ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਵਾਉਣ ਲਈ ਰੈਲੀ ਤੇ ਰੋਸ ਮਾਰਚ ਕੀਤਾ

ਤਲਵਾੜਾ, 30 ਅਪ੍ਰੈਲ: ਅੱਜ ਇੱਥੇ ਸਬਜ਼ੀ ਮੰਡੀ ਚੌਂਕ ਵਿਚ ਪੰਜਾਬ ਸਰਕਾਰ ਦੇ ਕਰਮਚਾਰੀਆਂ ਵੱਲੋਂ ਤਨਖਾਹ ਵਿਚ ਸਾਹਮਣੇ ਆਈਆਂ ਤਰੁਟੀਆਂ ਦੂਰ ਕਰਾਉਣ ਦੇ ਮੰਤਵ ਨਾਲ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਣ ਲਈ ਜਬਰਦਸਤ ਰੋਸ ਰੈਲੀ ਕੀਤੀ ਅਤੇ ਫ਼ਿਰ ਬਾਅਦ ਵਿਚ ਪੀਪੇ ਖੜਕਾਉਂਦੇ ਹੋਏ ਮੁਲਾਜਮ ਮੇਨ ਮਾਰਕੀਟ ਵਿਚੋਂ ਲੰਘਦੇ ਹੋਏ ਬੱਸ ਅੱਡੇ ਤੇ ਪਹੁੰਚੇ ਅਤੇ ਕੁਝ ਦੇਰ ਲਈ ਬੱਸ ਅੱਡੇ ਨੂੰ ਘੇਰਿਆ। ਇਸ ਰੋਸ ਮਾਰਚ ਦੀ ਅਗਵਾਈ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਸ਼ਰਮਾ, ਟੀਚਿੰਗ ਫ਼ੈਲੋਜ਼ ਦੇ ਆਗੂ ਜਸਵੀਰ ਸਿੰਘ, ਬੇਰੁਜਗਾਰ ਅਧਿਆਪਕ ਫ਼ਰੰਟ ਦੇ ਆਗੂ ਦੀਪਕ ਠਾਕੁਰ, ਸੱਤ ਪ੍ਰਕਾਸ਼ ਅਤੇ ਫ਼ੀਲਡ ਤੇ ਵਰਕਸ਼ਾਪ ਯੂਨੀਅਨ ਦੇ ਆਗੂ ਸੂਬਾ ਸਿੰਘ ਤੇ ਰਾਜੀਵ ਕੁਮਾਰ ਨੇ ਕੀਤੀ। ਰੈਲੀ ਵਿਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ, ਤਰਸੇਮ ਲਾਲ, ਅਸ਼ੋਕ ਕੁਮਾਰ, ਮੁਲਖ ਰਾਜ ਹਾਜੀਪੁਰ, ਵਰਿੰਦਰ ਵਿੱਕੀ, ਗੁਰਨਾਮ ਦਸੂਹਾ ਆਦਿ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਕਮਜ਼ੋਰ ਕੇਂਦਰ ਸਰਕਾਰ ਨੇ ਦੇਸ਼ ਦਾ ਘਾਣ ਕੀਤਾ: ਪ੍ਰੋ. ਧੂਮਲ

ਤਲਵਾੜਾ, 28 ਅਪ੍ਰੈਲ: ਕੇਂਦਰ ਵਿਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਕਮਜ਼ੋਰ ਸਰਕਾਰ ਸਾਬਿਤ ਹੋਈ ਹੈ ਜਿਸ ਨੇ ਦੇਸ਼ ਦਾ ਹਰ ਪੱਧਰ ਤੇ ਘਾਣ ਕੀਤਾ। ਇਹ ਵਿਚਾਰ ਅੱਜ ਇਥੇ ਪ੍ਰੋ. ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਬਲਾਕ ਤਲਵਾੜਾ ਦੇ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਚ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਦਿਸ਼ਾਹੀਣਤਾ ਅਤੇ ਕਾਇਰਤਾ ਦਾ ਸਿਖਰ ਹੈ ਕਿ ਦੇਸ਼ ਵਿਚ ਦਸ ਆਤੰਕਵਾਦੀ ਬੰਬਈ ਵਰਗੇ ਮਹਾਂਨਗਰ ਵਿਚ ਘੁਸਪੈਠ ਕਰਕੇ ਸਿੱਧਾ ਹਮਲਾ ਕਰਕੇ ਕਈ ਦਿਨ ਦੇਸ਼ ਨੂੰ ਬੰਧਕ ਬਣਾਈ ਰੱਖਣ ਦੀ ਜੁਅਰਤ ਕਰ ਗਏ ਜਦਕਿ ਦੂਜੇ ਪਾਸੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵੇਲੇ ਕਾਰਗਿਲ ਵਿਚ ਪਾਕਿਸਤਾਨੀ ਹਮਲੇ ਦਾ ਮੂੰਹਤੋੜ ਜਵਾਬ ਕੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ। ਸ਼੍ਰੀ ਧੂਮਲ ਨੇ ਕਾਂਗਰਸ ਤੇ ਵਿਅੰਗ ਕੱਸਦਿਆਂ ਕਿਹਾ ਕਿ ਕਾਂਗਰਸ ਅਤੇ ਮਹਿੰਗਾਈ ਦੋਵੇਂ ਸਕੀਆਂ ਭੈਣਾਂ ਹਨ ਜੋ ਕਦੇ ਇਕ ਦੂਜੀ ਦਾ ਸਾਥ ਨਹੀਂ ਛੱਡਦੀਆਂ ਅਤੇ ਹੁਣ ਇਹਨਾਂ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਮਜਬੂਤ ਸਰਕਾਰ ਬਣਾਉਣ ਲਈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਡੱਟ ਕੇ ਵੋਟਾਂ ਪਾਈਆਂ ਜਾਣ ਅਤੇ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਇਸ ਪੜ੍ਹੇ ਲਿਖੇ ਹਲਕੇ ਦੇ ਲੋਕਾਂ ਲਈ ਆਦਰਸ਼ ਉਮੀਦਵਾਰ ਹਨ।ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਨੇ ਆਪਣੇ ਦਮਦਾਰ ਅੰਦਾਜ਼ ਵਿਚ ਕਿਹਾ ਇਸ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਸ ਭਾਵਨਾ ਨਾਲ ਭਰਪੂਰ ਵੋਟਾਂ ਪਾ ਕੇ ਸੰਸਦ ਵਿਚ ਭੇਜਿਆ, ਉਹ ਉਹਨਾਂ ਲੋਕਾਂ ਦੀਆਂ ਆਸਾਂ ਦੇ ਪੂਰਾ ਉਤਰਨ ਲਈ ਹਮੇਸ਼ਾ ਖੇਤਰ ਵਿਚ ਸਰਗਰਮ ਰਹੇ ਹਨ ਅਤੇ ਹੁਣ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਉਸੇ ਤਰਾਂ ਜੋਸ਼ ਤੇ ਉਤਸ਼ਾਹ ਨਾਲ ਜਿਤਾ ਕੇ ਆਪਣੀ ਆਵਾਜ਼ ਦੇ ਰੂਪ ਵਿਚ ਸੰਸਦ ਵਿਚ ਭੇਜਣ ਲਈ ਡੱਟ ਕੇ ਵੋਟਾਂ ਪਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ।ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਹਲਕਾ ਦਸੂਹਾ ਵਿਚ ਆਪਣੇ ਗਲ ਵਿਚੋਂ ਕਾਂਗਰਸ ਦੀ ਦਹਿਸ਼ਤ ਦਾ ਫ਼ਾਹਾ ਲਾਹ ਕੇ ਭਾਜਪਾ ਦਾ ਸਾਥ ਦੇ ਕੇ ਅਮਨ ਚੈਨ ਕਾਇਮ ਕੀਤਾ ਹੈ ਅਤੇ ਵਿਕਾਸ ਦੀ ਗੱਲ ਤੋਰੀ ਹੈ ਉਸੇ ਦਲੇਰੀ ਅਤੇ ਸੂਝਬੂਝ ਨਾਲ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਭਾਰੀ ਬਹੁਮਤ ਨਾਲ ਆਪਣੇ ਵੋਟ ਦੇਕੇ ਕਾਮਯਾਬ ਕਰਨ ਲਈ ਪੂਰਾ ਜੋਰ ਲਗਾ ਦੇਣ ਲਈ ਚੋਣ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ।ਸ. ਸੰਪੂਰਨ ਸਿੰਘ ਚੀਮਾ ਮੈਂਬਰ ਪੀ. ਏ. ਸੀ. ਨੇ ਵੀ ਇਸ ਮੌਕੇ ਕੰਢੀ ਨਿਵਾਸੀਆਂ ਨੂੰ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਥਾਈ ਹੱਲ ਲਈ ਸ੍ਰੀ ਸੋਮ ਪ੍ਰਕਾਸ਼ ਨੂੰ ਡਟਵੀਂ ਹਮਾਇਤ ਕਰਨੀ ਚਾਹੀਦੀ ਹੈ।ਜਵਾਹਰ ਖੁਰਾਣਾ, ਰਘੁਨਾਥ ਰਾਣਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਕਮਲ ਸ਼ਰਮਾ, ਹਰਵਿੰਦਰ ਪਾਲ ਵਿਰਕ, ਡਾ. ਸੁਭਾਸ਼, ਰਮਨ ਗੋਲਡੀ, ਹਰਵਿੰਦਰ ਸਿੰਘ ਕਲਸੀ, ਕੁਲਜੀਤ ਸਿੰਘ ਸਾਹੀ, ਦਵਿੰਦਰ ਸਿੰਘ ਸੇਠੀ, ਤਾਰਾ ਸਿੰਘ ਬੰਸੀਆ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ।

