ਨਾਰਾ ਵਿਚ ਕਮਾਂਡੋ ਟਰੇਨਿੰਗ ਸੈਂਟਰ ਬਣੇਗਾ : ਸੂਦ

ਹੁਸ਼ਿਆਰਪੁਰ, 30 ਨਵੰਬਰ: ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਨਾਰਾ ਵਿਖੇ 50 ਕਰੋੜ ਰੁਪਏ ਖਰਚ ਕਰਕੇ ਕਮਾਂਡੋ ਟਰੇਨਿੰਗ ਸੈਂਟਰ ਬਣਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਨਾਰੂ ਨੰਗਲ ਵਿਖੇ ਚੈਕ ਵੰਡ ਸਮਾਗਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਸੈਂਟਰ ਦੇ ਬਣਨ ਨਾਲ ਕੰਢੀ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ।

        ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕੰਢੀ ਏਰੀਏ ਦੇ ਪਿੰਡਾਂ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਹੁਣ ਤੱਕ 99 ਪ੍ਰਤੀਸ਼ਤ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਪਿੰਡਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਕੂਲਾਂ ਦੀਆਂ ਇਮਾਰਤਾਂ ਅਤੇ ਚਾਰਦੀਵਾਰੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਕਾਪੀਆਂ ਅਤੇ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਨਾਰੂ ਨੰਗਲ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 2. 25 ਲੱਖ ਰੁਪਏ ਦਾ ਚੈਕ ਦਿੱਤਾ।

        ਪਿੰਡ ਦੇ ਸਰਪੰਚ ਮਹਿੰਗਾ ਰਾਮ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਜਗਤਾਰ ਸਿੰਘ ਅਤੇ ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆਂ ਨੇ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਪੰਚਾਇਤ ਅਫ਼ਸਰ ਬਲਾਕ-2 ਸੋਹਨ ਸਿੰਘ, ਸੰਮਤੀ ਮੈਂਬਰ ਗੁਰਮੇਲ ਚੰਦ, ਨੰਬਰਦਾਰ ਗੁਰਦੀਪ ਸਿੰਘ, ਜਰਨੈਲ ਸਿੰਘ, ਗੁਲਜਾਰ ਸਿੰਘ, ਪਰਮਜੀਤ ਸਿੰਘ, ਸਾਬਕਾ ਮੈਂਬਰ ਪੰਚਾਇਤ ਹਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜਰ ਸਨ।

ਗੜ੍ਹਸ਼ੰਕਰ ਤੋਂ ਆਦਮਪੁਰ ਤੱਕ 26 ਕਰੋੜ ਰੁ. ਦੀ ਲਾਗਤ ਨਾਲ ਸੜਕ ਦਾ ਨਿਰਮਾਣ : ਠੰਡਲ

ਮਾਹਿਲਪੁਰ, 30 ਨਵੰਬਰ: ਵਿਧਾਨ ਸਭਾ ਹਲਕਾ ਮਾਹਿਲਪੁਰ ਵਿੱਚ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਗੜ੍ਹਸ਼ੰਕਰ ਤੋਂ ਆਦਮਪੁਰ ਤੱਕ 26 ਕਰੋੜ ਰੁਪਏ ਦੀ ਲਾਗਤ ਨਾਲ ਪੱਕੀ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਮਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਖਨੌੜਾ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਪਿੰਡ ਖਨੌੜਾ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਪਿੰਡ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਪਿਛਲੇ ਦਿਨੀਂ 33 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਜਲਦੀ ਹੀ ਤਿਆਰ ਹੋ ਜਾਵੇਗੀ ਇਸ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਇਸ ਜਲ ਸਪਲਾਈ ਸਕੀਮ ਦੇ ਨਾਲ ਪਾਣੀ ਦੀ ਟੈਂਕੀ ਦਾ ਵੀ ਨਿਰਮਾਣ ਕੀਤਾ ਜਾਵੇਗਾ ਅਤੇ ਸਾਰੇ ਪਿੰਡ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਕਰਨ ਲਈ ਪਾਈਪਾਂ ਪਾਉਣ ਲਈ 4 ਲੱਖ ਰੁਪਏ ਹੋਰ  ਦਿੱਤੇ ਜਾਣਗੇ। 
        ਸ੍ਰ: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਪਿੰਡਾਂ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਬੀਜ ਵੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਹਰ ਪਿੰਡ ਦੀ ਪੰਚਾਇਤ ਨੂੰ  ਇੱਕ-ਇੱਕ ਬੀਜ ਸੋਧਕ ਡਰੱਮ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੇ ਸਕੂਲ ਦੀ ਮੁਰੰਮਤ ਅਤੇ ਚਾਰਦੀਵਾਰੀ ਲਈ 2. 80 ਲੱਖ ਰੁਪਏ ਦਾ ਚੈਕ ਦਿੱਤਾ।  ਸ੍ਰ: ਠੰਡਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣ ਅਤੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ। ਇਸ ਮੌਕੇ ਤੇ ਸ੍ਰ: ਠੰਡਲ ਨੇ ਪਿੰਡ ਦੀ ਦਸਮੇਸ਼ ਸਪੋਰਟਸ ਕਲੱਬ ਨੂੰ 50 ਹਜ਼ਾਰ ਰੁਪਏ ਦਾ ਚੈਕ ਵੀ ਦਿੱਤਾ।  ਪਿੰਡ ਪੰਡੋਰੀ ਕੱਦ ਦੀ ਪੰਚਾਇਤ ਨੂੰ ਵੀ ਇਸ ਮੌਕੇ ਤੇ ਵਿਕਾਸ ਕਾਰਜਾਂ ਲਈ 50 ਹਜ਼ਾਰ ਰੁਪਏ ਦਾ ਚੈਕ ਦਿੱਤਾ।
        ਸਾਬਕਾ ਸਰਪੰਚ ਮਹਿੰਦਰ ਪਾਲ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਚੇਅਰਮੈਨ ਪੰਚਾਇਤ ਸੰਮਤੀ ਬਲਾਕ-2 ਸ੍ਰ: ਜੋਗਿੰਦਰ ਸਿੰਘ ਮੇਹਟਿਆਣਾ,  ਕੁਲਵੰਤ ਸਿੰਘ ਬੱਲੀ, ਕੇਵਲ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ ਇਕਬਾਲ ਸਿੰਘ ਭੋਗਲ ਮੇਹਟਿਆਣਾ, ਸੁੱਚਾ ਸਿੰਘ, ਮਾਸਟਰ ਰਛਪਾਲ ਸਿੰਘ, ਸੈਕਟਰੀ ਕਰਮਜੀਤ, ਸਰਪੰਚ ਫੁਗਲਾਣਾ ਅਵਤਾਰ ਚੰਦ, ਮੈਨੇਜਰ ਸਰਕਾਰੀ ਫਾਰਮ ਖਨੌੜਾ ਨਰਿੰਦਰ ਸਿੰਘ ਮੱਲੀ, ਪੰਚ ਜਸਵੰਤ ਸਿੰਘ, ਨਸੀਬ ਚੰਦ, ਜਸਵਿੰਦਰ ਕੌਰ, ਨੰਬਰਦਾਰ ਰਾਮਜੀਤ ਸਿੰਘ, ਸਾਬਕਾ ਸਰਪੰਚ ਗੁਰਮੀਤ ਕੌਰ, ਅਵਤਾਰ ਸਿੰਘ ਧਾਮੀ, ਕਸ਼ਮੀਰ ਸਿੰਘ, ਹਰਬੰਸ ਸਿੰਘ, ਨੰਬਰਦਾਰ ਰਘਬੀਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸਤਵੰਤ ਸਿੰਘ, ਕੁਲਵੰਤ ਸਿੰਘ, ਰੁਪਿੰਦਰ ਸਿੰਘ ਢਿਲੋਂ, ਗੁਰਮੀਤ ਸਿੰਘ ਫੁਗਲਾਣਾ ਅਤੇ ਹੋਰ ਪਤਵੰਤੇ ਹਾਜ਼ਰ  ਸਨ।

ਆਵਾਜ਼ ਪ੍ਰਦੂਸ਼ਣ ਰੋਕਣ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ

ਹੁਸ਼ਿਆਰਪੁਰ, 30 ਨਵੰਬਰ:  ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਮੈਰਿਜ ਪੈਲਸਾਂ ਵਿੱਚ ਡੀ.ਜੇ. ਅਤੇ ਲਾਉਡ ਸਪੀਕਰਾਂ ਨਾਲ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ•ਸ਼ੰਕਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਭੁਪਿੰਦਰ ਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਅਸ਼ੋਕ ਕੁਮਾਰ ਚਲੋਤਰਾ ਐਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ, ਪ੍ਰੋ: ਬਹਾਦਰ ਸਿੰਘ  ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

        ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੋਰ ਪ੍ਰਦੂਸ਼ਨ ਨੂੰ ਰੋਕਣ ਲਈ ਮੈਰਿਜ ਪੈਲਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ  ਇਸ ਮਸਲੇ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਮੈਰਿਜ ਪੈਲਸਾਂ ਵਿੱਚ ਡੀ ਜੇ ਅਤੇ ਲਾਉਡ ਸਪੀਕਰ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਵਜਾਉਣ ਤੇ ਬਿਲਕੁਲ ਮਨਾਹੀ ਹੈ ਅਤੇ ਬਾਕੀ ਸਮੇਂ ਦੌਰਾਨ ਜੇ, ਡੀ ਜੇ ਅਤੇ ਲਾਉਡ ਸਪੀਕਰ ਦੀ ਵਰਤੋਂ ਕਰਨੀ ਹੈ ਤਾਂ ਉਸ ਦੀ ਆਗਿਆ ਸਬੰਧਤ ਐਸ ਡੀ ਐਮ ਤੋਂ ਲਈ ਜਾਵੇ ਅਤੇ ਡੀ ਜੇ ਤੇ ਲਾਉਡ ਸਪੀਕਰ ਦੀ ਅਵਾਜ਼ ਸ਼ੋਰ ਪ੍ਰਦੂਸ਼ਣ ਰੋਕਥਾਮ ਰੂਲਾਂ ਅਤੇ ਮਾਪਦੰਡਾਂ ਅਨੁਸਾਰ ਰੱਖੀ ਜਾਵੇ।  ਉਨ੍ਹਾਂ ਨੇ ਮੈਰਿਜ ਪੈਲਸਾਂ ਦੇ ਮਾਲਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਸ਼ੋਰ ਪ੍ਰਦੂਸ਼ਣ ਰੋਕਥਾਮ ਰੂਲਾਂ ਅਤੇ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਮਰੀਜਾਂ ਅਤੇ ਆਮ ਲੋਕਾਂ ਦੀ ਸਿਹਤ ਨੂੰ ਸ਼ੋਰ ਪ੍ਰਦੂਸ਼ਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ।

        ਸ੍ਰੀ ਤਰਨਾਚ ਨੇ ਜ਼ਿਲ੍ਹੇ ਦੇ ਸਮੂਹ ਐਸ ਡੀ ਐਮਜ਼ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ੋਰ ਪ੍ਰਦੂਸ਼ਨ ਨੂੰ ਰੋਕਣ ਲਈ ਸਮੇਂ-ਸਮੇਂ ਸਿਰ ਮੈਰਿਜ ਪੈਲਸਾਂ ਦੀ ਚੈਕਿੰਗ ਕਰਨ ਅਤੇ ਜੇ ਕੋਈ ਮੈਰਿਜ ਪੈਲਸ ਦਾ ਮਾਲਕ ਸ਼ੋਰ ਪ੍ਰਦੂਸ਼ਨ ਰੋਕਥਾਮ ਰੂਲਾਂ ਅਤੇ ਮਾਪਦੰਡਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮੈਰਿਜ ਪੈਲੇਸਾਂ ਵਿਚ ਹਥਿਆਰ ਲਿਜਾਣ ਤੇ ਪਾਬੰਦੀ

ਹੁਸ਼ਿਆਰਪੁਰ, 30 ਨਵੰਬਰ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ੋਸ਼੍ਰੀ ਧਰਮਦੱਤ ਤਰਨਾਚ ਵਲੋਂ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਸਾਰੇ ਮੈਰਿਜ ਪੈਲਸਾਂ ਵਿਚ ਕੋਈ ਵੀ ਵਿਅਕਤੀ ਵਿਆਹ ਸਾਦੀਆਂ ਜਾਂ ਕਿਸੇ ਹੋਰ ਮੌਕੇ ਤੇ ਕਿਸੇ ਵੀ ਤਰਾਂ ਦੇ ਹਥਿਆਰ  ਲੈ ਕੇ ਦਾਖਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਰਿਜ ਪੈਲੈਸ ਦੇ ਮਾਲਕ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨਗੇ ਕਿ ਕੋਈ ਵੀ ਵਿਅਕਤੀ ਮੈਰਿਜ ਪੈਲੇਸ ਵਿਚ ਫੰਕੁਸ਼ਨ ਸਮੇਂ ਹਥਿਆਰ ਲੈ ਕੇ ਨਾ ਜਾਵੇ। ਇਹ ਹੁਕਮ ਇਸ ਗਲ ਨੁੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ ਕਿ ਕੁੱਝ ਲੋਕ ਵਿਆਹ ਸ਼ਾਦੀਆਂ ਜਾਂ ਕਿਸੇ ਹੋਰ ਮੋਕਿਆਂ ਤੇ ਮੈਰਿਜ ਪੈਲਸਾਂ ਵਿਚ ਆਪਣੇ ਹਥਿਆਰ ਨਾਲ ਲੈ ਕੇ ਆਉਂਦੇ ਹਨ ਜਿਸ ਨਾਲ ਕਈ ਵਾਰ ਅਣ-ਸੁਖਾਵੀਂਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
        ਇਹ ਹੁਕਮ 28 ਫਰਵਰੀ 2011 ਤਕ ਲਾਗੂ ਰਹੇਗਾ।

ਨੌਜਵਾਨ ਸਮਾਜ ਸੇਵਾ ਲਈ ਅੱਗੇ ਆਉਣ : ਜਥੇਦਾਰ ਜੋਗਿੰਦਰ ਮਿਨਹਾਸ

ਤਲਵਾੜਾ, 28 ਨਵੰਬਰ : ਸਮਾਜ ਨੂੰ ਦਰਪੇਸ਼ ਅਨੇਕਾਂ ਅਲਾਮਤਾਂ ਨੂੰ ਮੁਕਤ ਕਰਨ ਲਈ ਨੌਜਵਾਨਾਂ ਨੂੰ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਕੂਲ ਤੇ ਕਾਲਜ ਪੱਧਰ ਤੇ ਨੌਜਵਾਨਾਂ ਵਿਚ ਉਸਾਰੂ ਲੀਹਾਂ ਤੇ ਆਪਸੀ ਮੁਕਾਬਲੇ ਦੀ ਭਾਵਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਲਵਾੜਾ ਨੇ ਸ਼ਹੀਦ ਯਾਦਗਾਰੀ ਐਜੁਕੇਸ਼ਨ ਸੁਸਾਇਟੀ ਤਲਵਾੜਾ ਵੱਲੋਂ ਸਟਾਫ ਕਲੱਬ ਵਿਖੇ ਕਰਵਾਏ ਮਹਾਨ ਦੇਸ਼ ਭਗਤਾਂ ਨੂੰ ਸਮਰਪਿਤ ਦੂਸਰੇ ਸੱਭਿਆਚਾਰ ਮੇਲੇ ਵਿਚ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਸੀਨੀਅਰ ਯੂਥ ਅਕਾਲੀ ਆਗੂ ਨੇ ਕਿਹਾ ਕਿ ਸੱਭਿਆਚਾਰਕ ਮੇਲਿਆਂ ਵਿਚ ਸਮਾਜ ਵਿਚ ਚੇਤਨਾ, ਭਾਈਚਾਰਕ ਸਾਂਝ ਅਤੇ ਉਤਸ਼ਾਹ ਵਧਦਾ ਹੈ ਜਿਸ ਨਾਲ ਦੇਸ਼ ਦੀ ਤਰੱਕੀ ਦਾ ਰਾਹ ਆਸਾਨ ਹੋ ਜਾਂਦਾ ਹੈ। ਇਸ ਮੌਕੇ ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਦੇ ਮੋਨੋ ਐਕਟਿੰਗ, ਕੋਰਿਓਗ੍ਰਾਫੀ, ਪੋਰੋਡੀ, ਗਿੱਧਾ, ਭੰਗੜਾ, ਸੁਹਾਗ, ਸੋਲੋ ਡਾਂਸ, ਫੈਂਸੀ ਡਰੈ¤ਸ ਅਤੇ ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਤਲਵਾੜਾ ਅਤੇ ਆਸ ਪਾਸ ਦੇ ਸਕੂਲਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਐਲਾਨ ਕੀਤਾ ਗਿਆ ਕਿ ਲੋਕਾਂ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਅਜਿਹੇ ਉਸਾਰੂ ਪ੍ਰੋਗਰਾਮ ਜਾਰੀ ਰੱਖੇ ਜਾਣਗੇ। ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਅਤੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਤੇ ਸੁਸਾਇਟੀ ਨੂੰ 5100 ਰੁਪਏ ਦਿੱਤੇ। ਜੱਜਾਂ ਦੀ ਭੂਮਿਕਾ ਟੀ. ਵੀ. ਕਲਾਕਾਰ ਰਮੇਸ਼ ਕਮਲ,ਵਿਕਰਮਜੀਤ, ਕੁਲਤਾਰ ਸਿੰਘ ਨੇ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਮਨ ਕੌਲ, ਅਨੂਪ ਭੱਟੀ, ਸ਼ਮਸ਼ੇਰ ਸਿੰਘ, ਡਾ. ਵਿਸ਼ਾਲ, ਜਸਵਿੰਦਰ ਸਿੰਘ ਸਰਪੰਚ ਆਦਿ ਹਾਜਰ ਸਨ।

ਸੰਗਠਨ, ਚੋਣਾਂ, ਸਰਕਾਰ ਤੇ ਸੇਵਾ ਕਾਮਯਾਬੀ ਦਾ ਮੰਤਰ : ਅਜੇ ਜਮਵਾਲ

ਤਲਵਾੜਾ , 28 ਨਵੰਬਰ:  ਇੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਏ ਤਿੰਨ ਦਿਨਾ ਜੋਨਲ ਸਿਖਲਾਈ ਕੈਂਪ ਦੇ ਅਖੀਰਲੇ ਦਿਨ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਸ਼੍ਰੀ ਅਜੇ ਜਮਵਾਲ ਨੇ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਸੰਗਠਨ, ਚੋਣਾਂ, ਸਰਕਾਰ ਅਤੇ ਸੇਵਾ ਦਾ ਮੂਲ ਮੰਤਰ ਆਦਰਸ਼ ਰੱਖਣਾ ਚਾਹੀਦਾ ਹੈ ਕਿਉਂਕਿ ਜਥੇਬੰਦੀ ਦੀ ਮਜਬੂਤੀ ਨਾਲ ਚੋਣਾਂ ਲੜਨ ਵਾਸਤੇ ਊਰਜਾ ਮਿਲਦੀ ਹੈ ਅਤੇ ਚੋਣਾਂ ਦੀ ਸਫਲਤਾ ਨਾਲ ਲੋਕਾਂ ਦੀ ਸੇਵਾ ਲਈ ਸਰਕਾਰ ਕਾਇਮ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸੂਬੇ ਵਿਚ ਸ਼੍ਰੀ ਨੀਤਿਸ਼ ਕੁਮਾਰ ਦੀ ਅਗਵਾਈ ਵਿਚ ਪਾਰਟੀ ਇਹ ਡੰਕੇ ਦੀ ਚੋਟ ਤੇ ਸਾਬਿਤ ਕਰ ਚੁੱਕੀ ਹੈ ਕਿ ਲੋਕ ਕਾਂਗਰਸ ਦੇ ਘੋਟਾਲਾ ਸੱਭਿਆਚਾਰ ਤੋਂ ਬੁਰੀ ਤਰਾਂ ਅੱਕ ਚੁੱਕੇ ਹਨ ਅਤੇ ਉਹ ਹੁਣ ਸੂਬੇ ਵਿਚ ਅਮਨ ਕਾਨੂੰਨ ਅਤੇ ਵਿਕਾਸ ਚਾਹੁੰਦੇ ਹਨ। ਜਿਕਰਯੋਗ ਹੈ ਕਿ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ ਅਤੇ ਜਿਲ੍ਹਾ ਪ੍ਰਧਾਨ ਉਮੇਸ਼ ਸ਼ਾਕਰ ਦੀ ਦੇਖ ਰੇਖ ਹੇਠ ਲੱਗੇ ਇਸ ਕੈਂਪ ਵਿਚ ਭਾਜਪਾ ਦੇ ਜਿਲ੍ਹਾ ਖੰਨਾ, ਮੋਗਾ, ਪਠਾਨਕੋਟ, ਜਗਰਾਓਂ ਅਤੇ ਮੁਕੇਰੀਆਂ ਦੇ ਕਰੀਬ 125 ਅਹੁਦੇਦਾਰਾਂ ਨੇ ਸਿਖਲਾਈ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਬਕਾਇਦਾ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਮੌਕੇ ਹਾਜਰ ਇਕੱਠ ਦਾ ਧੰਨਵਾਦ ਕਰਦਿਆਂ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਕਿਹਾ ਕਿ ਏਕਤਾ ਅਤੇ ਆਪਸੀ ਵਿਸ਼ਵਾਸ਼ ਕਾਇਮ ਰੱਖਦੇ ਹੋਏ ਹਰ ਪਾਰਟੀ ਵਰਕਰ ਨੂੰ ਪੂਰੀ ਦ੍ਰਿੜਤਾ ਨਾਲ ਲੋਕ ਸੇਵਾ ਦੇ ਮੈਦਾਨ ਵਿਚ ਕਦਮ ਰੱਖਣਾ ਚਾਹੀਦਾ ਹੈ। ਸ਼੍ਰੀ ਅਰੁਣੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਨੇ ਇਸ ਮੌਕੇ ਕਿਹਾ ਕਿ ਲੋਕ ਕੇਂਦਰ ਵਿਚ ਭਾਜਪਾ ਨੂੰ ਵੇਖਣਾ ਚਾਹੁੰਦੇ ਹਨ ਅਤੇ ਇਸ ਲਈ ਪਾਰਟੀ ਵਰਕਰਾਂ ਨੂੰ ਜਿੱਥੇ ਸੱਚ ਦਾ ਸੁਨੇਹਾ ਹਰ ਘਰ ਵਿਚ ਪਹੁੰਚਾਉਣਾ ਚਾਹੀਦਾ ਹੈ ਉੱਥੇ ਲੋਕ ਭਲਾਈ ਦੇ ਖੇਤਰ ਵਿਚ ਵਧ ਚੜ੍ਹ ਕੇ ਨਿੱਤਰਨਾ ਚਾਹੀਦਾ ਹੈ ਤਾ ਕਿ ਲੋਕਾਂ ਦਾ ਵਿਸ਼ਵਾਸ ਪੂਰੀ ਤਰਾਂ ਕਾਇਮ ਰਹੇ। ਇਸ ਤਿੰਨ ਦਿਨਾ ਕੈਂਪ ਵਿਚ ਸਿਖਿਆਰਥੀਆਂ ਨੂੰ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ, ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ, ਕੇਂਦਰੀ ਆਗੂ ਸ਼੍ਰੀ ਰਾਮ ਪਿਆਰੇ ਪਾਂਡੇ, ਪ੍ਰੋ. ਰਜਿੰਦਰ ਭੰਡਾਰੀ ਉਪ ਚੇਅਰਮੈਨ ਪਲਾਨਿੰਗ ਬੋਰਡ ਪੰਜਾਬ, ਸ਼੍ਰੀ ਬ੍ਰਿਜ ਲਾਲ ਰਿਣਵਾ, ਸ਼੍ਰੀ ਨੀਰਜ ਤਾਇਲ, ਸ਼੍ਰੀ ਵਿਨੀਤ ਜੋਸ਼ੀ, ਸ਼੍ਰੀ ਮਨਜੀਤ ਸਿੰਘ ਰਾਏ, ਸ਼੍ਰੀ ਸੋਮ ਪ੍ਰਕਾਸ਼, ਮਦਨ ਲਾਲ ਗਰਗ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਨੂੰ ਜਥੇਬੰਦਕ ਤੌਰ ਤੇ ਹੋਰ ਮਜਬੂਤ ਬਣਾਉਣ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਹੋਰਨਾਂ ਤੋਂ ਇਸ ਮੌਕੇ ਸ਼੍ਰੀ ਇਮੈਨੁਅਲ ਗਿੱਲ ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਤਲਵਾੜਾ, ਠਾਕੁਰ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਸ਼੍ਰੀ ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਹਾਜਰ ਸਨ।

ਮਹੰਤ ਰਾਮ ਪ੍ਰਕਾਸ਼ ਦਾਸ ਨੇ ਕੰਢੀ ਇਲਾਕੇ ਨੂੰ ਦੇਸ਼ ਦੇ ਨਕਸ਼ੇ ਤੇ ਲਿਆਂਦਾ : ਸੁਖਬੀਰ ਬਾਦਲ

ਤਲਵਾੜਾ, 27 ਨਵੰਬਰ: ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ  ਮਹੰਤ ਰਾਮ ਪ੍ਰਕਾਸ਼ ਦਾਸ ਜੀ , ਜੋ 13 ਨਵੰਬਰ 2010 ਦੀ ਰਾਤ ਨੂੰ  ਅਕਾਲ ਚਲਾਣਾ ਕਰ ਗਏ ਸਨ, ਨੂੰ ਰਾਮਪੁਰ ਹਲੇੜ ਵਿਖੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਹੰਤ ਜੀ ਨੇ ਆਪਣੀ ਸਾਰੀ ਜਿੰਦਗੀ ਸਮਾਜ ਦੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ  ਬੇਹਤਰੀ ਲਈ ਲਾ ਦਿੱਤੀ ਅਤੇ ਗਲਤ ਰਸਤੇ ਪਏ ਲੋਕਾਂ ਨੂੰ ਸਹੀ ਸੇਧ ਦਿੱਤੀ।  ਸ੍ਰ: ਬਾਦਲ ਨੇ ਕਿਹਾ ਕਿ ਮਹੰਤ ਜੀ ਨੇ ਕੰਢੀ ਖੇਤਰ ਦੇ ਇਲਾਕੇ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਹਿੰਦੋਸਤਾਨ ਦੇ ਨਕਸ਼ੇ ਤੇ ਪ੍ਰਸਿੱਧੀ ਦਿਵਾਈ। ਉਹਨਾਂ ਕਿਹਾ ਕਿ ਮਹੰਤ ਜੀ ਨੇ ਜਿਥੇ ਸਮਾਜ ਦੇ ਲੋਕਾਂ ਨੂੰ ਸਹੀ ਸੇਧ ਦੇ ਕੇ ਪ੍ਰਮਾਤਮਾ ਨਾਲ ਜੋੜਨ ਲਈ ਪ੍ਰਰਨਾ ਦਿੱਤੀ, ਉਥੇ ਉਨ੍ਹਾਂ ਨੇ ਇਸ ਪੱਛੜੇ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਵਿੱਦਿਆ ਦੇ ਖੇਤਰ ਵਿੱਚ ਵੀ ਵੱਡਮੁਲਾ ਯੋਗਦਾਨ ਵੀ ਪਾਇਆ। ਮਹੰਤ ਜੀ ਨੇ ਇਸ ਕੰਢੀ ਖੇਤਰ ਦੇ ਇਲਾਕੇ ਵਿੱਚ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਵਿੱਦਿਆ ਮੁਹੱਈਆ ਕਰਨ ਲਈ ਕਈ ਵਿਦਿਅਕ ਸੰਸਥਾਵਾਂ ਵੀ ਖੋਲ੍ਹੀਆਂ।  ਸ੍ਰ: ਬਾਦਲ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।  ਉਪ ਮੁੱਖ ਮੰਤਰੀ ਨੇ ਹਲਕੇ ਦੇ ਵਿਧਾਇਕ ਸ੍ਰ: ਅਮਰਜੀਤ ਸਿੰਘ ਸਾਹੀ ਵੱਲੋਂ ਇਲਾਕੇ ਦੀਆਂ ਰੱਖੀਆਂ ਮੰਗਾਂ ਬਾਰੇ ਬੋਲਦਿਆਂ ਐਲਾਨ ਕੀਤਾ ਕਿ ਸਰਕਾਰੀ ਕਾਲਜ ਤਲਵਾੜਾ ਦਾ ਨਾਂ ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੇ ਨਾਂ ਤੇ ਰੱਖਿਆ ਜਾਵੇਗਾ ਅਤੇ ਕੰਢੀ ਖੇਤਰ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਅਤੇ ਸਿੰਚਾਈ ਸਹੂਲਤਾਂ ਮੁਹੱਈਆ ਕਰਨ ਲਈ 10 ਡੂੰਘੇ ਟਿਊਬਵੈਲ ਲਗਾਏ ਜਾਣਗੇ।  ਉਨ੍ਹਾਂ ਕਿਹਾ ਕਿ ਇਸ ਇਲਾਕੇ  ਲੋਕਾਂ ਨੂੰ  ਚੰਡੀਗੜ੍ਹ ਜਾਣ ਲਈ ਦਾਤਾਰਪੁਰ ਤੋਂ ਚੰਡੀਗੜ੍ਹ ਵਾਸਤੇ ਬੱਸ ਸੇਵਾ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਦਿੱਤੀ ਜਾ ਰਹੀ ਗਰਾਂਟ 3 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਜਾਵੇਗੀ।
        ਸ੍ਰੀ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਭਾਵੇਂ ਮਹੰਤ ਜੀ ਸਰੀਰਕ ਰੂਪ ਵਿੱਚ ਸਾਡੇ  ਵਿੱਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦਾ ਅਸ਼ੀਰਵਾਦ ਅਤੇ ਸਿੱਖਿਆਵਾਂ ਸਾਡੇ ਨਾਲ ਹਮੇਸ਼ਾਂ ਰਹਿਣਗੀਆਂ। ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਅਤੇ ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਪੰਜਾਬ ਨੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਹੰਤ ਜੀ ਦੁਆਬੇ ਦੇ ਬੇਹੱਦ ਸਤਿਕਾਰਤ ਅਤੇ ਹਰਮਨ ਪਿਆਰੇ ਆਗੂ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿਰਫ਼ ਇਸ ਇਲਾਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਤੇ ਹਿੰਦੁਸਤਾਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
        ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਮਹੰਤ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਹੰਤ ਜੀ ਦਾ ਜਨਮ 1934  ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ 60 ਸਾਲ ਬਾਬਾ ਲਾਲ ਦਿਆਲ ਜੀ ਦੀ ਗੱਦੀ ਤੇ ਬਿਰਾਜਮਾਨ ਹੋ ਕੇ ਇਲਾਕੇ ਦੇ ਲੋਕਾਂ ਨੂੰ ਸਹੀ ਸੇਧ ਦਿੱਤੀ।  ਉਨ੍ਹਾਂ ਕਿਹਾ ਕਿ ਮਹੰਤ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਵੀ ਬਹੁਤ ਪਿਆਰ ਸੀ।          
    ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ, ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਪ੍ਰੋ: ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਭਾਜਪਾ ਪੰਜਾਬ, ਰਮੇਸ਼ ਚੰਦਰ ਡੋਗਰਾ ਸਾਬਕਾ ਮੰਤਰੀ ਪੰਜਾਬ, ਹਰਬੰਸ ਸਿੰਘ ਮੰਝਪੁਰ, ਮਹੰਤ ਗੰਗਾ ਦਾਸ ਜ¦ਧਰ, ਰਾਜਨ ਮੱਕੜ , ਚੰਪਤ ਰਾਏ ਜਨਰਲ ਸਕੱਤਰ ਵਿਸ਼ਵ ਹਿੰਦੂ ਪ੍ਰੀਸ਼ਦ, ਰਘੂਨਾਥ ਰਾਣਾ, ਦੇਸ਼ ਰਾਜ ਸ਼ਰਮਾ ਪ੍ਰਿੰਸੀਪਲ, ਰਮੇਸ਼ ਸ਼ਾਸਤਰੀ ਅਤੇ ਸੰਤ ਸਮਾਜ ਦੇ ਵੱਖ-ਵੱਖ ਨੁਮਾਇੰਦਿਆਂ ਨੇ ਵੀ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।  ਸਰਵਸ੍ਰੀ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ, ਅਸ਼ਵਨੀ ਸ਼ਰਮਾ ਭਾਜਪਾ  ਪ੍ਰਦੇਸ਼ ਪ੍ਰਧਾਨ , ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ  ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਬੀਬੀ ਸੁਖਦੇਵ ਕੌਰ ਸੱਲ੍ਹਾਂ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਕੁਮਾਰੀ ਓਮੇਸ਼ ਸ਼ਾਕਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਭਾਜਪਾ, ਸਤਨਾਮ ਸਿੰਘ ਧਨੋਆ, ਜਪਦੀਪ ਸਿੰਘ ਜੱਪਾ, ਰਾਮ ਦਾਸ ਤਿਆਗੀ, ਰਾਜੇਸ਼ਵਰ ਨੰਦਾ, ਮਹੰਤ ਵਰਿੰਦਰ ਮੋਹਨ ਦਾਸ, ਬਾਬਾ ਰਜਿੰਦਰ, ਸਰਬਜੋਤ ਸਿੰਘ ਸਾਬੀ, ਕ੍ਰਿਸ਼ਨ ਲਾਲ ਦਸੂਹਾ, ਸਤਪਾਲ ਸ਼ਾਸਤਰੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਰਧਾਂਜ਼ਲੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਲੋਕਾਂ ਦੇ ਮਸੀਹਾ ਸਨ ਮਹੰਤ ਰਾਮ ਪ੍ਰਕਾਸ਼ ਦਾਸ : ਸਾਹੀ

