ਕਿਹੋ ਜਿਹੇ ਰਹੇ ਬਾਰ੍ਹਵੀਂ ਦੇ ਨਤੀਜੇ ਆਸ ਪਾਸ

Click here to view detailed result. Schools included: GSS Talwara-1, GGSS Talwara-3, SVM Talwara, HPS Talwara, Ramgarh Sikri, Ghagwal, Gera, Datarpur, Bhambotar, Saggran, Nangal Bihalan, Sariana and many more surrounded Sr. Sec. Schools 10+2 2009 Results

ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਅੱਜ ਤੋਂ

ਤਲਵਾੜਾ, 30 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 30 ਮਈ ਤੋਂ 7 ਜੁਲਾਈ ਤੱਕ ਕਰ ਦਿੱਤੀਆਂ ਹਨ। ਬੋਰਡ ਦੇ ਬੁਲਾਰੇ ਮੁਤਾਬਕ ਇਸ ਵਾਰ ਸਤੰਬਰ ਵਿਚ ਹੁੰਦੀਆਂ ਪਤਝੜ ਦੀਆਂ 7 ਛੁੱਟੀਆਂ ਨੂੰ ਬਦਲ ਕੇ ਗਰਮੀਆਂ ਦੀਆਂ ਛੁੱਟੀਆਂ ਦੇ ਨਾਲ ਹੀ ਜੋੜ ਦਿੱਤਾ ਗਿਆ ਹੈ।

ਮੁਕੇਰੀਆਂ ਸਬ ਡਵੀਜ਼ਨ ਵਿੱਚ ਵਿਦਿਅਕ ਅਦਾਰੇ ਖੁੱਲੇ ਰਹਿਣਗੇ।

ਹੁਸ਼ਿਆਰਪੁਰ, 28 ਮਈ: ਸ਼੍ਰੀ ਐਨ ਕੇ ਵਧਾਵਨ ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਦੇ ਹੁਕਮ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਵਿੱਚ ਕੱਲ ਮਿਤੀ 29 ਮਈ 2009 ਨੂੰ ਸਵੇਰੇ 6.00 ਵਜੇ ਤੋ ਸ਼ਾਮ ਦੇ 6.00 ਵਜੇ ਤੱਕ ਕਰਫ਼ਿਊ ਵਿੱਚ ਢਿਲ ਦਿੱਤੀ ਜਾਵੇਗੀ। ਮੁਕੇਰੀਆਂ ਸਬ ਡਵੀਜ਼ਨ ਵਿੱਚ ਕਰਫਿਊ ਪਹਿਲਾਂ ਹੀ ਪੂਰੀ ਤਰਾਂ ਹਟਾ ਲਿਆ ਗਿਆ ਹੈ ਅਤੇ ਵਿਦਿਅਕ ਅਦਾਰੇ ਖੁੱਲੇ ਰਹਿਣਗੇ।
ਜ਼ਿਲਾ ਮੈਜਿਸਟਰੇਟ ਦੇ ਹੁਕਮ ਅਨੁਸਾਰ ਜ਼ਿਲੇ ਦੀਆਂ ਬਾਕੀ ਸਬਡਵੀਜ਼ਨਾਂ ਵਿੱਚ ਸਾਰੇ ਵਿਦਿਅਕ ਅਦਾਰੇ 29 ਅਤੇ 30 ਮਈ 2009 ਨੂੰ ਬੰਦ ਰਹਿਣਗੇ।

ਹੋਣਹਾਰ ਵਿਦਿਆਰਥੀ

ਸਰਕਾਰੀ ਸੈਕੰਡਰੀ ਸਕੂਲ ਸੈਕਟਰ ਇੱਕ ਤਲਵਾੜਾ ਦੇ ਬਾਰ੍ਹਵੀਂ ਮਕੈਨੀਕਲ ਦੀ ਮੈਰਿਟ ਵਿਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਸਤਦੇਵ, ਸੰਜੇ ਕੁਮਾਰ, ਰਣਜੀਤ ਕੁਮਾਰ ਅਤੇ ਦਿਨੇਸ਼ ਕੁਮਾਰ। ਰਾਜੇਸ਼ ਕੁਮਾਰ ਨੇ 450 ਵਿਚੋਂ 395 ਅੰਕ ਲੈ ਕੇ ਜਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ।
ਅਮਨ ਸੈਣੀ ਜਿਸ ਨੇ ਪੰਜਾਬ ਯੂਨੀਵਰਸਿਟੀ ਦੇ ਸੀ. ਈ. ਟੀ. 2009 ਵਿਚੋ 279 ਅੰਕ ਲੈ ਕੇ ਪਹਿਲਾ ਰੈਂਕ ਪ੍ਰਾਪਤ ਕੀਤਾ।
ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦਾ ਵਿਦਿਆਰਥੀ ਪ੍ਰਦੀਪ ਕੁਮਾਰ ਸੰਦਲ ਜਿਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਪ੍ਰੀਖਿਆ ਵਿਚ ਪੰਜਾਬ ਵਿਚੋਂ ਤੀਹਵਾਂ ਸਥਾਨ ਹਾਸਿਲ ਕੀਤਾ।

ਤਲਵਾੜਾ ਵਿਚ ਕਰਫ਼ਿਊ ਕਾਰਨ ਸੁੰਨਸਾਨ ਪਏ ਬਜਾਰ ਦਾ ਦ੍ਰਿਸ਼।

ਮਹਾਰਾਣਾ ਪ੍ਰਤਾਪ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਤਲਵਾੜਾ, 27 ਮਈ: ਅੱਜ ਇੱਥੇ ਪ੍ਰਤਾਪ ਭਵਨ ਵਿਖੇ ਦੇਸ਼ ਦੇ ਮਹਾਨ ਜਰਨੈਲ ਮਹਾਰਾਣਾ ਪ੍ਰਤਾਪ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭਾਗ ਲਿਆ। ਇਸ ਮੌਕੇ ਰਾਮਾਇਣ ਦੇ ਪਵਿੱਤਰ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਧਾਰਮਿਕ ਸਮਾਰੋਹ ਕਰਵਾਇਆ ਜਿਸਨੂੰ ਸੰਬੋਧਨ ਕਰਦਿਆਂ ਮਹੰਤ ਰਾਮ ਪ੍ਰਕਾਸ਼ ਦਾਸ ਨੇ ਕਿਹਾ ਕਿ ਮਹਾਂਪੁਰਸ਼ਾਂ ਦਾ ਜੀਵਨ ਕੌਮ ਲਈ ਚਾਨਣਮੁਨਾਰਾ ਹੁੰਦਾ ਹੈ ਅਤੇ ਪੀੜ੍ਹੀਆਂ ਤੱਕ ਉਸਾਰੂ ਸੇਧ ਪ੍ਰਦਾਨ ਕਰਦਾ ਹੈ। ਮਹਾਰਾਣਾ ਪ੍ਰਤਾਪ ਨੇ ਅਣਖ ਅਤੇ ਅਸੂਲਾਂ ਨਾਲ ਦੇਸ਼ ਦਾ ਸਿਰ ਉੱਚਾ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਘੁਨਾਥ ਰਾਣਾ ਪ੍ਰਧਾਨ ਰਾਜਪੂਤ ਮਹਾਂਸਭਾ ਪੰਜਾਬ ਨੇ ਕਿਹਾ ਕਿ ਇੱਕਜੁਟਤਾ ਹੀ ਕਾਮਯਾਬੀ ਦਾ ਮੰਤਰ ਹੈ ਅਤੇ ਰਾਜਨੀਤਕ ਪਾਰਟੀਬਾਜ਼ੀਆਂ ਤੋਂ ਉੱਪਰ ਉਠ ਕੇ ਅੱਜ ਸਮੇਂ ਦੀ ਨਬਜ਼ ਪਹਿਚਾਨਣ ਦੀ ਲੋੜ ਹੈ ਤਾਂਕਿ ਦੇਸ਼ ਨੂੰ ਚੰਗੀ ਦਿਸ਼ਾ ਵੱਲ ਮੋੜਿਆ ਜਾ ਸਕੇ। ਕੰਵਰ ਰਤਨ ਚੰਦ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਇਸ ਮੌਕੇ ਮਹਾਰਾਣਾ ਪ੍ਰਤਾਪ ਦੇ ਜੀਵਨ ਤੇ ਫ਼ਲਸਫ਼ੇ ਤੇ ਚਾਨਣਾ ਪਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਨ ਸਿੰਘ ਪਠਾਣੀਆ, ਐਸ. ਐਸ. ਰਾਣਾ, ਜੇ. ਐਸ. ਰਾਣਾ, ਸੁਰੇਸ਼ ਰਾਣਾ, ਪ੍ਰੀਤਮ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ। ਜਿਕਰਯੋਗ ਹੈ ਕਿ ਇਸ ਮੌਕੇ ਕਰਫ਼ਿਊ ਦੇ ਬਾਵਜੂਦ ਬੜੀ ਵੱਡੀ ਸੰਖਿਆ ਵਿਚ ਸ਼ਰਧਾਲੂ ਲੰਗਰ ਵਿਚ ਪੁੱਜੇ ਅਤੇ ਦੇਸ਼ ਦੇ ਮਹਾਨ ਆਗੂ ਨੂੰ ਯਾਦ ਕੀਤਾ।