‘‘ਅਸੀਂ ਸੋਮ ਪ੍ਰਕਾਸ਼ ਨਹੀਂ ਕਹਿਣਾ, ਕੈਂਥ ਸਾਹਿਬ ....!’’

ਤਲਵਾੜਾ, 28 ਅਪ੍ਰੈਲ: ਅੱਜ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਨੂੰ ਪਿੰਡ ਪਲਾਹੜ ਵਿਖੇ ਸਿੱਕਿਆਂ ਨਾਲ ਤੋਲਣ ਉਪਰੰਤ ਚੋਣ ਜਲਸੇ ਵਿਚ ਮਾਹੌਲ ਉਦੋਂ ਖੁਸ਼ਗਵਾਰ ਹੋ ਗਿਆ ਜਦੋਂ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਅੱਜਕਲ੍ਹ ਹਰੇਕ ਆਗੂ ਦੇ ਨਾਮ ਨਾਲ ਉਪਨਾਮ ਲਾਉਣ ਦਾ ਰਿਵਾਜ਼ ਹੈ ਅਤੇ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਆਪਣੇ ਨਾਮ ਨਾਲ ਆਪਣਾ ਉਪਨਾਮ ‘ਕੈਂਥ’ ਲਗਾਉਣਾ ਚਾਹੀਦਾ ਹੈ ਜਿਸ ਨਾਲ ਸੰਬੋਧਨ ਕਰਨ ਵਿਚ ਅਸਾਨੀ ਹੁੰਦੀ ਹੈ! ਇਸ ਲਈ ਅਸੀਂ ਤਾਂ ਅੱਜ ਤੋਂ ਉਨ੍ਹਾਂ ਨੂੰ ਸੋਮ ਪ੍ਰਕਾਸ਼ ‘ਕੈਂਥ’ ਆਖ ਕੇ ਹੀ ਸੰਬੋਧਨ ਕਰਾਂਗੇ। ਦਿਲਚਸਪ ਗੱਲ ਇਹ ਰਹੀ ਕਿ ਮੰਚ ਤੋਂ ਹੋਰ ਬੁਲਾਰਿਆਂ ਨੇ ਵੀ ਸ਼੍ਰੀ ਸੋਮ ਪ੍ਰਕਾਸ਼ ਨੂੰ ‘ਕੈਂਥ ਸਾਹਿਬ’ ਆਖ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ।

