਮਿੱਠਬੋਲੜੀ, ਮਿਲਣਸਾਰ, ਬਹੁਪੱਖੀ ਸ਼ਖਸ਼ੀਅਤ ਸਦਕਾ ਉਹ ਆਪਣੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇ ਰਹੇ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ. ਕੁਲਵੰਤ ਸਿੰਘ, ਸੁਰੇਸ਼ ਰਾਣਾ, ਊਸ਼ਾ ਚੌਧਰੀ, ਮਹਿੰਦਰ ਸਿੰਘ ਬਹਿਨੰਗਲ, ਸਮਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਸ. ਦੇਵਿੰਦਰਪਾਲ ਸਿੰਘ ਨੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੈਡਮ ਸੀਮਾ ਬਾਲੇ, ਮਹਿੰਦਰ ਕੌਰ, ਨਵਕਿਰਨ, ਹਰਮੀਤ ਕੌਰ ਦੀ ਦੇਖ ਰੇਖ ਹੇਠ ਤਿਆਰ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਨੂਪ ਕੁਮਾਰ, ਰਾਜ ਕੁਮਾਰ, ਦਿਨੇਸ਼ ਕੁਮਾਰ, ਹਰਕਮਲ ਸਿੰਘ, ਬਲਵਿੰਦਰ ਸਿੰਘ ਧਨੋਆ, ਬੰਸੀ ਲਾਲ, ਸੁਨੀਤਾ, ਰਾਮ ਪ੍ਰਸਾਦ, ਵਿਜੇ ਕੁਮਾਰ, ਰਾਜ ਕੁਮਾਰੀ, ਵਰਿੰਦਰ ਸਿੰਘ, ਚੰਦਰ ਸ਼ੇਖਰ, ਕਾਂਤਾ ਦੇਵੀ, ਸਵਦੀਪ, ਅਨਾਮਿਕਾ, ਰਵੀ ਸ਼ਾਰਦਾ, ਸੁਰੇਸ਼ ਮਹਿਤਾ, ਰਾਜ ਭੁਪਿੰਦਰ ਸਿੰਘ ਸੈਣੀ, ਤਰਸੇਮ ਸਿੰਘ, ਸਾਧੂ ਸਿੰਘ, ਪਰਮੋਦ ਸਿੰਘ ਹਰਚੰਦ, ਰਕੇਸ਼ ਕੁਮਾਰ, ਸੀਮਾ ਠਾਕੁਰ, ਲਾਜਵੰਤੀ, ਸ਼ਸ਼ੀ ਬਾਲਾ, ਸੰਦੀਪ ਕਪਿਲ, ਰਾਜ ਕੁਮਾਰ, ਸਵਿਤਾ ਸ਼ਰਮਾ, ਕਮਲੇਸ਼, ਮੁਲਖਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਰ ਸਨ।

ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਯਾਦਗਾਰੀ ਸਮਾਗਮ

ਤਲਵਾੜਾ, 30 ਅਕਤੂਬਰ: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਮੁੱਚਾ ਜੀਵਨ ਪੂਰਨ ਬ੍ਰਹਮ ਗਿਆਨੀ ਅਤੇ ਸੰਤ ਸਿਪਾਹੀ ਸਰੂਪ ਵਾਲਾ ਸੀ ਜੋ ਅਜੋਕੇ ਸਮਾਜ ਲਈ ਆਦਰਸ਼ ਮਿਸਾਲ ਹੈ। ਇਹ ਪ੍ਰਗਟਾਵਾ ਇੱਥੇ ਪ੍ਰੋ. ਬੀ. ਐ¤ਸ. ਬੱਲੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਤਲਵਾੜਾ ਵੱਲੋਂ ਕਰਵਾਏ ਸਲਾਨਾ ਸ਼ਹੀਦ ਯਾਦਗਾਰੀ ਸਮਾਗਮ ਮੌਕੇ ਧਾਰਮਿਕ ਦੀਵਾਨ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਅਧਿਆਤਮਕ ਅਤੇ ਦੁਨੀਆਵੀ ਜੀਵਨ ਸੰਦੇਸ਼ ਨੂੰ ਉਨ੍ਹਾਂ ਨੇ ਸੰਪੂਰਨ ਰੂਪ ਵਿਚ ਕਥਨੀ ਅਤੇ ਕਰਨੀ ਨਾਲ ਆਪਣੇ ਗੁਰਧਾਮਾਂ ਦੀ ਰਾਖੀ ਲਈ ਆਪਣੇ ਸੀਸ ਦੀ ਭੇਟ ਨਾਲ ਨਿਭਾਇਆ। ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਸੂਰਬੀਰਾਂ ਅਤੇ ਮਹਾਂਪੁਰਸ਼ਾਂ ਦੀਆਂ ਕੁਰਬਾਨੀਆਂ ਅਤੇ ਜੀਵਨ ਦਰਸ਼ਨ ਸਦਕਾ ਗੁਰੂ ਸਾਹਿਬਾਨ ਦਾ ਪਵਿੱਤਰ ਉਪਦੇਸ਼ ਸਦੀਆਂ ਤੱਕ ਜੀਵੰਤ ਰਹਿੰਦਾ ਹੈ। ਇਸ ਮੌਕੇ ਡਾ. ਅਮਰਜੀਤ ਸਿੰਘ ‘ਅਨੀਸ’ ਨੇ ਬਾਬਾ ਦੀਪ ਸਿੰਘ ਜੀ ਦੀ ਪੂਰੀ ਜੀਵਨੀ ਖੂਬਸੂਰਤ ਕਵਿਤਾ ਰਾਹੀਂ ਪੇਸ਼ ਕੀਤੀ। ਭਾਈ ਬਲਵਿੰਦਰ ਸਿੰਘ ਤਲਵਾੜਾ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਥ ਪ੍ਰਸਿੱਧ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਦੇ ਢਾਡੀ ਜੱਥੇ ਵੱਲੋਂ ਜੋਸ਼ੀਲੀਆਂ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਸਿੱਖ ਕੌਮ ਦੇ ਇਤਿਹਾਸ ਨਾਲ ਜੋੜਿਆ ਅਤੇ ਆਪਣੀਆਂ ਪ੍ਰਸਿੱਧ ਰਚਨਾਵਾਂ ‘ਸੰਦੂਕ ਵਿਚ ਬੰਦੂਕ’, ‘ਨਿਕਲੇ ਚਮਕੌਰ ਵਿਚੋਂ’, ‘ਵਾਹਿਗੁਰੂ ਵਾਹਿਗੁਰੂ ਕਰ ਬੰਦਿਆ’ ਆਦਿ ਪੇਸ਼ ਕੀਤੀਆਂ। ਮੰਚ ਸੰਚਾਲਨ ਸ. ਬਲਬੀਰ ਸਿੰਘ ਨੇ ਬਾਖੂਬੀ ਕਰਦਿਆਂ ਸੁਸਾਇਟੀ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਤੋਂ ਵੀ ਜਾਣੂ ਕਰਵਾਇਆ। ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਨੇ ਇਸ ਮੌਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਤਲਵਾੜਾ ਦੀਆਂ ਸਹਿਯੋਗੀ ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ. ਬੀ. ਐ¤ਸ. ਕੰਗ ਐ¤ਸ. ਈ. ਪਬਲਿਕ ਹੈਲਥ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਸੀਨੀਅਰ ਯੂਥ ਅਕਾਲੀ ਆਗੂ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ ਤਲਵਾੜਾ, ਠਾਕੁਰ ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਟੀ. ਪੀ. ਐ¤ਸ. ਫੁੱਲ, ਹੈੱਡਮਾਸਟਰ ਰਜਿੰਦਰ ਪ੍ਰਸਾਦ, ਹੈੱਡਮਾਸਟਰ ਇਕਬਾਲ ਸਿੰਘ, ਊਸ਼ਾ ਚੌਧਰੀ, ਹਰਪ੍ਰੀਤ ਸਿੰਘ ਪਟਿਆਲਾ, ਰਘੁਬੀਰ ਸਿੰਘ ਦਿੱਲੀ, ਅਵਤਾਰ ਸਿੰਘ ਬਨੀਖੇਤ, ਮੰਗਲ ਸਿੰਘ ਹਾਜੀਪੁਰ, ਗੁਰਮੀਤ ਸਿੰਘ ਸਲੈ¤ਚ, ਰਾਜਿੰਦਰ ਸਿੰਘ, ਲਵਇੰਦਰ ਸਿੰਘ, ਸੋਨੂੰ ਰਾਮਗੜ੍ਹੀਆ, ਮਨਜੀਤ ਸਿੰਘ ਦਿਓਲ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਰਾਮ ਮੂਰਤੀ, ਰਵਿੰਦਰ ਸਿੰਘ ਰਵੀ ਪ੍ਰਧਾਨ ਇੰਟਕ, ਸੁਭਾਸ਼ ਚੰਦ ਪ੍ਰਧਾਨ ਅਧਿਆਪਕ ਦਲ, ਹੈਪੀ ਖੰਨਾ, ਸੋਨੂੰ ਮੰਡੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਾਬਾ ਦੀਪ ਸਿੰਘ ਯਾਦਗਾਰੀ ਸਮਾਗਮ 30 ਨੂੰ