28 ਨੂੰ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ

ਤਲਵਾੜਾ, 27 ਮਈ: ਅੱਜ ਡਿਪਟੀ ਕਮਿਸ਼ਨਰ ਤੇ ਜਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਐਨ. ਕੇ. ਵਧਾਵਨ ਵੱਲੋਂ ਜਾਰੀ ਸੂਚਨਾ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿਚ ਭਲਕੇ 28 ਮਈ ਨੂੰ ਸਵੇਰੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਕਰਫ਼ਿਊ ਵਿਚ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਮੁਕੇਰੀਆਂ ਵਿਚੋਂ ਕਰਫ਼ਿਊ ਮੁਕੰਮਲ ਤੌਰ ਤੇ ਹਟਾ ਲਿਆ ਗਿਆ ਹੈ ਪਰੰਤੂ 28 ਮਈ ਨੂੰ ਜਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ।

ਵੀਆਨਾ ਗੁਰਦੁਆਰਾ ਕਾਂਡ ਤੋਂ ਬਾਅਦ ਪੂਰਾ ਪੰਜਾਬ ਦਹਿਸ਼ਤ ਦੀ ਲਪੇਟ ਵਿਚ

ਥਾਂ ਥਾਂ ਲੱਗਿਆ ਕਰਫ਼ਿਊ
ਤਲਵਾੜਾ, 25 ਮਈ: ਬੀਤੇ ਦਿਨ ਵੀਆਨਾ, ਆਸਟ੍ਰੀਆ ਵਿਚ ਹੋਏ ਖ਼ੂਨੀ ਕਾਂਡ ਦੇ ਕਾਲੇ ਪਰਛਾਵੇਂ ਦਾ ਅਸਰ ਅੱਜ ਪੂਰਾ ਦਿਨ ਪੰਜਾਬ ਦੇ ਹਰ ਸ਼ਹਿਰ ਵਿਚ ਵੇਖਿਆ ਗਿਆ ਅਤੇ ਸਰਕਾਰ ਨੂੰ ਕਰਫਿਊ ਦਾ ਹੁਕਮ ਜਾਰੀ ਕਰਨਾ ਪਿਆ। ਇਹ ਸਮੁੱਚੀਆਂ ਘਟਨਾਵਾਂ ਨਿੰਦਣਯੋਗ ਅਤੇ ਦੁਖਦਾਈ ਹਨ। ਇੱਥੇ ਵੀ ਪੂਰਾ ਦਿਨ ਬਜਾਰ, ਕਾਰੋਬਾਰੀ ਅਦਾਰੇ, ਦਫ਼ਤਰ ਸਭ ਸੁੰਨਸਾਨ ਰਹੇ ਅਤੇ ਡੇਰੇ ਦੇ ਪੈਰੋਕਾਰਾਂ ਨੇ ਤਲਵਾੜਾ ਮੁਕੇਰੀਆਂ ਸੜਕ ਤੇ ਪੱਕੇ ਬੈਰੀਕੇਡ ਲਗਾ ਕੇ ਆਵਾਜਾਈ ਰੋਕੀ ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਨਾਲ ਦੋ ਚਾਰ ਹੋਣਾ ਪਿਆ। ਵਿਖਾਵਾਕਾਰੀਆਂ ਨੇ ਜਰੂਰੀ ਸੇਵਾਵਾਂ ਜਿਨ੍ਹਾਂ ਵਿਚ ਮੈਡੀਕਲ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਆਦਿ ਸ਼ਾਮਲ ਹਨ ਨੂੰ ਵੀ ਪੂਰੀ ਤਰਾਂ ਬੰਦ ਕਰਵਾਈ ਰੱਖਿਆ। ਜਿੱਥੇ ਆਪ ਲੋਕਾਂ ਵੱਲੋਂ ਡੇਰਾਂ ਬੱਲਾਂ ਦੇ ਸੰਤਾਂ ਤੇ ਹੋਏ ਹਮਲੇ ਦੀ ਭਰਪੂਰ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਇਸ ਦੇ ਪ੍ਰਤੀਕਰਮ ਵਿਚ ਜਿਸ ਤਰਾਂ ਇਸ ਪਵਿੱਤਰ ਡੇਰੇ ਦੇ ਪੈਰੋਕਾਰਾਂ ਵੱਲੋਂ ਵਿਆਪਕ ਪੱਧਰ ਤੇ ਸਾੜਫ਼ੂਕ, ਹਿੰਸਕ ਰੋਸ ਵਿਖਾਇਆ ਉਸ ਤੇ ਕਈ ਤਰਾਂ ਦੇ ਸਵਾਲੀਆ ਚਿੰਨ੍ਹ ਵੀ ਲਗਾਏ।ਬਹਰਹਾਲ, ਜਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕਰਫਿਊ ਦੇ ਹੁਕਮਾਂ ਦਾ ਇੰਨ ਬਿੰਨ ਉਤਾਰਾ ਇਸ ਪ੍ਰਕਾਰ ਹੈ:CURFEW ORDER
Whereas, there have been some cases of violence in District Hoshiarpur and there is apprehension that there may be further danger to human life, property & disturbance of public tranquility, I am of the opinion that there is sufficient ground for proceeding under section 144 of Code of Criminal Procedure, 1973, and that immediate prevention & speedy remedy is desirable.
Now, therefore, I N.K. Wadhawan, IAS, District Magistrate, Hoshiarpur by virtue of the powers vested in me under section 144 of the Code of Criminal Procedure, 1973 hereby direct that this curfew order shall be in force with in District Hoshiarpur immediately today i.e. 25.5.2009 till further order. No member of public shall remain out of door or on any street, roads or public place falling in the Limits of District Hoshiarpur.
This order shall not be applicable to the police personnel in uniform, on duty and the person to whom I issue a permit or any office authorized in this behalf.
This order shall take effect at once.
Given under my hand and the seal of court this day the 25th of May, 2009.


(N.K.Wadhawan),
IAS,
District Magistrate,
Hoshiarpur.

ਡੀ. ਪੀ. ਆਈ. ਵੱਲੋਂ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ

29 ਦਾ ਸੂਬਾਈ ਰੋਸ ਧਰਨਾ ਰੱਦ
ਤਲਵਾੜਾ, 22 ਮਈ: ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਅੱਜ ਜਥੇਬੰਦੀ ਦੇ ਸੂਬਾਈ ਵਫ਼ਦ ਦੀ ਵਿਸ਼ੇਸ਼ ਮੀਟਿੰਗ ਡੀ. ਪੀ. ਆਈ. ਸੈਕੰਡਰੀ ਨਾਲ ਹੋਈ ਜਿਸ ਵਿਚ ਡੀ. ਪੀ. ਆਈ. ਸਾਰੀਆਂ ਅਧਿਆਪਕ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਅਤੇ ਇਸ ਨੂੰ ਵੇਖਦਿਆਂ ਜਥੇਬੰਦੀ ਵੱਲੋਂ 29 ਮਈ ਨੂੰ ਪ੍ਰਸਤਾਵਿਤ ਸੂਬਾਈ ਰੋਸ ਧਰਨਾ ਹੁਣ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੀ ਸ਼ਿਵ ਕੁਮਾਰ ਨੇ ਡੀ. ਪੀ. ਆਈ. ਵੱਲੋਂ ਪ੍ਰਵਾਨ ਕੀਤੀਆਂ ਪ੍ਰਮੁੱਖ ਮੰਗਾਂ ਵਿਚ ਜੇ. ਬੀ. ਟੀ. ਤੇ ਸੀ. ਐਂਡ ਵੀ. ਤੋਂ ਮਾਸਟਰ ਕਾਡਰ ਦੇ ਕੇਸ 30 ਜੂਨ ਤੱਕ ਮੁਕੰਮਲ ਕੀਤੇ ਜਾਣਗੇ ਅਤੇ ਪਰਖ ਪਾਰ ਨੂੰ ਦੋ ਸਾਲ ਬਾਅਦ ਆਪਣੇ ਆਪ ਪਾਸ ਹੋਇਆ ਸਮਝਣ ਲਈ ਕੋਈ ਮਿਸਾਲ ਲੈ ਕੇ ਲਾਗੂ ਕਰ ਦਿੱਤਾ ਜਾਵੇਗਾ। ਉਡੀਕ ਸੂਚੀ ਵਿਚ ਸ਼ਾਮਿਲ ਸਿੱਖਿਆ ਸਰਵਿਸ ਪ੍ਰੋਵਾਈਡਰਾਂ ਨੂੰ 10 ਦਿਨਾਂ ਦੇ ਅੰਦਰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਲੈਕਚਰਾਰਾਂ ਦੀ ਏ. ਸੀ. ਪੀ. ਸਬੰਧੀ ਪ੍ਰਗਤੀ ਰਿਪੋਰਟ ਸਾਰੇ ਸਰਕਲ ਸਿੱਖਿਆ ਅਧਿਕਾਰੀਆਂ ਤੋਂ ਪ੍ਰਾਪਤ ਕਰਕੇ ਜਿਲ੍ਹਾ ਪੱਧਰ ਤੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸਕੂਲ ਮੁਖੀਆਂ ਨੂੰ ਪੱਕੀਆਂ ਡੀ. ਡੀ. ਪਾਵਰਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਪੁਨਰ ਨਿਯੁਕਤ ਅਧਿਆਪਕਾਂ ਨੂੰ ਭੱਤਿਆਂ ਸਮੇਤ ਆਖਰੀ ਤਨਖਾਹ ਵਿਚੋਂ ਪੈਂਨਸ਼ਨ ਘਟਾ ਕੇ ਅਦਾ ਕੀਤੀ ਜਾਵੇਗੀ ਸਮੇਤ ਕਈ ਹੋਰ ਮੰਗਾਂ ਸ਼ਾਮਿਲ ਹਨ। ਜਥੇਬੰਦੀ ਦੇ ਵਫ਼ਦ ਵਿਚ ਮਾਸਟਰ ਸ਼ਿਵ ਕੁਮਾਰ ਤੋਂ ਇਲਾਵਾ ਕੁਲਵਿੰਦਰ ਸਿੰਘ ਮੁਕਤਸਰ ਮੀਤ ਪ੍ਰਧਾਨ, ਜਰਨੈਲ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਲੁਧਿਆਣਾ, ਮੱਖਣ ਕੁਹਾੜ ਪ੍ਰੈ¤ਸ ਸਕੱਤਰ, ਸੁਖਵਿੰਦਰ ਸਿੰਘ ਸਹਾਇਕ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਚਾਹਲ ਸੰਯੁਕਤ ਸਕੱਤਰ, ਸਰਦੂਲ ਸਿੰਘ ਤਰਨਤਾਰਨ, ਪਰਮਜੀਤ ਸਿੰਘ ਪਟਿਆਲਾ, ਜਸਮੇਰ ਸਿੰਘ ਮੁਹਾਲੀ, ਹਰਨੇਕ ਸਿੰਘ ਮਾਵੀ ਮੁਹਾਲੀ, ਜਗਪਾਲ ਸਿੰਘ ਮਾਨਸਾ ਆਦਿ ਸ਼ਾਮਿਲ ਹੋਏ।