ਘੀਰਤ ਬਾਹਤੀ ਚਾਂਗ੍ਹ ਸਭਾ ਦੀ ਮੀਟਿੰਗ ਹੋਈ

ਤਲਵਾੜਾ, 28 ਅਪ੍ਰੈਲ: ਇੱਥੇ ਲਾਗਲੇ ਪਿੰਡ ਭੰਬੋਤਾੜ ਵਿਖੇ ਘੀਰਤ ਬਾਹਤੀ ਚਾਂਗ੍ਹ ਸਭਾ ਦੀ ਵਿਸ਼ਾਲ ਇਕੱਤਰਤਾ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਕਮਿਊਨਿਟੀ ਸੈਂਟਰ ਵਿਖੇ ਹੋਈ ਜਿਸ ਵਿਚ ਸਭਾ ਦੇ ਪ੍ਰਧਾਨ ਚੌਧਰੀ ਪ੍ਰਸ਼ਾਦੀ ਰਾਮ, ਸਕੱਤਰ ਮਾਸਟਰ ਮੇਲਾ ਸਿੰਘ, ਚੌਧਰੀ ਮੋਹਨ ਲਾਲ, ਸਰਪੰਚ ਸਤਪਾਲ ਸਿੰਘ, ¦ਬੜਦਾਰ ਚਮੇਲ ਸਿੰਘ, ਠੇਕੇਦਾਰ ਹਰਬੰਸ ਲਾਲ, ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਸੂਰਮ ਸਿੰਘ, ਕੈਪਟਨ ਮਲਕੀਤ ਸਿੰਘ, ਕੈਪਟਨ ਮੰਗਲ ਸਿੰਘ, ਮਹਿੰਦਰ ਸਿੰਘ, ਬਸ਼ੰਭਰੀ ਦੇਵੀ, ਸੰਤੋਸ਼ ਕੁਮਾਰੀ, ਵੀਨਾ ਰਾਣੀ, ਕਰਮੋ ਦੇਵੀ ਆਦਿ ਆਗੂਆਂ ਨੇ ਭਾਗ ਲਿਆ। ਇਸ ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ 31 ਮਈ ਨੂੰ ਚੌਧਰੀ ਗਿਆਨ ਸਿੰਘ ਦੀ ਬਰਸੀ ਮੌਕੇ ਵਿਸ਼ਾਲ ਧਾਰਮਿਕ ਦੀਵਾਨ ਤੇ ਸਰਵ ਸਾਂਝਾ ਸੰਮੇਲਨ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਖੇਤਰਾਂ ਤੋਂ ਵੱਡੀ ਸੰਖਿਆ ਵਿਚ ਬਿਰਾਦਰੀ ਪਿੰਡ ਭੰਬੋਤਾੜ ਵਿਖੇ ਇਕੱਤਰ ਹੁੰਦੀ ਹੈ।

ਸੋਮ ਪ੍ਰਕਾਸ਼ ਵੱਲੋਂ ਸਰਕਲ ਤਲਵਾੜਾ ਦਾ ਤੂਫ਼ਾਨੀ ਦੌਰਾ, ਪਲਾਹੜ ਵਿਖੇ ਸਿੱਕਿਆ ਨਾਲ ਤੋਲਿਆ

ਤਲਵਾੜਾ, 28 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਵੱਲੋਂ ਅੱਜ ਸਰਕਲ ਤਲਵਾੜਾ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਰਾਮਗੜ੍ਹ ਸੀਕਰੀ, ਅਮਰੋਹ, ਪਲਾਹੜ, ਭੰਬੋਤਾੜ, ਅੰਬੀ, ਰਜਵਾਲ, ਦੁਸੜਕਾ ਆਦਿ ਵਿਖੇ ਹੋਏ ਜਨਤਕ ਲੋਕਾਂ ਦੇ ਵੱਡੀ ਗਿਣਤੀ ਵਿਚ ਚੋਣ ਜਲਸਿਆਂ ਵਿਚ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਅਗਵਾਈ ਵਿਚ ਪਿੰਡ ਪਲਾਹੜ ਵਿਚ ਸ਼੍ਰੀ ਸੋਮ ਪ੍ਰਕਾਸ਼ ਨੂੰ ਸਿੱਕਿਆਂ ਨਾਲ ਤੋਲਿਆ ਗਿਆ। ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਸ. ਸੰਪੂਰਨ ਸਿੰਘ ਚੀਮਾ ਸਮੇਤ ਕਈ ਹੋਰ ਆਗੂ ਹਾਜਰ ਸਨ। ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਡਾ. ਅੰਬੇਦਕਰ ਵੱਲੋਂ ਬਣਾਏ ਸੰਵਿਧਾਨ ਵਿਚ ਅਮੀਰ ਗਰੀਬ ਹਰੇਕ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਪਰ ਆਮ ਰੁਝਾਨ ਇਹ ਹੈ ਕਿ ਗਰੀਬ ਲੋਕ ਵੱਡੀ ਗਿਣਤੀ ਵਿਚ ਮਤਦਾਨ ਕਰਕੇ ਲੋਕਤੰਤਰ ਦੀ ਅਹਿਮ ਪ੍ਰਕਿਰਿਆ ਵਿਚ ਯੋਗਦਾਨ ਪਾਉਂਦੇ ਹਨ ਅਤੇ ਅਮੀਰ ਵੋਟਾਂ ਪਾਉਣ ਵਿਚ ਜਿਆਦਾ ਦਿਲਚਸਪੀ ਨਹੀਂ ਲੈਂਦੇ। ਇਸ ਲਿਹਾਜ਼ ਨਾਲ ਸਰਕਾਰ ਉੱਤੇ ਜਿਆਦਾ ਹੱਕ ਗਰੀਬ ਵਰਗ ਦਾ ਹੋਣਾ ਚਾਹੀਦਾ ਹੈ ਪਰ ਦੇਸ਼ ਵਿਚ ¦ਮੇ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਉਲਟਾ ਸਾਰੇ ਕਾਨੂੰਨ ਤੇ ਸਹੂਲਤਾਂ ਅਮੀਰਾਂ ਲਈ ਬਣਾਕੇ ਆਮ ਲੋਕਾਂ ਨਾਲ ਦਗਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੂਰਾ ਮੈਨੀਫ਼ੈਸਟੋ ਆਮ ਲੋਕਾਂ ਦੇ ਦੁੱਖ ਸੁੱਖ ਨੂੰ ਮੁੱਖ ਰੱਖਕੇ ਬਣਾਇਆ ਗਿਆ ਅਤੇ ਸ਼੍ਰੀ ਐਲ. ਕੇ. ਅਡਵਾਨੀ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਵੱਲੋਂ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਆਪਣੇ ਸੰਬੋਧਨ ਰਾਹੀਂ ਲੋਕਾਂ ਨੂੰ 13 ਮਈ ਨੂੰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਵੋਟਾਂ ਪਾਕੇ ਦੇਸ਼ ਵਿਚ ਐਨ. ਡੀ. ਏ. ਸਰਕਾਰ ਕਾਇਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਸੋਮ ਪ੍ਰਕਾਸ਼ ਦਾ ਸਮੁੱਚਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਰਿਹਾ ਹੈ ਅਤੇ ਉਨ੍ਹਾਂ ਗਰੀਬ ਪਰਿਵਾਰ ਤੋਂ ਮਿਹਨਤ ਤੇ ਲਗਨ ਨਾਲ ਜਿੰਦਗੀ ਵਿਚ ਜਿਸ ਤਰਾਂ ਤਰੱਕੀ ਕੀਤੀ ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਸ. ਸੰਪੂਰਨ ਸਿੰਘ ਚੀਮਾ ਸਾਬਕਾ ਚੇਅਰਮੈਨ ਪੰਜਾਬ ਗੁਦਾਮ ਨਿਗਮ ਅਤੇ ਸ਼੍ਰੋਮਣੀ ਅਕਾਲੀ ਦੇ ਰਾਜਸੀ ਮਾਮਲਿਆਂ ਬਾਰੇ ਸੂਬਾ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਜਿਸ ਚੀਜ਼ ਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ ਉਸੇ ਚੀਜ਼ ਲਈ ਕਾਂਗਰਸ ਦੀ ਨਿਕੰਮੀ ਯੋਜਨਾਬੰਦੀ ਕਾਰਨ ਲੋਕਾਂ ਨੂੰ ਬੁਰੀ ਤਰਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮਾਮਲਾ ਘਰੇਲੂ ਗੈਸ ਦੀ ਸਪਲਾਈ ਦਾ ਹੋਵੇ ਭਾਵੇਂ ਰੋਜਮੱਰਾ ਦੀਆਂ ਵਸਤਾਂ ਦੀਆਂ ਅੰਬਰੀਂ ਛੂੰਹਦੀਆਂ ਬੇਕਾਬੂ ਕੀਮਤਾਂ ਦਾ, ਕਾਂਗਰਸ ਨੇ ਸਭ ਤੋਂ ਨਿਕੰਮੀ ਕੇਂਦਰ ਸਰਕਾਰ ਬਣਨ ਦਾ ਰਿਕਾਰਡ ਕਾਇਮ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਸੋਮ ਪ੍ਰਕਾਸ਼ ਨੂੰ ਡੱਟਵੀਂ ਹਮਾਇਤ ਤੇ ਵੋਟਾਂ ਨਾਲ ਜੇਤੂ ਬਣਾ ਕੇ ਸੰਸਦ ਵਿਚ ਭੇਜਣ ਤਾਕਿ ਇਲਾਕੇ ਵਿਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜੁਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਸੰਤ ਸਿਰੀਸ਼ ਕੁਮਾਰ ਧਰਮਸ਼ਾਲਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਚੀਮਾ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ, ਵਿਪਨ ਸ਼ਿੰਗਾਰੀ, ਕੁਲਜੀਤ ਸਿੰਘ ਸਾਹੀ, ਮਾਸਟਰ ਸ਼ਮਸ਼ੇਰ ਸਿੰਘ, ਰਾਜ ਕੁਮਾਰ ਬਿੱਟੂ, ਡਾ. ਸ਼ਾਮ ਸੁੰਦਰ, ਦਵਿੰਦਰ ਸਿੰਘ ਸੇਠੀ, ਲਵਇੰਦਰ ਸਿੰਘ ਰਿੰਪੀ, ਮਲਕੀਤ ਸਿੰਘ ਗੀਕਾ, ਸਲੋਚਨਾ ਦੇਵੀ, ਬੀਬੀ ਸਵਰਨ ਕੌਰ ਭੰਬੋਤਾੜ, ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਮੈਂਬਰ ਸੰਮਤੀ, ਅਨਿਲ ਮਿਨਹਾਸ, ਚੈਨ ਸਿੰਘ ਚੱਕਰਵਰਤੀ, ਦੁਰਗਾ ਦਾਸ, ਸੂਰਮ ਸਿੰਘ, ਤਾਰਾ ਸਿੰਘ ਬੰਸੀਆ, ਰਮਨ ਕੌਲ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ, ਆਗੂ ਤੇ ਪਿੰਡ ਵਾਸੀ ਹਾਜਰ ਸਨ।