Surinder Singh
ਤਲਵਾੜਾ, 27 ਅਕਤੂਬਰ :  ਬਾਬਾ ਦੀਪ ਸਿੰਘ ਜੀ ਯਾਦਗਾਰੀ ਸੁਸਾਇਟੀ ਰਜਿ: ਤਲਵਾੜਾ ਵੱਲੋਂ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ 15ਵਾਂ ਸਲਾਨਾ ਢਾਡੀ ਦਰਬਾਰ 30 ਅਕਤੂਬਰ ਨੂੰ ਸੈਕਟਰ 3 ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਤਲਵਾੜਾ ਨੇ ਦੱਸਿਆ ਕਿ ਇਸ ਸਬੰਧੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ 28 ਅਕਤੂਬਰ ਨੂੰ ਆਰੰਭ ਹੋਣਗੇ ਅਤੇ 30 ਅਕਤੂਬਰ ਨੂੰ ਪਾਠ ਦੀ ਸਮਾਪਤੀ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਮਹਿੰਦਰ ਸਿੰਘ ਸਿਬੀਆ ਸੰਗਰੂਰ ਵਾਲੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਓਪਨ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ

ਤਲਵਾੜਾ, 27 ਅਕਤੂਬਰ: ਦੋਆਬਾ ਸਪੋਰਟਸ ਸ਼ੋਸ਼ਲ ਅਤੇ ਕਲਚਰਲ ਹੈਰੀਟੇਜ ਕਲੱਬ ਰਜਿ: ਤਲਵਾੜਾ ਵੱਲੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਦੂਜੇ ਓਪਨ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਇੱਥੇ ਜਾਰੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸ. ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ 29 ਅਕਤੂਬਰ ਨੂੰ ਨਰਸਰੀ ਗਰਾਉਂਡ ਵਿਖੇ ਹੋ ਰਹੇ ਓਪਨ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਚੌਧਰੀ ਰਾਮ ਲੁਭਾਇਆ ਇੰਕਾ ਆਗੂ ਵੱਲੋਂ ਸਵੇਰੇ 10 ਵਜੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਮੇਲੇ ਵਿਚ ਸ. ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਯੂ. ਐ¤ਸ. ਏ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਇਸ ਮੌਕੇ ਐ¤ਮ. ਐ¤ਚ. 1 ਚੈਨਲ ਦੀ ਜੇਤੂ ਦੋਗਾਣਾ ਜੋੜੀ ਲਖਵੀਰ ਲੱਖਾ ਅਤੇ ਗੁਰਿੰਦਰ ਨਾਜ਼ ਵੱਲੋਂ ਅਖਾੜਾ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਓਪਨ ਕਬੱਡੀ ਸਰਕਲ ਸਟਾਈਲ ਵਿਚ ਮੁੰਡਿਆਂ ਦੀ ਜੇਤੂ ਟੀਮ ਨੂੰ 31 ਹਜਾਰ ਰੁਪਏ ਅਤੇ ਲੜਕੀਆਂ ਦੀ ਟੀਮ ਨੂੰ 11 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਵੜੈਚ ਸੀਨੀਅਰ ਮੀਤ ਪ੍ਰਧਾਨ, ਸ. ਸ. ਸ਼ਮੀ ਮੀਤ ਪ੍ਰਧਾਨ, ਕਸ਼ਮੀਰੀ ਲਾਲ ਵਸ਼ਿਸਟ ਜਨਰਲ ਸਕੱਤਰ ਅਤੇ ਨਰਦੇਵ ਸਿੰਘ ਸਕੱਤਰ ਹਾਜਰ ਸਨ।