ਚੌਧਰੀ ਮੋਹਨ ਲਾਲ ਨੇ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ

ਤਲਵਾੜਾ, 21 ਮਈ: ਅੱਜ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਆਦਰਸ਼ ਹਾਲਾਤਾਂ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਇਹ ਵਿਚਾਰ ਅੱਜ ਇਥੇ ਚੌਧਰੀ ਮੋਹਨ ਲਾਲ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਹੁਸ਼ਿਆਰਪੁਰ ਨੇ ਲਾਗਲੇ ਪਿੰਡ ਭੰਬੋਤਾੜ ਹਾਰ ਦੇ ਸ਼ਹੀਦ ਪਵਨ ਕੁਮਾਰ ਸਰਕਾਰੀ ਮਿਡਲ ਸਕੂਲ ਨੂੰ ਵਾਟਰ ਕੂਲਰ ਦਾਨ ਕਰਨ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਅੱਤ ਦੀ ਗਰਮੀ ਵਿਚ ਪੀਣ ਵਾਲੇ ਠੰਢੇ ਜਲ ਦਾ ਪ੍ਰਬੰਧ ਕਰਕੇ ਪਿੰਡ ਦੇ ਮਹਾਂਪੁਰਸ਼ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਵੱਲੋਂ ਪਾਏ ਸ਼ਾਨਦਾਰ ਪੂਰਨਿਆਂ ਦੇ ਚੱਲਣ ਦਾ ਯਤਨ ਕਰ ਰਹੇ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਖੇਤਰ ਵਿਚ ਸਿੱਖਿਆ ਦਾ ਚਾਨਣ ਘਰ ਘਰ ਪਹੁੰਚਾਣ ਲਈ ਸਮਰਪਿਤ ਕਰ ਦਿੱਤਾ। ਚੌਧਰੀ ਮੋਹਨ ਲਾਲ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਆਦਿ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੁਖੀ ਸੁਭਾਸ਼ ਚੰਦ ਨੇ ਚੌਧਰੀ ਮੋਹਨ ਲਾਲ ਦਾ ਧੰਨਵਾਦ ਪ੍ਰਗਟ ਕੀਤਾ। ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਮਾਸਟਰ ਮੇਲਾ ਰਾਮ, ਰੂਪ ਚੰਦ, ਰਣਜੀਤ ਕੌਰ, ਅਗਮ ਕੁਮਾਰੀ, ਸਰਪੰਚ ਸਤਪਾਲ ਸਿੰਘ, ਚੌਧਰੀ ਪਰਸ਼ਾਦੀ ਲਾਲ, ਅਗਮ ਕੁਮਾਰੀ, ਮਹਾਂਵੀਰ, ਸ਼ਰਨਦਾਸ, ਪੰਕਜ ਪਰਮਾਰ, ਨੀਲਮ ਕੁਮਾਰੀ, ਪੂਰਨ ਸਿੰਘ, ਅਨੀਤਾ ਦੇਵੀ ਸਮੇਤ ਕਈ ਹੋਰ ਮੁਹਤਬਰ ਵਿਅਕਤੀ ਹਾਜਰ ਸਨ।

ਮਹਾਰਾਣਾ ਪ੍ਰਤਾਪ ਜੈਅੰਤੀ ਸਮਾਰੋਹ 27 ਨੂੰ

ਤਲਵਾੜਾ, 21 ਮਈ: ਰਾਜਪੂਤ ਮਹਾਂਸਭਾ ਪੰਜਾਬ ਦੀ ਤਲਵਾੜਾ ਇਕਾਈ ਵੱਲੋਂ ਦੇਸ਼ ਦੇ ਮਹਾਨ ਜਰਨੈਲ ਮਹਾਰਾਣਾ ਪ੍ਰਤਾਪ ਦਾ ਜਨਮ ਸਮਾਰੋਹ 27 ਮਈ ਨੂੰ ਪ੍ਰਤਾਪ ਭਵਨ ਤਲਵਾੜਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਰਘੁਨਾਥ ਸਿੰਘ ਰਾਣਾ ਹੋਣਗੇ ਅਤੇ ਪ੍ਰਧਾਨਗੀ ਮਹੰਤ ਰਾਮ ਪ੍ਰਕਾਸ਼ ਦਾਸ ਵੱਲੋਂ ਕੀਤੀ ਜਾਵੇਗੀ। ਸਭਾ ਵੱਲੋਂ ਇਸ ਮੌਕੇ ਵਿਸ਼ਾਲ ਭੰਡਾਰਾ ਵੀ ਹੋਵੇਗਾ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਏਸ ਸਮਾਗਮ ਵਿਚ ਪੁਜਣ ਦੀ ਸੰਭਾਵਨਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਲਈ ਇਕ ਵਿਸ਼ੇਸ਼ ਮੀਟਿੰਗ ਪ੍ਰਤਾਪ ਭਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮਾਨ ਸਿੰਘ ਪਠਾਣੀਆ ਨੇ ਕੀਤੀ ਅਤੇ ਸਭਾ ਦੇ ਹੋਰਨਾਂ ਤੋਂ ਮੈਂਬਰਾਂ ਤੋਂ ਇਲਾਵਾ ਸੁਰੇਸ਼ ਕੁਮਾਰ ਰਾਣਾ, ਐਸ. ਐਸ. ਰਾਣਾ, ਪ੍ਰੀਤਮ ਸਿੰਘ, ਹਰਭਜਨ ਸਿੰਘ ਡਡਵਾਲ, ਆਰ ਐਸ ਸਿਪਾਹੀਆ, ਵਰਿੰਦਰ ਪਠਾਨੀਆ, ਰੋਸ਼ਨ ਲਾਲ ਮਨਕੋਟੀਆ, ਸੁਭਾਸ਼ ਜਸਵਾਲ ਆਦਿ ਨੇ ਭਾਗ ਲਿਆ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਗੌਰਮਿੰਟ ਟੀਚਰ ਯੂਨੀਅਨ ਨੂੰ ਡੀ. ਪੀ. ਆਈ. ਵੱਲੋਂ ਗੱਲਬਾਤ ਲਈ ਸੱਦਾ

ਤਲਵਾੜਾ, 20 ਮਈ:ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਜਥੇਬੰਦੀ ਵੱਲੋਂ ਡੀ. ਪੀ. ਆਈ. ਸੈਕੰਡਰੀ ਦੇ 29 ਮਈ ਨੂੰ ਹੋਣ ਵਾਲੇ ਘਿਰਾਓ ਨੂੰ ਵੇਖਦਿਆਂ ਉਕਤ ਅਧਿਕਾਰੀ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ 22 ਮਈਂ ਵਿਸ਼ੇਸ਼ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਜਥੇਬੰਦੀ ਦੇ ਰੋਸ ਧਰਨੇ ਬਾਰੇ ਫ਼ੈਸਲਾ ਇਸ ਮੀਟਿੰਗ ਦੀ ਸਫ਼ਲਤਾ ਜਾਂ ਅਸਫ਼ਲਤਾ ਤੇ ਅਧਾਰਤ ਰਹੇਗਾ।