ਰਵਿੰਦਰ ਸਿੰਘ ਰਵੀ ਵਰਕਰ ਯੂਨੀਅਨ ਤਲਵਾੜਾ ਪ੍ਰਧਾਨ ਬਣੇ

ਤਲਵਾੜਾ, 23 ਅਪ੍ਰੈਲ: ਅੱਜ ਇਥੇ ਵਰਕਰ ਯੂਨੀਅਨ ਬਿਆਸ ਡੈਮ ਬੀ. ਬੀ. ਐਮ. ਬੀ. ਇੰਟਕ ਦੀ ਤਲਵਾੜਾ ਇਕਾਈ ਦੀ ਸਲਾਨਾ ਚੋਣ ਸ. ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੁਨਿਟ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਸ. ਰਵਿੰਦਰ ਸਿੰਘ ਰਵੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸ਼੍ਰੀ ਕਿਸ਼ੋਰੀ ਲਾਲ ਚੇਅਰਮੈਨ, ਹਰਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਮੇਰ ਸਿੰਘ ਰਾਣਾ ਸਕੱਤਰ ਜਨਰਲ, ਰਜਿੰਦਰ ਸਿੰਘ ਜਨਰਲ ਸਕੱਤਰ, ਮੰਗਤ ਰਾਮ ਕੈਸ਼ੀਅਰ ਅਤੇ ਜਸਵੀਰ ਸਿੰਘ ਸਹਾਇਕ ਕੈਸ਼ੀਅਰ ਚੁਣੇ ਗਏ। ਬਾਕੀ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ। ਨਵਨਿਯੁਕਤ ਪ੍ਰਧਾਨ ਸ. ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਬੀ. ਬੀ. ਐਮ. ਬੀ. ਕਰਮਚਾਰੀਆਂ ਦੇ ਅਹਿਮ ਮਸਲੇ ਜਿਨ੍ਹਾਂ ਵਿਚ ਤਰਸ ਦੇ ਅਧਾਰ ਤੇ ਨੌਕਰੀ ਬਹਾਲ ਕਰਨਾ, ਰਣਜੀਤ ਸਾਗਰ ਡੈਮ ਤੋਂ ਆਏ ਮੁਲਾਜਮਾਂ ਨੂੰ ਰੀਆਪਸ਼ਨ ਦਾ ਮੌਕਾ ਦਿਵਾਉਣਾ, ਬੀ. ਸੀ. ਬੀ. ਦੇ ਕਰਮਚਾਰੀਆਂ ਦੀ ਪਿਛਲੀ ਨੌਕਰੀ ਦਾ ਲਾਭ ਦਿਵਾਉਣਾ, ਰਾਜਸਥਾਨ ਤਰਜ਼ ਦੇ ਆਧਾਰ ਤੇ ਲੀਵ ਇਨਕੈਸ਼ਮੈਂਟ ਦਿਵਾਉਣਾ ਅਤੇ ਖਾਲੀ ਪਏ 678 ਮਕਾਨਾਂ ਨੂੰ ਬੀ. ਬੀ. ਐਮ. ਬੀ. ਚੋਂ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ ਦਿਵਾਉਣਾ ਆਦਿ ਸਮੇਤ ਹੋਰ ਭਖਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ।