ਕਸ਼ਮੀਰ ਸਿੰਘ ਸੈਣੀ ਪ੍ਰਧਾਨ ਬਣੇ

ਤਲਵਾੜਾ, 22 ਅਕਤੂਬਰ: ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਕੰਮ ਕਰਦੇ ਸਮੂਹ ਰਾਜਾਂ ਦੇ ਮੁਲਾਜਮਾਂ ਦੀ ਸਾਂਝੀ ਆਲ ਸਟੇਟ ਇੰਪਲਾਈਜ਼ ਜਥੇਬੰਦੀ ਦੀ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਸਰਬਸੰਮਤੀ ਨਾਲ ਸ. ਕਸ਼ਮੀਰ ਸਿੰਘ ਸੈਣੀ ਨੂੰ ਚੁਣਿਆ ਗਿਆ। ਹੋਰਨਾਂ ਅਹੁਦੇਦਾਰਾਂ ਵਿਚ ਰਜੇਸ਼ ਕੁਮਾਰ ਚੇਅਰਮੈਨ, ਵਿਜੇ ਕੁਮਾਰ, ਰਾਜਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਕੁਮਾਰ ਜਨਰਲ ਸਕੱਤਰ, ਬਲਦੇਵ ਸਿੰਘ ਬੈਂਸ ਸਹਾਇਕ ਸਕੱਤਰ, ਰਾਜ ਕੁਮਾਰ, ਦੇਵ ਰਾਜ ਖਜਾਨਚੀ, ਨਰਿੰਦਰ ਕੁਮਾਰ ਭੂਰਾ ਜੁਆਇੰਟ ਸਕੱਤਰ ਅਤੇ ਹਰਭਜਨ ਸਿੰਘ ਮੁੱਖ ਸਕੱਤਰ ਚੁਣੇ ਗਏ। ਇਸ ਦੌਰਾਨ ਨਵ ਨਿਯੁਕਤ ਪ੍ਰਧਾਨ ਸ. ਕਸ਼ਮੀਰ ਸਿੰਘ ਨੇ ਕਿਹਾ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਜੀ. ਪੀ. ਐਫ. ਦੇ ਅਧੂਰੇ ਕੰਮ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨਾ ਅਤੇ ਬੀ. ਬੀ. ਐਮ. ਬੀ. ਵਿਚ ਸਟੇਟ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਯਤਨ ਕੀਤੇ ਜਾਣਗੇ।

ਮਨਰੇਗਾ ਕਾਮਿਆਂ ਦੀ ਮੀਟਿੰਗ ਹੋਈ

ਤਲਵਾੜਾ, 22 ਅਕਤੂਬਰ: ਇੱਥੇ ਬਲਾਕ ਤਲਵਾੜਾ ਵਿਚ ਮਨਰੇਗਾ ਸਕੀਮ ਤਹਿਤ ਕੰਮ ਕਰ ਰਹੇ ਕਾਮਿਆਂ/ਮੇਟਜ਼ ਦੀ ਇਕ ਜਰੂਰੀ ਮੀਟਿੰਗ ਹੋਈ ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਰੇਗਾ ਮੇਟਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਸਦਕਾ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਖ਼ੁਦ ਮੁੱਖ ਮੰਤਰੀ ਪੰਜਾਬ ਨਾਲ ਗੜ੍ਹਦੀਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਉਨ੍ਹਾਂ ਵਿਸ਼ਵਾਸ਼ ਦਿਵਾਇਆ ਸੀ ਕਿ ਮੇਟਾਂ ਦੀਆਂ ਮੰਗਾਂ ਬਿਨਾਂ ਸ਼ਰਤ ਪ੍ਰਵਾਨ ਕੀਤੀਆਂ ਜਾਣਗੀਆਂ ਪਰੰਤੂ ਅਜੇ ਤੱਕ ਇਸ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਅਤੇ ਚਿਤਾਵਨੀ ਜਾਰੀ ਕੀਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਜੀਤ ਪੰਮੂ, ਸੋਹਣ ਲਾਲ, ਦੌਲਤ ਸਿੰਘ, ਸੁਰੇਸ਼ ਕੁਮਾਰ, ਅਮਿਤਾ, ਨੀਲਮ, ਪ੍ਰਵੀਨ, ਰਾਜ, ਰੇਖਾ, ਸੁਮਨ ਆਦਿ ਕਾਮੇ ਹਾਜਰ ਸਨ।