ਅਮਨ ਸੈਣੀ ਬਾਰ੍ਹਵੀਂ ਵਿਚੋਂ ਅੰਮ੍ਰਿਤਸਰ ਜੋਨ ਵਿਚ ਅੱਵਲ

ਤਲਵਾੜਾ, 20 ਮਈ: ਸੀ. ਬੀ. ਐਸ. ਈ. ਵੱਲੋਂ ਬਾਰ੍ਹਵੀਂ ਨਾਨ ਮੈਡੀਕਲ ਜਮਾਤ ਦੇ ਐਲਾਨੇ ਨਤੀਜੇ ਨਾਲ ਤਲਵਾੜਾ ਵਾਸੀਆਂ ਦਾ ਸਿਰ ਮਾਣ ਨਾਲ ਉਦੋਂ ਹੋਰ ਉੱਚਾ ਹੋ ਗਿਆ ਜਦੋਂ ਸਥਾਨਕ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਦੀ ਵਿਦਿਆਰਥਣ ਅਮਨ ਸੈਣੀ ਨੇ 473 ਅੰਕ ਲੈ ਕੇ ਡੀ. ਏ. ਵੀ. ਦੀਆ ਸਮੁੱਚੇ ਅੰਮ੍ਰਿਤਸਰ ਜੋਨ ਦੀਆਂ ਸੰਸਥਾਵਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਜੋਨ ਵਿਚ ਕਰੀਬ 16 ਸਕੂਲ ਆਉਂਦੇ ਹਨ। ਅਮਨ ਸੈਣੀ ਨੇ ਦੱਸਿਆ ਕਿ ਇਸ ਸਫ਼ਲਤਾ ਲਈ ਉਸਦੇ ਦਾਦਾ ਸ. ਬਲਵੰਤ ਸਿੰਘ ਸੇਵਾ ਮੁਕਤ ਸੀ. ਆਈ. ਡੀ. ਇੰਸਪੈਕਟਰ, ਪਿਤਾ ਸਤਨਾਮ ਸਿੰਘ ਸੈਣੀ, ਮਾਤਾ ਰਾਜਵਿੰਦਰ ਕੌਰ ਦੀ ਪ੍ਰੇਰਣਾ ਅਤੇ ਸਕੂਲ ਦੇ ਪ੍ਰਿੰਸੀਪਲ ਕੇ. ਐਲ. ਰਾਣਾ ਅਤੇ ਅਧਿਆਪਕਾਂ ਦੀ ਅਗਵਾਈ ਨੇ ਪ੍ਰਮੁੱਖ ਭੂਮਿਕਾ ਅਦਾ ਕੀਤੀ ਹੈ। ਉਸਨੇ ਦੱਸਿਆ ਕਿ ਉਹ ਆਪਣੇ ਇੱਕਮਾਤਰ ਟੀਚੇ ਇੰਜੀਨੀਅਰਿੰਗ ਵੱਲ ਪੂਰੀ ਦ੍ਰਿੜਤਾ ਨਾਲ ਅੱਗੇ ਕਦਮ ਵਧਾ ਰਹੀ ਹੈ। ਉਸਦੀ ਇਸ ਸਫ਼ਲਤਾ ਤੇ ਉਸਨੂੰ ਰੀਜ਼ਨਲ ਡਾਇਰੈਕਟਰ ਧਨੀ ਰਾਮ, ਚੀਫ਼ ਇੰਜੀਨੀਅਰ ਬਿਆਸ ਡੈਮ ਸ਼੍ਰੀ ਟੀ. ਕੇ. ਪਰਮਾਰ ਤੇ ਡਿਪਟੀ ਚੀਫ਼ ਕੇ. ਸੀ. ਮਹਿਤਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਕੂਲ ਮੁਖੀ ਕੇ. ਐਸ. ਰਾਣਾ ਨੇ ਦੱਸਿਆ ਕਿ ਅਮਨ ਸੈਣੀ ਇਕ ਹੋਣਹਾਰ ਵਿਦਿਆਰਥਣ ਹੈ ਜਿਸਨੇ ਦਸਵੀਂ ਦੀ ਪ੍ਰੀਖਿਆ ਵਿਚ ਪੂਰੇ ਜਿਲ੍ਹੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਹੁਣ ਇੱਕ ਵਾਰ ਫ਼ਿਰ ਉਸਨੇ ਅੰਮ੍ਰਿਤਸਰ ਜੋਨ ਵਿਚ ਪਹਿਲਾ ਸਥਾਨ ਲੈ ਕੇ ਸਕੂਲ ਨਵਾਂ ਰਿਕਾਰਡ ਕਾਇਮ ਕੀਤਾ ਹੈ।

CBSE Class 12 Result Declared

ਸੀ ਬੀ ਐਸ ਈ ਦਾ 10+2 ਦਾ ਨਤੀਜਾ ਵੇਖਣ ਲਈ ਇਸ ਲਿੰਕ ਤੇ ਪਧਾਰੋ

ਚੋਣ ਅਮਲੇ ਨੂੰ ਮਾਣਭੱਤੇ ਵਿਚ ਕਾਣੀਵੰਡ ਕਰਨ ਦਾ ਦੋਸ਼

ਤਲਵਾੜਾ, 17 ਮਈ: ਪੰਜਾਬ ਵਿਚ ਚੋਣ ਅਮਲ ਮੁਕੰਮਲ ਹੋਣ ਤੋਂ ਬਾਅਦ ਇਸ ਪ੍ਰਕਿਰਿਆ ਵਿਚ ਅਹਿਮ ਹਿੱਸਾ ਬਣੇ ਚੋਣ ਅਮਲੇ ਦੇ ਕਈ ਕਰਮਚਾਰੀਆਂ ਨੇ ਅੱਜ ਇਥੇ ਦੱਸਿਆ ਕਿ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਡਿਉਟੀਆਂ ਦੇਣ ਵਾਲੇ ਪ੍ਰੀਜਾਈਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰਾਂ ਮਾਣਭੱਤਾ ਵੰਡਣ ਵਿਚ ਕਥਿਤ ਤੌਰ ਤੇ ਕਾਣੀਵੰਡ ਕੀਤੀ ਗਈ ਹੈ ਜਿਸ ਨਾਲ ਉਹਨਾਂ ਵਿਚ ਕਾਫ਼ੀ ਬੇਚੈਨੀ ਪਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਾਰ ਚੋਣ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਕਤ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਕ੍ਰਮਵਾਰ 1200 ਰੁਪਏ ਅਤੇ 900 ਰੁਪਏ ਮਾਣਭੱਤੇ ਵਜੋਂ ਅਦਾ ਕੀਤੇ ਜਾਣਗੇ ਪਰੰਤੂ ਫ਼ਗਵਾੜਾ ਹਲਕੇ ਨੂੰ ਛੱਡ ਕੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ, ਦਸੂਹਾ, ਮੁਕੇਰੀਆਂ, ਚੱਬੇਵਾਲ ਵਿਚ 1000 ਰੁਪਏ ਅਤੇ 700 ਰੁਪਏ ਹੀ ਅਦਾ ਕੀਤੇ ਗਏ ਜਦਕਿ ਹਲਕਾ ਗੜ੍ਹਸ਼ੰਕਰ ਵਿਚ 1175 ਰੁ. ਅਤੇ 875 ਰੁ. ਤੇ ਹਲਕਾ ਉੜਮੁੜ ਵਿਚ 1150 ਰੁਪਏ ਅਤੇ 850 ਰੁਪਏ ਦਿੱਤੇ ਗਏ। ਇਹਨਾਂ ਹਲਕਿਆਂ ਵਿਚ ਇੱਕੋ ਜਿਹੀ ਡਿਊਟੀ ਕਰਕੇ ਆਏ ਪ੍ਰੀਜਾਈਡਿੰਗ ਤੇ ਪੋਲਿੰਗ ਅਫ਼ਸਰਾਂ ਨੇ ਕਿਹਾ ਕਿ ਇਹ ਵਿਤਕਰਾ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਸਰਕਾਰੀ ਕਾਲਜ ਤਲਵਾੜਾ ਦੇ ਕੈਪਟਨ ਤਿਲਕ ਵਰਮਾ ਮੇਜਰ ਬਣੇ

ਸਰਕਾਰੀ ਕਾਲਜ ਤਲਵਾੜਾ ਦੇ ਐਨ. ਸੀ. ਸੀ. ਅਧਿਕਾਰੀ ਕੈਪਟਨ ਤਿਲਕ ਵਰਮਾ ਨੂੰ ਤਰੱਕੀ ਦੇ ਕੇ ਮੇਜਰ ਬਣਾਉਣ ਬਣਨ ਮੌਕੇ ਸਟਾਰ ਲਗਾਉਂਦੇ ਹੋਏ 12 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਸਵਰਨਜੀਤ ਸਿੰਘ ਬਾਠ ਤੇ ਹੋਰ।