ਤਲਵਾੜਾ, 26 ਨਵੰਬਰ :  ਮਹੰਤ ਰਾਮ ਪ੍ਰਕਾਸ਼ ਦਾਸ ਜਿੱਥੇ ਅਧਿਆਤਮਕ ਜਗਤ ਦੇ ਚਮਕਦੇ ਸਿਤਾਰੇ ਸਨ ਉੱਥੇ ਆਪਣੀ ਮਿਕਨਾਤੀਸੀ ਸ਼ਖਸ਼ੀਅਤ ਸਦਕਾ ਹਮੇਸ਼ਾ ਲੋਕ ਭਲਾਈ ਲਈ ਤਤਪਰ ਰਹਿੰਦੇ ਸਨ ਤੇ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੂਰੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਪ੍ਰਗਟਾਵਾ ਇੱਥੇ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਕਰਦਿਆਂ ਕਿਹਾ ਕਿ ਮਹੰਤ ਜੀ ਨੇ ਲਛਮਣ ਸਿੰਘ ਗਿੱਲ ਵਜਾਰਤ ਵਿਚ ਬਤੌਰ ਕੈਬਨਿਟ ਮੰਤਰੀ ਇਸ ਬੇਹੱਦ ਪਿਛੜੇ ਇਲਾਕੇ ਨੂੰ ਵਿਕਾਸ ਦੀ ਰਾਹ ਵਿਖਾਈ ਅਤੇ ਬਾਅਦ ਵਿਚ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਅਸ਼ੀਰਵਾਦ ਦੇ ਕੇ ਆਪਣੇ ਆਦਰਸ਼ ਸਮਾਜ ਦੇ ਸੁਪਨੇ ਨੂੰ ਨਵੀਂ ਉਡਾਨ ਦਿੱਤੀ। ਸ. ਸਾਹੀ ਨੇ ਕਿਹਾ ਕਿ ਅਜਿਹੇ ਕਥਨੀ ਤੇ ਕਰਨੀ ਤੇ ਪ੍ਰਪੱਕ, ਦ੍ਰਿੜ ਸੰਕਲਪ ਤੇ ਲੋਕ ਹਿਤੈਸ਼ੀ ਆਗੂ ਲੋਕਾਂ ਦੇ ਮਨਾਂ ਵਿਚ ਹਮੇਸ਼ਾ ਚਾਨਣ ਮੁਨਾਰਾ ਬਣੇ ਰਹਿੰਦੇ ਹਨ। ਸ. ਸਾਹੀ ਨੇ ਕਿਹਾ ਕਿ ਉਹ ਮਹੰਤ ਜੀ ਦੇ ਅਸ਼ੀਰਵਾਦ ਨਾਲ ਹੀ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਮਜਬੂਤੀ ਨਾਲ ਮੈਦਾਨ ਵਿਚ ਆਏ ਹਨ ਅਤੇ ਇਸੇ ਸਦਕਾ ਉਹ ਹੁਣ ਤੱਕ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਵਿਚ ਕਾਮਯਾਬ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੇ ਰਾਜਨੀਤੀ ਅਤੇ ਰੂਹਾਨੀਅਤ ਦੇ ਸੁਮੇਲ ਨਾਲ ਲੋਕ ਕਲਿਆਣ ਦਾ ਬਿਖੜਾ ਪੈਂਡਾ ਚੁਣਿਆ ਅਤੇ ਇਸ ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਵੱਖਰੀ ਮਿਸਾਲ ਕਾਇਮ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ ਤੇ ਹੋਰ ਆਗੂ ਹਾਜਰ ਸਨ।

UPA ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ : ਅਸ਼ਵਨੀ ਸ਼ਰਮਾ

ਤਲਵਾੜਾ, 26 ਨਵੰਬਰ: ਬਿਹਾਰ ਚੋਣਾਂ ਨੇ ਭਾਰਤ ਦੇ ਲੋਕੰਤਤਰ ਵਿਚ ਨਵਾਂ ਮੋੜ ਲਿਆਂਦਾ ਹੈ ਅਤੇ ਇਸ ਨਾਲ ਯੂ. ਪੀ. ਏ. ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਖਾਸ ਤੌਰ ਤੇ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਦਾ ਜਾਦੂ ਬੁਰੀ ਤਰਾਂ ਫੇਲ੍ਹ ਹੋਇਆ ਹੈ ਤੇ ਲੋਕਾਂ ਨੇ ਨਿਰੋਲ ਵਿਕਾਸ ਦਾ ਰਾਹ ਚੁਣਿਆ ਹੈ। ਇਹ ਵਿਚਾਰ ਇੱਥੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਤਿੰਨ ਦਿਨਾ ਜੋਨਲ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਰਾਜਕੁਮਾਰ ਆਖੇ ਜਾਂਦੇ ਰਾਹੁਲ ਗਾਂਧੀ 19 ਸੀਟਾਂ ਦੇ ਚੋਣ ਪ੍ਰਚਾਰ ਲਈ ਗਏ ਅਤੇ ਇੱਕ ਵੀ ਸੀਟ ਨਹੀਂ ਜਿੱਤੇ। ਇਸ ਤਰਾਂ ਲੋਕਾਂ ਨੇ ਨੀਤਿਸ਼ ਕੁਮਾਰ ਦੀ ਠੋਸ ਵਿਕਾਸਵਾਦੀ ਪਹੁੰਚ ਨੂੰ ਸਵੀਕਾਰ ਕੀਤਾ ਅਤੇ ਆਮ ਪ੍ਰਚਲਤ ਜਾਤੀ ਜਾਂ ਪਛੜੇ ਆਦਿ ਵਰਗਾਂ ਵਾਲੀ ਹੋਛੀ ਰਾਜਨੀਤੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸਿਖਲਾਈ ਕੈਂਪ ਦੇ ਮਹੱਤਵ ਬਾਰੇ ਸ਼੍ਰੀ ਸ਼ਰਮਾ ਨੇ ਕਿਹਾ ਕਿ ਯੋਗ ਸਿਖਲਾਈ ਤੋਂ ਬਗੈਰ ਇਨਸਾਨ ਅਧੂਰਾ ਹੈ ਅਤੇ ਖਾਸ ਕਰਕੇ ਭਾਜਪਾ ਵਰਗੀ ਅਨੁਸ਼ਾਸ਼ਿਤ ਪਾਰਟੀ ਵਿਚ ਇਸ ਦੇ ਆਗੂਆਂ ਤੇ ਵਰਕਰਾਂ ਨੂੰ ਵਿਰਸੇ, ਸਮਕਾਲੀਨ ਮਸਲਿਆਂ ਅਤੇ ਮੁਸ਼ਕਿਲਾਂ ਬਾਰੇ ਚੇਤੰਨ ਰੱਖਣ ਲਈ ਅਜਿਹੇ ਉਪਰਾਲੇ ਜਰੂਰੀ ਹਨ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾ ਕੈਂਪ ਨੂੰ ਲਾਉਣ ਮਗਰੋਂ ਸਾਰੇ ਵਰਕਰਾਂ ਵਿਚ ਨਵਾਂ ਜੋਸ਼, ਉਤਸ਼ਾਹ, ਵਿਸ਼ਵਾਸ਼ ਹੋਵੇਗਾ।
ਕੈਂਪ ਦੀਆਂ ਸਰਗਰਮੀਆਂ ਬਾਰੇ ਦੱਸਦਿਆਂ ਉਨ੍ਹਾਂ ਦੱਸਿਆ ਕਿ ਇਸ ਮਨਜੀਤ ਸਿੰਘ ਰਾਏ ਸੂਬਾ ਜਨਰਲ ਸਕੱਤਰ, ਬਲਰਾਮਜੀ ਦਾਸ ਟੰਡਨ, ਵਿਨੀਤ ਜੋਸ਼ੀ, ਨੀਰਜ ਤਾਇਲ, ਪ੍ਰੋ. ਰਜਿੰਦਰ ਭੰਡਾਰੀ, ਪ੍ਰੋ. ਬ੍ਰਿਜ ਲਾਲ ਰਿਣਵਾ, ਸੋਮ ਪ੍ਰਕਾਸ਼, ਰਘੁਨਾਥ ਰਾਣਾ, ਅਰੁਣੇਸ਼ ਸ਼ਾਕਰ, ਸ. ਅਮਰਜੀਤ ਸਿੰਘ ਸਾਹੀ, ਰਾਮ ਪਿਆਰੇ ਪਾਂਡੇ, ਭੁਪਿੰਦਰ ਯਾਦਵ ਤੋਂ ਇਲਾਵਾ ਅਵਿਨਾਸ਼ ਰਾਏ ਖੰਨਾ, ਸ. ਨਵਜੋਤ ਸਿੰਘ ਸਿੱਧੂ ਵੱਲੋ ਵੱਖ ਵੱਖ ਵਿਸ਼ਿਆਂ ਤੇ ਵਰਕਰਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ ਜਾਵੇਗੀ ਅਤੇ ਵਰਕਰਾਂ ਵਿਚ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਖੰਨਾ, ਮੋਗਾ, ਜਗਰਾਓਂ, ਪਠਾਨਕੋਟ ਅਤੇ ਮੁਕੇਰੀਆਂ (ਹੁਸ਼ਿਆਰਪੁਰ ਦਿਹਾਤੀ) ਜਿਲ੍ਹਿਆਂ ਤੋਂ ਵਰਕਰ ਭਾਗ ਲੈ ਰਹੇ ਹਨ।

ਹੁਸ਼ਿਆਰਪੁਰ ਦੀਆਂ ਮੰਡੀਆਂ ਚ 295856 ਟਨ ਝੋਨੇ ਦੀ ਖਰੀਦ : ਤਰਨਾਚ

ਹੁਸ਼ਿਆਰਪੁਰ, 26 ਨਵੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮੰਡੀਆਂ ਵਿੱਚ ਹੁਣ ਤੱਕ 295856 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦ ਕਿ ਸਾਲ 2010-11 ਵਿੱਚ ਝੋਨਾ ਖਰੀਦ ਕਰਨ ਦਾ ਟੀਚਾ 286000 ਟਨ ਮਿਥਿਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ ਪਨਗਰੇਨ ਨੇ 88282 ਟਨ ਝੋਨੇ ਦੀ ਖਰੀਦ ਕੀਤੀ ਹੈ, ਮਾਰਕਫੈਡ ਨੇ 45029 ਟਨ, ਪਨਸਪ ਨੇ 74258 ਟਨ, ਪੰਜਾਬ ਰਾਜ ਵੇਅਰਹਾਉਸ ਕਾਰਪੋਰੇਸ਼ਨ ਨੇ 27089 ਟਨ, ਪੰਜਾਬ ਐਗਰੋ ਨੇ 23158 ਟਨ, ਐਫ ਸੀ ਆਈ 35776 ਟਨ ਅਤੇ ਵਪਾਰੀਆਂ ਨੇ 2264 ਟਨ ਝੋਨੇ ਦੀ ਖਰੀਦ ਕੀਤੀ ਹੈ।   ਉਹਨਾਂ ਹੋਰ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ 286413 ਟਨ ਝੋਨਾ ਮੰਡੀਆਂ ਵਿੱਚੋਂ ਚੁਕ ਲਿਆ ਗਿਆ ਅਤੇ ਬਾਕੀ ਰਹਿੰਦੇ ਝੋਨੇ ਦੀ ਲਿਫਟਿੰਗ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ।  ਹੁਣ ਤੱਕ ਖਰੀਦ ਕੀਤੇ ਗਏ ਝੋਨੇ ਦੀ ਕੁਲ ਬਣਦੀ ਅਦਾਇਗੀ 302. 26 ਕਰੋੜ ਰੁਪਏ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ।

ਦਫਤਰੀ ਕੰਮਕਾਜ ਦੇ ਢੰਗ ਤਰੀਕੇ ਸਿਖਾਉਣ ਲਈ ਵਰਕਸ਼ਾਪ ਲਾਈ

ਹੁਸ਼ਿਆਰਪੁਰ, 25 ਨਵੰਬਰ:  ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੂਚਨਾ ਅਧਿਕਾਰ ਐਕਟ-2005 ਦਫ਼ਤਰੀ ਕੰਮ-ਕਾਜ ਦੀ ਵਿਧੀ, ਆਚਰਨ ਨਿਯਮਾਂ ਅਤੇ ਸਜ਼ਾ ਤੇ ਅਪੀਲ ਨਿਯਮ 1970 ਤੇ ਕਾਨੂੰਨੀ ਜਾਣਕਾਰੀ ਦੇਣ ਸਬੰਧੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਿਖੇ ਕੀਤਾ ਗਿਆ ।
        ਅੰਡਰ ਸੈਕਟਰੀ (ਰਿਟਾ:) ਸ੍ਰੀ ਬਾਂਕੇ ਬਿਹਾਰੀ ਰਿਸੋਰਸ ਪਰਸਨ ਮੈਗਸੀਪਾ ਵੱਲੋਂ ਇਸ ਵਰਕਸ਼ਾਪ ਵਿੱਚ ਸੂਚਨਾ ਅਧਿਕਾਰ ਐਕਟ-2005, ਦਫ਼ਤਰੀ ਕੰਮ-ਕਾਜ਼ ਦੀ ਵਿੱਧੀ ਪੈਨਸ਼ਨ ਅਤੇ ਪੇ-ਫਿਕਸੇਸ਼ਨ, ਮੁਲਾਜ਼ਮਾਂ ਦੇ ਆਚਰਨ ਨਿਯਮਾਂ ਤੇ ਸਜ਼ਾ ਤੇ ਅਪੀਲ ਨਿਯਮ 1970 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਰਕਸ਼ਾਪ ਵਿੱਚ ਆਏ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰਪੂਰਵਕ ਦਿੱਤੇ ਗਏ। 
        ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਸੁਰਜੀਤ ਸਿੰਘ ਨੇ ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਜ਼ਿਲ੍ਹਾ ਆਫ਼ਿਸ ਮੈਨੂਅਲਾਂ ਅਨੁਸਾਰ ਦਫ਼ਤਰੀ ਕੰਮ-ਕਾਜ਼ ਦੀ ਵਿਧੀ ਅਧੀਨ ਕੁਦਰਤੀ ਇਨਸਾਫ਼ ਦੇ ਅਸੂਲਾਂ ਨੂੰ ਲਾਗੂ ਕਰਨ ਸਬੰਧੀ ਅਤੇ ਪਾਲਣਾ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਉਨ੍ਹਾਂ ਆਏ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਜ ਦੀ ਵਰਕਸ਼ਾਪ ਰਿਸੋਰਸ ਪਰਸਨ / ਵਿਸ਼ਾ ਮਾਹਿਰ ਵੱਲੋਂ ਮਿਲੀ ਜਾਣਕਾਰੀ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਭਾਗਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਨ ਲਈ ਪ੍ਰੇਰਿਆ। ਸ੍ਰੀ ਪ੍ਰੇਮ ਚੰਦ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੱਲੋਂ ਜ਼ਿਲ੍ਹਾ ਸੈਂਟਰ ਸਬੰਧੀ ਜਾਣਕਾਰੀ ਦਿੱਤੀ ਗਈ।
        ਇਸ ਵਰਕਸ਼ਾਪ ਵਿੱਚ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿਲੀ ਭਰਪੂਰ ਜਾਣਕਾਰੀ ਸਬੰਧੀ ਧੰਨਵਾਦ ਕਰਦਿਆਂ ਵਿਚਾਰ ਪ੍ਰਗਟ ਕੀਤੇ ਕਿ ਉਨ੍ਹਾਂ ਨੂੰ ਇਸ ਵਰਕਸ਼ਾਪ ਵਿੱਚ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ। ਇਸ ਵਰਕਸ਼ਾਪ ਨੂੰ ਬੜਾ ਹੀ ਲਾਹੇਵੰਦ ਦੱਸਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ-ਕਾਰ ਵਿੱਚ ਇਹੋ ਜਿਹੀਆਂ ਵਰਕਸ਼ਾਪਾਂ ਨਾਲ ਕਾਫ਼ੀ ਸੁਧਾਰ ਆਵੇਗਾ ਅਤੇ ਕੰਮ-ਕਾਰ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਜੋਸ਼ ਵੱਲੋਂ ਖਾਨਪੁਰ ਵਿਚ ਨਵੇਂ ਜਿੰਮ ਦਾ ਉਦਘਾਟਨ

ਸ਼ਾਮਚੁਰਾਸੀ, 25 ਨਵੰਬਰ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਪਿੰਡ ਵਿੱਚ ਜਿੰਮ ਖੋਲ੍ਹੇ ਜਾ ਰਹੇ ਹਨ।  ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਖਾਨਪੁਰ ਵਿਖੇ ਨਵੇਂ ਬਣੇ ਜਿੰਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਬੀਬੀ ਜੋਸ਼ ਨੇ ਕਿਹਾ ਕਿ ਇਸ ਜਿੰਮ ਨੂੰ ਬਣਾਉਣ ਲਈ ਪਹਿਲਾਂ ਇੱਕ ਲੱਖ ਰੁਪਏ ਦਿੱਤੇ ਗਏ ਸਨ ਅਤੇ ਹੁਣ 30 ਹਜ਼ਾਰ ਰੁਪਏ ਦਾ ਜਿੰਮ ਲਈ ਨਵਾਂ ਸਮਾਨ ਖਰੀਦ ਕੇ ਦਿੱਤਾ ਗਿਆ ਹੈ।
        ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜੋਸ਼ ਨੇ ਕਿਹਾ ਕਿ ਇਸ ਜਿੰਮ ਵਿੱਚ ਨੌਜਵਾਨਾਂ ਤੋਂ ਇਲਾਵਾ ਔਰਤਾਂ ਅਤੇ ਬਜ਼ੁਰਗ ਵੀ ਆ ਕੇ ਕਸਰਤ ਕਰਕੇ ਸਿਹਤ ਦੀ ਸੰਭਾਲ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਕੂਲਾਂ ਨੂੰ ਮਾਡਲ ਸਕੂਲਾਂ ਵਾਂਗ ਆਧੁਨਿਕ ਸਹੂਲਤਾਂ , ਫਰਨੀਚਰ, ਕੰਪਿਊਟਰ ਅਤੇ ਹੋਰ ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਕੂਲਾਂ ਦੀਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਅਤੇ ਚਾਰਦੀਵਾਰੀ ਬਣਾਈ ਜਾ ਰਹੀ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ ਜਿਸ ਨਾਲ ਸਕੂਲਾਂ ਵਿੱਚ ਪੜਾਈ ਦਾ ਮਿਆਰ ਉਚਾ ਹੋਇਆ ਹੈ ਅਤੇ ਪੜਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
        ਬੀਬੀ ਜੋਸ਼ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਡੋਰੀ ਰੁਕਮਣ ਅਤੇ ਤਾਰਾਗੜ੍ਹ ਵਿਖੇ ਡੇਢ-ਡੇਢ ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾ ਦਿੱਤੀਆਂ ਹਨ। ਇਸ ਤੋਂ ਇਲਾਵਾ 5 ਹੋਰ ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਚਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਪਿੰਡ ਖਾਨਪੁਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਕਰਵਾਇਆ ਜਾਵੇਗਾ। ਪਿੰਡ ਦੀ ਪੰਚਾਇਤ ਵੱਲੋਂ ਇਸ ਮੌਕੇ ਤੇ ਮੁੱਖ ਮਹਿਮਾਨ ਬੀਬੀ ਜੋਸ਼ ਦਾ ਸਨਮਾਨ ਵੀ ਕੀਤਾ ਗਿਆ।        
        ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ  ਐਸ ਡੀ ਓ ਕੁਲਵੰਤ ਸਿੰਘ ਸੈਣੀ, ਸਹਾਇਕ ਇੰਜੀਨੀਅਰ ਵਿਕਾਸ ਸੈਣੀ, ਕੰਟਰੈਕਟਰ ਜਸਪਾਲ ਸਿੰਘ ਲੋਂਗੀਆ, ਬਿਜਲੀ ਵਿਭਾਗ ਦੇ ਐਸ ਡੀ ਓ ਰੇਸ਼ਮ ਸਿੰਘ, ਬਲਾਕ ਅਤੇ ਵਿਕਾਸ ਵਿਭਾਗ ਦੇ ਅਫ਼ਸਰ ਮਹੇਸ਼ ਕੁਮਾਰ,ਪਿੰਡ ਖਾਨਪੁਰ  ਦੀ ਸਰਪੰਚ ਅਤੈ ਚੇਅਰਮੈਨ ਜਲ ਸਪਲਾਈ ਪ੍ਰਾਜੈਕਟ ਸ਼੍ਰੀਮਤੀ ਮਨਜੀਤ ਕੌਰ ,ਸੁਖਵਿੰਦਰ ਸਿੰਘ ਸੱਕਤਰ, ਪੰਚ, ਸੂਬੇਦਾਰ ਤੀਰਥ ਸਿੰਘ, ਜੀਵਨ ਲਾਲ, ਸੁਖਵਿੰਦਰ ਸਿੰਘ, ਜਸਵੰਤ ਸਿੰਘ ,ਜਸਬੀਰ ਸਿੰਘ, ਹਰਭਜਨ ਲਾਲ,ਦਲਜੀਤ ਸਿੰਘ ,ਹਰਭਜਨ ਸਿੰਘ, ਦਿਆਲ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

ਘਰੇਲੂ ਗੈਸ ਦੀ ਵਪਾਰਕ ਕੰਮਾਂ ਲਈ ਨਾ ਕੀਤੀ ਜਾਵੇ : ਮੰਗਲ ਦਾਸ

ਹੁਸ਼ਿਆਰਪੁਰ, 25 ਨਵੰਬਰ: ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ  ਹੁਸ਼ਿਆਰਪੁਰ ਮੰਗਲ ਦਾਸ ਨੇ ਘਰੇਲੂ ਗੈਸ ਦੀ ਵਪਾਰਕ ਅਦਾਰਿਆਂ ਵਿੱਚ ਦੁਰਵਰਤੋਂ ਨੂੰ ਰੋਕਣ ਲਈ ਵਪਾਰਕ ਅਦਾਰਿਆਂ ਮੈਰਿਜ ਪੈਲਸਾਂ, ਕੈਟਰਿੰਗ ਸੰਸਥਾਵਾਂ, ਜਨਰੇਟਰਾਂ, ਹੋਟਲਾਂ, ਢਾਬਿਆਂ ਆਦਿ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਘਰੇਲੂ ਗੈਸ ਦੀ ਵਰਤੋਂ ਸਿਰਫ਼ ਘਰਾਂ ਵਿੱਚ ਹੀ ਕੀਤੀ ਜਾਵੇ ਅਤੇ ਵਪਾਰਕ ਅਦਾਰਿਆਂ ਵਿੱਚ ਸਿਰਫ਼ ਕਮਰਸ਼ੀਅਲ  ਸਲੰਡਰਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਵਪਾਰਕ ਸੰਸਥਾਵਾਂ ਅਤੇ ਵਾਹਨਾਂ ਵਿੱਚ ਘਰੇਲੂ ਗੈਸ ਦੀ ਵਰਤੋਂ ਪਾਈ ਗਈ ਤਾਂ ਦੋਸ਼ੀ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੂਦ ਨੇ ਰੱਖਿਆ ਮਹਿਤਪੁਰ ਤੋਂ ਮਹਿਲਾਂਵਾਲੀ ਸੜਕ ਦਾ ਨੀਂਹ ਪੱਥਰ

ਹੁਸ਼ਿਆਰਪੁਰ, 25 ਨਵੰਬਰ: ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਰਾਜ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਤੇ 1170 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਮਹਿਲਾਂਵਾਲੀ ਵਿਖੇ ਵਿਕਾਸ ਕੰਮਾਂ ਲਈ ਚੈਕ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।
        ਸ੍ਰੀ ਸੂਦ ਨੇ ਇਸ ਮੌਕੇ ਤੇ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਕਰੋੜ ਰੁਪਏ ਵਿੱਚੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ 2 ਕਰੋੜ ਰੁਪਏ ਨਵੀਆਂ ¦ਿਕ ਸੜਕਾਂ ਦੇ ਨਿਰਮਾਣ ਤੇ, 2 ਕਰੋੜ ਰੁਪਏ ਪੁਰਾਣੀਆਂ ¦ਿਕ ਸੜਕਾਂ ਨੂੰ ਮੁਰੰਮਤ ਕਰਨ ਤੇ, 3 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਤੇ ਅਤੇ 3 ਕਰੋੜ ਰੁਪਏ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਉਣ ਤੇ ਖਰਚ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਪਿੰਡ ਮਹਿਲਾਂਵਾਲੀ ਦੇ ਵਿਕਾਸ ਲਈ ਪਹਿਲਾਂ ਵੀ ਕਾਫ਼ੀ ਫੰਡ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮਹਿਤਪੁਰ ਤੋਂ ਮਹਿਲਾਂਵਾਲੀ ਤੱਕ  18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਪਿੰਡ ਦੇ ਸਕੂਲ ਨੂੰ ਮਾਡਲ ਸਕੂਲ ਬਣਾਇਆ ਗਿਆ ਹੈ ਤਾਂ ਜੋ ਪਿੰਡ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।  ਉਨ੍ਹਾਂ ਕਿਹਾ ਕਿ ਮਹਿਲਾਂਵਾਲੀ ਤੋਂ ਦਾਦਾਮਾੜਾ ਨੂੰ ਜਾਣ ਵਾਲੀ ਨਵੀਂ ਲਿੰਕ ਸੜਕ ਦਾ ਨਿਰਮਾਣ ਵੀ ਜਲਦੀ ਕੀਤਾ ਜਾਵੇਗਾ। ਇਸ ਮੌਕੇ ਤੇ ਸ੍ਰੀ ਸੂਦ ਨੇ ਪਿੰਡ ਦੀ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 4 ਲੱਖ ਰੁਪਏ ਦਾ ਚੈਕ ਦਿੱਤਾ ਅਤੇ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਦੀ ਮੁਰੰਮਤ ਲਈ 50 ਹਜ਼ਾਰ ਰੁਪਏ ਆਪਣੇ ਅਖਤਿਆਰੀ ਫੰਡ ਵਿੱਚੋਂ ਦੇਣ ਦਾ ਐਲਾਨ ਕੀਤਾ।
        ਜ਼ਿਲ੍ਹਾ ਪ੍ਰਧਾਨ ਭਾਜਪਾ ਸ੍ਰ: ਜਗਤਾਰ ਸਿੰਘ ਸੈਣੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਣੀਆ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਪਿੰਡ ਦੀ ਸਰਪੰਚ ਪ੍ਰਵੀਨ ਕੁਮਾਰੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਨੂੰ ਬਾਰੇ ਜਾਣੂ ਕਰਵਾਇਆ। ਸਾਬਕਾ ਸਰਪੰਚ ਸੋਮ ਨਾਥ, ਪ੍ਰਿੰਸੀਪਲ ਅਜਮੇਰ ਸਿੰਘ ਅਤੇ ਸੰਮਤੀ ਮੈਂਬਰ ਰਾਮ ਮੂਰਤੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਐਚ ਓ ਸਦਰ ਜੀਵਨ ਕੁਮਾਰ, ਪੰਚਾਇਤ ਸਕੱਤਰ ਸੋਹਨ ਸਿੰਘ, ਸਰਕਲ ਪ੍ਰਧਾਨ ਸਤਨਾਮ ਸਿੰਘ, ਧਰਮ ਸਿੰਘ, ਪਾਲ ਸਿੰਘ, ਸੰਤੋਖ ਸਿੰਘ, ਗੁਰਦਵੈਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਖਾਨਪੁਰ ਵਿਖੇ ਨਵੀਂ ਜਲ ਸਪਲਾਈ ਸਕੀਮ ਦਾ ਜੋਸ਼ ਵੱਲੋਂ ਉਦਘਾਟਨ