ਤਲਵਾੜੇ ਤੋਂ ਅਕਾਲੀ ਭਾਜਪਾ ਵਰਕਰਾਂ ਦਾ 200 ਗੱਡੀਆਂ ਦਾ ਕਾਫ਼ਲਾ ਜਾਵੇਗਾ:

ਤਲਵਾੜਾ, 21 ਅਪ੍ਰੈਲ: ਭਲਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਵੱਲੋਂ ਕਾਗਜ਼ ਭਰਨ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਮੌਕੇ ਸਰਕਲ ਤਲਵਾੜਾ ਤੋਂ ਅਕਾਲੀ ਭਾਜਪਾ ਵਰਕਰਾਂ ਦੀਆਂ 200 ਗੱਡੀਆਂ ਦਾ ਕਾਫ਼ਲਾ ਰਵਾਨਾ ਹੋਵੇਗਾ। ਇਹ ਪ੍ਰਗਟਾਵਾ ਅੱਜ ਇੱਥੇ ਭਾਜਪਾ ਦੇ ਦਫ਼ਤਰ ਵਿਖੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਅਕਾਲੀ ਭਾਜਪਾ ਵਰਕਰਾਂ ਦੀ ਭਰਵੀਂ ਇਕੱਤਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਕੰਢੀ ਖੇਤਰ ਵਿਚ ਸ਼੍ਰੀ ਸੋਮ ਪ੍ਰਕਾਸ਼ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਕਾਗਜ਼ ਦਾਖਲ ਕਰਨ ਵਾਲੇ ਦਿਨ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਸ਼ਮੂਲੀਅਤ ਕਰਨਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ ਹੈ। ਇਸ ਮੌਕੇ ਜੱਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਅਕਾਲੀ ਦਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਦੀਪਕ ਰਾਣਾ, ਡਾ. ਧਰੁਬ, ਸਰਬਜੀਤ ਡਡਵਾਲ, ਕਮਲਜੀਤ ਬਿੱਟਾ, ਤਾਰਾ ਸਿੰਘ ਬੰਸੀਆ, ਰਮਨ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜਰ ਸਨ।

ਕਾਂਗਰਸ ਕੋਲ ਦੇਸ਼ ਲਈ ਕੋਈ ਮੁੱਦਾ ਨਹੀਂ: ਸਾਹੀ

ਤਲਵਾੜਾ, 20 ਅਪ੍ਰੈਲ: ਕਾਂਗਰਸ ਦੀਆਂ ਮਾੜੀਆਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਨੀਤੀਆਂ ਕਾਰਨ ਦੇਸ਼ ਨੂੰ ਜਿੰਨੀ ਹਰ ਪੱਧਰ ਤੇ ਮਾਰ ਝੱਲਣੀ ਪਈ ਹੈ ਉਸ ਦੀ ਪੂਰੇ ਇਤਿਹਾਸ ਵਿਚ ਕਿਤੇ ਮਿਸਾਲ ਨਹੀਂ ਮਿਲਦੀ। ਇਹ ਪ੍ਰਗਟਾਵਾ ਇੱਥੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਟੈਰਸ ਰੋਡ ਤੇ ਬਲਾਕ ਸੰਮਤੀ ਮੈਂਬਰ ਸ਼੍ਰੀ ਰਾਜ ਕੁਮਾਰ ਦੇ ਘਰ ਭਾਜਪਾ ਵਰਕਰਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਦਿਸ਼ਾਹੀਣਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਇਸਦੇ ਆਗੂ ਸ. ਪਰਕਾਸ਼ ਸਿੰਘ ਬਾਦਲ ਦੀ ਆਟਾ ਦਾਲ ਸਕੀਮ ਨੂੰ ਨੁਕਤਾਚੀਨੀ ਕਰਨ ਤੇ ਜੋਰ ਲਾ ਰਹੇ ਸਨ ਹੁਣ ਉਸੇ ਸਕੀਮ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਦਾਖਲ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਸ. ਸਾਹੀ ਨੇ ਕਿਹਾ ਇੰਕਾ ਨੇਤਾਵਾਂ ਵੱਲੋਂ ਅਜਿਹਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ. ਬਾਦਲ ਦੀ ਸਰਕਾਰ ਆਉਣ ਨਾਲ ਰਾਜ ਵਿਚ ਪੂਰੇ ਵਿਕਾਸ ਕਾਰਜ ਬੰਦ ਹੋ ਗਏ ਹਨ ਜਦਕਿ ਇਕੱਠੇ ਹਲਕਾ ਦਸੂਹਾ ਵਿਚ ਹੀ 92 ਹਜਾਰ ਕਰੋੜ ਰੁਪਏ ਤੋਂ ਵੱਧ ਰਾਸ਼ੀ ਵਿਕਾਸ ਕਾਰਜਾਂ ਤੇ ਖਰਚ ਕੀਤੀ ਗਈ ਅਤੇ ਅਨੇਕਾਂ ਹੋਰ ਪ੍ਰਾਜੈਕਟਾਂ ਤੇ ਕੰਮ ਜਾਰੀ ਹੈ। ਉਹਨਾਂ ਲੋਕਾਂ ਨੂੰ ਸੁਚੇਤ ਰਹਿੰਦੇ ਹੋਏ ਦੇਸ਼ ਵਿਚ ਸ਼੍ਰੀ ਅਡਵਾਨੀ ਦੀ ਸਰਕਾਰ ਬਣਾਉਣ ਲਈ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੂੰ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਜਵਾਹਰ ਖੁਰਾਣਾ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ, ਅਸ਼ੋਕ ਸੱਭਰਵਾਲ, ਰਾਜ ਕੁਮਾਰ ਸੰਮਤੀ ਮੈਂਬਰ, ਰਾਜ ਕੁਮਾਰ ਬਿੱਟੂ, ਰਮੇਸ਼ ਭੰਬੋਤਾ, ਡਾ. ਧਰੁਬ, ਰਣਬੀਰ ਸਿੰਘ, ਰਮਨ ਕੌਲ ਨੇ ਵੀ ਸੰਬੋਧਨ ਕੀਤਾ ਅਤੇ ਬਗੀਚਾ ਸਿੰਘ, ਅਮਨਦੀਪ ਹੈਪੀ, ਡਾ. ਸੁਭਾਸ਼ ਸਰਪੰਚ ਬਹਿਚੂੜ, ਬੀਬੀ ਸਵਰਨ ਕੌਰ ਭੰਬੋਤਾੜ, ਬਾਬਾ ਹੀਰਾ ਦਾਸ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਵਰਕਰ ਹਾਜਰ ਸਨ।