ਕਾਂਗਰਸ ਦਾ ਪੱਲੜਾ ਰਿਹਾ ਭਾਰੀ, ਯੂ. ਪੀ. ਏ. 260 ਸੀਟਾਂ ਤੇ ਜੇਤੂ

ਤਲਵਾੜਾ, 17 ਮਈ: ਲੋਕ ਸਭਾ ਚੋਣਾਂ ਦੇ ਨਤੀਜੇ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਤੇ ਕਾਂਗਰਸ ਲਈ ਨਾਲ ਲਿਆਈ ਸ਼ਾਨਦਾਰ ਜਿੱਤ ਦਾ ਸੁਨੇਹਾ। ਇਸ ਵਾਰ ਕਾਂਗਰਸ ਤੇ ਯੂ. ਪੀ. ਏ. ਨੇ 260 ਸੀਟਾਂ ਹਾਸਲ ਕੀਤੀਆਂ ਅਤੇ ਪੰਜਾਬ ਵਿਚ 13 ਵਿਚੋਂ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਚੌਧਰੀ ਨੇ ਆਪਣੇ ਵਿਰੋਧੀ ਅਕਾਲੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੰ 266 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਸ਼ ਚੌਧਰੀ ਨੂੰ ਕੁੱਲ 358783 ਵੋਟਾਂ ਪਈਆਂ ਜਦਕਿ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 358415 ਵੋਟਾਂ ਮਿਲੀਆਂ। ਇੰਜ ਇੰਕਾ ਆਗੂ ਸੰਤੋਸ਼ ਚੌਧਰੀ ਪੰਜਾਬ ਵਿਚੋਂ ਸਭ ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿਣ ਵਾਲੀ ਉਮੀਦਵਾਰ ਬਣ ਗਈ ਜਦਕਿ ਪੰਜਾਬ ਵਿਚ ਸਭ ਤੋਂ ਜਿਆਦਾ ਵੋਟਾਂ ਦੇ ਫ਼ਰਕ ਨਾਲ ਜੇਤੂ ਵੀ ਇੱਕ ਔਰਤ ਉਮੀਦਵਾਰ ਹੀ ਹਨ, ਉਹ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਪਤਨੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮਦੀਵਾਰ ਰਣਇੰਦਰ ਸਿੰਘ ਸਪੁੱਤਰ ਕੈਪਟਨ ਅਮਰਿੰਦਰ ਸਿੰਘ ਨੂੰ 120948 ਵੋਟਾਂ ਦੇ ਫ਼ਰਕ ਨਾਲ ਹਰਾਇਆ
ਪੰਜਾਬ ਤੋਂ ਲੋਕ ਸਭਾ ਚੋਣਾਂ ਵਿਚ ਜੇਤੂ ਰਹੇ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ, ਗੁਰਦਾਸਪੁਰ ਜਨਰਲ ਤੋਂ ਪਰਤਾਪ ਸਿੰਘ ਬਾਜਵਾ ਕਾਂਗਰਸ ਆਈ, ਅੰਮ੍ਰਿਤਸਰ ਜਨਰਲ ਤੋਂ ਨਵਜੋਤ ਸਿੰਘ ਸਿੱਧੂ ਭਾਜਪਾ, ਖਡੂਰ ਸਾਹਿਬ ਜਨਰਲ ਤੋਂ ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ, ਜਲੰਧਰ ਐਸ. ਸੀ. ਤੋਂ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਆਈ, ਹੁਸ਼ਿਆਰਪੁਰ ਐਸ. ਸੀ. ਤੋਂ ਸੰਤੋਸ਼ ਚੌਧਰੀ ਕਾਂਗਰਸ ਆਈ, ਅਨੰਦਪੁਰ ਸਾਹਿਬ ਜਨਰਲ ਤੋਂ ਰਵਨੀਤ ਸਿੰਘ ਕਾਂਗਰਸ ਆਈ, ਲੁਧਿਆਣਾ ਜਨਰਲ ਮਨੀਸ਼ ਤਿਵਾੜੀ ਕਾਂਗਰਸ ਆਈ, ਫ਼ਤਿਹਗੜ੍ਹ ਸਾਹਿਬ ਐਸ. ਸੀ. ਤੋਂ ਸੁਖਦੇਵ ਸਿੰਘ ਲਿਬੜਾ ਕਾਂਗਰਸ ਆਈ, ਫ਼ਰੀਦਕੋਟ ਐਸ. ਸੀ. ਤੋਂ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ, ਫ਼ਿਰੋਜ਼ਪੁਰ ਜਨਰਲ ਤੋਂ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ, ਬਠਿੰਡਾ ਜਨਰਲ ਤੋਂ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ, ਸੰਗਰੂਰ ਤੋਂ ਵਿਜੇ ਕੁਮਾਰ ਸਿੰਗਲਾ ਕਾਂਗਰਸ ਆਈ ਅਤੇ ਪਟਿਆਲਾ ਤੋਂ ਪਰਨੀਤ ਕੌਰ ਕਾਂਗਰਸ ਆਈਇਸ ਤੋਂ ਇਲਾਵਾ ਪਵਨ ਕੁਮਾਰ ਬਾਂਸਲ ਨੇ ਚੰਡੀਗੜ੍ਹ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣ ਵਿਚ ਕਾਮਯਾਬੀ ਹਾਸਿਲ ਕੀਤੀ।

ਵੋਟਰਾਂ ਵਿਚ ਪੋਲਿੰਗ ਲਈ ਉਤਸ਼ਾਹ, ਪਿੰਡਾਂ ਵਿਚ ਲੱਗੀਆਂ ਲੰਮੀਆਂ ਕਤਾਰਾਂ

ਤਲਵਾੜਾ, 13 ਮਈ: ਇੱਥੇ ਲੋਕ ਸਭਾ ਚੋਣਾਂ ਦੇ ਅੰਤਿਮ ਗੇੜ ਵਿਚ ਅੱਜ ਹੋਈ ਪੋਲਿੰਗ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਅਜੀਤ ਦੀ ਟੀਮ ਵੱਲੋਂ ਕੀਤੇ ਬਲਾਕ ਤਲਵਾੜਾ ਦੇ ਪਿੰਡਾਂ ਦਾ ਦੌਰਾ ਕਰਨ ਵੇਲੇ ਥਾਂ ਥਾਂ ਬੂਥਾਂ ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਮੌਸਮ ਦੇ ਮਿਜ਼ਾਜ਼ ਨੂੰ ਵੇਖਦਿਆਂ ਬਹੁਤੇ ਵੋਟਰਾਂ ਨੇ ਦਿਨ ਦੀ ਸ਼ੁਰੂਆਤ ਵਿਚ ਹੀ ਹੁੰਮ ਹੁਮਾ ਕੇ ਵੋਟਾਂ ਪਾਉਣ ਨੂੰ ਪਹਿਲ ਦਿੱਤੀ, ਹਾਲਾਕਿ ਅਨੇਕਾਂ ਥਾਵਾਂ ਤੇ ਕੜਕਦੀ ਧੁੱਪ ਤੇ ਤੇਜ਼ ਤੱਤੀਆਂ ਹਵਾਵਾਂ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਪੋਲਿੰਗ ਬੂਥਾਂ ਤੇ ਪੁਜ ਰਹੇ ਸਨ। ਦਿਲਚਸਪ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਇਸ ਵਾਰ ਚੋਣ ਲੜ ਰਹੇ 12 ਵਿਚੋਂ ਕੇਵਲ ਤਿੰਨ ਉਮੀਦਵਾਰਾਂ ਦੇ ਹੀ ਤੰਬੂ ਪੋਲਿੰਗ ਬੂਥਾਂ ਦੇ ਬਾਹਰ ਲੱਗੇ। ਚੋਣ ਨਿਸ਼ਾਨ ਹਾਥੀ ਦੇ ਬੂਥ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਬੂਥਾਂ ਨਾਲ ਪੂਰੇ ਮੁਕਾਬਲੇ ਤੇ ਰਹੇ। ਵੋਟਰਾਂ ਦਾ ਰੁਝਾਨ ਕਿੱਧਰ ਨੂੰ ਰਿਹਾ ਇਹ ਤਾਂ ਨਤੀਜਾ ਆਉਣ ਤੇ ਪਤਾ ਲੱਗੇਗਾ ਪਰੰਤੂ ਲੋਕਾਂ ਦਾ ਵੋਟਾਂ ਪਾਉਣ ਲਈ ਵੱਡੀ ਗਿਣਤੀ ਵਿਚ ਬੂਥਾਂ ਤੇ ਪੁੱਜਣਾ ਅਤੇ ਪੂਰੇ ਅਮਨ ਅਮਾਨ ਨਾਲ ਸਾਰੀ ਪ੍ਰਕਿਰਿਆ ਦਾ ਸਿਰੇ ਚੜ੍ਹਨਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਸਚਮੁੱਚ ਸ਼ੁੱਭ ਸੰਕੇਤ ਕਿਹਾ ਜਾ ਸਕਦਾ ਹੈ।