ਸ਼ਾਮਚੁਰਾਸੀ, 24 ਨਵੰਬਰ:  ਅਕਾਲੀ-ਭਾਜਪਾ ਸਰਕਾਰ ਵਲੋਂ ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੇਕਟਾਂ ਤਹਿਤ ਸਾਲ 2011 ਤਕ 3044 ਪਿੰਡਾਂ ਵਿਚ ਪੀਣ ਵਾਲਾ ਸਾਫ -ਸੁਥਰਾ ਪਾਣੀ ਮੁਹਈਆ ਕਰਾਉਣ ਦਾ ਟੀਚਾ ਪੂਰਾ ਕਰਨ ਲਈ ਇਹਨਾਂ ਪ੍ਰਾਜੇਕਟਾਂ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਗਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸੱਕਤਰ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਖਾਨਪੁਰ ਵਿਖੇ 29. 95 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਇਸ ਮੌਕੇ ਤੇ ਬੋਲਦਿਆਂ ਬੀਬੀ ਜੋਸ਼ ਨੇ ਕਿਹਾ ਕਿ ਖਾਨਪੁਰ ਪਿੰਡ ਦੇ ਨਿਵਾਸੀਆਂ ਵਲੋਂ ਕਾਫੀ ਦੇਰ ਤੋਂ ਪੀਣ ਵਾਲਾ ਸਾਫ -ਸੁਥਰਾ  ਪਾਣੀ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਜਲ ਸਪਲਾਈ ਸਕੀਮ ਲਗਾਈ ਗਈ ਹੈ। ਇਸ ਜਲ ਸਪਲਾਈ ਸਕੀਮ ਤੋਂ ਇਸ ਪਿੰਡ ਦੇ ਲਗਭਗ 955 ਨਿਵਾਸੀਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ 70 ਲੀਟਰ ਪ੍ਰਤੀ ਦਿਨ ਪ੍ਰਤੀ ਜੀਅ ਦੇ ਹਿਸਾਬ ਨਾਲ ਮੁਹਈਆ ਕਰਵਾਇਆ ਜਾਵੇਗਾ ਅਤੇ ਪਿੰਡ ਨਿਵਾਸੀਆ ਵਲੋਂ ਮੰਗ ਕਰਨ ਤੇ ਉਹਨਾਂ ਨੂੰ ਨਿਜੀ ਕੁਨੈਕਸ਼ਨ ਵੀ ਦਿਤੇ ਜਾਣਗੇ। ਬੀਬੀ ਜੋਸ਼ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਦੋ ਵੀ ਹੋਂਦ ਵਿਚ ਆਉਂਦੀ ਹੈ,ਪਿੰਡਾਂ ਦਾ ਉਦੋਂ ਹੀ ਸਰਵਪੱਖੀ ਵਿਕਾਸ ਹੁੰਦਾ ਹੈ। ਪਿੰਡਾਂ ਵਿਚ ਸਿਹਤ ਅਤੇ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਫੰਡ ਮੁਹਈਆ ਕਰਵਾਏ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਤਿੰਨ ਲੱਖ ਰੁਪਏ ਜਲਦੀ ਹੀ ਭੇਜੇ ਜਾਣਗੇ।
                  ਮੁੱਖ ਪਾਰਲੀਮਾਨੀ ਸੱਕਤਰ ਬੀਬੀ ਜੋਸ਼ ਨੇ ਹੋਰ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ  ਵੀ ਕੀਤਾ ਜਾ ਰਿਹਾ ਹੈ ਅਤੇ ਜ਼ਿਲਾ ਹੁਸ਼ਿਆਰਪੁਰ ਵਿਚ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਅੱਜ ਦੋ ਪਿੰਡਾਂ ਪੰਡੋਰੀ ਰੁਕਮਣ ਅਤੇ ਤਾਰਾਗੜ• ਵਿਚ ਡੇਢ-ਡੇਢ ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾ ਦਿਤੀਆਂ ਗਈਆਂ ਹਨ ਅਤੇ ਪਿੰਡ ਸਹਾਏਪੁਰ ,ਪੰਡੋਰੀ ਫਗੂੜੇ ,ਪੰਡੋਰੀ ਰਾਜਪੂਤਾਂ ਅਤੇ ਪਿੰਡ ਸਹਿਜੋਵਾਲ ਵਿਖੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਚਲ ਰਿਹਾ ਹੈ।
        ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਸ਼੍ਰੀ ਕੁਲਵੰਤ ਸਿੰਘ ਸੈਣੀ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਕੀਮ ਅਧੀਨ 150 ਮੀਟਰ ਡੂੰਘਾ ਟਿਉਬਵੈਲ ਵਰਮਾਇਆ ਗਿਆ ਹੈ ਅਤੇ 50 ਹਜ਼ਾਰ ਲੀਟਰ ਦੀ ਸਮਰਥਾ ਵਾਲੀ 20 ਮੀਟਰ ਉਚੀ ਪਾਣੀ ਦੀ ਟੈਂਕੀ ਉਸਾਰੀ ਗਈ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਨਵੀਂ ਤਕਨੀਕ ਸਿਲਵਰਆਇਓਨਾਈਜ਼ੇਸ਼ਨ  ਨਾਲ ਸਾਫ ਕਰਕੇ 100 ਫੀਸਦੀ ਸਾਫ ਸੁਥਰਾ ਕੀਟਾਣੂ ਰਹਿਤ ਪਾਣੀ ਮੁਹਈਆ ਕਰਵਾਇਆ ਜਾਵੇਗਾ।
               ਹੋਰਨਾਂ ਤੋਂ ਇਲਾਵਾ ਇਸ ਮੋੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਾਇਕ ਇੰਜੀਨੀਅਰ ਵਿਕਾਸ ਸੈਣੀ, ਕੰਟਰੈਕਟਰ ਜਸਪਾਲ ਸਿੰਘ ਲੋਂਗੀਆ, ਬਿਜਲੀ ਵਿਭਾਗ ਦੇ ਐਸ ਡੀ ਓ ਰੇਸ਼ਮ ਸਿੰਘ, ਬਲਾਕ ਅਤੇ ਵਿਕਾਸ ਵਿਭਾਗ ਦੇ ਅਫ਼ਸਰ ਮਹੇਸ਼ ਕੁਮਾਰ,ਪਿੰਡ ਖਾਨਪੁਰ  ਦੀ ਸਰਪੰਚ ਅਤੈ ਚੇਅਰਮੈਨ ਜਲ ਸਪਲਾਈ ਪ੍ਰਾਜੈਕਟ ਸ਼੍ਰੀਮਤੀ ਮਨਜੀਤ ਕੌਰ ,ਸੁਖਵਿੰਦਰ ਸਿੰਘ ਸੱਕਤਰ, ਪੰਚ, ਸੂਬੇਦਾਰ ਤੀਰਥ ਸਿੰਘ, ਜੀਵਨ ਲਾਲ, ਸੁਖਵਿੰਦਰ ਸਿੰਘ, ਜਸਵੰਤ ਸਿੰਘ ,ਜਸਬੀਰ ਸਿੰਘ, ਹਰਭਜਨ ਲਾਲ,ਦਲਜੀਤ ਸਿੰਘ ,ਹਰਭਜਨ ਸਿੰਘ, ਦਿਆਲ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

ਜਲ ਸਪਲਾਈ ਵਿਭਾਗ ਵੱਲੋਂ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 23 ਨਵੰਬਰ:  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਰਕਲ ਹੁਸ਼ਿਆਰਪੁਰ ਵੱਲੋਂ ਕੋਆਰਡੀਨੇਸ਼ਨ ਫਾਰ ਇਫੈਕਟਿਵ ਇੰਪਲੀਮੈਂਟੇਸ਼ਨ ਆਫ਼ ਸਵੈਪ “ ਵਿਸ਼ੇ ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਦੀ ਵਰਕਸ਼ਾਪ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਲਗਾਈ ਗਈ  ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਕਾਰਜਕਾਰੀ ਇੰਜੀਨੀਅਰ ਐਸ ਡੀ ਈ ਅਤੇ ਜੇ ਈ ਦੇ ਨਾਲ-ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਕਾਰਜਕਾਰੀ ਇੰਜੀਨੀਅਰਾਂ ਅਤੇ ਸਟਾਫ਼ ਨੇ ਵੀ ਹਿੱਸਾ ਲਿਆ ।
            ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨਿਗਰਾਨ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਹਲਕਾ ਹੁਸ਼ਿਆਰਪੁਰ ਸ੍ਰੀ ਸੁਧੀਰ ਭਾਟੀਆ ਨੇ ਸਵੈਪ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸੋਸ਼ਲ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਸ੍ਰੀਮਤੀ ਜਸਬੀਰ ਕੌਰ ਬਾਵਾ ਨੇ ਬਿਹੇਵਿਅਰ ਚੇਂਜ ਕਮਿਉਨਿਟੀ ਪਾਰਟੀਸੀਪੇਸ਼ਨ ਦੇ ਨਾਲ-ਨਾਲ ਸੋਸ਼ਲ ਇੰਜੀਨੀਅਰਿੰਗ ਦੀ ਪ੍ਰੋਜੈਕਟ ਵਿੱਚ ਭੂਮਿਕਾ ਅਤੇ ਜਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਰਜਕਾਰੀ ਇੰਜੀਨੀਅਰ ਸੀ. ਸੀ. ਡੀ. ਯੂ. ਮੋਹਾਲੀ  ਸ੍ਰੀਮਤੀ ਵਿਨਾਕਸ਼ੀ ਸ਼ਰਮਾ ਨੇ ਪਾਣੀ ਦੀ ਗੁਣਵੱਤਾ ਅਤੇ ਪਾਣੀ ਵਿੱਚ ਪਾਏ ਜਾਣ ਵਾਲੇ ਰੇਡੀਓਐਕਟਿਵ ਮੈਟਲ ਜਿਵੇਂ ਕਿ ਯੁਰੇਨਿਅਮ ਬਾਰੇ ਜਾਣਕਾਰੀ ਦਿੱਤੀ।  ਇਸ ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੇ ਪ੍ਰੋਜੈਕਟ ਅਧੀਨ ਉਸਾਰੀਆਂ ਗਈਆਂ ਸਕੀਮਾਂ ਬਾਰੇ ਆਪਣੇ-ਆਪਣੇ ਤਜਰਬਾ ਸਾਂਝੇ ਕੀਤੇ। ਇਸ ਵਰਕਸ਼ਾਪ ਦੇ ਦੂਜੇ ਦਿਨ ਸਾਰੇ ਪ੍ਰਤੀਭਾਗੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀ ਰੋਲ ਮਾਡਲ ਜਲ ਸਪਲਾਈ ਸਕੀਮਾਂ ਦਾ ਵਿਸ਼ੇਸ਼ ਦੌਰਾ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਰਟਾਂਡਾ ਅਤੇ ਲਗਰੋਆ ਦੀਆਂ ਵਾਟਰ ਸਪਲਾਈ ਸਕੀਮਾਂ ਦਾ ਵਿਸ਼ੇਸ਼ ਤੋੌਰ ਤੇ ਦੌਰਾ ਕਰਕੇ ਇਹਨਾਂ ਸਕੀਮਾਂ ਸਬੰਧੀ ਜਾਣਕਾਰੀ ਦਿਤੀ ਗਈ।

ਜਿਲ੍ਹੇ ਦੇ 1390 ਚੋਂ 1367 ਪਿੰਡਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ : ਡੀ. ਸੀ.

ਹੁਸ਼ਿਆਰਪੁਰ, 23 ਨਵੰਬਰ:  ਪੰਜਾਬ ਸਰਕਾਰ ਵਲੋਂ ਜ਼ਿਲਾ ਹੁਸ਼ਿਆਰਪੁਰ ਦੇ 1390 ਪਿੰਡਾਂ ਵਿਚੋਂ 1367 ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾ ਦਿਤਾ ਗਿਆ ਹੈ ਅਤੇ ਬਾਕੀ ਰਹਿੰਦੇ 23 ਪਿੰਡਾ ਦੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਨ ਲਈ ਜਲ ਸਪਲਾਈ ਸਕੀਮਾਂ ਦਾ ਕੰਮ ਵੱਖ-ਵੱਖ ਮੱਦਾਂ ਅਧੀਨ ਤੇਜ਼ੀ ਨਾਲ ਚਲ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸਥਾਨਕ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਬੀ ਐਸ ਧਾਲੀਵਾਲ ਜ਼ਿਲਾ ਟਰਾਂਸਪੋਰਟ ਅਫ਼ਸਰ,ਕੈਪਟਨ ਕਰਨੈਨ ਸਿੰਘ ਐਸ ਡੀ ਐਮ ਹੁਸ਼ਿਆਰਪੁਰ,  ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ,  ਸ਼ੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਜਸਬੀਰ ਸਿੰਘ ਐਸ ਡੀ ਐਮ ਦਸੂਹਾ,  ਆਰ ਐਲ ਢਾਂਡਾ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ  ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ ਵੀ ਹਾਜ਼ਰ ਸਨ।

        ਸ਼੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਕਿਤੇ ਵਾਟਰ ਸਪਲਾਈ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਉਸ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਬਣਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ ਦੇ ਕੰਮਾਂ ਨੂੰ ਮਿਥੇ ਟੀਚੇ ਅਨੁਸਾਰ ਮੁਕੰਮਲ ਕੀਤਾ ਜਾਵੇ।  ਸ਼੍ਰੀ ਅਮਰਜੀਤ ਗਿੱਲ ਐਕਸੀਅਨ ਜਲ ਸਪਲਾਈ ਵਿਭਾਗ ਨੇ ਇਸ ਮੌਕੇ ਤੇ ਦਸਿਆ ਕਿ ਵਾਟਰ ਸਪਲਾਈ ਸਕੀਮਾਂ ਦੇ ਪਾਣੀ ਦੀ ਸੁਵਿਧਾ ਨੂੰ ਚੈਕ ਕਰਨ ਵਾਸਤੇ ਜ਼ਿਲਾ ਪੱਧਰ ਤੇ ਤਿੰਨ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਲੈਬਾਰਟੀ ਟੈਕਨੀਸੀਅਨਾਂ ਨੂੰ ਟਰੇਨਿੰਗ ਦਿਤੀ ਜਾ ਰਹੀ ਹੈ ਤਾਂ ਜੋ ਲੋਕਲ ਪੱਧਰ ਤੇ ਹੀ ਪਾਣੀ ਦੇ ਸੈਂਪਲ ਟੈਸਟ ਕੀਤੇ ਜਾ ਸਕਣ। ਪਿੰਡਾਂ ਦੇ ਵਸਨੀਕਾਂ ਨੂੰ ਵਾਟਰ ਕੁਆਲਟੀ ਪ੍ਰੋਗਰਾਮ ਤਹਿਤ ਬਲਾਕ ਲੈਵਲ ਤੇ ਟਰੇਨਿੰਗ ਕੋਰਸ ਲਗਾ ਕੇ ਪਾਣੀ ਦੀ ਸੁੱਧਤਾ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ।

        ਇਸ ਮੌਕੇ ਤੇ ਸਹਿਕਾਰਤਾ ਵਿਭਾਗ, ਪੁਲਿਸ ਵਿਭਾਗ, ਸਿਹਤ ਤੇ ਪ੍ਰੀਵਾਰ ਭਲਾਈ ਵਿਭਾਗ, ਸਮਾਜਿਕ ਸੁਰਖਿਆ ਤੇ ਭਲਾਈ ਵਿਭਾਗ, ਸਿਖਿਆ ਵਿਭਾਗ, ਆਬਕਾਰੀ ਤੇ ਕਰ ਵਿਭਾਗ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ, ਮਾਲ ਵਿਭਾਗ, ਬਿਜਲੀ ਵਿਭਾਗ ਅਤੇ ਬੁਨਿਆਦੀ ਢਾਂਚਾ ਅਤੇ ਮਿਉਸਪਲ ਅਮੈਨਟੀਜ ਵਿਭਾਗ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਪੰਜਾਬ ਸਰਕਾਰ ਦੀਆਂ ਸਕੀਮਾਂ ਆਮ ਲੋਕਾਂ ਤਕ ਪਹੁੰਚਾਉਣ।  ਇਹਨਾਂ ਮੀਟਿੰਗਾਂ ਵਿਚ ਹਾਜ਼ਰ ਮੈਂਬਰਾਂ ਵਲੋਂ ਵਿਭਾਗਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ  ਸੁਝਾਅ ਵੀ ਦਿਤੇ ਗਏ। ਇਹਨਾਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

ਘੱਟ ਗਿਣਤੀ ਨਾਲ ਸਬੰਧਤ ਬੱਚਿਆਂ ਲਈ 35 ਕਰੋੜ ਰੁ. ਜਾਰੀ : ਮਸੀਹ

ਹੁਸ਼ਿਆਰਪੁਰ, 23 ਨਵੰਬਰ: ਪੰਜਾਬ ਸਰਕਾਰ ਵਲੋਂ ਘੱਟ ਗਿਣਤੀ ਨਾਲ ਸਬੰਧਤ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਵਜੀਫਾ ਦੇਣ ਲਈ 35 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਵਿਚੋਂ 33 ਲੱਖ 69 ਹਜ਼ਾਰ ਰੁਪਏ ਜ਼ਿਲਾ ਹੁਸ਼ਿਆਰਪੁਰ ਨੂੰ ਜਾਰੀ ਕੀਤੇ ਗਏ ਹਨ। ਇਸ ਗਲ ਦਾ ਪ੍ਰਗਟਾਵਾ ਸ਼੍ਰੀ ਮੁਨੱਵਰ ਮਸੀਹ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਨੇ ਘੱਟ ਗਿਣਤੀ ਨਾਲ ਸਬੰਧਤ  ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ  ਸਥਾਨਕ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ ਇਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਜਿਸ ਵਿਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ, ਰਾਕੇਸ਼ ਅਗਰਵਾਲ ਐਸ ਐਸ ਪੀ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) , ਸੁਖਵਿੰਦਰ ਸਿੰਘ ਐਸ ਪੀ (ਐਚ) , ਬੀ ਐਸ ਧਾਲੀਵਾਲ ਜ਼ਿਲਾ ਟਰਾਂਸਪੋਰਟ ਅਫ਼ਸਰ, ਕੈਪਟਨ ਕਰਨੈਲ  ਸਿੰਘ ਐਸ ਡੀ ਐਮ  ਹੁਸ਼ਿਆਰਪੁਰ,ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਸ਼ੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਜਸਬੀਰ ਸਿੰਘ  ਐਸ ਡੀ ਐਮ ਦਸੂਹਾ, ਇਮੈਨੁਅਲ ਪਾਲ ਗਿੱਲ ਮੈਂਬਰ ਘੱਟ ਗਿਣਤੀ ਕਮਿਸ਼ਨ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਵੀ ਹਾਜ਼ਰ ਸਨ।

        ਸ਼੍ਰੀ ਮਸੀਹ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਘੱਟ ਗਿਣਤੀ ਨਾਲ ਸਬੰਧਤ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਉਹਨਾਂ ਤਕ ਪਹੁੰਚਾਉਣ ਅਤੇ ਇਹਨਾਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਅਤੇ ਸੈਮੀਨਾਰ ਕਰਾਉਣ। ਉਹਨਾਂ ਕਿਹਾ ਕਿ ਘੱਟ ਗਿਣਤੀ ਨਾਲ ਸਬੰਧਤ ਬੱਚਿਆਂ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਵਜ਼ੀਫਾ ਸਕੀਮ ਦੀ ਪ੍ਰਗਤੀ ਦਾ  ਜਾਇਜ਼ਾ ਲੈਣ ਸਬੰਧੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਮੀਟਿੰਗਾਂ ਕੀਤੀਆਂ ਜਾਣ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਘੱਟ ਗਿਣਤੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੁੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿਸ ਸ਼ਹਿਰ ਜਾਂ ਪਿੰਡ ਵਿਚ ਕਬਰਸਤਾਨ ਲਈ ਜਗਾ ਨਹੀਂ ਹੈ, ਉਸ ਬਾਰੇ ਲਿਖ ਕੇ ਕਮਿਸ਼ਨ ਨੂੰ ਦਿਤਾ ਜਾਵੇ ਤਾਂ ਜੋ ਉਹਨਾਂ ਨੂੰ ਇਸ ਸਬੰਧੀ ਜਗਾ ਉਪਲਬਧ ਕਰਵਾਈ ਜਾ ਸਕੇ।

        ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘੱਟ ਗਿਣਤੀ ਦੇ ਲੋਕਾਂ ਲਈ ਬਣਾਈਆਂ ਗਈਆਂ ਭਲਾਈ ਸਕੀਮਾਂ ਦਾ ਲਾਭ ਉਹਨਾ ਤਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਉਹਨਾ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

         ਹੋਰਨਾਂ ਤੋਂ ਇਲਾਵਾ ਡਾ: ਸੁਰਿੰਦਰ ਬਰਿਆਨਾ, ਸੁਖਦੇਵ ਮਸੀਹ, ਰੋਹਿਤ ਹੁਸ਼ਿਆਰਪੁਰੀ ਅਤੇ ਘੱਟ ਗਿਣਤੀ ਨਾਲ ਸਬੰਧਤ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਜਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੂੰ ਸਵਾ ਦਸ ਕਰੋੜ ਜਾਰੀ : ਸਾਹੀਹੁਸ਼ਿਆਰਪੁਰ, 22 ਨਵੰਬਰ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੂੰ ਸਾਲ 2010-11 ਦੌਰਾਨ  ਬੈਕਵਰਡ ਰਿਜ਼ਨ ਗਰਾਟ ਫੰਡ (ਬੀ ਆਰ ਜੀ ਐਫ) ਅਧੀਨ 10 ਕਰੋੜ 25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ-ਕਮ-ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਮੈਂਬਰ ਸਕੱਤਰ ਜ਼ਿਲ੍ਹਾ ਯੋਜਨਾ ਕਮੇਟੀ, ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੁਰਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ, ਸੁਖਵਿੰਦਰ ਸਿੰਘ ਐਸ ਪੀ (ਐਚ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਡਾ ਰਵੀ ਪ੍ਰਕਾਸ਼ ਡੋਗਰਾ ਸਿਵਲ ਸਰਜਨ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।
        ਸ੍ਰ: ਸਾਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀ ਆਰ ਜੀ ਐਫ ਅਧੀਨ  ਮਿਲੀ ਰਾਸ਼ੀ ਪਿੰਡਾਂ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ, ਲਿੰਕ ਸੜਕਾਂ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੇ ਖਰਚ ਕੀਤੀ ਜਾਵੇ।  ਉਹਨਾਂ ਦੱਸਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਹੁਸ਼ਿਆਰਪੁਰ ਨਾਲ ਸਬੰਧਤ ਵੱਖ-ਵੱਖ ਭਲਾਈ ਸਕੀਮਾਂ ਤੇ 1 ਕਰੋੜ 51 ਲੱਖ 924 ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਰਾਸ਼ੀ ਵਿੱਚੋਂ 32. 868 ਲੱਖ ਰੁਪਏ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ , 9. 50 ਲੱਖ ਰੁਪਏ ਰਾਸ਼ਟਰੀ ਪ੍ਰੀਵਾਰਕ ਲਾਭ ਸਕੀਮ ਅਤੇ 110. 06 ਲੱਖ ਰੁਪਏ ਨਿਊਟ੍ਰੇਸ਼ਨ ਸਕੀਮ ਅਧੀਨ ਜਾਰੀ ਕਰਨ ਲਈ ਮਨਜ਼ੂਰ ਕੀਤੇ ਗਏ ਹਨ।  ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 15. 05 ਲੱਖ ਰੁਪਏ ਬੰਧਨ ਮੁਕਤ ਫੰਡਜ਼ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਜਾਰੀ ਕਰਨ ਦੀ ਮਨਜ਼ੂਰੀ ਵੀ ਦਿੱਤੀ ਗਈ।  ਉਹਨਾਂ ਦੱਸਿਆ ਕਿ  ਜ਼ਿਲ੍ਹਾ ਯੋਜਨਾ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਵੱਖ-ਵੱਖ ਵਿਕਾਸ ਅਤੇ ਭਲਾਈ ਸਕੀਮਾਂ ਅਧੀਨ 330. 678 ਲੱਖ ਰੁਪਏ ਜਾਰੀ ਕੀਤੇ ਗਏ ਸਨ।
        ਸ੍ਰ: ਸਾਹੀ ਨੇ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਾਲ 2011-12 ਲਈ ਜੋ ਸਾਲਾਨਾ ਯੋਜਨਾ ਤਿਆਰ ਕੀਤੀ ਜਾਣੀ ਹੈ, ਉਸ ਵਿੱਚ ਪਿੰਡ ਪੱਧਰ ਤੇ ਚੁਣੇ ਗਏ ਨੁਮਾਇੰਦਿਆਂ ਅਤੇ ਪਤਵੰਤਿਆਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਯੋਜਨਾਬੰਦੀ ਸੁਚੱਜੇ ਢੰਗ ਨਾਲ ਹੋ ਸਕੇ।  ਮੀਟਿੰਗ ਵਿੱਚ ਸਰਵ ਸਿੱ੍ਯਖਿਆ ਅਭਿਆਨ, ਮਿਡ ਡੇ ਮੀਲ, ਨਰੇਗਾ ਸਕੀਮ, ਨੈਸ਼ਨਲ ਰੂਰਲ ਹੈਲਥ ਮਿਸ਼ਨ ਸਕੀਮ ਅਤੇ ਨਿਰਮਲ ਗਰਾਮ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ।
          ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਮੈਂਬਰ ਸਕੱਤਰ ਜ਼ਿਲ੍ਹਾ ਯੋਜਨਾ ਕਮੇਟੀ ਨੇ ਇਸ ਮੌਕੇ  ਅਧਿਕਾਰੀਆਂ ਨੁੰ ਕਿਹਾ ਕਿ ਉਹ ਸਰਕਾਰ ਵੱਲੋਂ ਬਣਾਈਆਂ ਗਈਆਂ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਆਮ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਗਰੀਬ ਅਤੇ ਲੋੜਵੰਦ ਲੋਕ ਇਹਨਾਂ ਸਕੀਮਾਂ ਦਾ ਉਠਾ ਕੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ।  ਉਹਨਾਂ ਨੇ ਦੱਸਿਆ ਕਿ ਨਰੇਗਾ ਸਕੀਮ ਅਧੀਨ ਜ਼ਿਲ੍ਹੇ ਅੰਦਰ 14 ਕਰੋੜ ਰੁਪਏ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ। ਉਹਨਾਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨਰੇਗਾ ਸਕੀਮ, ਭਲਾਈ ਅਤੇ ਵਿਕਾਸ ਸਕੀਮਾਂ ਅਧੀਨ ਜਿਹੜੇ ਫੰਡ ਉਹਨਾਂ ਕੋਲ ਬਕਾਇਆ ਹਨ, ਉਹਨਾਂ ਨੂੰ ਤੁਰੰਤ ਖਰਚ ਕੀਤਾ ਜਾਵੇ ਅਤੇ ਵਰਤੋਂ ਸਰਟੀਫਿਕੇਟ ਤੁਰੰਤ ਭੇਜੇ ਜਾਣ ਤਾਂ ਜੋ ਇਨ੍ਹਾਂ ਸਕੀਮਾਂ ਅਧੀਨ ਹੋਰ ਫੰਡ ਸਰਕਾਰ ਤੋਂ ਜਾਰੀ ਕਰਵਾਉਣ ਲਈ ਮੰਗ ਕੀਤੀ ਜਾ ਸਕੇ।