ਅੰਗਰੇਜ਼ੀ ਦਾ ਪੰਜ ਦਿਨਾ ਸੈਮੀਨਾਰ ਲਗਾਇਆ

ਤਲਵਾੜਾ, 20 ਅਪ੍ਰੈਲ: ਸਰਵ ਸਿੱਖਿਆ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਬਲਾਕ ਤਲਵਾੜਾ ਤੇ ਹਾਜੀਪੁਰ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਅਤੇ ਅੰਗਰੇਜ਼ੀ ਸਿੱਖਿਆ ਪ੍ਰੋਵਾਈਡਰਾਂ ਲਈ ਪੰਜ ਦਿਨਾ ਸੈਮੀਨਾਰ ਸਕੂਲ ਮੁਖੀ ਸ਼੍ਰੀ ਵਿਨੋਦ ਕੁਮਾਰ ਤੇ ਕੁਆਰਡੀਨੇਟਰ ਸ਼੍ਰੀਮਤੀ ਵਿਕਾਸ ਵੈਦ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ 50 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਸੈਮੀਨਾਰ ਵਿਚ ਰਿਸੋਰਸ ਪਰਸਨ ਸ਼੍ਰੀ ਬਲਬੀਰ ਸਿੰਘ, ਕਮਲਜੀਤ ਰਾਏ ਅਤੇ ਪਵਨ ਕੁਮਾਰ ਵੱਲੋਂ ਸਕੂਲਾਂ ਵਿਚ ਅੰਗਰੇਜੀ ਵਿਸ਼ੇ ਦੇ ਅਧਿਆਪਨ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਹਾਜਰ ਅਧਿਆਪਕਾਂ ਵੱਲੋਂ ਵੀ ਇਸ ਸਬੰਧੀ ਆਉਂਦੀਆਂ ਔਕੜਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਵਿਚ ਅੰਗਰੇਜੀ ਪੜ੍ਹਨ, ਲਿਖਣ, ਸੁਣਨ ਤੇ ਬੋਲਣ ਨੂੰ ਅਸਰਦਾਰ ਬਣਾਉਣ ਲਈ ਅਨੇਕਾਂ ਲਾਹੇਵੰਦ ਵਿਧੀਆਂ ਅਪਣਾਉਣ ਦੀ ਲੋੜ ਤੇ ਜੋਰ ਦਿੱਤਾ ਗਿਆ।

ਭਾਜਪਾ ਵੱਲੋਂ ਸੋਮ ਪ੍ਰਕਾਸ਼ ਦੇ ਹੱਕ ਵਿਚ ਮੁਹਿੰਮ ਤੇਜ਼

ਤਲਵਾੜਾ, 16 ਅਪ੍ਰੈਲ: ਅਕਾਲੀ ਦਲ ਅਤੇ ਭਾਜਪਾ ਦੇ ਹੁਸ਼ਿਆਰਪੁਰ ਤੋਂ ਸਾਂਝੇ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਭਾਜਪਾ ਦੇ ਸਥਾਨਿਕ ਯੂਨਿਟ ਵੱਲੋਂ ਚੋਣ ਪ੍ਰਚਾਰ ਤੇਜ਼ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਅੱਜ ਇਥੇ ਮੇਨ ਬਜਾਰ ਵਿਚ ਭਾਜਪਾ ਆਗੂ ਡਾ. ਧਰੁਬ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਰਾਜ ਕੁਮਾਰ ਮੈਂਬਰ ਬਲਾਕ ਸੰਮਤੀ, ਰੋਸ਼ਨ ਲਾਲ ਸਰਪੰਚ ਹਲੇੜ, ਸ਼ਾਮ ਸੁੰਦਰ ਪੰਚ, ਰਮਨ ਕੌਲ, ਸਾਹਿਲ ਲਖਨਪਾਲ, ਕਮਲਜੀਤ ਬਿੱਟਾ, ਬ੍ਰਿਜਮੋਹਨ ਪੰਚ, ਰਿੰਕੂ ਨਗਰ, ਮਨੋਜ ਰਾਣਾ ਬਿਨਗੁਲੀ ਨੇ ਭਾਜਪਾ ਵਰਕਰਾਂ ਦੀ ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਬਲਾਕ ਵਿਚ ਪਿੰਡ ਪੱਧਰ ਤੇ ਨੁੱਕੜ ਮੀਟਿੰਗਾਂ ਕਰਕੇ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪੁਲਿਸ ਵੱਲੋਂ 11 ਦੁਕਾਨਦਾਰਾਂ ਦੇ ਚਲਾਨ

ਤਲਵਾੜਾ, 16 ਅਪ੍ਰੈਲ: ਅੱਜ ਇਥੇ ਤਲਵਾੜਾ ਪੁਲਿਸ ਵੱਲੋਂ ਥਾਣਾ ਮੁਖੀ ਸ਼੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਮੇਨ ਬਜਾਰ ਵਿਚ ਨਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿਚ ਪੈਂਦੀ ਰੁਕਾਵਟ ਦੂਰ ਕਰਨ ਦੇ ਮੰਤਵ ਨਾਲ ਇੱਕ ਦਰਜਨ ਦੇ ਕਰੀਬ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਅੱਜ ਕੱਟੇ ਗਏ ਚਲਾਨਾਂ ਵਿਚ ਟੇਕ ਚੰਦ ਅਰੋੜਾ ਅਰੋੜਾ ਇੰਟਰਪ੍ਰਾਈਜ਼, ਯੋਗੇਸ਼ ਪੁੱਤਰ ਟੇਕ ਚੰਦ ਅਰੋੜਾ ਇੰਟਰਪ੍ਰਾਈਜ਼, ਕਾਲਾ ਪੁੱਤਰ ਤਿਲਕ ਦੁਕਾਨ ਸਬਜੀ, ਸੋਨੂੰ ਪੁੱਤਰ ਰੋਸ਼ਨ ਲਾਲ ਦੁਕਾਨ ਸਬਜੀ, ਸੋਮ ਰਾਜ ਪੁੱਤਰ ਕਿਸ਼ੋਰੀ ਲਾਲ ਦੁਕਾਨ ਸਬਜੀ, ਮੁਨੀਸ਼ ਕੁਮਾਰ ਲਕਸ਼ਮੀ ਹਾਰਡਵੇਅਰ, ਘਣਸ਼ਾਮ ਮਨਿਆਰੀ ਦੁਕਾਨ, ਰਾਜੀਵ ਰਾਮ ਬੈਗ ਹਾਉਸ, ਦੇਵ ਰਾਜ ਪੰਚ ਤਲਵਾੜਾ ਦੁਕਾਨ ਸਬਜੀ, ਦੀਪਕ ਮਲਹੋਤਰਾ ਫ਼ੈਂਸੀ ਬੂਟ ਹਾਉਸ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨਦਾਰਾਂ ਵੱਲੋਂ ਸੜਕ ਤੇ ਸਮਾਨ ਰੱਖਣ ਨਾਲ ਆਮ ਲੋਕਾਂ ਨੂੰ ਬਜਾਰ ਵਿਚੋਂ ¦ਘਣ ਵਿਚ ਕਾਫ਼ੀ ਦਿੱਕਤ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਇਹ ਕਾਰਵਾਈ ਕੀਤੀ ਗਈ।

ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੀ ਵੈੱਬਸਾਈਟ ਲਾਂਚ

ਤਲਵਾੜਾ, 11 ਅਪ੍ਰੈਲ: ਅੱਜ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਤਲਵਾੜਾ ਦੀ ਵੈੱਬਸਾਈਟ http://www.svmtalwara.com/ ਨੂੰ ਰਸਮੀ ਤੌਰ ਤੇ ਲਾਂਚ ਕਰਨ ਦੀ ਰਸਮ ਇਲਾਕੇ ਦੀ ਸਿਰਮੌਰ ਸ਼ਖਸ਼ੀਅਤ ਮਹੰਤ ਰਾਮ ਪ੍ਰਕਾਸ਼ ਦਾਸ ਵੱਲੋਂ ਅਦਾ ਕੀਤੀ ਗਈ। ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਈਟ ਦੇ ਲਾਂਚ ਹੋਣ ਨਾਲ ਪਹਿਲਾਂ ਹੀ ਹਰ ਖੇਤਰ ਵਿਚ ਮਾਣਮੱਤੀਆਂ ਮੱਲਾਂ ਮਾਰ ਰਹੇ ਇਸ ਸਕੂਲ ਨੇ ਆਧੁਨਿਕਤਾ ਦੀ ਇਕ ਹੋਰ ਪੁਲਾਂਘ ਪੁੱਟ ਲਈ ਹੈ ਅਤੇ ਇਸ ਯਤਨ ਨਾਲ ਸਮੇਂ ਦੀ ਰਵਾਨੀ ਨਾਲ ਰਲਕੇ ਚੱਲਣ ਵਿਚ ਕਾਫ਼ੀ ਸੁਵਿਧਾ ਰਹੇਗੀ। ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਇਸ ਸਾਈਟ ਉਤੇ ਜਿੱਥੇ ਸਕੂਲ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਹੋਵੇਗੀ ਉੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਉਪਯੋਗੀ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਇੰਜੀ. ਜੀ. ਐਸ. ਵਿਰਦੀ, ਪ੍ਰਿੰ. ਰਿਟਾ. ਜੇ. ਆਰ ਸੋਨੀ ਵੀ ਹਾਜਰ ਸਨ।
  • ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਅੱਜ ਸਕੂਲ ਵੱਲੋਂ ਪੰਜਵੀਂ ਦੀ ਪ੍ਰੀਖਿਆ ਵਿਚ ਰਾਜ ਤੇ ਜਿਲ੍ਹੇ ਵਿਚ ਪੋਜ਼ੀਸ਼ਨਾਂ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਮਹੰਤ ਰਾਮ ਪ੍ਰਕਾਸ਼ ਦਾਸ ਨੇ ਇਹਨਾਂ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਿੱਖਿਆ ਦੀ ਮੰਜਿਲ ਸਰ ਕਰਨ ਦੀ ਦਿਸ਼ਾ ਵਿਚ ਕਾਮਯਾਬੀ ਤਾਂ ਹੀ ਮਿਲ ਸਕਦੀ ਹੈ ਜੇਕਰ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਬਰਾਬਰ ਮਿਹਨਤ ਤੇ ਲਗਨ ਨਾਲ ਯਤਨ ਕਰਨ। ਉਨ੍ਹਾਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਉਸਾਰੂ ਵਿਦਿਅਕ ਮਹੌਲ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ, ਜੇ. ਬੀ. ਵਰਮਾ, ਅਸ਼ਵਨੀ ਚੱਡਾ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਟਾਈਟਲਰ ਅਤੇ ਸੱਜਣ ਦਾ ਪੁਤਲਾ ਸਾੜਿਆ

ਤਲਵਾੜਾ, 8 ਅਪ੍ਰੈਲ: ਅੱਜ ਇੱਥੇ 1984 ਦੇ ਸਿੱਖ ਵਿਰੋਧੀ ਦੰਗੇ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਨੇਤਾਵਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਤਲੇ ਸਾੜੇ ਗਏ। ਇਸ ਮੌਕੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮਿਨਹਾਸ, ਯੂਥ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ ਆਦਿ ਨੇ ਕਾਂਗਰਸ ਪਾਰਟੀ ਵੱਲੋਂ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਟਿਕਟਾਂ ਦੇਣ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਉਕਤ ਦਾਗੀ ਨੇਤਾਵਾਂ ਨੂੂੰ ਕਲੀਨ ਚਿੱਟਾਂ ਦੇਣ ਦੀ ਥਾਂ ਸੱਚ ਜੱਗ ਜਾਹਰ ਕਰਨ ਦਾ ਜੇਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਗੀ ਚਿਹਰਿਆਂ ਨੂੰ ਮੁੜ ਮੁੜ ਅੱਗੇ ਕਰਨ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. ਦਾ ਰੋਲ ਵੀ ਪੂਰੀ ਤਰਾਂ ਸ਼ੱਕੀ ਹੋ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਤਾਰਾ ਸਿੰਘ ਬੰਸੀਆ ਮੈਂਬਰ ਬਲਾਕ ਸੰਮਤੀ, ਰਮੇਸ਼ ਭੰਬੋਤਾ, ਸਰਬਜੀਤ ਡਡਵਾਲ, ਸੋਨੂੰ ਰਾਮਗੜ੍ਹੀਆ ਆਦਿ ਸਮੇਤ ਕਈ ਹੋਰ ਆਗੂ ਮੌਜੂਦ ਸਨ। ਇਸ ਮੌਕੇ ਉਹਨਾਂ ਕਾਂਗਰਸ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਹਰੇਬਾਜ਼ੀ ਕੀਤੀ।