ਸਰਵਹਿੱਤਕਾਰੀ ਤਲਵਾੜਾ ਨੇ ਮੁੜ ਦੁਹਰਾਇਆ ਇਤਿਹਾਸ, ਅੱਠਵੀਂ ਚੋਂ ਅੱਠ ਮੈਰਿਟਾਂ

ਤਲਵਾੜਾ, 12 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਜਿਲ੍ਹੇ ਦੀਆਂ ਕੁਲ 20 ਮੈਰਿਟਾਂ ਵਿਚੋਂ 8 ਹਾਸਿਲ ਕਰਕੇ ਸਰਵੋਤਮ ਸਕੂਲ ਬਣਿਆ ਰਿਹਾ। ਸਕੂਲ ਦੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਦੱਸਿਆ ਕਿ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਉੱਚਾ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਵਿਚ ਅਭਿਸ਼ੇਕ ਮਹਿਤਾ, ਰਵੀ ਕੁਮਾਰ, ਮਨਪ੍ਰੀਤ ਸਿੰਘ, ਅਜੈ ਸਿੰਘ, ਅੰਕਿਤਾ ਚੌਧਰੀ, ਸਾਹਿਲਾ, ਪੂਜਾ ਵਾਲੀਆ ਅਤੇ ਕਨਿਕਾ ਸ਼ਰਮਾ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਉਕਤ ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਸਖਤ ਮਿਹਨਤ ਤੇ ਲਗਨ, ਅਧਿਆਪਕਾਂ ਦੀ ਅਗਵਾਈ ਅਤੇ ਮਾਪਿਆਂ ਦਾ ਸਹਿਯੋਗ ਦੀ ਭੂਮਿਕਾ ਬੇਹੱਦ ਅਹਿਮ ਰਹੀ।

ਚੋਣ ਮੈਦਾਨ ਭਖਿਆ; ਉਮੀਦਵਾਰਾਂ ਨੇ ਲਾਇਆ ਪੂਰਾ ਜੋਰ

ਤਲਵਾੜਾ, 10 ਮਈ: ਲੋਕ ਸਭਾ ਚੋਣਾਂ ਦਾ ਪੰਜਾਬ ਵਿਚ ਪਹਿਲਾ ਗੇੜ ਪੂਰਾ ਹੋ ਚੁੱਕਾ ਹੈ ਅਤੇ ਚਾਰ ਹਲਕਿਆਂ ਵਿਚ ਮਤਦਾਨ ਅਮਨ ਪੂਰਵਕ ਸਿਰੇ ਚੜ੍ਹਿਆ। ਕਿਤੇ ਕਤਾਈਂ ਇੱਟ ਖੜਿੱਕਾ ਸੁਣਨ ਨੂੰ ਮਿਲਿਆ ਪਰ ਕੁੱਲ ਮਿਲਾ ਕੇ ਚੋਣ ਗੇੜ ਮੁਕੰਮਲ ਹੋਣ ਨਾਲ ਹੁਣ ਸਾਰਾ ਧਿਆਨ ਬਾਕੀ ਨੌਂ ਹਲਕਿਆਂ ਤੇ ਕੇਂਦਰਿਤ ਹੋ ਗਿਆ ਹੈ, ਜਿਸ ਵਿਚ ਹੁਸ਼ਿਆਰਪੁਰ ਸ਼ਾਮਿਲ ਹੈ। ਇੱਥੇ ਮੁਕਾਬਲੇ ਲਈ ਚੋਣ ਮੈਦਾਨ ਵਿਚ ਉੱਤਰੇ 12 ਉਮੀਦਵਾਰਾਂ ਵਿਚੋਂ ਅਕਾਲੀ ਭਾਜਪਾ, ਕਾਂਗਰਸ ਤੇ ਬਸਪਾ ਉਮੀਦਵਾਰਾਂ ਵੱਲੋਂ ਜਬਰਦਸਤ ਚੋਣ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮੁਕਾਬਲਾ ਤਿੱਖਾ ਹੁੰਦਾ ਜਾ ਰਿਹਾ ਹੈ।
ਪੇਸ਼ ਹਨ ਕੁਝ ਝਲਕੀਆਂ ਤਸਵੀਰਾਂ ਦੀ ਜੁਬਾਨੀਂ ...


ਨਰਿੰਦਰ ਮੋਦੀ ਦੀ ਹਾਜੀਪੁਰ ਫ਼ੇਰੀ ਇਤਿਹਾਸਕ ਹੋਵੇਗੀ: ਸਾਹੀ

ਤਲਵਾੜਾ, 7 ਮਈ: ਇਸ ਵੇਲੇ ਪੂਰੇ ਦੇਸ਼ ਵਿਚ ਐਨ. ਡੀ. ਏ. ਦੀ ਸਰਕਾਰ ਬਣਾਉਣ ਲਈ ਪੂਰੇ ਜੋਰਾਂ ਤੇ ਹਵਾ ਚਲ ਰਹੀ ਹੈ ਅਤੇ ਇਹ ਤੈਅ ਹੈ ਕਿ ਅਗਲੀ ਸਰਕਾਰ ਭਾਜਪਾ ਦੀ ਅਗਵਾਈ ਹੇਠ ਬਣੇਗੀ। ਇਹ ਪ੍ਰਗਟਾਵਾ ਇੱਥੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਇੱਥੇ ਯੂਥ ਅਕਾਲੀ ਦੇ ਨੌਜਵਾਨਾਂ ਦੀ ਇੱਕ ਭਰਵੀਂ ਮੀਟਿੰਗ ਵਿਚ ਬਤੌਰ ਮੁੱਖ ਮਹਿਮਾਨ ਬੋਲਦਿਆਂ ਕੀਤਾ ਅਤੇ ਕਿਹਾ ਕਿ ਨਰਿੰਦਰ ਮੋਦੀ ਦੀ ਭਲਕੇ ਹਾਜੀਪੁਰ ਫ਼ੇਰੀ ਇਤਿਹਾਸਕ ਸਾਬਿਤ ਹੋਵੇਗੀ ਜਿਸਨੂੰ ਲੈ ਕੇ ਪੂਰੇ ਹਲਕੇ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਸਰਵਪੱਖੀ ਵਿਕਾਸ ਕਰਨ ਲਈ ਭਾਜਪਾ ਵਚਨਬੱਧ ਤੇ ਦ੍ਰਿੜਸੰਕਲਪ ਹੈ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਯੂਥ ਵਿੰਗ ਦੇ ਜਿਲ੍ਹਾ ਸਕੱਤਰ ਦਵਿੰਦਰ ਸਿੰਘ ਸੇਠੀ, ਮੀਤ ਪ੍ਰਧਾਨ ਰਮਨ ਗੋਲਡੀ, ਸੰਮਤੀ ਮੈਂਬਰ ਰਮੇਸ਼ ਭੰਬੋਤਾ ਅਤੇ ਪ੍ਰਸ਼ਾਂਤ ਵਰਮਾ ਨੇ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਹਾਜੀਪੁਰ ਵਿਚ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਹੋਣ ਵਾਲੀ ਚੋਣ ਰੈਲੀ ਵਿਚ ਪੁਜਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿਚ ਮਨੀਸ਼ ਠਾਕਰ, ਗੁਰਚਰਨ ਟੋਨੀ, ਰਜੇਸ਼ ਕੁਮਾਰ, ਕੁਲਦੀਪ ਸ਼ਰਮਾ, ਸੁਰੇਸ਼, ਪੁਸ਼ਪਾਕਰ, ਰਣਜੀਤ, ਪਰਮਜੀਤ ਸਿੰਘ, ਰਜੇਸ਼, ਮਨੀਸ਼ ਗੌਤਮ, ਰਵੀ ਕੁਮਾਰ, ਪ੍ਰਦੀਪ ਆਦਿ ਸਮੇਤ ਕਈ ਹੋਰ ਕਾਰਕੁੰਨ ਹਾਜਰ ਸਨ।