ਤਿਮਾਹੀ ਲੋਕ ਅਦਾਲਤਾਂ ਵਿਚ 256 ਕੇਸਾਂ ਦਾ ਨਿਪਟਾਰਾ

ਹੁਸ਼ਿਆਰਪੁਰ, 20 ਨਵੰਬਰ:  ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ, ਹੁਸ਼ਿਆਰਪੁਰ ਸ੍ਰੀ ਜੇ ਐਸ ਖੁਸ਼ਦਿੱਲ ਦੀ ਦੇਖ-ਰੇਖ ਹੇਠਾਂ ਅੱਜ ਤਿਮਾਹੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ । ਇਹ ਲੋਕ ਅਦਾਲਤ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈ ਗਈ।
        ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 10 ਬੈਂਚ, ਦਸੂਹਾ ਵਿਖੇ 3 ਅਤੇ ਗੜ੍ਹਸ਼ੰਕਰ ਤੇ ਮੁਕੇਰੀਆਂ ਵਿਖੇ ਇੱਕ-ਇੱਕ ਬੈਂਚ ਬਣਾਇਆ ਗਿਆ। ਇਹਨਾਂ ਬੈਂਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਰਾਹੀਂ ਕੀਤਾ ਜਾ ਸਕੇ। ਇਸ ਲੋਕ ਅਦਾਲਤ ਵਿੱਚ ਸ੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਨਾਉਣ ਵਿੱਚ ਪੂਰਾ ਸਹਿਯੋਗ ਦਿੱਤਾ।
        ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਤਰਾਂ ਦੇ ਕੇਸ ਜਿਵੇਂ ਕਿ ਮੋਟਰ ਐਕਸੀਡੈਂਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦਿਵਾਨੀ ਦਾਅਵੇ, ਦਿਵਾਨੀ ਅਪੀਲਾਂ, ਸਮਝੋਤੇਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈਂਟ ਦੇ ਦਾਅਵੇ, ਇਜ਼ਰਾਵਾਂ, ਚੈਕਾਂ ਦੇ ਕੇਸ ਧਾਰਾ 138 ਐਨ ਆਈ ਐਕਟ ਅਧੀਨ, ਇਸਤਗਾਸੇ ਆਦਿ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁੱਲ 680 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚੋਂ  256 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਰਾਹੀਂ ਕੀਤਾ ਗਿਆ। ਇਹਨਾਂ ਕੇਸਾਂ ਰਾਹੀਂ ਧਿਰਾਂ ਨੂੰ  16812496/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ  ਗਏ।
        ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ ,  ਹੁਸ਼ਿਆਰਪੁਰ ਸ੍ਰੀ ਜੇ ਐਸ ਖੁਸ਼ਦਿੱਲ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਹ 151ਵੀਂ ਲੋਕ  ਅਦਾਲਤ ਸੀ ਅਤੇ ਹੁਣ ਤੱਕ ਕੁਲ 44045 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ  1037615253/- ਰੁਪਏ ਬਤੌਰ ਕਲੇਮ/ ਅਵਾਰਡ ਧਿਰਾਂ ਨੂੰ ਦਿਵਾਏ ਜਾ ਚੁੱਕੇ ਹਨ । ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਰੀਬ 2960 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ 223 ਕਾਨੂੰਨੀ ਸਾਖਰਤਾ ਕੈਂਪ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਸ੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਇਸ ਨਾਲ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਵਾਉਣ ਲਈ ਉਹਨਾਂ ਪਾਸ ਜਾਂ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ)- ਸਹਿਤ-ਚੇਅਰਮੈਨ, ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕਨੂੰਨੀ ਸੇਵਾਵਾਂ)  ਨੂੰ ਸੰਪਰਕ ਕਰ ਸਕਦੇ ਹਨ ਇਸ ਮੌਕੇ ਤੇ ਬੈਨਰ ਲਗਾ ਕੇ ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਕੀਤਾ ਗਿਆ।

ਅੱਜ ਰਹੇਗੀ ਅੱਧੇ ਦਿਨ ਦੀ ਛੁੱਟੀ

ਤਲਵਾੜਾ, 20 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਨਗਰ ਕੀਰਤਨ ਸਬੰਧੀ ਪੰਜਾਬ ਸਰਕਾਰ ਵੱਲੋਂ 20 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਬੁਲਾਰੇ ਅਨੁਸਾਰ ਅੱਜ ਬਾਅਦ ਦੁਪਿਹਰ ਰਾਜ ਦੇ ਸਾਰੇ ਵਿੱਦਿਅਕ ਅਦਾਰੇ, ਸਰਕਾਰੀ ਦਫਤਰ ਆਦਿ ਬੰਦ ਰਹਿਣਗੇ।

151ਵੀਂ ਲੋਕ ਅਦਾਲਤ 20 ਨਵੰਬਰ ਨੂੰ ਲੱਗੇਗੀ

ਹੁਸ਼ਿਆਰਪੁਰ, 19 ਨਵੰਬਰ: ਕਾਰਜਕਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਜੇ ਐਸ ਖੁਸ਼ਦਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਨਵੰਬਰ 2010 ਨੂੰ 151ਵੀਂ ਲੋਕ ਅਦਾਲਤ  ਸੈਸ਼ਨ ਕੋਰਟ ਕੰਪਲੈਕਸ ਵਿਖੇ ਲੱਗੇਗੀ ਅਤੇ ਇਸ ਤਰਾਂ ਦੀਆਂ ਲੋਕ ਅਦਾਲਤਾਂ ਗੜ੍ਹਸ਼ੰਕਰ, ਦਸੂਹਾ ਅਤੇ ਮੁਕੇਰੀਆਂ ਸਬ ਡਵੀਜ਼ਨਾਂ ਵਿੱਚ ਵੀ ਲਗਾਈਆਂ ਜਾਣਗੀਆਂ।
        ਸ੍ਰੀ ਖੁਸ਼ਦਿਲ ਨੇ ਦੱਸਿਆ ਕਿ ਨਿਆਇਕ ਅਧਿਕਾਰੀਆਂ, ਵਕੀਲਾਂ ਅਤੇ ਸਮਾਜ ਸੇਵਕਾਂ ਤੇ ਅਧਾਰਤ ਇਹਨਾਂ ਲੋਕ ਅਦਾਲਤਾਂ ਵਿੱਚ 10 ਬੈਂਚ ਗਠਿਤ ਕੀਤੇ ਗਏ ਹਨ ਜਿਹਨਾਂ ਵਿੱਚ ਐਡੀਸ਼ਨਲ ਸੈਸ਼ਨਜ ਜੱਜ ਜੀ ਐਸ ਬਖਸ਼ੀ ਲੋਕ ਅਦਾਲਤ ਨੰਬਰ 1 ਦੇ ਮੁੱਖੀ ਹੋਣਗੇ ਜਦਕਿ ਸਮਾਜ ਸੇਵੀ ਡਾਕਟਰ ਵੀ ਕੇ ਕਪਿਲਾ ਅਤੇ ਐਡਵੋਕੇਟ ਅੰਜੂ ਇਸ ਦੇ ਮੈਂਬਰ ਹੋਣਗੇ। ਲੋਕ ਅਦਾਲਤ ਨੰਬਰ 2 ਦੇ ਮੁੱਖੀ ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਸਿੰਘ ਸਾਹਨੀ ਹੋਣਗੇ ਅਤੇ ਐਡਵੋਕੇਟ ਗੁੰਝਨ ਅਤੇ ਸਮਾਜ ਸੇਵੀ ਐਲ ਆਰ ਮਨੋਚਾ ਇਸ ਦੇ ਮੈਂਬਰ ਹੋਣਗੇ।  ਐਡੀਸ਼ਨਲ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਲੋਕ ਅਦਾਲਤ ਨੰਬਰ 3 ਦੇ ਮੁੱਖੀ ਹੋਣਗੇ। ਸਮਾਜ ਸੇਵਿਕਾ ਆਸ਼ਾ ਚੌਧਰੀ ਅਤੇ ਐਡਵੋਕੇਟ ਡੀ ਐਸ ਸੰਧੂ ਇਸ ਦੇ ਮੈਂਬਰ ਹੋਣਗੇ।

        ਐਡੀਸ਼ਨਲ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਆਰ ਐਲ ਅਹੂਜਾ ਲੋਕ ਅਦਾਲਤ ਨੰਬਰ 4 ਦੇ ਮੁੱਖੀ ਹੋਣਗੇ। ਸਮਾਜ ਸੇਵੀ ਡਾ ਧਰਮਵੀਰ ਕਪੂਰ ਅਤੇ ਐਡਵੋਕੇਟ ਸ਼ਿਲਪੀ ਕੌਸ਼ਲ ਇਸ ਦੇ ਮੈਂਬਰ ਹੋਣਗੇ। ਸਿਵਲ ਜੱਜ ਸੀਨੀਅਰ ਡਵੀਜ਼ਨ ਪ੍ਰੀਤੀ ਸਾਹਨੀ ਲੋਕ ਅਦਾਲਤ ਨੰਬਰ 5 ਦੇ ਮੁੱਖ ਹੋਣਗੇ। ਸਮਾਜ ਸੇਵੀ ਗੁਲਵਿੰਦਰ ਕੌਰ ਅਤੇ ਐਡਵੋਕੇਟ ਹਿਤੇਸ਼ ਪੁਰੀ ਇਸ ਦੇ ਮੈਂਬਰ ਹੋਣਗੇ।

        ਸ੍ਰੀ ਜੇ ਐਮ ਗੁਰਜੰਟ ਸਿੰਘ ਲੋਕ ਅਦਾਲਤ ਨੰਬਰ 6 ਦੇ ਮੁੱਖੀ ਹੋਣਗੇ। ਐਡਵੋਕੇਟ ਰਾਜਵਿੰਦਰ ਕੌਰ ਅਤੇ ਮਨਦੀਪ ਸਿੰਘ ਇਸ ਦੇ ਮੈਂਬਰ ਹੋਣਗੇ। ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਕੇ ਐਸ ਸੂਲਰ ਲੋਕ ਅਦਾਲਤ ਨੰਬਰ 7 ਦੇ ਮੁਖੀ ਹੋਣਗੇ, ਐਡਵੋਕੈਟ ਸਪਨਾ ਮਹਾਜ਼ਨ ਅਤੇ ਹਰਜੋਤ ਕਮਲ ਸਿਘ ਇਸ ਮੈਂਬਰ ਹੋਣਗੇ।

        ਸਿਵਲ ਜੱਜ ਜੂਨੀਅਰ ਡਵੀਜ਼ਨ ਸੁਚੇਤਾ ਚੌਹਾਨ ਲੋਕ ਅਦਾਲਤ ਨੰਬਰ 8 ਦੇ ਮੁੱਖੀ ਹੋਣਗੇ, ਐਡਵੋਕੇਟ ਜਰਨੈਲ ਸਿੰਘ ਭਟੋਆ ਅਤੇ ਲਵਲੀਨ ਸੈਣੀ ਇਸ ਦੇ ਮੈਂਬਰ ਹੋਣਗੇ। ਸਿਵਲ ਜੱਜ ਜੂਨੀਅਰ ਡਵੀਜ਼ਨ ਨਿਕਿਤਾ ਵਰਮਾ ਲੋਕ ਅਦਾਲਤ ਨੰਬਰ 9 ਦੇ ਮੁੱਖੀ ਹੋਣ ਅਤੇ ਐਡਵੋਕੇਟ ਕਮਲਜੀਤ  ਨੂਰੀ ਅਤੇ ਅਨੀਰੂਧ ਸੂਦ ਇਸ ਦੇ ਮੈਂਬਰ ਹੋਣਗੇ। ਸਿਵਲ ਜੱਜ ਜੂਨੀਅਰ ਡਵੀਜ਼ਨ ਪ੍ਰਸ਼ਾਂਤ ਵਰਮਾ ਲੋਕ ਅਦਾਲਤ ਨੰਬਰ 10 ਦੇ ਮੁੱਖੀ ਹੋਣਗੇ, ਐਡਵੋਕੇਟ ਜਸਪ੍ਰੀਤ ਕੌਰ ਅਤੇ ਵਿਨੈ ਭਾਖੜੀ ਇਸ ਦੇ ਮੈਂਬਰ ਹੋਣਗੇ।

ਅਮਨ ਕਾਨੂੰਨ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਦੀ ਵਿਸ਼ੇਸ਼ ਮੀਟਿੰਗ ਹੋਈ


ਹੁਸ਼ਿਆਰਪੁਰ, 19 ਨਵੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੀ ਅਮਨ-ਕਾਨੂੰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਅਤੇ ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਦੀ ਪ੍ਰਧਾਨਗੀ ਹੇਠ ਹੋਈ।  ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸੁਖਵਿੰਦਰ ਸਿੰਘ ਐਸ ਪੀ (ਐਚ) ਰਣਧੀਰ ਸਿੰਘ ਉਪਲ  ਐਸ ਪੀ (ਡੀ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਡਾ ਰਵੀ ਪ੍ਰਕਾਸ਼ ਡੋਗਰਾ ਸਿਵਲ ਸਰਜਨ, ਭੁਪਿੰਦਰ ਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਜਿਲ੍ਹਾ ਅਟਾਰਨੀ,  ਜ਼ਿਲ੍ਹੇ ਦੇ ਸਮੂਹ ਡੀ ਐਸ ਪੀਜ਼, ਐਸ ਐਚ ਓਜ਼, ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ  ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

        ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਉਹ ਆਪਸ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਨੇ ਆਬਕਾਰੀ ਤੇ ਕਰ ਵਿਭਾਗ  ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਸਹਿਯੋਗ ਲੈ ਕੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਸਬੰਧਤ ਐਸ ਡੀ ਐਮ ਆਪਣੇ ਹਲਕੇ ਅੰਦਰ ਡੀ ਐਸ ਪੀ, ਐਸ ਐਮ ਓ ਅਤੇ ਬੀ ਡੀ ਪੀ ਓਜ਼ ਦੇ ਨਾਲ ਹਰ ਮਹੀਨੇ ਇੱਕ ਮੀਟਿੰਗ ਕਰਕੇ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲੈਣ।  ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਤਾਂ ਜੋ ਸਮਾਜ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ।  ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ਼ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।

           ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੁਲਿਸ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ  ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਅਤੇ ਲੁੱਟ-ਖੋਹਾਂ ਕਰਨ ਵਾਲੇ ਕਈ ਗੈਂਗ ਫੜੇ ਗਏ ਹਨ ਅਤੇ 99 ਪ੍ਰਤੀਸ਼ਤ ਲੁੱਟ-ਖੋਹ ਦੇ ਕੇਸ ਹੱਲ ਕਰ ਲਏ ਗਏ ਹਨ। ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਹਲਕੇ ਵਿੱਚ ਚੋਰੀਆਂ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕਰਨ ਨੂੰ ਯਕੀਨੀ ਬਣਾਉਣ। 

ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾਂ ਇੱਕਜੁੱਟ : ਮਨਜੀਤ ਸਿੰਘ ਦਸੂਹਾ

ਤਲਵਾੜਾ, 18 ਨਵੰਬਰ :  ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾਂ ਲੋਕਤੰਤਰੀ ਭਾਵਨਾਵਾਂ ਨਾਲ ਭਰਪੂਰ ਪਾਰਟੀ ਹੈ ਜਿਸ ਦਾ ਆਧਾਰ ਆਮ ਲੋਕਾਂ ਵਿਚ ਬੜਾ ਡੂੰਘਾ ਹੈ ਤੇ ਇਸ ਵਿਚੋਂ ਕਿਸੇ ਵਿਅਕਤੀ ਵਿਸ਼ੇਸ਼ ਦੇ ਆਉਣ ਜਾਂ ਜਾਣ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ। ਇਹ ਪ੍ਰਗਟਾਵਾ ਸ. ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ. ਐੱਸ. ਏ. ਨੇ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾਂ ਇੱਕਜੁਟ ਹੈ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦਿੰਦਿਆਂ ਪੂਰੀ ਚੱਟਾਨ ਦੀ ਤਰਾਂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਫਲਤਾ ਉਸ ਨਾਲ ਜੁੜੇ ਲੋਕਾਂ ਅਤੇ ਉਨ੍ਹਾਂ ਦੇ ਮਸਲਿਆਂ ਨਾਲ ਜੁੜੀ ਹੁੰਦੀ ਹੈ ਅਤੇ ਇਸ ਵਿਚ ਸਭ ਦਾ ਏਜੰਡਾ ਸਰਬ ਸਾਂਝੀ ਵਾਲਤਾ ਵਾਲਾ ਹੁੰਦਾ ਹੈ। ਇਸ ਮੌਕੇ ਐਡਵੋਕੇਟ ਸਿੱਧੂ ਅਤੇ ਸਥਾਨਿਕ ਅਕਾਲੀ ਆਗੂਆਂ ਵੱਲੋਂ ਸ. ਮਨਜੀਤ ਸਿੰਘ ਦਾ ਤਲਵਾੜਾ ਆਉਣ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ ਸ਼੍ਰੋਮਣੀ ਅਕਾਲੀ ਦਲ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਕੇਵਲ ਸਿੰਘ, ਜੇ. ਐਸ. ਰਾਣਾ, ਭੂਪੀ, ਲਵਇੰਦਰ ਸਿੰਘ, ਦਰਸ਼ਨ ਆਦਿ ਹਾਜਰ ਸਨ।

ਭਾਜਪਾ ਆਗੂ ਸੱਭਰਵਾਲ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਟ

ਤਲਵਾੜਾ, 18 ਨਵੰਬਰ: ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਜੀ ਦੇ ਮਾਤਾ ਸਵ. ਕ੍ਰਿਸ਼ਨਾ ਦੇਵੀ ਬੀਤੇ ਦਿਨ ਸਵਰਗ ਸਿਧਾਰ ਗਏ ਅਤੇ ਅੱਜ ਇੱਥੇ ਉਨ੍ਹਾਂ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਰਸਮ ਪਗੜੀ ਲਕਸ਼ਮੀ ਨਰਾਇਣ ਮੰਦਿਰ ਸੈਕਟਰ ਦੋ ਵਿਖੇ ਹੋਇਆ। ਇਸ ਮੌਕੇ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ, ਸ਼੍ਰੀ ਕਮਲ ਚੌਧਰੀ, ਉਮੇਸ਼ ਸ਼ਾਕਰ ਜਿਲ੍ਹਾ ਭਾਜਪਾ ਪ੍ਰਧਾਨ, ਪ੍ਰਸਿੱਧ ਉਦਯੋਗਪਤੀ ਤੇ ਸੀਨੀਅਰ ਭਾਜਪਾ ਆਗੂ ਠਾਕੁਰ ਰਘੁਨਾਥ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਪਾਠ ਦੇ ਭੋਗ ਉਪਰੰਤ ਪਗੜੀ ਦੀ ਰਸਮ ਕੀਤੀ ਗਈ। ਉਕਤ ਆਗੂਆਂ ਤੇ ਹਾਜਰ ਪਤਵੰਤਿਆਂ ਵੱਲੋਂ ਸ਼੍ਰੀ ਸੱਭਰਵਾਲ ਨਾਲ ਦੁੱਖ ਵੰਡਾਉਂਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵਿਚ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਪ੍ਰਿੰ. ਦੇਸ ਰਾਜ ਸ਼ਰਮਾ, ਬਲਾਕ ਸੰਮਤੀ ਤਲਵਾੜਾ ਦੇ ਚੇਅਰਮੈਨ ਠਾਕੁਰ ਦਲਜੀਤ ਸਿੰਘ ਜੀਤੂ, ਰਾਜ ਕੁਮਾਰ, ਨਰੇਸ਼ ਠਾਕੁਰ ਸੰਮਤੀ ਮੈਂਬਰ, ਡਾ. ਧਰੁਬ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਪ੍ਰਸਾਦ, ਰਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬਾਲ ਸੰਗਮ ਵਿਚ ਨੰਨ੍ਹੇ ਕਲਾਕਾਰਾਂ ਨੇ ਸਮਾਂ ਬੰਨ੍ਹਿਆ

ਤਲਵਾੜਾ, 18 ਨਵੰਬਰ :  ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਅਤੇ ਜਿਲ੍ਹਾ ਜਲੰਧਰ ਨਾਲ ਸਬੰਧਤ ਆਪਣੇ ਸਕੂਲਾਂ ਦਾ ਤਿੰਨ ਦਿਨਾ ਵਿਭਾਗੀ ਬਾਲ ਸੰਗਮ ਕਰਵਾਇਆ ਗਿਆ ਜਿਸ ਵਿਚ ਤੀਜੀ ਤੋਂ ਅੱਠਵੀਂ ਜਮਾਤ ਦੇ 400 ਬੱਚਿਆਂ ਨੇ ਸਮੂਹ ਗਾਨ, ਲੋਕ ਨਾਚ, ਸ਼ਬਦ ਗਾਇਨ, ਅਭਿਨੈ ਗੀਤ, ਫੈਂਸੀ ਡ੍ਰੈਸ, ਲੋਕ ਗੀਤ ਤੇ ਵਿਰਸਾ, ਕਵਿਤਾ, ਭਾਸ਼ਣ, ਚਿੱਤਰਕਲਾ, ਰੰਗੋਲੀ, ਸੂਰਜ ਨਮਸਕਾਰ ਅਤੇ ਰੱਸੀ ਟੱਪਣਾ ਮੁਕਾਬਲਿਆਂ ਵਿਚ ਭਾਗ ਗਿਆ।  ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ, ਕਿਸ਼ੋਰ ਕਾਂਤ ਸੂਬਾ ਪ੍ਰਚਾਰਕ ਆਰ. ਐੱਸ. ਐ¤ਸ. ਨੇ ਇਸ ਮੌਕੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਐੱਸ. ਡੀ. ਐ¤ਮ. ਮੁਕੇਰੀਆਂ ਸ਼੍ਰੀ ਸੁਭਾਸ਼ ਚੰਦਰ, ਬੀ. ਬੀ. ਐਮ. ਬੀ. ਡਿਪਟੀ ਚੀਫ ਇੰਜੀ: ਸ਼੍ਰੀ ਕੇ. ਸੀ. ਮਹਿਤਾ, ਕਾਰਜਕਾਰੀ ਇੰਜੀ: ਅਨਿਲ ਗੌਤਮ ਨੇ ਵੱਖ ਵੱਖ ਮੁਕਾਬਲਿਆਂ ਵਿਚ ਹਾਜਰ ਰਹਿ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਸਮਾਗਮ ਦੇ ਅਖੀਰਲੇ ਦਿਨ ਬੀ. ਬੀ. ਐਮ. ਬੀ. ਦੇ ਐ¤ਸ. ਈ. ਸ਼੍ਰੀ ਏ. ਕੇ. ਬਾਲੀ ਅਤੇ ਸਾਬਕਾ ਪ੍ਰਿੰਸੀਪਲ ਵਿਨੋਦ ਸ਼ਰਮਾ ਕਰਦਿਆਂ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਦੱਸਿਆ। ਬਾਲ ਸੰਗਮ ਵਿਚ 17 ਮੁਕਾਬਲਿਆਂ ਵਿਚ ਬਤੌਰ ਜੱਜ ਸ. ਬਲਬੀਰ ਸਿੰਘ, ਦਵਿੰਦਰਪਾਲ ਸਿੰਘ, ਪ੍ਰੋ. ਤਿਲਕ ਵਰਮਾ, ਪ੍ਰੋ. ਹਰਸ਼ ਮਹਿਤਾ, ਪ੍ਰੋ. ਸੁਰਜੀਤ ਸਿੰਘ, ਪ੍ਰੋ. ਰਾਧੇ ਸ਼ਾਮ, ਸ਼ ਅਜੀਤ ਸਿੰਘ, ਗੀਤਾਂਜਲੀ, ਅਨਿਲ ਮਾਹੀ, ਸਰਿਤਾ ਸ਼ਰਮਾ, ਅੰਜੂ ਠਾਕੁਰ, ਰੁਪਾਲੀ ਵਰਮਾ, ਸ਼ਰਨਜੀਤ ਸਹੋਤਾ, ਰਜਿੰਦਰ ਵਸ਼ਿਸ਼ਠ, ਪ੍ਰੋ. ਸੁਰਿੰਦਰ ਮੰਡ, ਅਤੁਲ ਡੋਗਰਾ, ਸਮਰਜੀਤ ਸਿੰਘ ਸ਼ਮੀ ਆਦਿ ਨੇ ਅਹਿਮ ਭੂਮਿਕਾ ਅਦਾ ਕੀਤੀ। ਸਕੂਲ ਦੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਸਾਹਿਤ ਦਾ ਧਰੂ ਤਾਰਾ ਸਨ ਪ੍ਰੀਤਮ ਸਿੰਘ ਰਾਹੀ : ਪ੍ਰੋ. ਬੱਲੀ

ਤਲਵਾੜਾ ਟਾਊਨਸ਼ਿਪ, 18 ਨਵੰਬਰ: ਸਾਹਿਤ ਜਗਤ ਦੀ ਸਿਰਮੌਰ ਸਖਸ਼ੀਅਤ ਪ੍ਰੋ. ਪ੍ਰੀਤਮ ਸਿੰਘ ਰਾਹੀ ਬੀਤੇ ਦਿਨ ਲੁਧਿਆਣਾ ਵਿਖੇ ਸਦੀਵੀ ਵਿਛੋੜਾ ਦੇ ਗਏ ਅਤੇ ਉਨ੍ਹਾਂ ਦੇ ਜਾਣ ਨਾਲ ਸਾਹਿਤ ਦੇ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵਿਚਾਰ ਇੱਥੇ ਪ੍ਰੋ. ਬੀ. ਐ¤ਸ. ਬੱਲੀ ਜਿਲ੍ਹਾ ਲੋਕ ਸੰਪਰਕ ਅਧਿਆਰੀ ਸ਼ਹੀਦ ਭਗਤ ਸਿੰਘ ਨਗਰ ਨੇ ਇੱਥੇ ਅਦੀਬਾਂ ਦੀ ਮਿਲਣੀ ਮੌਕੇ ਸਵ. ਪ੍ਰੋ. ਰਾਹੀ ਦੇ ਭਤੀਜੇ ਅਤੇ ਉੱਘੇ ਸਨਅਤਕਾਰ ਸ. ਪਾਵੇਲਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਪੀ. ਐਂਡ ਆਰ. ਗਰੁੱਪ ਚੰਡੀਗੜ੍ਹ ਵੱਲੋਂ ਸਾਹਿਤ ਮੰਚ ਨੂੰ ਡਾ. ਤੇਜਵੰਤ ਮਾਨ ਵੱਲੋਂ ਸੰਪਾਦਿਤ ਪ੍ਰੋ. ਪ੍ਰੀਤਮ ਸਿੰਘ ਰਾਹੀ ਅਭਿਨੰਦਨ ਗ੍ਰੰਥ ਭੇਟ ਕਰਨ ਮੌਕੇ ਪ੍ਰਗਟ ਕੀਤੇ। ਇਸ ਮੌਕੇ ਹਾਜਰ ਬੁੱਧੀਜੀਵੀਆਂ ਵੱਲੋਂ ਪ੍ਰੋ. ਰਾਹੀ ਦੇ ਵਿਛੋੜੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਉੱਥੇ ਵਿਸ਼ਵਾਸ਼ ਜਾਹਿਰ ਕੀਤਾ ਕਿ ਪ੍ਰੋ. ਰਾਹੀ ਆਪਣੀਆਂ ਸਾਹਿਤਿਕ ਲਿਖਤਾਂ ਦੇ ਵਿਚ ਹਮੇਸ਼ਾ ਨੌਜਵਾਨ ਲਿਖਾਰੀਆਂ ਨੂੰ ਧਰੂ ਤਾਰੇ ਵਾਂਗ ਪ੍ਰੇਰਣਾ ਦਿੰਦੇ ਰਹਿਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੇ ਪ੍ਰਧਾਨ ਡਾ. ਸੁਰਿੰਦਰ ਮੰਡ, ਸਕੱਤਰ ਸਮਰਜੀਤ ਸਿੰਘ ਸ਼ਮੀ, ਜਿਲ੍ਹਾ ਲਿਖਾਰੀ ਮੰਚ ਹੁਸ਼ਿਆਰਪੁਰ ਦੇ ਆਗੂ ਐਡਵੋਕੇਟ ਰਘੁਵੀਰ ਸਿੰਘ ਟੇਰਕਿਆਣਾ, ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ, ਨਵਤੇਜ ਗੜ੍ਹਦੀਵਾਲਾ, ਰੇਡੀਓ ਪੰਜਾਬ ¦ਦਨ ਦੇ ਸਾਹਿਤਕ ਪ੍ਰਤੀਨਿਧ ਸ਼੍ਰੀ ਹਰਬੰਸ ਹਿਊਂ, ਹਰਿੰਦਰ ਸਿੰਘ ਵੀਸਲਾ, ਜਨਾਬ ਨਰੇਸ਼ ਗੁਮਨਾਮ, ਅਸ਼ੋਕ ਅਸ਼ਕ, ਡਾ. ਅਮਰਜੀਤ ਅਨੀਸ, ਐਡਵੋਕੇਟ ਪਲਵਿੰਦਰ ਸਿੰਘ ਪਲਵ, ਗਾਇਕ ਰਾਜੇਸ਼ ਕੇ. ਰਾਜ, ਦੁਆਰਕਾ ਦਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ ਹਾਜਰ ਸਨ।