ਵਿਕਾਸ ਕਾਰਜਾਂ ਨੂੰ ਵੇਖ ਵਿਰੋਧੀ ਬੌਖਲਾਏ : ਜੀਤੂ

ਤਲਵਾੜਾ, 21 ਅਕਤੂਬਰ: ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਆਪਣੇ ਹਲਕੇ ਵਿਚ ਖਾਸ ਤੌਰ ਤੇ ਬਲਾਕ ਤਲਵਾੜਾ ਵਿਚ ਕਰਵਾਏ ਅਨੇਕਾਂ ਵਿਕਾਸ ਕਾਰਜਾਂ ਨੂੰ ਵੇਖ ਕੇ ਵਿਰੋਧੀ ਬੌਖਲਾਹਟ ਵਿਚ ਆ ਕੇ ਬੇਸਿਰ ਪੈਰ ਦੀ ਗੁਮਰਾਹਕੁੰਨ ਅਖ਼ਬਾਰੀ ਬਿਆਨਬਾਜ਼ੀ ਤੇ ਉੱਤਰ ਆਏ ਹਨ। ਇਹ ਪ੍ਰਗਟਾਵਾ ਇੱਥੇ ਭਾਜਪਾ ਆਗੂ ਠਾਕੁਰ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਨੇ ਪ੍ਰਗਟ ਕਰਦਿਟਾ ਕਿਹਾ ਕਿ ਸ. ਸਾਹੀ ਵੱਲੋਂ ਵਿਧਾਇਕ ਬਣਨ ਉਪਰੰਤ ਗਰਾਮ ਪੰਚਾਇਤ ਤਲਵਾੜਾ ਨੂੰ ਲਗਾਤਾਰ ਸਰਕਾਰੀ ਗਰਾਂਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2008-09 ਅਤੇ 2009-10 ਵਿਚ 8 ਲੱਖ 81 ਹਜਾਰ ਰੁਪਿਆ ਪੇਂਡੂ ਵਿਕਾਸ ਫ਼ੰਡ ਤੇ ਐਮ. ਪੀ. ਲੈਂਡ ਤਹਿਤ ਅਤੇ 5 ਲੱਖ 50 ਹਜਾਰ ਰੁਪਿਆ ਨਰੇਗਾ ਤਹਿਤ ਤਲਵਾੜਾ ਪੰਚਾਇਤ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਮਾਨਵ ਸੇਵਾ ਸੰਮਤੀ ਨੂੰ 2 ਲੱਖ ਰੁ. ਐਂਬੁਲੈਂਸ ਲਈ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਅੰਕੜਿਆਂ ਦੀ ਰੌਸ਼ਨੀ ਵਿਚ ਗਰਾਮ ਪੰਚਾਇਤ ਤਲਵਾੜਾ ਦੇ ਸਰਪੰਚ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਕਿ ਮੌਜੂਦਾ ਸਰਕਾਰ ਸਮੇਂ ਤਲਵਾੜਾ ਪੰਚਾਇਤ ਨੂੰ ਵਿਕਾਸ ਲਈ ਕੋਈ ਫ਼ੰਡ ਨਹੀਂ ਦਿੱਤੇ ਗਏ, ਉੱਕਾ ਹੀ ਹਾਸੋਹੀਣਾ ਜਾਪਦਾ ਹੈ। ਸ਼੍ਰੀ ਅਸ਼ੋਕ ਸੱਭਰਵਾਰ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਲੋਕਾਂ ਦੀ ਪੁਰਜੋਰ ਮੰਗ ਤੇ ਤਲਵਾੜਾ ਨੂੰ ਵਿਕਾਸ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਮੰਤਵ ਨਾਲ ਗਰਾਮ ਪੰਚਾਇਤ ਤੋਂ ਨੋਟੀਫਾਈਡ ਏਰੀਆ ਕਮੇਟੀ ਦਾ ਦਰਜਾ ਦਿੱਤਾ ਗਿਆ ਅਤੇ ਇਸ ਕਮੇਟੀ ਨੂੰ ਵੀ ਹੁਣ ਤੱਕ 1 ਕਰੋੜ 33 ਲੱਖ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾ ਚੁੱਕੇ ਹਨ ਜਦਕਿ ਏਨੀ ਹੋ ਹੋਰ ਰਕਮ ਦੀ ਦੂਸਰੀ ਕਿਸ਼ਤ ਵੀ ਜਲਦੀ ਹੀ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਨਾਲ ਤਲਵਾੜਾ ਦੀ ਨੁਹਾਰ ਹੀ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਸ. ਸਾਹੀ ਵੱਲੋਂ ਪੂਰੀ ਦਿਆਨਤਦਾਰੀ ਨਾਲ ਇਤਿਹਾਸਕ ਵਿਕਾਸ ਕਾਰਜ ਕੀਤੇ ਗਏ ਹਨ ਜਿਨ੍ਹਾਂ ਵਿਚ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦੀ ਉਸਾਰੀ ਪ੍ਰਮੁੱਖ ਤੌਰ ਤੇ ਜਿਕਰਯੋਗ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਚਿਰਾਂ ਤੋਂ ਕਾਂਗਰਸੀ ਵਿਧਾਇਕ ਵੱਲੋਂ ਤਲਵਾੜਾ ਨੂੰ ਵਿਕਾਸ ਪੱਖੋਂ ਹਾਸ਼ੀਏ ਤੇ ਰੱਖਿਆ ਗਿਆ ਅਤੇ ਹੁਣ ਇੱਥੇ ਅਨੇਕਾਂ ਵਿਕਾਸ ਕਾਰਜਾਂ ਸਦਕਾ ਮੌਜੂਦਾ ਵਿਧਾਇਕ ਦੀ ਵਧ ਰਹੀ ਹਰਮਨਪਿਆਰਤਾ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਆਗੂ ਦਵਿੰਦਰ ਸਿੰਘ ਸੇਠੀ, ਜਥੇਦਾਰ ਮਨਜੀਤ ਸਿੰਘ ਦਿਓਲ, ਡਾ. ਧਰੁੱਬ ਸਿੰਘ, ਦੇਵ ਰਾਜ ਤਲਵਾੜਾ ਆਦਿ ਸਮੇਤ ਕਈ ਹੋਰ ਅਕਾਲੀ ਭਾਜਪਾ ਆਗੂ ਹਾਜਰ ਸਨ।

ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ ਅਹੁਦਾ ਸੰਭਾਲਿਆ

ਤਲਵਾੜਾ, 21 ਅਕਤੂਬਰ:  ਉੱਘੇ ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਸ਼੍ਰੀ ਨਵਤੇਜ ਸਿੰਘ ਗੜ੍ਹਦੀਵਾਲਾ ਨੇ ਬਲਾਕ ਤਲਵਾੜਾ ਦੇ ਇਤਿਹਾਸਕ ਪਿੰਡ ਧਰਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਸਕੂਲ ਵਿਚ ਵਧੀਆ ਵਿੱਦਿਅਕ ਮਾਹੌਲ ਸਿਰਜਣ ਦਾ ਯਤਨ ਕਰਨਗੇ ਜਿਸ ਨਾਲ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਚਹੁਮੁਖੀ ਵਿਕਾਸ ਹੋ ਸਕੇ। ਸਕੂਲ ਸਟਾਫ ਵੱਲੋਂ ਵਿਨੋਦ ਸ਼ਾਰਦਾ ਅਤੇ ਠਾਕੁਰ ਬਿਕਰਮ ਸਿੰਘ ਨੇ ਨਵਨਿਯੁਕਤ ਪ੍ਰਿੰਸੀਪਲ ਦਾ ਸਵਾਗਤ ਕਰਦਿਆਂ ਪੂਰੇ ਸਹਿਯੋਗ ਦਾ ਯਕੀਨ ਦਿਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਡਾ. ਹਰਜੀਤ ਸਿੰਘ ਐਸ. ਐਮ. ਓ. ਭੁੰਗਾ, ਪ੍ਰਿੰ. ਦਵਿੰਦਰ ਸਿੰਘ ਪੰਨੂੰ ਸ. ਸ. ਝਿੰਗੜ ਕਲਾਂ, ਪ੍ਰਿੰ. ਰਛਪਾਲ ਕੌਰ ਸ. ਸ. ਅੰਬਾਲਾ ਜੱਟਾਂ, ਸੁਰਿੰਦਰ ਕੁਮਾਰ ਲੈਕਚਰਾਰ ਡੱਫਰ, ਦਲਬੀਰ ਸਿੰਘ, ਗੁਰਮੀਤ ਲਾਲ, ਮਲਕੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਰੇਸ਼ਮ ਸਿੰਘ, ਸੀਤਾ ਦੇਵੀ ਆਦਿ ਸਮੇਤ ਧਰਮਪੁਰ ਸਕੂਲ ਦੇ ਸਮੂਹ ਮੈਂਬਰ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)