ਇਸ ਵਾਰ ਹੋਵੇਗਾ ਤਿਕੋਣਾ ਮੁਕਾਬਲਾ, 12 ਉਮੀਦਵਾਰ ਮੈਦਾਨ ਵਿੱਚ

ਤਲਵਾੜਾ, 4 ਮਈ: ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਚੋਣ ਮੈਦਾਨ ਇਸ ਵੇਲੇ ਪੂਰੀ ਤਰਾਂ ਭਖਿਆ ਹੋਇਆ ਹੈ। ਚੋਣ ਮੈਦਾਨ ਵਿਚ ਉੱਤਰੇ ਹਨ ਕੁੱਲ 12 ਉਮੀਦਵਾਰ ਜਿਹਨਾਂ ਵਿਚੋਂ ਕੇਵਲ ਦੋ ਔਰਤਾਂ ਹਨ। ਇਹਨਾਂ ਉਮੀਦਵਾਰਾਂ ਵਿਚ ਸੰਤੋਸ਼ ਚੌਧਰੀ ਇੰਡੀਅਨ ਨੈਸ਼ਨਲ ਕਾਂਗਰਸ, ਸੁਖਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ, ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ, ਪ੍ਰਿੰ. ਮੋਹਨ ਲਾਲ ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ, ਲਾਲ ਚੰਦ ਭੱਟੀ ਭਾਰਤੀ ਗਾਂਓ ਤਾਜ ਦਲ, ਵਰਿੰਦਰ ਭਾਰਤੀ ਲੋਕ ਜਨ ਸ਼ਕਤੀ ਪਾਰਟੀ ਅਤੇ ਆਜਾਦ ਉਮੀਦਵਾਰਾਂ ਵਿਚ ਸਵਰਨ ਸਿੰਘ, ਹਰਮੇਸ਼ ਲਾਲ ਸਰੋਆ, ਜਥੇਦਾਰ ਦਲਜੀਤ ਸਿੰਘ ਸੋਢੀ, ਮਹਿੰਦਰ ਸਿੰਘ ਹਮੀਰਾ, ਮੁਖਤਾਰ ਸਿੰਘ ਮੁੱਖਾ ਖੁਜਾਲਾ, ਰੀਟਾ ਰਹੇਲਾ ਸ਼ਾਮਿਲ ਹਨ।ਮੀਡੀਆ ਵਿਚੋਂ ਉਭਰ ਕੇ ਆ ਰਹੀਆਂ ਸੂਚਨਾਵਾਂ ਦੇ ਸਰਵੇਖਣ ਤੋਂ ਬਾਅਦ ਜੋ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਕਿ ਇਸ ਵਾਰ ਮੁੱਖ ਮੁਕਾਬਲਾ ਸੰਤੋਸ਼ ਚੌਧਰੀ, ਸੋਮ ਪ੍ਰਕਾਸ਼ ਅਤੇ ਸੁਖਵਿੰਦਰ ਕੁਮਾਰ ਦੇ ਵਿਚਾਲੇ ਹੋਵੇਗਾ ਅਤੇ ਇਹਨਾਂ ਤਿੰਨਾਂ ਵੱਲੋਂ ਚੋਣ ਪ੍ਰਚਾਰ ਇਸ ਵੇਲੇ ਸਿਖਰਾਂ ਤੇ ਪੁਜ ਗਿਆ ਹੈ। ਜਿੱਥੇ ਸੰਤੋਸ਼ ਚੌਧਰੀ ਨੂੰ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਕਾਂਗਰਸ ਆਈ ਦਾ ਝੰਡਾ ਅਤੇ ਉਹਨਾਂ ਦਾ ਆਪਣਾ ਅਕਸ ਫ਼ਾਇਦੇਮੰਦ ਹੋ ਸਕਦਾ ਹੈ ਉੱਥੇ ਉਹਨਾਂ ਕੋਲ ਲੰਮੇ ਸਿਆਸੀ ਸਫ਼ਰ, ਤਜਰਬੇ ਅਤੇ ਦੂਰ ਅੰਦੇਸ਼ੀ ਵਰਗੇ ਪਹਿਲੂਆਂ ਨਾਲ ਵੀ ਮਜਬੂਤੀ ਮਿਲ ਸਕਦੀ ਹੈ।
ਓਧਰ ਸੋਮ ਪ੍ਰਕਾਸ਼ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਹਨ ਤੇ ਬਤੌਰ ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਉਹ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੇਸ਼ ਦੀਆਂ ਮੋਹਰੀ ਪਾਰਟੀਆਂ ਦੇ ਝੰਡੇ ਹੇਠ ਕਰ ਰਹੇ ਹਨ। ਉਹਨਾਂ ਨੂੰ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਸਣੇ ਸੁਖਬੀਰ ਸਿੰਘ ਬਾਦਲ ਦੀ ਸ਼ਿਰਕਤ ਨਾਲ ਡੱਟਵਾਂ ਹੁੰਗਾਰਾ ਮਿਲ ਸਕਦਾ ਹੈ।

ਡਾ. ਸੁਖਵਿੰਦਰ ਕੁਮਾਰ ਸੁੱਖੀ ਕੋਲ ਬਹੁਜਨ ਸਮਾਜ ਪਾਰਟੀ ਅਤੇ ਮਾਇਆਵਤੀ ਦੇ ਏਜੰਡੇ ਹਨ ਜੋ ਉੱਤਰ ਪ੍ਰਦੇਸ਼ ਵਿਚ ਰੰਗ ਵਿਖਾ ਚੁੱਕੇ ਹਨ ਅਤੇ ਦੂਜੀਆਂ ਸਿਆਸੀ ਪਾਰਟੀਆਂ ਲਈ ਬਸਪਾ ਨੇ ਤੀਜੇ ਬਦਲ ਦੇ ਜਬਰਦਸਤ ਸੰਕੇਤ ਦਿੱਤੇ ਹਨ। ਡਾ. ਸੁੱਖੀ ਨੂੰ ਪਾਰਟੀ ਵੱਲੋਂ ਚੋਣਾਂ ਤੋਂ ਚੋਖਾ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਤੇ ਉਹਨਾਂ ਵੱਲੋਂ ਬੜੇ ਵਿਉਂਤਬੱਧ ਢੰਗ ਨਾਲ ਆਪਦੀ ਮੁਹਿੰਮ ਚਲਾਈ ਜਾ ਰਹੀ ਹੈ। ਸੰਭਾਵਨਾ ਹੈ ਕਿ ਉਹ ਬਸਪਾ ਦੇ ਪੱਕੇ ਵੋਟਰਾਂ ਤੋਂ ਇਲਾਵਾ ਜੇਕਰ ਦੂਸਰੇ ਡਾਵਾਂਡੋਲ ਵੋਟਰਾਂ ਨੂੰ ਆਪਣੇ ਨਾਲ ਤੁਰਨ ਲਈ ਪ੍ਰੇਰ ਲੈਣ ਤਾਂ ਸਾਰੀ ਤਸਵੀਰ ਹੀ ਬਦਲ ਸਕਦੀ ਹੈ।

ਤਿੰਨਾਂ ਦੀ ਰਾਸ਼ੀ ਇੱਕ;

ਜਾਂਦੇ ਜਾਂਦੇ ਇੱਕ ਦਿਲਸਚਪ ਪਹਿਲੂ ... ਸੰਤੋਸ਼ ਚੌਧਰੀ, ਸੋਮ ਪ੍ਰਕਾਸ਼ ਅਤੇ ਸੁਖਵਿੰਦਰ ਕੁਮਾਰ ਦੀ ਰਾਸ਼ੀ ਵੀ ਇੱਕੋ ਹੈ ਅਤੇ ਰਾਸ਼ੀਫ਼ਲ ਦੇ ਜਾਣੂ ਲੋਕਾਂ ਮੁਤਾਬਕ ਇਸ ਨਾਲ ਤਿੰਨਾਂ ਵਿਚਾਲੇ ਮੁਕਾਬਲਾ ਚੰਗਾ ਫਸਵਾਂ ਹੋਵੇਗਾ। ਵੋਟਰਾਂ ਨੂੰ ਸ਼ਾਇਦ ਮੁਹੰਮਦ ਸਦੀਕ ਦਾ ਗੀਤ ਚੇਤੇ ਆ ਰਿਹਾ ਹੋਵੇਗਾ ... ‘ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ !’