ਲਾਈਵ ਰੇਡੀਓ ਪ੍ਰੋਗਰਾਮ ਤੇ ਕਵੀ ਦਰਬਾਰ ਪੇਸ਼ ਕੀਤਾ

ਤਲਵਾੜਾ ਟਾਊਨਸ਼ਿਪ, 18 ਨਵੰਬਰ:  ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਰੇਡੀਓ ਪੰਜਾਬ ਲੰਦਨ ਤੋਂ ਪੰਜਾਬੀ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਸੁਰਿੰਦਰ ਮੰਡ ਅਤੇ ਪ੍ਰੋ. ਬੀ. ਐੱਸ ਬੱਲੀ ਨੇ ਕੀਤੀ ਅਤੇ ਪ੍ਰਸਿੱਧ ਉਰਦੂ ਸ਼ਾਇਰ ਸ਼੍ਰੀ ਕਸ਼ਿਸ਼ ਹੁਸ਼ਿਆਰਪੁਰੀ ਅਤੇ ਸ਼੍ਰੀ ਨਰੇਸ਼ ਗੁਮਨਾਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦਾ ਸੰਚਾਲਨ ਰੇਡੀਓ ਵੱਲੋਂ ਸ਼੍ਰੀ ਹਰਬੰਸ ਹਿਊਂ ਨੇ ਕੀਤਾ ਅਤੇ ਰਚਨਾਵਾਂ ਦੇ ਦੌਰ ਵਿਚ ਸਮਰਜੀਤ ਸਿੰਘ ਸ਼ਮੀ ਨੇ 1947 ਵਿਚ ਦੇਸ਼ ਦੇ ਉਜਾੜੇ ਤੇ ਰਚਨਾ ‘ਕੀ ਹੋਇਆ’ ਤੋਂ ਇਲਾਵਾ ‘ਬਦਲਦਾ ਜ਼ਮਾਨਾ’ ਅਤੇ ‘ਯਾਦ’ ਪੇਸ਼ ਕੀਤੀਆਂ, ਜਿਸ ਵਿਚੋਂ ‘ਕੀ ਹੋਇਆ’ ਦੇ ਸ਼ੇਅਰ ‘ਵਰ੍ਹ ਚੁੱਕੀ ਹੈ ਤੇਜ਼ਾਬੀ ਬੱਦਲਾਂ ਦੀ ਉਹ ਢਾਣੀ, ਓੜਕ ਨੂੰ ਮਿਲ ਹੀ ਜਾਣੇ ਨੇ ਇਹ ਪਾਣੀ, ਓਹ ਪਾਣੀ ...’  ਨੂੰ ਭਰਪੂਰ ਦਾਦ ਮਿਲੀ। ਡਾ. ਸੁਰਿੰਦਰ ਮੰਡ ਵੱਲੋਂ ਧਰਤੀ ਹੇਠਲੇ ਪਾਣੀ ਅਤੇ ਧੀਆਂ ਬਾਰੇ ਖ਼ੂਬਸੂਰਤ ਰਚਨਾਵਾਂ ਸੁਣਾਈਆਂ ਗਈਆਂ। ਐਡਵੋਕੇਟ ਰਘਵੀਰ ਸਿੰਘ ਟੇਰਕਿਆਣਾ ਨੇ ਆਪਣੇ ਹੀ ਅੰਦਾਜ਼ ਵਿਚ ‘ਪੰਜਾਬ’ ਅਤੇ ‘ਸਮਤੋਲ’ ਨਾਲ ਆਪਣੀ ਹਾਜਰੀ ਲਵਾਈ। ਪ੍ਰੋ. ਬੀ. ਐ¤ਸ. ਬੱਲੀ ਦੀਆਂ ਗਜ਼ਲਾਂ, ਨਵਤੇਜ ਗੜ੍ਹਦੀਵਾਲਾ ਦੀ ‘ਸਿਸਕਦੀ ਚਿੱਠੀ’, ਡਾ. ਅਮਰਜੀਤ ਅਨੀਸ ਦੀਆਂ ‘ਪਰਦੇਸਾਂ ਵਿਚ ਪੰਜਾਬੀ’ ਤੇ ਹੋਰ ਰਚਨਾਵਾਂ, ਹਰਿੰਦਰ ਸਿੰਘ ਬੀਸਲਾ ਦਾ ‘ਸਫਰ’ ਅਤੇ  ਅਸ਼ੋਕ ‘ਅਸ਼ਕ’ ਦੀਆਂ ਰਚਨਾਵਾਂ ‘ਸੱਭਿਆਚਾਰ’ ਤੇ ‘ਵਿਰਸਾ’ ਨੂੰ ਸਰੋਤਿਆਂ ਤੋਂ ਭਰਪੂਰ ਦਾਦ ਮਿਲੀ ਅਤੇ ਪ੍ਰੋ. ਅੰਜੂ ਬਾਲਾ ਦੀ ਰਚਨਾ ‘ਬੇਨੂਰ ਪਰਛਾਵੇਂ’, ਪ੍ਰੋ. ਸੁਖਵਿੰਦਰ ਕੌਰ ਦੀ ‘ਕਦੀ ਕਦੀ’, ਅਨੁਰਾਧਾ ਸ਼ਰਮਾ ਵੱਲੋਂ ‘ਮਾਂ’ ਅਤੇ ‘ਬਜੁਰਗ’ ਅਤੇ ਸ਼੍ਰੀ ਕੇ. ਕੇ. ਰਾਣਾ ਦੀ ‘ਚਿੜੀਆਂ’ ਕਵਿਤਾਵਾਂ ਨੇ ਸਰੋਤਿਆਂ ਨੂੰ ਮੰਤਰਮੁਗਧ ਕਰੀ ਰੱਖਿਆ। ਇਸ ਮੌਕੇ ਐਡਵੋਕੇਟ ਪਲਵਿੰਦਰ ਪਲਵ, ਗਾਇਕ ਰਾਜੇਸ਼ ਕੇ. ਰਾਜ, ਸ਼੍ਰੀ ਰਜਿੰਦਰ ਮਹਿਤਾ, ਦੁਆਰਕਾ ਦਾਸ, ਸ਼੍ਰੀਮਤੀ ਸਵਰਨ ਸ਼ਰਮਾ, ਸ਼੍ਰੀਮਤੀ ਨੀਲਮ ਸ਼ਰਮਾ ਹਾਜਰ ਸਨ।

ਇਸ ਵਰ੍ਹੇ 291098 ਟਨ ਝੋਨੇ ਦੀ ਖਰੀਦ ਕੀਤੀ : ਤਰਨਾਚ

ਹੁਸ਼ਿਆਰਪੁਰ, 18 ਨਵੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿੱਚ 17 ਨਵੰਬਰ ਤੱਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 291098 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦ ਕਿ ਪਿਛਲੇ ਸਾਲ ਇਸ ਦਿਨ ਤੱਕ 276182 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਇਹ ਜਾਣਕਾਰੀ ਦਿੰਦਿਆਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ ਪਨਗਰੇਨ ਨੇ 87324 ਟਨ, ਮਾਰਕਫੈਡ ਨੇ 44503, ਪਨਸਪ ਨੇ 71351, ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਨੇ 26945, ਪੰਜਾਬ ਐਗਰੋ ਨੇ 22988, ਐਫ ਸੀ ਆਈ ਨੇ 35740 ਅਤੇ ਵਪਾਰੀਆਂ ਨੇ 2247 ਟਨ ਝੋਨੇ ਦੀ ਖਰੀਦ ਕੀਤੀ ਹੈ। 

        ਸ੍ਰੀ ਤਰਨਾਚ ਨੇ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ ਬਣਦੀ ਅਦਾਇਗੀ  295. 31 ਕਰੋੜ ਰੁਪਏ ਵਿੱਚੋਂ 294. 62 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ ਅਤੇ ਖਰੀਦ ਕੇਂਦਰਾਂ ਵਿੱਚੋਂ ਝੋਨੇ ਦੀ ਚੁਕਾਈ ਵੀ ਨਾਲੋਂ-ਨਾਲ ਹੀ ਕੀਤੀ ਜਾ ਰਹੀ ਹੈ।

ਮਹੰਤ ਰਾਮ ਪ੍ਰਕਾਸ਼ ਦਾਸ ਜੀ : ਇੱਕ ਸ਼ਰਧਾਂਜਲੀ

ਮਹੰਤ ਰਾਮ ਪ੍ਰਕਾਸ਼ ਦਾਸ ਜੀ ਪਿਛਲੇ ਦਿਨੀ ਇਕ ਸੜਕ ਹਾਦਸੇ ਵਿਚ ਜਖ਼ਮੀ ਹੋਣ ਉਪਰੰਤ ਸਵਰਗ ਸਿਧਾਰ ਗਏ। ਤਲਵਾੜਾ ਡਾਟ ਕਾਮ ਵੱਲੋਂ ਉਸ ਅਜ਼ੀਮ ਤਰੀਮ ਸ਼ਖਸ਼ੀਅਤ ਨੂੰ ਸ਼ਰਧਾਂਜਲੀ :
1008 ਸ਼੍ਰੀ ਮਹੰਤ ਰਾਮ ਪ੍ਰਕਾਸ਼ ਦਾਸ ਜੀ
Sri 1008 Mahant Ram Parkash Das Ji
ਮਹੰਤ ਜੀ ਬਾਬਾ ਲਾਲ ਦਿਆਲ ਜੀ ਮਹਾਰਾਜ ਦਾਤਾਰਪੁਰ ਅਤੇ ਰਾਮਪੁਰ ਧਾਮ ਦੇ ਮੁਖੀ ਸਨ। ਉਨ੍ਹਾਂ ਦਾ ਜਨਮ 20 ਮਾਰਚ 1934 ਨੂੰ ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਜਿਲ੍ਹਾ ਹੁਸ਼ਿਆਰਪੁਰ ਵਿੱਚ ਬ੍ਰਾਹਮਣ ਪਰਿਵਾਰ ਵਿਚ ਪਿਤਾ ਸ਼੍ਰੀ ਲਾਲ ਦਾਸ ਅਤੇ ਮਾਤਾ ਸ਼੍ਰੀਮਤੀ ਜਾਨਕੀ ਦੇਵੀ ਦੇ ਗ੍ਰਹਿ ਵਿਖੇ ਹੋਇਆ। ਮਹੰਤ ਜੀ ਦੇ ਪਿਤਾ ਜੀ ਬੜੇ ਮਹਾਨ ਵਿਦਵਾਨ, ਸਦਾਚਾਰੀ ਅਤੇ ਸਨਾਤਨੀ ਸੰਸਕਾਰਾਂ ਦੇ ਧਾਰਨੀ ਸਨ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਭੰਬੋਤਾੜ ਤੋਂ ਹੀ ਪ੍ਰਾਪਤ ਕੀਤੀ। ਮਾਤਾ ਪਿਤਾ ਦਾਤਾਰਪੁਰ ਤੇ ਰਾਮਪੁਰ ਗੱਦੀ ਦੇ ਪੱਕੇ ਸੇਵਕ ਸਨ ਅਤੇ ਅਕਸਰ ਉਥੇ ਜਾਇਆ ਕਰਦੇ ਸਨ। ਉਨ੍ਹਾਂ ਨੇ ਰਾਮਪੁਰ ਦਰਬਾਰ ਬਾਬਾ ਲਾਲ ਦਿਆਲ ਜੀ ਅੱਗੇ ਅਰਦਾਸ ਕੀਤੀ ਕਿ ਜੇਕਰ ਉਨ੍ਹਾਂ ਦੇ ਘਰ ਵਿਚ ਪੁੱਤਰ ਦਾ ਜਨਮ ਹੋਇਆ ਤਾਂ ਉਹ ਉਸਨੂੰ ਇਸ ਦਰਬਾਰ ਨੂੰ ਹੀ ਸਮਰਪਿਤ ਕਰ ਦੇਣਗੇ। ਇਹ ਪ੍ਰਾਰਥਨਾ ਸੁਣੀ ਗਈ ਅਤੇ ਬਾਲਕ ਦਾ ਨਾਮ ਰਾਮ ਪ੍ਰਕਾਸ਼ ਰੱਖਿਆ ਗਿਆ।
ਜਿਉਂ ਜਿਉਂ ਸਭ ਦਾ ਹਰਮਨਪਿਆਰਾ ਇਹ ਬਾਲਕ ਵੱਡਾ ਹੁੰਦਾ ਗਿਆ, ਮਾਪੇ ਸੰਤਾਨ ਦੇ ਮੋਹ ਜਾਲ ਵਿਚ ਫਸਦੇ ਗਏ ਅਤੇ ਉਹ ਕੁਲ ਪ੍ਰੰਪਰਾ ਅਨੁਸਾਰ ਰਾਮਪੁਰ ਵਿਖੇ ਮੱਥਾ ਟੇਕ ਦੇ ਘਰ ਵਾਪਸ ਲੈ ਆਏ। ਉਹ ਆਪਣੀ ਅਰਦਾਸ ਨੂੰ ਭੁੱਲ ਗਏ ਅਤੇ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ। ਇਕ ਦਿਨ ਮਹੰਤ ਰਾਮ ਪ੍ਰਕਾਸ਼ ਜੀ ਬਹੁਤ ਬਿਮਾਰ ਹੋ ਗਏ ਅਤੇ ਵੈਦ ਹਕੀਮਾਂ ਦੇ ਸਭ ਹੀਲੇ ਵਸੀਲੇ ਨਾਕਾਮ ਹੁੰਦੇ ਪ੍ਰਤੀਤ ਹੋਣ ਲੱਗੇ। ‘ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ ...’ ਵਾਲੀ ਹਾਲਤ ਬਣਨ ਲੱਗੀ। ਅਖ਼ੀਰ ਆਪ ਨੂੰ ਰਾਮਪੁਰ ਲਿਜਾਣ ਦਾ ਫੈਸਲਾ ਕੀਤਾ ਗਿਆ। ਉਸ ਵੇਲੇ ਮਹੰਤ ਭਰਤ ਦਾਸ ਜੀ ਰਾਮਪੁਰ ਗੱਦੀ ਤੇ ਬਿਰਾਜਮਾਨ ਸਨ। ਉਨ੍ਹਾਂ ਵਚਨ ਕੀਤਾ ਕਿ ਜੇਕਰ ਤੁਹਾਡਾ ਸੰਕਲਪ ਇਸ ਬਾਲਕ ਨੂੰ ਇੱਥੇ ਛੱਡਣ ਦਾ ਸੀ ਤਾਂ ਹੁਣ ਤੁਸੀਂ ਇਸ ਤੋਂ ਪਿੱਛੇ ਨਾ ਹਟੋ। ਇਸਨੂੰ ਇੱਥੇ ਹੀ ਰਹਿਣ ਦਿਓ। ਹੁਣ ਇਹ ਸਾਡਾ ਹੋ ਗਿਆ ਹੈ। ਇਉਂ ਮਹੰਤ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੂੰ ਇੱਥੇ ਛੱਡ ਦਿੱਤਾ ਗਿਆ। ਇਸਦੇ ਨਾਲ ਹੀ ਹੌਲੀ ਹੌਲੀ ਆਪ ਪੂਰੀ ਤਰਾਂ ਤੰਦਰੁਸਤ ਹੋ ਗਏ। ਆਪ ਦੀ ਸਿੱਖਿਆ ਰਾਮਪੁਰ ਵਿਚ ਹੋਈ। ਸੰਸਕ੍ਰਿਤ ਦੀ ਸਿੱਖਿਆ ਦਾਤਾਰਪੁਰ ਦੇ ਸਨਾਤਨ ਧਰਮ ਸੰਸਕ੍ਰਿਤ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸ਼ੁਰੂ ਵਿਚ ਆਪ ਜੀ ਨੂੰ ਘੁੜਸਵਾਰੀ ਦਾ ਬੇਹੱਦ ਸ਼ੌਕ ਸੀ ਤੇ ਦਾਤਾਰਪੁਰ ਦਰਬਾਰ ਵਿਚ ਆਪ ਨੇ ਘੋੜਾ ਰੱਖਿਆ ਹੋਇਆ ਸੀ। ਇੱਥੋਂ ਰਾਮਪੁਰ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਜਾਇਆ ਕਰਦੇ ਸਨ। ਆਪ ਨੇ ਅੰਗਰੇਜ਼ੀ, ਉਰਦੂ, ਫਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਦਾ ਡੂੰਘਾ ਅਧਿਐਨ ਕੀਤਾ।
    7 ਮਾਰਚ 1950 ਨੂੰ ਮਹੰਤ ਭਰਤ ਦਾਸ ਜੀ ਦੇ ਸਵਰਗ ਸਿਧਾਰਨ ਮਗਰੋਂ ਆਪਦੀ ਰਾਮਪੁਰ ਗੱਦੀ ਨਸ਼ੀਨੀ 26 ਮਾਰਚ 1950 ਨੂੰ ਹੋਈ।
    ਪਰੰਤੂ ਬਾਅਦ ਵਿਚ ਦਾਤਾਰਪੁਰ ਗੱਦੀ ਲਈ ਰਾਮ ਸ਼ਰਨ ਦਾਸ ਨੇ ਅਦਾਲਤ ਵਿਚ ਦਾਅਵਾ ਕਰ ਦਿੱਤਾ, ਜੋ ਮਗਰੋਂ ਅਦਾਲਤ ਵਿਚ ਗੱਦੀ ਦੀ ਦਾਅਵੇਦਾਰੀ ਦਾ ਕੇਸ ਹਾਰ ਗਏ ਅਤੇ ਫੈਸਲਾ ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੇ ਹੱਕ ਵਿਚ ਹੋਇਆ। ਇਸ ਤਰਾਂ ਆਪ ਦੀ ਦਾਤਾਰਪੁਰ ਗੱਦੀ ਨਸ਼ੀਨੀ 14 ਸਤੰਬਰ 1953 ਨੂੰ ਹੋਈ। ਉਦੋਂ ਤੋਂ ਲੈ ਕੇ ਆਖਰੀ ਦਮ ਤੱਕ ਉਨ੍ਹਾਂ ਦਾਤਾਰਪੁਰ ਅਤੇ ਰਾਮਪੁਰ ਦਰਬਾਰ ਦੇ ਵਿਕਾਸ ਅਤੇ ਧਰਮ ਪ੍ਰਚਾਰ ਦਾ ਬੀੜਾ ਚੁੱਕਿਆ ਅਤੇ ਆਪਣੀ ਬੇਮਿਸਾਲ ਤੇ ਬੇਦਾਗ਼ ਸ਼ਖਸ਼ੀਅਤ ਸਦਕਾ ਪੂਰੇ ਖੇਤਰ ਵਿਚ ਇਸ ਕਾਰਜ ਨੂੰ ਬਾਖੂਬੀ ਨਿਭਾਇਆ।
    1962 ਵਿਚ ਆਪ ਪੰਚ ਰਾਮਾਨੰਦੀ ਵੈਸ਼ਨਵ ਦੁਆਬਾ ਮੰਡਲ ਪੰਜਾਬ ਦੇ ਨਿਰਵਿਰੋਧ ਪ੍ਰਧਾਨ ਚੁਣੇ ਗਏ। 1966 ਵਿਚ ਆਪ ਹਿੰਦੂਆਂ ਦੀ ਪ੍ਰਮੁੱਖ ਸੰਸਥਾ ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਅਤੇ 1969 ਤੋਂ ਆਪ ਇਸ ਸਿਰਮੌਰ ਜਥੇਬੰਦੀ ਦੇ ਪੰਜਾਬ ਦੇ ਪ੍ਰਧਾਨ ਅਤੇ ਕੇਂਦਰ ਦੇ ਉਪ ਪ੍ਰਧਾਨ ਦੇ ਅਹੁਦਿਆਂ ਦੀ ਸੇਵਾ ਅਖੀਰ ਤੱਕ ਬਾਖੂਬੀ ਨਿਭਾਉਂਦੇ ਰਹੇ।
    ਦਾਤਾਰਪੁਰ ਵਿਚ 1902 ਤੋਂ ਚਲੇ ਆ ਰਹੇ ਸੰਸਕ੍ਰਿਤ ਸੰਸਥਾਨ ਨੂੰ ਮਹੰਤ ਜੀ ਨੇ ਵਿਕਸਿਤ ਕੀਤਾ ਅਤੇ ਪੂਰੀ ਨਿਸ਼ਠਾ ਨਾਲ ਏਸ ਸੰਸਥਾ ਨੂੰ ਦੇਸ਼ ਦੀਆਂ ਸਿਰਕੱਢ ਸੰਸਥਾਵਾਂ ਦੇ ਬਰਾਬਰ ਲਿਆਂਦਾ। ਇਸੇ ਤਰਾਂ ਮਹੰਤ ਜੀ ਵੱਲੋਂ ਰਾਮਪੁਰ ਵਿਚ ਸੀਨੀਅਰ ਸੈਕੰਡਰੀ ਸਕੂਲ ਸ਼ੁਰੂ ਕੀਤਾ ਗਿਆ ਜਿੱਥੇ ਲੜਕੇ ਤੇ ਲੜਕੀਆਂ ਇਕੱਠੇ ਸਿੱਖਿਆ ਪ੍ਰਾਪਤ ਕਰਦੇ ਹਨ। ਦਾਤਾਰਪੁਰ ਵਿਖੇ ਆਪ ਜੀ ਨੇ 1992 ਵਿਚ ਬਾਬਾ ਲਾਲ ਦਿਆਲ ਸਨਾਤਨ ਧਰਮ ਕੰਨਿਆ ਮਹਾਵਿਦਿਆਲਿਆ ਸ਼ੁਰੂ ਕੀਤਾ।
    ਧਰਮ ਪ੍ਰਚਾਰ ਲਈ ਆਪ ਨੇ ਭਾਰਤ ਭਰ ਤੋਂ ਇਲਾਵਾ ਸੰਸਾਰ ਦੇ 52 ਦੇ ਕਰੀਬ ਦੇਸ਼ਾਂ ਦਾ ਦੌਰਾ ਕਰਕੇ ਬਾਬਾ ਲਾਲ ਦਿਆਲ ਜੀ ਦੀਆਂ ਸਿੱਖਿਆਵਾਂ ਦਾ ਚਾਨਣ ਵੰਡਿਆ।
    ਇਲਾਕਾ ਨਿਵਾਸੀਆਂ ਦੇ ਜੋਰ ਦੇਣ ਤੇ ਆਪ ਰਾਜਨੀਤੀ ਵਿਚ ਕਦਮ ਰੱਖਿਆ ਤੇ ਵਿਧਾਨ ਸਭਾ ਹਲਕਾ ਦਸੂਹਾ ਤੋਂ 1967 ਵਿਚ ਸ. ਲਛਮਣ ਸਿੰਘ ਗਿੱਲ ਦੀ ਵਜਾਰਤ ਵਿਚ ਸਿਹਤ ਅਤੇ ਖੁਰਾਕ ਮੰਤਰੀ ਪੰਜਾਬ ਬਣੇ। ਬਤੌਰ ਮੰਤਰੀ ਆਪ ਨੇ ਪੂਰੇ ਹਲਕੇ ਕਾਇਆ ਕਲਪ ਕੀਤਾ ਅਤੇ ਇੱਥੇ ਬਿਜਲੀ ਦਾ ਸੰਚਾਰ, ਸੜਕਾਂ ਦਾ ਜਾਲ, ਜਲ ਸਪਲਾਈ ਯੋਜਨਾਵਾਂ ਨਾਲ ਵਿਕਾਸ ਦਾ ਦੌਰ ਸ਼ੁਰੂ ਕੀਤਾ। ਉਸ ਵੇਲੇ ਪੰਜਾਬ ਵਿਚ ਦਿੱਲੀ ਪੈਟਰਨ ਮੁਤਾਬਕ ਏਡਡ ਸਕੂਲਾਂ ਵਿਚ ਬਰਾਬਰ ਸਹੂਲਤਾਂ ਲਾਗੂ ਕਰਵਾਉਣਾ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ।
    ਮਹੰਤ ਜੀ ਪ੍ਰੇਰਣਾ ਤੇ ਅਗਵਾਈ ਸਦਕਾ ਬਾਬਾ ਲਾਲ ਦਿਆਲ ਜੀ ਦੇ ਸੇਵਕਾਂ ਵੱਲੋਂ ਜੰਮੂ ਤੋਂ ਲੈ ਕੇ ਹਰਦੁਆਰ, ਫਰੀਦਾਬਾਦ ਤੱਕ ਆਪੋ ਆਪਣੇ ਸ਼ਹਿਰਾਂ ਵਿਚ ‘ਲਾਲ ਦੁਆਰ’ ਦੀ ਉਸਾਰੀ ਕਰਵਾਈ। ਮੰਦਰਾਂ ਦੇ ਨਿਰਮਾਣ ਦੀ ਲੜੀ ਵਿਚ ਮਹੱਤਵਪੂਰਨ 14 ਅਪ੍ਰੈਲ 1997 ਵਿਚ 6 ਕਰੋੜ ਰੁਪਏ ਤੋਂ ਵੱਧ ਲਾਗਤ ਨਾਲ ਭੂਪਤੀ ਵਾਲਾ ਰੋਡ, ਹਰਦੁਆਰ ਵਿਖੇ ਲਾਲ ਦੁਆਰ ਧਾਮ ਦੀ ਉਸਾਰੀ ਕਰਵਾਈ ਹੈ, ਜਿਸ ਵਿਚ  52 ਨਿਵਾਸ ਯੋਗ ਕਮਰੇ ਤੇ ਹੋਰ ਸੁਵਿਧਾਵਾਂ ਮੌਜੂਦ ਹਨ।
    ਰਾਮਪੁਰ ਵਿਖੇ ਵਾਪਰੇ ਸੜਕ ਹਾਦਸੇ ਆਪ ਜੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਕੁਝ ਦਿਨ ਹਸਪਤਾਲਾਂ ਵਿਚ ਜੇਰੇ ਇਲਾਜ ਰਹਿਣ ਉਪਰੰਤ ਆਪ 13 ਨਵੰਬਰ 2010 ਨੂੰ ਸਵਰਗ ਸਿਧਾਰ ਗਏ।
    ਮਹੰਤ ਰਾਮ ਪ੍ਰਕਾਸ਼ ਦਾਸ ਜੀ ਆਪਣੇ ਸ਼ਰਧਾਲੂਆਂ ਦੇ ਦਿਲਾਂ ਵਿਚ ਨਿਸ਼ਕਾਮ ਸੇਵਾ, ਦ੍ਰਿੜ ਇਰਾਦੇ, ਪਵਿੱਤਰ ਸੋਚ, ਅਣਥੱਕ ਘਾਲਣਾ, ਬੇਦਾਗ਼ ਸ਼ਖਸ਼ੀਅਤ ਸਦਕਾ ਹਮੇਸ਼ਾ ਚਾਨਣ ਮੁਨਾਰਾ ਬਣੇ ਰਹਿਣਗੇ।

ਪੇਸ਼ਕਸ਼ :
ਸਮਰਜੀਤ ਸਿੰਘ ਸ਼ਮੀ
9417355724

ਹੜ੍ਹ ਰੋਕੂ ਕੰਮਾਂ ਤੇ ਨਰੇਗਾ ਕਾਰਜਾਂ ਦਾ ਜਾਇਆ

ਹੁਸ਼ਿਆਰਪੁਰ, 17 ਨਵੰਬਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਵਿੱਚ ਪੈਂਦੇ ਵੱਖ-ਵੱਖ ਚੋਆਂ ਅਤੇ ਡਰੇਨਾਂ ਆਦਿ ਦੇ ਹੜ੍ਹ ਸੀਜ਼ਨ 2010 ਦੌਰਾਨ ਹੜ੍ਹ ਰੋਕੂ ਕੰਮਾਂ ਨੂੰ ਹੋਏ ਨੁਕਸਾਨ ਦਾ ਮੌਕੇ ਤੇ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਦੌਰਾ ਕੀਤਾ ਤਾਂ ਜੋ ਆਉਣ ਵਾਲੇ ਹੜ ਸੀਜ਼ਨ 2011 ਤੋਂ ਪਹਿਲਾਂ ਹੜ੍ਹ ਰੋਕੂ ਕੰਮਾਂ ਨੂੰ ਪੂਰਾ ਕਰਵਾਇਆ ਜਾ ਸਕੇ।  ਇਸ ਮੌਕੇ ਤੇ ਉਹਨਾਂ ਨੇ ਹੜ੍ਹ ਰੋਕੂ ਕੰਮਾਂ ਅਤੇ ਨਰੇਗਾ ਅਧੀਨ ਚੱਲ ਰਹੇ ਕੰਮਾਂ ਦਾ ਵੀ ਮੌਕੇ ਤੇ ਨਰੀਖਣ ਕੀਤਾ।   ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਭੁਪਿੰਦਰਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਆਰ ਐਸ ਸੈਣੀ ਕਾਰਜਕਾਰੀ ਡਰੇਨੇਜ਼ ਵਿਭਾਗ, ਸੁਖਵਿੰਦਰ ਸਿੰਘ ਕਲਸੀ ਉਪ ਮੰਡਲ ਅਫ਼ਸਰ ਡਰੇਨੇਜ਼, ਤਹਿਸੀਲਦਾਰ ਹੁਸ਼ਿਆਰਪੁਰ ਵਿਜੇ ਕੁਮਾਰ ਸ਼ਰਮਾ ਅਤੇ ਸਬੰਧਤ ਸਹਾਇਕ ਇੰਜੀਨੀਅਰਜ਼ ਡਰੇਨੇਜ਼ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।
        ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਆਪਣੇ ਦੌਰੇ ਦੌਰਾਨ  ਮਿਰਜਾਪੁਰ ਅਤੇ ਸਰਕਾਰੀ ਸਕੂਲ ਧਾਲੀਵਾਲ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਵੱਲੋਂ ਦੱਸੇ ਗਏ ਕੰਮਾਂ ਨੂੰ ਵੀ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਸਬ-ਡਵੀਜ਼ਨ ਹੁਸ਼ਿਆਰਪੁਰ ਵਿੱਚ ਨਸਰਾਲਾ ਚੋਅ, ਮਹਿੰਗਰੋਵਾਲ ਚੋਅ ਤੇ ਪੈਂਦੇ ਪਿੰਡ ਖਡਿਆਲਾ ਸੈਣੀਆਂ, ਡਡਿਆਣਾ ਅਤੇ ਗੜ੍ਹਸ਼ੰਕਰ ਸਬ-ਡਵੀਜ਼ਨ ਵਿੱਚ ਪੈਂਦੇ ਰਾਜਨੀਦੇਵੀ ਚੋਅ, ਪਿੰਡ ਪੰਜੌੜਾ / ਨਡਾਲੋਂ, ਗੂੰਦੀਆਂ, ਮੁੱਗੋ ਪੱਟੀ, ਜਾਂਗਲੀਆਣਾਂ, ਮੱਖਣਗੜ੍ਹ / ਭਾਮ ਅਤੇ ਬਾਹੋਵਾਲ ਚੋਅ ਤੇ ਹੋਣ ਵਾਲੇ ਅਤੇ ਕਰਵਾਏ ਗਏ ਗਏ ਕੰਮਾਂ ਦਾ ਮੌਕੇ ਤੇ ਜਾਇਜ਼ਾ ਲਿਆ।