ਲੋਕ ਸਭਾ ਚੋਣਾਂ 2009 ਦਾ ਬਿਗਲ ਵੱਜਿਆ

ਤਲਵਾੜਾ, 3 ਅਪ੍ਰੈਲ: ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਚੋਣਾਂ ਦਾ ਦੰਗਲ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਸ਼ਡਿਉਲ ਮੁਤਾਬਕ ਪੰਜਾਬ ਦੇ ਇਨ੍ਹਾਂ 13 ਹਲਕਿਆਂ ਵਿਚੋਂ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅਤੇ ਫ਼ਰੀਦਕੋਟ ਵਿਚ 13 ਮਈ ਨੂੰ ਪੋਲਿੰਗ ਹੋਵੇਗੀ ਅਤੇ ਫ਼ਿਰੋਜਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਵਿਚ ਪੋਲਿੰਗ 7 ਮਈ 2009 ਨੂੰ ਹੋਵੇਗੀ। ਵੋਟਾਂ ਦੀ ਗਿਣਤੀ 16 ਮਈ ਨੂੰ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪੰਜਾਬ ਵਿਚ ਚੋਣ ਜਾਬਤਾ 2 ਮਾਰਚ ਤੋਂ ਲਾਗੂ ਹੋ ਚੁੱਕਾ ਹੈ ਅਤੇ ਹੁਣ ਤੱਕ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ 11 ਅਤੇ 17 ਮਈ ਨੂੰ ਨਾਮਜਦਗੀਆਂ ਦਾਖਲ ਕਰਨ ਤੋਂ ਬਾਅਦ ਇਸ ਮੰਚ ਤੇ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿਉਂਕਿ ਅਜੇ ਤੱਕ ਟਿਕਟਾਂ ਨਾ ਮਿਲਣ ਕਾਰਨ ਫ਼ਸਲੀ ਬਟੇਰਿਆਂ ਵੱਲੋਂ ਉਡਾਰੀਆਂ ਮਾਰਨ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਅਤੇ ਵੀਡੀਓਗਰਾਫ਼ੀ ਕਾਰਨ ਉਮੀਦਵਾਰਾਂ ਵੱਲੋਂ ਹਰ ਕਦਮ ਬੜਾ ਸੰਭਲ ਕੇ ਰੱਖਿਆ ਜਾ ਰਿਹਾ ਹੈ

ਪੰਜਵੀਂ ਦੇ ਵਿਦਿਆਰਥੀਆਂ ਨੇ ਤਲਵਾੜਾ ਦਾ ਨਾਂ ਕੀਤਾ ਪੂਰੇ ਪੰਜਾਬ ਵਿਚ ਰੌਸ਼ਨ

ਤਲਵਾੜਾ, 1 ਅਪ੍ਰੈਲ: ਤਲਵਾੜਾ ਦੇ ਦੋ ਵਿਦਿਆਰਥੀਆਂ ਨੇ ਇਸ ਵਾਰ ਸਰਬ ਸਿੱਖਿਆ ਅਭਿਆਨ ਵੱਲੋਂ ਲਈ ਗਈ ਪੰਜਵੀਂ ਦੀ ਸਲਾਨਾ ਪ੍ਰੀਖਿਆ ਵਿਚ ਸ਼ਾਨਦਾਰ ਅੰਕ ਹਾਸਿਲ ਕਰਕੇ ਆਪਣੇ ਸਕੂਲਾਂ ਦੇ ਨਾਲ ਤਲਵਾੜਾ ਦਾ ਨਾਂ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ। 31 ਮਾਰਚ ਨੂੰ ਐਲਾਨੇ ਨਤੀਜੇ ਮੁਤਾਬਕ ਸਰਵਹਿੱਤਕਾਰੀ ਵਿੱਦਿਆ ਮੰਦਰ ਤਵਲਾੜਾ ਦੇ ਵਿਦਿਆਰਥੀ ਅਦਿਤਿਆ ਬਾਂਸਲ ਨੇ 450 ਵਿਚੋਂ 446 ਅੰਕ ਹਾਸਿਲ ਕਰਕੇ ਪੰਜਾਬ ਵਿਚ ਦੂਜਾ ਸਥਾਨ ਹਾਸਿਲ ਕੀਤਾ ਅਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਅਨਮੋਲ ਸ਼ਾਰਦਾ ਨੇ 445 ਅੰਕ ਹਾਸਿਲ ਕਰਕੇ ਸੂਬੇ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਇਹਨਾਂ ਹੋਣਹਾਰ ਵਿਦਿਆਰਥੀਆਂ ਉੱਤੇ ਇਨ੍ਹਾਂ ਦੇ ਸਕੂਲਾਂ, ਮਾਪਿਆਂ ਦੇ ਨਾਲ ਨਾਲ ਪੂਰੇ ਤਲਵਾੜੇ ਨੂੰ ਵੀ ਮਾਣ ਹੈ
ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦਾ ਵਿਦਿਆਰਥੀ ਅਦਿਤਿਆ ਬਾਂਸਲ ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਅਤੇ ਆਪਣੀ ਮਾਤਾ ਨਾਲ।
ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਅਧਿਆਪਕ ਸ਼੍ਰੀ ਦੀਪਕ ਸ਼ਰਮਾ ਤੇ ਸਟਾਫ਼ ਮੈਂਬਰ

ਸਰਕਾਰੀ ਸਕੂਲਾਂ ਵਿਚੋਂ ਅਨਮੋਲ ਸ਼ਾਰਦਾ ਨੰਬਰ ਇੱਕ ਤੇ ਰਿਹਾ
* ਅਨਮੋਲ ਸ਼ਾਰਦਾ ਨੇ ਪੰਜਵੀਂ ਜਮਾਤ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਹੈੱਡਮਾਸਟਰ ਦੀਪਕ ਸ਼ਰਮਾ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਨੇ ਦੱਸਿਆ ਕਿ ਅਨਮੋਲ ਦੀ ਪ੍ਰਾਪਤੀ ਤੇ ਸਾਰੇ ਸਕੂਲ ਨੂੰ ਮਾਣ ਹੈ ਅਤੇ ਉਸਨੇ ਸਕੂਲ ਦੇ ਨਾਲ ਪੂਰੇ ਇਲਾਕੇ ਦਾ ਨਾਂ ਰਾਜ ਵਿਚ ਉੱਚਾ ਕੀਤਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (4) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (14) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (22) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (208) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)