ਡੇਰਾ ਬਾਬਾ ਲਾਲ ਦਿਆਲ ਵਿਖੇ ਮਹਾਂਯੱਗ 9 ਤੋਂ

ਤਲਵਾੜਾ, 4 ਮਈ: ਕਿਸੇ ਵੇਲੇ ਰਾਜਾ ਦਾਤਾਰ ਚੰਦ ਦੀ ਰਾਜਧਾਨੀ ਰਹੇ ਇਤਿਹਾਸਕ ਕਸਬਾ ਦਾਤਾਰਪੁਰ ਵਿਖੇ ਬਾਬਾ ਲਾਲ ਦਿਆਲ ਜੀ ਦੀ ਪਵਿੱਤਰ ਗੱਦੀ ਤੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੀ ਰਹਿਨੁਮਾਈ ਵਿਚ ਨੌਂ ਕੁੰਡੀ ਸ਼੍ਰੀ ਵਿਸ਼ਨੂੰ ਮਹਾਯੱਗ 9 ਮਈ ਤੋਂ ਆਰੰਭ ਹੋ ਰਿਹਾ ਹੈ। ਯੱਗ ਦੇ ਪ੍ਰਬੰਧਕ ਆਚਾਰਿਆ ਰਮੇਸ਼ ਦਾਸ ਨੇ ਦੱਸਿਆ ਕਿ ਯੱਗ ਦੇ ਮੁੱਖ ਅਚਾਰਿਆ ਸ਼੍ਰੀ ਸੁਰਿੰਦਰ ਸ਼ਾਸ਼ਤਰੀ ਹੋਣਗੇ ਅਤੇ ਯੱਗ 18 ਮਈ ਤੱਕ ਚੱਲੇਗਾ। ਉਹਨਾਂ ਦੱਸਿਆ ਕਿ 9 ਮਈ ਨੂੰ ਵਿਸ਼ਾਲ ਕਲਸ਼ ਯਾਤਰਾ ਦਾਤਾਰਪੁਰ ਤੋਂ ਸ਼ੁਰੂ ਹੋਕੇ ਸ਼ਾਹ ਨਹਿਰ ਬੈਰਾਜ ਤਲਵਾੜਾ ਤੋਂ ਜਲ ਪ੍ਰਾਪਤ ਕਰਕੇ ਮੁੜ ਦਾਤਾਰਪੁਰ ਪੁੱਜੇਗੀ ਅਤੇ 10 ਮਈ ਨੂੰ ਮਹਾਯੱਗ ਦੇਵਪੂਜਨ ਤੇ ਵੇਦ ਮੰਤਰਾਂ ਨਾਲ ਅਗਨੀ ਸਥਾਪਨਾ ਕੀਤੀ ਜਾਵੇਗੀ ਤੇ ਯੱਗ ਰੋਜ਼ਾਨਾ ਸਵੇਰੇ 7 ਵਜੇ ਤੋਂ ਦੁਪਿਹਰ 12 ਵਜੇ ਤੱਕ ਹੋਵੇਗਾ ਅਤੇ ਧਰਮ ਸੰਮੇਲਨ ਰੋਜਾਨਾ ਸ਼ਾਮ 3 ਵਜੇ ਤੋਂ 6 ਵਜੇ ਤੱਕ ਚੱਲੇਗਾ। ਧਰਮਾਚਾਰਿਆ ਤੇ ਸੰਤਾਂ ਦੇ ਸਨਮਾਨ ਵਿਚ ਭੰਡਾਰਾ ਐਤਵਾਰ 17 ਮਈ ਨੂੰ ਹੋਵੇਗਾ ਜਦਕਿ ਮਹਾਯੱਗ ਦੀ ਪੂਰਨਾਹੂਤੀ 18 ਮਈ ਨੂੰ ਦੁਪਿਹਰ 12 ਵਜੇ ਹੋਵੇਗੀ। ਉਹਨਾਂ ਦੱਸਿਆ ਕਿ ਅਤੁਟ ¦ਗਰ 9 ਤੋਂ 18 ਮਈ ਤੱਕ ਨਿਰੰਤਰ ਜਾਰੀ ਰਹੇਗਾ ਤੇ ਇਸ ਮਹਾਨ ਕਾਰਜ ਨੂੰ ਸਫ਼ਲਤਾ ਪੂਰਵਕ ਸੰਪੂਰਨ ਕਰਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਸਥਾਪਨਾ ਦਿਵਸ ਤੇ ਝੰਡਾ ਲਹਿਰਾਇਆ

ਤਲਵਾੜਾ, 3 ਮਈ: ਅੱਜ ਇਥੇ ਬੀ. ਬੀ. ਐਮ. ਬੀ. ਵਰਕਰ ਯੂਨੀਅਨ ਇੰਟਕ ਵੱਲੋਂ ਜਥੇਬੰਦੀ ਦੇ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਯੂਨੀਅਨ ਦੇ ਚੇਅਰਮੈਨ ਕਿਸ਼ੋਰੀ ਲਾਲ ਨੇ ਅਦਾ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਬਿਆਸ ਡੈਮ ਦੇ ਮੁਲਾਜਮਾਂ ਦੀਆਂ ਚਿਰਾਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੂੰ ਤੁਰੰਤ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਐਸ. ਰਾਣਾ, ਹਰਭਜਨ ਸਿੰਘ, ਮੰਗਤ ਰਾਮ, ਜਸਵੀਰ ਸਿੰਘ, ਜਗੀਰ ਸਿੰਘ, ਧਰਮਿੰਦਰ ਸਿੰਘ, ਨਰਦੇਵ ਸਿੰਘ, ਅਸ਼ੋਕ ਕੁਮਾਰ, ਗੁਲਸ਼ਨ ਕੁਮਾਰ, ਰਮੇਸ਼ ਕੁਮਾਰ, ਹਰਜੀਤ ਸਿੰਘ, ਕੇਵਲ ਸਿੰਘ, ਬਖਤਾਵਰ ਸਿੰਘ ਆਦਿ ਆਗੂ ਵੀ ਹਾਜਰ ਸਨ।

ਸਥਾਪਨਾ ਦਿਵਸ ਤੇ ਝੰਡਾ ਲਹਿਰਾਇਆ

ਤਲਵਾੜਾ, 3 ਮਈ: ਅੱਜ ਇਥੇ ਬੀ. ਬੀ. ਐਮ. ਬੀ. ਵਰਕਰ ਯੂਨੀਅਨ ਇੰਟਕ ਵੱਲੋਂ ਜਥੇਬੰਦੀ ਦੇ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਯੂਨੀਅਨ ਦੇ ਚੇਅਰਮੈਨ ਕਿਸ਼ੋਰੀ ਲਾਲ ਨੇ ਅਦਾ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਬਿਆਸ ਡੈਮ ਦੇ ਮੁਲਾਜਮਾਂ ਦੀਆਂ ਚਿਰਾਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੂੰ ਤੁਰੰਤ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਐਸ. ਰਾਣਾ, ਹਰਭਜਨ ਸਿੰਘ, ਮੰਗਤ ਰਾਮ, ਜਸਵੀਰ ਸਿੰਘ, ਜਗੀਰ ਸਿੰਘ, ਧਰਮਿੰਦਰ ਸਿੰਘ, ਨਰਦੇਵ ਸਿੰਘ, ਅਸ਼ੋਕ ਕੁਮਾਰ, ਗੁਲਸ਼ਨ ਕੁਮਾਰ, ਰਮੇਸ਼ ਕੁਮਾਰ, ਹਰਜੀਤ ਸਿੰਘ, ਕੇਵਲ ਸਿੰਘ, ਬਖਤਾਵਰ ਸਿੰਘ ਆਦਿ ਆਗੂ ਵੀ ਹਾਜਰ ਸਨ।

ਬੱਸ ਅੱਡਾ ਹੈ ਪਰ ਟਾਈਮ ਟੇਬਲ ਨਹੀਂ

ਤਲਵਾੜਾ, 30 ਅਪ੍ਰੈਲ: ਇੱਥੋਂ ਬੱਸਾਂ ਤਾਂ ਬਥੇਰੀਆਂ ਚਲਦੀਆਂ ਹਨ, ਹਰ ਪਾਸੇ ਨੂੰ, ਹਰ ਸਮੇਂ ... ਪਰ ਅੱਡੇ ਦੀ ਕਿਸੇ ਕੰਧ ਤੇ ਨਾ ਤਾਂ ਕੋਈ ਟਾਈਮ ਟੇਬਲ ਹੈ ਤੇ ਨਾ ਹੀ ਕੋਈ ਦੱਸਣ ਵਾਲਾ ! ਏਨਾ ਜਰੂਰ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਆਪੋ ਆਪਣੇ ਅੱਡਾ ਇੰਚਾਰਜ ਹਨ ਜਿਨ੍ਹਾਂ ਕੋਲ ਆਪੋ ਆਪਣੀ ਕੰਪਨੀ ਦੀਆਂ ਬੱਸਾਂ ਦੀ ਸਮਾਂ ਸਾਰਨੀ ਹੁੰਦੀ ਹੈ। ਅੱਡੇ ਦੇ ਆਸ ਪਾਸ ਦੇ ਰੇਹੜੀ ਤੇ ਦੁਕਾਨਾਂ ਵਾਲਿਆਂ ਨੂੰ ਕੁਝ ਪੱਕੀਆਂ ਬੱਸਾਂ ਦੇ ਰੂਟਾਂ ਦੀ ਜਾਣਕਾਰੀ ਹੁੰਦੀ ਹੈ ਜਾਂ ਫ਼ਿਰ ਜਿਸਨੂੰ ਲੋੜ ਹੋਵੇ ਉਹ ਆਪ ਹੀ ਏਧਰੋਂ ਓਧਰੋਂ ਟੱਕਰਾਂ ਮਾਰ ਕੇ ਆਪਣੇ ਰੂਟ ਦੀ ਬੱਸ ਦਾ ਸਮਾਂ ਪਤਾ ਕਰ ਲੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇੱਥੇ ਬੱਸ ਅੱਡੇ ਵਿਚ ਟਾਈਮ ਟੇਬਲ ਦਾ ਵੱਡਾ ਬੋਰਡ ਲਗਾਇਆ ਜਾਣਾ ਚਾਹੀਦਾ ਹੈ ਤਾ ਕਿ ਯਾਤਰੀਆਂ ਨੂੰ ਦਰਪੇਸ਼ ਮੁਸ਼ਕਿਲ ਦਾ ਹੱਲ ਹੋ ਸਕੇ। ਉਂਝ ਵੀ ਅਜੋਕੇ ਪੜ੍ਹੇ ਲਿਖੇ ਤੇ ਉੱਤੋਂ ਕੰਪਿਊਟਰਾਂ ਦਾ ਜ਼ਮਾਨੇ ਵਿਚ ਸੂਚਨਾ ਦਾ ਆਸਾਨੀ ਨਾਲ ਉਪਲਬਧ ਹੋਣਾ ਸਮੇਂ ਦੀ ਲੋੜ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)