ਪੰਜਾਬ ਵਿਚ ਆਧੁਨਿਕ ਕਿਸਮ ਦੀਆਂ ਮੰਡੀਆਂ ਬਣਨਗੀਆਂ : ਲੰਗਾਹ

ਮਾਹਿਲਪੁਰ, 17 ਨਵੰਬਰ: ਪੰਜਾਬ ਦੇ ਕਿਸਾਨਾਂ ਨੂੰ ਫ਼ਲ ਅਤੇ ਸਬਜੀਆਂ ਦੇ ਚੰਗੇ ਭਾਅ ਦੁਆਉਣ ਲਈ ਪੰਜਾਬ ਵਿੱਚ ਆਧੁਨਿਕ ਕਿਸਮ ਦੀਆਂ ਮੰਡੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਵਿੱਚ ਕੋਲਡ ਸਟੋਰ ਵੀ ਬਣਾਏ ਜਾਣਗੇ ਅਤੇ ਉਹਨਾਂ ਵਿੱਚ ਫ਼ਲ ਅਤੇ ਸਬਜੀਆਂ ਰੱਖਣ ਵਾਲੇ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾਵੇਗੀ।  ਇਸ ਗੱਲ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਸ੍ਰ: ਸੁੱਚਾ ਸਿੰਘ ਲੰਗਾਹ ਨੇ ਅੱਜ ਪਿੰਡ ਠੰਡਲ ਵਿਖੇ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਦੇ ਮਾਤਾ-ਪਿਤਾ ਦੀ ਸਲਾਨਾ ਬਰਸੀ ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਡਰਿੱਪ ਸਿਸਟਮ ਰਾਹੀਂ ਸਿੰਚਾਈ ਕਰਨ ਤੇ 75 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਕਣਕ ਦੇ ਬੀਜ ਤੇ 500/- ਰੁਪਏ, ਕਿਸਾਨਾਂ ਨੂੰ ਨੈਟ ਹਾਉਸ ਲਗਾਉਣ ਲਈ,  ਫ਼ਲ ਅਤੇ ਸਬਜੀਆਂ ਨੂੰ ਗਰੇਡਿੰਗ ਕਰਨ, ਦੂਜੇ ਸ਼ਹਿਰਾਂ ਵਿੱਚ ਲਿਜਾ ਕੇ ਵੇਚਣ, ਵਿਦੇਸ਼ਾਂ ਵਿੱਚ ਫ਼ਲ ਅਤੇ ਸਬਜੀਆਂ ਹਵਾਈ ਰਸਤੇ ਰਾਹੀਂ ਲਿਜਾ ਕੇ ਵੇਚਣ ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸੇ ਤਰਾਂ ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਵੀ ਸਬਸਿਡੀ ਤੇ ਬੂਟੇ ਦਿੱਤੇ ਜਾ ਰਹੇ ਹਨ। 

        ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀਆਂ ਦੇ ਭਲਾਈ ਮੰਤਰੀ ਸ੍ਰ: ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ਦੀ ਨਵ-ਉਸਾਰੀ, ਮੁਰੰਮਤ ਅਤੇ ਚਾਰੀ-ਦੀਵਾਰੀ ਬਣਾਉਣ ਤੇ 31 ਕਰੋੜ ਰੁਪਏ ਚਾਲੂ ਵਿੱਤੀ ਸਾਲ ਦੌਰਾਨ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਪਸ਼ੂ ਮੇਲੇ ਲਗਾਏ ਜਾ ਰਹੇ ਹਨ,  ਹਰੇਕ ਮੇਲੇ ਤੇ 5 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚੋਂ 2.50 ਲੱਖ ਰੁਪਏ ਦੇ ਨਕਦ ਇਨਾਮ ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ। ਇਸੇ ਤਰਾਂ ਜ਼ੋਨਲ ਪੱਧਰ ਤੇ ਵੀ ਪਸ਼ੂ ਮੇਲੇ ਵੀ ਲਗਾਏ ਜਾਣਗੇ ਅਤੇ ਹਰੇਕ ਮੇਲੇ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚੋਂ 15 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਰਾਜ ਪੱਧਰ ਦਾ ਮੇਲਾ ਮੁਕਤਸਰ ਵਿਖੇ ਲਗਾਇਆ ਜਾਵੇਗਾ ਜਿਸ ਵਿੱਚ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ।

        ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਦੇ ਪਿਤਾ ਸ੍ਰ: ਜਗਤ ਸਿੰਘ ਦੀ 5ਵੀਂ ਬਰਸੀ ਅਤੇ ਮਾਤਾ ਬਚਨ ਕੌਰ ਦੀ ਤੀਜੀ ਬਰਸੀ ਦੇ ਮੌਕੇ ਤੇ ਆਯੋਜਿਤ ਸ਼ਰਧਾਂਜ਼ਲੀ ਸਮਾਗਮ ਨੂੰ ਸਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰ: ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ੍ਰ: ਠੰਡਲ ਦੇ ਸਵ: ਮਾਤਾ-ਪਿਤਾ ਵੱਲੋਂ ਕੀਤੀ ਗਈ ਨੇਕ ਕਮਾਈ ਅਤੇ ਮਿਹਨਤ ਸਦਕਾ ਹੀ ਅੱਜ ਸ੍ਰ: ਸੋਹਨ ਸਿੰਘ ਠੰਡਲ ਉਚ ਅਹੁੱਦੇ ਤੇ ਪਹੁੰਚੇ ਹਨ ਅਤੇ ਇਹ ਵੀ ਆਪਣੇ ਮਾਤਾ ਪਿਤਾ ਵਾਂਗ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਮੌਕੇ ਤੇ ਉਹਨਾਂ ਨੇ ਨਿੱਘੀ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਆਪਣੇ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।        ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰ: ਰਣੀਕੇ ਨੇ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਸਲਾਨਾ ਬਰਸੀ ਮਨਾ ਕੇ ਸ੍ਰ: ਠੰਡਲ ਵੱਲੋਂ ਆਪਣੇ ਬਜੁਰਗਾਂ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਹੈ। ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ: ਦਲਜੀਤ ਸਿੰਘ ਚੀਮਾ ਨੇ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੌਕ ਸੰਦੇਸ਼ ਪੜਿਆ ਅਤੇ ਨਿੱਘੀ ਸ਼ਰਧਾਂਜ਼ਲੀ ਭੇਂਟ ਕੀਤੀ। ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼, ਮੁੱਖ ਪਾਰਲੀਮਾਨੀ ਸਕੱਤਰ ਜਨ ਸਿਹਤ ਵਿਭਾਗ ਪੰਜਾਬ ਚੌਧਰੀ ਨੰਦ ਲਾਲ, ਮੁੱਖ ਪਾਰਲੀਮਾਨੀ ਸਕੱਤਰ ਸਰਵਨ ਸਿੰਘ ਫਿਲੌਰ, ਵਿਧਾਇਕ ਮੋਹਨ ਲਾਲ ਬੰਗਾ, ਵਿਧਾਇਕ ਹਰਪ੍ਰੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਾਰਾ, ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮ ਕਾਰਪੋਰੇਸ਼ਨ ਜਸਜੀਤ ਸਿੰਘ ਥਿਆੜਾ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਜਿੰਦਰ ਸਿੰਘ ਧਾਮੀ, ਮੈਂਬਰ ਐਸ ਐਸ ਬੋਰਡ ਦਰਸ਼ਨ ਲਾਲ ਜੇਠੂਮਜਾਰਾ, ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਸੁਖਦੇਵ ਕੌਰ ਸੱਲ੍ਹਾਂ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੋਹਾਨ, ਮੈਂਬਰ ਜਨਰਲ ਕੌਂਸਲ ਇਕਬਾਲ ਸਿੰਘ ਖੇੜਾ, ਬਲਬੀਰ ਸਿੰਘ ਚੰਗਿਆੜਾ, ਪਰਮਜੀਤ ਸਿੰਘ ਪੰਜੌੜ, ਸੰਜੀਵ ਤਲਵਾੜ ਨੇ ਵੀ ਇਸ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਦੇ ਮਾਤਾ-ਪਿਤਾ ਦੀ ਸਲਾਨਾ ਬਰਸੀ ਦੇ ਮੌਕੇ ਤੇ ਨਿੱਘੀ ਸ਼ਰਧਾਂਜ਼ਲੀ ਭੇਂਟ ਕੀਤੀ।

        ਸ਼ਰਧਾਂਜ਼ਲੀ ਸਮਾਗਮ ਦੇ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ, ਐਸ ਐਸ ਪੀ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਜਸਬੀਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਕੰਧਾਰੀ,  ਮੰਡਲ ਭੂਮੀ ਰੱਖਿਆ ਅਫ਼ਸਰ ਜਗੀਰ ਸਿੰਘ, ਡਿਪਟੀ ਡਾਇਰੈਕਟਰ ਮੱਛੀ ਪਾਲਣ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ, ਐਸ ਈ ਲੋਕ ਨਿਰਮਾਣ ਵਿਭਾਗ ਅਰੁਣ ਕੁਮਾਰ, ਐਕਸੀਅਨ ਆਰ ਐਸ ਬੈਂਸ, ਡੀ ਐਸ ਪੀ ਹਰਪ੍ਰੀਤ ਸਿੰਘ ਮੰਡੇਰ, ਤਹਿਸੀਲਦਾਰ ਵਿਜੇ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਜ਼ਿਲ੍ਹਾ ਸਿਖਲਾਈ ਅਫ਼ਸਰ ਡਾ ਸੁਰਿੰਦਰ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਬਲਵਿੰਦਰ ਸਿੰਘ, ਰਵਿੰਦਰ ਸਿੰਘ ਠੰਡਲ,  ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ, ਰਾਜਨੀਤਿਕ ਪਾਰਟੀਆਂ ਦੇ ਨੁਮਇੰਦੇ, ਸਵੈਸੇਵੀ ਸੰਸਥਾਵਾਂ ਦੇ ਪ੍ਰਧਾਨ ਅਤੇ ਵੱਖ-ਵੱਖ ਪਿੰਡਾਂ ਤੋਂ ਸਰਪੰਚ-ਪੰਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਵਿਧਾਨ ਸਭਾ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸ਼ਡਿਊਲ

ਹੁਸ਼ਿਆਰਪੁਰ, 16 ਨਵੰਬਰ:  ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 12 ਨਵੰਬਰ ਤੋਂ 27 ਨਵੰਬਰ 2010 ਤੱਕ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕੈਪਟਨ ਕਰਨੈਲ ਸਿੰਘ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 43-ਹੁਸ਼ਿਆਰਪੁਰ ਨੇ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਵੋਟਰ ਸੂਚੀਆਂ ਪੋਲਿੰਗ ਬੂਥਾਂ ਤੇ ਹੀ ਵੇਖੀਆਂ ਜਾ ਸਕਦੀਆਂ ਹਨ। ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਵਿੱਚ ਨਾਮ ਦਰਜ਼ ਕਰਵਾਵੁਣ ਅਤੇ ਸ਼ਨਾਖਤੀ ਕਾਰਡ ਬਨਵਾਉਣ ਲਈ ਫਾਰਮ ਨੰ: 6 ਅਤੇ 001 (ਦੋ ਫੋਟੋਆਂ ਸਹਿਤ) ਨਾਮ ਕਟਵਾਉਣ ਲਈ ਫਾਰਮ ਨੰ: 7, ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਦਰਜ਼ ਗਲਤੀਆਂ ਠੀਕ ਕਰਵਾਉਣ ਲਈ ਫਾਰਮ ਨੰ: 8 ਸਰਕਾਰ ਦੁਆਰਾ ਨਿਯਤ ਕੀਤੀ ਮਿਤੀ ਅਨੁਸਾਰ ਸਬੰਧਤ ਪੋ¦ਿਗ ਸਟੇਸ਼ਨ ਤੇ ਬੂਥ ਲੈਵਲ ਅਫ਼ਸਰ ਨੂੰ ਦਿੱਤਾ ਜਾ ਸਕਦਾ ਹੈ।

        ਉਹਨਾਂ ਵਿਧਾਨ ਸਭਾ ਹਲਕਾ 43-ਹੁਸ਼ਿਆਰਪੁਰ ਦੀ ਆਮ ਜਨਤਾ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਿਨ੍ਹਾਂ ਨਾਗਰਿਕਾਂ ਦੀ ਉਮਰ 1-1-2011 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੋਵੇ ਅਤੇ ਉਹ ਵੋਟਰ ਬਣਨ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਣ, ਉਹ ਆਪਣਾ ਨਾਮ ਬਤੌਰ ਵੋਟਰ ਦਰਜ ਕਰਵਾਉਣ ਲਈ ਪੋ¦ਿਗ ਬੂਥ ਤੇ ਲਗਾਏ ਗਏ ਬੀ.ਐਲ.ਓ. / ਚੋਣਕਾਰ ਰਜਿਸਟਰੇਸ਼ਨ ਅਫ਼ਸਰ -43-ਹੁਸ਼ਿਆਰਪੁਰ ਪਾਸ ਫਾਰਮ ਨੰ: 6 ਅਤੇ 001 ਬੀ ਫਾਰਮ, ਸੋਧ ਕਰਨ ਲਈ ਫਾਰਮ ਨੰ: 8 ਅਤੇ ਇਤਰਾਜ ਕਰਨ ਲਈ ਫਾਰਮ ਨੰ: 7 ਪੇਸ਼ ਕਰ ਸਕਦੇ ਹਨ। ਇਸ ਲਈ ਸਰਕਾਰ ਵੱਲੋਂ ਭਾਰਤ ਚੋਣ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਨਿਰਧਾਰਤ ਪ੍ਰੋਗਰਾਮ ਅਨੁਸਾਰ ਭਰਪੂਰ ਸਹਿਯੋਗ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਨ ਤੋਂ ਨਾ ਰਹਿ ਜਾਵੇ।

ਜਿਲ੍ਹੇ ਵਿਚ ਵਿਕਾਸ ਕਾਰਜਾਂ ਦਾ ਜਾਇਜ਼ੇ ਲਈ ਮੀਟਿੰਗ

ਹੁਸ਼ਿਆਰਪੁਰ, 16 ਨਵੰਬਰ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ  ਵੱਖ-ਵੱਖ ਵਿਭਾਗਾਂ ਦੀਆਂ ਮੀਟਿੰਗਾਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈਆਂ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਕੈਪਟਨ ਕਰਨਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ  ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਅਤੇ ਮਿਥੇ ਟੀਚਿਆਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਅਤੇ  ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਅਤੇ ਗਰੀਬ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋੜਵੰਦ ਅਤੇ ਗਰੀਬ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ।  ਸ੍ਰੀ ਤਰਨਾਚ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਮੀਟਿੰਗਾਂ ਵਿੱਚ ਜੋ ਫੈਸਲੇ ਲਏ ਜਾਂਦੇ ਹਨ, ਉਹਨਾਂ ਦੀ ਕਾਰਵਾਈ ਰਿਪੋਰਟ ਅਤੇ ਪ੍ਰਗਤੀ ਬਾਰੇ ਅਗਲੀ ਮੀਟਿੰਗ ਵਿੱਚ ਦੱਸਿਆ ਜਾਵੇ।  ਸ੍ਰੀ ਤਰਨਾਚ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਆਮਦਨ ਵਿੱਚ ਵਾਧਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਰੈਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਦਾਨ ਦੇਣ ਤਾਂ ਜੋ ਗਰੀਬਾਂ ਅਤੇ ਲੋੜਵੰਦ ਵਿਅਕਤੀਆਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾ ਸਕੇ।  ਉਹਨਾਂ ਨੇ ਅਧਿਕਾਰੀਆਂ ਨੁੰ ਇਹ ਵੀ ਕਿਹਾ ਕਿ ਉਹ ਪੇਂਡੂ ਲਿੰਕ ਸੜਕਾਂ ਤੋਂ ਨਜਾਇਜ਼ ਕਬਜੇ ਹਟਾਉਣ।
          ਸ੍ਰੀ ਤਰਨਾਚ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ  ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਜਿਹੜੇ ਕੈਂਪ ਲਗਾਏ ਜਾਂਦੇ ਹਨ, ਉਹਨਾਂ ਦਾ ਮੁਲਾਂਕਣ ਵੀ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ।  ਮੁੱਖ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਕੰਧਾਰੀ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ 30,000 ਕੁਇੰਟਲ ਕਣਕ ਦਾ ਸੁਧਰਿਆ ਬੀਜ਼ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਣਕ ਦੇ ਸੁਧਰੇ ਬੀਜ਼ ਤੇ ਕਿਸਾਨਾਂ ਨੂੰ 500/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾ ਰਹੀ ਹੈ।  ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਕੋਈ ਕਮੀ ਨਹੀਂ ਹੈ। 
         ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸਰਵ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਦੀਆਂ ਚਾਰਦੀਵਾਰੀਆਂ ਵਾਸਤੇ ਮਿਲੇ ਫੰਡਾਂ ਦੀ ਵਰਤੋਂ ਇਮਾਨਦਾਰੀ ਨਾਲ ਕਰਨ ਅਤੇ ਚਾਰਦੀਵਾਰੀਆਂ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ।  ਸ੍ਰੀ ਮੋਹਨ ਸਿੰਘ ਲੇਹਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਨੇ ਦੱਸਿਆ ਕਿ ਅਕਤੂਬਰ 2010 ਦੌਰਾਨ ਸਿਹਤ ਵਿਭਾਗ ਵੱਲੋਂ 104 ਪ੍ਰਾਇਮਰੀ ਸਕੂਲਾਂ ਦੇ 4921 ਬੱਚਿਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ ਹੈ।
        ਮੰਡਲ ਭੂਮੀ ਰੱਖਿਆ ਅਫ਼ਸਰ ਸ੍ਰੀ ਜਗੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਤੇ 52. 98 ਲੱਖ ਰੁਪਏ ਦੀ ਰਾਸ਼ੀ ਸਬਸਿਡੀ ਵਜੋਂ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਕਿਸਾਨਾਂ ਨੂੰ ਵੰਡੀ ਜਾ ਰਹੀ ਹੈ ਅਤੇ ਮਾਹਿਲਪੁਰ ਬਲਾਕ ਵਾਸਤੇ ਇਨਟੈਗਰੇਟਿਡ ਵੇਸਟ ਲੈਂਡ ਡਿਵੈਲਪਮੈਂਟ ਪ੍ਰੋਗਰਾਮ (ਆਈ. ਡਬਲਯੂ. ਐਲ. ਡੀ. ਪੀ) ਅਧੀਨ 60 ਲੱਖ ਰੁਪਏ ਦਾ ਪ੍ਰੋਜੈਕਟ ਬਣਾ ਕੇ ਸਰਕਾਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਹੈ।
        ਅੱਜ ਦੀਆਂ ਮੀਟਿੰਗਾਂ ਵਿੱਚ ਉਪਰੋਕਤ ਮੀਟਿੰਗਾਂ ਤੋਂ ਇਲਾਵਾ ਮਾਲ ਵਿਭਾਗ, ਬਾਂਡਡ ਲੇਬਰ, ਸ਼ੋਰ ਪ੍ਰਦੂਸ਼ਨ ਨੂੰ ਕੰਟਰੋਲ ਕਰਨ, ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਤੁਰੰਤ ਨਿਪਟਾਰੇ, ਸਮਾਜਿਕ ਸੁਰੱਖਿਆ, ਲਾਅ ਐਂਡ ਆਰਡਰ ਅਤੇ ਸਿਹਤ ਵਿਭਾਗ ਨਾਲ ਸਬੰਧਤ ਵਿਕਾਸ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।  ਸਬੰਧਤ ਅਧਿਕਾਰੀਆਂ ਨੇ ਉਹਨਾਂ ਦੇ ਵਿਭਾਗਾਂ ਵੱਲੋਂ ਕੀਤੀ ਗਈ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਾਬਕਾ ਫੌਜੀ ਸਮਾਜ ਸੇਵਾ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣ : ਮੈਥਿਊਜ਼

ਹੁਸ਼ਿਆਰਪੁਰ, 15 ਨਵੰਬਰ: ਅੱਜ ਹੁਸ਼ਿਆਰਪੁਰ ਵਿਖੇ ਸਾਬਕਾ ਸੈਨਿਕਾਂ ਦੀ ਇੱਕ ਜ਼ਿਲ੍ਹਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦਾ ਆਯੋਜਨ ਫੌਜ ਦੀ ਵਜ਼ਰਾ ਕੋਰ ਅਤੇ ਜ਼ਿਲ੍ਹਾ  ਸੈਨਿਕ ਭਲਾਈ ਵਿਭਾਗ ਵੱਲੋਂ  ਸਾਂਝੇ ਰੂਪ ਵਿੱਚ ਕੀਤਾ ਗਿਆ।  ਇਸ ਰੈਲੀ ਵਿੱਚ ਜ਼ਿਲ੍ਹੇ ਭਰ ਤੋਂ ਸਾਬਕਾ ਫੌਜੀਆਂ ਤੇ ਵੀਰ ਨਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।  ਰੈਲੀ ਦੇ ਮੁੱਖ ਮਹਿਮਾਨ ਬ੍ਰਿਗੇਡੀਅਰ ਬੋਨੀ ਮੈਥਿਊਜ਼, ਬ੍ਰਿਗੇਡੀਅਰ ਪ੍ਰਬੰਧਕ, ਵਜ਼ਰਾ ਕੋਰ ਸਨ। ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਜ਼ ਵਜ਼ਰਾ ਕੋਰ ਬ੍ਰਿਗੇਡੀਅਰ ਦਲੀਪ ਸਿੰਘ ਛਾਜਲਾ ,   ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ, ਐਸ ਐਸ ਪੀ ਰਾਕੇਸ਼ ਅਗਰਵਾਲ, ਕਰਨਲ ਨਵਤੇਜ਼ ਕੰਵਲ,  ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ  ਲੈਫ: ਕਰਨਲ ਐਚ ਪੀ ਸਿੰਘ  ਅਤੇ ਹੋਰ ਸਾਬਕਾ ਫੌਜੀ ਅਫ਼ਸਰ ਤੇ ਜਵਾਨ ਇਹਨਾਂ ਦੇ ਨਾਲ ਸਨ।
        ਮੁੱਖ ਮਹਿਮਾਨ ਬ੍ਰਿਗੇਡੀਅਰ ਬੋਨੀ ਮੈਥਿਊਜ਼ ਨੇ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਸਥਾਨਕ ਪ੍ਰਸ਼ਾਸ਼ਨ, ਜ਼ਿਲ੍ਹਾ ਪੁਲਿਸ ਤੇ ਸਾਬਕਾ ਫੌਜੀਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ।  ਉਹਨਾਂ ਕਿਹਾ ਕਿ ਸਾਬਕਾ ਫੌਜੀ ਜਿਸ ਤਰਾਂ ਪਹਿਲਾਂ ਦੇਸ਼ ਦੀਆਂ ਸਰਹੱਦਾਂ  ਦੀ ਰੱਖਿਆ ਕਰਦੇ ਰਹੇ ਹਨ, ਉਸੇ ਤਰ੍ਹਾਂ ਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਤੇ ਰੱਖਿਆ ਕਰਨ। ਖਾਸ ਤੌਰ ਤੇ ਹੁਸ਼ਿਆਰਪੁਰ ਦੀ ਵਜ਼ਰਾ ਕੰਟੀਨ ਬਾਰੇ ਉਹਨਾਂ ਨੇ ਕਿਹਾ ਕਿ ਜਿਨਾਂ ਜਲਦੀ ਤੋਂ ਜਲਦੀ ਹੋ ਸਕੇਗਾ ਅਸੀਂ ਵਿਭਾਗ ਵੱਲੋਂ ਆਪਣੀ ਇਮਾਰਤ ਉਸਾਰਨ ਦੀ ਕੋਸ਼ਿਸ਼ ਕਰਾਂਗੇ।  ਉਹਨਾਂ ਨੇ ਸਾਬਕਾ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਤੇ ਉਹਨਾਂ ਨੂੰ ਦੂਰ ਕਰਨ ਦਾ ਭਰੋਸਾ ਦੁਆਇਆ।      
         ਇਸ ਰੈਲੀ ਵਿੱਚ ਖਾਸ ਤੌਰ ਈ. ਸੀ. ਐਚ. ਐਸ. ਸੈਨਾ ਭਰਤੀ ਦਫ਼ਤਰ ਤੇ ਸਾਬਕਾ ਸੈਨਿਕਾਂ ਦੀ ਭਲਾਈ ਬਾਰੇ ਜਾਣਕਾਰੀ ਦੇਣ ਬਾਰੇ ਵਿਸ਼ੇਸ਼ ਸੂਚਨਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ। ਇਸ ਰੈਲੀ ਵਿੱਚ ਵਜ਼ਰਾ ਕੋਰ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਸਰਜਨ ਤੇ ਮੁਫ਼ਤ ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ।  ਮੁੱਖ ਮਹਿਮਾਨ ਬ੍ਰਿਗੇਡੀਅਰ ਮੈਥਿਊਜ਼ ਨੇ ਇਹਨਾਂ ਕੈਂਪਾਂ ਦਾ ਮੁਆਇਨਾ ਵੀ ਕੀਤਾ। ਇਸ ਰੈਲੀ ਵਿੱਚ ਪਸ਼ੂ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ, ਵਣ ਵਿਭਾਗ, ਖੇਤੀਬਾੜੀ, ਰੇਸ਼ਮੀ ਕੀੜਿਆ ਦੇ ਪਾਲਣ, ਛੋਟੀਆਂ ਸਨਅੱਤਾ ਤੇ ਪੀ. ਈ. ਐਸ. ਸੀ. ਓ. ਨਾਲ ਸਬੰਧਤ ਪ੍ਰੋਜੈਕਟਾਂ ਲਈ ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਦੇਣ ਬਾਰੇ ਕੇਂਦਰਾਂ ਦੀ ਸਥਾਪਨਾ ਕੀਤੀ ਗਈ।  ਸਾਬਕਾ ਸੈਨਿਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਸ਼ਿਕਾਇਤ ਕੇਂਦਰ ਵੀ ਖੋਲ੍ਹਿਆ ਗਿਆ। 
        ਇਸ ਰੈਲੀ ਵਿੱਚ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਬੋਲਦਿਆਂ ਕਿਹਾ ਕਿ ਫੌਜੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਹਿੰਦੋਸਤਾਨ ਦੀਆਂ ਸਰਹੱਦਾਂ ਤੇ ਮੁਸਤੈਦੀ ਨਾਲ ਦਿੱਤੀ ਜਾਣ ਵਾਲੀ ਡਿਊਟੀ ਕਾਰਨ ਹੀ ਅੱਜ ਅਸੀਂ ਇਸ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਸਾਬਕਾ ਫੌਜੀ ਸਮਾਜ ਅਤੇ ਲੋਕ ਭਲਾਈ ਦੇ ਕੰਮਾਂ  ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।  ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਵੱਧ ਤੋਂ ਵੱਧ ਸਨਮਾਨ ਮਿਲਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਮੈਂ ਅੱਜ ਦੀ ਇਸ ਰੈਲੀ ਵਿੱਚ ਆ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਬਕਾ ਫੌਜੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ।   ਇਸ ਰੈਲੀ ਨੂੰ ਕਰਨਲ ਨਵਤੇਜ ਕੰਵਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ (ਰਿਟਾ:) ਕਰਨੈਨ ਸਿੰਘ,  ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਲੈਫ: ਕਰਨਲ ਐਚ. ਪੀ. ਸਿੰਘ (ਰਿਟਾ:), ਸੈਨਿਕ ਭਲਾਈ ਡਾਇਰੈਕਟਰ ਚੰਡੀਗੜ੍ਹ ਬ੍ਰਿਗੇਡੀਅਰ ਆਈ. ਐਸ. ਗਾਖਲ (ਰਿਟਾ:) ਅਤੇ ਹੋਰ ਸਾਬਕਾ ਫੌਜੀ ਅਫ਼ਸਰਾਂ ਨੇ ਵੀ ਸੰਬੋਧਨ ਕੀਤਾ।

ਕੌਮੀ ਅੰਨ ਸੁਰੱਖਿਆ ਮਿਸ਼ਨ ਦੀ ਮੀਟਿੰਗ ਵਿਚ ਪ੍ਰਗਤੀ ਦੀ ਸਮੀਖਿਆ

ਹੁਸ਼ਿਆਰਪੁਰ, 15 ਨਵੰਬਰ: ਜ਼ਿਲ੍ਹਾ ਪੱਧਰੀ ਅੰਨ ਸੁਰੱਖਿਆ ਮਿਸ਼ਨ ਕਮੇਟੀ ਦੀ ਇੱਕ ਮੀਟਿੰਗ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ (ਕਣਕ) ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਕੈਂਪ ਆਫਿਸ ਵਿੱਚ ਹੋਈ ਜਿਸ ਵਿੱਚ ਕੌਮੀ ਅੰਨ ਸੁਰੱਖਿਆ ਮਿਸ਼ਨ ਜੋ ਸਾਲ 2007-08 ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਰੂ ਕੀਤਾ ਗਿਆ ਸੀ, ਦੇ ਸਾਲ 2009-10 ਦੌਰਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਸਾਲ 2010-11 ਦਾ ਐਕਸ਼ਨ ਪਲਾਨ ਪਾਸ ਕੀਤਾ ਗਿਆ। ਇਸ ਮੀਟਿੰਗ ਵਿੱਚ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ,  ਖੇਤੀਬਾੜੀ ਅਫ਼ਸਰ-ਕਮ- ਮੈਂਬਰ ਡਾ ਯਾਦਵਿੰਦਰ ਸਿੰਘ, ਡੀ ਈ ਐਸ ਡਾ ਮਨਮੋਹਨਜੀਤ ਸਿੰਘ, ਮੈਂਬਰਪ੍ਰਤੀਨਿਧ ਪੀ ਏ ਯੂ, ਡਿਪਟੀ ਡਾਇਰੈਕਟਰ ਬਾਗਬਾਨੀ, ਮੰਡਲ ਭੂਮੀ ਰੱਖਿਆ ਅਫ਼ਸਰ, ਅਗਾਂਹ ਵਧੂ ਕਿਸਾਨ ਸ੍ਰ: ਅਵਤਾਰ ਸਿੰਘ ਧਾਮੀ , ਸੈਲਫ ਹੈਲਪ ਗਰੁੱਪ ਦੇ ਨੁਮਾਇੰਦੇ ਸ੍ਰ: ਜਸਵੀਰ ਸਿੰਘ ਬੈਰੋ ਕਾਗੜੀ ਮੀਟਿੰਗ ਵਿੱਚ ਹਾਜ਼ਰ ਸਨ।
        ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਦੱਸਿਆ ਕਿ ਸਾਲ 2009-10 ਦੌਰਾਨ ਜ਼ਿਲ੍ਹੇ ਵਿੱਚ ਕਣਕ ਦੇ 500 ਪ੍ਰਦਰਸ਼ਨੀ ਪਲਾਟ, ਕਣਕ ਦਾ ਤਸਦੀਕਸ਼ੁਦਾ 12779 ਕੁਇੰਟਲ ਬੀਜ 500/- ਰੁਪਏ ਪ੍ਰਤੀ ਕੁਇੰਟਲ ਉਪਦਾਨ ਉਪਰ, 350 ਰੋਟਾਵੇਟਰ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 30,000/- ਰੁਪਏ ਪ੍ਰਤੀ ਰੋਟਾਵੇਟਰ, 100 ਜੀਰੋ ਟਿਲ ਡਰਿੱਲ, 100 ਸੀਡ ਡਰਿਲ, 10 ਮਲਟੀ ਕਰਾਪ ਪਲਾਟਰ 50 ਪ੍ਰਤੀਸ਼ਤ ਉਪਦਾਨ ਉਪਰ ਵੱਧ ਤੋਂ ਵੱਧ 15000/- ਰੁਪਏ ਪ੍ਰਤੀ ਆਈਟਮ, ਦਸ-ਦਸ ਹਜ਼ਾਰ ਕ੍ਰਮਵਾਰ ਮਾਈਕਰੋਨੂਟਰੀਐਂਟ ਅਤੇ ਸਪਰੇਅ ਪੰਪ 50 ਪ੍ਰਤੀਸ਼ਤ ਉਪਦਾਨ ਉਪਰ ਅਤੇ ਖੇਤੀ ਤਕਨੀਕ ਲਾਗੂ ਕਰਾਉਣ ਲਈ 30 ਫਾਰਮਰਜ਼ ਫੀਲਡ ਸਕੂਲਜ਼ ਪਿੰਡਾਂ ਵਿੱਚ ਲਗਾਏ ਗਏ ਹਨ।
        ਪ੍ਰੋਜੈਕਟ ਡਾਇਰੈਕਟਰ ਆਤਮਾ-ਕਮ-ਮੁੱਖ ਖੇਤੀਬਾੜੀ ਅਫ਼ਸਰ ਮੈਂਬਰ ਸਕੱਤਰ ਡਾ ਸਰਬਜੀਤ ਸਿੰਘ ਕੰਧਾਰੀ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2010-11 ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨੁੰ ਮਿਸ਼ਨ ਤਹਿਤ ਦਾਲਾਂ ਅਧੀਨ ਵੀ ਚੁਣੇ ਜਾਣ ਦੀ ਜਾਣਕਾਰੀ ਦਿੱਤੀ ਗਈ ਅਤੇ ਜ਼ਿਲ੍ਹੇ ਨੂੰ ਨੈਸ਼ਨਲ ਫੂਡ ਸਕਿਉਰਟਿੀ ਮਿਸ਼ਨ (ਕਣਕ) 392. 23 ਲੱਖ ਰੁਪਏ ਅਤੇ ਨੈਸ਼ਨਲ ਫੂਡ ਸਕਿਉਰਿਟੀ ਮਿਸ਼ਨ (ਦਾਲਾਂ) ਅਧੀਨ 12. 16 ਲੱਖ ਰੁਪਏ ਅਲਾਟ ਹੋਏ ਹਨ। ਇਸ ਹਾੜੀ ਵਿੱਚ ਇਸ ਮਿਸ਼ਨ ਤਹਿਤ ਕਣਕ ਦੇ ਪ੍ਰਦਰਸ਼ਨੀ ਪਲਾਟ, ਕਣਕ ਦਾ ਤਸਦੀਕਸ਼ੁਦਾ ਬੀਜ 500/- ਰੁਪਏ ਪ੍ਰਤੀ ਕੁਇੰਟਲ ਉਪਦਾਨ ਉਪਰ, ਰੋਟਾਵੇਟਰ 50 ਪ੍ਰਤੀਸ਼ਤ ਵੱਧ ਤੋਂ ਵੱਧ 30000/- ਰੁਪਏ ਪ੍ਰਤੀ ਰੋਟਾਵੇਟਰ, ਜੀਰੋ ਟਿਲ ਡਰਿੱਲ, ਸੀਡ ਡਰਿਲ, ਮਲਟੀ ਕਰਾਪ ਪਲਾਟਰ 50 ਪ੍ਰਤੀਸ਼ਤ ਉਪਦਾਨ ਉਪਰ ਵੱਧ ਤੋਂ ਵੱਧ 15000/- ਰੁਪੲ ਪ੍ਰਤੀ ਆਈਟਮ, ਲੇਜ਼ਰ ਲੈਡ ਲੈਵਲਰ ਤੇ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 1,50,000 ਰੁਪਏ , ਮਾਈਕਰੋਨੂਟਰੀਐਂਟ ਤੇ ਜਿਪਸਮ 50 ਪ੍ਰਤੀਸ਼ਤ ਉਪਦਾਨ ਉਪਰ ਅਤੇ ਖੇਤੀ ਤਕਨੀਕ ਲਾਗੂ ਕਰਾਉਣ ਲਈ ਫਾਰਮਰਜ਼ ਫੀਲਡ ਸਕੂਲਜ਼ ਆਦਿ ਲਗਾਏ ਜਾਣੇ ਹਨ।
        ਇਸੇ ਤਰਾਂ ਦਾਲਾਂ ਸਕੀਮ ਅਧੀਨ ਦਾਲਾਂ ਦੇ ਤਸਦੀਕਸ਼ੁਦਾ ਬੀਜ 1200/- ਰੁਪਏ ਪ੍ਰਤੀ ਕੁਇੰਟਲ ਉਪਦਾਨ ਉਪਰ, ਰੋਟਾਵੇਟਰ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 30,000/- ਰੁਪਏ ਪ੍ਰਤੀ ਰੋਟਾਵੇਟਰ, ਜੀਰੋ ਟਿਲ ਡਰਿੱਲ, ਸੀਡ ਡਰਿਲ, ਮਲਟੀ ਕਰਾਪ ਪਲਾਟਰ 50 ਪ੍ਰਤੀਸ਼ਤ ਉਪਦਾਨ ਉਪਰ ਵੱਧ ਤੋਂ ਵੱਧ 15000/- ਰੁਪਏ ਪ੍ਰਤੀ ਆਈਟਮ, ਲੇਜ਼ਰ ਲੈਂਡ ਲੇਵਲਰ ਤੇ 50 ਪ੍ਰਤੀਸ਼ਤ ਉਪਦਾਨ ਵੱਧ ਤੋਂ ਵੱਧ 1,50,000/- ਰੁਪਏ, ਮਾਈਕਰੋਨੂਟਰੀਐਂਟ ਤੇ ਜਿਪਸਮ ਆਦਿ 50 ਪ੍ਰਤੀਸ਼ਤ ਉਪਦਾਨ ਦੇਣ ਦਾ ਐਕਸ਼ਨ ਪਲਾਟ ਕਮੇਟੀ ਦੇ ਜਨਰਲ ਇਜਲਾਸ ਵੱਲੋਂ ਪਾਸ ਕੀਤਾ ਗਿਆ ।  ਅੰਤ ਵਿੱਚ ਡਾ ਯਾਦਵਿੰਦਰ ਸਿੰਘ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

ਤਿਮਾਹੀ ਲੋਕ ਅਦਾਲਤ ਤੇ ਕਾਨੂੰਨੀ ਚੇਤਨਾ ਕੈਂਪ ਲਗਾਇਆ ਗਿਆ

ਟਾਂਡਾ, 15 ਨਵੰਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਦੇਖ-ਰੇਖ ਹੇਠਾਂ ਪਿੰਡ ਸ਼ਹਿਬਾਜਪੁਰ, ਬਲਾਕ ਟਾਂਡਾ ਵਿਖੇ ਆਮ ਲੋਕਾਂ ਨੂੰ ਨਰੇਗਾ ਸਕੀਮ, ਮੁਫ਼ਤ ਕਾਨੁੰਨੀ ਸਹਾਇਤਾ, 20 ਨਵੰਬਰ ਨੂੰ ਤੀਮਾਹੀ ਲੋਕ ਅਦਾਲਤ ਅਤੇ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਹਿੱਤ ਕਾਨੂੰਨੀ ਸਾਖਰਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ੍ਰੀ ਚਰਨਜੀਤ ਸਿੰਘ ਸਹਾਇਕ ਜ਼ਿਲ੍ਰਾ ਅਟਾਰਨੀ (ਕ ਸ ) ਹੁਸ਼ਿਆਰਪੁਰ ਨੇ ਕੀਤੀ।
        ਇਸ ਕੈਂਪ ਵਿੱਚ ਸ੍ਰੀ ਕੁਲਦੀਪ ਸਿੰਘ ਬਾਰ ਪ੍ਰਧਾਨ ਐਸੋਸੀਏਸ਼ਨ, ਸ੍ਰੀ ਲਵਕੇਸ਼ ਓਹਰੀ ਵਕੀਲ, ਸ੍ਰੀ ਹਰਜੀਤ ਕੁਮਾਰ ਵਕੀਲ, ਸ੍ਰੀ ਰਕੇਸ਼ ਕੁਮਾਰ ਵਕੀਲ, ਸ੍ਰੀ ਧਰਮਿੰਦਰ ਸਿੰਘ ਵਕੀਲ, ਪਿੰਡ ਸ਼ਹਿਬਾਜਪੁਰ ਦੇ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ, ਸ੍ਰੀ ਬਲਵਿੰਦਰ ਸਿੰਘ ਸੰਮਤੀ ਮੈਂਬਰ ਅਤੇ ਪਟਵਾਰੀ, ਪੰਚਾਇਤ ਸੈਕਟਰੀ ਸ੍ਰੀ ਸੁਰਿੰਦਰ ਸਿੰਘ, ਸ੍ਰੀਮਤੀ ਹਰਜੀਤ ਕੌਰ ਫਾਰਮਾਸਿਸਟ, ਫਿਰੋਜਰੋਲੀਆ, ਸ੍ਰੀਮਤੀ ਜਸਵਿੰਦਰ ਕੌਰ ਸੀ. ਡੀ. ਪੀ. ਓ ਦਫ਼ਤਰ ਸੁਪਰਵਾਈਜ਼ਰ, ਮਨਜੀਤ ਕੌਰ ਆਂਗਨਵਾੜੀ ਵਰਕਰ, ਸਹਿਬਾਜਪੁਰ, ਸ੍ਰੀਮਤੀ ਮਹਿੰਦਰ ਕੌਰ ਪੰਚ, ਨਾਜਰ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਬਖਸ਼ੀਸ਼ ਸਿੰਘ ਪੰਚ, ਸੁਖਵਿੰਦਰ ਕੌਰ ਹੈਡ ਟੀਚਰ, ਸਰਕਾਰੀ ਐਲੀਮੈਂਟਰੀ ਸਕੂਲ ਸਹਿਬਾਜਪੁਰ ਅਤੇ ਸ੍ਰੀ ਜਸਵੀਰ ਸਿੰਘ ਪੰਚਾਇਤ ਅਫ਼ਸਰ ਆਦਿ ਖਾਸ ਤੌਰ ਤੇ ਹਾਜ਼ਰ ਸਨ।  ਇਸ ਕੈਂਪ ਵਿੱਚ ਹਾਜ਼ਰ ਵਿਅਕਤੀਆਂ ਨੂੰ ਸ੍ਰੀ ਧਰਮਿੰਦਰ ਸਿੰਘ ਵਕੀਲ ਅਤੇ ਸ੍ਰੀ ਲਵਕੇਸ਼ ਓਹਰੀ ਵਕੀਲ ਵੱਲੋਂ ਹਿੰਦੂ ਮੈਰਿਜ ਐਕਟ, ਐਮ. ਏ. ਸੀ. ਟੀ, ਆਈ. ਪੀ. ਸੀ, ਸੀ. ਆਰ. ਪੀ. ਸੀ, ਅਤੇ ਹੋਰ ਉਪਯੋਗੀ ਕਾਨੂੰਨਾਂ ਬਾਰੇ ਦੱਸਿਆ ਗਿਆ।
        ਸਹਾਇਕ ਜ਼ਿਲ੍ਹਾ ਅਟਾਰਨੀ, ਕਾਨੂੰਨੀ ਸੇਵਾਵਾਂ ਵੱਲੋਂ ਹਾਜ਼ਰ ਲੋਕਾਂ ਨੁੰ ਦੱਸਿਆ ਗਿਆ ਕਿ ਪੰਜਾਬ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਹਰ ਔਰਤ, ਬੱਚਾ, ਮਾਨਸਿਕ ਰੋਗੀ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਵਿਅਕਤੀ, ਉਦਯੋਗਿਕ ਕਾਮੇ, ਕੁਦਰਤੀ ਆਫ਼ਤਾਂ ਦੇ ਮਾਰੇ, ਬੇਗਾਰ ਦੇ ਮਾਰੇ, ਹਵਾਲਾਤੀ ਅਤੇ ਹਰੇਕ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ 1,00,000 ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ। ਇਹ ਵੀ ਦੱਸਿਆ ਗਿਆ ਕਿ ਲੋਕ ਇਹ ਸਹਾਇਤਾ ਲੈਣ ਲਈ ਉਹਨਾਂ ਪਾਸ ਜਾਂ ਮਾਨਯੋਗ ਜ਼ਿਲ੍ਰਾ ਤੇ ਸੈਸ਼ਨ ਜੱਜ ਦੇ ਦਫ਼ਤਰ ਜਾਂ ਸਿਵਲ ਜੱਜ ਸੀਨੀਅਰ ਡਵੀਜ਼ਨ ਦੇ ਦਫ਼ਤਰ ਵਿਖੇ ਦਰਖਾਸਤ ਦੇ ਸਕਦੇ ਹਨ। ਇਸ ਮੌਕੇ ਤੇ ਨਰੇਗਾ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਵੇਂ ਪਿੰਡ ਵਿੱਚ ਕੰਮ ਚਲਦਾ ਹੋਵੇ ਜਾਂ ਨਾ , ਕਾਰਡ ਹੋਲਡਰਾਂ ਨੂੰ ਚਾਹੀਦਾ ਹੈ ਕਿ ਉਹ ਕੰਮ ਦੀ ਮੰਗ ਲਿਖਤੀ ਰੂਪ ਵਿੱਚ ਜ਼ਰੂਰ ਕਰਨ ਤਾਂ ਜੋ ਕੰਮ ਨਾ ਮਿਲਣ ਦੇ ਬਾਵਜੂਦ ਵੀ ਬੇਰੁਜਗਾਰੀ ਭੱਤਾ ਦੇ ਹੱਕਦਾਰ ਬਣ ਸਕਦੇ ਹਨ ਅਤੇ ਨਰੇਗਾ ਸਕੀਮ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
        ਇਸ ਮੌਕੇ ਤੇ ਸ੍ਰੀ ਕੁਲਦੀਪ ਸਿੰਘ ਬਾਰ ਪ੍ਰਧਾਨ ਐਸੋਸੀਏਸ਼ਨ ਵੱਲੋਂ ਪਿੰਡ ਵਾਸੀਆਂ ਨੂੰ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਗਈ।
        ਇਸ ਕੈਂਪ ਵਿੱਚ ਸ੍ਰੀਮਤੀ ਹਰਜੀਤ ਕੌਰ ਫਾਰਮਾਸਿਸਟ, ਫਿਰੋਜਰੋਲੀਆ ਨੇ ਪਿੰਡ ਦੇ ਲੋਕਾਂ ਨੂੰ ਸਰਕਾਰ ਵੱਲੋਂ ਸਿਹਤ ਸਹੂਲਤਾਂ ਸਬੰਧੀ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
        ਇਸ ਮੌਕੇ ਲੋਕਾਂ ਨੂੰ ਘਰੇਲੂ ਹਿੰਸਾ ਕਾਨੂੰਨ 2005 ਅਤੇ ਸੂਚਨਾ ਦਾ ਅਧਿਕਾਰ ਕਾਨੂੰਨ 2005 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਮੁਫ਼ਤ ਕਾਨੁੰਨੀ ਸਹਾਇਤਾ ਸਬੰਧੀ, ਨਰੇਗਾ ਸਬੰਧੀ ਮੁਫ਼ਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ।

ਸ਼ੋਕ ਵਜੋਂ ਜਿਲ੍ਹੇ ਵਿਚ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 14 ਨਵੰਬਰ:  ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੰਤ ਰਾਮ ਪ੍ਰਕਾਸ਼ ਸਾਬਕਾ ਮੰਤਰੀ ਪੰਜਾਬ ਜੋ ਅਚਾਨਕ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੇ ਸੋਗ ਵਜੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ 15 ਨਵੰਬਰ 2010 ਨੂੰ ਬੰਦ ਰਹਿਣਗੇ।

ਮਹੰਤ ਜੀ ਦੇ ਅਕਾਲੇ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ, 14 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੇ ਬਜੁਰਗ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ  ਮਹੰਤ ਰਾਮ ਪ੍ਰਕਾਸ਼ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਸ਼ੌਕ ਸੰਦੇਸ਼ ਵਿੱਚ ਸ੍ਰ: ਬਾਦਲ ਨੇ ਮਹੰਤ ਜੀ ਨੂੰ ਦੁਆਬੇ ਦੇ ਬੇ-ਹੱਦ ਸਤਿਕਾਰਤ ਅਤੇ ਹਰਮਨ ਪਿਆਰੇ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਆਪਣੇ ਸਮੂਚੇ ਜੀਵਨ ਕਾਲ ਦੌਰਾਨ ਸਮਾਜ ਦੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਬੇਹਤਰੀ ਲਈ ਦਿਨ ਰਾਤ ਕੰਮ ਕੀਤਾ। ਉਹਨਾਂ ਦੇ ਅਕਾਲ ਚਲਾਣੇ ਨਾਲ ਇਲਾਕੇ ਨੂੰ ਹੀ ਨਹੀਂ ਬਲਕਿ ਸਮੂਚੇ ਪੰਜਾਬ ਨੂੰ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਪਿਆ ਹੈ। ਉਹਨਾਂ ਦੁੱਖੀ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।

ਪਸ਼ੂਆਂ ਦੀ ਨਸਲ ਤੇ ਦੁੱਧ ਚੁਆਈ ਮੁਕਾਬਲੇ ਪੰਡੋਰੀ ਦੀਆਂ ਗਊਆਂ ਨੇ ਬਾਜੀ ਮਾਰੀ

ਮਾਹਿਲਪੁਰ, 14 ਨਵੰਬਰ: ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਜ਼ਿਲ੍ਹੇ ਵਿੱਚ ਪਸ਼ੂ ਮੇਲੇ ਲਗਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਸ਼ੇਰਗੜ੍ਹ ਦੇ ਸਰਕਾਰੀ ਹਾਈ ਸਕੂਲ ਦੀ ਗਰਾਉਂਡ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਮੁਕਾਬਲੇ ਕਰਾਉਣ ਲਈ ਲਗਾਏ ਗਏ ਦੋ ਦਿਨਾਂ ਪਸ਼ੂ ਮੇਲੇ ਦੇ ਸਮਾਪਤੀ ਸਮਾਰੋਹ ਅਤੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਕੀਤਾ।  ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ  ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਅਮਰਜੀਤ ਸਿੰਘ ਚੌਹਾਨ, ਸ਼ਹਿਰੀ ਪ੍ਰਧਾਨ ਸ੍ਰ੍ਰੋਮਣੀ ਅਕਾਲੀ ਦਲ (ਬ) ਇੰਦਰਜੀਤ ਸਿੰਘ ਸਚਦੇਵਾ, ਨਿਰਮਲ ਸਿੰਘ ਭੀਲੋਵਾਲ, ਬਲਰਾਜ ਸਿੰਘ ਚੌਹਾਨ, ਸਤਨਾਮ ਸਿੰਘ ਅਕਾਲੀ ਆਗੂ ਅਤੇ ਮੁਖਤਿਆਰ ਸਿੰਘ ਧਾਲੀਵਾਲ ਵੀ ਇਸ ਮੌਕੇ ਉਹਨਾਂ ਨਾਲ ਸਨ।
        ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਇਸ ਤਰਾਂ ਦਾ ਪਸ਼ੂ ਮੇਲਾ ਹੁਸ਼ਿਆਰਪੁਰ ਵਿੱਚ ਪਹਿਲੀ ਵਾਰ ਲਗਾਇਆ ਗਿਆ ਹੈ ਅਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਜ਼ਿਲ੍ਹੇ ਭਰ ਵਿੱਚੋਂ ਪਸ਼ੂ ਪਾਲਕਾਂ ਅਤੇ ਹੋਰ ਪਾਲਤੂ ਜਾਨਵਰਾਂ ਦੇ ਮਾਲਕਾਂ ਨੇ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਉਹਨਾਂ ਕਿਹਾ ਕਿ ਇਸ ਮੇਲੇ ਨਾਲ ਉਹਨਾਂ ਦਾ ਕਾਫ਼ੀ ਉਤਸ਼ਾਹ ਵਧੇਗਾ। ਉਹ ਇਸ ਮੇਲੇ ਤੋਂ ਉਤਸ਼ਾਹਿਤ ਹੋ ਕੇ ਜ਼ੋਨਲ ਅਤੇ ਰਾਜ ਪੱਧਰੀ ਪਸ਼ੂ ਮੇਲਿਆਂ ਵਿੱਚ ਹਿੱਸਾ ਲੈਣਗੇ।  ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਨਾਲ-ਨਾਲ ਇਸ ਤਰਾਂ ਦੇ ਪਸ਼ੂ ਮੇਲੇ ਵੀ ਬਲਾਕ ਪੱਧਰ  ਅਤੇ ਜ਼ਿਲ੍ਹਾ ਪੱਧਰ ਤੇ ਵੀ ਲਗਾਏ ਜਾਣਗੇ।  ਉਹਨਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫੰਡ ਰੱਖਿਆ ਹੈ ਅਤੇ ਇਹਨਾਂ ਪਸ਼ੂ ਮੇਲਿਆਂ  ਅਤੇ ਖੇਡ ਮੇਲਿਆਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਹਰ ਇੱਕ ਜ਼ਿਲ੍ਹੇ ਵਿੱਚ ਪਸ਼ੂ ਮੇਲੇ ਤੇ 5 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚੋਂ 2. 50 ਲੱਖ ਰੁਪਏ ਦੇ ਨਕਦ ਇਨਾਮ ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਮੇਲਿਆਂ ਤੋਂ ਬਾਅਦ ਜ਼ੋਨਲ ਪੱਧਰ ਦੇ ਪਸ਼ੂ ਮੇਲੇ ਲਗਾਏ ਜਾਣਗੇ, ਹਰੇਕ ਮੇਲੇ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚੋਂ 15 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
        ਸ੍ਰ: ਠੰਡਲ ਨੇ ਦੱਸਿਆ ਕਿ ਅੱਜ ਦੇ ਇਸ ਪਸ਼ੂ ਮੇਲੇ ਵਿੱਚ ਵਧੀਆਂ ਨਸਲ ਦੇ ਦੁਧਾਰੂ ਪਸ਼ੂਆਂ ਤੋਂ ਇਲਾਵਾ ਵੱਖ-ਵੱਖ ਪਾਲਤੂ ਜਾਨਵਰਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ ਹਨ ਜਿਸ ਨੂੰ ਇਲਾਕਾ ਵਾਸੀਆਂ ਨੇ ਬੜੇ ਸ਼ੌਕ ਨਾਲ ਦੇਖਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਨੂੰ ਸਮਰਪਿਤ ਖੇਡ ਮੇਲੇ ਪੂਰੇ ਪੰਜਾਬ ਵਿੱਚ ਕਰਵਾਏ ਜਾਣਗੇ। ਇਸ ਮੌਕੇ ਤੇ ਸ੍ਰ: ਠੰਡਲ ਨੇ ਪਸ਼ੂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ।  ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।
        ਡਾ. ਜਸਵਿੰਦਰ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਇਸ ਮੌਕੇ ਤੇ ਲਗਾਏ ਗਏ ਪਸ਼ੂ ਮੇਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਚੇਅਰਮੈਨ ਮਾਰਕੀਟ ਕਮੇਟੀ ਸ੍ਰ: ਅਮਰਜੀਤ ਸਿੰਘ ਚੋਹਾਨ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।  ਡਿਪਟੀ ਡਾਇਰੈਕਟਰ ਕੁਲਦੀਪ ਸਿੰਘ, ਡਾ ਮਹਾਂਵੀਰ , ਡਾ ਰਮੇਸ਼ ਸ਼ਰਮਾ, ਡਾ ਦੀਨਾ ਨਾਥ ਨੇ ਮੇਲੇ ਦੇ ਮੁਕਾਬਲਿਆਂ ਵਿੱਚ ਬਤੌਰ ਜੱਜ ਵਜੋਂ ਭੂਮਿਕਾ ਨਿਭਾਈ। ਡਾ ਗੁਰਦੀਪ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਆਸ਼ਾ ਰਣਦੇਵ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
        ਅੱਜ ਦੇ ਮੁਕਾਬਲਿਆਂ ਵਿੱਚ ਘੋੜਾ ਮਾਰਵਾੜੀ ਪਿੰਡ ਸੀਕਰੀ ਜ਼ਿਲ੍ਹਾ ਹੁਸ਼ਿਆਰਪੁਰ ਨੇ 5000 ਰੁਪਏ ਦਾ ਇਨਾਮ ਜਿੱਤਿਆ ਜਦ ਕਿ ਘੋੜੀ ਨੁਕਰੀ ਪਿੰਡ ਐਮਾ ਜੱਟਾਂ ਗੜ੍ਹਸ਼ੰਕਰ ਨੇ 3000 ਰੁਪਏ ਦਾ ਇਨਾਮ ਜਿੱਤਿਆ।  ਦੁੱਧ ਚੁਆਈ ਮੁਕਾਬਲਾ ਮੱਝਾਂ ਵਿੱਚ ਛਾਉਣੀ ਕਲਾਂ ਹੁਸ਼ਿਆਰਪੁਰ ਨੇ 3000 ਰੁਪਏ ਦਾ ਪਹਿਲਾਂ ਇਨਾਮ, ਦੁੱਧ ਚੁਆਈ ਮੁਕਾਬਲਾ ਸਾਹੀ ਵਾਲ ਗਾਵਾਂ ਵਿੱਚ ਪੰਡੋਰੀ ਨੇ 3000 ਰੁਪਏ ਦਾ ਪਹਿਲਾ ਇਨਾਮ ਜਿੱਤਿਆ।  ਭੇਡੂ ਦੇਸੀ ਬਰੀਡ ਹਰਦੋਥਲਾਂ ਨੇ 1000 ਰੁਪਏ ਦਾ ਪਹਿਲਾ ਇਨਾਮ ਜਿੱਤਿਆ।  ਦੁੱਧ ਚੁਆਈ ਮੁਕਾਬਲਾ ਬੱਕਰੀਆਂ ਪਨਾਮ ਨੇ 1000 ਰੁਪਏ ਦਾ ਪਹਿਲਾ ਇਨਾਮ ਜਿੱਤਿਆ।

ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਜਾਰੀ : ਜੋਸ਼

ਸ਼ਾਮਚੁਰਾਸੀ, 13 ਨਵੰਬਰ: ਪੰਜਾਬ ਸਰਕਾਰ ਵੱਲੋਂ ਦੁਧਾਰੂ ਪਸ਼ੂਆਂ ਦੀ ਨਸਲ ਨੂੰ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਸ਼ੂ ਹਸਪਤਾਲਾਂ ਦੀਆਂ ਇਮਾਰਤਾਂ ਦੀ ਨਵ-ਉਸਾਰੀ ਅਤੇ ਮੁਰੰਮਤ ਤੇ 32 ਕਰੋੜ ਰੁਪਏ ਚਾਲੂ ਵਿੱਤੀ ਸਾਲ ਦੌਰਾਨ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਹੁਸ਼ਿਆਰਪੁਰ ਵੱਲੋਂ ਪਿੰਡ ਸ਼ੇਰਗੜ੍ਹ ਦੇ ਸਰਕਾਰੀ ਹਾਈ ਸਕੂਲ ਦੀ ਗਰਾਉਂਡ ਵਿਖੇ ਲਗਾਏ ਗਏ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਮੇਲੇ ਦਾ ਉਦਘਾਟਨ ਕਰਨ ਉਪਰੰਤ ਪਸ਼ੂ ਪਾਲਕਾਂ ਅਤੇ ਅਗਾਂਹਵਧੂ ਕਿਸਾਨਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਬੀਬੀ ਜੋਸ਼ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਅਤੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਲਈ ਹਰ ਜ਼ਿਲ੍ਹੇ ਵਿੱਚ ਪਸ਼ੂ ਮੇਲੇ ਲਗਾਏ ਜਾ ਰਹੇ ਹਨ ਅਤੇ ਹਰੇਕ ਮੇਲੇ ਤੇ 5 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚੋਂ ਢਾਈ ਲੱਖ ਰੁਪਏ ਦੇ ਨਕਦ ਇਨਾਮ ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ।  ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਮੇਲਿਆਂ ਤੋਂ ਬਾਅਦ ਜ਼ੋਨਲ ਪੱਧਰ ਦੇ ਮੇਲੇ  ਲਗਾਏ ਜਾਣਗੇ ਅਤੇ ਹਰੇਕ ਮੇਲੇ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚੋਂ 15 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਜ਼ੋਨਲ ਪੱਧਰ ਦੇ ਮੇਲਿਆਂ ਤੋਂ ਬਾਅਦ ਨੈਸ਼ਨਲ ਪੱਧਰ ਦਾ ਮੇਲਾ ਮੁਕਤਸਰ ਵਿਖੇ ਲਗਾਇਆ ਜਾਵੇਗਾ ਜਿਸ ਤੇ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਮੇਲੇ ਦੌਰਾਨ 1. 25 ਕਰੋੜ ਰੁਪਏ ਦੇ ਨਕਦ ਇਨਾਮ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਚਾਰੇ ਤੇ 50 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਤਰਾਂ ਦੇ ਮੇਲੇ ਬਲਾਕ ਪੱਧਰ ਤੇ ਵੀ  ਲਗਾਏ ਜਾਣੇ ਚਾਹੀਦੇ ਹਨ। ਇਸ ਮੇਲੇ ਵਿੱਚ ਵੱਖ-ਵੱਖ ਵਧੀਆ ਕਿਸਮ ਦੇ 720 ਪਸ਼ੂਆਂ/ ਜਾਨਵਰ ਪਸ਼ੂ ਪਾਲਕਾਂ ਵੱਲੋਂ ਲਿਆਂਦੇ ਗਏ ਜਿਹਨਾਂ ਵਿੱਚ 225 ਗਾਵਾਂ , 260 ਮੱਝਾਂ, 102 ਘੋੜੇ, 56 ਬੱਕਰੀਆਂ/ਭੇਡਾਂ ਅਤੇ 77 ਕੁੱਤੇ ਅਤੇ ਸੂਰ ਸ਼ਾਮਲ ਹਨ।  ਇਸ ਮੌਕੇ ਤੇ ਬੀਬੀ ਜੋਸ਼ ਮੇਲੇ ਵਿੱਚ ਆਏ ਵੱਖ-ਵੱਖ ਕਿਸਮ ਦੇ ਦੁਧਾਰੂ ਪਸ਼ੂਆਂ ਅਤੇ ਸਬੰਧਤ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ  ਨੂੰ ਦੇਖਿਆ । ਵਿਭਾਗ ਵੱਲੋਂ ਇਸ ਮੌਕੇ ਬੀਬੀ ਜੋਸ਼ ਅਤੇ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ।
        ਡਾ. ਐਚ ਐਸ ਸੰਧਾਂ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਬੋਲਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂਆਂ ਦੀ ਨਸਲ ਨੂੰ ਸੁਧਾਰਨ ਅਤੇ ਵਧੇਰੇ ਦੁੱਧ ਪੈਦਾ ਕਰਨ ਲਈ 1. 50 ਲੱਖ ਐਚ ਐਫ ਵਿਦੇਸ਼ੀ ਸੀਮਨ ਦੇ ਟੀਕੇ, 20 ਹਜ਼ਾਰ ਸੈਕਸਡ ਸੀਮਨ ਦੇ ਟੀਕੇ ਅਤੇ 50 ਹਜ਼ਾਰ ਜਰਸੀ ਨਸਲ ਦੇ ਟੀਕੇ ਵਿਦੇਸ਼ਾਂ ਤੋਂ ਮੰਗਾਏ ਜਾ ਰਹੇ ਹਨ ਜੋ ਪਸ਼ੂਆਂ ਦੀ ਨਸਲ ਸੁਧਾਰਨ ਲਈ ਅੱਧੀ ਕੀਮਤ ਤੇ ਪਸ਼ੂਆਂ ਨੂੰ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਕਈ ਤਰਾਂ ਦੀਆਂ ਸਹੂਲਤਾ ਵੀ ਦਿੱਤੀਆਂ ਜਾ ਰਹੀਆਂ।
        ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮੇਲੇ ਨਾਲ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਹੋਰ ਉਤਸ਼ਾਹ ਮਿਲਿਆ ਹੈ ਅਤੇ ਇਸ ਮੇਲੇ ਤੋਂ ਬਾਅਦ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਦੇ ਮੇਲੇ ਵਿੱਚ ਵੀ ਪੂਰੇ ਉਤਸ਼ਾਹ ਨਾਲ ਵਧੀਆ ਦੁਧਾਰੂ ਪਸ਼ੂਆਂ ਨੂੰ ਲੈ ਕੇ ਜਾਣਗੇ।  ਉਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਮੇਲਾ ਸੁਚੱਜੇ ਢੰਗ ਨਾਲ ਲਗਾਉਣ ਤੇ ਵਧਾਈ ਦਿੱਤੀ।  ਡਾਂ ਜਸਵਿੰਦਰ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
        ਹੋਰਨਾਂ ਤੋਂ ਇਲਾਵਾ ਡਾ ਸਤਵਿੰਦਰ ਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ, ਪਿੰਡ ਦੀ ਸਰਪੰਚ ਬੀਬੀ ਆਸ਼ਾ ਰਣਦੇਵ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਸਬੰਧਤ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।

ਮੰਦਬੁੱਧੀ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ਸ਼ੁਰੂ

ਹੁਸ਼ਿਆਰਪੁਰ, 13 ਨਵੰਬਰ: ਮੰਦਬੁੱਧੀ ਬੱਚਿਆਂ ਦੀਆਂ 13ਵੀਆਂ ਪੰਜਾਬ ਸਟੇਟ ਸਪੈਸ਼ਲ ਓਲਪਿੰਕ ਖੇਡਾਂ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਹੁਸ਼ਿਆਰਪੁਰ ਵਿਖੇ ਧੂਮ-ਧੜਕੇ ਨਾਲ ਸ਼ੁਰੂ ਹੋਈਆਂ। ਇਹਨਾਂ ਖੇਡਾਂ ਦਾ ਉਦਘਾਟਨ ਬੀਤੀ ਸ਼ਾਮ ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਖੇਡਾਂ ਦਾ ਝੰਡਾ ਲਹਿਰਾਉਣ ਉਪਰੰਤ ਕੀਤਾ ਅਤੇ ਖਿਡਾਰੀਆਂ ਦੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਹਨਾਂ ਸਪੈਸ਼ਲ ਓਲਪਿੰਕ ਖੇਡਾਂ ਵਿੱਚ ਰਾਜ ਭਰ ਤੋਂ ਮੰਦਬੁੱਧੀ ਬੱਚਿਆਂ ਦੇ 34 ਸਕੂਲਾਂ ਦੇ 400 ਖਿਡਾਰੀ ਹਿੱਸਾ ਲੈ ਰਹੇ ਹਨ।  ਇਹਨਾਂ ਤਿੰਨ ਰੋਜ਼ਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬੋਸੀ, ਸਾਈਕ¦ਿਗ, ਫੁੱਟਬਾਲ, ਹੈਂਡਬਾਲ, ਕਬੱਡੀ, ਪਾਵਰ ਲਿਫਟਿੰਗ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
        ਸ੍ਰੀ ਸੂਦ ਨੇ ਇਸ ਮੌਕੇ ਤੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਦਬੁੱਧੀ ਅਤੇ ਅਪੰਗ ਬਚਿੱਆਂ  ਨੂੰ ਸਮਾਜ ਵਿੱਚ ਬਰਾਬਰ ਦਾ ਦਰਜ਼ਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਜਗਜੀਤ ਸਿੰਘ ਸੱਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਵੱਲੋਂ ਜ਼ਿਲ•ਾ ਸਪੈਸ਼ਲ ਓਲਪਿੰਕ ਐਸੋਸੀਏਸ਼ਨ ਅਤੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਕਰਵਾਈਆਂ ਜਾ ਰਹੀਆਂ  13ਵੀਆਂ ਪੰਜਾਬ ਸਟੇਟ ਸਪੈਸ਼ਲ ਓਲਪਿੰਕਸ ਖੇਡਾਂ ਮੰਦਬੁੱਧੀ ਬੱਚਿਆਂ ਦੇ ਵਿਕਾਸ ਲਈ ਇੱਕ ਵਧੀਆ ਉਪਰਾਲਾ ਹੈ। ਉਹਨਾਂ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਇਹ ਖੇਡਾਂ ਕਰਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਦੀ ਵੀ ਪ੍ਰਸੰਸਾ ਕੀਤੀ।  ਸ੍ਰੀ ਸੂਦ ਨੇ ਇਸ ਮੌਕੇ ਤੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ (ਰਜਿ:) ਨੂੰ 1.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇੱਕ  ਸੋਵੀਨਾਰ ਵੀ  ਰਲੀਜ਼ ਕੀਤਾ।

        ਸ੍ਰੀ ਪਰਮਜੀਤ ਸਿੰਘ ਸੱਚਦੇਵਾ, ਸੁਰਿੰਦਰ ਸਿੰਘ ਚੇਅਰਮੈਨ, ਗੁਰਵਿੰਦਰ ਸਿੰਘ ਬਾਹਰਾ ਚੇਅਰਮੈਨ ਰਿਆਤ ਬਾਹਰਾ ਗਰੁੱਪ, ਦੀਪਕ ਮਿੱਤਲ ਐਮ ਡੀ ਸੋਨਾਲੀਕਾ ਗਰੁੱਪ, ਡਾ ਕੁਲਦੀਪ ਸਿੰਘ ਚੇਅਰਮੈਨ ਅਤੇ ਰਵੀ ਭੁਸ਼ਨ ਏਰੀਆ ਡਾਇਰੈਕਟਰ ਸਪੈਸ਼ਲ ਓਲਪਿੰਕ ਪੰਜਾਬ ਨੇ ਵੀ ਇਸ ਮੌਕੇ ਤੇ  ਆਪਣੇ ਵਿਚਾਰ ਪੇਸ਼ ਕੀਤੇ । ਹੋਰਨਾਂ ਤੋਂ ਇਲਾਵਾ ਡਾ ਐਸ ਕੇ ਬਾਂਸਲ ਕੈਂਪਸ ਡਾਇਰੈਕਟਰ ਰਿਆਤ ਬਾਹਰਾ ਐਜੂਕੇਸ਼ਨ ਸਿਟੀ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ•ਾ ਭਾਜਪਾ, ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ,  ਏ ਐਸ ਅਰਨੇਜਾ ਕਨਵੀਨਰ, ਬੀ ਆਰ ਸੈਣੀ ਸਕੱਤਰ, ਹਰਿੰਦਰ ਸਿੰਘ ਜਸਵਾਲ ਹੈਡਮਾਰਕਿਟਿੰਗ ਐਂਡ ਐਡਮਿਸ਼ਨ ਸੈਲ, ਗੁਰਪ੍ਰੀਤ ਸਿੰਘ ਬੇਦੀ ਮੈਨੇਜਰ ਮਾਰਕੀਟਿੰਗ ਐਂਡ ਅਡਮਨਿਸ਼ਨ ਸੈਲ , ਹਰੀਸ਼ ਐਰੀ, ਵਾਈਸ ਪ੍ਰਧਾਨ ਡਾ ਜੇ ਐਸ ਦਰਦੀ, ਮਲਕੀਤ ਸਿੰਘ ਸੂਦ, ਵਿਜੇ ਵਾਲੀਆ, ਮਸਤਾਨ ਸਿੰਘ ਗਰੇਵਾਲ, ਵੀ ਕੇ ਮਹਿਤਾ, ਪ੍ਰੇਮ ਸੈਣੀ, ਬੀ ਐਮ ਅਗਰਵਾਲ, ਪ੍ਰਿੰਸੀਪਲ ਸੈਲੀ ਸ਼ਰਮਾ ਅਤੇ ਵੱਖ-ਵੱਖ ਜ਼ਿਲਿ•ਆਂ ਤੋਂ ਆਏ ਮੰਦਬੁੱਧੀ ਸਕੂਲਾਂ ਦੀਆਂ ਟੀਮਾਂ ਦੇ ਇੰਚਾਰਜ ਅਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ।

ਪੰਜਾਬ ਸਪੈਸ਼ਲ ਓਲੰਪਿਕ ਖੇਡਾਂ ਦੇ ਸਬੰਧ ਚ ਮਸ਼ਾਲ ਰੈਲੀ

ਹੁਸ਼ਿਆਰਪੁਰ, 12 ਨਵੰਬਰ: ਜ਼ਿਲ੍ਹਾ ਸਪੈਸ਼ਲ ਓਲਪਿੰਕ ਐਸੋਸੀਏਸ਼ਨ ਅਤੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ (ਰਜਿ:) ਹੁਸ਼ਿਆਰਪੁਰ ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਵੱਲੋਂ ਕਰਵਾਏ ਜਾ ਰਹੇ 13ਵੇਂ ਪੰਜਾਬ ਸਟੇਟ ਸਪੈਸ਼ਲ ਓਲਪਿੰਕ (ਮੰਦਬੁਧੀ ਬੱਚਿਆਂ ਲਈ) ਖੇਡਾਂ ਦੇ ਸਬੰਧ ਵਿੱਚ ਅੱਜ ਸ਼ਹੀਦ ਊਧਮ ਸਿੰਘ ਪਾਰਕ ਤੋਂ ਟਾਰਚ  ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਮਸ਼ਾਲ ਰੌਸ਼ਨ ਕਰਕੇ ਖੇਡਾਂ ਦਾ ਅਰੰਭ ਕੀਤਾ ਅਤੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

        ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਦਬੁਧੀ ਬੱਚਿਆਂ ਦਾ ਇਹ  ਖੇਡ ਸਮਾਰੋਹ ਸਾਰੇ ਲੋਕਾਂ ਲਈ  ਪ੍ਰੇਰਣਾ ਦਾ ਸਰੋਤ ਹੈ। ਇਸ ਖੇਡ ਸਮਾਰੋਹ ਵਿੱਚ ਹਾਰ ਜਿੱਤ  ਦਾ ਕੋਈ ਸਵਾਲ ਨਹੀਂ ਬਲਕਿ ਇਹਨਾਂ ਮੰਦਬੁਧੀ ਬੱਚਿਆਂ ਲਈ ਖੇਡਣਾ ਹੀ ਬਹਾਦਰੀ ਦੀ ਨਿਸ਼ਾਨੀ ਹੈ। ਉਹਨਾਂ ਨੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਇਸ ਯਤਨ ਲਈ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ।

        ਰੈਲੀ ਸ਼ਹੀਦ ਊਧਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਰੌਸ਼ਨ ਗਰਾਉਡ, ਕਮਾਲਪੁਰ ਚੌਕ, ਜਲੰਧਰ ਰੋਡ, ਘੰਟਾ ਘਰ ਚੌਕ, ਰੇਲਵੇ ਰੋਡ ਹੁੰਦੇ ਹੋਏ ਸੈਸ਼ਨ ਚੌਕ ਤੋਂ ਨਿਕਲ ਕੇ ਗਰੀਨ ਵਿਊ ਪਾਰਕ ਜਾ ਕੇ ਸਮਾਪਤ ਹੋਈ। ਜਿਥੇ ਰੈਲੀ ਦਾ ਸਵਾਗਤ ਐਸ ਐਸ ਪੀ ਸ੍ਰੀ ਰਾਕੇਸ਼ ਅਗਰਵਾਲ ਨੇ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।

        ਇਸ ਮੌਕੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਆਸ਼ਾ ਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਚਦੇਵਾ, ਸਕੱਤਰ ਬੀ ਆਰ ਸੈਣੀ, ਸਾਬਕਾ ਪ੍ਰਧਾਨ ਹਰੀਸ਼ ਐਰੀ, ਵਾਈਸ ਪ੍ਰਧਾਨ ਡਾ ਜੇ ਐਸ ਦਰਦੀ, ਮਲਕੀਤ ਸਿੰਘ ਸੂਦ, ਰਾਜੇਸ਼ ਜੈਨ, ਵਿਜੇ ਵਾਲੀਆ, ਮਦਨ ਸਿੰਘ ਗਰੇਵਾਲ, ਤਰਨਜੀਤ ਸਿੰਘ, ਨੈਂਸੀ ਮਲਣ, ਨਿਸ਼ਾ ਵਿਜ, ਅਰਵਿੰਦ ਜੈਨ, ਬੀ ਆਰ ਸੈਣੀ, ਚੇਅਰਮੈਨ ਡਾ ਕੁਲਦੀਪ ਸਿੰਘ, ਚੇਅਰਮੈਨ ਸੁਰਿੰਦਰ ਸਿੰਘ, ਏਰੀਆ ਡਾਇਰੈਕਟਰ ਰਵੀ ਭੁਸ਼ਨ, ਕਨਵੀਨਰ ਏ ਐਸ ਅਰਨੇਜਾ, ਬੀ ਕੇ ਮਹਿਤਾ, ਪ੍ਰੇਮ ਸੈਣੀ, ਬੀ ਐਮ ਅਗਰਵਾਲ, ਪ੍ਰਿੰਸੀਪਲ ਸ਼ੈਲੀ ਸ਼ਰਮਾ  ਅਤੇ ਹੋਰ ਪਤਵੰਤੇ ਵੀ ਇਸ ਰੈਲੀ ਵਿੱਚ ਸ਼ਾਮਲ ਸਨ।

ਰਾਜ ਵਿਚ ਵਿਕਾਸ ਜੋਰਾਂ ਤੇ : ਜੋਸ਼

ਸ਼ਾਮਚੁਰਾਸੀ, 12 ਨਵੰਬਰ:  ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਧਾਮੀਆਂ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਧਾਮੀਆਂ ਤੋਂ ਕਾਲਕਟ ਤੱਕ ਨਵੀਂ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਰਾਜੀਵ ਕੁਮਾਰ ਸੈਣੀ, ਜੇ ਈ ਰਜਿੰਦਰ ਕੰਵਰ ਅਤੇ ਐਸ ਐਚ ਓ ਬੁਲੋਵਾਲ ਪਰਮਜੀਤ ਸਿੰਘ ਵੀ ਉਹਨਾਂ ਦੇ ਨਾਲ ਸਨ।

        ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਨੂੰ ਮੁੱਖ ਸੜਕਾਂ ਦੇ ਨਾਲ ਜੋੜਨ ਤੋਂ ਬਾਅਦ ਹੁਣ ਆਪਸ ਵਿੱਚ ਪਿੰਡਾਂ ਨੂੰ ਲਿੰਕ ਸੜਕਾਂ ਨਾਲ ਜੋੜਨ ਲਈ ਨਵੀਆਂ ਲਿੰਕ ਸੜਕਾਂ ਬਣਾ ਰਹੀ ਹੈ ਅਤੇ ਪੁਰਾਣੀਆਂ ਲਿੰਕ ਸੜਕਾਂ ਦੀ ਮੁਰੰਮਤ ਵੀ ਕਰਵਾ ਰਹੀ ਹੈ। । ਇਸ ਲਿੰਕ ਸੜਕ ਦੇ ਬਣਨ ਨਾਲ ਪਿੰਡ ਕਾਲਕਟ ਅਤੇ ਧਾਮੀਆਂ ਦੇ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਾਡਲ ਸਕੂਲਾਂ ਦੇ ਬਰਾਬਰ ਸਹੂਲਤਾਂ ਦੇਣ ਲਈ ਵਿਸ਼ੇਸ਼ ਫੰਡ ਦਿੱਤੇ ਜਾ ਰਹੇ ਹਨ ਅਤੇ ਬੱਚਿਆਂ ਦੇ ਬੈਠਣ ਲਈ ਨਵੇਂ ਡੈਸਕ, ਇਮਾਰਤਾਂ ਦੀ ਮੁਰੰਮਤ, ਚਾਰ-ਦੀਵਾਰੀ ਦੀ ਉਸਾਰੀ, ਗੇਟ ਅਤੇ ਰੈਂਪ ਬਣਾਉਣ ਲਈ ਵਿਸ਼ੇਸ਼ ਫੰਡ ਮੁਹੱਈਆ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਨਵੀਂ ਭਰਤੀ ਹੋਣ ਕਾਰਨ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ  ਨਤੀਜੇ ਵੀ ਚੰਗੇ ਆ ਰਹੇ ਹਨ।  ਬੀਬੀ ਜੋਸ਼ ਨੇ ਕਿਹਾ ਕਿ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਜਲਦੀ ਹੀ ਮੁਹੱਈਆ ਕਰਵਾਏ ਜਾਣਗੇ।

        ਇਸ ਮੌਕੇ ਤੇ ਪਿੰਡ ਦੀ ਸਰਪੰਚ ਸਤਨਾਮ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਚ ਜਗਦੀਸ਼ ਸਿੰਘ, ਦਰਸ਼ਨ ਕੌਰ, ਕੁਲਵਿੰਦਰ, ਬਲਵਿੰਦਰ ਸਿੰਘ, ਪਵਨਪ੍ਰੀਤ ਕੌਰ, ਮਹਿੰਦਰ ਸਿੰਘ, ਸੋਹਨ ਸਿੰਘ, ਅਮਰਜੀਤ ਸਿੰਘ, ਪਟਵਾਰੀ ਅਜੀਤ ਸਿੰਘ, ਬਬਲੀ, ਕਾਂਤਾ ਦੇਵੀ, ਬਲਬੀਰ ਕੌਰ, ਗੁਰਦੀਪ ਕੌਰ, ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸੈਮੀਨਾਰ

ਹੁਸ਼ਿਆਰਪੁਰ, 9 ਨਵੰਬਰ:  ਜ਼ਿਲ੍ਹਾ ਕਾਨੂੰਨੀ  ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠਾਂ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਦੇ ਮੌਕੇ ਤੇ ਅੱਜ ਇਕ ਸੈਮੀਨਾਰ ਡੀ ਏ ਵੀ ਕਾਲਜ ਆਫ ਐਜੂਕੇਸ਼ਨ ( ਬੀ ਐਡ ਕਾਲਜ ) ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸ ਡ ) -ਸਹਿਤ ਸੱਕਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ। ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ, ਸ਼੍ਰੀ ਚਰਨਜੀਤ ਸਿੰਘ ਸਹਾਇਕ ਜ਼ਿਲਾ ਅਟਾਰਨੀ ਕਾਨੂੰਨੀ ਸੇਵਾਵਾਂ, ਸ਼੍ਰੀਮਤੀ ਗੁਲਵਿੰਦਰ ਕੌਰ ਪ੍ਰਿੰਸੀਪਲ ਡੀ ਏ ਵੀ ਕਾਲਜ ਆਫ  ਐਜੁਕੇਸ਼ਨ ਹੁਸ਼ਿਆਰਪੁਰ, ਸ਼੍ਰੀ  ਡੀ ਐਲ ਆਨੰਦ ਸੈਕਟਰੀ ਡੀ ਏ ਵੀ ਮੈਨੇਜ਼ਮੈਂਟ , ਸ਼੍ਰੀ ਰਣਜੀਤ ਕੁਮਾਰ ਵਕੀਲ , ਸ਼੍ਰੀ ਆਰ ਸੀ ਗੰਭੀਰ, ਅਤੇ ਸ਼ੋਸ਼ਲ ਵਰਕਰ ਆਦਿ ਇਸ ਮੌਕੇ ਤੇ ਹਾਜ਼ਰ ਸਨ।
        ਇਸ ਸੈਮੀਨਾਰ ਵਿਚ ਜਾਣਕਾਰੀ ਦਿੰਦਿਆਂ ਵੱਖ-ਵੱਖ ਬੁਲਾਰਿਆਂ ਵਲੋਂ ਭਰੂਣ ਹਤਿਆ, ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ, ਮੁਫਤ ਕਾਨੂੰਨੀ ਸਹਾਇਤਾ, ਵਿਚੋਲਗੀ ਕੇਂਦਰ, ਸੂਚਨਾ ਅਧਿਕਾਰ ਕਾਨੂੰਨ,ਘਰੇਲੂ ਹਿੰਸਾ ਕਾਨੂੰਨ,ਵਿਦਿਆ ਦਾ ਅਧਿਕਾਰ ਅਤੇ ਹੋਰ ਕਾਨੂੰਨਾਂ ਅਤੇ ਸਮਾਜਿਕ ਬੁਰਾਈਆਂ ਨੂੰ ਹਟਾਉਣ ਦੇ ਉਪਰਾਲਿਆਂ ਤੇ ਚਾਨਣਾ ਪਾਇਆ।
        ਇਸ ਮੌਕੇ ਤੇ ਸ਼੍ਰੀਮਤੀ ਸਾਹਨੀ ਨੇ ਕਾਲਜ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਦਾਜ ਪ੍ਰਥਾ ਅਤੇ ਭਰੂਣ ਹਤਿਆ ਦੇ ਖਿਲਾਫ ਆਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਮਾਜ ਨੂੰ ਇਕ ਦਿਨ ਵਿਚ ਨਹੀਂ ਬਦਲਿਆ ਜਾ ਸਕਦਾ ਪਰ ਜੇਕਰ ਅਸੀਂ ਆਪਣੀ ਸੋਚ ਨੂੰ ਬਦਲਾਂਗੇ ਤਾਂ ਹੀ ਹੋਲੀ-ਹੋਲੀ ਸਮਾਜ ਵਿਚ ਸੁਧਾਰ ਆਵੇਗਾ। ਉਹਨਾਂ ਲੜਕੀਆਂ ਨੂੰ ਭਵਿਖ ਵਿਚ ਦਾਜ ਨਾ ਲੈਣ ਅਤੇ ਆਪਣੀ ਔਲਾਦ ਲਈ ਵੀ ਦਾਜ ਦੀ ਮੰਗ ਨਾ ਕਰਨ ਲਈ ਪ੍ਰਣ ਦਿਵਾਇਆ। ਉਹਨਾਂ ਇਹ ਵੀ ਦਸਿਆ ਕਿ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਾ ਹੱਕ ਵੀ ਹਾਸਲ ਹੈ।
        ਇਸ ਮੌਕੈ ਤੇ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਵਲੋਂ ਬੱਚਿਆ ਨੂੰ ਕਾਨੂੰਨੀ ਸਾਖਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਕਾਲਜ ਤੋਂ ਵਿਦਿਆ ਲੈ ਕੇ ਬੱਚਿਆਂ ਨੇ ਵਖ-ਵਖ ਥਾਵਾਂ ਤੇ ਬਤੋਰ ਅਧਿਆਪਕ, ਲੈਕਚਰਾਰ,ਪ੍ਰੋਫੈਸਰ ਆਦਿ ਬਨਣਾ ਹੈ। ਇਸ ਲਈ ਉਹਨਾਂ ਨੂੰ ਕਾਨੂੰਨੀ ਹੱਕਾਂ ਅਤੇ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ: ਨੇ ਸਾਡੇ ਦੇਸ਼ ਦੇ ਭਵਿਖ ਦਾ ਨਿਰਮਾਣ ਕਰਨਾ ਹੈ। ਜੇਕਰ ਉਹ ਆਪ ਸਾਖਰ ਹੋਣਗੇ ਤਾਂ ਹੀ ਆਪਣੇ ਅਦਾਰਿਆਂ ਵਿਚ ਬੱਚਿਆਂ ਨੂੰ ਸਿਖਿਆ ਦੇ ਨਾਲ-ਨਾਲ ਕਾਨੂੰਨੀ ਹੱਕਾਂ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ  ਉਪਲਭਧ ਮੁਫ਼ਤ ਕਾਨੁੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਇਹ ਪ੍ਰਣ ਲਵੇ ਕਿ ਸਾਡੇ ਆਲੇ ਦੁਆਲੇ ਜੇਕਰ ਕਿਸੇ ਨਾਲ ਵੀ ਧੱਕਾ ਜਾਂ ਅਤਿਆਚਾਰ ਹੋ ਰਿਹਾ ਹੈ ਤਾਂ ਉਸ ਨੂੰ ਰੋਕਣ ਲਈ ਕਦਮ ਚੁਕਣਗੇ ਅਤੇ ਪੀੜਤ ਨੂੰ ਘੱਟੋ-ਘੱਟ ਕਾਨੁੰਨੀ ਸਹਾਇਤਾ ਦੀ ਜਾਣਕਾਰੀ ਜ਼ਰੂਰ ਦੇਣਗੇ ਤਾਂ ਜੋ ਉਹ ਲਾਭ ਉਠਾ ਸਕੇ।
        ਇਸ ਮੌਕੇ ਤੇ ਸ੍ਰੀ ਰਣਜੀਤ ਕੁਮਾਰ ਵਕੀਲ ਨੇ ਸੂਚਨਾ ਅਧਿਕਾਰ ਤੇ ਸਿੱਖਿਆ ਦੇ ਅਧਿਕਾਰ ਤੇ ਵਿਸਥਾਰ ਨਾਲ ਚਾਨਣਾ ਪਾਇਆ। ਸ਼੍ਰੀ ਚਰਨਜੀਤ ਸਿੰਘ ਸਹਾਇਕ ਜ਼ਿਲ੍ਰਾ ਅਟਾਰਨੀ ਵੱਲੋਂ ਦੱਸਿਆ ਗਿਆ ਕਿ 9 ਨਵੰਬਰ 95 ਨੂੰ ਪੂਰੇ ਦੇਸ਼ ਵਿੱਚ ਕਾਨੂੰਨੀ ਸੇਵਾਵਾਂ ਐਕਟ ਲਾਗੂ ਹੋਇਆ ਸੀ। ਇਸ ਲਈ 9 ਨਵੰਬਰ ਦਾ ਦਿਹਾੜਾ ਪੁਰੇ ਦੇਸ਼ ਵਿੱਚ ਬਤੌਰ ਕਾਨੂੰਨੀ ਸੇਵਾਵਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਇਸ ਮੌਕੇ ਤੇ ਦੱਸਿਆ ਕਿ ਹਰ ਔਰਤ ਬੁੱਢੇ, ਐਸ ਸੀ / ਐਸ ਟੀ, ਬੇਗਾਰ ਦੇ ਮਾਰੇ, ਹਿਰਾਸਤ ਵਿੱਚ ਵਿਅਕਤੀ, ਕੁਦਰਤੀ ਆਫ਼ਤਾਂ ਦੇ ਸ਼ਿਕਾਰ, ਉਦਯੋਗਿਕ ਕਾਮੇ, ਮਾਨਸਿਕ ਰੋਗੀ ਅਤੇ ਹਰ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੁੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ ਅਤੇ ਇਸ ਸਹਾਇਤਾ ਨੂੰ ਲੈਣ ਲਈ ਉਹ ਉਹਨਾਂ ਪਾਸ ਜਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਜਾਂ ਸਿਵਲ ਜੱਜ ਸੀਨੀਅਰ ਡਵੀਜ਼ਨ ਕੋਲ ਦਰਖਾਸਤ ਦੇ ਸਕਦਾ ਹੈ। ਪ੍ਰਿੰਸੀਪਲ ਡੀ ਏ ਵੀ ਕਾਲਜ ਆਫ਼ ਐਜੂਕੇਸ਼ਨ  ਸ੍ਰੀਮਤੀ ਗੁਲਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)